'ਪਾਪਾ ਮੇਰੇ ਤੋਂ ਗ਼ਲਤੀ ਹੋ ਗਈ...ਸਹੁੰ ਲੱਗੇ ਕਦੇ ਆਪਣਾ ਜਨਮ ਦਿਨ ਨਹੀਂ ਮਨਾਵਾਂਗੀ'

- ਲੇਖਕ, ਭੂਮਿਕਾ ਰਾਏ
- ਰੋਲ, ਬੀਬੀਸੀ ਪੱਤਰਕਾਰ, ਨਵੀਂ ਦਿੱਲੀ
ਉਹ ਕਦੇ ਉਸ ਨੂੰ ਥੱਪੜ ਮਾਰਦਾ ਹੈ, ਕਦੇ ਉਸ ਦੇ ਮੋਢੇ ਤੱਕ ਆਉਂਦੇ ਵਾਲ ਫੜ੍ਹ ਕੇ ਹੇਠਾਂ ਸੁੱਟ ਦਿੰਦਾ। ਕਦੇ ਲੱਤ ਮਾਰਦਾ ਹੈ ਅਤੇ ਕਦੇ ਅਚਾਨਕ ਪਟਕ ਦਿੰਦਾ ਹੈ...
ਮਾਰ ਖਾਣ ਵਾਲੀ ਬੱਚੀ ਉਸ ਆਦਮੀ ਦੀ 5 ਸਾਲ ਦੀ ਧੀ ਹੈ।
ਉਹ ਲਗਾਤਾਰ ਮਾਰ ਖਾ ਰਹੀ ਹੈ ਪਰ ਇੱਕ ਵਾਰ ਵੀ ਆਪਣੇ ਜਖ਼ਮਾਂ ਨੂੰ ਸਹਿਲਾ ਨਹੀਂ ਰਹੀ। ਉਸ ਦੇ ਮੂੰਹੋਂ ਇੱਕ ਵਾਰ ਹਾਏ ਨਹੀਂ... ਸੁਣਨ ਨੂੰ ਮਿਲਦਾ।
ਇੱਕ ਵਾਰ ਵੀ ਉਹ ਆਪਣੇ ਥੱਪੜ ਖਾਂਦੀਆਂ ਗੱਲ੍ਹਾਂ ਨੂੰ ਸਹਿਲਾਉਂਦੀ ਨਹੀਂ...
ਉਸ ਦੇ ਨੰਨ੍ਹੇ ਹੱਥ ਦਿਮਾਗ਼ ਦਾ ਕਿਹਾ ਮੰਨ ਰਹੇ ਹਨ ਅਤੇ ਦਿਮਾਗ਼ ਕਹਿ ਰਿਹਾ ਸੀ, ਮੁਆਫ਼ੀ ਮੰਗ ਲਓ। ਕਿਵੇਂ ਵੀ ਕਰਕੇ ਬੱਸ ਮੁਆਫ਼ੀ ਮੰਗ ਤਾਂ ਜੋ ਸਾਹਮਣੇ ਵਾਲੇ ਨੂੰ ਤੇਰੇ 'ਤੇ ਤਰਸ ਆ ਜਾਵੇ ਅਤੇ ਉਹ ਤੈਨੂੰ ਛੱਡ ਦੇਵੇ।
ਮੁਆਫ਼ੀ.. ਕਿਉਂਕਿ ਤੂੰ ਜਨਮ ਦਿਨ 'ਤੇ ਕੇਕ ਕੱਟਣ ਦੀ ਖੁਆਇਸ਼ ਰੱਖੀ, ਮੁਆਫ਼ੀ ਕਿਉਂਕਿ ਤੂੰ ਆਪਣੇ ਜਨਮ ਦਿਨ 'ਤੇ ਸਾਈਕਲ ਮੰਗ ਲਈ।
ਪਟਨਾ ਦੇ ਕੰਕੜਬਾਗ਼ ਦਾ ਵਾਇਰਲ ਵੀਡੀਓ ਸ਼ਾਇਦ ਤੁਸੀਂ ਵੀ ਦੇਖਿਆ ਹੋਵੇਗਾ। ਵੀਡੀਓ ਵਾਈਰਲ ਹੋਇਆ ਅਤੇ ਕੰਕੜਬਾਗ਼ ਪੁਲਿਸ ਨੇ ਇਸ ਸ਼ਖ਼ਸ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ।
ਇਹ ਵੀ ਪੜ੍ਹੋ-

ਪਟਨਾ ਦੀ ਐਸਐਸਪੀ ਗਰਿਮਾ ਮਲਿਕ ਨੇ ਬੀਬੀਸੀ ਨੂੰ ਦੱਸਿਆ, "ਪਿਤਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਬੱਚੀ ਨੂੰ ਬਾਲ ਭਲਾਈ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਬੱਚੀ ਦੀ ਮਾਂ ਨੂੰ ਬੁਲਾ ਲਿਆ ਗਿਆ ਹੈ।"
ਕਿਥੋਂ ਆਇਆ ਵੀਡੀਓ ਤੇ ਕਿਵੇਂ ਹੋ ਗਿਆ ਵਾਇਰਲ?
ਇਸ ਬੱਚੀ ਦਾ ਨਾਮ ਜੈਸ਼੍ਰੀ ਹੈ। ਪਿਤਾ ਦਾ ਨਾਮ ਕ੍ਰਿਸ਼ਣਾ ਮੁਕਤੀਬੋਧ ਹੈ।
ਦੋ ਦਿਨ ਪਹਿਲਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਜੈਸ਼੍ਰੀ ਦੀ ਮਾਂ ਨੈਨਾ ਕੁਮਾਰੀ ਨੇ ਸ਼ੇਅਰ ਕੀਤਾ ਹੈ।
ਤਾਂ ਕੀ ਨੈਨਾ ਉੱਥੇ ਮੌਜੂਦ ਸੀ? ਜੇਕਰ ਉਹ ਉੱਥੇ ਸੀ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਬਚਾਇਆ ਕਿਉਂ ਨਹੀਂ?
ਦਰਅਸਲ, ਨੈਨਾ ਆਪਣੇ ਪਤੀ ਨਾਲ ਨਹੀਂ ਰਹਿੰਦੀ ਹੈ। ਉਹ ਰਾਂਚੀ 'ਚ ਰਹਿੰਦੀ ਹੈ ਅਤੇ ਆਪਣੀਆਂ ਦੋ ਹੋਰ ਧੀਆਂ ਨਾਲ ਉੱਥੇ ਹੀ ਨੌਕਰੀ ਕਰਦੀ ਹੈ। ਜਿਸ ਵੇਲੇ ਅਸੀਂ ਨੈਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਰਾਂਚੀ ਤੋਂ ਪਟਨਾ ਆ ਰਹੀ ਸੀ। ਪੁਲਿਸ ਦੇ ਸੱਦੇ 'ਤੇ ਆਪਣੀ ਧੀ ਨੂੰ ਆਪਣੇ ਨਾਲ ਲੈ ਕੇ ਜਾਣ ਲਈ।
ਬੱਸ 'ਚ ਬੈਠੀ ਨੈਨਾ ਨੂੰ ਜਿਵੇਂ ਹੀ ਅਸੀਂ ਪੁੱਛਿਆਂ ਕਿ ਪੂਰਾ ਮਾਮਲਾ ਕੀ ਹੈ। ਉਹ ਰੋ ਪਈ ਤੇ ਫਿਰ ਖ਼ੁਦ ਨੂੰ ਸੰਭਾਲਦੇ ਹੋਏ ਬੋਲੀ, "ਪਹਿਲਾਂ ਹੀ ਹਿੰਮਤ ਕਰ ਲੈਂਦੀ, ਰਿਸ਼ਤੇਦਾਰ-ਸਮਾਜ ਦੀ ਨਾ ਸੋਚਦੀ ਤਾਂ ਜੋ ਅੱਜ ਹੋ ਰਿਹਾ ਹੈ ਉਹ 8 ਮਹੀਨੇ ਪਹਿਲਾਂ ਹੋ ਜਾਂਦਾ। ਮੈਨੂੰ ਮੇਰੀ ਧੀ 8 ਮਹੀਨੇ ਪਹਿਲਾਂ ਹੀ ਮਿਲ ਜਾਂਦੀ।
ਕੀ ਹੈ ਪੂਰਾ ਮਾਮਲਾ?
ਨੈਨਾ ਅਤੇ ਕ੍ਰਿਸ਼ਣਾ ਦਾ ਵਿਆਹ ਕਰੀਬ 15 ਸਾਲ ਪਹਿਲਾਂ ਹੋਇਆ ਸੀ। ਦੇਵੋਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਨੈਨਾ 12ਵੀਂ ਪਾਸ ਹੈ ਜਦਕਿ ਕ੍ਰਿਸ਼ਣਾ ਮੁਕਤੀਬੋਧ ਪੀਐਚਡੀ।
ਉਹ ਕੁਝ ਸਮਾਂ ਮਗਧ ਯੂਨੀਵਰਸਿਟੀ 'ਚ ਬਤੌਰ ਪ੍ਰੋਫੈਸਰ ਵੀ ਕੰਮ ਕਰ ਚੁੱਕਿਆ ਹੈ।
ਨੈਨਾ ਦੱਸਦੀ ਹੈ, "ਅਸੀਂ ਦੋਵੇਂ ਆਪਸੀ ਰਜ਼ਾਮੰਦੀ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਕ੍ਰਿਸ਼ਣਾ ਦਾ ਵਿਹਾਰ ਬਦਲ ਗਿਆ। ਉਹ ਬਹੁਤ ਸ਼ਰਾਬ ਪੀਣ ਲੱਗਾ ਅਤੇ ਹਰ ਰੋਜ਼ ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਦਾ ਸੀ।"

ਤਸਵੀਰ ਸਰੋਤ, Getty Images
ਨੈਨਾ ਕਹਿੰਦੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਦਹਿਲ ਗਏ ਹੋ ਤਾਂ ਮੈਂ ਤਾਂ ਆਪਣੇ ਬਾਰੇ ਨਾ ਹੀ ਦੱਸਾਂ ਤਾਂ ਚੰਗਾ ਹੈ, ਤੁਸੀਂ ਸੁਣ ਵੀ ਨਹੀਂ ਸਕੋਗੇ।
ਉਹ ਕਹਿੰਦੀ ਹੈ, "ਮੈਂ 15 ਸਾਲ ਤੱਕ ਮਾਰ ਖਾਂਦੀ ਰਹੀ। ਜਦੋਂ ਮੇਰਾ ਵਿਆਹ ਹੋਇਆ ਤਾਂ ਉਮਰ 16 ਸਾਲ ਸੀ। 15 ਸਾਲ ਤੱਕ ਇਹ ਸਭ ਮੈਂ ਸਹਿੰਦੀ ਰਹੀ ਪਰ ਇੱਕ ਦਿਨ ਮੇਰੇ ਸਬਰ ਦਾ ਬੰਨ੍ਹ ਜਵਾਬ ਦੇ ਗਿਆ।"
ਕਰੀਬ 8 ਮਹੀਨੇ ਪਹਿਲਾਂ ਨੈਨਾ ਆਪਣੇ ਪੇਕੇ ਗੁਹਾਟੀ ਗਈ ਸੀ। ਕ੍ਰਿਸ਼ਣਾ ਵੀ ਕੁਝ ਦਿਨਾਂ ਬਾਅਦ ਉੱਥੇ ਪਹੁੰਚ ਗਿਆ ਅਤੇ ਉੱਥੇ ਵੀ ਦੋਵਾਂ ਵਿਚਾਲੇ ਲੜਾਈ ਹੋਈ।
ਨੈਨਾ ਦੱਸਦੀ ਹੈ ਕਿ ਗੁਹਾਟੀ 'ਚ ਵੀ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਸੀ।
"ਪੁਲਿਸ ਅਤੇ ਮੇਰੇ ਜੀਜਾ ਜੀ ਨੇ ਬਚਾਅ ਕੀਤਾ ਤਾਂ ਕ੍ਰਿਸ਼ਣਾ ਬੱਚੀਆਂ ਨੂੰ ਲੈ ਕੇ ਪਟਨਾ ਆ ਗਿਆ। ਮੈਂ ਉਸ ਦੇ ਨਾਲ ਨਹੀਂ ਆਈ। ਕੁਝ ਦਿਨ ਬਾਅਦ ਫੋਨ ਕੀਤਾ ਅਤੇ ਮੁਆਫ਼ੀ ਮੰਗੀ। ਵਾਅਦਾ ਕੀਤਾ ਕਿ ਸਭ ਠੀਕ ਹੋ ਜਾਵੇਗਾ। ਵਾਪਸ ਆ ਜਾਓ... ਮੈਂ ਆ ਗਈ। ਪਰ ਹਫ਼ਤਾ ਵੀ ਨਹੀਂ ਬੀਤਿਆ ਸੀ, ਤਿੰਨ ਦਿਨ ਬਾਅਦ ਹੀ ਦੁਬਾਰਾ ਉਹੀ ਸਭ ਕੁਝ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਮੈਂ ਘਰ ਛੱਡਣ ਦਾ ਫ਼ੈਸਲਾ ਕਰ ਲਿਆ।"
ਉਸ ਦਿਨ ਨੈਨਾ ਦੀਆਂ ਦੋਵੇਂ ਵੱਡੀਆਂ ਧੀਆਂ ਸਕੂਲ ਜਾਣ ਲਈ ਘਰੋਂ ਨਿਕਲੀਆ। ਜੈਸ਼੍ਰੀ ਸਭ ਤੋਂ ਛੋਟੀ ਹੈ ਅਤੇ ਉਹ ਘਰ ਸੀ।
ਜਿਵੇਂ ਹੀ ਦੋਵੇਂ ਧੀਆਂ ਸਕੂਲ ਲਈ ਨਿਕਲੀਆਂ, ਨੈਨਾ ਵੀ ਘਰੋਂ ਨਿਕਲ ਗਈ ਅਤੇ ਪਟਨਾ ਛੱਡ ਕੇ ਗੁਹਾਟੀ ਪੇਕੇ ਚਲੀ ਗਈ।
ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਰਾਂਚੀ ਆ ਗਈ ਅਤੇ ਉਥੇ ਹੀ ਰਹਿ ਕੇ ਕੰਮ ਕਰਨ ਲੱਗੀ।
ਜੈਸ਼੍ਰੀ ਪਟਨਾ ਰਹਿ ਰਹੀ ਸੀ ਆਪਣੇ ਪਿਉ ਕੋਲ।
ਨੈਨਾ ਦੱਸਦੀ ਹੈ ਕਿ ਉਨ੍ਹਾਂ ਨੂੰ ਘਰ ਛੱਡਿਆਂ 8 ਮਹੀਨੇ ਹੋ ਗਏ ਹਨ। ਇਸ ਦੌਰਾਨ ਕ੍ਰਿਸ਼ਣਾ ਕੁਝ-ਕੁਝ ਦਿਨਾਂ ਬਾਅਦ ਅਜਿਹੇ ਵੀਡੀਓ ਭੇਜਦਾ ਸੀ ਅਤੇ ਮੈਸਜ਼ ਕਰਦਾ ਸੀ ਜੇਕਰ ਉਹ ਵਾਪਸ ਨਹੀਂ ਆਈ ਤਾਂ ਉਹ ਜੈਸ਼੍ਰੀ ਨੂੰ ਇਸੇ ਤਰ੍ਹਾਂ ਮਾਰਦਾ ਰਹੇਗਾ।
ਨੈਨਾ ਪਛਤਾਉਂਦਿਆਂ ਕਹਿੰਦੀ ਹੈ ਕਿ ਜੇਕਰ ਉਹ ਪਹਿਲਾਂ ਇਨ੍ਹਾਂ ਵੀਡੀਓ ਨੂੰ ਫੇਸਬੁਕ 'ਤੇ ਪਾ ਦਿੰਦੀ ਤਾਂ ਸ਼ਾਇਦ ਉਨ੍ਹਾਂ ਦੀ ਧੀ ਇੰਨਾ ਲੰਬਾ ਸਮਾਂ ਮਾਰ ਨਾ ਖਾਂਦੀ ਰਹਿੰਦੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਤਾਂ ਕੀ ਨੈਨਾ ਨੇ ਉਸ ਨੂੰ ਲਿਆਉਣ ਲਈ ਕੋਸ਼ਿਸ਼ ਨਹੀਂ ਕੀਤੀ?
ਇਸ ਸਵਾਲ ਦੇ ਜਵਾਬ 'ਚ ਨੈਨਾ ਕਹਿੰਦੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਜਿਸ ਮਾਰ ਤੋਂ ਬਚ ਕੇ ਮੈਂ ਭੱਜੀ ਹਾਂ, ਉਹੀ ਮਾਰ ਖਾਣ ਲਈ ਮੈਂ ਆਪਣੀ ਧੀ ਨੂੰ ਛੱਡ ਦਿੰਦੀ। ਮੈਂ ਆਪਣੀ ਧੀ ਨੂੰ ਲਿਆਉਣ ਲਈ ਗਈ ਸੀ ਪਰ ਧੀ ਵਾਪਸ ਨਹੀਂ ਲਿਆ ਸਕੀ।
ਨੈਨਾ ਪੁਲਿਸ 'ਤੇ ਵੀ ਇਲਜ਼ਾਮ ਲਗਾਉਂਦੀ ਹੈ। ਉਹ ਕਹਿੰਦੀ ਹੈ, "ਪੁਲਿਸ ਕੋਲੋਂ ਵੀ ਮਦਦ ਮੰਗੀ ਸੀ। ਮਹਿਲਾ ਪੁਲਿਸ ਸਟੇਸ਼ਨ ਗਈ ਸੀ ਪਰ ਉਨ੍ਹਾਂ ਲੋਕਾਂ ਨੇ ਮੈਨੂੰ ਹੀ ਸਮਝਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਹੀ ਕਿਹਾ ਜਾਣ ਲੱਗਾ ਕਿ ਪਤੀ ਕੋਲ ਵਾਪਸ ਚਲੀ ਜਾਓ।"
ਹਾਲਾਂਕਿ ਕੰਕੜਬਾਗ਼ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਇਸ ਗੱਲ ਨੂੰ ਗ਼ਲਤ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ 'ਚ ਅਜਿਹਾ ਕੁਝ ਵੀ ਨਹੀਂ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਉਹੀ ਇਸ ਮਾਮਲੇ ਨੂੰ ਦੇਖ ਰਹੇ ਹਨ।
ਪਰ ਕ੍ਰਿਸ਼ਣਾ ਇਨ੍ਹਾਂ ਇਲਜ਼ਾਮਾਂ ਨੂੰ ਗ਼ਲਤ ਦੱਸਦਾ ਹੈ
ਜਿਵੇਂ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਉਸ ਦੇ ਚਾਰ ਘੰਟਿਆਂ ਬਾਅਦ ਹੀ ਪੁਲਿਸ ਨੇ ਕ੍ਰਿਸ਼ਣਾ ਨੂੰ ਹਿਰਾਸਤ 'ਚ ਲੈ ਲਿਆ।
ਕੰਕੜਬਾਗ਼ ਦੇ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਜਿਸ ਵੇਲੇ ਕ੍ਰਿਸ਼ਣਾ ਨੂੰ ਹਿਰਾਸਤ 'ਚ ਲਿਆ ਗਿਆ ਉਹ ਨਸ਼ੇ 'ਚ ਸੀ।
ਸੋਸ਼ਲ ਮੀਡੀਆ 'ਤੇ ਕ੍ਰਿਸ਼ਣਾ ਦਾ ਵੀ ਇੱਕ ਵੀਡੀਓ ਮੌਜੂਦ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਨੇ ਇਸ ਤੋਂ ਪਹਿਲਾਂ ਕਦੇ ਆਪਣੀ ਧੀ ਨੂੰ ਨਹੀਂ ਮਾਰਿਆ। ਇਹ ਪਹਿਲਾਂ ਮੌਕਾ ਸੀ ਜਦੋਂ ਹੱਥ ਚੁੱਕਿਆ।
ਅਜੇ ਤੱਕ ਕ੍ਰਿਸ਼ਣਾ ਵੱਲੋਂ ਕੋਈ ਹਾਜ਼ਿਰ ਨਹੀਂ ਹੋਇਆ ਹੈ। ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਮਾਂ ਬਿਹਾਰ ਦੇ ਹੀ ਇੱਕ ਪਿੰਡ ਵਿੱਚ ਰਹਿੰਦੀ ਹੈ।
ਉਹ ਯੂਨੀਵਰਸਿਟੀ ਦੀ ਨੌਕਰੀ ਛੱਡ ਚੁੱਕਿਆ ਹੈ ਅਤੇ ਫਿਲਹਾਲ ਕਿਰਾਏ 'ਤੇ ਦਿੱਤੇ ਘਰਾਂ ਤੋਂ ਜੋ ਕਿਰਾਇਆ ਆ ਜਾਂਦਾ ਹੈ, ਉਸ ਨਾਲ ਹੀ ਖਰਚ ਚਲਦਾ ਹੈ।
ਜੈਸ਼੍ਰੀ ਨੂੰ ਅੰਦਾਜ਼ਾ ਵੀ ਨਹੀਂ ਕੀ ਹੋਇਆ ਕੀ ਹੋ ਰਿਹਾ ਹੈ
ਪਾਪਾ ਮੇਰੇ ਕੋਲੋਂ ਗ਼ਲਤੀ ਹੋ ਗਈ...
ਮੈਂ ਆਪਣੀ ਸਹੁੰ ਖਾਂਦੀ ਹਾਂ ਕਦੇ ਆਪਣਾ ਜਨਮ ਦਿਨ ਮਨਾਉਣ ਲਈ ਨਹੀਂ ਕਹਾਂਗੀ
ਮੈਂ ਸਾਈਕਲ ਨਹੀਂ ਮੰਗਾਂਗੀ
ਮੈਨੂੰ ਮੁਆਫ਼ ਕਰ ਦਿਉ...
ਪਲੀਜ਼ ਮੈਨੂੰ ਮੁਆਫ਼ ਕਰ ਦਿਉ

ਤਸਵੀਰ ਸਰੋਤ, iStock
ਰੌਂਦੀਆਂ ਅੱਖਾਂ ਨਾਲ ਹੱਥ ਜੋੜ ਕੇ ਮੁਆਫ਼ੀ ਮੰਗਣ ਵਾਲੀ ਜੈਸ਼੍ਰੀ ਨੂੰ ਜਦੋਂ ਪੁਲਿਸ ਨੇ ਪੁੱਛਿਆ ਕਿ ਕੀ ਉਸ ਦੇ ਪਿਤਾ ਉਸ ਨੂੰ ਮਾਰਦੇ ਸਨ, ਤਾਂ ਉਸ ਨੇ ਕੁਝ ਵੀ ਨਹੀਂ ਕਿਹਾ।
ਐਸਐਸਪੀ ਗਰਿਮਾ ਮਲਿਕ ਕਹਿੰਦੀ ਹੈ, "ਅਸੀਂ ਉਸ ਨਾਲ ਜ਼ਿਆਦਾ ਕੁਝ ਪੁੱਛਣਾ ਸਹੀ ਨਹੀਂ ਸਮਝਿਆ। ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਕੁਝ ਚਾਹੀਦਾ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੇਕ ਖਾਣਾ ਹੈ।"
"ਉਹ ਭੁੱਲ ਚੁੱਕੀ ਸੀ ਕਿ ਉਸ ਨੂੰ ਮਾਰ ਪਈ ਹੈ ਅਤੇ ਕੁਝ ਦੇਰ ਪਹਿਲਾਂ ਉਹ ਸਿਸਕ ਰਹੀ ਸੀ। ਉਹ ਸਭ ਭੁੱਲ ਗਈ ਹੈ।"
ਗਰਿਮਾ ਦੱਸਦੀ ਹੈ ਕਿ ਜੈਸ਼੍ਰੀ ਨੂੰ ਬਾਲ ਕਲਿਆਣ ਵਿਭਾਗ ਭੇਜ ਦਿੱਤਾ ਗਿਆ ਹੈ, ਜਿੱਥੋਂ ਨੈਨਾ ਉਸ ਨੂੰ ਸਾਰੀ ਕਾਰਵਾਈ ਪੂਰੀ ਕਰਕੇ ਆਪਣੇ ਨਾਲ ਲੈ ਕੇ ਜਾ ਸਕਦੀ ਹੈ।
ਨੈਨਾ ਰਾਤ ਕਰੀਬ 12 ਵਜੇ ਰਾਂਚੀ ਤੋਂ ਪਟਨਾ ਪਹੁੰਚੀ। ਉਹ ਕਹਿੰਦੀ ਹੈ, "ਪੂਰੇ ਰਸਤੇ ਉਸ ਦੀ ਸਿਸਕੀ ਕੰਨ 'ਚ ਸ਼ੀਸ਼ਾ ਬਣ ਕੇ ਪਿਘਲ ਰਹੀ ਸੀ ਵੀਡੀਓ ਮੈਂ ਡਿਲੀਟ ਕਰਨ ਦਿੱਤਾ ਸੀ ਪਰ ਮੇਰੀ ਧੀ ਹੈ, ਉਸ ਦਾ ਇੱਕ-ਇੱਕ ਰੂੰ ਪਛਾਣਦੀ ਹਾਂ... ਕਿੰਨੀ ਤਕਲੀਫ਼ ਚੁੱਕੀ ਮੇਰੀ ਧੀ ਨੇ, ਛੋਟੀ ਜਿਹੀ ਤਾਂ ਹੈ, ਛੋਟੇ-ਛੋਟੇ ਹੱਥ ਪੈਰ ਹਨ..."
ਪਰ ਨੈਨਾ, ਕ੍ਰਿਸ਼ਣਾ ਤੋਂ ਤਲਾਕ ਨਹੀਂ ਲੈਣਾ ਚਾਹੁੰਦੀ... ਬਸ ਵੱਖ ਰਹਿਣਾ ਚਾਹੁੰਦੀ ਹੈ।
ਉਹ ਸੋਚਦੀ ਹੈ, "ਉਥੇ ਚਲੀ ਗਈ ਤਾਂ ਮਾਰ ਖਾ-ਖਾ ਕੇ ਮਰ ਜਾਵੇਗੀ ਅਤੇ ਤਲਾਕ ਦੇ ਦੇਣਗੇ ਤਾਂ ਸਮਾਜ ਮੈਨੂੰ ਅਤੇ ਮੇਰੀਆਂ ਧੀਆਂ ਨੂੰ ਮਾਰ ਦਵੇਗਾ। ਦੁਨੀਆਂ ਇੰਨੀ ਚੰਗੀ ਨਹੀਂ ਹੈ। ਨਾਮ ਦਾ ਸਾਇਆ ਵੱਡੀ ਚੀਜ਼ ਹੈ।"
(ਨੈਨਾ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ 28 ਮਾਰਚ ਦੀ ਸਵੇਰੇ 10 ਵਜੇ ਪੁਲਿਸ ਨੇ ਬੁਲਾਇਆ । ਉਸ ਤੋਂ ਬਾਅਦ ਆਪਣੀ ਬੱਚੀ ਨੂੰ ਲੈ ਕੇ ਚਲੀ ਜਾਵੇਗੀ। )
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












