ਡਾ਼ ਸਨਾ ਰਾਮ ਚੰਦ: ਪਾਕਿਸਤਾਨ ਸਿਵਲ ਸੇਵਾ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਹਿੰਦੂ ਕੁੜੀ

ਡਾ਼ ਸਨਾ ਰਾਮ ਚੰਦ

ਤਸਵੀਰ ਸਰੋਤ, PAKISTAN HINDU YOUTH COUNCIL

ਤਸਵੀਰ ਕੈਪਸ਼ਨ, ਡਾ਼ ਸਨਾ ਰਾਮ ਚੰਦ ਮੁਤਾਬਕ, ਬਿਊਰੋਕਰੇਸੀ ਵਿੱਚ ਕਈ ਔਰਤਾਂ ਹਨ ਜੋ ਬਹਾਦਰ ਹਨ ਅਤੇ ਵਧੀਆ ਕੰਮ ਕਰਦੀਆਂ ਹਨ, ਉਹ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣਗੇ

"ਮੈਂ ਆਪਣੇ ਮੋਬਾਈਲ ਵਿੱਚੋਂ ਸਾਰੀਆਂ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਡਿਲੀਟ ਕਰ ਦਿੱਤੀਆਂ, ਸਮਾਜਿਕ ਸਬੰਧ ਖ਼ਤਮ ਕਰ ਦਿੱਤੇ ਅਤੇ ਅੱਠ ਮਹੀਨੇ ਦਿਲ ਅਤੇ ਜਾਨ ਲਾ ਕੇ ਸੀਐੱਸਐੱਸ ਦੀ ਤਿਆਰੀ ਕੀਤੀ ਅਤੇ ਅਖ਼ੀਰੀ ਕਾਮਯਾਬ ਹੋ ਗਈ।"

ਡਾਕਟਰ ਸਨਾ ਰਾਮ ਚੰਦ ਉਹ ਪਹਿਲੀ ਹਿੰਦੂ ਕੁੜੀ ਹੈ, ਜਿਨ੍ਹਾਂ ਦੇ ਨਾਂਅ ਦੀ ਸੈਂਟਰਲ ਸੁਪੀਰੀਅਰ ਸਰਵਿਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ ( ਜਿਸ ਨੂੰ ਪਹਿਲਾ ਜ਼ਿਲ੍ਹਾ ਪ੍ਰਬੰਧਨ ਸਮੂਹ ਜਾਂ ਡੀਐੱਮਜੀ ਕਿਹਾ ਜਾਂਦਾ ਸੀ) ਲਈ ਸਿਫ਼ਾਰਿਸ਼ ਕੀਤੀ ਗਈ ਹੈ।

ਸ਼ੁਰੂ ਵਿੱਚ ਉਨ੍ਹਾਂ ਨੂੰ ਅਸਿਸਟੈਂਟ ਕਮਿਸ਼ਨਰ ਲਾਏ ਜਾਣ ਦੀ ਸੰਭਾਵਨਾ ਹੈ।

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਲਗਭਗ 20 ਲੱਖ ਹਿੰਦੂ ਵਸਦੇ ਹਨ। ਪਹਿਲਾਂ ਇਸ ਖਿੱਤੇ ਦੀਆਂ ਵਧੇਰੇ ਕੁੜੀਆਂ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਰੁਜ਼ਗਾਰਾਂ ਨੂੰ ਪਹਿਲ ਦਿੱਤੀ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਰੁਝਾਨ ਵਿੱਚ ਬਦਲਾਅ ਆਇਆ ਹੈ ਅਤੇ ਉਨ੍ਹਾਂ ਨੇ ਪੁਲਿਸ ਅਤੇ ਜੁਡੀਸ਼ੀਅਰੀ ਨਾਲ ਜੁੜੇ ਖੇਤਰਾਂ ਵਿੱਚ ਵੀ ਰੁਜ਼ਗਾਰ ਪ੍ਰਾਪਤੀ ਵੱਲ ਕਦਮ ਪੁੱਟੇ ਹਨ।

ਸੀਐੱਸਐੱਸ ਦੀ ਸਾਲਾਨਾ ਪ੍ਰੀਖਿਆ 2020 ਵਿੱਚ ਕੁੱਲ 18,553 ਉਮੀਦਵਾਰ ਹਾਜ਼ਰ ਹੋਏ ਸਨ ਜਿਨ੍ਹਾਂ ਵਿੱਚ ਟੈਸਟ ਅਤੇ ਇੰਟਰਵਿਊ ਤੋਂ ਬਾਅਦ 221 ਜਣੇ ਚੁਣੇ ਗਏ ਹਨ।

ਸੀਸਐੱਸਐੱਸ ਪ੍ਰੀਖਿਆ ਵਿੱਚ ਸਫ਼ਲਤਾ ਦੀ ਦਰ 2 ਫ਼ੀਸਦ ਤੋਂ ਵੀ ਘੱਟ ਰਹੀ ਹੈ ਅਤੇ ਉਸ ਵਿੱਚ ਪਾਕਿਸਤਾਨ ਦੀ ਸੇਵਾ ਕਰਨ ਲਈ ਜਿਨ੍ਹਾਂ 79 ਔਰਤਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਵਿੱਚ ਡਾ਼ ਸਨਾ ਰਾਮ ਚੰਦ ਵੀ ਸ਼ਾਮਲ ਹਨ।

ਡਾ਼ ਸਨਾ ਰਾਮ ਚੰਦ

ਤਸਵੀਰ ਸਰੋਤ, SANA RAMCHAND

ਤਸਵੀਰ ਕੈਪਸ਼ਨ, ਸਿੰਧ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਅਤੇ ਮਰਜ਼ਾਂ ਦੀ ਦਸ਼ਾ ਦੇਖ ਕੇ ਡਾ਼ ਸਨਾ ਦਾ ਦਿੱਲ ਟੁੱਟ ਗਿਆ ਅਤੇ ਉਨ੍ਹਾਂ ਨੇ ਸੀਐੱਸਐੱਸ ਕਰਨ ਦਾ ਫ਼ੈਸਲਾ ਕੀਤਾ।

ਪੇਂਡੂ ਖੇਤਰ ਤੋਂ ਪੜ੍ਹਾਈ ਦੀ ਸ਼ੁਰੂਆਤ

ਡਾ਼ ਸਨਾ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਦੇ ਕਸਬੇ ਚੱਕ ਦੀ ਵਾਸੀ ਹਨ। ਉਨ੍ਹਾਂ ਨੇ ਆਪਣੀ ਪ੍ਰਾਇਮਰੀ ਅਤੇ ਕਾਲਜ ਤੱਕ ਦੀ ਪੜ੍ਹਾਈ ਉੱਥੋਂ ਹੀ ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਸਿਹਤ ਸੇਵਾ ਨਾਲ ਜੁੜੇ ਹੋਏ ਹਨ।

ਇੰਟਰ ਵਿੱਚ ਵਧੀਆ ਨੰਬਰ ਲੈਣ ਤੋਂ ਬਾਅਦ ਉਨ੍ਹਾਂ ਨੇ ਸਿੰਧ ਦੇ ਚੰਡਕਾ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਅਤੇ ਸਿਵਲ ਹਸਪਤਾਲ ਵਿੱਚ ਹਾਊਸਜੌਬ ਕੀਤੀ।

ਪਿਛਲੇ ਦਿਨਾਂ ਵਿੱਚ ਉਹ ਸਿੰਧ ਇੰਸਟੀਚਿਊਟ ਆਫ਼ ਯੂਰੌਲੋਜੀ ਐਂਡ ਟ੍ਰਾਂਸਪਲਾਂਟ (ਐੱਸਆਈਯੂਟੀ) ਤੋਂ ਯੂਰੌਲੋਜੀ ਵਿੱਚ ਐੱਫ਼ਸੀਪੀਐੱਸ ਕਰ ਰਹੇ ਹਨ। ਕੁਝ ਮਹੀਨਿਆਂ ਵਿੱਚ ਉਹ ਇੱਕ ਸਰਜਨ ਬਣ ਜਾਣਗੇ।

ਬੀਬੀਸੀ ਨਾਲ ਗੱਲ ਕਰਦੇ ਹੋਏ ਡਾਕਟਰ ਸਨਾ ਨੇ ਦੱਸਿਆ ਕਿ ਕਾਲਜ ਤੱਕ ਤਾਂ ਉਨ੍ਹਾਂ ਦਾ ਇਹੀ ਉਦੇਸ਼ ਸੀ ਕਿ ਉਨ੍ਹਾਂ ਨੇ ਡਾਕਟਰ ਬਣਨਾ ਹੈ।

ਅਸਲ ਵਿੱਚ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਅਤੇ ਉਨ੍ਹਾਂ ਦੀਆਂ ਵਿੱਦਿਅਕ ਉਪਲਬਧੀਆਂ ਲਈ ਉਨ੍ਹਾਂ ਨੂੰ ਇੱਕ ਮਾਡਲ ਵੀ ਮਿਲਿਆ ਸੀ।

ਐੱਮਬੀਬੀਐੱਸ ਤੋਂ ਬਾਅਦ ਐੱਫ਼ਸੀਪੀਐੱਸ ਠੀਕ ਚੱਲ ਰਿਹਾ ਸੀ ਅਤੇ ਇਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੇ ਪ੍ਰਸ਼ਾਸਨਿਕ ਸੇਵਾ ਵੱਲ ਜਾਣਾ ਹੈ।

ਡਾ਼ ਸਨਾ ਰਾਮ ਚੰਦ

ਤਸਵੀਰ ਸਰੋਤ, SANA RAMCHAND

ਤਸਵੀਰ ਕੈਪਸ਼ਨ, ਡਾ਼ ਸਨਾ ਦੇ ਮਾਪੇ ਉਨ੍ਹਾਂ ਦੇ ਸੀਐੱਸਐੱਸ ਤੋਂ ਖ਼ੁਸ਼ ਨਹੀਂ ਸਨ ਪਰ ਉਨ੍ਹਾਂ ਦੀ ਸਫ਼ਲਤਾ ਤੋਂ ਬਾਅਦ, ਉਨ੍ਹਾਂ ਨੇ ਵੀ ਹੱਲਾਸ਼ੇਰੀ ਦਿੱਤੀ।

ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹਾਲਤ ਟਰਨਿੰਗ ਪੁਆਇੰਟ ਹੋ ਨਿੱਬੜੀ

ਸਿੰਧ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਅਤੇ ਮਰੀਜ਼ਾਂ ਦੀ ਦਸ਼ਾ ਦੇਖ ਕੇ ਡਾ਼ ਸਨਾ ਦਾ ਦਿੱਲ ਟੁੱਟ ਗਿਆ ਅਤੇ ਉਨ੍ਹਾਂ ਨੇ ਸੀਐੱਸਐੱਸ ਕਰਨ ਦਾ ਫ਼ੈਸਲਾ ਕੀਤਾ।

ਉਹ ਕਹਿੰਦੇ ਹਨ,"ਮੈਂ ਪਹਿਲਾ ਦ੍ਰਿੜ ਨਿਸ਼ਚਾ ਕੀਤਾ ਹੋਇਆ ਸੀ ਕਿ ਮੈਂ ਇੱਕ ਸਰਜਨ ਅਤੇ ਯੂਰੌਲੋਜਿਸਟ ਬਣਨਾ ਹੈ। ਇਸ ਖੇਤਰ ਵਿੱਚ ਬਹੁਤ ਘੱਟ ਕੁੜੀਆਂ ਹਨ।''

''ਚੰਡਕਾ ਹਸਪਤਾਲ ਜਾਂ ਦੂਜੇ ਸਰਕਾਰੀ ਹਸਤਾਲ ਹਨ, ਉਨ੍ਹਾਂ ਨੂੰ ਜਦੋਂ ਮੈਂ ਦੇਖਿਆ ਕਿ ਨਾ ਮਰੀਜ਼ਾਂ ਦੀ ਕੋਈ ਦੇਖ ਭਾਲ ਹੈ ਅਤੇ ਨਾ ਹੀ ਸਾਡੇ ਕੋਲ ਸਰੋਤ ਹਨ। ਉੱਥੇ ਕੰਮ ਕਰਨ ਦਾ ਮਾਹੌਲ ਪ੍ਰੇਸ਼ਾਨ ਕਰਨ ਵਾਲਾ ਸੀ।"

ਇਹ ਵੀ ਪੜ੍ਹੋ:

ਉਹ ਅੱਗੇ ਦਸਦੇ ਹਨ,"ਇਸ ਤੋਂ ਉਲਟ, ਬਿਊਰੋਕਰੇਸੀ ਤੁਹਾਨੂੰ ਇੱਕ ਅਜਿਹਾ ਪਲੇਟਫਾਰਮ ਦਿੰਦੀ ਹੈ ਜਿੱਥੇ ਤੁਸੀ ਕੁਝ ਨਾ ਕੁਝ ਬਦਲਾਅ ਲਿਆ ਸਕਦੇ ਹੋ।''

''ਮੈਂ ਇੱਕ ਡਾਕਟਰ ਵਜੋਂ ਮਰੀਜ਼ਾਂ ਦੇ ਇਲਾਜ ਲਈ ਵਚਨਬੱਧ ਹਾਂ ਪਰ ਇਸ ਨਾਲ ਮੌਕਾ ਸੀਮਤ ਹੋ ਜਾਂਦਾ ਹੈ। ਬਿਊਰੋਕਰੇਸੀ ਵਿੱਚ ਜ਼ਿਆਦਾ ਮੌਕੇ ਹਨ ਜਿਸ ਨਾਲ ਅਸੀਂ ਮੁਸ਼ਕਲਾਂ ਸੁਲਝਾ ਸਕਦੇ ਹਾਂ ਇਹੀ ਮੇਰਾ ਟਰਨਿੰਗ ਪੁਆਇੰਟ ਸੀ।''

ਡਾ਼ ਸਨਾ ਮੁਤਾਬਕ, ਸੀਐੱਸਐੱਸ ਦਾ ਵਿਚਾਰ ਉਨ੍ਹਾਂ ਨੂੰ 2019 ਵਿੱਚ ਆਇਆ। ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਫਿਰ 2020 ਵਿੱਚ ਉਹ ਪੇਪਰ ਵਿੱਚ ਪਾਸ ਹੋ ਗਏ।

ਪਰ ਫਿਰ ਵੀ ਉਨ੍ਹਾਂ ਨੇ ਐੱਫ਼ਸੀਪੀਐੱਸ਼ ਨੂੰ ਜਾਰੀ ਰੱਖਿਆ ਅਤੇ ਡਾਕਟਰ ਦੀ ਨੌਕਰੀ ਨਹੀਂ ਛੱਡੀ ਉਨ੍ਹਾਂ ਨੇ ਕੋਵਿਡ ਵਾਰਡ ਦੀ ਡਿਊਟੀ ਦੇ ਨਾਲ-ਨਾਲ ਇੰਟਰਵਿਊ ਦੀ ਤਿਆਰੀ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਸਮਾਜਿਕ ਸੰਪਰਕ ਖ਼ਤਮ ਅਤੇ ਥੋੜ੍ਹੀ ਨੀਂਦ

ਡਾ਼ ਸਨਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਫ਼ਲਤਾ ਦਿਖਾਈ ਦਿੰਦੀ ਹੈ ਪਰ ਉਸ ਪਿਛਲਾ ਸੰਘਰਸ਼ ਦਿਖਾਈ ਨਹੀਂ ਦਿੰਦਾ।

ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਅੱਠ ਵਜੇ ਤੱਕ, ਉਨ੍ਹਾਂ ਦੀ ਵਾਰਡ ਵਿੱਚ ਡਿਊਟੀ ਰਹਿੰਦੀ ਸੀ, ਫਿਰ ਉਹ ਸਿੱਧੇ ਲਾਇਬ੍ਰੇਰੀ ਜਾਂਦੇ ਸਨ।

''ਮੈਂ ਆਪਣੇ ਮੋਬਾਈਲ ਵਿੱਚੋਂ ਸਾਰੀਆਂ ਸੋਸ਼ਲ ਮੀਡੀਆ ਅਕਾਊਂਟ ਅਤੇ ਵਟਸਐਪ ਨੂੰ ਡਿਲੀਟ ਕਰ ਦਿੱਤਾ ਸੀ। ਆਪਣਾ ਸਮਾਜਿਕ ਜੀਵਨ ਵੀ ਇਸ ਤਰ੍ਹਾਂ ਖ਼ਤਮ ਕਰ ਦਿੱਤਾ ਸੀ ਕਿ ਆਪਣੇ ਚਚਰੇ ਭਰਾ ਦੇ ਵਿਆਹ ਤੱਕ ਵਿੱਚ ਵੀ ਨਹੀਂ ਗਏ।''

ਮੁਸ਼ਕਲ ਨਾਲ ਛੇ-ਸੱਤ ਘੰਟੇ ਹੀ ਸੌਂਦੇ।

''ਲੜਕਾਨਾ ਦੀ ਦਹਿਕਦੀ ਗ਼ਰਮੀ ਵਿੱਚ ਵੀ ਮੈਂ ਪੜ੍ਹਾਈ ਕਰਨੀ ਹੁੰਦੀ ਸੀ। ਮੈਂ ਕਿਤੇ ਵੀ ਆਉਂਦੀ ਜਾਂਦੀ ਤਾਂ ਰਾਹ ਵਿੱਚ ਪੜ੍ਹ ਲੈਂਦੀ ਸੀ।''

''ਮੋਬਾਈਲ ਫ਼ੋਨ ਵਿੱਚ ਕਿਤਾਬ ਹੁੰਦੀ ਸੀ ਅਤੇ ਜਿੰਨੇ ਅੰਗਰੇਜ਼ੀ ਦੇ ਅਖ਼ਬਾਰ ਹਨ ਮੈਂ ਸਾਰੇ ਪੜ੍ਹਦੀ ਸੀ।"

ਡਾ਼ ਸਨਾ ਕਹਿਦੇ ਹਨ ਕਿ ਉਹ ਨੌਕਰੀ ਨਹੀਂ ਛੱਡ ਸਕਦੇ ਸਨ ਅਤੇ ਨਾ ਹੀ ਆਪਣੀ ਪੜ੍ਹਾਈ ਛੱਡਣੀ ਚਾਹੁੰਦੇ ਸਨ। "ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ, ਗੱਲ ਇਹ ਹੈ ਕਿ ਤੁਸੀਂ ਕਿੰਨੇ ਦ੍ਰਿੜ ਹੋ?"

ਵੀਡੀਓ ਕੈਪਸ਼ਨ, ਲਾਹੌਰ ਦੀ ਇਹ ਕੁੜੀ ਅਵਾਰਾ ਪਸ਼ੂਆਂ ਦੀ ਰਾਖੀ ਕਰਕੇ ਦੇ ਰਹੀ ਸੁਨੇਹਾ

ਉਨ੍ਹਾਂ ਦਾ ਮੰਨਣਾ ਹੈ,"ਜੇ ਤੁਸੀਂ ਇਹ ਕਰਨਾ ਹੈ ਤਾਂ ਕਰਨਾ। ਫਿਰ ਤੁਸੀਂ ਕੋਈ ਬਹਾਨਾ ਨਹੀਂ ਬਣਾ ਸਕਦੇ ਕਿ ਮੇਰੀ ਤਾਂ ਨੌਕਰੀ ਬਹੁਤ ਮੁਸ਼ਕਲ ਹੈ।"

ਸਨਾ ਰਾਮ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਿਹੜੇ ਦੋਸਤ ਛੇ-ਛੇ ਮਹੀਨੇ ਤਿਆਰੀ ਕਰਦੇ ਸਨ, ਜਦਕਿ ਉਹ ਇੱਕ ਮਹੀਨੇ ਵਿੱਚ ਤਿਆਰੀ ਕਰਕੇ ਪੇਪਰ ਦਿੰਦੇ ਸਨ।

ਉਹ ਕਹਿੰਦੇ ਹਨ ,"ਪਹਿਲੀ ਕੋਸ਼ਿਸ਼ ਵਿੱਚ ਸਫ਼ਲ ਹੋਣ ਦਾ ਫਾਰਮੂਲਾ ਬਸ ਇੰਨਾ ਹੈ ਕਿ ਤੁਸੀਂ ਕਿੰਨਾ ਧਿਆਨ ਦਿੰਦੇ ਹੋ। ਤੁਸੀਂ ਆਪਣੇ-ਆਪ ਨੂੰ ਕਿੰਨਾ ਸਮਰਪਿਤ ਕੀਤਾ ਹੋਇਆ ਹੈ ਅਤੇ ਦਿਨ ਵਿੱਚ ਕਿੰਨੇ ਘੰਟੇ ਬੈਠ ਕੇ ਤੁਸੀਂ ਪੜ੍ਹਦੇ ਹੋ।"

ਸੋਸ਼ਲ ਮੀਡੀਆ ਦੀ ਪ੍ਰਤੀਕਿਰਿਆ ਨੇ ਮਾਤਾ-ਪਿਤਾ ਨੂੰ ਬਦਲ ਦਿੱਤਾ

ਡਾ਼ ਸਨਾ ਰਾਮ ਚੰਦ ਦੇ ਮਾਤਾ-ਪਿਤਾ ਉਨ੍ਹਾਂ ਦੇ ਸੀਐੱਸਐੱਸ ਤੋਂ ਖ਼ੁਸ਼ ਨਹੀਂ ਸਨ ਪਰ ਉਨ੍ਹਾਂ ਦੀ ਸਫ਼ਲਤਾ ਤੋਂ ਬਾਅਦ, ਉਨ੍ਹਾਂ ਨੇ ਵੀ ਸਨਾ ਨੂੰ ਹੱਲਾਸ਼ੇਰੀ ਦਿੱਤੀ।

ਉਨ੍ਹਾਂ ਮੁਤਾਬਕ, ਜਿਸ ਤਰ੍ਹਾਂ ਦੂਜਿਆਂ ਦੇ ਮਾਂ-ਪਿਓ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਬਿਊਰੋਕਰੇਸੀ ਵਿੱਚ ਆਏ, ਉਨ੍ਹਾਂ ਦੇ ਮਾਤਾ-ਪਿਤਾ ਅਜਿਹਾ ਨਹੀਂ ਚਾਹੁੰਦੇ ਸਨ।

ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ, ਉਨ੍ਹਾਂ ਨੂੰ ਆਪਣੀ ਕੋਸ਼ਿਸ਼ ਕਰਨ ਦੇਣ। ਜੇ ਪਾਸ ਹੋ ਗਏ ਤਾਂ ਠੀਕ ਹੈ ਨਹੀਂ ਤਾਂ ਉਹ ਡਾਕਟਰੀ ਜਾਰੀ ਰੱਖਣਗੇ।

ਵੀਡੀਓ ਕੈਪਸ਼ਨ, ਪਾਕਿਸਤਾਨ ਦੀਆਂ ਸਕੂਲੀ ਕਿਤਾਬਾਂ ਵਿੱਚ ਹਿੰਦੂਆਂ ਨੂੰ ਕੀ ਸਿਖਾਇਆ ਜਾਂਦਾ ਹੈ?

''ਜਦੋਂ ਲਿਖਤੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਉਸ ਸਮੇਂ ਮੇਰੀ ਤਸਵੀਰ ਸ਼ੋਸ਼ਲ ਮੀਡੀਆ ਉੱਪਰ ਬਹੁਤ ਵਾਇਰਲ ਹੋਈ ਅਤੇ ਲੋਕਾਂ ਨੇ ਸ਼ਲਾਘਾ ਕੀਤੀ।''

''ਜਿਸ ਤੋਂ ਬਾਅਦ ਮੇਰੇ ਮਾਂ-ਪਿਓ ਨੇ ਮੈਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਆਪਣਾ ਸ਼ੌਂਕ ਪੂਰਾ ਕਰੋ। ਹੁਣ ਮੇਰੇ ਮਾਂ-ਪਿਓ ਦਾ ਸਪੋਰਟ ਹੈ ਜੋ ਪਹਿਲਾਂ ਨਹੀਂ ਸੀ।"

ਡਾਕਟਰ ਸਨਾ ਦੀਆਂ ਚਾਰ ਭੈਣਾਂ ਹਨ, ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਕਿਸੇ ਪੁਰਸ਼ ਤੋਂ ਘੱਟ ਹਨ।

ਉਨ੍ਹਾਂ ਮੁਤਾਬਕ, ਬਿਊਰੋਕਰੇਸੀ ਵਿੱਚ ਕਈ ਔਰਤਾਂ ਹਨ ਜੋ ਬਹਾਦਰ ਹਨ ਅਤੇ ਵਧੀਆ ਕੰਮ ਕਰਦੀਆਂ ਹਨ, ਉਹ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ।

ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਸੀਐੱਸਐੱਸ ਕੀਤਾ ਹੈ, ਇਸ ਲ਼ਈ ਤੁਸੀਂ ਵੀ ਕਰੋ।

''ਮੈਂ ਕਿਸੇ ਹਿੰਦੂ ਕੁੜੀ ਨੂੰ ਬਿਠਾ ਕੇ ਇਹ ਨਹੀਂ ਕਹਾਂਗੀ। ਕੋਈ ਮਨੁੱਖ ਕਰ ਰਿਹਾ ਹੈ ਤਾਂ ਪੂਰੇ ਪਾਕਿਸਤਾਨ ਵਿੱਚ ਉਸ ਦੀ ਸ਼ਲਾਘਾ ਹੋ ਰਹੀ ਹੈ, ਇਸ ਤਰ੍ਹਾਂ ਦੂਜੇ ਦਾ ਖ਼ੁਦ ਹੀ ਦਿਲ ਕਰਦਾ ਹੈ।''

''ਮੈਨੂੰ ਵੀ ਇਹ ਕਰਨਾ ਚਾਹੀਦਾ ਹੈ, ਜੇ ਇਹ ਕਰ ਸਕਦੀ ਹਾਂ ਤਾਂ ਮੈਂ ਕਿਉਂ ਨਹੀਂ ਕਰ ਸਕਦੀ?"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)