ਕੋਰੋਨਾਵਾਇਰਸ: ਜਪਾਨ ਵਿੱਚ ਸਖ਼ਤ ਪਾਬੰਦੀਆਂ ਨਾ ਹੋਣ ਦੇ ਬਾਵਜੂਦ ਮੌਤ ਦਰ ਘੱਟ ਕਿਉਂ -5 ਅਹਿਮ ਖ਼ਬਰਾਂ

ਜਪਾਨ ਵਿੱਚ ਕੋਵਿਡ-19 ਨਾਲ ਜ਼ਿਆਦਾ ਲੋਕਾਂ ਦੀ ਮੌਤ ਕਿਉਂ ਨਹੀਂ ਹੋਈ? ਇਹ ਇੱਕ ਗੁੰਝਲਦਾਰ ਪ੍ਰਸ਼ਨ ਹੈ ਜਿਸ ਰਾਹੀਂ ਜਪਾਨੀ ਸ਼ਿਸ਼ਟਾਚਾਰ ਤੋਂ ਲੈ ਕੇ ਜਪਾਨੀਆਂ ਦੀ ਬਿਹਤਰ ਪ੍ਰਤੀਰੋਧਕ ਸਮਰੱਥਾ ਤੱਕ ਦਰਜਨਾਂ ਸਿਧਾਂਤਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਖੇਤਰ ਵਿੱਚ ਕੋਵਿਡ-19 ਕਾਰਨ ਜਪਾਨ ਵਿੱਚ ਸਭ ਤੋਂ ਘੱਟ ਮੌਤ ਦਰ ਨਹੀਂ ਹੈ ਸਗੋਂ ਦੱਖਣੀ ਕੋਰੀਆ, ਤਾਇਵਾਨ, ਹਾਂਗਕਾਂਗ ਅਤੇ ਵੀਅਤਨਾਮ ਇਹ ਸਾਰੇ ਘੱਟ ਮੌਤ ਦਰ ਹੋਣ ਦਾ ਦਾਅਵਾ ਕਰ ਸਕਦੇ ਹਨ।

ਵਿਸ਼ੇਸ਼ ਤੌਰ 'ਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜਪਾਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਹਨ ਜੋ ਇਸਨੂੰ ਕੋਵਿਡ-19 ਲਈ ਖਤਰਨਾਕ ਬਣਾਉਂਦੀਆਂ ਹਨ।

ਦੂਜੇ ਪਾਸੇ ਜਪਾਨ ਨੇ ਵਾਇਰਸ ਨਾਲ ਨਜਿੱਠਣ ਲਈ ਅਜਿਹੀ ਕੋਈ ਵੀ ਅਸਰਦਾਰ ਤਕਨੀਕ ਦੀ ਵਰਤੋਂ ਜਾਂ ਕੋਸ਼ਿਸ਼ ਨਹੀਂ ਕੀਤੀ ਜੋ ਇਸਦੇ ਗੁਆਂਢੀ ਮੁਲਕਾਂ ਨੇ ਕੀਤੀ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

ਕੁਵੈਤ 'ਚ ਰਹਿੰਦਾ ਪੰਜਾਬੀ: ਜੇ ਪੰਜਾਬ 'ਚ ਰੁਜ਼ਗਾਰ ਮਿਲ ਜਾਂਦਾ ਤਾਂ ਕਿਉਂ ਆਉਂਦੇ ਵਿਦੇਸ਼

ਕੁਵੈਤ ਸਰਕਾਰ ਦੇਸ਼ ਵਿਚ ਕੰਮ ਕਰਨ ਵਾਲੇ ਪਰਵਾਸੀ ਨਾਗਰਿਕਾਂ ਦੀ ਗਿਣਤੀ ਘੱਟ ਕਰਨ ਜਾ ਰਹੀ ਹੈ।

ਅੰਗਰੇਜ਼ੀ ਅਖ਼ਬਾਰ 'ਅਰਬ ਨਿਊਜ਼' ਦੇ ਮੁਤਾਬਕ ਕੁਵੈਤ ਦੀ ਕੌਮੀ ਅਸੈਂਬਲੀ ਦੀ ਕਾਨੂੰਨੀ ਸਮਿਤੀ ਨੇ ਪਰਵਾਸੀਆਂ ਉੱਤੇ ਤਿਆਰ ਹੋ ਰਹੇ ਇੱਕ ਬਿੱਲ ਨੂੰ ਪਾਸ ਕਰਨ ਦੀ ਤਿਆਰੀ ਕਰ ਲਈ ਹੈ।

ਇਸ ਦੌਰਾਨ ਉੱਥੇ ਰਹਿੰਦੇ ਕਈ ਭਾਰਤੀ ਕਾਮਿਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਭ ਕੁਝ ਸੈੱਟ ਸੀ ਪਰ ਹੁਣ ਟੈਨਸ਼ਨ ਵੱਧ ਗਈ ਹੈ ਕਿਉਂਕਿ ਜੇਕਰ ਸਾਨੂੰ ਵਾਪਸ ਭਾਰਤ ਜਾਣਾ ਪੈ ਗਿਆ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ।

ਹਰਪ੍ਰੀਤ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ। ਇਸ ਖ਼ਬਰ ਨੂੰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਕਾਲ ਵਿੱਚ ਘਰ ਤੋਂ ਕੰਮ ਕਰਦੀਆਂ ਔਰਤਾਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ

ਲੌਕਡਾਊਨ ਕਾਰਨ ਦਫ਼ਤਰ ਘਰ ਸ਼ਿਫਟ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਜਿਨਸੀ ਸ਼ੋਸ਼ਣ ਦੇ ਮਾਮਲੇ ਵੀ ਹੁਣ ਦਫ਼ਤਰ ਤੋਂ ਘਰ ਤੱਕ ਪਹੁੰਚ ਗਏ ਹਨ।

ਲੋਕ ਵੀਡੀਓ ਕਾਨਫਰੰਸ ਵਿੱਚ ਮੀਟਿੰਗ ਕਰ ਰਹੇ ਹਨ, ਮੈਸਜ ਜਾਂ ਆਨਲਾਈਨ ਮਾਧਿਅਮ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਸੰਪਰਕ ਕਰ ਰਹੇ ਹਨ।

ਅਜਿਹੇ ਵਿੱਚ ਔਰਤਾਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ।

ਪਰ, ਇਸ ਨੂੰ ਲੈ ਕੇ ਜਾਗਰੂਕਤਾ ਘੱਟ ਹੈ ਕਿ ਜੇਕਰ ਘਰੋਂ ਕੰਮ ਕਰਦਿਆਂ ਹੋਇਆ ਜਿਨਸੀ ਸ਼ੋਸ਼ਣ ਹੁੰਦਾ ਹੈ ਤਾਂ ਉਹ ਕਿਸ ਕਾਨੂੰਨ ਤਹਿਤ ਆਵੇਗਾ। ਔਰਤਾਂ ਅਜਿਹੇ ਵਿੱਚ ਕੀ ਕਰ ਸਕਦੀਆਂ ਹਨ,ਇਹ ਸਭ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮਨੁੱਖੀ ਟਰਾਇਲ

ਭਾਰਤ ਵਿਚ ਜੁਲਾਈ 'ਚ ਸਥਾਨਕ ਤੌਰ 'ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।

ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਊਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।

ਪੂਰੀ ਦੁਨੀਆਂ ਵਿੱਚ ਵੈਕਸੀਨ ਦੇ ਲਈ ਟਰਾਇਲ ਕੀਤੇ ਜਾ ਰਹੇ ਹਨ। ਲਗਭਗ 120 ਵੈਕਸੀਨ ਪ੍ਰੋਗਰਾਮ ਚੱਲ ਰਹੇ ਹਨ। ਕਰੀਬ ਅੱਧਾ ਦਰਜਨ ਭਾਰਤੀ ਫਰਮਾਂ ਟੀਕਾ ਲੱਭ ਰਹੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕਿਹੜੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ ਵਿੱਚ ਰੱਖਿਆ ਜਾ ਸਕੇਗਾ

ਕੇਂਦਰ ਸਰਕਾਰ ਵੱਲੋਂ ਘੱਟ/ ਸ਼ੁਰੂਆਤੀ ਲੱਛਣ ਅਤੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ 'ਚ ਹੀ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ।

ਮਰੀਜ਼ਾਂ ਨੂੰ ਮੈਡੀਕਲੀ ਬਹੁਤ ਹੀ ਹਲਕੇ/ਘੱਟ/ਦਰਮਿਆਨੇ ਜਾਂ ਫਿਰ ਗੰਭੀਰ ਲੱਛਣਾਂ ਦੇ ਵਰਗ ਵੱਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਕ੍ਰਮਵਾਰ ਹੀ (1) ਕੋਵਿਡ ਕੇਅਰ ਸੈਂਟਰ, (2) ਸਮਰਪਿਤ ਕੋਵਿਡ ਸਿਹਤ ਸੈਂਟਰ , (3) ਸਮਰਪਿਤ ਕੋਵਿਡ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ।

ਕਿਹੜੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ, ਇਸ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)