ਭਾਰਤ ਵੱਲੋਂ ਸੈਟਲਾਈਟ ਤਬਾਹ ਕਰਨ ਦੇ ਪ੍ਰੀਖਣ ਬਾਰੇ ਹਰ ਗੱਲ ਜੋ ਤੁਹਾਨੂੰ ਜਾਣਨੀ ਜ਼ਰੂਰੀ ਹੈ

ਇਸਰੋ ਵੱਲੋਂ ਸੈਟਲਾਈਟ ਲਾਂਚ ਕਰਨ ਦੀ ਕੀਮਤ ਘੱਟ ਕਰਨ ਵੱਲ ਕੰਮ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, iSro/bbc

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਦੌਰਾਨ ਐਲਾਨ ਕੀਤਾ ਕਿ ਭਾਰਤ ਐਂਟੀ-ਸੈਟਲਾਈਟ ਸ਼ਕਤੀ ਦੀ ਪਰਖ ਕਰਕੇ ਦੁਨੀਆਂ ਦੀ ਚੌਥੀ ਪੁਲਾੜੀ ਮਹਾਂਸ਼ਕਤੀ ਬਣ ਗਿਆ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਨੇ ਪੁਲਾੜ ਵਿੱਚ 300 ਕਿਲੋਮੀਟਰ ਦੀ ਉੱਚਾਈ ਉੱਤੇ ਸੈਟਲਾਈਟ ਨੂੰ ਮਾਰ ਸੁੱਟਿਆ ਹੈ।

ਵਿਗਿਆਨ ਪੱਤਰਕਾਰ ਪੱਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਇਸਰੋ ਨੇ ਮਾਈਕਰੋ ਸੈਟ - ਆਰ ਨੂੰ ਲੌਅਰ ਅਰਥ ਆਰਬਿਟ ਵਿੱਚ ਲੌਂਚ ਕੀਤਾ ਸੀ।

ਉਨ੍ਹਾਂ ਨੇ ਕਿਹਾ, “ਇਹ ਸੈਟਲਾਈਟ 24 ਜਨਵਰੀ 2019 ਨੂੰ ਲੌਂਚ ਕੀਤਾ ਗਿਆ ਸੀ ਅਤੇ ਉਸ ਵੇਲੇ ਇਸਰੋ ਦੇ ਪ੍ਰਧਾਨ ਡਾ. ਕੇ. ਸਿਵਨ ਨੇ ਦੱਸਿਆ ਸੀ ਕਿ ਇਹ ਸੈਟਲਾਈਟ ਡੀਆਰਡੀਓ ਲੀ ਛੱਡਿਆ ਗਿਆ ਸੀ।”

ਇਹ ਸੈਟਲਾਈਟ 277 ਕਿਲੋਮੀਟਰ ਉੱਥੇ ਛੱਡਿਆ ਗਿਆ ਸੀ ਅਤੇ ਭਾਰਤ ਨੇ ਇੰਨੀ ਘੱਟ ਉੱਚਾਈ ਵਿੱਚ ਕਦੇ ਵੀ ਕੋਈ ਸੈਟਲਾਈਟ ਲੌਂਚ ਨਹੀਂ ਕੀਤਾ ਹੈ।

ਇਹ ਭਾਰਤ ਦਾ ਐਂਟੀ ਸੈਟਲਾਈਟ ਹਥਿਆਰ ਦਾ ਪਹਿਲਾ ਤਜਰਬਾ ਹੈ ਅਤੇ ਸਇ ਨੂੰ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਆਉ ਜਾਣਦੇ ਹਾਂ ਆਖਿਰ ਧਰਤੀ ਤੋਂ ਸੈਟਲਾਈਟ ਨੂੰ ਉਡਾ ਦੇਣ ਦਾ ਤਜਰਬਾ ਆਖਿਰ ਕੀ ਹੈ।

ਐਂਟੀ-ਸੈਟਲਾਈਟ ਮਿਜ਼ਾਈਲ ਕੀ ਹੁੰਦੀ ਹੈ?

ਐਂਟੀ-ਸੈਟਲਾਈਟ ਮਿਜ਼ਾਈਲ, ਪੁਲਾੜੀ ਹਥਿਆਰ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸੈਟਲਾਈਟਾਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ। ਬੁਨਿਆਦੀ ਤੌਰ ’ਤੇ ਇਹ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਹੁੰਦੀਆਂ ਹਨ। ਇਨ੍ਹਾਂ ਨੂੰ ਕਿਸੇ ਨਿਸ਼ਾਨੇ ’ਤੇ ਲੌਕ ਕੀਤਾ ਜਾ ਸਕਦਾ ਹੈ।

ਇਸ ਐਲਾਨ ਤੋਂ ਬਾਅਦ ਆਮ ਵਿਅਕਤੀ ਦੇ ਦਿਮਾਗ ਵਿੱਚ ਕਈ ਕਿਸਮ ਦੇ ਸਵਾਲ ਉਭਰਦੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਰਾਹੀਂ ਭਾਰਤ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਐਂਟੀ-ਸੈਟੇਲਾਈਟ ਮਿਜ਼ਾਈਲ ਪ੍ਰੀਖਣ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ।

ਐਂਟੀ-ਸੈਟਲਾਈਟ ਮਿਜ਼ਾਈਲ ਦੀ ਮਾਰ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਇਹ ਕਿੱਥੋਂ ਦਾਗੀ ਗਈ ਹੈ। ਅਮਰੀਕਾ ਤੇ ਰੂਸ ਨੇ ਇਹ ਮਿਜ਼ਾਈਲਾਂ ਧਰਤੀ, ਸਮੁੰਦਰ ਤੇ ਪੁਲਾੜ ਵਿੱਚੋਂ ਛੱਡ ਕੇ ਪਰਖੀਆਂ ਹਨ।

ਮੌਜੂਦਾ ਏ-ਸੈਟ ਪ੍ਰੀਖਣ ਕੀ ਸੀ?

27 ਮਾਰਚ, 2019 ਨੂੰ ਭਾਰਤ ਨੇ ਡਾ. ਏਪੀਜੇ ਅਬਦੁੱਲ ਕਲਾਮ ਲਾਂਚ ਦੀਪ ਤੋਂ ਮਿਸ਼ਨ ਸ਼ਕਤੀ ਕੀਤਾ। ਇਹ ਡੀਆਰਡੀਓ ਵੱਲੋਂ ਕੀਤਾ ਗਿਆ ਇੱਕ ਤਕਨੀਕੀ ਮਿਸ਼ਨ ਸੀ।

ਇਹ ਵੀ ਪੜ੍ਹੋ:

ਇਸ ਵਿੱਚ ਵਰਤਿਆ ਗਿਆ ਸੈਟਲਾਈਟ, ਲੋਅਰ ਔਰਬਿਟ ਵਿੱਚ ਕਾਰਜਸ਼ੀਲ ਇੱਕ ਭਾਰਤੀ ਉਪਗ੍ਰਹਿ ਸੀ। ਪ੍ਰੀਖਣ ਯੋਜਨਾ ਮੁਤਾਬਕ ਪੂਰੀ ਤਰ੍ਹਾਂ ਸਫ਼ਲ ਰਿਹਾ। ਪ੍ਰੀਖਣ ਲਈ ਉੱਚ-ਦਰਜੇ ਦੀ ਸਟੀਕਤਾ ਅਤੇ ਤਕਨੀਕੀ ਸਮਰੱਥਾ ਦੀ ਜ਼ਰੂਰਤ ਸੀ।

ਭਾਰਤ ਨੇ ਇਸ ਪ੍ਰੀਖਣ ਵਿੱਚ ਪੂਰਨ ਤੌਰ ’ਤੇ ਦੇਸ ਵਿੱਚ ਹੀ ਵਿਕਸਿਤ ਕੀਤੀ ਗਈ ਤਕਨੀਕ ਦੀ ਵਰਤੋਂ ਕੀਤੀ ਹੈ।

ਅਜਿਹੇ ਪ੍ਰੀਖਣ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਨੇ ਕੀਤੇ ਹੋਏ ਹਨ। ਹੁਣ ਭਾਰਤ ਵਿੱਚ ਅਜਿਹੀ ਸਮਰੱਥਾ ਵਾਲੇ ਦੇਸਾਂ ਦੇ ਛੋਟੇ ਜਿਹੇ ਸਮੂਹ ਦਾ ਮੈਂਬਰ ਬਣ ਗਿਆ ਹੈ।

ਅਰਥ ਆਰਬਿਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

ਵਿਗਿਆਨੀ ਹਰ ਮਿਸ਼ਨ ਲਈ ਵੱਖ-ਵੱਖ ਅਰਥ ਆਰਬਿਟ ਦਾ ਇਸੇਤਮਾਲ ਕਰਦੇ ਹਨ। ਜਿਸ ਸੈਟਲਾਈਟ ਨੂੰ ਇੱਕ ਦਿਨ ਵਿੱਚ ਧਰਤੀ ਦੇ ਚਾਰ ਚੱਕਰ ਲਗਾਉਣੇ ਹੁੰਦੇ ਹਨ ਉਸ ਨੂੰ ਧਰਤੀ ਦੇ ਨਜ਼ਦੀਕ ਵਾਲੇ ਆਰਬਿਟ ਵਿੱਚ ਲਾਂਚ ਕੀਤਾ ਜਾਂਦਾ ਹੈ।

ਜੇ ਦੋ ਚੱਕਰ ਲਗਾਉਣੇ ਹੋਣ ਤਾਂ ਦੂਰੀ ਥੋੜ੍ਹੀ ਵਧਾਉਣੀ ਹੋਵੇਗੀ ਅਤੇ ਜੇ ਇੱਕ ਚੱਕਰ ਲਗਾਉਣਾ ਹੈ ਤਾਂ ਦੂਰੀ ਹੋਰ ਜ਼ਿਆਦਾ ਕਰਨੀ ਹੁੰਦੀ ਹੈ।

ਅਗਨੀ ਮਿਸਾਈਲ

ਤਸਵੀਰ ਸਰੋਤ, Reuters

ਅਰਥ ਆਰਬਿਟ ਮੁੱਖ ਤੌਰ ਉੱਥੇ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਹਨ।

  • ਸਰਕੁਲਰ ਆਰਬਿਟ
  • ਇਲਿਪਿਕਟਲ ਆਰਬਿਟ

ਸਰਕੁਲਰ ਆਰਬਿਟ ਤਿੰਨ ਹਿੱਸਿਆਂ ਵਿੱਚ ਵੰਡੇ ਜਾ ਸਕਦੇ ਹਨ: ਲੌਅਰ ਅਰਥ ਔਰਬਿਟ, ਮੀਡੀਅਮ ਅਰਥ ਔਰਬਿਟ ਅਤੇ ਜਿਓਸਿੰਕਰੋਨਸ ਔਰਬਿਟ।ਲੌਅਰ ਅਰਥ ਔਰਬਿਟ ਦਾ ਦਾਇਰਾ 160 ਕਿਲੋਮੀਟਰ ਤੋਂ ਦੋ ਹਜ਼ਾਰ ਕਿਲੋਮੀਟਰ ਤੱਕ ਹੁੰਦਾ ਹੈ।

ਇਸ ਵਿੱਚ ਲਾਂਚ ਕੀਤੀ ਗਈ ਸੈਟਲਾਈਟ ਦਿਲ ਵਿੱਚ ਧਰਤੀ ਦੇ ਕਰੀਬ ਤਿੰਨ ਤੋਂ ਚਾਰ ਚੱਕਰ ਲਾਉਂਦੀ ਹੈ।

ਇਸ ਔਰਬਿਟ ਵਿੱਚ ਮੌਸਮ ਜਾਣਨ ਵਾਲੇ ਸੈਟਲਾਈਟ, ਇੰਟਰਨੈਸ਼ਨਲ ਸਪੇਸ ਸਟੇਸ਼ਨ ਲਗਾਏ ਗਏ ਹਨ। ਜਾਸੂਸੀ ਕਰਨ ਵਾਲੇ ਸੈਟਲਾਈਟ ਵੀ ਇਸ ਔਰਬਿਟ ਵਿੱਚ ਲਗਾਏ ਜਾਂਦੇ ਹਨ।

ਉੱਥੇ ਹੀ ਮੀਡੀਅਮ ਅਰਥ ਔਰਬਿਟ ਦਾ ਦਾਇਰਾ ਦੋ ਹਜ਼ਾਰ ਕਿਲੋਮੀਟਰ ਤੋਂ 36 ਹਜ਼ਾਰ ਕਿਲੋਮੀਟਰ ਤੱਕ ਦਾ ਹੁੰਦਾ ਹੈ। ਇਸ ਵਿੱਚ ਲਾਂਚ ਕੀਤੀ ਗਈ ਸੈਟਲਾਈਟ ਦਿਨ ਵਿੱਚ ਧਰਤੀ ਦੇ ਦੋ ਚੱਕਰ ਲਗਾਉਂਦਾ ਹੈ।

ਇਸ ਪ੍ਰੀਖਣ ਵਿੱਚ ਕਿਹੜੀ ਮਿਜ਼ਾਈਲ ਵਰਤੀ ਗਈ?

ਇਸ ਕੰਮ ਵਿੱਚ ਡੀਆਰਡੀਓ ਦਾ ਬੈਲਿਸਟਿਕ ਮਿਜ਼ਾਈਲ ਡਿਫੈਂਸ ਇੰਟਰਸੈਪਟਰ ਵਰਤਿਆ ਗਿਆ ਹੈ। ਜੋ ਕਿ ਭਾਰਤ ਵੱਲੋਂ ਜਾਰੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਪ੍ਰੋਗਰਾਮ ਦਾ ਹਿੱਸਾ ਹੈ।

ਸਾਲ 2012 ਵਿੱਚ ਡੀਆਰਡੀਓ ਦੇ ਤਤਕਾਲੀ ਮੁਖੀ ਡਾ਼ ਵਿਜੇ ਕੁਮਾਰਪ ਸਰਸਵਤ ਨੇ ਇੰਡੀਆ ਟੂਡੇ ਨੂੰ ਦੱਸਿਆ ਸੀ ਕਿ ਭਾਰਤ ਸੈਟਲਾਈਟਾਂ ਨੂੰ ਤਬਾਹ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।

ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੀਆਂ ਮਿਜ਼ਾਈਲਾਂ ਬਣਾਉਣ ਲਈ ਲੋੜੀਂਦੀਆਂ ਸਾਰੀਆਂ ਚੀਜ਼ਾ ਪੁਲਾੜ ਵਿੱਚ ਹੀ ਹਨ ਅਤੇ ਲੋੜੀਂਦੀ ਫਾਈਨ ਟਿਊਨਿੰਗ ਇਲੈਕਟਰੌਨਿਕ ਮਾਧਿਅਮਾਂ ਰਾਹੀਂ ਕਰ ਲਈ ਜਾਵੇਗੀ। ਅਸੀਂ ਪੁਲਾੜ ਵਿੱਚ ਕੂੜਾ ਫੈਲਣ ਤੋਂ ਰੋਕਣ ਲਈ ਅਜਿਹਾ ਕੋਈ ਪ੍ਰੀਖਣ ਨਹੀਂ ਕਰਾਂਗੇ।

ਇਹ ਵੀ ਪੜ੍ਹੋ:

ਉਨ੍ਹਾਂ ਉਸ ਸਮੇਂ ਇਹ ਵੀ ਕਿਹਾ ਸੀ ਕਿ ਭਾਰਤ ਦੀ ਅਗਨੀ- V ਪੁਲਾੜ ਦੇ ਅੰਦਰ 600 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ।

ਇਸ ਕੰਮ ਲਈ "ਫਲਾਈ-ਬਾਏ-ਟੈਸਟਸ" ਅਤੇ "ਜੈਮਿੰਗ" ਰਾਹੀਂ ਵੀ ਐਂਟੀ-ਸੈਟੇਲਾਈਟ ਸਮਰੱਥਾ ਵਰਤੀ ਜਾ ਸਕਦੀ ਹੈ ਪਰ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿਉਂਕਿ ਭਾਰਤ ਨੇ ਕਾਈਨੈਟਿਕ ਕਿੱਲ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕੀਤੀ ਹੈ ਇਸ ਲਈ ਇਹੀ ਵਰਤੀ ਗਈ ਹੈ।

ਕੀ ਪ੍ਰੀਖਣ ਨਾਲ ਪੁਲਾੜੀ ਕੂੜਾ ਫੈਲੇਗਾ?

ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿਪੁਲਾੜ ਵਿੱਚ ਕੂੜਾ ਫੈਲਣੋਂ ਰੋਕਣ ਲਈ ਹੀ ਹੇਠਲੇ ਵਾਯੂਮੰਡਲ ਵਿੱਚ ਇਹ ਪ੍ਰੀਖਣ ਕੀਤਾ ਗਿਆ ਹੈ। ਜੋ ਵੀ ਕੂੜਾ ਪੈਦਾ ਹੋਇਆ ਹੈ ਉਹ ਕੁਝ ਹਫ਼ਤਿਆਂ ਵਿੱਚ ਵਾਪਸ ਧਰਤੀ 'ਤੇ ਆ ਜਾਵੇਗਾ।

ਅਗਨੀ ਮਿਸਾਈਲ

ਤਸਵੀਰ ਸਰੋਤ, INDIAN DEFENCE MINISTRY/AFP/GETTY IMAGES

ਭਾਰਤ ਨੇ ਇਹ ਪ੍ਰੀਖਣ ਕਿਉਂ ਕੀਤਾ?

ਭਾਰਤ ਦਾ ਇੱਕ ਲੰਬਾ ਅਤੇ ਤੇਜ਼ੀ ਨਾਲ ਵਿਕਾਸ ਕਰ ਰਿਹਾ ਪੁਲਾੜ ਪ੍ਰੋਗਰਾਮ ਹੈ। ਪਿਛਲੇ ਪੰਜਾਂ ਸਾਲਾਂ ਵਿੱਚ ਇਹ ਬਹੁਤ ਵਧਿਆ ਹੈ। ਇਸੇ ਕਾਰਨ ਸਰਕਾਰ ਨੇ ਗਿਆਨਯਾਨ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਭਾਰਤੀਆਂ ਨੂੰ ਪੁਲਾੜ ਵਿੱਚ ਲੈ ਜਾਵੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਭਾਰਤ ਨੇ ਸੰਚਾਰ ਉਪਗ੍ਰਹਿਆਂ, ਅਰਥ ਔਬਜ਼ਰਵੇਸ਼ਨ ਉਪਗ੍ਰਹਿ, ਨੈਵੀਗੇਸ਼ਨ ਸੈਟਲਾਈਟ ਤੋਂ ਇਲਾਵਾ ਵਿਗਿਆਨਕ ਖੋਜ ਅਤੇ ਅਕਾਦਮਿਕ ਅਧਿਐਨ ਅਤੇ ਹੋਰ ਛੋਟੇ ਉਪਗ੍ਰਹਿਆਂ ਸਮੇਤ 102 ਪੁਲਾੜੀ ਮਿਸ਼ਨ ਕੀਤੇ ਹਨ।

ਭਾਰਤ ਦਾ ਪੁਲਾੜੀ ਪ੍ਰੋਗਰਮ ਦੇਸ ਦੀ ਸੁਰੱਖਿਆ, ਆਰਥਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੀ ਰੀੜ੍ਹ ਹੈ।

ਇਹ ਪ੍ਰੀਖਣ ਭਾਰਤ ਨੇ ਆਪਣੀ ਪੁਲਾੜੀ ਸੰਪਤੀ ਦੀ ਰਾਖੀ ਕਰਨ ਦੀ ਸਮਰੱਥਾ ਦੀ ਪੁਸ਼ਟੀ ਕਰਨ ਲਈ ਕੀਤਾ ਹੈ।

ਸਪੇਸ ਕੂੜਾ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਅੰਦਾਜਨ ਕਰੀਬ ਸਾਢੇ ਸੱਤ ਹਜ਼ਾਰ ਟਨ ਕੂੜਾ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਿਹਾ ਹੈ, ਜਿਹੜਾ ਖਾਸ ਮਕਸਦ ਨਾਲ ਲਾਂਚ ਕੀਤੇ ਗਏ ਸੈਟਲਾਈਟਾਂ ਲਈ ਖ਼ਤਰਾ ਹੈ।

ਪ੍ਰੀਖਣ ਲਈ ਇਹੀ ਸਮਾਂ ਕਿਉਂ ਚੁਣਿਆ ਗਿਆ?

ਇਹ ਟੈਸਟ ਇਸਦੀ ਕਾਮਯਾਬੀ ਲਈ ਲੋੜੀਂਦਾ ਆਤਮ ਵਿਸ਼ਵਾਸ਼ ਹਾਸਲ ਕਰ ਲੈਣ ਮਗਰੋਂ ਹੀ ਕੀਤਾ ਗਿਆ ਅਤੇ ਇਹ ਸਰਕਾਰ ਦੀ ਭਾਰਤ ਦੀ ਕੌਮੀ ਸੁਰੱਖਿਆ ਨੂੰ ਵਧਾਉਣ ਦੀ ਨੀਅਤ ਨੂੰ ਦਰਸਾਉਂਦਾ ਹੈ। ਭਾਰਤ ਦਾ ਪੁਲਾੜ ਪ੍ਰੋਗਰਾਮ ਸਾਲ 2014 ਤੋਂ ਬਾਅਦ ਬਹੁਤ ਵਿਕਸਿਤ ਹੋਇਆ ਹੈ।

ਭਾਰਤ ਪੁਲਾੜੀ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹੋ ਜਾਵੇਗਾ?

ਮੰਤਰਾਲੇ ਨੇ ਆਪਣੇ ਬਿਆਨ ਵਿੱਚ ਇਸ ਬਾਰੇ ਸਪਸ਼ਟ ਕੀਤਾ ਕਿ, ਭਾਰਤ ਦੀ ਪੁਲਾੜੀ ਹਥਿਆਰਾਂ ਦਾ ਦੌੜ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਪੁਲਾੜ ਦੀ ਸ਼ਾਂਤੀਪੂਰਬਕ ਮੰਤਵਾਂ ਲਈ ਹੀ ਹੋਣੀ ਚਾਹੀਦੀ ਹੈ।

ਭਾਰਤ ਪੁਲਾੜ ਵਿੱਚ ਹਥਿਆਰਾਂ ਦੇ ਪਸਾਰ ਦੇ ਖ਼ਿਲਾਫ ਹੈ ਅਤੇ ਪੁਲਾੜ ਵਿੱਚ ਅਤੇ ਪੁਲਾੜੀ ਸੰਪਤੀ ਦੀ ਸੁਰੱਖਿਆ ਦੇ ਕੌਮਾਂਤਰੀ ਯਤਨਾਂ ਦਾ ਹਮਾਇਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਪੁਲਾੜ ਬਾਰੇ ਕੌਮਾਂਤਰੀ ਕਾਨੂੰਨ ਕੀ ਹਨ?

ਭਾਰਤ ਨੇ ਪੁਲਾੜ ਬਾਰੇ 1976 ਦੀ ਕੌਮਾਂਤਰੀ ਸੰਧੀ 'ਤੇ ਦਸਤਖ਼ਤ ਕੀਤੇ ਹੋਏ ਹਨ ਅਤੇ 1982 ਵਿੱਚ ਇਸ ਨੂੰ ਮਾਨਤਾ ਦਿੱਤੀ ਸੀ। ਇਹ ਸਮਝੌਤਾ ਪੁਲਾੜ ਵਿੱਚ ਤਬਾਹਕਾਰੀ ਹਥਿਆਰਾਂ ਦੀ ਵਰਤੋਂ ਦੀ ਮਨਾਹੀ ਕਰਦੀ ਹੈ ਪਰ ਸਧਾਰਣ ਹਥਿਆਰਾਂ ’ਤੇ ਕੋਈ ਮਨਾਹੀ ਨਹੀਂ ਹੈ।

ਸੰਯੁਕਤ ਰਾਸ਼ਟਰ

ਤਸਵੀਰ ਸਰੋਤ, AFP

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)