ਭਾਰਤ-ਪਾਕਿਸਤਾਨ ਨੂੰ ਪਾਗਲ ਬਣਾ ਰਹੇ ਨੇ ਟੀਵੀ ਦੇ ਤੋਤੇ - ਬਲਾਗ

ਤਸਵੀਰ ਸਰੋਤ, Getty Images
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ
ਕੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਤੁਹਾਡੇ ਤੋਂ ਹੀ ਚੋਰੀ ਕਰ ਲਿਆ ਗਿਆ ਹੈ? ਤੁਹਾਡੇ ਦਿਮਾਗ 'ਤੇ ਡਾਕਾ ਪੈ ਚੁੱਕਿਆ ਹੈ ਤੇ ਤੁਹਾਨੂੰ ਭਿਣਕ ਵੀ ਨਹੀਂ।
ਅਸੀਂ ਦੇਖਣ ਨੂੰ ਇਨਸਾਨ ਲਗਦੇ ਹਾਂ ਪਰ ਸਾਨੂੰ ਤੇਜ਼ੀ ਨਾਲ ਰੋਬੋਟ ਬਣਾਇਆ ਜਾ ਰਿਹਾ ਹੈ। ਸਾਡੀ ਸੋਚ ਰੰਗ ਬਿਰੰਗੀਆਂ ਸਕਰੀਨਾਂ ਨਾਲ ਬੰਨ੍ਹ ਦਿੱਤੀ ਗਈ ਹੈ ਤੇ ਉਂਗਲੀਆਂ ਵਟਸਐਪ, ਟਵਿੱਟਰ ਅਤੇ ਫੇਸਬੁੱਕ ਨੇ ਟੇਢੀਆਂ ਕਰ ਦਿੱਤੀਆਂ ਹਨ।
ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿਹੋ-ਜਿਹੀਆਂ ਸਠਿਆਈਆਂ ਹੋਈਆਂ ਗੱਲਾਂ ਕਰ ਰਿਹਾਂ, ਅਸੀਂ ਤਾਂ ਅੱਜ ਵੀ ਪਹਿਲਾਂ ਵਰਗੇ ਹਾਂ। ਦਿਲ ਧੜਕ ਰਿਹਾ ਹੈ, ਦਿਮਾਗ ਸੋਚ ਰਿਹਾ ਹੈ। ਆਪਣੀ ਮਰਜ਼ੀ ਨਾਲ ਜੋ ਚਾਹੀਏ ਕਰ ਸਕਦੇ ਹਾਂ ਤੇ ਕਰ ਰਹੇ ਹਾਂ।
ਇਹ ਵੀ ਪੜ੍ਹੋ:
ਬਸ ਇਹੀ ਤਾਂ ਖ਼ੂਬੀ ਹੈ ਉਸ ਡਾਕੇ ਦੀ, ਜੋ ਪੈ ਚੁੱਕਿਆ ਹੈ, ਉਸ ਦਿਮਾਗ ਦੀ ਜਿਸਦੀ ਜੇਬ੍ਹ ਕੱਟੀ ਜਾ ਚੁੱਕੀ ਅਤੇ ਇੱਕ ਹੀ ਰੰਗ ਅਤੇ ਅਕਾਰ ਦੇ ਕੱਪੜੇ ਜੋ ਮੈਨੂੰ ਤੇ ਤੁਹਾਨੂੰ ਪੁਆਏ ਜਾ ਚੁੱਕੇ ਹਨ।
ਇਹ ਸਾਰਾ ਕੁਝ ਇੰਨੀ ਸਫ਼ਾਈ ਨਾਲ ਹੋਇਆ ਕਿ ਮੈਨੂੰ ਤੇ ਤੁਹਾਨੂੰ ਮਹਿਸੂਸ ਵੀ ਨਹੀਂ ਹੋ ਰਿਹਾ।
ਚੰਗਾ ਸੜਕ-ਛਾਪ ਪਾਕਿਸਤਾਨੀਓਂ ਤੇ ਹਿੰਦੁਸਤਾਨੀਓਂ ਇੱਕ ਟੈਸਟ ਕਰ ਲੈਂਦੇ ਹਾਂ।
ਇਹ ਜਿਹੜੇ ਹਰ ਸ਼ਾਮ 7 ਤੋਂ 12 ਵਜੇ ਤੱਕ ਸੈਂਕੜੇ ਸਕਰੀਨਾਂ 'ਤੇ ਵੱਖ-ਵੱਖ ਰੰਗਾਂ ਦੇ ਤੋਤੇ, ਅਸੀਂ ਤੁਸੀਂ ਬਿਨਾਂ ਪਲਕ ਝਪਕਾਏ ਦੇਖਦੇ ਰਹਿੰਦੇ ਹਾਂ, ਕਦੇ ਧਿਆਨ ਦਿੱਤਾ ਕਿ ਇਨ੍ਹਾਂ ਸਾਰਿਆਂ ਦੀ ਟਰੈਂ-ਟਰੈਂ ਇੱਕੋ-ਜਿਹੀ ਕਿਉਂ ਹੁੰਦੀ ਹੈ।

ਤਸਵੀਰ ਸਰੋਤ, Getty Images
ਜੇ ਇਸੇ ਨੂੰ ਬੋਲਣ ਦੀ ਅਜਾਦੀ ਕਹਿੰਦੇ ਹਨ ਤਾਂ ਇਸ ਟਰੈਂ-ਟਰੈਂ ਦੇ ਮੁਕਾਬਲੇ ਅਸੀਂ ਤੇ ਤੁਸੀਂ ਕੋਠੇ 'ਤੇ ਚੜ੍ਹ ਕੇ ਚੀਕਦੇ ਹਾਂ ਕਿ ਸ਼ੱਟ-ਅਪ, ਮੇਰੀ ਗੱਲ ਸੁਣੋ ਮੈਂ ਕੁਝ ਵੱਖਰਾ ਕਹਿਣਾ ਚਾਹੁੰਦਾ ਹਾਂ।
ਪਤਾ ਹੈ ਇਸ ਤੋਂ ਬਾਅਦ ਕੀ ਹੋਵੇਗਾ। ਤੁਹਾਡੇ ਘਰ ਵਾਲੇ ਨਾ ਸਹੀ ਪਰ ਆਂਢੀ-ਗੁਆਂਢੀ ਜਰੂਰ ਕਹਿਣਗੇ ਕਿ ਇਹਦਾ ਦਿਮਾਗ ਖਿਸਕ ਚੁੱਕਿਆ ਹੈ, ਇਹ ਪਾਗਲ ਹੋ ਚੁੱਕਿਆ ਹੈ ਇਸ ਨੂੰ ਡਾਕਟਰ ਕੋਲ ਲੈ ਜਾਓ।
ਤੁਸੀ ਜਵਾਬ 'ਚ ਕਹਿ ਕੇ ਦੇਖਿਓ ਕਿ ਦਿਮਾਗ ਮੇਰਾ ਨੀਂ ਉਨ੍ਹਾਂ ਦਾ ਖਿਸਕਿਆ ਹੈ ਜੋ ਰੋਜ਼ਾਨਾ ਟੀਵੀ 'ਤੇ ਵੱਖੋ-ਵੱਖ ਸ਼ਕਲਾਂ ਤੇ ਨਾਵਾਂ ਵਾਲੇ ਇੱਕ ਹੀ ਰਾਗ ਕੋਰਸ ਵਿੱਚ ਗਾ ਰਹੇ ਹਨ।
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
ਉਹ ਵੀ ਇੰਨਾ ਉੱਚਾ ਕਿ ਸਾਨੂੰ ਵੱਖਰਾ ਸੋਚਣ ਦੀ ਵਿਹਲ ਹੀ ਨਾ ਮਿਲੇ ਤੇ ਜੇ ਸੋਚ ਵੀ ਲਈਏ ਤਾਂ ਇਸ ਸ਼ੋਰ ਵਿੱਚ ਦੂਜੇ ਨੂੰ ਤਾਂ ਕੀ ਆਪਣੇ ਕੰਨਾਂ ਨੂੰ ਆਪਣੀ ਅਵਾਜ਼ ਨਾ ਸੁਣਾ ਸਕੀਏ।
ਅਜ਼ਾਦ ਮੀਡੀਆ ਦੀ ਗੱਲ
ਤੁਸੀਂ ਜ਼ਰਾ ਕਹਿ ਕੇ ਦੇਖੋ ਕਿ ਪਾਗਲ ਮੈਂ ਨਹੀਂ, ਪਾਗਲ ਇਹ ਨੇ ਜੋ ਸਾਰਿਆਂ ਨੂੰ ਇੱਕੋ ਸੋਚ ਦੇ ਢਾਂਚੇ ਵਿੱਚ ਢਾਲਣਾ ਚਾਹੁੰਦੇ ਹਨ ਤਾਂ ਕਿ ਅਸੀਂ ਕੋਈ ਸਵਾਲ ਨਾ ਚੁੱਕ ਸਕੀਏ, ਇਸ ਟਰੈਂ-ਟਰੈਂ ਤੋਂ ਨਿਆਰੇ ਹੋ ਕੇ ਕਿਸੇ ਨੂੰ ਚੁਣੌਤੀ ਨਾ ਦੇ ਸਕੀਏ। ਡਾਕਟਰ ਕੋਲ ਮੈਨੂੰ ਨਹੀਂ ਸਗੋਂ ਇਨ੍ਹਾਂ ਨੂੰ ਭੇਜੋ।
ਮਗਰ ਓਏ ਭੋਲੇਲਾਲ, ਤੇਰੀ ਕੌਣ ਸੁਣੇਗਾ।
ਇਹ ਸੈਂਕੜੇ ਤੋਤੇ ਆਪਣੀ ਮਰਜ਼ੀ ਨਾਲ ਥੋੜ੍ਹਾ ਕੋਰਸ ਵਿੱਚ ਟਰੈਂ-ਟਰੈਂ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦੇ ਬਹੁਤ ਸਾਰੇ ਪੈਸੇ ਮਿਲਦੇ ਹਨ।
ਕੌਣ ਕਿੰਨੇ ਲੱਖ ਲੋਕਾਂ ਨੂੰ ਕਿੰਨੇ ਲੱਖ ਵਿੱਚ ਕਿੰਨੀ ਦੇਰ ਤੱਕ ਪਾਗਲ ਬਣਾ ਕੇ ਰੱਖ ਸਕਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਲੇ-ਦੁਆਲੇ ਕਿੰਨਾ ਖ਼ੌਫ ਫੈਲਾਅ ਸਕਦਾ ਹੈ, ਕਿੰਨੇ ਬੰਦਿਆਂ ਨੂੰ ਤੇ ਵਰਗਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕਦਾ ਹੈ, ਕਿੰਨੇ ਕਰੋੜ ਲੋਕਾਂ ਨੂੰ ਉਸੇ ਢੰਗ ਨਾਲ ਪੁਰਾਣੇ ਸੁਫਨਿਆਂ ਦੀ ਉਤਰਨ ਵੇਚ ਸਕਦਾ ਹੈ ਕਿ ਜਿੰਨ੍ਹਾਂ ਦੀ ਸੱਚਾਈ ਬਾਰੇ ਕੋਈ ਸਵਾਲ ਪੁੱਛੇ ਤਾਂ ਬਾਕੀ ਲੋਕ ਪੱਥਰ ਮਾਰਨ।
ਜਿਹੜਾ ਜਿੰਨਾ ਜਾਅਲੀ ਮਾਲ ਵੇਚ ਸਕੇ ਉਸਦਾ ਕਮਿਸ਼ਨ, ਉਸਦੀ ਤਨਖ਼ਾਹ ਉਨੀ ਜ਼ਿਆਦਾ।
ਕੀ ਇਸ ਸਾਰੇ ਕਾਰੋਬਾਰ ਤੋਂ ਮੁਕਤੀ ਮਿਲ ਸਕਦੀ ਹੈ।
ਹਾਂ ਮਿਲ ਸਕਦੀ ਹੈ ਪਰ ਚਾਹੁੰਦਾ ਕੌਣ ਹੈ। ਇੱਕ ਬਲਾਤਕਾਰ 'ਤੇ ਹਜ਼ਾਰਾਂ ਦਾ ਜਲੂਸ ਕੱਢਣ ਵਾਲੇ ਰੋਜ਼ਾਨਾ ਕਰੋੜਾਂ ਦਿਮਾਗਾਂ ਦੇ ਬਲਾਤਕਾਰ ਦੇ ਖਿਲਾਫ਼ ਕਿੰਨੀ ਵਾਰ ਸੜਕਾਂ 'ਤੇ ਆਏ ਜਾਂ ਆਉਣਗੇ, ਕਿਵੇਂ ਆਉਣਗੇ। ਦਿਮਾਗ ਤਾਂ ਚੋਰੀ ਹੋ ਚੱਕੇ, ਦਿਲਾਂ 'ਤੇ ਡਾਕਾ ਪੈ ਗਿਆ।

ਜੋ ਕੁਝ ਲੋਕ ਇਸ ਹੜ੍ਹ ਤੋਂ ਬਚ ਗਏ ਉਨ੍ਹਾਂ ਨੂੰ ਪਾਗਲਖਾਨੇ ਰੱਖਿਆ ਜਾ ਰਿਹਾ ਹੈ।
ਕੀ ਤੁਹਾਡੀ ਗੱਡੀ ਜਾਂ ਮੋਟਰਸਾਈਕਲ ਦਾ ਸਾਈਲੈਂਸਰ ਜਾਂ ਕਾਰਖਾਨੇ ਦੀ ਚਿਮਨੀ ਤੋਂ ਪੈਦਾ ਹੋਇਆ ਧੂੰਆਂ ਹੀ ਖ਼ਤਰਨਾਕ ਹੈ।
ਕਦੇ ਸੋਚਿਆ ਕਿ ਟੀਵੀ ਸਕਰੀਨ ਤੋਂ ਨਿਕਲਣ ਵਾਲਾ ਧੂੰਆਂ ਕਿੰਨਾ ਨੁਕਸਾਨਦਾਇਕ ਹੈ।
ਇਹ ਸਮਾਂ ਤਾਂ "ਰਾਮ ਨਾਮ ਸੱਤ" ਜਪਣ ਦਾ ਹੈ ਪਰ ਅਸੀਂ ਸਾਰੇ ਨਾਅਰਾ ਲਾ ਰਹੇ ਹਾਂ-ਅਜ਼ਾਦ ਮੀਡੀਆ ਦੀ ਜੈ ਹੋਵੇ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4