ਕਿਸਾਨ ਜਥੇਦੀਆਂ ਦੇ ਕੇਂਦਰ ਨਾਲ ਬੈਠਕ ਦੇ ਬਾਈਕਾਟ ਤੋਂ ਬਾਅਦ ਹੁਣ ਅੱਗੇ ਕੀ ਹੋਣ ਜਾ ਰਿਹਾ - 5 ਅਹਿਮ ਖ਼ਬਰਾਂ

ਕੇਂਦਰ ਸਰਕਾਰ ਨਾਲ ਗੱਲਬਾਤ ਲਈ ਗਏ ਪੰਜਾਬੀ ਦੀਆਂ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੇ ਸਾਰੇ ਆਗੂ ਗੱਲਬਾਤ ਦਾ ਬਾਈਕਾਟ ਕਰਕੇ ਬਾਹਰ ਆ ਗਏ।

ਕਿਸਾਨ ਆਗੂ ਬੋਗ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ, "ਉਨ੍ਹਾਂ ਨੇ ਉਹੀ ਕਿਹਾ, ਜੋ ਉਹ ਕਹਿਣਾ ਚਾਹੁੰਦੇ ਸੀ। ਅਸੀਂ ਦੱਸਿਆ ਕਿ ਅਸੀਂ ਇੱਥੇ ਸਿੱਖਣ ਨਹੀਂ ਆਏ ਅਸੀਂ ਆਪਣੀ ਮੰਗ ਲਈ ਆਏ ਹਾਂ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਹ ਸਾਨੂੰ ਕੋਈ ਸੰਤੁਸ਼ਟੀ ਵਾਲਾ ਜਵਾਬ ਨਹੀਂ ਦੇ ਸਕੇ। ਜਿਸ ਨੇ ਕਾਨੂੰਨ ਬਣਾਇਆ ਹੈ, ਉਹੀ ਇਸ ਨੂੰ ਰੱਦ ਕਰ ਸਕਦੇ ਹਨ।"

ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਬੇਸਿੱਟਾ ਰਹਿਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਸੱਦੇ ਦੌਰਾਨ ਅੱਜ ਉਨ੍ਹਾਂ ਨਾਲ ਕੀਤੇ ਗਏ ਅਪਮਾਨਜਨਕ ਸਲੂਕ ਤੋਂ ਮੈਂ ਖਾਸਾ ਹੈਰਾਨ-ਪਰੇਸ਼ਾਨ ਤੇ ਦੁਖੀ ਹਾਂ।

ਇਹ ਵੀ ਪੜ੍ਹੋ:

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ, "ਅਕਾਲੀ ਦਲ ਕਿਸਾਨਾਂ ਦੇ ਬੈਠਕ ਵਿੱਚੋਂ ਬਾਹਰ ਨਿਕਲਣ ਦੇ ਫੈਸਲਿਆਂ ਦੀ ਹਮਾਇਤ ਕਰਦਾ ਹੈ ਅਤੇ ਉਨ੍ਹਾਂ ਨਾਲ ਖੜਾ ਹੈ। ਅਸੀਂ ਕਿਸਾਨਾਂ ਤੱਕ ਪਹੁੰਚ ਕਰਾਂਗੇ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਹਾਂ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਖੇਤੀ ਕਾਨੂੰਨਾਂ ਖਿਲਾਫ਼ ਵਿਸ਼ੇਸ਼ ਇਜਲਾਸ ਸਣੇ ਪੰਜਾਬ ਕੈਬਨਿਟ ਦੇ 4 ਵੱਡੇ ਫ਼ੈਸਲੇ

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਵਜ਼ਾਰਤ ਦੀ ਬੈਠਕ ਹੋਈ ਜਿਸ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਮਤਾ ਲਿਆਉਣ ਲਿਆਉਣ ਲਈ 19 ਅਕਤੂਬਰ ਨੂੰ ਵਿਸ਼ੇਸ਼ ਵਿਧਾਨ ਸਭਾ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਗਿਆ।

ਆੁਪਣੇ ਹੋਰ ਫ਼ੈਸਲਿਆਂ ਵਿੱਚ ਪੰਜਾਬ ਕੈਬਨਿਟ ਨੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਕੈਬਨਿਟ ਵੱਲੋਂ ਆਲੂ ਦੇ ਟਿਸ਼ੂ ਕਲਚਰ ਅਧਾਰਿਤ ਬੀਜਾਂ ਬਾਰੇ ਬਿਲ ਨੂੰ ਪ੍ਰਵਾਨਗੀ ਦਿੱਤੀ ਗਈ।

ਪੰਜਾਬ ਕੈਬਨਿਟ ਨੇ ਝੁੱਗੀ ਝੌਪੜੀ ਵਾਲਿਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣ ਲਈ 'ਪੰਜਾਬ ਸਲੱਮ ਡਵੈਲਅਰਜ਼ (ਪ੍ਰੋਪਰਾਇਟਰੀ ਰਾਇਟਸ) ਐਕਟ, 2020 ਦੇ ਨਿਯਮਾਂ ਨੂੰ ਨੋਟੀਫਾਈ ਕਰਨ ਨੂੰ ਮਨਜ਼ੂਰੀ ਵੀ ਦਿੱਤੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਤਨਿਸ਼ਕ ਦੀ ਮਸ਼ਹੂਰੀ 'ਤੇ ਇੰਨਾ ਹੰਗਾਮਾ ਕਿਉਂ ਹੋ ਰਿਹਾ ਹੈ

ਭਾਰਤੀ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਦੇ ਵਿਵਾਦਤ ਇਸ਼ਤਿਹਾਰ ਨੂੰ ਹਟਾਏ ਜਾਣ ਤੋਂ ਬਾਅਦ ਵਿਰੋਧ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਤਨਿਸ਼ਕ ਨੂੰ ਵੀ ਇਸ ਇਸ਼ਤਿਹਾਰ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਤਨਿਸ਼ਕ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਏਕਤਵਮ' ਮੁਹਿੰਮ ਪਿੱਛੇ ਵਿਚਾਰ ਇਸ ਚੁਣੌਤੀਪੂਰਨ ਸਮੇਂ ਵਿੱਚ ਵੱਖੋ-ਵੱਖਰੇ ਖੇਤਰਾਂ ਦੇ ਲੋਕਾਂ, ਸਥਾਨਕ ਭਾਈਚਾਰਿਆਂ ਅਤੇ ਪਰਿਵਾਰਾਂ ਨੂੰ ਇਕੱਠੇ ਕਰਕੇ ਜਸ਼ਨ ਮਨਾਉਣ ਲਈ ਪ੍ਰੇਰਿਤ ਕਰਨਾ ਸੀ। ਪਰ ਇਸ ਫ਼ਿਲਮ ਦੇ ਮਕਸਦ ਦੇ ਉਲਟ, ਵੱਖੋ-ਵੱਖਰੀਆਂ ਅਤੇ ਗੰਭੀਰ ਪ੍ਰਤੀਕ੍ਰਿਆਵਾਂ ਆਈਆਂ।

"ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦੁਖੀ ਹਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਆਪਣੇ ਮੁਲਾਜ਼ਮਾਂ ਅਤੇ ਸਹਿਯੋਗੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਇਸ਼ਤਿਹਾਰ ਨੂੰ ਵਾਪਸ ਲੈ ਰਹੇ ਹਾਂ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਫ਼ਗਾਨਿਸਤਾਨ: ਅਮਨ ਵਾਰਤਾ ਵਿਚਾਲੇ ਤਾਲਿਬਾਨ ਦਾ ਵੱਡਾ ਹਮਲਾ, ਜੰਗ ਛਿੜੀ

ਅਫ਼ਗਾਨਿਸਤਾਨ ਦੇ ਹਲਮੰਦ ਸੂਬੇ ਵਿੱਚ ਫੌਜ ਅਤੇ ਤਾਲਿਬਾਨੀ ਲੜਾਕਿਆਂ ਵਿੱਚ ਗਹਿਗੱਚ ਲੜਾਈ ਚੱਲ ਰਹੀ ਹੈ। ਇਸ ਲੜਾਈ ਦੇ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਹੈ।

ਬੁੱਧਵਾਰ ਨੂੰ ਇਸ ਹਿੰਸਕ ਸੰਘਰਸ਼ ਦਾ ਤੀਜਾ ਦਿਨ ਹੈ ਜਦੋਂ ਅਫ਼ਗਾਨਿਸਤਾਨ ਫ਼ੌਜੀ ਰਣਨੀਤੀ ਪੱਖੋਂ ਅਹਿਮ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਨੂੰ ਤਾਲਿਬਾਨ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਖ਼ਦਸ਼ਾ ਹੈ ਕਿ ਯੁੱਧ ਅਤੇ ਹਿੰਸਾ ਕਾਰਨ ਹੁਣ ਤੱਕ ਕਰੀਬ 35 ਹਜ਼ਾਰ ਲੋਕਾਂ ਨੂੰ ਪਰਵਾਸ ਕਰਨਾ ਪਿਆ ਹੈ। ਤਾਜ਼ਾ ਲੜਾਈ ਪਿਛਲੇ ਮਹੀਨੇ ਸ਼ੁਰੂ ਹੋਈ ਅਫ਼ਗਾਨ-ਤਾਲਿਬਾਨ ਅਮਨ ਵਾਰਤਾ ਤੋਂ ਠੀਕ ਮਗਰੋਂ ਸ਼ੁਰੂ ਹੋਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

Apple iPhone 12 ਸੀਰੀਜ਼ ਦੀ ਕੀ ਹੈ ਖ਼ਾਸੀਅਤ

ਐਪਲ ਨੇ ਮੰਗਲਵਾਰ ਨੂੰ ਇੱਕ ਡਿਜੀਟਲ ਈਵੈਂਟ ਰਾਹੀਂ ਆਈਫੋਨ-12 ਸੀਰੀਜ਼ ਲਾਂਚ ਕੀਤੀ ਹੈ ਅਤੇ ਇਸ ਨਵੀਂ ਸੀਰੀਜ਼ ਦੇ ਚਾਰ ਮਾਡਲ ਬਜ਼ਾਰ ਵਿੱਚ ਉਤਾਰੇ ਹਨ।

ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਆਈਫੋਨ-12 ਸੀਰੀਜ਼ ਦੇ ਹੈਂਡਸੈੱਟ 5ਜੀ ਨੈਟਵਰਕ ਨਾਲ ਜੁੜ ਸਕਣਗੇ।

ਐਪਲ ਦੇ ਮੁਖੀ ਟਿਮ ਕੁੱਕ ਨੇ ਕਿਹਾ, "ਅਸੀਂ ਆਈਫ਼ੋਨ ਦੇ ਆਪਣੇ ਪੂਰੇ ਲਾਈਨਅੱਪ ਵਿੱਚ 5ਜੀ ਲਿਆ ਰਹੇ ਹਾਂ। ਇਹ ਆਈਫ਼ੋਨ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

ਵੀਡੀਓ: ਪਾਕਿਸਤਾਨ 'ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)