ਮੋਗਾ ਰੈਲੀ 'ਚ ਰਾਹੁਲ ਗਾਂਧੀ : ਭਾਰਤ 'ਚ ਲੜਾਈ ਬਾਬੇ ਨਾਨਕ ਦੇ ਫਸਲਫੇ ਖ਼ਿਲਾਫ਼ ਲੜਨ ਵਾਲੀ ਆਰਐਸਐਸ ਦੀ ਵਿਚਾਰਧਾਰਾ ਨਾਲ

ਤਸਵੀਰ ਸਰੋਤ, @INCINDIA/TWITTER
- ਲੇਖਕ, ਸਰਬਜੀਤ ਸਿੰਘ ਧਾਲੀਵਾਲ/ ਸੁਰਿੰਦਰ ਮਾਨ
- ਰੋਲ, ਮੋਗਾ ਤੋਂ ਬੀਬੀਸੀ ਪੰਜਾਬੀ
ਪੰਜਾਬ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ ਅਤੇ ਹਰ ਸੂਬੇ ਵਿੱਚ ਅਸੀਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।
ਰਾਹੁਲ ਗਾਂਧੀ ਪੰਜਾਬ ਦੇ ਦੌਰੇ ’ਤੇ ਮੋਗਾ ਪਹੁੰਚੇ ਹਨ। ਉੱਥੇ ਉਨ੍ਹਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। 'ਇੱਕ ਪਾਸੇ ਗੁਰੂ ਨਾਨਕ ਦੀ ਵਿਚਾਰਧਾਰਾ, ਪਿਆਰ ਤੇ ਭਾਈਚਾਰੇ ਦੀ ਵਿਚਾਰਧਾਰਾ, ਸਭ ਨੂੰ ਇੱਕ ਸਾਥ ਲਿਜਾਉਣ ਦੀ ਵਿਚਾਰਧਾਰਾ ਅਤੇ ਦੂਜੇ ਪਾਸੇ ਆਰਐਸਐਸ ਦੀ ਵਿਚਾਰਧਾਰਾ, ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਦੀ ਵਿਚਾਰਧਾਰਾ, ਨਫ਼ਰਤ ਫੈਲਾਉਣ ਦੀ ਵਿਚਾਰਧਾਰਾ, ਜਿੱਤ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੀ ਹੋਵੇਗੀ'।
ਇਹ ਵੀ ਪੜ੍ਹੋ:

ਤਸਵੀਰ ਸਰੋਤ, Surinder Mann/BBC
ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
- ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਨੌਜਵਾਨਾਂ ਦਾ ਪੈਸਾ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਪੰਜਾਬ ਵਿੱਚ ਭਾਜਪਾ ਸਰਕਾਰ ਨਹੀਂ ਹੈ।
- ਪਰ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਮਿੰਟਾਂ 'ਚ ਦੇ ਦਿੱਤਾ ਜਾਂਦਾ ਹੈ।
- ਮੋਦੀ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੇ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ 'ਚ ਕਿਉਂ ਪਾਏ।
- ਜੇਕਰ ਉਹ ਤੁਹਾਨੂੰ ਨਹੀਂ ਦੱਸਣਾ ਚਾਹੁੰਦੇ ਤਾਂ ਮੇਰੇ ਨਾਲ 15 ਮਿੰਟ ਡਿਬੇਟ ਕਰ ਲੈਣ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
- ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ, ਕਰੋੜਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ।
ਇਹ ਵੀ ਪੜ੍ਹੋ:

- ਅਸੀਂ ਜੀਐਸਟੀ ਬਦਲਾਂਗੇ, ਸਾਧਾਰਨ ਜੀਐਸਟੀ ਲਿਆਵਾਂਗੇ, ਸਿਰਫ਼ ਇੱਕ ਟੈਕਸ ਹੋਵੇਗਾ।
- ਜੋ ਨਰਿੰਦਰ ਮੋਦੀ ਨੇ ਹਿੰਦੁਸਤਾਨ ਵਿੱਚ ਗਰੀਬੀ ਵਧਾਈ ਹੈ, ਜਿਨ੍ਹਾਂ ਨੂੰ ਬੇਰੁਜ਼ਗਾਰ ਕੀਤਾ ਹੈ ਅਸੀਂ ਉਹ ਗਰੀਬੀ ਹਟਾਵਾਂਗੇ
- ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਰੁਜ਼ਗਾਰ ਪੈਦਾ ਹੋ ਰਹੇ ਹਨ, ਫੈਕਟਰੀਆਂ ਖੁੱਲ੍ਹ ਰਹੀਆਂ ਹਨ।
- ਕੰਪਿਊਟਰ ਰੈਵੇਲਿਊਸ਼ਨ, ਹਰੀ ਕ੍ਰਾਂਤੀ ਵਰਗੇ ਕੰਮ ਕੀਤੇ ਜਾਣਗੇ।
- ਕਾਂਗਰਸ ਗਾਰੰਟੀ ਮੀਨੀਅਮ ਇਨਕਮ (ਘੱਟੋ-ਘੱਟ ਆਮਦਨੀ) ਦਿੱਤੀ ਜਾਵੇਗੀ ਜੋ ਸਿੱਧਾ ਬੈਂਕ ਖਾਤਿਆਂ ਵਿੱਚ ਜਾਵੇਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੈਪਟਨ ਅਮਰਿੰਦਰ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਸਨਅਤ ਵਿੱਚ 65 ਹਜ਼ਾਰ ਕਰੋੜ ਰੁਪਏ ਦੇ ਅਸੀਂ ਐੱਮਓਯੂ ਸਾਈਨ ਕੀਤੇ ਅਤੇ 36 ਹਜ਼ਾਰ ਕਰੋੜ ਰੁਪਏ ਦੀਆਂ ਸਨਅਤ ਬਣ ਰਹੀਆਂ ਹਨ।
- ਅਸੀਂ ਰੋਜ਼ 1000 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਹਨ।
- 5 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਹੁਣ ਅਸੀਂ ਰਾਹਤ ਦੇਣੀ ਹੈ।

ਤਸਵੀਰ ਸਰੋਤ, Surinder Mann/BBC
- ਬਿਨਾਂ ਜ਼ਮੀਨ ਵਾਲੇ 2 ਲੱਖ 80 ਹਜ਼ਾਰ ਕਿਸਾਨਾਂ ਨੂੰ ਵੀ ਕਰਜ਼ਾ ਮੁਆਫੀ ਰਾਹੀ ਰਾਹਤ ਦਿੱਤੀ ਜਾਵੇਗੀ।
- ਹਰ 6 ਸਾਲ ਬਾਅਦ ਪਿੰਡਾਂ ਦੀਆਂ ਲਿੰਕ ਰੋਡਜ਼ ਦੀ ਮੁਰੰਮਤ ਹੋਣੀ ਚਾਹੀਦੀ ਸੀ ਪਰ ਪਿਛਲੀ ਸਰਕਾਰ ਨੇ ਬਿਲਕੁਲ ਵੀ ਮੁਰੰਮਤ ਨਹੀਂ ਕੀਤੀ।
- ਕੇਂਦਰ ਸਰਕਾਰ ਨੇ ਸਾਡੇ ਉੱਤੇ ਬਾਰਦਾਨਾ, ਲੇਬਰ ਅਤੇ ਹੋਰ ਖਰਚਾ ਪਾ ਦਿੱਤਾ ਹੈ ਜੋ ਕਿ 31 ਹਜ਼ਾਰ ਕਰੋੜ ਹੋ ਗਿਆ ਹੈ। ਹਰ ਸਾਲ 3200 ਕਰੋੜ ਰੁਪਏ ਇਸ ਦਾ ਵਿਆਜ਼ ਪੰਜਾਬ ਦਿੰਦਾ ਹੈ।
- ਅਸੀਂ ਕਈ ਵਾਰ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਮੰਤਰੀਆਂ ਨੂੰ ਮਿਲੇ ਪਰ ਕੇਂਦਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ।
- ਜੇ ਸਾਡੀ ਕਣਕ ਨਹੀਂ ਖਰੀਦੀ ਕੇਂਦਰ ਸਰਕਾਰ ਨੇ ਤਾਂ ਅਸੀਂ ਖਰੀਦਾਂਗੇ ਅਤੇ ਵਿਦੇਸ਼ਾਂ ਵਿੱਚ ਵੀ ਵੇਚਾਂਗੇ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4