ਡਰਾਈਵਰ ਦੀ ਧੀ ਬਣੀ ਹਰਿਆਣਾ ਦੀ ਯੂਨੀਵਰਸਿਟੀ 'ਚ ਸਟੂਡੈਂਟ ਕੌਂਸਲ ਦੀ ਪ੍ਰਧਾਨ

ਤਸਵੀਰ ਸਰੋਤ, sat singh / BBC
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਇੱਕ ਤਾਂ ਔਰਤ, ਉੱਤੋਂ ਦਲਿਤ, ਫਿਰ ਪਰਿਵਾਰ 'ਚੋਂ ਕੋਈ ਸਿਆਸਤ 'ਚ ਵੀ ਨਹੀਂ — ਜਦੋਂ ਯਾਸ਼ਿਕਾ ਸੈਨ (20) ਹਰਿਆਣਾ ਦੇ ਰੋਹਤਕ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ (ਐੱਮਡੀਯੂ) ਦੇ ਵਿਦਿਆਰਥੀ ਪਰਿਸ਼ਦ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ, ਤਾਂ ਮਰਦ-ਪ੍ਰਧਾਨ ਸਮਾਜ 'ਚ ਬਦਲਾਅ ਦਾ ਚਿੰਨ੍ਹ ਬਣ ਗਈ।
ਇਸ ਵਿੱਚ ਇੱਕ ਵੱਡਾ ਕਿਰਦਾਰ ਲਾਟਰੀ ਦਾ ਵੀ ਹੈ ਜਿਸ ਰਾਹੀਂ ਇਹ ਤੈਅ ਹੋਇਆ ਕਿ ਇਸ ਵਾਰੀ ਪ੍ਰਧਾਨ ਦਾ ਅਹੁਦਾ ਮਹਿਲਾ ਲਈ ਰਾਖਵਾਂ ਹੋਵੇਗਾ।
ਹਰਿਆਣਾ 'ਚ 22 ਸਾਲ ਪਹਿਲਾਂ ਹਿੰਸਾ ਦਾ ਹਵਾਲਾ ਦਿੰਦਿਆਂ ਸਟੂਡੈਂਟ ਇਲੈਕਸ਼ਨ 'ਤੇ ਪਾਬੰਦੀ ਲਗਾਈ ਗਈ ਸੀ ਜੋ ਕਿ ਹਾਈ ਕੋਰਟ ਨੇ ਇਸ ਸਾਲ ਹਟਾ ਦਿੱਤੀ ਸੀ।
ਇਸ ਤੋਂ ਬਾਅਦ ਇਹ ਚੋਣਾਂ ਹੋਈਆਂ, ਹਾਲਾਂਕਿ ਅਸਿੱਧੇ ਤੌਰ 'ਤੇ ਹੋਣ ਕਾਰਨ ਇਨ੍ਹਾਂ ਚੋਣਾਂ 'ਚ ਕਈ ਪ੍ਰਮੁੱਖ ਵਿਦਿਆਰਥੀ ਗੁਟਾਂ ਨੇ ਹਿੱਸਾ ਨਹੀਂ ਲਿਆ।

ਤਸਵੀਰ ਸਰੋਤ, sat singh / BBC
ਅਸਿੱਧੀ ਪ੍ਰਕਿਰਿਆ 'ਚ ਹਰ ਕਲਾਸ ਦੇ ਪ੍ਰਤੀਨਿਧੀ ਚੁਣੇ ਜਾਂਦੇ ਹਨ ਜੋ ਅੱਗੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣਦੇ ਹਨ।
ਆਜ਼ਾਦ ਉਮੀਦਵਾਰ ਯਾਸ਼ਿਕਾ ਨੂੰ 17 ਅਕਤੂਬਰ ਨੂੰ ਹੋਈ ਪੋਲਿੰਗ 'ਚ 108 ਵੈਧ ਵੋਟਾਂ ਵਿੱਚੋਂ 48 ਮਿਲੀਆਂ ਜਦਕਿ ਉਸ ਦੀ ਸਭ ਤੋਂ ਨੇੜਲੀ ਵਿਰੋਧੀ ਰੀਨਾ ਨੂੰ 47।
ਰੀਨਾ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਸਮਰਥਨ ਮਿਲਿਆ ਹੋਇਆ ਸੀ।
ਪਿਛਲੇ ਮਹੀਨੇ ਹੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਸਿੱਧੇ ਚੋਣਾਂ 'ਚ ਵਿਦਿਆਰਥੀ ਪਰਿਸ਼ਦ ਦੀ ਪਹਿਲੀ ਮਹਿਲਾ ਪ੍ਰਧਾਨ, ਕਨੂੰਪ੍ਰਿਆ ਚੁਣੀ ਗਈ ਸੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ
ਕੌਣ ਹੈ ਯਾਸ਼ਿਕਾ ਸੈਨ?
ਰੇਵਾੜੀ ਦੀ ਜੰਮਪਲ ਯਾਸ਼ਿਕਾ ਇੱਥੇ ਹੋਸਟਲ 'ਚ ਰਹਿੰਦੀ ਹੈ ਅਤੇ ਐੱਮਐੱਸਸੀ-ਜ਼ੂਲੋਜੀ ਦੀ ਵਿਦਿਆਰਥਣ ਹੈ।
ਉਸ ਦੇ ਪਿਤਾ ਡਰਾਈਵਰ ਹਨ ਤੇ ਮਾਤਾ ਘਰ ਸਾਂਭਦੇ ਹਨ। "ਮੇਰੇ ਮੰਮੀ-ਪਾਪਾ ਨਿੱਕੇ ਜਿਹੇ ਕਮਰੇ 'ਚ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਮੈਂ ਪੜ੍ਹਾਈ ਵੱਲ ਧਿਆਨ ਦੇਵਾਂ ਤੇ ਫਿਰ ਇੱਕ ਚੰਗੀ ਨੌਕਰੀ ਕਰਾਂ। ਸਾਡੇ ਘਰੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਿਆਸਤ 'ਚ ਸ਼ਾਮਲ ਨਹੀਂ ਰਿਹਾ।"
ਫਿਰ ਯਾਸ਼ਿਕਾ ਇਸ ਰਾਹ ਕਿਵੇਂ? ਦਰਅਸਲ ਚੋਣਾਂ ਟੰਕੇਸ਼ਵਰ ਕਮੇਟੀ ਵੱਲੋਂ ਬਣਾਏ ਸਖ਼ਤ ਨਿਯਮਾਂ ਤਹਿਤ ਹੋਈਆਂ ਜਿਨ੍ਹਾਂ ਨੇ ਯਾਸ਼ਿਕਾ ਨੂੰ ਹਿੰਮਤ ਦਿੱਤੀ ਕਿ ਉਸ ਵਰਗਾ ਵੀ ਕੋਈ ਅੱਗੇ ਆ ਸਕਦਾ ਹੈ।
ਉਸ ਨੇ ਦੱਸਿਆ, "ਇਨ੍ਹਾਂ ਨਿਯਮਾਂ ਮੁਤਾਬਕ ਇਲੈਕਸ਼ਨ ਲੜਨ ਲਈ ਜ਼ਰੂਰੀ ਸੀ ਕਿ 75 ਫ਼ੀਸਦੀ ਹਾਜਰੀ ਹੋਵੇ, ਕੋਈ ਰੀ-ਅਪੀਅਰ ਨਾ ਹੋਵੇ, ਕੋਈ ਅਪਰਾਧਕ ਮਾਮਲਾ ਨਾ ਹੋਵੇ। ਮੇਰੀ ਕਿਸਮਤ ਸੀ ਕਿ ਮੇਰੀ ਕਲਾਸ ਦੇ ਸਾਥੀਆਂ ਨੇ ਮੈਨੂੰ ਕਾਬਲ ਸਮਝਿਆ। ਮੇਰੇ ਸੀਨੀਅਰ ਵਿਦਿਆਰਥੀਆਂ ਨੇ ਵੀ ਮੈਨੂੰ ਹੁੰਗਾਰਾ ਦਿੱਤਾ।"
'ਹੋਸਟਲ ਦੀਆਂ ਪਾਬੰਦੀਆਂ ਕੁੜੀਆਂ ਦੀ ਸੁਰੱਖਿਆ ਲਈ'
ਯਾਸ਼ਿਕਾ ਮਹਿਲਾਵਾਂ ਦੀ ਸੁਰੱਖਿਆ ਨੂੰ ਵੱਡਾ ਮੁੱਦਾ ਮੰਨਦੀ ਹੈ ਪਰ ਨਾਲ ਹੀ ਕਹਿੰਦੀ ਹੈ ਕਿ ਹੋਸਟਲ 'ਚ ਦਾਖ਼ਲ ਹੋਣ ਦੇ ਸਮੇਂ ਦੀਆਂ ਪਾਬੰਦੀਆਂ "ਲੜਕੀਆਂ ਦੀ ਸੁਰੱਖਿਆ ਲਈ ਜ਼ਰੂਰੀ" ਹਨ।
ਐੱਮਡੀਯੂ 'ਚ ਇਸ ਵੇਲੇ ਲੜਕੀਆਂ ਦੇ ਹੋਸਟਲ ਦੇ ਦਰਵਾਜੇ ਰਾਤੀ 8 ਵਜੇ ਬੰਦ ਹੋ ਜਾਂਦੇ ਹਨ ਜਦਕਿ ਮੁੰਡਿਆਂ ਲਈ ਕੋਈ ਪਾਬੰਦੀ ਨਹੀਂ।
ਯਾਸ਼ਿਕਾ ਮੁਤਾਬਕ, "ਕੁੜੀਆਂ ਦੇ ਮਾਪੇ ਵੀ ਯੂਨੀਵਰਸਿਟੀ ਤੋਂ ਇਹੀ ਚਾਹੁੰਦੇ ਹਨ।"
ਇਹ ਵੀ ਪੜ੍ਹੋ
ਪਰ ਇਸ ਦੇ ਨਾਲ-ਨਾਲ ਯਾਸ਼ਿਕਾ ਦਾ ਇਹ ਵੀ ਕਹਿਣਾ ਹੈ ਕਿ ਕਦੇ-ਕਦੇ ਸਮੇਂ ਤੋਂ ਬਾਅਦ ਹੋਸਟਲ ਪਹੁੰਚ ਵਾਲਿਆਂ ਕੁੜੀਆਂ ਵੱਲ ਸਖ਼ਤ ਕਦਮ ਨਹੀਂ ਲੈਣੇ ਚਾਹੀਦੇ। "ਪੀਐੱਚਡੀ ਕਰ ਰਹੇ ਵਿਦਿਆਰਥੀਆਂ ਨੂੰ ਰਿਸਰਚ ਲਈ ਬਾਹਰ ਵੀ ਜਾਣਾ ਪੈਂਦਾ ਹੈ, ਉਨ੍ਹਾਂ ਨੂੰ ਉੰਝ ਵੀ ਕੰਮ ਕਰਦਿਆਂ ਦੇਰੀ ਹੋ ਸਕਦੀ ਹੈ। ਉਨ੍ਹਾਂ ਉੱਪਰ ਇਹ ਪਾਬੰਦੀ ਨਹੀਂ ਹੋਣੀ ਚਾਹੀਦੀ।"
ਪਹਿਲਾਂ ਤਾਂ ਇੱਥੇ ਲੜਕੀਆਂ ਦੇ ਹੋਸਟਲ ਦੀ ਟਾਈਮਿੰਗ 6 ਵਜੇ ਤੱਕ ਹੀ ਸੀ ਜੋਕਿ ਕੁਝ ਮਹੀਨੇ ਪਹਿਲਾਂ ਹੋਏ ਪ੍ਰਦਰਸ਼ਨਾਂ ਤੋਂ ਬਾਅਦ 8 ਵਜੇ ਹੋਈ ਹੈ।
ਯਾਸ਼ਿਕਾ ਨੇ ਦੱਸੇ ਕਿ ਉਹ ਕੈਂਪਸ 'ਚ ਕੁੜੀਆਂ ਲਈ ਚੱਲਣ ਵਾਲੀ ਵਾਹਨ ਸੇਵਾ ਵੀ ਮੁੜ ਸ਼ੁਰੂ ਕਰਵਾਏਗੀ ਅਤੇ ਬਾਕੀ ਮੰਗਾਂ ਵੀ ਅਧਿਕਾਰੀਆਂ ਸਾਹਮਣੇ ਰੱਖੇਗੀ।

ਤਸਵੀਰ ਸਰੋਤ, MDU.AC.IN
ਕਿਵੇਂ ਵੇਖਦੇ ਹਨ ਲੋਕ?
ਇੰਦਰਜੀਤ ਸਿੰਘ, ਜੋ 1974 ਤੇ 1979 'ਚ ਹਰਿਆਣਾ ਐਗ੍ਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਪਰਿਸ਼ਦ ਦੇ ਪ੍ਰਧਾਨ ਰਹੇ ਹਨ, ਯਾਸ਼ਿਕਾ ਦੀ ਜਿੱਤ ਨੂੰ ਅਹਿਮ ਮੰਨਦੇ ਹਨ: "ਹਰਿਆਣਾ 'ਚ ਪਹਿਲੀ ਵਾਰ ਕੋਈ ਕੁੜੀ ਕਿਸੇ ਯੂਨੀਵਰਸਿਟੀ 'ਚ ਵਿਦਿਆਰਥੀ ਪਰਿਸ਼ਦ ਦੀ ਪ੍ਰਧਾਨ ਬਣੀ ਹੈ।"
ਯਾਸ਼ਿਕਾ ਜਿਸ ਵਿਭਾਗ 'ਚ ਪੜ੍ਹਦੀ ਹੈ ਉਸ ਦੀ ਮੁਖੀ, ਪ੍ਰੋਫੈਸਰ ਵਿਨੀਤਾ ਸ਼ੁਕਲਾ ਨੇ ਦੱਸਿਆ ਕਿ ਯਾਸ਼ਿਕਾ "ਪੜ੍ਹਾਈ ਵੱਲ ਗੰਭੀਰ ਤੇ ਉਂਝ ਵੀ ਅਨੁਸ਼ਾਸਤ" ਹੈ।
ਯਾਸ਼ਿਕਾ ਮੁਤਾਬਕ ਉਸ ਨੇ ਰੇਵਾੜੀ ਦੇ ਕੇਵੀਐੱਮ ਕਾਲਜ ਤੋਂ ਬੀਐੱਸਸੀ 'ਚ 67 ਫ਼ੀਸਦ ਅੰਕ ਹਾਸਲ ਕੀਤੇ ਸਨ ਤੇ 12ਵੀਂ 'ਚ ਉਸ ਦੇ "80 ਫ਼ੀਸਦ ਤੋਂ ਵੱਧ" ਨੰਬਰ ਆਏ ਸਨ।
'ਨਵੀਂ ਸ਼ੁਰੂਆਤ'
ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਜਤਿੰਦਰ ਪ੍ਰਸਾਦ ਦਾ ਮੰਨਣਾ ਹੈ ਕਿ ਜੇ ਚੋਣਾਂ ਸਿੱਧੀ ਪ੍ਰਕਿਰਿਆ ਨਾਲ ਹੁੰਦੀਆਂ ਤਾਂ "ਕੋਈ ਪਾਰਟੀ ਕਿਸੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਮੌਕਾ ਨਾ ਦਿੰਦੀਆਂ"।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ, "ਇਸ ਬਦਲਾਅ ਦਾ ਮੈਂ ਸੁਆਗਤ ਕਰਦਾ ਹਾਂ ਕਿ ਇੱਕ ਦਲਿਤ ਲੜਕੀ ਨੂੰ ਕਮਾਨ ਮਿਲੀ ਹੈ। ਹੁਣ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਵੀ ਉਸ ਦੀ ਗੱਲ ਗੰਭੀਰਤਾ ਨਾਲ ਸੁਣਨੀ ਚਾਹੀਦੀ ਹੈ।"
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭ 'ਚ ਕੇਵਲ 13 ਹੀ ਮਹਿਲਾਵਾਂ ਹਨ।

ਤਸਵੀਰ ਸਰੋਤ, sat singh / BBC
ਹੋਰ ਕੌਣ ਹਨ ਅਹੁਦੇਦਾਰ?
ਕੇਂਦਰ ਤੇ ਸੂਬੇ 'ਚ ਕਾਬਜ਼ ਭਾਰਤੀ ਜਨਤਾ ਪਾਰਟੀ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਮਰਥਨ ਨਾਲ ਖੜ੍ਹੇ ਉਮੀਦਵਾਰਾਂ ਵਿੱਚੋਂ ਰਾਹੁਲ ਕੁਮਾਰ ਮੀਤ ਪ੍ਰਧਾਨ ਤੇ ਮਨੀਸ਼ ਜੁਆਇੰਟ ਸਕੱਤਰ ਬਣੇ ਹਨ। ਆਜ਼ਾਦ ਉਮੀਦਵਾਰ ਮੋਹਿਤ ਨੂੰ ਸਕੱਤਰ ਚੁਣਿਆ ਗਿਆ ਹੈ।
ਚੋਣਾਂ ਨੂੰ ਅਸਿੱਧੇ ਤੌਰ 'ਤੇ ਕਰਾਏ ਜਾਂ ਦੇ ਵਿਰੋਧ 'ਚ ਮੁਜ਼ਾਹਰੇ ਕਰਾਂ ਵਾਲੇ ਕੁਝ ਵਿਦਿਆਰਥੀਆਂ ਉੱਪਰ ਕੇਸ ਵੀ ਦਰਜ ਹੋਏ ਹਨ। ਯਾਸ਼ਿਕਾ ਇਨ੍ਹਾਂ ਮੁਕੱਦਮਿਆਂ ਨੂੰ ਹਟਾਉਣ ਦੇ ਪੱਖ ਵਿੱਚ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












