You’re viewing a text-only version of this website that uses less data. View the main version of the website including all images and videos.
ਕੌਣ ਹੈ ਉਹ ਸਿੱਖ ਜਿਸ ਦੀ ਪੱਛਮ ਬੰਗਾਲ ’ਚ ਪੱਗ ਲੱਥੇ ਜਾਣ ਨਾਲ ਵਿਵਾਦ ਹੋਇਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਟਵੀਟ ਕਰ ਕੇ ਪੱਛਮੀ ਬੰਗਾਲ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੌਰਾਨ ਇੱਕ ਸਿੱਖ ਨੌਜਵਾਨ ਦੀ ਖਿੱਚਧੂਹ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ।
ਉਨ੍ਹਾਂ ਨੇ ਪੱਛਮੀ ਬੰਗਾਲ ਦੀ ਪੁਲਿਸ ਵੱਲੋਂ 'ਸਿੱਖ ਨੌਜਵਾਨ ਦੀ ਬੇਇੱਜ਼ਤੀ ਕਰਨ ਅਤੇ ਉਸ ਦੀ ਪੱਗ ਖਿੱਚ ਕੇ ਲਾਹੇ ਜਾਣ 'ਤੇ ਰੋਸ’ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਆਪਣੀ ਹਮਰੁਤਬਾ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਸਬੰਧਤ ਪੁਲਿਸ ਅਫ਼ਸਰ ਖ਼ਿਲਾਫ਼ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੁਖਾਉਣ ਲਈ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਵੀਟ ਕਰਕੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਕ੍ਰਿਕਟਰ ਹਰਭਜਨ ਸਿੰਘ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਟੈਗ ਕਰਦਿਆਂ ਮਾਮਲੇ ਵੱਲ ਗੌਰ ਕਰਨ ਦੀ ਅਪੀਲ ਕੀਤੀ।
ਪੱਛਮੀ ਬੰਗਾਲ ਪੁਲਿਸ ਨੇ ਘਟਨਾ ਤੋਂ ਬਾਅਦ ਪੂਰੇ ਘਟਨਾਕ੍ਰਮ ਬਾਰੇ ਟਵੀਟ ਕਰਕੇ ਸਥਿਤੀ ਸਪੱਸ਼ਟ ਕੀਤੀ।
"ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਬੰਧਤ ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਪੱਗ ਮੁੜ ਬੰਨ੍ਹਣ ਲਈ ਕਿਹਾ। ਇਹ ਫ਼ੋਟੋ ਪੁਲਿਸ ਸਟੇਸ਼ਨ ਲਿਜਾਣ ਤੋਂ ਤੁਰੰਤ ਪਹਿਲਾਂ ਖਿੱਚੀ ਗਈ।"
ਪੁਲਿਸ ਨੇ ਵੀਡੀਓ ਟਵੀਟ ਕਰਦਿਆਂ ਲਿਖਿਆ ਕਿ ਸਬੰਧਤ ਸ਼ਖ਼ਸ ਕੋਲ ਵੀਰਵਾਰ ਦੇ ਮੁਜ਼ਾਹਰੇ ਦੌਰਾਨ ਪਿਸਤੌਲ ਸੀ। ਪੱਗ ਹੱਥੋਪਾਈ ਦੌਰਾਨ ਆਪਣੇ ਆਪ ਡਿੱਗ ਗਈ ਸੀ ਨਾ ਕਿ ਅਫ਼ਸਰ ਵੱਲੋਂ ਇਰਾਦਤਨ ਅਜਿਹਾ ਕੀਤਾ ਗਿਆ ਸੀ। ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਕਦੇ ਨਹੀਂ ਹੁੰਦੀ।"
ਵਿਅਕਤੀ ਦੀ ਪਛਾਣ ਬਠਿੰਡਾ ਨਿਵਾਸੀ 43 ਸਾਲਾ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ।
ਹਰਭਜਨ ਸਿੰਘ ਵੱਲੋਂ ਰੀਟਵੀਟ ਕੀਤੇ ਦਿੱਲੀ ਭਾਜਪਾ ਦੇ ਸਕੱਤਰ ਇਮਪ੍ਰੀਤ ਸਿੰਘ ਬਖ਼ਸ਼ੀ ਦੇ ਟਵੀਟ ਮੁਤਾਬਕ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਬਲਵਿੰਦਰ ਸਿੰਘ ਪ੍ਰਿਯਾਂਗੂ ਪਾਂਡੇ ਦੀ ਸੁਰੱਖਿਆ ਵਿੱਚ ਤਾਇਨਾਤ ਸੀ।
ਕੀ ਹੈ ਪੂਰਾ ਮਾਮਲਾ?
ਪੱਛਮੀ ਬੰਗਾਲ 'ਚ ਭਾਜਪਾ ਵਰਕਰਾਂ ਵੱਲੋਂ 'ਨਬੰਨਾ ਚਲੋ' ਅੰਦਲੋਨ ਤਹਿਤ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਮੁਤਾਬਕ ਉਹ ਸੂਬੇ ਵਿੱਚ ਹੋਏ ਭਾਜਪਾ ਵਰਕਰਾਂ ਦੇ ਕਤਲ ਖ਼ਿਲਾਫ਼ ਵਿਰੋਧ ਜਤਾ ਰਹੇ ਹਨ।
ਵੀਰਵਾਰ ਨੂੰ ਕਲਕੱਤਾ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਵਾਇਰਲ ਹੋਇਆ ਇਹ ਵੀਡੀਓ ਵੀ ਉਸੇ ਦਿਨ ਦਾ ਹੈ ਜਦੋਂ ਭਾਜਪਾ ਵਰਕਰ 'ਨਬੰਨਾ ਅੰਦੋਲਨ' ਤਹਿਤ ਮੁਜ਼ਾਹਰੇ ਕਰ ਰਹੇ ਸਨ।
ਇਨ੍ਹਾਂ ਮੁਜ਼ਾਹਰਿਆਂ ਵਿੱਚ ਹੀ ਬਠਿੰਡਾ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਭਾਜਪਾ ਦੇ ਆਗੂ ਪ੍ਰਿਆਂਸ਼ੂ ਪਾਂਡੇ ਦੇ ਨਿੱਜੀ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ।
ਇਹ ਵੀ ਪੜ੍ਹੋ:
ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ
ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ
ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ