ਬਾਲਾਕੋਟ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧ ਜਾਣੋ

ਰਣਜੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਹੌਰ ਵਿੱਚ ਵਿਦੇਸ਼ੀ ਅਫ਼ਸਰਾਂ ਨਾਲ ਦਰਬਾਰ ਵਿੱਚ ਬੈਠੇ ਮਹਾਰਾਜਾ ਰਣਜੀਤ ਸਿੰਘ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਪੱਤਰਕਾਰ, ਬੀਬੀਸੀ

ਪਾਕਿਸਤਾਨ ਦੇ ਜਿਹੜੇ ਬਾਲਾਕੋਟ ਵਿੱਚ ਭਾਰਤ ਏਅਰ ਸਟਰਾਈਕ ਦਾ ਦਾਅਵਾ ਕਰਦਾ ਹੈ ਉਸ ਥਾਂ ਦਾ ਸਿੱਖ ਇਤਿਹਾਸ 'ਚ ਵੀ ਖ਼ਾਸ ਮਹੱਤਵ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਪ੍ਰੋਫ਼ੈਸਰ ਰਾਧਾ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਲਾਕੋਟ ਦੀ ਇਤਿਹਾਸਕ ਮਹੱਤਤਾ ਹੈ। ਖ਼ਾਸ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਫ਼ੌਜ ਦੇ ਕੰਮਾਂ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ।

ਪ੍ਰੋਫ਼ੈਸਰ ਰਾਧਾ ਸ਼ਰਮਾ ਦਾ ਕਹਿਣਾ ਹੈ, "ਮਹਾਰਾਜਾ ਰਣਜੀਤ ਸਿੰਘ ਲਈ ਲਗਭਗ ਸੱਤ ਸਾਲ ਬਾਲਾਕੋਟ ਤੇ ਨੇੜਲਾ ਖੇਤਰ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਸੀ।

"ਉਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਬਰੇਲੀ (ਵਰਤਮਾਨ ਸਮੇਂ ਰਾਏ ਬਰੇਲੀ ਯੂ.ਪੀ.) ਦੇ ਮੁਜ਼ਾਹਦੀਨ ਨੂੰ ਹਰਾਇਆ ਸੀ। ਉਹ ਉਸ ਸਮੇਂ ਭਾਰਤੀ ਉਪ ਮਹਾਂਦੀਪ ਵਿੱਚ ਆਪਣੇ ਰਾਜ ਦੀ ਸਥਾਪਨਾ ਲਈ ਇਸ ਉੱਤਰ-ਪੱਛਮੀ ਸਰਹੱਦੀ ਪ੍ਰਾਂਤ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ।"

ਮਹਾਰਾਜਾ ਰਣਜੀਤ ਸਿੰਘ 'ਤੇ ਸੋਧ ਕਰਨ ਵਾਲੀ ਪ੍ਰੋਫੈਸਰ ਰਾਧਾ ਸ਼ਰਮਾ ਮੁਤਾਬਕ ਮਹਾਰਾਜਾ ਦੇ ਪੁੱਤਰ ਸ਼ੇਰ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਲੜਾਈ ਲਰੀ ਸੀ ਤੇ ਵਿਰੋਧੀਆਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਗਿਆ ਸੀ।

"ਬਰੇਲੀ ਦੇ ਸੱਈਦ ਅਹਿਮਦ ਸ਼ਾਹ ਨੇ 1824 ਅਤੇ 1831 ਦੇ ਦਰਮਿਆਨ ਉੱਤਰ-ਪੱਛਮੀ ਸਰਹੱਦੀ ਪ੍ਰਾਂਤ ਦੇ ਇਸ ਖੇਤਰ ਵਿਚ ਡੇਰਾ ਲਾਇਆ ਸੀ। ਉਸ ਦਾ ਟੀਚਾ ਖ਼ਲੀਫ਼ਾ ਦੀ ਤਰਜ਼ 'ਤੇ ਇੱਕ ਇਸਲਾਮੀ ਰਾਜ ਦੀ ਸਥਾਪਨਾ ਕਰਨਾ ਸੀ।

ਇਹ ਵੀ ਪੜ੍ਹੋ:

ਬਾਲਾਕੋਟ
ਤਸਵੀਰ ਕੈਪਸ਼ਨ, ਪਾਕਿਸਤਾਨ ਦਾ ਬਾਲਾਕੋਟ ਜਿੱਥੇ ਭਾਰਤ ਏਅਰ ਸਟਰਾਈਕ ਦਾ ਦਾਅਵਾ ਕਰਦਾ ਹੈ

ਮਹਾਰਾਜਾ ਰਣਜੀਤ ਸਿੰਘ ਤੇ ਸੱਈਦ ਅਹਿਮਦ ਸ਼ਾਹ ਵਿਚਾਲੇ ਜੰਗ

"ਇਹ ਸ਼ਾਹ ਦੀ ਹੱਤਿਆ ਦੇ ਬਾਅਦ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਪੇਸ਼ਾਵਰ ਨੂੰ ਸਿੱਖ ਰਾਜ 'ਚ ਰਲਾਇਆ ਸੀ। ਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਲਈ ਦਿੱਕਤਾਂ ਪੈਦਾ ਕੀਤੀਆਂ ਸਨ। ਸ਼ਾਹ ਦੇ ਮਾਰੇ ਜਾਣ ਤੋਂ ਬਾਅਦ ਮਹਾਰਾਜਾ ਨੇ ਪੇਸ਼ਾਵਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਮਹਾਰਾਜਾ ਰਣਜੀਤ ਸਿੰਘ ਤੇ ਸ਼ਾਹ ਦੀਆਂ ਫ਼ੌਜਾਂ ਵਿਚਾਲੇ ਲੰਬੀ ਲੜਾਈ ਤੋਂ ਬਾਅਦ ਸ਼ਾਹ ਦੀ ਮੌਤ ਹੋ ਗਈ ਸੀ।

ਪ੍ਰੋ. ਸ਼ਰਮਾ ਨੇ ਦੱਸਿਆ ਕਿ ਦੋ ਕਿਤਾਬਾਂ ਗੁਲਸ਼ਨ ਲਾਲ ਚੋਪੜਾ ਦੀ "ਪੰਜਾਬ ਐਜ਼ ਅ ਸੋਵਰੇਨ ਸਟੇਟ" ਅਤੇ ਸੱਯਦ ਮੁਹੰਮਦ ਲਤੀਫ਼ ਦੀ "ਹਿਸਟਰੀ ਆਫ਼ ਪੰਜਾਬ" ਦੋਵਾਂ ਕਿਤਾਬਾਂ 'ਚ ਇਹਨਾਂ ਗੱਲਾਂ ਦਾ ਹਵਾਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ

ਉੱਧਰ 'ਇੰਪੀਰੀਅਲ ਗੈਜ਼ੇਟ ਆਫ਼ ਇੰਡੀਆ' ਵਿਚ ਵੀ ਇਸ ਬਾਰੇ ਵੇਰਵਾ ਦਰਜ ਹੈ।

ਇਸ 'ਚ ਲਿਖਿਆ ਹੈ ਕਿ ਸਾਲ 1824 ਵਿੱਚ ਬਰੇਲੀ 'ਚ ਇੱਕ ਸੱਯਦ ਅਹਿਮਦ ਸ਼ਾਹ ਹੋਇਆ ਜੋ ਮਸ਼ਹੂਰ ਅਮੀਰ ਖ਼ਾਨ ਦਾ ਸਾਥੀ ਸੀ, ਉਸ ਨੇ ਯੁੱਫਫਜ਼ਾਈ ਕਬੀਲੇ ਦੇ ਲਗਭਗ 40 ਬੰਦਿਆਂ ਨਾਲ ਪੇਸ਼ਾਵਰ ਦੇ ਬਾਰਡਰ 'ਤੇ ਡੇਰਾ ਲਾਇਆ ਸੀ।

ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਰਣਜੀਤ ਸਿੰਘ ਨੇ ਨੌਸ਼ਹਿਰਾ ਵਿਖੇ ਪਠਾਨਾਂ ਉੱਤੇ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਸੀ।

1827 ਵਿਚ ਸਿੱਖਾਂ ਦੁਆਰਾ ਪੇਸ਼ਾਵਰ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸੱਯਦ ਅਹਿਮਦ ਨੇ ਸਵੱਛ ਵਿਚ ਸ਼ਰਨ ਮੰਗੀ।

ਅਖੀਰ ਬੁਨਰ 'ਚ ਸ਼ਰਨ ਮਿਲੀ ਪਰ 1829 'ਚ ਉਸ ਨੇ ਪੇਸ਼ਾਵਰ ਉੱਤੇ ਮੁੜ ਕਬਜ਼ਾ ਕਰ ਲਿਆ। ਉਸ ਦੇ ਪਠਾਨ ਸਾਥੀ ਜੋ ਕਿ ਉਸ ਦੇ ਸੁਧਾਰਾਂ ਦੀ ਕੋਸ਼ਿਸ਼ਾਂ ਤੋਂ ਤੰਗ ਆ ਗਏ ਸੀ, ਉਸ ਨੂੰ ਸਿੰਧ ਤੋਂ ਪਾਰ ਹਜ਼ਾਰਾ 'ਚ ਬਾਲਾਕੋਟ ਤੱਕ ਲੈ ਗਏ। ਉੱਥੇ ਸ਼ੇਰ ਸਿੰਘ ਦੇ ਅਧੀਨ ਸਿੱਖਾਂ ਨੇ ਉਸ 'ਤੇ ਹਮਲਾ ਕੀਤਾ ਸੀ ਤੇ ਉਹ ਹਾਰ ਗਿਆ ਅਤੇ ਮਾਰਿਆ ਗਿਆ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)