ਕੀ ਹਾਰਵਰਡ ਯੂਨੀਵਰਸਿਟੀ ਏਸ਼ੀਆਈ ਵਿਦਿਆਰਥੀਆਂ ਨਾਲ ਭੇਦਭਾਵ ਕਰਦੀ ਹੈ?

ਤਸਵੀਰ ਸਰੋਤ, Getty Images
ਹਾਰਵਰਡ ਯੂਨੀਵਰਸਿਟੀ ਖ਼ਿਲਾਫ਼ ਇੱਕ ਮੁਕੱਦਮਾ ਅਮਰੀਕਾ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਇਸਦਾ ਯੂਨੀਵਰਸਿਟੀਆਂ ਅਤੇ ਨਸਲੀ ਘੱਟਗਿਣਤੀਆਂ ਲਈ ਵਿਆਪਕ ਰੂਪ ਵਿੱਚ ਪ੍ਰਭਾਵ ਹੋ ਸਕਦਾ ਹੈ।
ਇੱਕ ਸਮੂਹ ਵੱਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ ਜੋ ਦਾਅਵਾ ਕਰਦਾ ਹੈ ਕਿ ਹਾਰਵਰਡ ਯੂਨੀਵਰਸਿਟੀ ਦਾ ਐਡਮਿਸ਼ਨ ਆਫ਼ਿਸ ਹੋਰ ਨਸਲੀ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਏਸ਼ੀਆਈ ਬਿਨੈਕਾਰਾਂ ਦੇ ਵਿਰੁੱਧ ਭੇਦਭਾਵ ਕਰਦਾ ਹੈ।
ਹਾਰਵਰਡ ਯੂਨੀਵਰਸਿਟੀ ਇਸ ਦਾਅਵੇ ਨੂੰ ਰੱਦ ਕਰਦੀ ਹੈ ਅਤੇ ਕਹਿੰਦਾ ਹੈ ਕਿ ਜਾਤ ਉਨ੍ਹਾਂ ਦੀ ਗੁਪਤ ਵਿਦਿਆਰਥੀ ਚੋਣ ਪ੍ਰਕਿਰਿਆ ਵਿਚ ਸਿਰਫ ਇਕ ਛੋਟਾ ਜਿਹਾ ਕਾਰਕ ਹੈ।
ਇਸ ਮੁਕੱਦਮੇ ਨੂੰ ਇੱਕ ਜਨਮਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਹਾਰਵਰਡ ਯੂਨੀਵਰਸਿਟੀ ਹਰ ਸਾਲ 42,000 ਬਿਨੈਕਾਰਾਂ ਵਿੱਚੋਂ 1600 ਨਵੇਂ ਵਿਦਿਆਰਥੀਆਂ ਨੂੰ ਦਾਖਲਾ ਦਿੰਦੀ ਹੈ। ਇਹ ਯੂਨੀਵਰਸਿਟੀ ਅਮਰੀਕਾ ਵਿਚ ਸਿਖਰ 'ਤੇ ਦਰਜਾ ਪ੍ਰਾਪਤ ਅਤੇ ਸਭ ਤੋਂ ਵੱਧ ਚੁਣੀਆਂ ਜਾਣ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ।
ਇਹ ਵੀ ਪੜ੍ਹੋ:
ਸੋਮਵਾਰ ਨੂੰ ਬੋਸਟਨ ਫੈਡਰਲ ਜ਼ਿਲ੍ਹਾ ਅਦਾਲਤ ਵਿਚ ਮੁਕੱਦਮੇ ਦੀ ਸ਼ੁਰੂਆਤ ਤੋਂ ਪਹਿਲਾਂ, ਪ੍ਰਦਰਸ਼ਨਕਾਰੀਆਂ ਦੇ ਸਮੂਹ ਨੇ ਸ਼ਹਿਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਾਖਲਾ ਨੀਤੀ ਦੌਰਾਨ ਜਾਤ ਨੂੰ ਲੈ ਕੇ ਹੁੰਦੇ ਵਿਤਕਰੇ ਵਿਰੁੱਧ ਉਹ ਆਪਣਾ ਰੋਸ ਜਤਾ ਰਹੇ ਸਨ।

ਤਸਵੀਰ ਸਰੋਤ, Getty Images
ਇਹ ਕੇਸ ਵਾਸ਼ਿੰਗਟਨ ਡੀ.ਸੀ. ਇਲਾਕੇ ਦੇ ਇੱਕ ਸਮੂਹ ਦੁਆਰਾ ਉਜਾਗਰ ਕੀਤਾ ਗਿਆ ਹੈ ਜਿਸਦਾ ਨਾਂ ਸਟੂਡੈਂਟਸ ਫ਼ਾਰ ਫੇਅਰ ਐਡਮਿਸ਼ਨਜ਼ ਹੈ।
ਇਹ ਸਮੂਹ ਚਾਹੁੰਦਾ ਹੈ ਕਿ ਅਦਾਲਤਾਂ ਇਹ ਦੱਸਣ ਕਿ ਸਿੱਖਿਆ ਵਿੱਚ ਨਸਲ ਅਧਾਰਤ ਫੈਸਲੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹਨ।
ਕੇਸ ਕੀ ਦਾਅਵਾ ਕਰਦਾ ਹੈ?
ਸਟੂਡੈਂਟਸ ਫ਼ਾਰ ਫੇਅਰ ਐਡਮਿਸ਼ਨਜ਼ ਗਰੁੱਪ ਵੱਲੋਂ ਸਾਹਮਣੇ ਲਿਆਂਦਾ ਗਿਆ ਕੇਸ ਇਹ ਦਾਅਵਾ ਕਰਦਾ ਹੈ ਕਿ ਯੂਨੀਵਰਸਿਟੀ ਬਿਨੈਕਾਰ ਦੀ ਚੋਣ ਵੇਲੇ ਨਸਲੀ ਪਰਖ਼ ਕਰਦੀ ਹੈ। ਇਸ ਦੇ ਨਾਲ ਹੀ ਏਸ਼ੀਆਈ ਅਤੇ ਅਮਰੀਕੀ ਬਿਨੈਕਾਰਾਂ ਨੂੰ ਉੱਚ ਪੱਧਰ ਨੂੰ ਪੂਰਾ ਕਰਨ ਲਈ ਮਜਬੂਰ ਕਰਦੀ ਹੈ।
ਸਮੂਹ ਦਾ ਦਾਅਵਾ ਹੈ ਕਿ ਹਾਰਵਰਡ ਇੱਕ ਕੋਟਾ ਪ੍ਰਣਾਲੀ ਜਾਂ "ਜਾਤੀਗਤ ਸੰਤੁਲਨ" ਦੀ ਪ੍ਰਣਾਲੀ ਦਾ ਇਸਤੇਮਾਲ ਕਰਦੀ ਹੈ - ਇਹ ਅਮਲ ਸੰਘੀ ਕਾਨੂੰਨ ਤਹਿਤ ਗ਼ੈਰਕਾਨੂੰਨੀ ਹੁੰਦੇ ਹਨ - ਜੋ ਦੂਜੇ ਨਸਲੀ ਸਮੂਹਾਂ ਲਈ ਜਗ੍ਹਾ ਬਣਾਈ ਰੱਖਣ ਲਈ ਕੈਂਪਸ ਵਿੱਚ ਏਸ਼ੀਆਈ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਵਰਤੇ ਜਾਂਦੇ ਹਨ।
ਹਾਰਵਰਡ ਯੂਨੀਵਰਸਿਟੀ ਦਾ ਪੱਖ
ਹਾਰਵਰਡ ਦਾ ਕਹਿਣਾ ਹੈ ਉਹ ਵਿਦਿਆਰਥੀਆਂ ਦੇ ਮੁਲਾਂਕਣ ਲਈ ''ਸੰਪੂਰਨ'' ਰਣਨੀਤੀ ਵਰਤਦੇ ਹਨ, ਅਤੇ ਜਾਤ ਜਾਂ ਨਸਲ ਇੱਕ ਛੋਟਾ ਜਿਹਾ ਕਾਰਕ ਹੈ।
ਇਹ ਵੀ ਪੜ੍ਹੋ:
ਅਦਾਰੇ ਮੁਤਾਬਕ ਏਸ਼ੀਆਈ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਹੁਣ ਇਹ ਗਿਣਤੀ ਵਿਦਿਆਰਥੀ ਸਮੂਹ ਦੀ 23 ਫੀਸਦ ਹੈ।
ਹਾਰਵਰਡ ਯੂਨੀਵਰਸਿਟੀ ਦੇ ਡੀਨ ਰਾਕੇਸ਼ ਖ਼ੁਰਾਣਾ ਨੇ WBUR ਨੂੰ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਕਰਨ ਲਈ ਸਿਰਫ਼ ਚੰਗੇ ਗਰੇਡਜ਼ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ ਹੈ।
ਮੁਕੱਦਮਾ ਕਰ ਕੌਣ ਰਿਹਾ ਹੈ?
ਸਟੂਡੈਂਟਸ ਫ਼ਾਰ ਫੇਅਰ ਐਡਮਿਸ਼ਨਜ਼ ਗਰੁੱਪ ਰੂੜ੍ਹੀਵਾਦੀ ਕਾਰਕੁਨ ਐਡਵਰਡ ਬਲੱਮ ਵੱਲੋਂ ਬਣਾਇਆ ਗਿਆ ਹੈ - ਜੋ ਇਸ ਗੱਲ ਦਾ ਵਿਰੋਧ ਕਰਦਾ ਹੈ ਕਿ ਘੱਟ ਗਿਣਤੀਆਂ ਨੂੰ ਸ਼ਾਮਿਲ ਕਰਨ ਲਈ ਇਹ ਇੱਕ ਸਰਗਰਮ ਕੋਸ਼ਿਸ਼ ਹੈ ਜੋ ਵਿਤਕਰੇ ਕਾਰਨ ਇਤਿਹਾਸਕ ਤੌਰ 'ਤੇ ਹਾਸ਼ੀਏ ਉੱਤੇ ਪਹੁੰਚੇ ਹਨ।

ਤਸਵੀਰ ਸਰੋਤ, Getty Images
ਐਡਵਰਡ ਵੱਲੋਂ ਇਸ ਤੋਂ ਪਹਿਲਾਂ ਟੈਕਸਸ ਯੂਨੀਵਰਸਿਟੀ ਦਾ ਇੱਕ ਕੇਸ ਸਾਹਮਣੇ ਲਿਆਂਦਾ ਗਿਆ ਸੀ, ਜਿਸ ਵਿੱਚ ਇੱਕ ਗੋਰੇ ਵਿਦਿਆਰਥੀ ਵੱਲੋਂ ਉਸ ਨਾਲ ਵਿਤਕਰੇ ਦਾ ਦਾਅਵਾ ਕੀਤਾ ਗਿਆ ਸੀ। ਇਸ ਕੇਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ 2016 ਵਿੱਚ ਰੱਦ ਕਰ ਦਿੱਤਾ ਸੀ।
ਅੱਗੇ ਕੀ ਹੋਵੇਗਾ?
ਮੁਕੱਦਮੇ ਦੀ ਕਾਰਵਾਈ ਦੋ ਤੋਂ ਤਿੰਨ ਹਫ਼ਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:
ਪਰ ਨਤੀਜਾ ਜੋ ਵੀ ਹੋਵੇ, ਹਾਰਨ ਵਾਲੇ ਵੱਲੋਂ ਇਸ ਫ਼ੈਸਲੇ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਲੈ ਕੇ ਜਾਣ ਦੀ ਸੰਭਾਵਨਾ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3