ਕੋਰੋਨਾ ਦੀ ਦੂਜੀ ਲਹਿਰ ਹੁਣ ਭਾਰਤ ਦੇ ਪਿੰਡਾਂ 'ਤੇ ਢਾਹ ਰਹੀ ਕਹਿਰ

ਮਜ਼ਦੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਦੀ ਇਸ ਤਸਵੀਰ 'ਚ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਗਾਉਣ ਤੋਂ ਬਾਅਦ ਸ਼ਹਿਰਾਂ ਤੋਂ ਪਿੰਡਾਂ ਨੂੰ ਕੂਚ ਕਰਦੇ ਮਜ਼ਦੂਰ ਦਿਖ ਰਹੇ ਹਨ
    • ਲੇਖਕ, ਵਿਜ਼ਦਾਨ ਮੁਹੰਮਦ ਕਵੂਸਾ
    • ਰੋਲ, ਬੀਬੀਸੀ ਮੌਨੀਟਰਿੰਗ

ਕੋਰੋਨਾਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਿਹਤ ਸੇਵਾਵਾਂ ਉੱਤੇ ਖਾਸਾ ਦਬਾਅ ਵੀ ਹੈ।

ਕੋਰੋਨਾਵਾਇਰਸ ਦਾ ਪਸਾਰ ਹੁਣ ਪਿੰਡਾਂ ਵਿੱਚ ਵੀ ਵੱਧ ਰਿਹਾ ਹੈ, ਜਿੱਥੇ ਸਿਹਤ ਸੇਵਾਵਾਂ ਪਹਿਲਾਂ ਤੋਂ ਹੀ ਬਦਹਾਲ ਹਨ।

ਇਹ ਵੀ ਪੜ੍ਹੋ:

ਪਿਛਲੇ ਦੋ ਹਫ਼ਤਿਆਂ ਵਿੱਚ ਭਾਰਤ ਵਿੱਚ ਲਗਾਤਾਰ ਹਰ ਰੋਜ਼ ਕੋਰੋਨਾਵਾਇਰਸ ਦੇ ਤਿੰਨ ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਵੀਡੀਓ ਕੈਪਸ਼ਨ, Coronavirus: ਬੁਖ਼ਾਰ, ਖੰਘ ਕੋਰੋਨਾਵਾਇਰਸ ਹੋ ਸਕਦਾ ਹੈ, ਕਿਵੇਂ ਪਤਾ ਲੱਗੇ |

ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਦੇਸ਼ 'ਚ ਰੋਜ਼ਾਨਾ 10 ਹਜ਼ਾਰ ਮਾਮਲੇ ਆ ਰਹੇ ਸਨ। ਪੇਂਡੂ ਖੇਤਰਾਂ ਵਿੱਚ ਦਰਜ ਕੀਤੇ ਜਾ ਰਹੇ ਹਨ ਜ਼ਿਆਦਾ ਮਾਮਲੇਜਨਤਕ ਤੌਰ 'ਤੇ ਉਪਲਬਧ ਡਾਟਾ (ਅੰਕੜੇ) 'ਹਾਓ ਇੰਡੀਆ ਲਿਵਜ਼' ਦੇ ਆਧਾਰ 'ਤੇ 700 ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਕੋਰੋਨਾਵਾਇਰਸ ਦੇ ਪਸਾਰ ਨੂੰ ਬੀਬੀਸੀ ਮੌਨੀਟਰਿੰਗ ਨੇ ਆਪਣੇ ਸ਼ੋਧ ਦੇ ਆਧਾਰ 'ਤੇ ਪਾਇਆ ਕਿ ਇਹ ਵਾਇਰਸ ਹੁਣ ਪੇਂਡੂ ਇਲਾਕਿਆਂ ਵਿੱਚ ਫੈਲ ਰਿਹਾ ਹੈ।

ਜਨਗਣਨਾ 2011 ਦੇ ਆਧਾਰ 'ਤੇ ਜ਼ਿਲ੍ਹਿਆਂ ਵਿੱਚ ਪੇਂਡੂ ਆਬਾਦੀ ਦੇ ਫੀਸਦ ਦੇ ਹਿਸਾਬ ਨਾਲ ਬੀਬੀਸੀ ਮੌਨੀਟਰਿੰਗ ਨੇ ਆਪਣੇ ਸ਼ੋਧ ਵਿੱਚ ਜ਼ਿਲ੍ਹਿਆਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਹੈ।

ਕੋਰੋਨਾਵਾਇਰਸ

ਇਸ ਸਾਲ ਦੇ ਨੌਵੇਂ ਹਫਤੇ ਜਦੋਂ ਕੋਰੋਨਾਵਾਇਰਸ ਦੇ ਮਾਮਲੇ ਆਉਣੇ ਸ਼ੁਰੂ ਹੀ ਹੋਏ ਸਨ ਤਾਂ 38 ਫੀਸਦ ਮਾਮਲੇ ਅਜਿਹੇ ਜ਼ਿਲ੍ਹਿਆਂ ਵਿੱਚ ਸਨ ਜਿੱਥੇ 60 ਫੀਸਦ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। 29 ਅਪ੍ਰੈਲ ਤੱਕ ਇਹ ਅੰਕੜਾ ਵੱਧ ਕੇ 48 ਫੀਸਦ ਤੱਕ ਪਹੁੰਚ ਚੁੱਕਿਆ ਸੀ।

ਲਾਗ ਦੀ ਰਫ਼ਤਾਰ ਉਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਦੇਖੀ ਗਈ, ਜਿੱਥੇ 80 ਫ਼ੀਸਦ ਆਬਾਦੀ ਪੇਂਡੂ ਇਲਾਕਿਆਂ ਵਿੱਚ ਵਸਦੀ ਹੈ। ਇੱਥੇ ਲਾਗ ਦਾ ਅੰਕੜਾ 9ਵੇਂ ਹਫ਼ਤੇ 9.5 ਫੀਸਦ ਸੀ ਜੋ 17ਵੇਂ ਹਫ਼ਤੇ 21 ਫ਼ੀਸਦ ਹੋ ਗਿਆ।

ਦੂਜੇ ਪਾਸੇ ਅਜਿਹੇ ਜ਼ਿਲ੍ਹੇ ਜਿੱਥੇ ਆਬਾਦੀ ਦਾ 60 ਫ਼ੀਸਦ ਹਿੱਸਾ ਸ਼ਹਿਰਾਂ ਵਿੱਚ ਰਹਿੰਦਾ ਹੈ, ਉੱਥੇ ਕੋਰੋਨਾ ਲਾਗ ਦੇ ਮਾਮਲਿਆਂ ਵਿੱਚ ਕਮੀ ਆਉਂਦੀ ਰਹੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜਿੱਥੇ ਸਾਲ ਦੇ 13ਵੇਂ ਹਫ਼ਤੇ ਲਾਗ ਦੇ ਮਾਮਲੇ 49 ਫ਼ੀਸਦ ਸਨ, ਉੱਥੇ 17ਵਾਂ ਹਫ਼ਤਾ ਆਉਂਦੇ-ਆਉਂਦੇ ਇਹ 38 ਫੀਸਦ ਤੱਕ ਆ ਗਏ। ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਨਾਲ ਸਮਾਨਤਾ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ ਸਿਖਰ ਆਉਣ ਤੋਂ ਪਹਿਲਾਂ ਪੇਂਡੂ ਇਲਾਕਿਆਂ ਵਿੱਚ ਲਾਗ ਦੇ ਨਵੇਂ ਮਾਮਲਿਆਂ ਵਿੱਚ ਉਛਾਲ ਆਇਆ ਸੀ। ਪਿਛਲੇ ਸਾਲ ਪੀਕ ਤੋਂ ਇੱਕ ਮਹੀਨਾ ਪਹਿਲਾਂ ਅਗਸਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਵਿੱਚੋਂ 55 ਫੀਸਦੀ ਪੇਂਡੂ ਇਲਾਕਿਆਂ ਦੇ ਸਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਇਸ ਸਾਲ ਅਪ੍ਰੈਲ ਵਿੱਚ ਇਨ੍ਹਾਂ ਇਲਾਕਿਆਂ ਵਿੱਚ 55 ਫੀਸਦ ਮਾਮਲੇ ਦਰਜ ਕੀਤੇ ਗਏ। ਮਈ ਦੇ ਪਹਿਲੇ ਤਿੰਨ ਦਿਨਾਂ ਵਿੱਚ ਇਹ ਅੰਕੜਾ ਵੱਧ ਕੇ 48 ਫੀਸਦ ਤੱਕ ਹੋ ਗਿਆ ਹੈ। ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਇਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਪੂਰੇ ਦੇਸ਼ ਵਿੱਚ ਲੌਕਡਾਊਨ ਲਗਾਇਆ ਸੀ।

ਇਹ ਵੀ ਪੜ੍ਹੋ:

ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਾਗੂ ਕੀਤੇ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਉਦੋਂ ਹੋਇਆ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰਾਂ ਨੇ ਸ਼ਹਿਰਾਂ 'ਚੋਂ ਆਪਣੇ ਪਿੰਡਾਂ ਲਈ ਨਿਕਲਣਾ ਸ਼ੁਰੂ ਕੀਤਾ।

2020 ਵਾਂਗ ਭਾਰਤ ਸਰਕਾਰ ਨੇ 2021 ਵਿੱਚ ਨਾ ਤਾਂ ਦੇਸ਼ਵਿਆਪੀ ਲੌਕਡਾਊਨ ਲਗਾਇਆ ਅਤੇ ਨਾ ਹੀ ਅੰਤਰ ਰਾਜੀ ਆਵਾਜਾਈ ਉੱਤੇ ਪਾਬੰਦੀ ਲਗਾਈ ਗਈ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਅਜਿਹੇ 'ਚ ਮੁੰਬਈ ਅਤੇ ਦਿੱਲੀ ਵਰਗੇ ਸ਼ਹਿਰੀ ਇਲਾਕਿਆਂ ਵਿੱਚੋਂ ਪੇਂਡੂ ਇਲਾਕਿਆਂ ਵਿੱਚ ਪੁੱਜਣ ਵਾਲੀ ਲਾਗ ਦੀ ਦੂਜੀ ਲਹਿਰ ਨੂੰ ਰੋਕਣ ਲਈ ਸਮੇਂ ਸਿਰ ਉਪਰਾਲੇ ਨਹੀਂ ਕੀਤੇ ਗਏ।

ਬਾਅਦ ਵਿੱਚ ਕਈ ਸੂਬਿਆਂ ਨੇ ਲੌਕਡਾਊਨ ਅਤੇ ਕੋਰੋਨਾ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ। ਪੇਂਡੂ ਇਲਾਕਿਆਂ ਵਿੱਚ ਸਿਹਤ ਸਹੂਲਤਾਂ

ਜੇ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਇਨ੍ਹਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

2019 ਵਿੱਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਹੈਲਥ ਪ੍ਰੋਫਾਈਲ ਰਿਪੋਰਟ ਅਨੁਸਾਰ ਜਿੱਥੇ ਸ਼ਹਿਰੀ ਇਲਾਕਿਆਂ ਵਿੱਚ 10 ਲੱਖ ਦੀ ਆਬਾਦੀ ਲਈ 1190 ਬੈੱਡ ਦੀ ਸੁਵਿਧਾ ਮੌਜੂਦ ਹੈ, ਉੱਥੇ ਹੀ ਪੇਂਡੂ ਇਲਾਕਿਆਂ ਵਿੱਚ ਇਹ ਗਿਣਤੀ ਸਿਰਫ਼ 318 ਹੈ।ਰਾਜਧਾਨੀ ਦਿੱਲੀ ਵਿੱਚ ਇਹ ਗਿਣਤੀ 1452 ਹੈ। ਦੂਜੀ ਲਹਿਰ ਦੌਰਾਨ ਇਥੇ ਬੈੱਡ ਦੀ ਕਮੀ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ।

ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਬਦਹਾਲੀ ਇਸ ਗੱਲ ਦਾ ਸੰਕੇਤ ਹੈ ਕਿ ਮਰੀਜ਼ਾਂ ਦੀ ਗਿਣਤੀ ਵਧਣ 'ਤੇ ਇੱਥੋਂ ਦੀਆਂ ਸਿਹਤ ਸਹੂਲਤਾਂ ਉੱਪਰ ਜ਼ਿਆਦਾ ਦਬਾਅ ਹੋਵੇਗਾ।

ਭਾਰਤੀ ਨਿਊਜ਼ ਵੈੱਬਸਾਈਟ ਸਕਰੋਲ ਨੇ ਕੁਝ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਕੁਝ ਪਿੰਡਾਂ ਵਿੱਚ ਆਕਸੀਜਨ ਦੀ ਕਮੀ ਕਾਰਨ ਦਮ ਤੋੜਦੇ ਕੋਰੋਨਾ ਮਰੀਜ਼ਾਂ ਦੀ ਆਪਬੀਤੀ ਛਾਪੀ ਸੀ।

ਰਿਪੋਰਟ ਅਨੁਸਾਰ,"ਟੈਸਟਿੰਗ ਦੀ ਕਮੀ ਦੇ ਬਾਵਜੂਦ ਇਹ ਸਾਫ਼ ਦਿਖਦਾ ਹੈ ਕਿ ਬਿਹਾਰ ਦੀ ਸਰਹੱਦ ਨਾਲ ਲੱਗਦੇ ਬਲੀਆ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਕੋਵਿਡ ਤੇਜ਼ੀ ਨਾਲ ਫੈਲ ਰਿਹਾ ਹੈ।"ਇੰਡੀਆ ਟੂਡੇ ਵਿੱਚ ਛਪੀ ਇੱਕ ਖ਼ਬਰ ਅਨੁਸਾਰ ਵੱਡੇ ਸੂਬਿਆਂ ਦੇ ਪਿੰਡਾਂ ਵਿੱਚ ਵੀ ਹੁਣ ਕੋਰੋਨਾ ਲਾਗ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਰਿਪੋਰਟ ਅਨੁਸਾਰ,"ਜਾਗਰੂਕਤਾ ਦੀ ਕਮੀ ਅਤੇ ਟੈਸਟ ਲਈ ਸਾਹਮਣੇ ਆਉਣ ਦੀ ਇੱਛਾ ਨਾ ਹੋਣ ਕਾਰਨ ਪੇਂਡੂ ਆਬਾਦੀ ਵਿੱਚ ਕੋਵਿਡ ਦੇ ਫੈਲਣ ਦਾ ਖ਼ਤਰਾ ਵਧੇਰੇ ਹੈ।''

''ਇਸ ਸਮੱਸਿਆ ਨੂੰ ਦੇਸ਼ ਦੀਆਂ ਸਿਹਤ ਸੇਵਾਵਾਂ ਦੇ ਹਾਲਾਤ ਹੋਰ ਵੀ ਗੁੰਝਲਦਾਰ ਬਣਾ ਦਿੰਦੇ ਹਨ ਕਿਉਂਕਿ ਵੱਡੇ ਹਸਪਤਾਲ ਸਿਰਫ਼ ਸ਼ਹਿਰਾਂ ਤੱਕ ਸੀਮਤ ਹਨ। ਅਜਿਹੇ ਵਿੱਚ ਕੋਵਿਡ-19 ਨਾਲ ਜੂਝ ਰਹੇ ਗੰਭੀਰ ਮਰੀਜ਼ ਹੁਣ ਇਲਾਜ ਦੀ ਉਮੀਦ ਲਈ ਸ਼ਹਿਰ ਦਾ ਰੁਖ ਕਰ ਰਹੇ ਹਨ।" ਇੰਡੀਆ ਟੂਡੇ ਨੇ ਗੁਜਰਾਤ ਦੇ ਪਿੰਡਾਂ ਵਿਚ ਵੀ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਰਿਪੋਰਟ ਅਨੁਸਾਰ,"ਇਨ੍ਹਾਂ ਇਲਾਕਿਆਂ ਦੇ ਹਸਪਤਾਲਾਂ ਵਿੱਚ ਨਾ ਆਈਸੀਯੂ, ਆਕਸੀਜਨ ਅਤੇ ਬੈੱਡ ਦੀ ਕਮੀ ਹੈ ਬਲਕਿ ਡਾਕਟਰ ਅਤੇ ਸਿਹਤ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)