ਵਿਰਾਟ ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ

ਵਿਰਾਟ ਕੋਹਲੀ

ਤਸਵੀਰ ਸਰੋਤ, NurPhoto

ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਪਣਾਇਆ ਵੀਗਨ ਖਾਣਾ
    • ਲੇਖਕ, ਸੂਰਿਆਂਸ਼ੀ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਇੱਕ ਰੈਸਟੋਰੈਂਟ ਵਿੱਚ ਪ੍ਰਸਿੱਧ ਅਮਰੀਕੀ ਟੈਨਿਸ ਖਿਡਾਰਨ ਸਰੀਨਾ ਵੀਲੀਅਮਜ਼ ਜੇਕਰ 'ਵੀਗਨ' ਥਾਲੀ ਆਰਡਰ ਕਰਦੀ ਨਜ਼ਰ ਆਵੇ ਤਾਂ...

ਸ਼ਾਇਦ ਹੈਰਾਨੀ ਦੀ ਗੱਲ ਨਾ ਹੋਵੇ ਕਿਉਂਕਿ ਇਹ ਖ਼ਬਰ ਹੁਣ ਪੁਰਾਣੀ ਹੋ ਗਈ ਹੈ।

ਸਰੀਨਾ ਵਿਲੀਅਮਜ਼ ਨੇ ਗਰਭਵਤੀ ਹੋਣ ਤੋਂ ਬਾਅਦ ਆਪਣੀ ਡਾਈਟ ਵਿੱਚ ਬਦਲਾਅ ਕਰਦਿਆਂ ਵੀਗਨ ਖਾਣਾ ਚੁਣਿਆ ਸੀ।

ਵੀਗਨ ਖਾਣੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸ਼ਾਕਾਹਾਰੀ ਤਾਂ ਹੋ ਹੀ ਗਏ ਹੋ, ਇੱਥੋਂ ਤੱਕ ਕੇ ਦੁੱਧ-ਦਹੀਂ, ਘਿਉ, ਮੱਖਣ, ਲੱਸੀ, ਮਲਾਈ ਅਤੇ ਪਨੀਰ ਵੀ ਖਾਣਾ ਛੱਡ ਗਏ ਹੋ। ਇਸ ਵਿੱਚ ਸ਼ਹਿਦ ਤੱਕ ਛੱਡਣਾ ਪੈਂਦਾ ਹੈ।

ਇਹ ਵੀ ਪੜ੍ਹੋ:

ਸੈਰੇਨਾ ਵਿਲੀਅਮਜ਼, ਵਿਰਾਟ ਕੋਹਲੀ, ਲਿਓਨੇਲ ਮੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੇਡ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਅਪਣਾ ਰਹੀਆਂ ਹਨ ਵੀਗਨ ਖਾਣਾ

ਵਿਸ਼ਵ ਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਦਾ ਖੇਡ ਸੀਜ਼ਨ ਦੌਰਾਨ ਵੀਗਨ ਖਾਣੇ 'ਤੇ ਰਹਿਣਾ ਥੋੜ੍ਹਾ ਹੈਰਾਨ ਜ਼ਰੂਰ ਕਰ ਸਕਦਾ ਹੈ ਕਿਉਂਕਿ ਉਹ ਅਰਜਨਟੀਨਾ ਤੋਂ ਹਨ ਅਤੇ ਦੱਖਣੀ ਅਮਰੀਕਾ ਵਿੱਚ ਸ਼ਾਕਾਹਾਰੀ ਭੋਜਨ ਮਿਲਣਾ ਮੁਸ਼ਕਿਲ ਹੈ। ਅਜਿਹੇ 'ਚ ਵੀਗਨ ਰਹਿਣਾ ਆਪਣੇ ਆਪ ਵਿੱਚ ਚੁਣੌਤੀ ਹੈ।

ਇਸ ਲੜੀ ਵਿੱਚ ਇੱਕ ਹੋਰ ਨਵਾਂ ਨਾਮ ਜੁੜ ਗਿਆ ਹੈ ਅਤੇ ਉਹ ਹੈ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ।

ਸਵਾਲ ਇਹ ਉਠਦਾ ਹੈ ਕਿ ਆਖ਼ਰ ਇਹ ਹੋ ਕੀ ਰਿਹਾ ਹੈ, ਖਿਡਾਰੀ ਵੀਗਨ ਖਾਣਾ ਕਿਉਂ ਅਪਣਾ ਰਹੇ ਹਨ?

ਵਿਰਾਟ ਕੋਹਲੀ

ਤਸਵੀਰ ਸਰੋਤ, Mitchell Gunn

ਖਿਡਾਰੀਆਂ ਦੇ ਖਾਣੇ ਦੀ ਮਾਹਿਰ ਦੀਕਸ਼ਾ ਛਾਬੜਾ ਦਾ ਕਹਿਣਾ ਹੈ ਕਿ ਵੀਗਨ ਖਾਣਾ ਦੋ ਤਰੀਕਿਆਂ ਨਾਲ ਅਪਣਾਇਆ ਜਾ ਸਕਦਾ ਹੈ।

  • ਫਲ ਅਤੇ ਘੱਟ ਅੱਗ 'ਤੇ ਪੱਕੀਆਂ ਹੋਈਆਂ ਸਬਜ਼ੀਆਂ ਖਾਣਾ
  • ਜਵਾਰ, ਬਾਜਰਾ, ਕਣਕ, ਮੱਕਾ ਅਤੇ ਦਾਲ 'ਤੇ ਰਹਿਣਾ ਅਤੇ ਨਾਲ ਹੀ ਹਾਈ-ਫੈਟ ਫਲ ਐਵੋਕਾਡੋ ਨੂੰ ਲੈਣਾ

ਇਨ੍ਹਾਂ ਦੋਵਾਂ ਤਰੀਕਿਆਂ ਦਾ ਮਿਸ਼ਰਣ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਸੱਟਾਂ ਤੋਂ ਉਭਰਨ ਲਈ ਵੀਗਨ ਖਾਣਾ ਮਦਦਗਾਰ

ਉਨ੍ਹਾਂ ਨੇ ਦੱਸਿਆ ਕਿ ਖਿਡਾਰੀਆਂ ਵਿੱਚ ਵੀਗਨ ਖਾਣੇ ਦਾ ਰੁਝਾਨ ਇਸ ਲਈ ਵੀ ਵਧੇਰੇ ਹੋ ਸਕਦਾ ਹੈ ਕਿਉਂਕਿ ਇਹ ਖਾਣਾ ਖਾਣ ਨਾਲ ਸਰੀਰ 'ਤੇ ਲੱਗੀ ਸੱਟ ਛੇਤੀ ਭਰਦੀ ਹੈ।

ਸੱਟ ਲਗਦੀ ਹੈ ਤਾਂ ਸਾਡਾ ਸਰੀਰ ਸੋਜਸ਼ ਰਾਹੀਂ ਰੋਗਾਣੂਆਂ ਲਈ ਰੁਕਾਵਟ ਪੈਦਾ ਕਰਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਨੁਕਸਾਨ ਨਾ ਪਹੁੰਚੇ।

ਮੇਸੀ

ਤਸਵੀਰ ਸਰੋਤ, NurPhoto

ਪਰ ਅਜਿਹੀ ਸੋਜਸ਼ ਮਾੜੀ-ਮੋਟੀ ਸੱਟ ਲਈ ਤਾਂ ਠੀਕ ਹੈ ਪਰ ਜੇਕਰ ਸੱਟ ਖ਼ਤਰਨਾਕ ਹੈ ਤਾਂ ਸੋਜਿਸ਼ ਨੁਕਸਾਨਦੇਹ ਵੀ ਹੈ।

ਅਜਿਹੇ ਵਿੱਚ ਜਖ਼ਮੀ ਖਿਡਾਰੀ ਨੂੰ ਚਾਹੀਦਾ ਹੈ ਕਿ ਅਜਿਹਾ ਭੋਜਨ ਕਰਨ ਜਿਸ ਨਾਲ ਐਂਟੀ-ਆਕਸੀਡੈਂਟ, ਵਿਟਾਮਿਨ ਮਿਲਣ, ਜਿਵੇਂ ਕਿ ਬੇਰ, ਹਰੀ ਸਬਜ਼ੀਆਂ, ਘੱਟ ਸ਼ੂਗਰ ਵਾਲੇ ਫਲ। ਇਨ੍ਹਾਂ ਨੂੰ ਐਂਟੀ-ਇਨਫਲੈਮੇਟਰੀ ਫੂਡ ਵੀ ਕਹਿੰਦੇ ਹਨ।

ਵੀਗਨ ਖਾਣਾ

ਤਸਵੀਰ ਸਰੋਤ, Getty Images

ਇਹ ਸੋਜਿਸ਼ ਨੂੰ ਰੋਕਦੇ ਹਨ ਅਤੇ ਸਰੀਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦੇ ਹਨ। ਉੱਥੇ ਹੀ ਪ੍ਰੋ-ਇਨਫਲੈਮੇਟਰੀ ਫੂਡ ਜਿਵੇਂ ਹਾਈ-ਸ਼ੂਗਰ ਪੂਡ, ਰੈੱਡ ਮੀਟ ਸੱਟ ਦੌਰਾਨ ਸਰੀਰ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ।

ਭਾਰ ਘਟਾਉਣ ਵਿੱਚ ਸਹਾਇਕ

ਵੀਗਨ ਖਾਣੇ 'ਚ ਵਿਟਾਮਿਨ ਦੇ ਨਾਲ-ਨਾਲ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਤਾਂ ਇਹ ਮੋਟਾਪਾ ਘਟਾਉਣ ਵਿੱਚ ਕਾਰਗਰ ਮੰਨੀ ਜਾਂਦੀ ਹੈ।

ਫਾਈਬਰ ਖਾਣਾ ਤੁਹਾਨੂੰ ਘੱਟ ਖਾਣ ਦੇ ਬਾਵਜੂਦ ਤੁਹਾਨੂੰ ਰੱਜਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਲੋੜ ਤੋਂ ਵੱਧ ਖਾਣਾ ਨਹੀਂ ਖਾਂਦੇ।

ਮੀਰਾ ਬਾਈ ਚਾਨੂ

ਤਸਵੀਰ ਸਰੋਤ, Dean Mouhtaropoulos

ਤਸਵੀਰ ਕੈਪਸ਼ਨ, ਇੱਕ ਵੇਟ ਲਿਫਟਰ ਜਾਂ ਬਾਡੀ-ਬਿਲਡਰ ਲਈ ਪ੍ਰੋਟੀਨ ਦੀ ਪੂਰਤੀ ਹੋਣਾ ਸਭ ਤੋਂ ਜ਼ਰੂਰੀ ਹੈ

ਪ੍ਰੋਟੀਨ ਦੀ ਘਾਟ ਕਿਵੇਂ ਪੂਰੀ ਹੋਵੇਗੀ?

ਨਿਊਟ੍ਰੀਸ਼ਨਿਸਟ ਅਤੇ ਵੈਲਨੈੱਸ ਕੋਚ ਅਵਨੀ ਕੌਲ ਦਾ ਕਹਿਣਾ ਹੈ ਕਿ ਹਰ ਖਿਡਾਰੀ ਨੂੰ ਆਪਣੀ ਖੇਡ ਮੁਤਾਬਕ ਤੇ ਆਪਣੇ ਸਰੀਰ ਮੁਤਾਬਕ ਖ਼ੁਰਾਕ ਦੀ ਲੋੜ ਪੈਂਦੀ ਹੈ।

ਇੱਕ ਵੇਟ ਲਿਫਟਰ ਜਾਂ ਬਾਡੀ-ਬਿਲਡਰ ਲਈ ਪ੍ਰੋਟੀਨ ਦੀ ਪੂਰਤੀ ਹੋਣਾ ਸਭ ਤੋਂ ਜ਼ਰੂਰੀ ਹੈ ਤਾਂ ਉੱਥੇ ਦੌੜ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਤਾਕਤ ਦੇ ਨਾਲ-ਨਾਲ ਊਰਜਾ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਉਹ ਕਾਰਬੋਹਾਈਡ੍ਰੇਟ-ਵੱਧ ਖਾਣ ਨਾਲ ਪੂਰੀ ਹੁੰਦੀ ਹੈ।

ਮਤਲਬ ਸਟ੍ਰੈਂਥ ਅਤੇ ਪਾਵਰ ਐਥਲੀਟ ਦੀਆਂ ਵੱਖ-ਵੱਖ ਜ਼ਰੂਰਤਾਂ ਹੁੰਦੀਆਂ ਹਨ।

ਉਸੈਨ ਬੋਲਟ

ਤਸਵੀਰ ਸਰੋਤ, Cameron Spencer

ਇਸ ਦੀ ਪੂਰਤੀ ਲਈ ਅਵਨੀ ਕੌਲ ਕਹਿੰਦੀ ਹੈ ਕਿ ਸਹੀ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ ਦਾ ਖਾਣੇ ਵਿੱਚ ਹੋਣਾ ਜ਼ਰੂਰੀ ਹੈ।

ਵੀਗਨ ਖਾਣੇ ਨਾਲ ਤੁਹਾਡਾ ਬਲੱਡ-ਸ਼ੂਗਰ ਲੈਵਲ, ਕੌਲੈਸਟਰੋਲ ਲੈਵਲ ਘੱਟ ਹੁੰਦਾ ਹੈ, ਜਿਸ ਨਾਲ ਤੁਹਾਨੂੰ ਡਾਇਬਟੀਜ਼ ਦੀ ਬਿਮਾਰੀ ਹੋਣ ਦਾ ਖ਼ਤਰਾ ਇਕਦਮ ਘਟ ਹੋ ਜਾਵੇਗਾ।

ਪਰ ਜੋ ਪ੍ਰੋਟੀਨ ਤੁਹਾਨੂੰ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਪਦਾਰਥਾਂ ਤੋਂ ਮਿਲਦਾ ਸੀ ਉਸ ਦੀ ਭਰਪਾਈ ਕਿਵੇਂ ਹੋਵੇਗੀ? ਕਿਉਂਕਿ ਮਾਸ, ਦੁੱਧ-ਦਹੀਂ, ਆਂਡੇ ਅਤੇ ਮੱਛੀ ਨਾਲ ਪਾਜ਼ਿਟਿਵ ਨਾਈਟ੍ਰੋਜਨ ਦੀ ਘਾਟ ਨਹੀਂ ਹੁੰਦੀ ਅਤੇ ਨਾਲ ਹੀ ਇਨ੍ਹਾਂ ਤੋਂ ਨੌਂ ਅਮੀਨੋ ਐਸਿਡ ਮਿਲਦੇ ਹਨ।

ਇਸ ਘਾਟ ਨੂੰ ਪੂਰਾ ਕਰਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਵੀਗਨ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਹੈ ਅਤੇ ਕਿਵੇਂ ਇਸ ਨੂੰ ਵੀਗਨ ਖਾਣੇ ਵਿੱਚ ਪਾਇਆ ਜਾ ਸਕਦਾ ਹੈ।

ਪੀਵੀ ਸਿੰਧੂ

ਤਸਵੀਰ ਸਰੋਤ, Clive Brunskill

ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀਆਂ ਦੇ ਕੋਲ ਇਸ ਕੰਮ ਲਈ ਖਾਣੇ ਦੇ ਮਾਹਿਰਾਂ ਦੀ ਟੀਮ ਹੁੰਦੀ ਹੈ ਪਰ ਆਮ ਆਦਮੀ ਲਈ ਇੱਕ ਸੰਤੁਲਤ ਵੀਗਨ ਖਾਣਾ ਤਿਆਰ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਵਾਤਾਵਰਣ ਲਈ ਖਿਡਾਰੀ ਬਣ ਰਹੇ ਹਨ ਵੀਗਨ?

ਯੂਥ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੀ ਵਰਕਸ਼ਾਪ ਲੈ ਚੁੱਕੀ ਅਵਨੀ ਕੌਲ ਦਾ ਇਹ ਵੀ ਕਹਿਣਾ ਹੈ ਕਿ ਅੱਜ ਕੱਲ ਲੋਕ ਇਸ ਲਈ ਵੀ ਵੀਗਨ ਖਾਣੇ ਨੂੰ ਆਪਣਾ ਰਹੇ ਹਨ ਕਿਉਂਕਿ ਇਹ ਵਾਤਾਵਰਣ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਂਦਾ।

ਸੰਯੁਕਤ ਰਾਸ਼ਟਰ ਦੀ ਫੂਡ ਅਤੇ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ ਵਾਤਾਵਰਣ ਵਿੱਚ ਮਾਸ ਪਕਾਉਣ ਕਾਰਨ ਕਾਰਬਨ ਫੁਟਪ੍ਰਿੰਟ ਵਧ ਰਿਹਾ ਹੈ।

ਵੀਗਨ ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੀਗਨ ਖਾਣੇ ਵਿੱਚ ਜੇਕਰ ਪ੍ਰੋਟੀਨ ਦੀ ਘਾਟ ਪੂਰੀ ਕਰਨਾ ਚਾਹੁੰਦੇ ਹੋ ਤਾਂ ਦਾਲ, ਸੇਮ, ਸੋਇਆਬੀਨ, ਚਿਆ ਸੀਡਜ਼, ਛੋਲੇ, ਫੁੱਲ ਗੋਭੀ ਆਦਿ ਨੂੰ ਖਾ ਸਕਦੇ ਹੋ।

ਇਹ ਉਸ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ ਅਤੇ ਇਸ ਨਾਲ ਖੇਤੀਬਾੜੀ ਅਤੇ ਕਿਸਾਨ ਨੂੰ ਵੀ ਲਾਭ ਹੈ।

ਕੀ ਵੀਗਨ ਖਾਣਾ ਹੀ ਹੈ ਇਕੋ-ਇੱਕ ਉਪਾਅ

ਇੰਡੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਿਨ ਦੇ ਪ੍ਰਧਾਨ ਡਾ. ਪੀਐਸਐਮ ਚੰਦਰਨ ਅਤੇ ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਦਾ ਕਹਿਣਾ ਹੈ ਕਿ ਕਿਸੇ ਖਿਡਾਰੀ ਵੱਲੋਂ ਵੀਗਨ ਖਾਣਾ ਅਪਣਾਉਣਾ ਉਸ ਦਾ ਨਿੱਜੀ ਫ਼ੈਸਲਾ ਹੈ।

ਵੀਗਨ ਖਾਣਾ

ਤਸਵੀਰ ਸਰੋਤ, Dan Kitwood

ਤਸਵੀਰ ਕੈਪਸ਼ਨ, ਉਨ੍ਹਾਂ ਮੁਤਾਬਕ ਵੈਸੇ ਤਾਂ ਵੀਗਨ ਖਾਣੇ ਵਿੱਚ ਫਾਈਟੋਕੇਮਿਕਲਸ ਲਈ ਹੁੰਦੇ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਲਈ ਰੁਕਾਵਟ ਬਣਦੇ ਹਨ

ਜੋ ਲਾਭ ਵੀਗਨ ਖਾਣੇ ਦੇ ਹਨ ਉਹ ਆਮ ਖਾਣੇ ਦੇ ਵੀ ਹੋ ਸਕਦੇ ਹਨ। ਇਸ ਲਈ ਖਾਣੇ ਵਿੱਚ ਪੌਸ਼ਟਿਕ ਭੋਜਨ ਅਤੇ ਸੰਤੁਲਿਤ ਭੋਜਨ ਨੂੰ ਥਾਂ ਦਿਓ।

ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਕਹਿੰਦੀ ਹੈ ਕਿ ਵੀਗਨ ਖਾਣੇ ਵਿੱਚ ਤੁਹਾਨੂੰ ਕੁਝ ਮਾਈਕ੍ਰੋ-ਨਿਊਟ੍ਰੀਸ਼ਨਿਸਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਵਿਟਾਮਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ।

ਉਨ੍ਹਾਂ ਮੁਤਾਬਕ ਵੈਸੇ ਤਾਂ ਵੀਗਨ ਖਾਣੇ ਵਿੱਚ ਫਾਈਟੋਕੇਮਿਕਲਸ ਲਈ ਹੁੰਦੇ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਤੋਂ ਰੋਕਦੇ ਹਨ।

ਵੀਗਨ ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਖਿਡਾਰੀ ਲਈ ਪ੍ਰੋਟੀਨਜ਼ਕਾਰਬੋਹਾਈਡ੍ਰੇਟ, ਕੈਲਸ਼ੀਅਮ, ਵਿਚਾਮਿਨ ਡੀ ਅਤੇ ਫੈਟੀ ਐਸਿਡ ਸਭ ਤੋਂ ਵੱਧ ਜ਼ਰੂਰੀ ਹੁੰਦੇ ਹਨ।

ਇਸ ਲਈ ਉਹ ਦੱਸਦੀ ਹੈ ਕਿ ਵੀਗਨ ਖਾਣੇ ਵਿੱਚ ਦਲੀਆ, ਅਨਾਜ ਅਤੇ ਸੋਇਆਬੀਨ ਖਾਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਖਿਡਾਰੀ ਲਈ ਪ੍ਰੋਟੀਨਜ਼ਕਾਰਬੋਹਾਈਡ੍ਰੇਟ, ਕੈਲਸ਼ੀਅਮ, ਵਿਚਾਮਿਨ ਡੀ ਅਤੇ ਫੈਟੀ ਐਸਿਡ ਸਭ ਤੋਂ ਵੱਧ ਜ਼ਰੂਰੀ ਹੁੰਦੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)