ਇੱਕ ਕੁੜੀ ਦੀ ਹੱਡਬੀਤੀ ਜਿਸ ਦੇ ਪਿਤਾ ਨੇ ਹੀ ਕਈ ਵਾਰੀ ਰੇਪ ਕੀਤਾ ਤੇ ਵੇਚਿਆ

"ਅੱਠ ਸਾਲ ਦੀ ਉਮਰ ਵਿੱਚ ਮੇਰੇ ਪਿਤਾ ਨੇ ਮੇਰਾ ਪਹਿਲੀ ਵਾਰੀ ਰੇਪ ਕੀਤਾ। ਉਹ ਮੈਨੂੰ ਉਸ ਚੀਜ਼ ਲਈ ਤਿਆਰ ਕਰ ਰਹੇ ਸਨ ਜਿਸ ਲਈ ਉਹ ਮੇਰਾ ਇਸਤੇਮਾਲ ਕਰਨਾ ਚਾਹੁੰਦੇ ਸੀ।"
ਇਹ ਕਹਿਣਾ ਹੈ ਅਮਰੀਕਾ ਦੀ ਰਹਿਣ ਵਾਲੀ ਇੱਕ ਕੁੜੀ ਦਾ ਜਿਸ ਦਾ ਉਸ ਦੇ ਪਿਤਾ ਨੇ ਹੀ ਕਈ ਵਾਰੀ ਰੇਪ ਕੀਤਾ, ਕਈ ਵਾਰੀ ਵੇਚਿਆ।
ਪੀੜਤਾ ਦੱਸ ਰਹੀ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੇ ਤਸੀਹੇ ਝੱਲਣੇ ਪਏ।
"ਇੱਕ ਖਿੰਡੇ ਹੋਏ ਪਰਿਵਾਰ ਵਿੱਚ ਮੇਰਾ ਜਨਮ ਹੋਇਆ ਅਤੇ ਮੇਰੇ ਪਿਤਾ ਬਹੁਤ ਮਾੜਾ ਵਤੀਰਾ ਕਰਦੇ ਸਨ।"
"11 ਸਾਲ ਦੀ ਉਮਰ ਵਿੱਚ ਮੇਰੇ ਪਿਤਾ ਨੇ ਮੈਨੂੰ ਸੈਕਸ ਲਈ ਵੇਚ ਦਿੱਤਾ। ਮੇਰੀ ਛੋਟੀ ਭੈਣ ਵੀ ਹੈ ਪਰ ਉਸ ਨਾਲ ਅਜਿਹਾ ਵਿਹਾਰ ਨਹੀਂ ਕੀਤਾ ਗਿਆ।"
"ਮੇਰੇ ਪਿਤਾ ਨੇ ਮੈਨੂੰ ਧਮਕਾਇਆ ਅਤੇ ਕਿਹਾ ਕਿ ਜੇ ਮੈਂ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਛੋਟੀ ਭੈਣ ਨੂੰ ਨੁਕਸਾਨ ਪਹੁੰਚਾਉਣਗੇ।"
ਇਹ ਵੀ ਪੜ੍ਹੋ:
"ਇਸੇ ਕਾਰਨ ਮੈਂ ਚੁੱਪ ਰਹੀ। ਮੈਂ ਸਕੂਲ ਜਾਂਦੀ ਸੀ ਅਤੇ ਮੈਂ ਡਾਕਟਰ ਕੋਲ ਜਾਂਦੀ ਸੀ। ਦੋਸਤਾਂ ਨਾਲ ਘੁੰਮਦੀ ਸੀ। ਛੁੱਟੀ ਵਾਲੇ ਦਿਨ ਸਕੇਟਿੰਗ ਰਿੰਕ ਵਿੱਚ ਜਾਂਦੀ ਸੀ ਪਰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ, ਕਿਹੜੇ ਹਾਲਾਤਾਂ ਵਿੱਚੋਂ ਲੰਘ ਰਹੀ ਹਾਂ।"
"ਮੈਂ ਇਸੇ ਤਰ੍ਹਾਂ ਹੀ ਜਿਉਣਾ ਸਿੱਖ ਲਿਆ ਸੀ।"
'ਹਰ ਥਾਂ 'ਤੇ ਵੇਚਿਆ'
"ਮੇਰੇ ਪਿਤਾ ਕਈ ਵਾਰੀ ਮੈਨੂੰ ਹੋਰਨਾਂ ਲੋਕਾਂ ਦੇ ਘਰਾਂ ਵਿੱਚ ਵੀ ਲੈ ਕੇ ਜਾਂਦੇ। ਕਈ ਵਾਰੀ ਪੂਰੀ ਰਾਤ ਲਈ ਰੁਕਣਾ ਹੁੰਦਾ ਸੀ। ਮੇਰੀ ਮਾਂ ਨੂੰ ਦੱਸਿਆ ਜਾਂਦਾ ਸੀ ਕਿ ਮੈਂ ਰਾਤ ਨੂੰ ਕਿਤੇ ਹੋਰ ਰਹਿ ਰਹੀ ਹਾਂ ਕਿਉਂਕਿ ਮੇਰੇ ਪਿਤਾ ਮੈਨੂੰ ਕਿਸੇ ਦੇ ਘਰ ਛੱਡ ਦਿੰਦੇ।"
"ਉਹ ਮੇਰੇ ਕੱਪੜੇ ਵੀ ਆਪਣੇ ਨਾਲ ਲੈ ਜਾਂਦੇ। ਜਦੋਂ ਖਰੀਦਦਾਰ ਮੇਰਾ ਇਸਤੇਮਾਲ ਕਰ ਲੈਂਦੇ ਫਿਰ ਪਿਤਾ ਵਾਪਸ ਆਉਂਦੇ ਤੇ ਮੇਰੇ ਕੱਪੜੇ ਮੈਨੂੰ ਦਿੰਦੇ। ਉਸ ਤੋਂ ਬਾਅਦ ਅਸੀਂ ਘਰ ਵਾਪਸ ਆ ਜਾਂਦੇ।"
ਪੀੜਤਾ ਦਾ ਦਾਅਵਾ ਹੈ ਕਿ ਉਸ ਨੂੰ ਹਰ ਥਾਂ ਲਿਜਾਇਆ ਗਿਆ।
"ਤਕਰੀਬਨ ਹਰ ਥਾਂ 'ਤੇ ਉਸ ਨੂੰ ਵੇਚਿਆ ਗਿਆ। ਡਾਕਟਰਾਂ ਦੇ ਕਲੀਨਿਕ, ਮੈਡੀਕਲ ਦਫ਼ਤਰ, ਕਾਰੋਬਾਰੀ ਅਦਾਰਿਆਂ ਹਰ ਥਾਂ 'ਤੇ ਇੱਕ ਮਰਦ ਹੁੰਦਾ ਸੀ ਤੇ ਮੈਂ।
"ਜਦੋਂ ਮੈਂ ਜਵਾਨ ਹੋਈ ਤਾਂ ਮੈਂ ਅਟੌਰਨੀ ਦੇ ਦਫ਼ਤਰ ਵੀ ਗਈ, ਚਰਚ ਵੀ ਗਈ। ਇਹ ਹਰ ਥਾਂ ਹੁੰਦਾ ਸੀ। ਕਈ ਹੋਰ ਥਾਵਾਂ 'ਤੇ ਵੀ ਗਈ ਜਿੱਥੇ ਹੋਰ ਕੁੜੀਆਂ ਤੇ ਖਰੀਦਦਾਰ ਵੀ ਹੁੰਦੇ ਸਨ। ਉੱਥੇ ਇੱਕ ਔਰਤ ਵੀ ਸੀ ਜੋ ਸਾਡੀ ਬੋਲੀ ਲਾ ਰਹੀ ਸੀ।"

ਪਰ ਇਹ ਸਭ ਹੁੰਦਿਆਂ ਪੀੜਤਾ ਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਇਹ ਸਭ ਗਲਤ ਹੋ ਰਿਹਾ ਹੈ।
"ਜਿਸ ਤਰੀਕੇ ਨਾਲ ਮੇਰੇ ਪਿਤਾ ਨੇ ਮੈਨੂੰ ਪਾਲਿਆ, ਉਸ ਨੇ ਸਭ ਕੁਝ ਬਦਲ ਦਿੱਤਾ ਤੇ ਮੈਨੂੰ ਯਕੀਨ ਦਿਵਾ ਦਿੱਤਾ ਕਿ ਇਹ ਸਭ ਆਮ ਗੱਲ ਹੈ। ਮੈਂ ਆਪਣੇ ਦੋਸਤਾਂ ਬਾਰੇ ਸੋਚਦੀ ਕਿ ਉਨ੍ਹਾਂ ਨਾਲ ਅਜਿਹਾ ਕੌਣ ਕਰਦਾ ਹੋਵੇਗਾ।"
ਇਹ ਵੀ ਪੜ੍ਹੋ:
ਅਖੀਰ 28 ਸਾਲ ਦੀ ਉਮਰ ਵਿੱਚ ਉਸ ਨੇ ਇਸ ਜ਼ਿੰਦਗੀ ਵਿੱਚੋਂ ਨਿਕਲਣ ਬਾਰੇ ਸੋਚਿਆ, ਪਰ ਉਸ ਕੋਲ ਕੋਈ ਫੋਨ ਨਹੀਂ ਸੀ।
"28 ਸਾਲ ਦੀ ਉਮਰ ਵਿੱਚ ਮੇਰੇ ਕੋਲ ਮੋਬਾਈਲ ਤਾਂ ਨਹੀਂ ਸੀ ਪਰ ਕੰਪਿਊਟਰ ਸੀ। ਇਸ ਦੀ ਮਦਦ ਨਾਲ ਮੈਂ ਇੱਕ ਸੰਸਥਾ ਨੂੰ ਸੰਪਰਕ ਕੀਤਾ। ਉਹ ਅਗਲੇ ਹੀ ਦਿਨ ਆ ਕੇ ਮੈਨੂੰ ਮੇਰੀ ਮਾਂ ਦੇ ਘਰੋਂ ਲੈ ਗਏ।"

ਮੈਨੂੰ ਇੱਕ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ। ਕਿਸੇ ਨੂੰ ਹੱਡਬੀਤੀ ਦੱਸਣਾ ਮਨੁੱਖੀ ਤਸਕਰੀ ਦੀ ਪੀੜਤਾ ਲਈ ਸਭ ਤੋਂ ਔਖਾ ਫੈਸਲਾ ਹੁੰਦਾ ਹੈ ਪਰ ਤੁਹਾਨੂੰ ਕਿਸੇ ਨਾ ਕਿਸੇ ਨੂੰ ਤਾਂ ਦੱਸਣਾ ਹੀ ਪਏਗਾ।
"ਇਸ ਸਭ ਤੋਂ ਬਾਹਰ ਆਉਣਾ ਔਖਾ ਹੁੰਦਾ ਹੈ ਪਰ ਜਿੰਨੀ ਜਲਦੀ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਉੰਨਾ ਹੀ ਚੰਗਾ ਹੋਵੇਗਾ। ਉੰਨੀ ਹੀ ਜਲਦੀ ਤੁਸੀਂ ਬਿਹਤਰ ਜ਼ਿੰਦਗੀ ਜਿਉਂ ਸਕਦੇ ਹੋ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:













