ਮੋਦੀ ਸਰਕਾਰ ਦੇ ਮੰਤਰੀ ਨੇ ‘ਅੱਤਵਾਦੀ ਕੈਂਪ ਦੀ ਤਬਾਹੀ’ ਦੀਆਂ ਝੂਠੀਆਂ ਤਸਵੀਰਾਂ ਦਿਖਾਈਆਂ

ਤਸਵੀਰ ਸਰੋਤ, Google Maps
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਮੌਜੂਦਾ ਟਵੀਟ ਜਿਸ ਵਿੱਚ ਬਾਲਾਕੋਟ ਵਿੱਚ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਦੀ ਤਸਵੀਰ ਹੈ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਟਵੀਟ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜੋ ਕਿ ਇੱਕ ਨਿੱਜੀ ਚੈਨਲ ਦਾ ਹੈ।
ਇਸ ਵੀਡੀਓ ਵਿੱਚ ਸੈਟੇਲਾਈਟ ਤੋਂ ਲਈਆਂ ਗਈਆਂ ਦੋ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਪਹਿਲੀ ਤਸਵੀਰ ਵਿੱਚ ਏਅਰ ਸਟਰਾਈਕ ਤੋਂ ਪਹਿਲਾਂ ਦੀ ਤਸਵੀਰ ਹੈ ਤਾਂ ਦੂਜੀ ਤਸਵੀਰ ਵਿੱਚ ਏਅਰ ਸਟਰਾਈਕ ਤੋਂ ਬਾਅਦ ਦੀ।
ਇਹ ਵੀਡੀਓ ਫੇਸਬੁੱਕ, ਯੂਟਿਊਬ ਅਤੇ ਟਵਿੱਟਰ ਉੱਤੇ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ।
ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪਸ 'ਤੇ ਹਮਲਾ ਕੀਤਾ ਸੀ। ਜੈਸ਼-ਏ ਮੁਹੰਮਦ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿੱਚ 40 ਸੀਰੀਆਰਪੀਐਫ਼ ਦੇ ਜਵਾਨ ਮਾਰੇ ਗਏ ਸਨ।
ਪਰ ਜੋ ਵੀਡੀਓ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ:
ਤਸਵੀਰਾਂ ਦੀ ਸੱਚਾਈ
ਵੀਡੀਓ ਵਿੱਚ ਦਿਖਾਈ ਦੇਣ ਵਾਲੀ ਪਹਿਲੀ ਤਸਵੀਰ ਕਥਿਤ ਤੌਰ 'ਤੇ ਹਮਲੇ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਨੂੰ 23 ਫਰਵਰੀ 2019 ਨੂੰ ਲਿਆ ਗਿਆ ਸੀ।

ਤਸਵੀਰ ਸਰੋਤ, Social media
ਦੂਜੀ ਤਸਵੀਰ 26 ਫਰਵਰੀ 2019 ਦੀ ਦੱਸੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਨੂੰ ਏਅਰ ਸਟਰਾਈਕ ਤੋਂ ਬਾਅਦ ਲਿਆ ਗਿਆ ਸੀ ਅਤੇ ਇਸ ਵਿੱਚ ਭਾਰਤੀ ਜੈੱਟਾਂ ਦੁਆਰਾ ਕੀਤੀ ਗਈ ਤਬਾਹੀ ਦਿਖਾਈ ਗਈ ਹੈ।

ਤਸਵੀਰ ਸਰੋਤ, Social Media
ਪਰ ਰਿਵਰਸ ਈਮੇਜ਼ ਸਰਚ ਵਿੱਚ ਸਾਨੂੰ ਪਤਾ ਲਗਿਆ ਹੈ ਕਿ ਦੂਜੀ ਤਸਵੀਰ ਏਅਰ ਸਟਰਾਈਕ ਤੋਂ ਕਈ ਸਾਲ ਪਹਿਲਾਂ ਹੀ ਇੰਟਰਨੈੱਟ ਉੱਤੇ ਮੌਜੂਦ ਸੀ।
ਵੀਡੀਓ ਵਿੱਚ ਦਿੱਤੇ ਨਿਰਦੇਸ਼ਾਂ ਦੀ ਮਦਦ ਨਾਲ ਸਾਨੂੰ ਪਤਾ ਲੱਗਾ ਕਿ ਦੂਜੀ ਤਸਵੀਰ ਨੂੰ "ਜ਼ੂਮ ਅਰਥ" ਤੋਂ ਲਿਆ ਗਿਆ ਸੀ, ਜੋ ਕਿ ਮਾਈਕਰੋਸਾਫਟ ਬਿੰਗ ਮੈਪਸ ਦੁਆਰਾ ਸੰਚਾਲਿਤ ਸੈਟੇਲਾਈਟ ਇਮੇਜ ਵੈਬਸਾਈਟ ਹੈ।
ਵੈੱਬਸਾਈਟ ਦੇ ਸੰਸਥਾਪਕ ਪਾਲ ਨੀਵ ਨੇ ਬੀਬੀਸੀ ਨੂੰ ਦੱਸਿਆ ਕਿ ਤਸਵੀਰ ਨੂੰ ਹਵਾਈ ਪੱਟੀ ਨਾਲ ਜੋੜਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ:
"ਹਾਂ, ਇਹ ਤਸਵੀਰ ਇੱਕ ਸਬੂਤ ਦੇ ਵਜੋਂ ਪੇਸ਼ ਕੀਤੀ ਜਾ ਰਹੀ ਹੈ ਕਿ ਇਮਾਰਤ ਨੂੰ ਬੰਬ ਨਾਲ ਉਡਾਇਆ ਗਿਆ ਹੈ ਪਰ ਅਜਿਹਾ ਨਹੀਂ ਹੈ। ਇਹ ਤਸਵੀਰਾਂ ਸ਼ਾਇਦ ਸਾਲ ਪੁਰਾਣੀਆਂ ਹਨ ਅਤੇ ਉਸਾਰੀ ਅਧੀਨ ਇਮਾਰਤ ਦਿਖਾਉਂਦੀਆਂ ਹਨ।"
ਵੈੱਬਸਾਈਟ ਵਿੱਚ ਇਹ ਕਿਹਾ ਗਿਆ ਹੈ ਕਿ ਸਿਰਫ਼ ਨਾਸਾ ਦੀਆਂ ਤਸਵੀਰਾਂ (ਜਿੱਥੇ ਬੱਦਲ ਹਨ) ਹੀ ਰੋਜ਼ਾਨਾ ਅਪਡੇਟ ਕੀਤੀਆਂ ਜਾਂਦੀਆਂ ਹਨ। ਬਿੰਗ ਮੈਪਸ ਇਮੇਜਜ਼ (ਜਿੱਥੇ ਇਮਾਰਤਾਂ ਹਨ) ਰੋਜ਼ਾਨਾ ਅਪਡੇਟ ਨਹੀਂ ਕੀਤੀਆਂ ਜਾਂਦੀਆਂ ਅਤੇ ਕਈ ਸਾਲ ਪੁਰਾਣੀਆਂ ਹਨ।
ਨੀਵ ਨੇ ਜਨਤਕ ਤੌਰ 'ਤੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਨ ਲਈ ਟਵੀਟ ਵੀ ਕੀਤਾ।

ਤਸਵੀਰ ਸਰੋਤ, Social Media
ਇੱਕ ਟਵਿੱਟਰ ਥ੍ਰੈਡ ਵਿੱਚ ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਜਵਾਬ ਵੀ ਦਿੱਤਾ ਕਿ ਉਨ੍ਹਾਂ ਦੀ ਵੈਬਸਾਈਟ ਸੈਟਲਾਈਟ ਤਸਵੀਰਾਂ ਨੂੰ ਅਪਡੇਟ ਕਰਨ ਵਿੱਚ ਕਈ ਸਾਲ ਲਗਾਉਂਦੀ ਹੈ।
ਜ਼ੂਮ ਅਰਥ ਉੱਤੇ ਇੱਕ ਖਾਸ ਮਿਤੀ ਦੀਆਂ ਸੈਟੇਲਾਈਟ ਇਮੇਜਜ਼ ਵੀ ਸਰਚ ਕੀਤੀਆਂ ਜਾ ਸਕਦੀਆਂ ਹਨ। ਜਦੋਂ ਅਸੀਂ ਸਰਚ ਕੀਤੀ ਤਾਂ ਇਹੀ ਤਸਵੀਰ 2015 ਅਤੇ 2019 ਤਾਰੀਕਾਂ ਵਿਚਕਾਰ ਨਜ਼ਰ ਆਈ।

ਤਸਵੀਰ ਸਰੋਤ, Social Media
ਪਹਿਲੀ ਤਸਵੀਰ ਦੀ ਜੇ ਗੱਲ ਕਰੀਏ ਤਾਂ ਇਹ ਹਾਲੇ ਵੀ ਗੂਗਲ ਮੈਪਜ਼ 'ਤੇ ਮੌਜੂਦ ਹੈ ਜੋ ਕਿ ਦਾਅਵਿਆਂ ਦੀ ਹਕੀਕਤ ’ਤੇ ਸਵਾਲ ਖੜ੍ਹੇ ਕਰਦੀ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3