ਆਸਟਰੇਲੀਆ 'ਚ ਦੂਜੇ ਮੁਲਕਾਂ ਤੋਂ ਪੜ੍ਹਨ ਆਏ ਵਿਦਿਆਰਥੀ ਕਿਵੇਂ ਹੋ ਰਹੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 22 ਫ਼ੀਸਦ ਵਿਦਿਆਰਥੀ ਅਜਿਹੇ ਹਨ ਜਿਹੜੇ ਪਬਲਿਕ ਟਰਾਂਸਪੋਰਟ ਵਿੱਚ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਏ (ਸੰਕੇਤਕ ਤਸਵੀਰ)
    • ਲੇਖਕ, ਨੀਨਾ ਭੰਡਾਰੀ
    • ਰੋਲ, ਸਿਡਨੀ ਤੋਂ ਬੀਬੀਸੀ ਦੇ ਲਈ

ਰੀਆ ਸਿੰਘ (ਬਦਲਿਆ ਹੋਇਆ ਨਾਮ) ਰੋਜ਼ਾਨਾ ਦੀ ਤਰ੍ਹਾਂ ਸਿਡਨੀ ਦੇ ਸੈਂਟਰਲ ਸਟੇਸ਼ਨ ਤੋਂ ਬੱਸ ਵਿੱਚ ਸਵਾਰ ਹੋ ਕੇ ਆਪਣੀ ਯੂਨੀਵਰਸਿਟੀ ਜਾ ਰਹੀ ਸੀ। ਬੱਸ ਦੇ ਵਿੱਚ ਇੱਕ ਮੁੰਡੇ ਨੇ ਉਸ ਨੂੰ ਧੱਕੇ ਮਾਰਨੇ ਸ਼ੁਰੂ ਕੀਤੇ।

''20 ਮਿੰਟ ਦੇ ਲਗਾਤਾਰ ਸਫ਼ਰ ਵਿੱਚ ਇਹ ਸਭ ਚਲਦਾ ਰਿਹਾ। ਮੈਂ ਖ਼ੁਦ ਨਾਲ ਹਿੰਸਾ ਹੋ ਰਹੀ ਮਹਿਸੂਸ ਕਰ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ ਅਤੇ ਪਤਾ ਨਹੀਂ ਲੱਗ ਰਿਹਾ ਸੀ ਕੀ ਕਰਾਂ, ਯੂਨੀਵਰਸਿਟੀ ਵਿੱਚ ਕਿਸ ਨੂੰ ਇਸ ਬਾਰੇ ਦੱਸਾਂ।''

''ਮੈਂ ਇਹ ਮੁੱਦਾ ਨਹੀਂ ਚੁੱਕਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗੇ ਕਿਉਂਕਿ ਉਹ ਇਹ ਸਭ ਨਹੀਂ ਸਮਝਦੇ। ਇਹ ਕੁਝ ਅਜਿਹਾ ਨਹੀਂ ਸੀ ਜਿਸ ਨੂੰ ਮੈਂ ਆਪਣੇ ਛੋਟੇ ਭਰਾ ਨਾਲ ਸਾਂਝਾ ਕਰ ਸਕਾਂ। ਮੈਂ ਇਸ ਹਾਦਸੇ ਬਾਰੇ ਆਪਣੀ ਦੋਸਤ ਨੂੰ ਦੱਸਿਆ ਪਰ ਉਹ ਵੀ ਇਸ ਬਾਰੇ ਕੁਝ ਜ਼ਿਆਦਾ ਨਹੀਂ ਜਾਣਦੀ ਸੀ।''

2017 ਵਿੱਚ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਸਰੀਰਕ ਸ਼ੋਸ਼ਣ ਅਤੇ ਸਰੀਰਕ ਹਿੰਸਾ ਉੱਤੇ ਆਸਟਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਦੀ ਕੌਮੀ ਰਿਪੋਰਟ 'ਦਿ ਕੋਰਸ' ਆਈ ਸੀ। ਇਹ ਹਾਦਸਾ ਉਸ ਰਿਪੋਰਟ ਦੇ ਆਉਣ ਤੋਂ ਕੁਝ ਵਕਤ ਪਹਿਲਾਂ ਦਾ ਹੈ।

ਇਹ ਵੀ ਪੜ੍ਹੋ:

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣੀ ਏਸ਼ੀਆ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਜੋ ਰਿਪੋਰਟ ਦਰਜ ਨਹੀਂ ਕਰਵਾਉਂਦੇ (ਸੰਕੇਤਕ ਤਸਵੀਰ)

ਰੀਆ ਨੇ ਦੱਸਿਆ, ''ਮੈਂ ਖੁਦ ਨਾਲ ਬਹੁਤ ਨਾਰਾਜ਼ ਸੀ ਕਿ ਮੈਂ ਚੁੱਪ ਕਿਉਂ ਰਹੀ ਅਤੇ ਇਸਦੇ ਖ਼ਿਲਾਫ਼ ਕੁਝ ਨਹੀਂ ਕੀਤਾ। ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜ਼ਿਆਦਾਤਰ ਵਿਦਿਆਰਥੀ ਸਰੀਰਕ ਸ਼ੋਸ਼ਣ ਬਾਰੇ ਗੱਲ ਕਰਨ ਤੋਂ ਬਚਦੇ ਹਨ।”

“ਕਿਉਂਕਿ ਉਹ ਇਹ ਮੰਨਦੇ ਹਨ ਕਿ ਇਸ ਨਾਲ ਉਨ੍ਹਾਂ ਦੇ ਮਾਪਿਆਂ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ।”

ਰੀਆ ਕਹਿੰਦੀ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਅਜਿਹੇ ਮਾਮਲਿਆਂ ਵਿੱਚ ਸਮਰਥਨ ਮਿਲਣ 'ਚ ਜਾਗਰੂਕਤਾ ਵਧੀ ਹੈ।

ਰੀਆ ਬਚਪਨ ਵਿੱਚ ਹੀ ਆਪਣੇ ਮਾਪਿਆਂ ਨਾਲ ਭਾਰਤ ਛੱਡ ਕੇ ਆਸਟਰੇਲੀਆ ਆ ਗਈ ਸੀ।

ਸਰੀਰਕ ਸ਼ੋਸ਼ਣ ਦੇ ਸ਼ਿਕਾਰ ਵਿਦਿਆਰਥੀਆਂ ਦੀ ਗਿਣਤੀ

AHRC ਯਾਨਿ ਕਿ ਆਸਟਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਇੱਕ ਆਜ਼ਾਦ ਕਾਨੂੰਨੀ ਸੰਗਠਨ ਹੈ। ਇਸ ਸੰਗਠਨ ਨੇ 2015 ਜਾਂ 2016 ਵਿੱਚ ਯੂਨੀਵਰਸਿਟੀਆਂ ਵਿੱਚ ਸਰੀਰਕ ਸ਼ੋਸ਼ਣ ਦੇ ਸ਼ਿਕਾਰ ਹੋਏ ਵਿਦਿਆਰਥੀਆਂ 'ਤੇ ਸਰਵੇਖਣ ਕੀਤਾ ਹੈ।

ਇਨ੍ਹਾਂ ਵਿੱਚ 22 ਫ਼ੀਸਦ ਵਿਦਿਆਰਥੀ ਅਜਿਹੇ ਹਨ ਜਿਹੜੇ ਪਬਲਿਕ ਟਰਾਂਸਪੋਰਟ ਵਿੱਚ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਏ ਅਤੇ 51 ਫ਼ੀਸਦ ਵਿਦਿਆਰਥੀ ਅਜਿਹੇ ਹਨ ਜਿਹੜੇ ਉਨ੍ਹਾਂ ਬਾਰੇ ਪਹਿਲਾਂ ਤੋਂ ਹੀ ਜਾਣਦੇ ਸਨ ਜਿਨ੍ਹਾਂ ਨੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕੀਤਾ।

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਆਈ ਦੇਸਾਂ ਦੇ ਵਿਦਿਆਰਥੀਆਂ ਵਿੱਚ ਸੈਕਸ ਐਜੂਕੇਸ਼ਨ ਅਤੇ ਜਾਗਰੂਕਤਾ ਦੀ ਕਮੀ ਵੀ ਇਕ ਕਾਰਨ (ਸੰਕੇਤਕ ਤਸਵੀਰ)

ਮਲੇਸ਼ੀਆ ਤੋਂ ਆਈ ਵਿਦਿਆਰਥਣ ਇਮੀਲੀ ਲੀ (ਬਦਲਿਆ ਹੋਇਆ ਨਾਮ) ਕਹਿੰਦੀ ਹੈ, "ਆਪਣੇ ਸਾਥੀਆਂ ਦੇ ਦਬਾਅ ਕਾਰਨ ਮੈਂ ਆਪਣੇ ਦੋਸਤ ਦਾ ਸੱਦਾ ਕਬੂਲ ਕਰ ਲਿਆ ਅਤੇ ਉਸ ਥਾਂ ਚਲੀ ਗਈ ਜਿੱਥੇ ਉਸ ਨੇ ਆਉਣ ਲਈ ਕਿਹਾ ਸੀ।”

“ਮੇਰੇ ਲਈ ਇਹ ਇੱਕ ਝਟਕਾ ਸੀ। ਘਰ ਵਾਪਿਸ ਆਉਣ ਤੱਕ ਸਾਨੂੰ ਸੈਕਸ ਐਜੂਕੇਸ਼ਨ ਬਾਰੇ ਨਹੀਂ ਪਤਾ ਸੀ ਅਤੇ ਮੈਨੂੰ ਸਮਾਜਿਕ ਜ਼ਿੰਦਗੀ ਇੱਥੋਂ ਤੱਕ ਕਿ ਸ਼ਰਾਬ ਬਾਰੇ ਵੀ ਕੋਈ ਤਜ਼ਰਬਾ ਨਹੀਂ ਸੀ।”

“ਮੈਂ ਸ਼ਰਮਿੰਦਾ ਮਹਿਸੂਸ ਕੀਤਾ ਅਤੇ ਸਾਲਾਂ ਤੱਕ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ। ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੈਨੂੰ ਪੀੜਤਾਂ ਵਜੋਂ ਦੇਖੇ।''

ਉਸ ਨੇ ਹਾਲ ਹੀ ਵਿੱਚ ਇਸ ਬਾਰੇ ਆਪਣੇ ਦੋਸਤ ਨੂੰ ਦੱਸਿਆ ਅਤੇ ਕਬੂਲ ਕੀਤਾ ਕਿ ਇਹ ਇੱਕ ਰੇਪ ਸੀ ਕਿਉਂਕਿ ਇਸ ਵਿੱਚ ਉਸ ਦੀ ਸਹਿਮਤੀ ਨਹੀਂ ਸੀ।

ਇਮੀਲੀ ਕਹਿੰਦੀ ਹੈ, ''ਜੇਕਰ ਮੈਂ ਸਰੀਰਕ ਸਹਿਮਤੀ ਬਾਰੇ ਜਾਗਰੂਕ ਹੁੰਦੀ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਅਜਿਹੇ ਹਾਲਾਤ ਨੂੰ ਕਿਵੇਂ ਸੰਭਾਲਣਾ ਹੈ, ਉਸ ਸਮੇਂ 'ਤੇ ਨਾ ਕਹਿਣਾ ਠੀਕ ਸੀ, ਸੰਭਾਵਿਤ ਤੌਰ 'ਤੇ ਮੈਂ ਇਸ ਨੂੰ ਰੋਕ ਸਕਦੀ ਸੀ।''

ਕੇਟ ਜੇਨਕਿਨਸ

ਤਸਵੀਰ ਸਰੋਤ, Australian Human Rights Commission

ਤਸਵੀਰ ਕੈਪਸ਼ਨ, AHRC ਦੇ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਕੇਟ ਜੇਨਕਿਨਸ

ਕੌਂਸਿਲ ਆਫ਼ ਇੰਟਰਨੈਸ਼ਨਲ ਸਟੂਡੈਂਟਸ ਆਸਟਰੇਲੀਆ ਦੀ ਨੈਸ਼ਨਲ ਵੂਮਨ ਅਫਸਰ ਬੇਲੇ ਲਿਮ ਕਹਿੰਦੇ ਹਨ, "ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਰੀਰਕ ਸਹਿਮਤੀ ਬਾਰੇ ਦੱਸੀਏ ਖਾਸ ਕਰਕੇ ਆਸਟਰੇਲੀਆ ਵਰਗੇ ਦੇਸ ਵਿੱਚ ਆਉਣ ਵੇਲੇ।”

“ਏਸ਼ੀਆਈ ਦੇਸਾਂ ਦੇ ਵਿਦਿਆਰਥੀਆਂ ਵਿੱਚ ਸੈਕਸ ਐਜੂਕੇਸ਼ਨ ਅਤੇ ਜਾਗਰੂਕਤਾ ਦੀ ਕਮੀ ਉਨ੍ਹਾਂ ਨੂੰ ਸਹੀ ਵਿਹਾਰਾਂ ਨੂੰ ਪਛਾਣਨ, ਪ੍ਰਤੀਕਿਰਿਆ ਦੇਣ ਅਤੇ ਰਿਪੋਰਟ ਦਰਜ ਕਰਵਾਉਣ ਦੇ ਮਾਮਲੇ ਵਿੱਚ ਕਮਜ਼ੋਰ ਬਣਾਉਂਦੀ ਹੈ।''

ਏਸ਼ੀਆਈ ਮੂਲ ਦੇ ਵਿਦਿਆਰਥੀਆਂ ਲਈ ਦਿੱਕਤਾਂ

ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਪੜ੍ਹਾਈ ਕਰਨ ਦੇ ਲਈ ਆਸਟਰੇਲੀਆ ਆਉਂਦੇ ਹਨ। ਹੋ ਸਕਦਾ ਹੈ ਕਿ ਏਸ਼ੀਆਈ ਦੇਸਾਂ ਦੇ ਵਿਦਿਆਰਥੀ ਪਹਿਲੀ ਵਾਰ ਪੜ੍ਹਾਈ ਲਈ ਬਾਹਰ ਨਿਕਲੇ ਹੋਣ। ਇੱਕ ਨਵਾਂ ਸੱਭਿਆਚਾਰ ਉਨ੍ਹਾਂ ਨੂੰ ਹੋਰ ਕਮਜ਼ੋਰ ਬਣਾ ਸਕਦਾ ਹੈ।

ਇਹ ਵੀ ਪੜ੍ਹੋ:

ਸ਼੍ਰੀਲੰਕਾ ਦੇ ਸਾਬਕਾ ਵਿਦਿਆਰਥੀ ਡੇਵਾਨਾ ਸੇਨਾਨਯਾਕੇ ਦਾ ਕਹਿਣਾ ਹੈ, ''18 ਸਾਲ ਦੀ ਉਮਰ ਵਿੱਚ ਜਦੋਂ ਮੈਂ ਮੈਲਬਰਨ ਦੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਤਾਂ ਮੈਂ ਸ਼ਰਾਬ ਦੇ ਸੱਭਿਆਚਾਰ, ਡਰੱਗਜ਼ ਦੀ ਵਰਤੋਂ ਅਤੇ ਬਿਨਾਂ ਸਹਿਮਤੀ ਤੋਂ ਛੂਹਣਾ ਵਰਗੇ ਅਪਰਾਧਾਂ ਤੋਂ ਪੀੜਤ ਸੀ।”

“ਇਸ ਨੇ ਮੈਨੂੰ ਹੋਰ ਵੀ ਅਸਹਿਜ ਮਹਿਸੂਸ ਕਰਵਾਇਆ। ਕੈਂਪਸ ਵਿੱਚ ਮੈਨੂੰ ਕੋਈ ਵੀ ਚੰਗਾ ਗਰੁੱਪ ਜਾਂ ਦੋਸਤ ਨਹੀਂ ਮਿਲ ਰਿਹਾ ਸੀ, ਇੱਕ ਕੌਮਾਂਤਰੀ ਵਿਦਿਆਰਥੀ ਦੇ ਤੌਰ 'ਤੇ ਮੈਂ ਨਵੇਂ ਦੇਸ ਵਿੱਚ ਬਹੁਤ ਹੀ ਇਕੱਲਾ ਮਹਿਸੂਸ ਕੀਤਾ।''

ਯੂਨੀਵਰਸਿਟੀਆਂ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨੀਵਰਸਿਟੀਆਂ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਵਿਦਿਆਰਥੀ (ਸੰਕੇਤਕ ਤਸਵੀਰ)

AHRC ਵੱਲੋਂ 39 ਯੂਨੀਵਰਸਿਟੀਆਂ ਦੇ 30,000 ਤੋਂ ਵੱਧ ਵਿਦਿਆਰਥੀਆਂ 'ਤੇ ਇਹ ਸਰਵੇਖਣ ਕੀਤਾ ਗਿਆ ਜਿਸ ਵਿੱਚ ਇਹ ਦੇਖਿਆ ਗਿਆ ਕਿ 2015 ਅਤੇ 2016 ਵਿੱਚ 5.1 ਫ਼ੀਸਦ ਕੌਮਾਂਤਰੀ ਵਿਦਿਆਰਥੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਏ।

AHRC ਦੇ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਕੇਟ ਜੇਨਕਿਨਸ ਦਾ ਕਹਿਣਾ ਹੈ, "ਅਸੀਂ ਅਜਿਹੇ ਗਵਾਹ ਸੁਣੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਜਦੋਂ ਕੌਮਾਂਤਰੀ ਵਿਦਿਆਰਥੀਆਂ ਨਾਲ ਸਰੀਰਕ ਸ਼ੋਸ਼ਣ ਵਰਗੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਉਹ ਹੋਰ ਵੀ ਕਮਜ਼ੋਰ ਹੋ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਉਹ ਆਪਣੇ ਸਾਥ ਦੇਣ ਵਾਲੇ ਨੈੱਟਵਰਕ ਤੋਂ ਵੱਖ ਹੋ ਸਕਦੇ ਹਨ ਅਤੇ ਘਰੇਲੂ ਵਿਦਿਆਰਥੀਆਂ ਦੀ ਤਰ੍ਹਾਂ ਮਦਦ ਲੈਣੀ ਨਹੀਂ ਜਾਣਦੇ।''

ਵਿਦਿਆਰਥੀ ਸੰਗਠਨ, ਵਕੀਲਾਂ ਦੇ ਗਰੁੱਪ ਅਤੇ ਜਿਣਸੀ ਹਮਲੇ ਤੋਂ ਬਚੇ ਲੋਕ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੂਨੀਵਰਸਿਟੀਆਂ ਵਿੱਚ ਪ੍ਰੋਗਰਾਮ ਰੱਖਦੇ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੌਮਾਂਤਰੀ ਵਿਦਿਆਰਥੀਆਂ ਵੱਲੋਂ ਰਿਪੋਰਟ ਦਰਜ ਨਾ ਕਰਵਾਉਣ ਦਾ ਇੱਕ ਵੱਡਾ ਕਾਰਨ ਹੈ ਕਿ ਉਹ ਡਰਦੇ ਹਨ ਕਿ ਇਸ ਨਾਲ ਉਨ੍ਹਾਂ ਦੇ ਵੀਜ਼ਾ 'ਤੇ ਕੋਈ ਪ੍ਰਭਾਨ ਨਾ ਪਵੇ (ਸੰਕੇਤਕ ਤਸਵੀਰ)

ਪਾਕਿਸਤਾਨ ਤੋਂ ਆਏ ਵਿਦਿਆਰਥੀ ਅਤੇ ਸਿਡਨੀ ਯੂਨੀਵਰਸਿਟੀ ਪੋਸਟਗ੍ਰੈਜੂਏਟ ਰਿਪਰਜ਼ੈਂਟੇਟਿਵ ਐਸੋਸੀਏਸ਼ਨ ਦੇ ਸਾਬਕਾ ਸਹਿ-ਪ੍ਰਧਾਨ ਮਰੀਅਮ ਮੁਹੰਮਦ ਦਾ ਕਹਿਣਾ ਹੈ, ''ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਨ੍ਹਾਂ ਮੁੱਦਿਆਂ 'ਤੇ ਗੱਲ ਨਹੀਂ ਹੁੰਦੀ ਅਤੇ ਉੱਥੇ ਇਸ ਬਾਰੇ ਗੱਲ ਕਰਨੀ ਸੁਖਾਲੀ ਨਹੀਂ ਹੈ। ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਕਾਊਂਸਲਰ ਮੁਹਰੇ ਇਹ ਸਭ ਦੁਹਰਾਉਣ ਲੱਗੇ ਉਸ ਨੂੰ ਬਹੁਤ ਸ਼ਰਮ ਮਹਿਸੂਸ ਹੋਈ।”

ਰਿਪੋਰਟ ਦਰਜ ਕਰਵਾਉਣ ਤੋਂ ਕਿਉਂ ਡਰਦੇ ਹਨ ਵਿਦਿਆਰਥੀ

2018 ਵਿੱਚ ਐਂਡ ਰੇਪ ਆਨ ਕੈਂਪਸ ਆਸਟਰੇਲੀਆ (EROC) ਕੋਲ 100 ਵਿਦਿਆਰਥੀ ਸਨ, ਦੱਖਣੀ ਏਸ਼ੀਆ ਦੇ 5 ਫ਼ੀਸਦ ਵਿਦਿਆਰਥੀ ਇਸਦੀ ਮਦਦ ਚਾਹੁੰਦੇ ਹਨ।

EROC ਦੀ ਸੰਸਥਾਪਕ ਅਤੇ ਡਾਇਰੈਕਟਰ ਸ਼ਾਰਨਾ ਬਰੇਮਨਰ ਦਾ ਕਹਿਣਾ ਹੈ, "ਦੱਖਣੀ ਏਸ਼ੀਆ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਜੋ ਰਿਪੋਰਟ ਦਰਜ ਨਹੀਂ ਕਰਵਾਉਂਦੇ। ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ਨੂੰ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਸੱਭਿਆਚਾਰ ਪੱਖੋਂ ਸਹੀ ਨਹੀਂ ਹੈ। ਬਹੁਤ ਵਾਰ ਵਿਦਿਆਰਥੀ ਜਾਗਰੂਕ ਹੀ ਨਹੀਂ ਹੁੰਦੇ ਕਿ ਉਹ ਇਸ ਬਾਰੇ ਰਿਪੋਰਟ ਕਰਵਾ ਸਕਦੇ ਹਨ।''

ਇਹ ਵੀ ਪੜ੍ਹੋ:

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਸਰਵੇਖਣ ਵਿੱਚ ਪਤਾ ਲਗਿਆ ਹੈ ਕਿ 87 ਫ਼ੀਸਦ ਵਿਦਿਆਰਥੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਏ ਅਤੇ 94 ਫ਼ੀਸਦ ਵਿਦਿਆਰਥੀ ਜਿਣਸੀ ਛੇੜਛਾੜ ਦਾ ਸ਼ਿਕਾਰ ਹੋਏ, ਉਨ੍ਹਾਂ ਵੱਲੋਂ ਯੂਨੀਵਰਸਿਟੀ ਨੂੰ ਕੋਈ ਅਧਿਕਾਰਤ ਰਿਪੋਰਟ ਜਾਂ ਸ਼ਿਕਾਇਤ ਦਰਜ ਨਹੀਂ ਕਰਵਾਈ।

ਕੌਮਾਂਤਰੀ ਵਿਦਿਆਰਥੀਆਂ ਵੱਲੋਂ ਰਿਪੋਰਟ ਦਰਜ ਨਾ ਕਰਵਾਉਣ ਦਾ ਇੱਕ ਵੱਡਾ ਕਾਰਨ ਹੈ ਉਹ ਡਰਦੇ ਹਨ ਕਿ ਇਸ ਨਾਲ ਉਨ੍ਹਾਂ ਦੇ ਵੀਜ਼ਾ 'ਤੇ ਕੋਈ ਪ੍ਰਭਾਨ ਨਾ ਪਵੇ।

ਸ਼ਾਰਨਾ ਬਰੇਮਨਰ ਦਾ ਕਹਿਣਾ ਹੈ, ਬਹੁਤੇ ਵਿਦਿਆਰਥੀ ਜਿਹੜੇ ਰਿਪੋਰਟ ਕਰਦੇ ਹਨ ਉਸ ਪ੍ਰਤੀਕਿਰਿਆ ਤੋਂ ਨਾਖੁਸ਼ ਹਨ ਜਿਹੜੀ ਉਨ੍ਹਾਂ ਨੂੰ ਮਿਲਦੀ ਹੈ। ਯੂਨੀਵਰਸਿਟੀਆਂ ਵੱਲੋਂ ਕੋਈ ਉਚਿਤ ਕਾਰਵਾਈ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 87 ਫ਼ੀਸਦ ਵਿਦਿਆਰਥੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਏ ਅਤੇ 94 ਫ਼ੀਸਦ ਵਿਦਿਆਰਥੀ ਜਿਣਸੀ ਛੇੜਛਾੜ ਦਾ ਸ਼ਿਕਾਰ ਹੋਏ (ਸੰਕੇਤਕ ਤਸਵੀਰ)

ਦਿੱਲੀ ਦੀ ਦੀਕਸ਼ਾ ਦਹੀਆ ਨੇ ਹਾਲ ਹੀ ਦੇ ਵਿੱਚ ਮੈਲਬਰਨ ਦੀ ਮੋਨਾਸ਼ ਯੂਨੀਵਰਸਿਟੀ ਵਿੱਚ ਮਾਸਟਰਸ ਇਨ ਅਪਲਾਇਡ ਇਕਨੌਮਿਕਸ ਐਂਡ ਇਕੋਨੋਮੈਟਰਿਕਸ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਹੈ।

ਉਸਦਾ ਕਹਿਣਾ ਹੈ, ''ਮੋਨਾਸ਼ ਵਿੱਚ ਜੋ ਇੱਜ਼ਤ ਹੈ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ, ਜਿਸ ਵਿੱਚ ਸਾਨੂੰ ਸਮਾਜਿਕ ਵਿਹਾਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਸਰੀਰਕ ਵਿਹਾਰ, ਚੰਗੇ ਅਤੇ ਮਾੜੇ ਰਿਸ਼ਤਿਆਂ ਬਾਰੇ, ਸ਼ਰਾਬ ਅਤੇ ਸਾਡੇ ਸਮਰਥਨ ਲਈ ਹੈਲਪਾਈਨਜ਼ ਦੀ ਸੂਚੀ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ।”

“ਭਾਰਤ ਦੇ ਵਿੱਚ ਇਹ ਸਾਰੇ ਵਿਸ਼ੇ ਟੈਬੂ ਹਨ। ਇਨ੍ਹਾਂ ਵਿਸ਼ਿਆਂ ਬਾਰੇ ਜਾਣਕਾਰੀ ਮਿਲਣ ਨਾਲ ਮੇਰੀਆਂ ਕਈ ਚਿੰਤਾਵਾਂ ਦੂਰ ਹੋ ਗਈਆਂ ਹਨ ਜੋ ਕਿ ਘਰ ਤੋਂ ਬਾਹਰ ਆ ਕੇ ਇੱਕ ਨਵੇਂ ਦੇਸ ਵਿੱਚ ਹੁੰਦੀਆਂ ਹਨ।''

ਸਿੱਖਿਆ ਅਤੇ ਸਿਖਲਾਈ ਵਿਭਾਗ ਦੇ ਮੁਤਾਬਕ ਆਸਟੇਰਲੀਆ ਤੀਜਾ ਉਹ ਵੱਡਾ ਦੇਸ ਹੈ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਆਉਂਦੇ ਹਨ। 2017 ਦੇ ਵਿੱਚ ਵਿਦਿਆਰਥੀਆਂ ਦਾ ਇਹ ਅੰਕੜਾ 6,24,001 ਸੀ ਜਦਕਿ ਚੀਨ ਵਿੱਚ ਪੜ੍ਹਨ ਆਏ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ 2,31,191 ਅਤੇ ਭਾਰਤ ਵਿੱਚ 87,615 ਵਿਦਿਆਰਥੀਆਂ ਦਾ ਅੰਕੜਾ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)