ਕੋਰੋਨਾਵਾਇਰਸ ਕਿਵੇਂ ਹਮਲਾ ਕਰਦਾ ਹੈ ਤੇ ਸਰੀਰ ਚ ਕੀ ਬਦਲਾਅ ਆਉਂਦੇ ਹਨ- 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੋਰੋਨਾਵਾਇਰਸ: ਪੰਜਾਬ ਦੇ 17 SDM/ADC ਕਿਵੇਂ ਤੇ ਕਿੱਥੇ ਇਕੱਠੇ ਹੀ ਪੌਜ਼ਿਟਿਵ ਹੋਏ

ਪੰਜਾਬ ਦੇ ਪੀਸੀਐੱਸ ਅਫ਼ਸਰਾਂ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਕਾਰਨ 17 ਅਫ਼ਸਰ ਕੋਰੋਨਾਵਾਇਰਸ ਪੌਜ਼ੀਟਿਵ ਆ ਚੁੱਕੇ ਹਨ, ਜਿਸ ਨਾਲ ਕੰਮਕਾਜ 'ਤੇ ਫ਼ਰਕ ਪੈ ਰਿਹਾ ਹੈ। ਇਸ ਘਟਨਾ ਨੇ ਸੂਬੇ ਦੀ ਅਫ਼ਸਰਸ਼ਾਹੀ ਵੀ ਹਿਲਾ ਦਿੱਤੀ ਹੈ।

ਪਰ ਸਰਕਾਰ ਵਾਸਤੇ ਇੱਕ ਹੋਰ ਸਵਾਲ ਬਣਿਆ ਹੋਇਆ ਹੈ ਕਿ ਕੀ ਇਹ ਮੀਟਿੰਗ ਗ਼ੈਰਕਾਨੂੰਨੀ ਸੀ ਤੇ ਕੀ ਇਹਨਾਂ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ?

ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ ਖ਼ਿਲਾਫ਼ ਵਿਜੀਲੈਂਸ 'ਚ ਕੇਸ ਦਰਜ ਹੋਣ ਦੇ ਬਾਰੇ 3 ਜੁਲਾਈ ਨੂੰ ਚੰਡੀਗੜ੍ਹ ਦੇ ਇੱਕ ਹੋਟਲ 'ਚ ਪੀਸੀਐੱਸ ਅਫ਼ਸਰ ਇੱਕ ਮੀਟਿੰਗ ਲਈ ਇਕੱਠੇ ਹੋਏ ਸਨ। ਸੂਤਰਾਂ ਮੁਤਾਬਿਕ ਇੱਥੇ 36 ਅਫ਼ਸਰ ਪਹੁੰਚੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੰਜਾਬ ਵਿਚ ਦੂਜੇ ਸੂਬਿਆਂ ਤੋਂ ਜਾਣ ਵਾਲਿਆਂ ਨੂੰ ਦਿੱਤੀ ਰਾਹਤ, ਉਲੰਘਣਾ ਉੱਤੇ ਹੋਵੇਗੀ FIR

ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾਂ ਨਿਰਦੇਸ਼ਾਂ ਵਿਚ ਮੰਗਲਵਾਰ ਨੂੰ ਇੱਕ ਹੋਰ ਸੋਧ ਕੀਤੀ ਗਈ।ਪੰਜਾਬ ਸਰਕਾਰ ਵਲੋਂ ਜਾਰੀ ਬਿਆਨ ਮਤਾਬਕ ਦੂਜੇ ਰਾਜਾਂ ਤੋਂ ਪੰਜਾਬ ਵਿਚ ਸਿਰਫ਼ 72 ਘੰਟਿਆਂ ਤੱਕ ਰਹਿਣ ਵਾਲਿਆਂ ਉੱਤੇ ਕੁਆਰੰਟਾਇਨ ਦੀ ਸ਼ਰਤ ਲਾਗੂ ਨਹੀਂ ਕੀਤੀ ਜਾਵੇਗੀ।

ਤਿੰਨ ਦਿਨਾਂ ਲਈ ਆਉਣ ਵਾਲੇ ਵਿਅਕਤੀਆਂ ਨੂੰ ਕੋਵਾ ਐਪ ਉੱਤੇ ਈ ਐਟਰੀ ਪਾਸ ਡਾਊਨ ਲੌਡ ਕਰਨਾ ਪਵੇਗਾ ਅਤੇ ਸੂਬਾਈ ਸਰਹੱਦ ਉੱਤੇ ਲਿਖ ਕੇ ਦੇਣਾ ਪਵੇਗਾ ਕਿ ਉਹ ਵਿਅਕਤੀ 72ਘੰਟਿਆਂ ਵਿਚ ਮੁੜ ਜਾਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

SGPC: ਵੇਰਕਾ ਨੂੰ ਟੈਂਡਰ ਨਾ ਦੇਕੇ ਬਾਹਰੋਂ ਦੇਸੀ ਘਿਓ ਮੰਗਵਾਉਣ ਦੇ ਮੁੱਦੇ ਨਾਲ ਜੁੜੇ ਸਵਾਲ -ਜਵਾਬ

ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਅੱਜ-ਕੱਲ ਦੇਸੀ ਘਿਓ ਨੂੰ ਲੈ ਕੇ ਸ਼ਬਦੀ ਜੰਗ ਛਿੜੀ ਹੋਈ ਹੈ।

ਅਸਲ ਵਿਚ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਤੇ ਸੁੱਕੇ ਦੁੱਧ ਦੀ ਸਪਲਾਈ ਮਿਲਕਫੈੱਡ ਨੂੰ ਛੱਡ ਕੇ ਮਹਾਂਰਾਸ਼ਟਰ ਦੀ ਨਿੱਜੀ ਕੰਪਨੀ ਨੂੰ ਦੇਣ ਤੋਂ ਸ਼ੁਰੂ ਹੋਇਆ ਹੈ।

ਪੰਜਾਬ ਸਰਕਾਰ ਐਸਜੀਪੀਸੀ ਦੇ ਇਸ ਕਦਮ ਤੋਂ ਔਖੀ ਹੋਈ ਪਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਇਸ ਮੁੱਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਕਫੈੱਡ ਦੀ ਕਿਸੇ ਬਾਹਰੀ ਸੂਬੇ ਦੀ ਥਾਂ ਦਰਬਾਰ ਸਾਹਿਬ ਵਿਖੇ ਪੰਜਾਬ ਦਾ ਦੇਸੀ ਘਿਓ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਸਚਿਨ ਪਾਇਲਟ: ਰਾਜਸਥਾਨ ਦੇ ਉੱਪ-ਮੁੱਖ ਮੰਤਰੀ ਅਹੁਦੇ ਤੋਂ ਲਾਹੇ ਗਏ ਸਚਿਨ ਦਾ ਏਅਰ ਫੋਰਸ ਵਿੱਚ ਭਰਤੀ ਹੋਣ ਦਾ ਸੁਪਨਾ ਪੂਰਾ ਕਿਉਂ ਨਹੀਂ ਸੀ ਹੋਇਆ

ਸਚਿਨ ਪਾਇਲਟ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੇ ਉੱਪ-ਮੁੱਖਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪਾਇਲਟ ਨੂੰ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਹਟਾ ਦਿੱਤਾ ਗਿਆ ਹੈ।

ਪਾਰਟੀ ਨੇ ਸਚਿਨ ਪਾਇਲਟ ਦੀ ਥਾਂ ਰਾਜਸਥਾਨ ਸਰਕਾਰ 'ਚ ਮੌਜੂਦਾ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੂੰ ਰਾਜਸਥਾਨ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਹੈ।

ਰਾਜਸਥਾਨ ਦੇ CM ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਭਾਜਪਾ ਛੇ ਮਹੀਨੇ ਤੋਂ ਸਰਕਾਰ ਡੇਗਣ ਦੀ ਸਾਜ਼ਿਸ਼ ਕਰ ਰਹੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)