NRI ਪਤੀ ’ਤੇ ਆਪਣੀ ਦੋਸਤ ਨੂੰ ਭਾਰਤ ਭੇਜ ਕੇ ਪਤਨੀ ਦਾ ਕਤਲ ਕਰਵਾਉਣ ਦਾ ਇਲਜ਼ਾਮ

ਰਵਨੀਤ ਕੌਰ ਤੇ ਜਸਪ੍ਰੀਤ ਸਿੰਘ, ਐਨਆਰਆਈ
ਤਸਵੀਰ ਕੈਪਸ਼ਨ, ਰਵਨੀਤ ਕੌਰ ਤੇ ਜਸਪ੍ਰੀਤ ਸਿੰਘ ਨੇ 2011 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ
    • ਲੇਖਕ, ਗੁਰਦਰਸ਼ਨ ਸੰਧੂ
    • ਰੋਲ, ਫ਼ਿਰੋਜ਼ਪੁਰ ਤੋਂ ਬੀਬੀਸੀ ਪੰਜਾਬੀ ਲਈ

"ਮੇਰਾ ਪੁੱਤਰ ਗ਼ਲਤ ਹੈ, ਮੈਂ ਤੇ ਮੇਰੀ ਪਤਨੀ ਆਪਣੀ ਨੂੰਹ ਰਵਨੀਤ ਦੇ ਪਰਿਵਾਰ ਦੇ ਨਾਲ ਹਾਂ। ਮੇਰੇ ਪੁੱਤਰ ਨੂੰ ਭਾਵੇਂ ਗੋਲੀ ਮਾਰ ਦਿਓ, ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। ਇਹ ਆਸਟਰੇਲੀਆ ਤਾਂ ਸਾਡੇ ਘਰ ਨੂੰ ਖਾ ਗਿਆ।"

ਇਹ ਸ਼ਬਦ ਨਵਾਂ ਸ਼ਹਿਰ ਦੇ ਰਹਿਣ ਵਾਲੇ ਰਵੇਲ ਸਿੰਘ ਦੇ ਹਨ। ਜੋ ਕਿ ਕਈ ਸਾਲ ਪਹਿਲਾਂ ਚੰਡੀਗੜ੍ਹ ਰਹਿਣ ਲੱਗ ਪਏ। ਉਹ ਆਪਣੀ ਨੂੰਹ ਰਵਨੀਤ ਕੌਰ ਦੇ ਸਸਕਾਰ ਮੌਕੇ ਪਹੁੰਚੇ ਸਨ।

ਰਵੇਲ ਸਿੰਘ ਦੀ ਨੂੰਹ ਰਵਨੀਤ ਕੌਰ ਆਸਟਰੇਲੀਆਈ ਨਾਗਰਿਕ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਫਿਰੋਜ਼ਪੁਰ ਦੇ ਐੱਸਐੱਸਪੀ ਸੰਦੀਪ ਗੋਇਲ ਦਾ ਦਾਅਵਾ ਹੈ ਕਿ ਰਵਨੀਤ ਕੌਰ ਦਾ ਕਤਲ ਉਸ ਦੇ ਪਤੀ ਨੇ ਹੀ ਕਰਵਾਇਆ ਹੈ। ਰਵਨੀਤ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੋਸਟ ਮਾਰਟਮ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਇਹ ਕਤਲ ਪਤੀ ਨੇ ਆਪਣੀ ਮਹਿਲਾ ਦੋਸਤ ਨੂੰ ਭਾਰਤ ਭੇਜ ਨੇ ਕਰਵਾਇਆ ਅਤੇ ਪਤੀ ਦੀ ਦੋਸਤ ਦੀ ਆਪਣੀ ਭੈਣ ਅਤੇ ਇੱਕ ਰਿਸ਼ਤੇਦਾਰ ਇਸ ਜੁਰਮ ਵਿੱਚ ਸ਼ਾਮਿਲ ਹੈ।

ਕਤਲ ਦਾ ਕਾਰਨ

ਫਿਰੋਜ਼ਪੁਰ ਦੇ ਐੱਸਐੱਸਪੀ ਸੰਦੀਪ ਗੋਇਲ ਦਾ ਦਾਅਵਾ ਹੈ ਕਿ ਜਾਂਚ ਟੀਮ ਨੇ ਕੇਸ ਹੱਲ ਕਰ ਲਿਆ ਹੈ।

ਰਵਨੀਤ ਕੌਰ ਤੇ ਜਸਪ੍ਰੀਤ ਕੈਨੇਡਾ ਵੀ ਰਹਿ ਚੁੱਕੇ ਹਨ

ਤਸਵੀਰ ਸਰੋਤ, Gurdarshan/BBC

ਤਸਵੀਰ ਕੈਪਸ਼ਨ, ਰਵਨੀਤ ਕੌਰ ਤੇ ਜਸਪ੍ਰੀਤ ਕੈਨੇਡਾ ਵੀ ਰਹਿ ਚੁੱਕੇ ਹਨ

ਗੋਇਲ ਮੁਤਾਬਕ ਜਸਪ੍ਰੀਤ ਨੇ ਇਹ ਸਾਰੀ ਵਾਰਦਾਤ ਆਪਣੀ ਮਹਿਲਾ ਮਿੱਤਰ ਅਤੇ ਉਸਦੇ ਰਿਸ਼ਤੇਦਾਰਾਂ ਨਾਲ ਆਸਟਰੇਲੀਆ ਮਿਲ ਕੇ ਕਰਵਾਈ ਹੈ।

ਪੁਲਿਸ ਅਨੁਸਾਰ, “ਮੁਲਜ਼ਮਾਂ ਨੇ ਰਵਨੀਤ ਨੂੰ ਪਹਿਲਾਂ ਅਗਵਾ ਕੀਤਾ ਅਤੇ ਫਿਰ 14 ਮਾਰਚ ਨੂੰ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਜਸਪ੍ਰੀਤ ਦੀ ਮਹਿਲਾ ਦੋਸਤ 15 ਮਾਰਚ ਨੂੰ ਅਗਲੇ ਹੀ ਦਿਨ ਸਿੰਗਾਪੁਰ ਏਅਰ ਲਾਈਨ ਰਾਹੀਂ ਆਸਟਰੇਲੀਆ ਰਵਾਨਾ ਹੋ ਗਈ ਸੀ।”

ਫ਼ਿਲਮੀ ਕਹਾਣੀ

ਮਰਹੂਮ ਰਵਨੀਤ ਦੇ ਭਰਾ ਜਸਨੀਤ ਸਿੰਘ ਨੇ ਦੱਸਿਆ, "ਮੇਰੀ ਭੈਣ ਰਵਨੀਤ ਕੌਰ 2009 ਵਿਚ ਸਟੱਡੀ ਵੀਜ਼ਾ ਉੱਤੇ ਆਸਟਰੇਲੀਆ ਗਈ ਸੀ। ਜਿੱਥੇ ਉਹ ਆਪਣੀ ਭੂਆ ਦੇ ਪੁੱਤਰ ਕੋਲ ਗੋਲਡਕੋਸਟ ਬ੍ਰਿਸਬੇਨ 'ਚ ਰਹੀ। ਰਵਨੀਤ ਉੱਥੋਂ ਦੇ ਇੱਕ ਹੋਟਲ 'ਚ ਕੰਮ ਕਰਦੀ ਸੀ ਜਿੱਥੇ ਉਸ ਦੀ ਮੁਲਾਕਾਤ ਆਪਣੇ ਸਹਿਯੋਗੀ ਜਸਪ੍ਰੀਤ ਨਾਲ ਹੋਈ।"

ਰਵਨੀਤ ਕੌਰ ਦਾ ਭਰਾ

ਤਸਵੀਰ ਸਰੋਤ, Gurdarshan/BBC

ਤਸਵੀਰ ਕੈਪਸ਼ਨ, ਰਵਨੀਤ ਕੌਰ ਦਾ ਭਰਾ

ਜਸਨੀਤ ਨੇ ਅੱਗੇ ਦੱਸਿਆ, "ਦੋਵੇਂ ਇਕੱਠੇ ਕੰਮ ਕਰਦੇ ਸੀ ਅਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਉੱਥੇ ਹੀ ਇਨ੍ਹਾਂ ਨੇ 8 ਫਰਵਰੀ 2011 ਨੂੰ ਲਵ ਮੈਰਿਜ ਕਰਵਾ ਲਈ। ਸਾਲ 2014 ਵਿੱਚ ਉਨ੍ਹਾਂ ਦੇ ਬੇਟੀ ਹੋਈ।"

ਇਹ ਵੀ ਪੜ੍ਹੋ:

ਨਵੰਬਰ 2014 ਵਿਚ ਉਨ੍ਹਾਂ ਨੇ ਆਪਣਾ 'ਹਵੇਲੀ' ਨਾਮ ਦਾ ਰੈਸਟੋਰੈਂਟ ਖਰੀਦ ਲਿਆ ਜਿਸ ਵਿਚ ਜਸਪ੍ਰੀਤ ਦੀ ਮਹਿਲਾ ਦੋਸਤ ਕੰਮ ਕਰਦੀ ਸੀ।

ਰਵਨੀਤ ਕੌਰ ਤੇ ਪਤੀ ਜਸਪ੍ਰੀਤ ਸਿੰਘ

ਤਸਵੀਰ ਸਰੋਤ, Gurdarshan/BBC

ਜਸਨੀਤ ਮੁਤਾਬਕ ਸਾਲ ਬਾਅਦ ਰੈਸਟੋਰੈਂਟ ਵੇਚ ਕੇ ਜਸਪ੍ਰੀਤ ਤੇ ਰਵਨੀਤ ਦੋਵੇਂ ਕੈਨੇਡਾ ਚਲੇ ਗਏ। ਦੋਵਾਂ ਨੇ ਉੱਥੋਂ ਦੀ ਵੀ ਪੀ.ਆਰ. ਹਾਸਲ ਕਰ ਲਈ ਪਰ ਕੁਝ ਮਹੀਨਿਆਂ ਬਾਅਦ ਫਿਰ ਵਾਪਸ ਆ ਗਏ।

ਜਸਨੀਤ ਮੁਤਾਬਕ, "ਕਿਰਨਜੀਤ ਦੇ ਪਿਆਰ ਦੇ ਚੱਕਰ ਵਿੱਚ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ ਅਤੇ ਜਸਪ੍ਰੀਤ ਆਪਣੀ ਪਤਨੀ ਰਵਨੀਤ ਨੂੰ ਤਲਾਕ ਦੇਣ ਲਈ ਕਹਿੰਦਾ ਰਹਿੰਦਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ।"

ਰਵਨੀਤ ਕੌਰ ਤੇ ਜਸਪ੍ਰੀਤ ਸਿੰਘ, ਐਨਆਰਆਈ

ਤਸਵੀਰ ਸਰੋਤ, Gurdarshn/BBC

ਤਸਵੀਰ ਕੈਪਸ਼ਨ, ਜਸਪ੍ਰੀਤ ਦੇ ਘਰ ਵਾਲਿਆਂ ਅਨੁਸਾਰ ਆਸਟਰੇਲੀਆ ਉਨ੍ਹਾਂ ਦੇ ਪਰਿਵਾਰ ਨੂੰ ਖਾ ਗਿਆ

ਰਵਨੀਤ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਲਵ ਮੈਰਿਜ਼ ਕਰਵਾਈ ਸੀ ਅਤੇ ਉਹ ਡਰਦੀ ਸੀ ਕਿ ਤਲਾਕ ਨਾਲ ਉਸਦੇ ਪਰਿਵਾਰ ਦੀ ਬੇਇੱਜ਼ਤੀ ਹੋਵੇਗੀ।

ਕਤਲ ਤੋਂ ਬਾਅਦ ਮੁਲਜ਼ਮ ਨੇ ਹੀ ਕੀਤਾ ਫ਼ੋਨ

ਮਰਹੂਮ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਤਿੰਨ ਮਾਰਚ ਨੂੰ ਆਪਣੇ ਪੇਕੇ ਆਈ ਸੀ ਜਿੱਥੋਂ 14 ਮਾਰਚ ਨੂੰ ਗੱਡੀਆਂ 'ਤੇ ਸਵਾਰ ਹੋ ਕੇ ਕੁਝ ਅਣਪਛਾਤੇ ਲੋਕ ਉਸ ਨੂੰ ਅਗਵਾ ਕਰਕੇ ਲੈ ਗਏ ਸਨ।

ਰਾਵੇਲ ਸਿੰਘ

ਤਸਵੀਰ ਸਰੋਤ, Gurdarshan Singh/BBC

ਤਸਵੀਰ ਕੈਪਸ਼ਨ, ਜਸਪ੍ਰੀਤ ਦੇ ਪਿਤਾ ਰਾਵੇਲ ਸਿੰਘ ਕਹਿੰਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਨੂੰਹ ਰਵਨੀਤ ਦੇ ਪਰਿਵਾਰ ਦੇ ਨਾਲ ਹਨ

ਹਰਜਿੰਦਰ ਸਿੰਘ ਮੁਤਾਬਕ 14 ਮਾਰਚ ਨੂੰ ਰਵਨੀਤ ਕੌਰ ਆਪਣੇ ਪਤੀ ਨਾਲ ਫੋਨ ਉੱਤੇ ਗੱਲ ਕਰਦੀ ਹੋਈ ਘਰ ਤੋਂ ਬਾਹਰ ਗਈ ਸੀ ਪਰ ਮੁੜ ਕੇ ਨਹੀਂ ਆਈ।

ਇਸ ਤੋਂ ਬਾਅਦ ਆਸਟਰੇਲੀਆ ਤੋਂ ਉਸਦੇ ਪਤੀ ਜਸਪ੍ਰੀਤ ਦਾ ਫੋਨ ਆਇਆ, "ਮੈਂ ਫੋਨ ਕਰ ਰਿਹਾ ਹਾਂ ਪਰ ਰਵਨੀਤ ਫੋਨ ਨਹੀਂ ਚੁੱਕ ਰਹੀ।”

ਰਵਨੀਤ ਦੇ ਪਿਤਾ ਨੇ ਅੱਗੇ ਕਿਹਾ, “ਫਿਰ ਅਸੀਂ ਲੱਭਣਾ ਸ਼ੁਰੂ ਕੀਤਾ ਜਦੋਂ ਉਹ ਨਾ ਮਿਲੀ ਤਾਂ ਉਹ ਪੁਲਿਸ ਕੋਲ ਗਏ। ਸਾਨੂੰ ਉਸੇ ਦਿਨ ਤੋਂ ਹੀ ਜਸਪ੍ਰੀਤ 'ਤੇ ਸ਼ੱਕ ਸੀ।"

ਦੋ ਵਿਅਕਤੀ ਗ੍ਰਿਫ਼ਤਾਰ ਹੋਏ

ਮਰਹੂਮ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਦੇ ਬਿਆਨਾਂ 'ਤੇ ਥਾਣਾ ਆਰਿਫ਼ ਕੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਸਪ੍ਰੀਤ ਦੀ ਦੋਸਤ ਦੀ ਭੈਣ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਰਵਨੀਤ ਕੌਰ ਦਾ ਘਰ

ਤਸਵੀਰ ਸਰੋਤ, Gurdarshan/BBC

ਇਹ ਵੀ ਪੜ੍ਹੋ:

ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਉਸਦੀ ਮਹਿਲਾ ਮਿੱਤਰ ਸਮੇਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਐਸਐਸਪੀ ਨੇ ਕਿਹਾ, “ਅਸੀਂ ਜਲਦੀ ਦੋਵਾਂ ਨੂੰ ਆਸਟਰੇਲੀਆ ਤੋਂ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰਾਂਗੇ।”

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)