ਕੋਰੋਨਾਵਾਇਰਸ : ਪੰਜਾਬ ਵਿਚ ਦੂਜੇ ਸੂਬਿਆਂ ਤੋਂ ਜਾਣ ਵਾਲਿਆਂ ਨੂੰ ਦਿੱਤੀ ਰਾਹਤ, ਉਲੰਘਣਾ ਉੱਤੇ ਹੋਵੇਗੀ FIR

ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾਂ ਨਿਰਦੇਸ਼ਾਂ ਵਿਚ ਮੰਗਲਵਾਰ ਨੂੰ ਇੱਕ ਹੋਰ ਸੋਧ ਕੀਤੀ ਗਈ।ਪੰਜਾਬ ਸਰਕਾਰ ਵਲੋਂ ਜਾਰੀ ਬਿਆਨ ਮਤਾਬਕ ਦੂਜੇ ਰਾਜਾਂ ਤੋਂ ਪੰਜਾਬ ਵਿਚ ਸਿਰਫ਼ 72 ਘੰਟਿਆਂ ਤੱਕ ਰਹਿਣ ਵਾਲਿਆਂ ਉੱਤੇ ਕੁਆਰੰਟਾਇਨ ਦੀ ਸ਼ਰਤ ਲਾਗੂ ਨਹੀਂ ਕੀਤੀ ਜਾਵੇਗੀ।

ਤਿੰਨ ਦਿਨਾਂ ਲਈ ਆਉਣ ਵਾਲੇ ਵਿਅਕਤੀਆਂ ਨੂੰ ਕੋਵਾ ਐਪ ਉੱਤੇ ਈ ਐਟਰੀ ਪਾਸ ਡਾਊਨ ਲੌਡ ਕਰਨਾ ਪਵੇਗਾ ਅਤੇ ਸੂਬਾਈ ਸਰਹੱਦ ਉੱਤੇ ਲਿਖ ਕੇ ਦੇਣਾ ਪਵੇਗਾ ਕਿ ਉਹ ਵਿਅਕਤੀ 72ਘੰਟਿਆਂ ਵਿਚ ਮੁੜ ਜਾਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੇ ਇਕੱਠ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਮਾਜਿਕ ਇਕੱਠ ਨੂੰ ਪੰਜ ਬੰਦਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।

ਜੋ ਲੋਕ ਇਕੱਠ ਦੀ ਤੈਅ ਸੀਮਾ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ, ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਉੱਤੇ ਇੱਕ ਨਜ਼ਰ

  • ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਸਾਮਾਜਿਕ ਇਕੱਠ ਵਿਚ ਸਿਰਫ਼ ਪੰਜ ਲੋਕ ਇਕੱਤਰ ਹੋ ਸਕਦੇ ਹਨ।
  • ਵਿਆਹਾਂ ਵਿਚ 50 ਦੀ ਥਾਂ ਸਿਰਫ਼ 30 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੋਵੇਗੀ।
  • ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।
  • ਮੈਰਿਜ ਪੈਲੇਸ ਅਤੇ ਹੋਟਲਾਂ ਵਲੋਂ ਕੋਵਿਡ-19 ਦੀਆਂ ਗਾਈਡਲਾਈਂਸ ਦੀ ਉਲੰਘਣਾ ਕਰਨ 'ਤੇ ਲਾਇਸੈਂਸ ਵੀ ਰੱਦ ਹੋ ਸਕਦਾ ਹੈ।
  • ਮੈਰਿਜ ਪੈਲਸ, ਹੋਟਲਾਂ ਅਤੇ ਹੋਰ ਕਮਿਰਸ਼ਿਅਲ ਅਦਾਰਿਆਂ ਨੂੰ ਇੰਡੋਰ ਜਗ੍ਹਾਵਾਂ 'ਤੇ ਵੈਂਟੀਲੇਸ਼ਨ ਦੇ ਪ੍ਰਬੰਧ ਬਾਰੇ ਸਰਟੀਫਿਕੇਟ ਦੇਣਾ ਪਵੇਗਾ।
  • ਸੁਪਰ ਸਪਰੈਡਰਸ 'ਤੇ ਪੈਨੀ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਆਈਆਈਟੀ ਚੇਨੱਈ ਦੀ ਟੈਕਨਾਲੋਜੀ ਦਾ ਸਹਾਰਾ ਲਿਆ ਜਾਵੇਗਾ।
  • ਜਨਤਕ ਥਾਵਾਂ, ਆਫਿਸ ਅਤੇ ਹੋਰ ਬੰਦ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
  • ਦਫ਼ਤਰਾਂ ਵਿਚ ਪਬਲਿਕ ਡੀਲੀਂਗ ਨੂੰ ਘਟਾਉਣ ਦੇ ਹੁਕਮ ਦਿੱਤੇ ਗਏ ਹਨ।
  • ਡੀਸੀ, ਸੀਪੀ, ਐੱਸਐੱਸਪੀ ਧਿਆਨ ਰੱਖਣਗੇ ਕਿ ਕੋਵਿਡ ਹਸਪਤਾਲ ਬੈੱਡਾਂ ਦੀ ਸਹੀ ਜਾਣਕਾਰੀ ਮਰੀਜਾਂ ਨੂੰ ਉਪਲਬਧ ਕਰਾਉਣ ਅਤੇ ਮਰੀਜ਼ ਦਾ ਇਲਾਜ ਕਰਨ ਵਿਚ ਕੋਈ ਵੀ ਅਣਗਹਿਲੀ ਕਰਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)