ਤਲਾਕਸ਼ੁਦਾ ਪੰਜਾਬਣ ਦੀ ਕਹਾਣੀ ਜਿਸ ਲਈ ਮੁੜ ਵਿਆਹ ਕਰਵਾਉਣਾ ਚੁਣੌਤੀ ਬਣਿਆ

ਮਿਨਰੀਤ

27 ਸਾਲ ਦੀ ਉਮਰ ਵਿੱਚ ਮਿਨਰੀਤ ਦਾ ਵਿਆਹ ਉਸ ਸ਼ਖ਼ਸ ਨਾਲ ਹੋਇਆ ਜਿਸ ਨੂੰ ਉਹ ਪੱਛਮੀ ਲੰਡਨ ਦੇ ਇੱਕ ਗੁਰਦੁਆਰੇ ਜ਼ਰੀਏ ਮਿਲੀ ਸੀ।

ਪਰ ਇਹ ਵਿਆਹ ਉਸਦੇ ਲਈ ਇੱਕ ਮੁਸੀਬਤ ਸਾਬਿਤ ਹੋਇਆ ਅਤੇ ਇੱਕ ਸਾਲ ਦੇ ਅੰਦਰ ਹੀ ਉਹ ਆਪਣੇ ਮਾਪਿਆਂ ਕੋਲ ਵਾਪਸ ਪਰਤ ਆਈ।

ਹੁਣ 10 ਸਾਲ ਤੋਂ ਉਹ ਦੂਜਾ ਪਤੀ ਲੱਭ ਰਹੀ ਹੈ ਪਰ ਇਸ ਦੇ ਨਾਲ ਉਹ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਜ਼ਿਆਦਾਤਰ ਪੰਜਾਬੀ ਮਰਦ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਹਨ।

ਜਦੋਂ ਮੈਂ ਆਪਣੇ ਪਤੀ ਨੂੰ ਛੱਡਿਆ ਉਸ ਤੋਂ ਪਹਿਲਾਂ ਉਸ ਨੇ ਮੇਰੇ 'ਤੇ ਚੀਕ ਕੇ ਕਿਹਾ ਸੀ, “ਜੇਕਰ ਤੂੰ ਮੈਨੂੰ ਤਲਾਕ ਦਿੱਤਾ ਤਾਂ ਤੇਰਾ ਕਦੇ ਦੂਜਾ ਵਿਆਹ ਨਹੀਂ ਹੋ ਸਕੇਗਾ।”

“ਉਸ ਨੇ ਅਜਿਹਾ ਮੈਨੂੰ ਦੁੱਖ ਪਹੁੰਚਾਉਣ ਲਈ ਕਿਹਾ ਪਰ ਉਹ ਜਾਣਦਾ ਸੀ ਕਿ ਇਹ ਸੱਚ ਹੋ ਸਕਦਾ ਹੈ।”

ਪੰਜਾਬੀ ਬਿਰਾਦਰੀ ਵਿੱਚ ਤਲਾਕ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ, ਖਾਸ ਤੌਰ 'ਤੇ ਔਰਤਾਂ ਲਈ।

ਇਹ ਵੀ ਪੜ੍ਹੋ:

ਮੈਨੂੰ ਖ਼ੁਦ 'ਤੇ ਸ਼ਰਮ ਆ ਰਹੀ ਸੀ। ਮੈਂ ਖ਼ੁਦ ਨੂੰ ਗੰਦਾ ਤੇ ਵਰਤਿਆ ਹੋਇਆ ਮਹਿਸੂਸ ਕਰ ਰਹੀ ਸੀ। ਮੈਂ ਕਿਵੇਂ ਕਿਸੇ ਹੋਰ ਬਾਰੇ ਸੋਚ ਸਕਦੀ ਹਾਂ ਜਦੋਂ ਮੈਨੂੰ ਪਤਾ ਹੈ ਕਿ ਉਹ ਮੈਨੂੰ ਇੱਕ ਵਰਤੀ ਹੋਈ ਵਸਤੂ ਵਜੋਂ ਦੇਖੇਗਾ

ਹੋਰ ਲੋਕ ਇਸ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਲੰਡਨ ਵਿੱਚ ਮੇਰੀ ਦਾਦੀ ਨੇ ਮੈਨੂੰ ਕਿਹਾ ਕਿ ਮੈਨੂੰ ਆਪਣੇ ਵਿਆਹ ਨੂੰ ਕਾਇਮ ਰੱਖਣ ਦੀ ਕੋਸ਼ਿਸ ਕਰਨੀ ਚਾਹੀਦੀ ਸੀ। ਭਾਵੇਂ ਉਹ ਜਾਣਦੇ ਸਨ ਕਿ ਮੈਂ ਕਿਸ ਦੌਰ ਵਿੱਚੋਂ ਲੰਘ ਚੁੱਕੀ ਸੀ।

ਭਾਰਤ ਵਿੱਚ ਰਹਿ ਰਹੇ ਮੇਰੇ ਪਿਤਾ ਦੇ ਪਰਿਵਾਰ ਨੇ ਕਿਹਾ ਕਿ ਉਹ ਮੇਰੇ ਘਰ ਆਉਣ 'ਤੇ ਨਿਰਾਸ਼ ਹਨ, ਮੈਂ ਉਨ੍ਹਾਂ ਦੀ ਬੇਇੱਜ਼ਤੀ ਦਾ ਕਾਰਨ ਬਣੀ ਸੀ। ਮੇਰੇ ਮਾਪਿਆਂ ਨੇ ਮੇਰਾ 100 ਫ਼ੀਸਦ ਸਮਰਥਨ ਕੀਤਾ ਪਰ ਮੈਨੂੰ ਲਗਿਆ ਕਿ ਮੈਂ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।

ਦੂਜੇ ਪਤੀ ਦੀ ਤਲਾਸ਼

ਪੰਜ ਸਾਲਾਂ ਤੱਕ ਮੈਂ ਮੁਸ਼ਕਿਲ ਨਾਲ ਹੀ ਘਰੋਂ ਨਿਕਲਦੀ ਸੀ ਪਰ 2013 ਵਿੱਚ ਮੈਂ ਮੁੜ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ।

ਜਦੋਂ ਮੈਂ ਕਿਸੇ ਨੂੰ ਵਿਆਹ ਲਈ ਮੁੰਡਾ ਦੇਖਣ ਨੂੰ ਕਹਿੰਦੀ ਸੀ ਤਾਂ ਉਹ ਫੌਰਨ ਮੇਰੀ ਮਦਦ ਲਈ ਤਿਆਰ ਹੋ ਜਾਂਦੇ ਸਨ।

ਉਹ ਸਵਾਲ ਪੁੱਛਣ ਲਗਦੇ- ਤੁਹਾਡੀ ਉਮਰ ਕਿੰਨੀ ਹੈ, ਮੈਂ ਕਿੱਥੇ ਰਹਿੰਦੀ ਹਾਂ, ਕਿੱਥੇ ਕੰਮ ਕਰਦੀ ਹਾਂ ਪਰ ਜਦੋਂ ਮੈਂ ਉਨ੍ਹਾਂ ਨੂੰ ਦੱਸਦੀ ਸੀ ਕਿ ਮੈਂ ਤਲਾਕਸ਼ੁਦਾ ਹਾਂ ਤਾਂ ਉਨ੍ਹਾਂ ਦਾ ਰਵੱਈਆ ਬਦਲ ਜਾਂਦਾ ਸੀ। ਉਨ੍ਹਾਂ ਦੇ ਚਿਹਰੇ ਦੇ ਹਾਵ - ਭਾਵ ਨੂੰ ਦੇਖ ਕੇ ਲਗਦਾ ਸੀ ਕਿ ਜਿਵੇਂ ਕਹਿ ਰਹੇ ਹੋਣ, ‘ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਹਾਂ।’

ਉਹ ਕਹਿੰਦੇ ਸਨ,''ਤੁਹਾਨੂੰ ਦੱਸਾਂਗੇ।''

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਖੀ ਮਾਨਤਾ ਵਿੱਚ ਮਰਦ ਅਤੇ ਔਰਤ ਦੋਵੇਂ ਬਰਾਬਰ ਹਨ

ਮੇਰਾ ਵਿਆਹ ਇੱਕ ਤਰ੍ਹਾਂ ਨਾਲ ਸੈਮੀ-ਅਰੇਂਜ ਮੈਰਿਜ ਸੀ। ਲੋਕ ਮੈਨੂੰ ਲਗਾਤਾਰ ਕਹਿੰਦੇ ਰਹਿੰਦੇ ਕੀ ਮੇਰੀ ਉਮਰ ਹੋ ਰਹੀ ਹੈ ਅਤੇ ਮੇਰੇ ਉੱਤੇ ਵਿਆਹ ਲਈ ਦਬਾਅ ਬਣਾਉਂਦੇ। ਆਖਿਰਕਾਰ ਮੈਂ ਗੁਰਦੁਆਰੇ ਵਿੱਚ ਜਾ ਕੇ ਰਿਸ਼ਤੇ ਬਾਰੇ ਪਤਾ ਕੀਤਾ।

ਮੇਰੇ ਤਲਾਕ ਤੋਂ ਬਾਅਦ ਜਦੋਂ ਮੈਂ ਨਵੇਂ ਪਤੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਮੈਂ ਉੱਤਰੀ ਪੱਛਮੀ ਲੰਡਨ ਦੇ ਗੁਦਰਆਰੇ ਜਾ ਕੇ ਮੈਟਰੀਮੋਨੀਅਲ ਸਰਵਿਸ ਵਿੱਚ ਆਪਣਾ ਨਾਂ ਰਜਿਸਟਰ ਕਰਵਾਇਆ।

ਮੈਂ ਜਾਣਦੀ ਸੀ ਕਿ ਗੁਰਦੁਆਰੇ ਵਾਲੇ ਮੈਨੂੰ ਮੇਰੀ ਜਾਤ ਨਾਲ ਸਬੰਧਤ ਮੁੰਡੇ ਹੀ ਦੱਸਣਗੇ ਭਾਵੇਂ ਮੇਰੇ ਲਈ ਜਾਤ ਮਾਅਨੇ ਨਹੀਂ ਰੱਖਦੀ ਸੀ। ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਮੇਰੇ ਤਲਾਕਸ਼ੁਦਾ ਹੋਣ ਕਰਕੇ ਉਹ ਮੈਨੂੰ ਤਲਾਕਸ਼ੁਦਾ ਮਰਦਾਂ ਨਾਲ ਹੀ ਮਿਲਵਾਉਣਗੇ।

ਮੇਰੇ ਵੱਲੋਂ ਭਰੇ ਫਾਰਮ ਨੂੰ ਦੇਖ ਕੇ ਉਨ੍ਹਾਂ ਵਿੱਚੋਂ ਇੱਕ ਵਲੰਟੀਅਰ ਨੇ ਕਿਹਾ, ''ਇੱਥੇ ਦੋ ਤਲਾਕਸ਼ੁਦਾ ਆਦਮੀ ਹਨ ਜਿਹੜੇ ਤੁਹਾਡੇ ਨਾਲ ਮੇਲ ਖਾਂਦੇ ਹਨ।''

ਤਲਾਕਸ਼ੁਦਾ ਔਰਤਾਂ ਲਈ ਕੁਆਰੇ ਵਰ ਕਿਉਂ ਨਹੀਂ?

ਘੱਟੋ-ਘੱਟ ਦੋ ਗੁਰਦੁਆਰਿਆਂ ਵਿੱਚ ਮੈਂ ਅਜਿਹੇ ਤਲਾਕਸ਼ੁਦਾ ਵਰ ਦੇਖੇ ਜਿਨ੍ਹਾਂ ਨੂੰ ਅਜਿਹੀਆਂ ਔਰਤਾਂ ਨਾਲ ਮਿਲਵਾਇਆ ਗਿਆ ਜੋ ਕੁਆਰੀਆਂ ਸਨ। ਤਾਂ ਫਿਰ ਤਲਾਕਸ਼ੁਦਾ ਔਰਤ ਨੂੰ ਕਿਉਂ ਅਜਿਹਾ ਵਰ ਨਹੀਂ ਦਿਖਾਇਆ ਜਾ ਸਕਦਾ ਜਿਸਦਾ ਪਹਿਲਾ ਵਿਆਹ ਨਾ ਹੋਇਆ ਹੋਵੇ?

ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮਰਦ ਕਦੇ ਵੀ ਤਲਾਕ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ, ਸਿਰਫ਼ ਔਰਤ ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਮੈਂ ਉੱਤਰੀ ਪੱਛਮੀ ਲੰਡਨ ਵਿੱਚ ਸਥਿਤ ਗੁਰਦੁਆਰੇ ਦੇ ਮੈਟਰੀਮੋਨੀਅਲ ਸਰਵਿਸ ਦੇ ਇੰਚਾਰਜ ਗਰੇਵਾਲ ਨੂੰ ਪੁੱਛਿਆ ਕਿ ਔਰਤਾਂ ਬਾਰੇ ਇਸ ਰਵੱਈਏ ਪਿੱਛੇ ਕਾਰਨ ਕੀ ਹੈ।

ਉਨ੍ਹਾਂ ਨੇ ਮੈਨੂੰ ਦੱਸਿਆ, ''ਜਿਹੜੇ ਮੁੰਡੇ ਅਤੇ ਉਸਦੇ ਮਾਪੇ ਕੁੜੀ ਲੱਭਦੇ ਹਨ, ਇਹ ਉਨ੍ਹਾਂ ਦੀ ਮਰਜ਼ੀ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਲਾਕਸ਼ੁਦਾ ਕੁੜੀ ਨਹੀਂ ਚਾਹੀਦੀ ਹੈ।”

ਉੁਨ੍ਹਾਂ ਕਿਹਾ,''ਉਹ ਤਲਾਕ ਨੂੰ ਸਵੀਕਾਰ ਕਰਨ ਵਾਲੇ ਨਹੀਂ ਹਨ, ਸਿੱਖ ਭਾਈਚਾਰੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇਕਰ ਸਾਡੀ ਉਸ ਵਿੱਚ ਮਾਨਤਾ ਹੈ।''

ਗੁਰਦੁਆਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2017 ਵਿੱਚ ਗੁਰਦੁਆਰਾ ਸਾਹਿਬ 'ਚ ਵਿਆਹ ਦੀ ਤਸਵੀਰ

ਪਰ ਦੂਜਿਆਂ ਦੀ ਤਰ੍ਹਾਂ ਸਿੱਖਾਂ ਵਿੱਚ ਵੀ ਤਲਾਕ ਹੁੰਦੇ ਹਨ। 2018 ਦੀ ਬ੍ਰਿਟਿਸ਼ ਸਿੱਖ ਰਿਪੋਰਟ ਮੁਤਾਬਕ ਸਿੱਖਾਂ ਵਿੱਚ 4 ਫ਼ੀਸਦ ਮਾਮਲੇ ਤਲਾਕ ਦੇ ਹਨ ਅਤੇ 1 ਫ਼ੀਸਦ ਵੱਖ ਹੋਣ ਦੇ ਹਨ।

ਉਨ੍ਹਾਂ ਵਿੱਚੋਂ ਜਿਨ੍ਹਾਂ ਨੇ ਤਲਾਕ ਲਿਆ ਹੈ, ਹੋ ਸਕਦਾ ਹੈ ਉਨ੍ਹਾਂ ਨੇ ਮੁੜ ਵਿਆਹ ਕਰਵਾਇਆ ਹੋਵੇ। ਪਰ ਮੈਨੂੰ ਪੂਰਾ ਯਕੀਨ ਹੈ ਕਿ ਵੱਡੀ ਗਿਣਤੀ ਵਿੱਚ ਉਨ੍ਹਾਂ ਲੋਕਾਂ ਨੇ ਵਿਆਹ ਨਹੀਂ ਕਰਵਾਇਆ ਹੋਵੇਗਾ ਕਿਉਂਕਿ ਤਲਾਕ ਹੋਣਾ ਇੱਕ ਸ਼ਰਮ ਦਾ ਵਿਸ਼ਾ ਹੈ।

ਨੌਜਵਾਨ ਲੋਕ ਕਹਿੰਦੇ ਹਨ ਉਨ੍ਹਾਂ ਲਈ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਪਰ ਮੇਰੇ ਵਰਗ ਦੇ ਲੋਕ ਭਾਵੇਂ ਕਿ ਉਨ੍ਹਾਂ ਦੇ ਘਰ ਆਪਣੀਆਂ ਭੈਣਾਂ ਜਾਂ ਧੀਆਂ ਦਾ ਤਲਾਕ ਹੋਇਆ ਹੋਵੇ ਪਰ ਉਹ ਦੂਜੀ ਤਲਾਕਸ਼ੁਦਾ ਔਰਤ ਬਾਰੇ ਰਾਇ ਜ਼ਰੂਰ ਬਣਾ ਲੈਂਦੇ ਹਨ।

ਲੋਕ ਮੈਨੂੰ ਅਜਿਹੀਆਂ ਗੱਲਾਂ ਕਹਿੰਦੇ ਹਨ: "ਬੱਚਾ ਪੈਦਾ ਕਰਨ ਲਈ ਹੁਣ ਤੇਰੀ ਉਮਰ ਕਾਫੀ ਹੋ ਗਈ ਹੈ, ਹੁਣ ਬਹੁਤ ਦੇਰ ਹੋ ਚੁੱਕੀ ਹੈ ਕਿ ਕੋਈ ਤੈਨੂੰ ਮਿਲੇ। ਤੂੰ ਕਿਸੇ ਨੂੰ ਵੀ ਲੱਭ ਅਤੇ ਵਿਆਹ ਕਰਵਾ ਲੈ।''

(ਅਸਲ ਵਿੱਚ 38 ਸਾਲ ਦੀ ਉਮਰ ਬੱਚਾ ਪੈਦਾ ਕਰਨ ਲਈ ਕੋਈ ਜ਼ਿਆਦਾ ਨਹੀਂ ਹੈ, ਇਹ ਸਿਰਫ਼ ਇੱਕ ਪੱਖਪਾਤ ਹੈ।)

ਕਈ ਵਾਰ ਮੈਨੂੰ ਕਿਹਾ ਜਾਂਦਾ ਹੈ,''ਬਹੁਤ ਔਖਾ ਹੈ ਕਿ ਯੂਕੇ ਦੇ ਵਿੱਚ ਕੋਈ ਲੱਭੇ, ਠੀਕ ਹੋਵੇਗਾ ਜੇਕਰ ਤੂੰ ਭਾਰਤ ਵਿੱਚ ਕਿਸੇ ਨੂੰ ਮਿਲੇ।''

ਜਦੋਂ ਮੇਰੀ ਮਾਂ ਆਪਣੇ ਕਿਸੇ ਦੋਸਤ ਦੇ ਮੁੰਡੇ ਨੂੰ ਕਿਹਾ ਕਿ ਉਹ ਮੇਰੇ ਲਈ ਕੋਈ ਮੁੰਡਾ ਦੱਸਣ ਤਾਂ ਉਹ ਕਹਿੰਦੇ ਕਿ ਮੈਂ ਇੱਕ ''ਖੁਰਚੀ ਹੋਈ ਕਾਰ'' ਵਾਂਗ ਸੀ।

ਔਰਤਾਂ ਨੂੰ ਬੋਲਣ ਵਿੱਚ ਮਿਲੇਗੀ ਮਦਦ

ਮੈਂ ਜਾਣਦੀ ਹਾਂ ਕਿ ਮੈਂ ਆਪਣੇ ਲਈ ਕੁਝ ਚੀਜ਼ਾਂ ਔਖੀਆਂ ਕੀਤੀਆਂ ਹਨ ਜਿਵੇਂ ਕਿ ਮੈਂ ਸਿਰਫ਼ ਸਿੱਖ ਨਹੀਂ ਸਗੋਂ ਪੱਗ ਵਾਲੇ ਸਿੱਖ ਦੀ ਭਾਲ ਕਰ ਰਹੀ ਹਾਂ। ਉੱਤਰੀ ਪੱਛਮੀ ਲੰਡਨ ਵਿੱਚ 22,000 ਸਿੱਖ ਰਹਿੰਦੇ ਹਨ, ਉਨ੍ਹਾਂ ਵਿੱਚੋਂ ਕਰੀਬ 11000 ਮਰਦ ਹਨ। ਉਨ੍ਹਾਂ ਵਿੱਚੋਂ ਬਹੁਤ ਛੋਟਾ ਅੰਕੜਾ ਸਹੀ ਉਮਰ ਵਰਗ ਦੇ ਕੁਆਰੇ ਮਰਦਾਂ ਵਾਲਾ ਹੈ। ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਗ ਨਹੀਂ ਬਣਦੇ ਹਨ।

ਸਿੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1935 ਵਿੱਚ ਲੰਡਨ 'ਚ ਸਿੱਖ, ਪਰ ਹੁਣ ਬਿਨਾਂ ਪੱਗ ਦੇ ਸਿੱਖਾਂ ਦਾ ਮਿਲਣਾ ਆਮ ਗੱਲ ਹੈ

ਭਾਵੇਂ ਮੇਰੇ ਲਈ ਪੱਗ ਜ਼ਰੂਰੀ ਹੈ, ਅਤੇ ਧਰਮ ਵੀ ਮੇਰੇ ਲਈ ਅਹਿਮ ਹੈ ਪਰ ਸਿੱਖੀ ਮਾਨਤਾ ਮੁਤਾਬਕ ਆਦਮੀ ਅਤੇ ਔਰਤ ਦੋਵੇਂ ਬਰਾਬਰ ਹਨ। ਸਾਨੂੰ ਇੱਕ ਦੂਜੇ ਲਈ ਰਾਇ ਨਹੀਂ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਮੈਂ ਅਜਿਹੇ ਸ਼ਖ਼ਸ ਨੂੰ ਨਹੀਂ ਮਿਲਣਾ ਚਾਹੁੰਦੀ ਜੋ ਸਿਰਫ਼ ਹੱਸਦੇ-ਖੇਡਦੇ ਹਨ ਅਤੇ ਵੱਸਣਾ ਨਹੀਂ ਚਾਹੁੰਦੇ। ਪਰ ਮੈਂ ਅਜਿਹੇ ਆਦਮੀਆਂ ਨੂੰ ਵੀ ਨਹੀਂ ਮਿਲਣਾ ਚਾਹੁੰਦੀ ਜੋ ਇੱਕ ਪਤਨੀ ਨਾਲੋਂ ਵੱਧ ਘਰ ਵਿੱਚ ਕੰਮ ਕਰਨ ਵਾਲੀ ਔਰਤ ਚਾਹੁੰਦੇ ਹੋਣ ਅਤੇ ਅਜਿਹੇ ਸਵਾਲ ਪੁੱਛਣ, "ਖਾਣਾ ਬਣਾਉਣਾ ਆਉਂਦਾ ਹੈ?" ਮੈਂ ਅਜਿਹਾ ਸ਼ਖਸ ਚਾਹੁੰਦੀ ਹੈ ਜਿਸ ਨੂੰ ਇੱਕ ਸਾਥੀ ਦੋਸਤੀ ਲਈ ਚਾਹੀਦਾ ਹੋਵੇ।

ਪਿਛਲੇ ਮਹੀਨੇ ਮੈਂ ਆਪਣੇ ਇੱਕ ਦੋਸਤ ਜ਼ਰੀਏ ਇੱਕ ਸ਼ਖਸ ਨੂੰ ਮਿਲੀ। ਇੱਥੇ ਵੀ ਉਹੀ ਗੱਲ ਸੀ। ਉਸ ਨੇ ਕਿਹਾ ਕਿ ਉਸ ਨੂੰ ਤਲਾਕਸ਼ੁਦਾ ਔਰਤਾਂ ਵਿੱਚ ਦਿਲਚਸਪ ਨਹੀਂ ਹੈ। ਉਹ 40 ਸਾਲ ਦਾ ਸੀ ਪਰ ਔਰਤ ਅਜਿਹੀ ਚਾਹੀਦੀ ਸੀ ਜਿਸਦਾ ਕੋਈ ਅਤੀਤ ਨਾ ਹੋਵੇ।

ਪਿਛਲੇ 10 ਸਾਲਾਂ ਵਿੱਚ ਕਰੀਬ 40 ਵੱਖ-ਵੱਖ ਮਰਦਾਂ ਨੂੰ ਮਿਲਣ ਤੋਂ ਬਾਅਦ, ਪਿਛਲੇ ਕੁਝ ਮਹੀਨੇ ਹਨ ਜਿਨ੍ਹਾਂ ਵਿੱਚ ਮੈਂ ਗੈਰ-ਦਸਤਾਰਧਾਰੀ ਬਾਰੇ ਸੋਚਣਾ ਸ਼ੁਰੂ ਕੀਤਾ ਹੈ। ਇੱਥੋਂ ਤੱਕ ਕਿ ਗੈਰ-ਸਿੱਖ ਬਾਰੇ ਵੀ। ਮੇਰੇ ਕਈ ਦੋਸਤ ਵੀ ਇਹ ਕਦਮ ਉਠਾ ਚੁੱਕੇ ਸਨ।

ਆਪਣੀ ਕਹਾਣੀ ਜ਼ਰੀਏ ਮੈਂ ਉਮੀਦ ਕਰਦੀ ਹਾਂ ਕਿ ਇੱਕ ਤਲਾਕਸ਼ੁਦਾ ਔਰਤ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਾਂ। ਹੋ ਸਕਦਾ ਹੈ ਕਿ ਔਰਤਾਂ ਬੋਲਣ ਲਈ ਪ੍ਰੇਰਿਤ ਹੋਣ।

ਜੇਕਰ ਸਿਰਫ਼ ਤਲਾਕ ਦੇ ਕਲੰਕ ਤੋਂ ਬਚਣ ਲਈ ਔਰਤ ਇੱਕ ਗ਼ਲਤ ਵਿਆਹ ਵਿੱਚ ਫਸੀ ਹੋਣ ਤਾਂ ਮੈਂ ਉਨ੍ਹਾਂ ਨੂੰ ਕਹਾਂਗੀ ਕਿ ਉਹ ਅਜਿਹੇ ਵਿਆਹ ਨੂੰ ਛੱਡ ਦੇਣ। ਅਸੀਂ ਇਨਸਾਨ ਹਾਂ ਅਤੇ ਜ਼ਿੰਦਗੀ ਵਿੱਚ ਬਰਾਬਰਤਾ ਦਾ ਹੱਕ ਰੱਖਦੇ ਹਾਂ।

ਮਿਨਰੀਤ ਕੌਰ ਮਹਿੰਦੀ ਕਲਾਕਾਰ ਹ ਅਤੇ ਬੀਬੀਸੀ ਲਈ ਫਰੀਲਾਂਸ ਪੱਤਰਕਾਰ ਵਜੋਂ ਕੰਮ ਕਰਦੇ ਹਨ

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)