You’re viewing a text-only version of this website that uses less data. View the main version of the website including all images and videos.
ਪੱਛਮੀ ਬੰਗਾਲ 'ਚ ਜਿਸ ਸਿੱਖ ਦੀ ਪੱਗ ਲੱਥੀ ਉਸ ਬਾਰੇ ਪੁਲਿਸ ਨੇ ਕੀਤਾ ਇਹ ਦਾਅਵਾ - 5 ਅਹਿਮ ਖ਼ਬਰਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਟਵੀਟ ਕਰ ਕੇ ਪੱਛਮੀ ਬੰਗਾਲ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੌਰਾਨ ਇੱਕ ਸਿੱਖ ਨੌਜਵਾਨ ਦੀ ਖਿੱਚਧੂਹ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ।
ਉਨ੍ਹਾਂ ਨੇ ਪੱਛਮੀ ਬੰਗਾਲ ਦੀ ਪੁਲਿਸ ਵੱਲੋਂ 'ਸਿੱਖ ਨੌਜਵਾਨ ਦੀ ਬੇਇੱਜ਼ਤੀ ਕਰਨ ਅਤੇ ਉਸ ਦੀ ਪੱਗ ਖਿੱਚ ਕੇ ਲਾਹੇ ਜਾਣ 'ਤੇ ਰੋਸ' ਦਾ ਪ੍ਰਗਟਾਵਾ ਕੀਤਾ ਹੈ।
ਪੱਛਮੀ ਬੰਗਾਲ ਪੁਲਿਸ ਨੇ ਘਟਨਾ ਤੋਂ ਬਾਅਦ ਪੂਰੇ ਘਟਨਾਕ੍ਰਮ ਬਾਰੇ ਟਵੀਟ ਕਰਕੇ ਸਥਿਤੀ ਸਪੱਸ਼ਟ ਕੀਤੀ।
ਇਹ ਵੀ ਪੜ੍ਹੋ:
"ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਬੰਧਤ ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਪੱਗ ਮੁੜ ਬੰਨ੍ਹਣ ਲਈ ਕਿਹਾ। ਇਹ ਫ਼ੋਟੋ ਪੁਲਿਸ ਸਟੇਸ਼ਨ ਲਿਜਾਣ ਤੋਂ ਤੁਰੰਤ ਪਹਿਲਾਂ ਖਿੱਚੀ ਗਈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਉੱਜੜਿਆਂ ਦਾ ਢਿੱਡ ਕਿਵੇਂ ਭਰ ਰਿਹਾ ਪੰਜਾਬੀ
"ਹਾਲਾਤ ਇਹ ਹਨ ਕਿ ਛੋਟੇ-ਛੋਟੇ ਟੈਚੀ ਆਪਣੇ ਪੈਕ ਕੀਤੇ ਹੋਏ ਹਨ, ਜਿਨ੍ਹਾਂ ਵਿੱਚ ਆਪਣੇ ਦਸਤਾਵੇਜ਼, ਕੱਪੜੇ ਰੱਖੇ ਹੋਏ ਹਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਹਨ। ਕਿਸੇ ਸਮੇਂ ਇਹ ਹੋ ਸਕਦਾ ਹੈ ਕਿ ਸਾਨੂੰ ਇੱਥੋਂ ਛੱਡ ਕੇ ਜਾਣਾ ਪੈ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰਮੀਨੀਆ 'ਤੇ ਰਹਿਣ ਵਾਲੇ ਪਰਵੇਜ਼ ਅਲੀ ਖ਼ਾਨ ਦਾ। ਕਈ ਸਾਲ ਪਹਿਲਾਂ ਪੰਜਾਬ ਦੇ ਮਲੇਰਕੋਟਲਾ ਤੋਂ ਆਰਮੀਨੀਆ ਗਏ ਪਰਵੇਜ਼ ਅਲੀ ਖ਼ਾਨ ਉੱਥੇ ਰੈਸਟੋਰੈਂਟ ਚਲਾਉਂਦੇ ਹਨ।
ਦਰਅਸਲ, ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਾਲੇ ਸੰਘਰਸ਼ ਜਾਰੀ ਹੈ। ਦੋਵਾਂ ਮੁਲਕਾਂ ਵਿਚਾਲੇ ਪੈਂਦੀ ਥਾਂ ਨੋਗੋਰਨੋ-ਕਾਰਾਬਾਖ਼ 'ਚ ਜੰਗ ਛਿੜੀ ਹੋਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਜ਼ਿੰਦਾ ਸਾੜੇ ਗਏ ਪੁਜਾਰੀ ਦਾ ਆਖ਼ਰੀ ਬਿਆਨ
ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੀ ਸਪੋਟਰਾ ਤਹਿਸੀਲ ਹੈੱਡਕੁਆਟਰ ਤੋਂ ਤਕਰੀਬਨ ਚਾਰ ਕਿੱਲੋਮੀਟਰ ਦੂਰ ਬੂਕਨਾ ਪਿੰਡ ਵਿੱਚ ਇੱਕ ਮੰਦਿਰ ਦੇ ਪੁਜਾਰੀ ਨੂੰ ਜ਼ਮੀਨੀ ਵਿਵਾਦ ਕਾਰਨ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਲਾਜ ਦੌਰਾਨ ਵੀਰਵਾਰ ਰਾਤ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਪੁਜਾਰੀ ਦਾ ਦੇਹਾਂਤ ਹੋ ਗਿਆ।
ਕਰੌਲੀ ਪੁਲਿਸ ਸੁਪਰੀਡੈਂਟ ਮ੍ਰਿਦੁਲ ਕਛਾਵਾ ਨੇ ਬੀਬੀਸੀ ਨੂੰ ਦੱਸਿਆ, "ਡਾਇੰਗ ਡੈਕਲੇਰੇਸ਼ਨ ਵਿੱਚ ਬਾਬੂ ਲਾਲ ਵੈਸ਼ਨਵ ਨੇ ਪੰਜ ਲੋਕਾਂ 'ਤੇ ਪੈਟਰੋਲ ਪਾ ਕੇ ਸਾੜਨ ਦਾ ਇਲਜ਼ਾਮ ਲਾਇਆ ਹੈ।''
ਛੇ ਧੀਆਂ ਅਤੇ ਮਾਨਸਿਕ ਤੌਰ 'ਤੇ ਅਸਥਿਰ ਪੁੱਤਰ ਦੇ ਪਿਤਾ, ਮੰਦਰ ਦੇ ਪੁਜਾਰੀ ਬਾਬੂ ਲਾਲ ਵੈਸ਼ਨਵ ਘਰ ਦਾ ਪਾਲਣ ਪੋਸ਼ਣ ਕਰਦੇ ਸਨ। ਪੰਜ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਜਦਕਿ ਇੱਕ ਪੁੱਤਰ ਅਤੇ ਧੀ ਅਣਵਿਆਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਹਾਥਰਸ: ਦਲਿਤ ਜਥੇਬੰਦੀਆਂ ਦਾ ਪੰਜਾਬ ਬੰਦ
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਕੁੜੀ ਨਾਲ ਕਥਿਤ ਤੌਰ 'ਤੇ ਹੋਏ ਗੈਂਗਰੇਪ ਅਤੇ ਕਤਲ ਦੇ ਮਾਮਲੇ ਵਿੱਚ ਦਲਿਤ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ।ਦਲਿਤ ਭਾਈਚਾਰੇ ਵੱਲੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਬੰਦ ਦਾ ਇਹ ਸੱਦਾ ਦਲਿਤ ਵਿਦਿਆਰਥੀਆਂ ਦੇ ਪੋਸਟਮੈਟਰਿਕ ਸਕਾਲਰਸ਼ਿਪ ਸਕੀਮ ਵਿੱਚ ਘੁਟਾਲੇ ਦੇ ਵਿਰੋਧ ਵਿੱਚ ਵੀ ਦਿੱਤਾ ਗਿਆ । ਇਸ ਬੰਦ ਦਾ ਅਸਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਿਖਿਆ।
ਬੰਦ ਦੀਆਂ ਪ੍ਰਮੁੱਖ ਸਰਗਰਮੀਆਂ ਦੇਖਣ ਲਈ ਇੱਥੇ ਕਲਿਕ ਕਰੋ।
ਭਾਰਤ 'ਚ ਮਾਨਸਿਕ ਸਿਹਤ ਨੂੰ ਸਰਕਾਰਾਂ ਤੇ ਲੋਕ ਤਰਜੀਹ ਕਿਉਂ ਨਹੀਂ ਦੇ ਪਾਉਂਦੇ
ਜੇਕਰ ਰਾਜਧਾਨੀ ਵਿੱਚ ਰਹਿਣ ਵਾਲੇ ਅਤੇ ਚੰਗਾ ਕਮਾਉਣ ਵਾਲੇ ਲੋਕ ਮਾਨਸਿਕ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਇਲਾਜ ਵਿੱਚ ਹੋਣ ਵਾਲੇ ਖਰਚ ਨੂੰ ਲੈ ਕੇ ਪਰੇਸ਼ਾਨ ਹਨ ਤਾਂ ਗਰੀਬ ਅਤੇ ਨਿਮਨ ਮੱਧ ਵਰਗ ਲਈ ਇਹ ਕਿੰਨਾ ਮੁਸ਼ਕਿਲ ਹੋਵੇਗਾ?
ਮਾਨਸਿਕ ਸਿਹਤ ਦੀ ਅਹਿਮੀਅਤ 'ਤੇ ਪਿਛਲੇ ਕੁਝ ਸਾਲਾਂ ਵਿੱਚ ਥੋੜ੍ਹੀ ਜਾਗਰੂਕਤਾ ਜ਼ਰੂਰ ਵਧੀ ਹੈ।
ਅੱਜ ਅਜਿਹੇ ਲੋਕ ਮਿਲ ਜਾਂਦੇ ਹਨ ਜੋ ਕਹਿੰਦੇ ਹਨ-ਸਾਇਕੌਲੋਜਿਸਟ ਕੋਲ ਜਾਓ ਪਰ ਸਾਇਕੌਲੋਜਿਸਟ ਅਤੇ ਸਾਇਕਾਇਟ੍ਰਿਸਟ ਦੀ ਭਾਰੀ ਫੀਸ ਕਿੱਥੋਂ ਆਵੇਗੀ। ਇਹ ਹੁਣ ਵੀ ਚਰਚਾ ਦਾ ਵਿਸ਼ਾ ਨਹੀਂ ਬਣ ਸਕਿਆ ਹੈ।
ਫਿਰ ਵੀ ਭਾਰਤ ਵਿੱਚ ਮਾਨਸਿਕ ਸਿਹਤ ਨੂੰ ਬਣਦੀ ਤਰਜੀਹ ਅਤੇ ਤਵੱਜੋ ਨਹੀਂ ਮਿਲਦੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
'ਪੰਜਾਬ ਇਸ ਲੋਕਤੰਤਰ ਦੀ ਮੁੜ ਬਹਾਲੀ ਵਿੱਚ ਮੁੱਖ ਭੂਮਿਕਾ ਨਿਭਾਏਗਾ'
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਗਏ ਹਨ।
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸ਼ਾਹੀਨ ਬਾਗ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਮੁਜ਼ਾਹਰਿਆਂ ਦੇ ਸੰਬੰਧ ਵਿੱਚ ਦਿੱਤੇ ਗਏ ਤਾਜ਼ਾ ਫ਼ੈਸਲੇ ਨੂੰ ਸੰਵਿਧਾਨ ਵਿਰੋਧੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਦਾ ਪ੍ਰੋਟੈਸਟ ਕਰਨ ਦਾ ਅਧਿਕਾਰ ਲੋਕਾਂ ਦੇ ਸੜਕਾਂ ਉੱਪਰ ਤੁਰਨ ਜਾਂ ਪਾਰਕਾਂ ਵਿੱਚ ਘੁੰਮਣ ਦੇ ਅਧਿਕਾਰ ਨਾਲੋਂ ਉੱਪਰ ਹੈ।
ਦੂਜੇ ਪਾਸੇ ਅਮਰੀਕਾ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਮਾਹਰ ਡਾ਼ ਫਾਊਚੀ ਨੇ ਵ੍ਹਾਈਟ ਹਾਊਸ ਦੀ ਵੱਡਾ ਇਕੱਠ ਕਰਨ ਪਿੱਛੇ ਆਲੋਚਨਾ ਕੀਤੀ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਐਲਾਨਣ ਲਈ ਕੀਤਾ ਗਿਆ ਇਕੱਠ ਇੱਕ 'ਸੂਪਰ ਸਪਰੈਡਰ' ਇਕੱਠ ਸੀ।
ਇਹ ਖ਼ਬਰਾਂ ਪੂਰੀਆਂ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ
ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ
ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ