ਟਰੰਪ ਦੇ ‘ਰਾਜ’ ਵਿੱਚ ਈਲੋਨ ਮਸਕ ਨੂੰ ਕੀ ‘ਫਾਇਦੇ’ ਹੋ ਸਕਦੇ ਹਨ?

ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਕ ਅਰਬਪਤੀ ਈਲੋਨ ਮਸਕ
    • ਲੇਖਕ, ਲਿਲੀ ਜਮਾਲੀ
    • ਰੋਲ, ਨੌਰਥ ਅਮਰੀਕਾ ਟੈਕਨੋਲੋਜੀ ਰਿਪੋਰਟਰ

ਡੌਨਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਉਨ੍ਹਾਂ ਦੇ ਸਭ ਤੋਂ ਵੱਡੇ ਸਮਰਥਕ ਮੰਨੇ ਜਾਂਦੇ ਈਲੋਨ ਮਸਕ ਲਈ ਅਸਲ ‘ਜਿੱਤ’ ਸਾਬਤ ਹੋ ਸਕਦੀ ਹੈ।

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਟਰੰਪ ਦੇ ਨਾਲ ਚੋਣਾਂ ਵਾਲੀ ਰਾਤ ਉਨ੍ਹਾਂ ਦੇ ਰਿਜ਼ੌਰਟ ਮਾਰ-ਏ-ਲਾਗੋ ਵਿੱਚ ਗੁਜ਼ਾਰੀ ਸੀ।

ਸਾਰੇ ਪਾਸੇ ਟਰੰਪ ਦੀ ਹੁੰਦੀ ਜਿੱਤ ਦੇਖਦਿਆਂ ਈਲੋਨ ਮਸਕ ਨੇ ਟਰੰਪ ਨੂੰ ਟੈਗ ਕਰਦਿਆਂ ਆਪਣੇ ਐਕਸ ਹੈਂਡਲ ’ਤੇ ਲਿਖਿਆ, “ਅਮਰੀਕਾ ਦੇ ਲੋਕਾਂ ਨੇ ਤਬਦੀਲੀ ਲਿਆਉਣ ਲਈ ਡੌਨਲਡ ਟਰੰਪ ਨੂੰ ਸਪੱਸ਼ਟ ਫਤਵਾ ਦਿੱਤਾ ਹੈ।”

ਟਰੰਪ ਨੇ ਪਾਮ ਬੀਚ ਕਨਵੈਨਸ਼ਨ ਸੈਂਟਰ ’ਤੇ ਆਪਣੀ ਜਿੱਤ ਦੇ ਭਾਸ਼ਣ ਵਿੱਚ ਈਲੋਨ ਮਸਕ ਦੀ ਰੱਜਵੀਂ ਤਾਰੀਫ਼ ਕੀਤੀ ਸੀ। ਇਸ ਮੌਕੇ ਉਨ੍ਹਾਂ ਨੇ ਮਸਕ ਦੀ ਕੰਪਨੀ ਸਪੇਸਐਕਸ ਵੱਲੋਂ ਨਿਰਮਿਤ ਰਾਕੇਟ ਦੀ ਸਫ਼ਲਤਾਪੂਰਵਕ ਲੈਂਡਿੰਗ ਨੂੰ ਯਾਦ ਕਰਦਿਆਂ ਕਈ ਮਿੰਟ ਭਾਸ਼ਣ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

“ਮਸਕ ਨੂੰ ਪ੍ਰਸ਼ਾਸਨ ’ਚ ਆਉਣ ਦਾ ਸੱਦਾ”

ਟਰੰਪ ਨਾਲ ਈਲੋਨ ਮਸਕ

ਤਸਵੀਰ ਸਰੋਤ, Getty Images

ਈਲੋਨ ਮਸਕ ਨੇ ਜੁਲਾਈ ’ਚ ਪੈਨਸਿਲਵੇਨੀਆ ਦੇ ਬਟਲਰ ਵਿੱਚ ਟਰੰਪ ’ਤੇ ਹੋਈ ਹੱਤਿਆ ਦੀ ਕੋਸ਼ਿਸ਼ ਤੋਂ ਤੁਰੰਤ ਬਾਅਦ ਆਪਣਾ ਸਮਰਥਨ ਰਿਪਬਲਿਕਨ ਨੂੰ ਦੇ ਦਿੱਤਾ ਸੀ।

ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਭ ਤੋਂ ਅਹਿਮ ਸਮਰਥਕਾਂ ਵਿੱਚੋਂ ਇੱਕ ਅਰਬਪਤੀ ਨੇ ਉਨ੍ਹਾਂ ਨੂੰ ਦੁਬਾਰਾ ਸੱਤਾ ਹਾਸਿਲ ਕਰਵਾਉਣ ਦੇ ਉਦੇਸ਼ ਨਾਲ ਟਰੰਪ ਦੇ ਪ੍ਰਚਾਰ ਲਈ ਬਣਾਈ ਸਿਆਸੀ ਐਕਸ਼ਨ ਕਮੇਟੀ (ਪੀਏਸੀ) ਨੂੰ ਕਰੀਬ 119 ਮਿਲੀਅਨ ਅਮਰੀਕੀ ਡਾਲਰ ਫੰਡ ਵਜੋਂ ਦਾਨ ਕੀਤੇ ਸਨ।

ਮਸਕ ਨੇ ਚੋਣਾਂ ਤੋਂ ਪਹਿਲਾਂ ਵੋਟਾਂ ਲਈ ਪਿਛਲੇ ਕੁਝ ਹਫ਼ਤੇ ਮੁੱਖ ਚੋਣ ਲੜਾਈ ਵਾਲੇ ਸੂਬਿਆਂ ਵਿੱਚ ਭਰਵਾਂ ਪ੍ਰਚਾਰ ਕੀਤਾ ਹੈ। ਇਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਨੇ ਵੋਟਰਾਂ ਨੂੰ ਰੋਜ਼ ਇਕ ਮਿਲੀਅਨ ਦੇਣ ਦੀ ਮੁਹਿੰਮ ਵੀ ਚਲਾਈ ਸੀ।

ਮਸਕ ਦੀ ਇਹ ਮੁਹਿੰਮ ਸਵਾਲਾਂ ਦੇ ਘੇਰੇ ਵਿੱਚ ਵੀ ਆ ਗਈ ਸੀ ਪਰ ਬਾਅਦ ਵਿੱਚ ਇੱਕ ਜੱਜ ਨੇ ਇਸ ਨੂੰ ਜਾਰੀ ਰੱਖਣ ਦਾ ਫ਼ੈਸਲਾ ਸੁਣਾਇਆ ਸੀ।

ਈਲੋਕ ਮਸਕ ਨੇ ਟਰੰਪ ਦੀ ਚੋਣ ਵਿੱਚ ਆਪਣਾ ਨਾਮ, ਪਲੇਟਫਾਰਮ ਅਤੇ ਪੈਸਾ ਖਰਚ ਕੀਤਾ ਹੈ। ਇਹ ਸਭ ਕਰ ਕੇ ਟਰੰਪ ਦੇ ਮੁੜ ਚੁਣੇ ਜਾਣ ਤੋਂ ਬਾਅਦ ਹੁਣ ਮਸਕ ਕਈ ‘ਫਾਇਦੇ’ ਲੈ ਸਕਦੇ ਹਨ।

ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਦੂਜੇ ਕਾਰਜਕਾਲ ਵਿੱਚ ਉਹ ਮਸਕ ਨੂੰ ਆਪਣੇ ਪ੍ਰਸ਼ਾਸਨ ਵਿੱਚ ਆਉਣ ਦਾ ਸੱਦਾ ਦੇਣਗੇ ਤਾਂ ਜੋ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਬਾਹਰ ਕੀਤਾ ਜਾਵੇ।

ਇਹ ਵੀ ਪੜ੍ਹੋ-

ਸਪੇਸਐਕਸ ਦਾ ਦਬਦਬਾ ਹੋ ਸਕਦਾ ਹੋਰ ਮਜ਼ਬੂਤ

ਸਪੇਸਐਕਸ

ਤਸਵੀਰ ਸਰੋਤ, Getty Images

ਮਸਕ ਹੁਣ ਤੱਕ ਜਿਸ ਡੀਓਜੀਈ ਦਾ ਪ੍ਰਚਾਰ ਕਰਦੇ ਰਹੇ ਹਨ, ਉਨ੍ਹਾਂ ਨੇ ਇਹ ਆਸ ਜਤਾਈ ਸੀ ਕਿ ਟਰੰਪ ਦੀ ਸਰਕਾਰ ਵਿੱਚ ਇਸ ਸਬੰਧੀ ਹੋਰ ਬਿਹਤਰ ਸੰਭਾਵਿਤ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਕਾਰੋਬਾਰੀ ਮਸਕ ਆਪਣੀ ਮਲਕੀਅਤ ਵਾਲੀ ਸਪੇਸਐਕਸ ਰਾਹੀਂ ਵੀ ਟਰੰਪ ਦੀ ਪ੍ਰਧਾਨਗੀ ਵਿੱਚ ਲਾਭ ਲੈ ਸਕਦੇ ਹਨ, ਜਿਸ ਦਾ ਪਹਿਲਾਂ ਹੀ ਪੁਲਾੜ ਵਿੱਚ ਸਰਕਾਰੀ ਉਪ ਗ੍ਰਹਿ ਭੇਜਣ ਵਾਲੇ ਕਾਰੋਬਾਰ ਵਿੱਚ ਦਬਦਬਾ ਹੈ।

ਈਲੋਨ ਮਸਕ ਵ੍ਹਾਈਟ ਹਾਊਸ ਵਿੱਚ ਆਪਣੇ ‘ਕਰੀਬੀ’ ਦੇ ਸਹਿਯੋਗ ਨਾਲ ਇਨ੍ਹਾਂ ਸਰਕਾਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਕੇ ਆਪਣੀ ਪੂੰਜੀ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਮਸਕ ਨੇ ਆਪਣੇ ਸਰਕਾਰੀ ਕੰਟਰੈਕਟਸ ਦੇ ਢਾਂਚੇ ਲਈ ਵਿਰੋਧੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਜਟ ਅਤੇ ਪ੍ਰਾਜੈਕਟਾਂ ਨੂੰ ਸਮੇਂ ’ਤੇ ਬੰਦ ਕਰਨਾ ਨਿਰਾਸ਼ਾਜਨਕ ਹੈ।

ਸਪੇਸਐਕਸ ਵੀ ਪੈਂਟਾਗੋਨ ਅਤੇ ਅਮਰੀਕਨ ਜਾਸੂਸੀ ਏਜੰਸੀਆਂ ਵਾਂਗ ਜਾਸੂਸੀ ਉਪ ਗ੍ਰਹਿਆਂ ਨੂੰ ਬਣਾਉਣ ਵਿੱਚ ਅੱਗੇ ਵਧਿਆ ਹੈ, ਜਿਵੇਂ ਉਹ ਇਸ ਵਿੱਚ ਅਰਬਾਂ ਡਾਲਰ ਨਿਵੇਸ਼ ਕਰਦੀਆਂ ਹਨ।

ਟੇਸਲਾ ਵਿੱਚ ਮੁਨਾਫਾ

ਟੇਸਲਾ

ਤਸਵੀਰ ਸਰੋਤ, Getty Images

ਈਲੋਨ ਮਸਕ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਟੇਸਲਾ ਨੂੰ ਟਰੰਪ ਦੀ ਸਰਕਾਰ ਵਿੱਚ ਮੁਨਾਫਾ ਹੋ ਸਕਦਾ ਹੈ। ਟਰੰਪ ਨੇ ਇਸ ਨੂੰ ‘ਸਭ ਤੋਂ ਘੱਟ ਰੈਗੂਲੇਟਰੀ ਬੋਝ’ ਵਜੋਂ ਪਰਿਭਾਸ਼ਿਤ ਕੀਤਾ ਹੈ।

ਪਿਛਲੇ ਮਹੀਨੇ ਹੀ ਸੜਕ ਸੁਰੱਖਿਆ ਨੂੰ ਨਿਯੰਤ੍ਰਿਤ ਕਰਨ ਦੀ ਇੰਚਾਰਜ ਯੂਐੱਸ ਏਜੰਸੀ ਨੇ ਖੁਲਾਸਾ ਕੀਤਾ ਸੀ ਕਿ ਉਹ ਟੇਸਲਾ ਸਵੈ-ਡਰਾਈਵਿੰਗ ਸਾਫਟਵੇਅਰ ਪ੍ਰਣਾਲੀਆਂ ਦੀ ਜਾਂਚ ਕਰ ਰਹੀ ਹੈ।

ਮਸਲਨ ਕਥਿਤ ਤੌਰ ’ਤੇ ਟੇਸਲਾ ਵਰਕਰਾਂ ਨੂੰ ਯੂਨੀਅਨ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਵੀ ਘਿਰੇ ਹਨ।

ਯੂਨਾਈਟਿਡ ਆਟੋ ਵਰਕਰਾਂ ਨੇ ਐਕਸ ’ਤੇ ਗੱਲਬਾਤ ਦੌਰਾਨ ਮਸਕ ਦੁਆਰਾ ਕਥਿਤ ਤੌਰ ’ਤੇ ਹੜਤਾਲੀ ਕਰਮਚਾਰੀਆਂ ਨੂੰ ਗੋਲੀਬਾਰੀ ਕਰਨ ਬਾਰੇ ਗੱਲ ਕੀਤੇ ਜਾਣ ਤੋਂ ਬਾਅਦ ਟਰੰਪ ਅਤੇ ਮਸਕ ਦੋਵਾਂ ਦੇ ਵਿਰੁੱਧ ਅਣਉਚਿਤ ਲੇਬਰ ਅਭਿਆਸ ਦੇ ਇਲਜ਼ਾਮ ਦਾਇਰ ਕੀਤੇ ਹਨ।

ਟਰੰਪ ਨੇ ਕਾਰਪੋਰੇਸ਼ਨਾਂ ਅਤੇ ਅਮੀਰਾਂ ’ਤੇ ਟੈਕਸ ਘਟਾਉਣ ਦਾ ਵਾਅਦਾ ਵੀ ਕੀਤਾ ਹੈ।

ਮਸਕ ਉਮੀਦ ਕਰ ਰਹੇ ਹਨ ਕਿ ਸੰਭਾਵਿਤ ਤੌਰ ’ਤੇ ਉਹ ਇਸ ਨੂੰ ਪੂਰਾ ਕਰਨਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)