ਸਿਓਲ ਹੈਲੋਵੀਨ: 150 ਤੋਂ ਵੱਧ ਜਾਨਾਂ ਲੈਣ ਵਾਲਾ ਹਾਦਸਾ ਕਿਵੇਂ ਵਾਪਰਿਆ, ਮੌਕੇ 'ਤੇ ਮੌਜੂਦ ਲੋਕਾਂ ਨੇ ਇਹ ਕੁਝ ਦੱਸਿਆ

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

    • ਲੇਖਕ, ਮਰਲਿਨ ਥੋਮਸ
    • ਰੋਲ, ਬੀਬੀਸੀ ਪੱਤਰਕਾਰ, ਸਿਓਲ

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਸ਼ਨੀਵਾਰ ਨੂੰ ਹੈਲੋਵੀਨ ਦੇ ਜਸ਼ਨ ਲਈ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮਚੀ ਭਗਦੜ 'ਚ ਘੱਟੋ-ਘੱਟ 153 ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਵੱਧ ਲੋਕ ਜ਼ਖ਼ਮੀ ਹਨ।

ਮਰਨ ਵਾਲਿਆਂ ਵਿੱਚ ਜ਼ਿਆਦਾਤਰ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੁਲਿਸ ਭੀੜ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ।

ਜ਼ਖਮੀਆਂ ਦਾ ਕਹਿਣਾ ਹੈ ਕਿ ਲੋਕ ਇੱਕ-ਦੂਜੇ 'ਤੇ ਚੜ੍ਹ ਰਹੇ ਸਨ, ਉਨ੍ਹਾਂ ਦਾ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ।

ਕੋਵਿਡ ਨਾਲ ਸਬੰਧਤ ਪਾਬੰਦੀਆਂ ਹਟਣ ਤੋਂ ਬਾਅਦ ਇਹ ਸਿਓਲ ਵਿੱਚ ਪਹਿਲਾ ਹੈਲੋਵੀਨ ਜਸ਼ਨ ਸੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਸਾਈਟ ਦਾ ਦੌਰਾ ਕੀਤਾ ਹੈ।

150 ਤੋਂ ਵੱਧ ਜਾਨਾਂ ਲੈਣ ਵਾਲੀ ਹੈਲੋਵੀਨ ਪਾਰਟੀ ਦੀਆਂ ਵੀਡੀਓਜ਼

ਵੀਡੀਓ ਕੈਪਸ਼ਨ, ਹੈਲੋਵੀਨ ਪਾਰਟੀ : 150 ਤੋਂ ਵੱਧ ਜਾਨਾਂ ਲੈਣ ਵਾਲੀ ਪਾਰਟੀ ਵਿੱਚ ਮਚੀ ਭਗਦੜ

ਸਿਓਲ ਕਮਿਊਨਿਟੀ ਸੈਂਟਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਹਾਦਸੇ ਨਾਲ ਸਬੰਧਤ ਕਰੀਬ 2,900 ਲਾਪਤਾ ਲੋਕਾਂ ਦੀ ਸੂਚਨਾ ਮਿਲੀ ਹੈ।

ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਸੋਲ 'ਚ ਹੈਲੋਵੀਨ ਦੌਰਾਨ ਮਚੀ ਭਗਦੜ 'ਚ ਮਰਨ ਵਾਲਿਆਂ 'ਚ ਤਿੰਨ ਚੀਨੀ ਨਾਗਰਿਕ ਵੀ ਸ਼ਾਮਲ ਹਨ।

ਕੋਰੀਆਈ ਐਮਰਜੈਂਸੀ ਸਰਵਿਸ ਮੁਤਾਬਕ ਮਰਨ ਵਾਲਿਆਂ 'ਚ ਕਰੀਬ 19 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ।

Helloween

ਤਸਵੀਰ ਸਰੋਤ, Reuters

ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਵੀ ਪਿਆ ਹੈ।

ਕੋਰੋਨਾ ਯੁੱਗ ਦੀਆਂ ਪਾਬੰਦੀਆਂ ਤੋਂ ਬਾਅਦ, ਸ਼ਨੀਵਾਰ ਨੂੰ ਪਹਿਲੀ ਵਾਰ ਈਤੇਵੋਨ ਵਿੱਚ ਨੋ ਮਾਸਕ ਹੈਲੋਵੀਨ ਦਾ ਪ੍ਰਬੰਧ ਕੀਤਾ ਗਿਆ ਸੀ।

ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।

ਅਧਿਕਾਰੀਆਂ ਨੇ ਕਿਹਾ ਹੈ ਕਿ ਭਗਦੜ ਕਾਰਨ ਲੋਕਾਂ ਨੇ "ਸਾਹ ਲੈਣ ਵਿੱਚ ਤਕਲੀਫ" ਦੀ ਸ਼ਿਕਾਇਤ ਕੀਤੀ ਹੈ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੇਓਲ ਦੇ ਹੁਕਮਾਂ ਉੱਤੇ ਆਪਦਾ ਪ੍ਰਬੰਧਨ ਟੀਮ ਤੁਰੰਤ ਯੋਂਗਸਨ-ਗੁ ਜ਼ਿਲ੍ਹੇ ਦੇ ਈਤੇਵੋਨ ਵਿੱਚ ਪਹੁੰਚ ਗਈ ਸੀ।

ਫਾਇਰ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਲੋਕਾਂ ਦੇ ਕੁਚਲੇ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ "ਸਾਹ ਲੈਣ ਵਿੱਚ ਤਕਲੀਫ਼" ਦੀਆਂ 81 ਰਿਪੋਰਟਾਂ ਦਰਜ ਹੋਈਆਂ ਹਨ।

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਮਹਾਂਮਾਰੀ ਤੋਂ ਬਾਅਦ ਇੱਥੇ ਪਹਿਲੀ ਵਾਰ ਜਨਤਕ ਤੌਰ 'ਤੇ ਨੋ-ਮਾਸਕ ਹੈਲੋਵੀਨ ਪ੍ਰੋਗਰਾਮ ਰੱਖਿਆ ਗਿਆ ਸੀ।

ਜਾਣਕਾਰੀ ਮੁਤਾਬਕ, ਜਿਸ ਇਲਾਕੇ ਵਿੱਚ ਇਹ ਜਸ਼ਨ ਮਨਾਇਆ ਜਾ ਰਿਹਾ ਸੀ, ਉੱਥੇ 100,000 ਦੇ ਕਰੀਬ ਲੋਕ ਪਹੁੰਚੇ ਹੋਏ ਸਨ। ਇਹ ਸਮਾਗਮ ਰਾਤ ਦੇ ਸਮੇਂ ਮਨਾਇਆ ਜਾ ਰਿਹਾ ਸੀ।

ਇਸ ਘਟਨਾ ਉੱਪਰ ਅਮਰੀਕਾ ਦੇ ਰਾਸ਼ਟਰਪਰਤੀ ਜੋਅ ਬਾਇਡਨ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਬੀਬੀਸੀ
  • ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਸ਼ਨੀਵਾਰ ਨੂੰ ਹੈਲੋਵੀਨ ਦੇ ਜਸ਼ਨ ਦੌਰਾਨ ਮਚੀ ਭਗਦੜ।
  • ਭਗਦੜ ਵਿੱਚ ਘੱਟੋ-ਘੱਟ 153 ਲੋਕਾਂ ਦੀ ਮੌਤ ਹੋ ਗਈ ਹੈ ਅਤੇ 82 ਜ਼ਖਮੀ ਹੋਏ ਹਨ।
  • ਮਰਨ ਵਾਲਿਆਂ ਵਿੱਚ ਜ਼ਿਆਦਾਤਰ 20 ਤੋਂ 30 ਸਾਲ ਦੀ ਉਮਰ ਵਾਲੇ ਨੌਜਵਾਨ ਹਨ।
  • ਹਾਦਸੇ ਨਾਲ ਸਬੰਧਤ ਕਰੀਬ 2,900 ਲਾਪਤਾ ਲੋਕਾਂ ਦੀ ਸੂਚਨਾ ਮਿਲੀ ਹੈ।
  • ਕੋਵਿਡ ਸਬੰਧਤ ਪਾਬੰਦੀਆਂ ਹਟਣ ਤੋਂ ਬਾਅਦ ਇਹ ਸਿਓਲ ਵਿੱਚ ਪਹਿਲਾ ਹੈਲੋਵੀਨ ਜਸ਼ਨ ਸੀ।
  • ਮਰਨ ਵਾਲਿਆਂ 'ਚ ਕਰੀਬ 19 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
  • ਜਾਣਕਾਰੀ ਮੁਤਾਬਕ, ਇਸ ਦੌਰਾਨ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਵੀ ਪਿਆ ਹੈ।
  • ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਹੈ।
ਬੀਬੀਸੀ

'ਲੋਕ ਬੇਹੋਸ਼ੀ ਦੀ ਹਾਲਤ ਵਿੱਚ ਸੜਕਾਂ ਉੱਤੇ ਪਏ ਸਨ'

ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਲੋਕ ਦੱਬੇ ਅਤੇ ਫਸੇ ਹੋਏ ਨਜ਼ਰ ਆ ਰਹੇ ਹਨ।

ਕਈ ਵੀਡੀਓਜ਼ 'ਚ ਲੋਕ ਸੜਕ 'ਤੇ ਬੇਹੋਸ਼ੀ ਦੀ ਹਾਲਤ 'ਚ ਹਨ ਅਤੇ ਉਨ੍ਹਾਂ ਨੂੰ ਸੀਪੀਆਰ ਦਿੱਤਾ ਜਾ ਰਿਹਾ ਹੈ।

ਡਾਕਟਰ ਲੀ ਨੇ ਸਥਾਨਕ ਮੀਡੀਆ YETN ਨੂੰ ਦੱਸਿਆ, "ਜਦੋਂ ਮੈਂ ਪਹਿਲੀ ਵਾਰ ਸੀਪੀਆਰ ਦੇਣਾ ਸ਼ੁਰੂ ਕੀਤਾ, ਤਾਂ ਫੁੱਟਪਾਥ 'ਤੇ ਦੋ ਪੀੜਤ ਪਏ ਸਨ।''

ਪਰ ਛੇਤੀ ਹੀ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਡਾ. ਲੀ ਨੇ ਦੱਸਿਆ ਕਿ ਉੱਥੇ ਮੌਜੂਦ ਕਈ ਲੋਕਾਂ ਨੇ ਪੀੜਤਾਂ ਨੂੰ ਸੀਪੀਆਰ ਦੇਣ ਦਾ ਕੰਮ ਕੀਤਾ।

ਉਹ ਕਹਿੰਦੇ ਹਨ, ''ਘਟਨਾ ਦੇ ਦ੍ਰਿਸ਼ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਇੰਨੇ ਜ਼ਖਮੀ ਲੋਕ ਸਨ, ਉਨ੍ਹਾਂ ਦੇ ਚਿਹਰੇ ਫਿੱਕੇ ਪੈ ਗਏ ਸਨ। ਨਾ ਕਿਸੇ ਦੀ ਨਬਜ਼ ਚੱਲ ਰਹੀ ਸੀ ਤੇ ਨਾ ਹੀ ਸਾਹ ਚੱਲ ਰਿਹਾ ਸੀ।''

ਸਿਓਲ ਹੈਲੋਵੀਨ

ਦਮ ਘੁੱਟਣ ਨਾਲ ਹੋਈਆਂ

ਚਸ਼ਮਦੀਦਾਂ ਨੇ ਦਮ ਘੁਟਣ ਵਾਲੀ ਭੀੜ ਵਿੱਚੋਂ ਬਚਣ ਲਈ ਹੋਈ ਲੋਕਾਂ ਦੀ ਝੜਪ ਦਾ ਵਰਣਨ ਕੀਤਾ ਹੈ ਕਿਉਂਕਿ ਲੋਕ ਇੱਕ ਦੂਜੇ ਦੇ ਉੱਪਰ ਢੇਰੀ ਹੋ ਗਏ ਸਨ।

ਦੋ 21 ਸਾਲਾਂ ਦੇ ਨੌਜਵਾਨਾਂ ਦੇ ਦੱਸਿਆ ਕਿ ਭੀੜ ਦਾ ਇਲਾਜ ਕਰਨ ਪਹੁੰਚੇ ਮੁੱਢਲੀ ਸਹਾਇਤਾਂ ਵਾਲਿਆਂ ਦਾ ਦ੍ਰਿਸ਼ ਯੁੱਧ ਦੀ ਤਸਵੀਰ ਵਰਗਾ ਸੀ।

ਮੈਡੀਕਲ ਸੇਵਾਵਾਂ ਦੇਣ ਵਾਲਿਆਂ ਨੇ ਰਾਹਗੀਰਾਂ ਨੂੰ ਵੀ ਮੁੱਢਲੀ ਸਹਾਇਤਾ ਦੇਣ ਵਿੱਚ ਮਦਦ ਦੀ ਅਪੀਲ ਕੀਤੀ।

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਕਈ ਲੋਕਾਂ ਨੇ ਦੱਸਿਆ ਕਿ ਸ਼ਾਮ ਨੂੰ ਇਲਾਕੇ ਵਿੱਚ ਭੀੜ ਵਧਦੀ ਜਾ ਰਹੀ ਸੀ।

ਯੋਂਗਸਾਨ ਫਾਇਰ ਸਟੇਸ਼ਨ ਦੇ ਮੁਖੀ ਚੋਈ ਸੇਓਂਗ-ਬੀਓਮ ਨੇ ਕਿਹਾ, "ਹੈਲੋਵੀਨ ਮੌਕੇ ਬਹੁਤ ਸਾਰੇ ਲੋਕ ਡਿੱਗ ਗਏ ਅਤੇ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ ਹੈ।"

ਸੋਸ਼ਲ ਮੀਡੀਆ 'ਤੇ ਆ ਰਹੇ ਵੀਡੀਓਜ਼ ਵਿੱਚ ਦੇਖਿਆ ਜਾ ਰਿਹਾ ਹੈ ਕਿ ਈਤੇਵੋਨ ਵਿੱਚ ਜ਼ਮੀਨ ਉੱਤੇ ਪਏ ਲੋਕਾਂ ਨੂੰ ਸੀਪੀਆਰ ਟਰੀਟਮੈਂਟ ਦਿੱਤਾ ਜਾ ਰਿਹਾ ਹੈ।

ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਇੱਥੇ ਗਲੀਆਂ ਵਿੱਚ ਹੈਲੋਵੀਨ ਦੌਰਾਨ ਭਾਰੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਭਗਦੜ ਕਾਰਨ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪੋਸਟ 'ਤੇ ਲੋਕ ਸ਼ਾਮ ਨੂੰ ਹੈਲੋਵੀਨ ਦੌਰਾਨ ਭਗਦੜ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।

ਦੱਖਣੀ ਕੋਰੀਆ

ਤਸਵੀਰ ਸਰੋਤ, EPA

ਕੁਝ ਲੋਕਾਂ ਦਾ ਕਹਿਣਾ ਸੀ ਕਿ ਭੀੜ ਕਾਰਨ ਈਤੇਵੋਨ ਇਲਾਕਾ ਅਸੁਰੱਖਿਅਤ ਲੱਗ ਰਿਹਾ ਸੀ।

ਇੱਕ ਸਥਾਨਕ ਪੱਤਰਕਾਰ ਨੇ ਕਿਹਾ ਕਿ ਯੋਂਗਸਾਨ ਜ਼ਿਲ੍ਹੇ ਵਿੱਚ ਹਰੇਕ ਮੋਬਾਈਲ ਫੋਨ 'ਤੇ ਇੱਕ ਐਮਰਜੈਂਸੀ ਸੰਦੇਸ਼ ਭੇਜਿਆ ਗਿਆ ਹੈ।

ਇੱਕ ਫੋਟੋ ਵਿੱਚ, ਬਹੁਤ ਸਾਰੇ ਲੋਕ ਇੱਕ ਤੰਗ ਸੜਕ 'ਤੇ ਲੋਕਾਂ ਨੂੰ ਸੀਪੀਆਰ ਦਿੰਦੇ ਦਿਖਾਈ ਦਿੱਤੇ।

ਜਿਸ ਵਿੱਚ ਨਾਗਰਿਕਾਂ ਨੂੰ "ਈਤੇਵੋਨ ਵਿੱਚ ਹੈਮਿਲਟਨ ਹੋਟਲ ਨੇੜੇ ਇੱਕ ਐਮਰਜੈਂਸੀ ਦੁਰਘਟਨਾ" ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਜਾਣ ਦੀ ਅਪੀਲ ਕੀਤੀ ਗਈ ਹੈ।

ਸੀਪੀਆਰ ਇੱਕ ਪ੍ਰਕਾਰ ਦੀ ਮੁੱਢਲੀ ਸਹਾਇਤਾ ਹੁੰਦੀ ਹੈ ਜੋ ਕਿਸੇ ਨੂੰ ਦਿਲ ਦਾ ਦੌਰਾ ਪੈਣ ਸਮੇਂ ਦਿੱਤੀ ਜਾਂਦੀ ਹੈ। ਇਸ ਵਿੱਚ ਪੀੜਤ ਦੀ ਛਾਤੀ ਨੂੰ ਦੱਬਣਾ ਅਤੇ ਮੂੰਹ ਨਾਲ ਸਾਹ ਦੇਣਾ ਆਦਿ ਸ਼ਾਮਲ ਹੈ।

ਤਸਵੀਰਾਂ ਵਿੱਚ ਦੇਖੋ ਘਟਨਾ ਵੇਲੇ ਅਤੇ ਉਸ ਤੋਂ ਬਾਅਦ ਦਾ ਮੰਜ਼ਰ

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Getty Images

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Getty Images

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Getty Images

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Getty Images

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Getty Images

ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Reuters

ਸਿਓਲ ਹੈਲੋਵੀਨ ਵਿੱਚ ਭਗਦੜ
ਸਿਓਲ ਹੈਲੋਵੀਨ ਵਿੱਚ ਭਗਦੜ
ਸਿਓਲ ਹੈਲੋਵੀਨ ਵਿੱਚ ਭਗਦੜ

ਤਸਵੀਰ ਸਰੋਤ, Reuters

ਸਿਓਲ ਹੈਲੋਵੀਨ ਵਿੱਚ ਭਗਦੜ

ਘਟਨਾ ਵਾਲੀ ਥਾਂ ਦਾ ਮੰਜ਼ਰ

ਹਾਦਸੇ ਵਾਲੀ ਥਾਂ ਦੀਆਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਭੀੜੀ ਗਲੀ 'ਚ ਲੋਕਾਂ ਦੀ ਭੀੜ ਫਸ ਗਈ ਹੈ।

ਗਲੀ 'ਚ ਇੰਨੀ ਭੀੜ ਸੀ ਕਿ ਲੋਕ ਆਪਣੀ ਜਗ੍ਹਾ ਤੋਂ ਹਿੱਲ ਵੀ ਨਹੀਂ ਸਕਦੇ ਸਨ।

ਵੀਡੀਓ 'ਚ ਲੋਕ ਸਾਹ ਲੈਣ 'ਚ ਤਕਲੀਫ ਕਰਦੇ ਨਜ਼ਰ ਆ ਰਹੇ ਹਨ।

ਇੱਕ ਹੋਰ ਵੀਡੀਓ 'ਚ ਬਚਾਅ ਕਰ ਰਹੇ ਲੋਕ ਲਾਸ਼ਾਂ 'ਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

ਘਟਨਾ ਵਾਲੀ ਥਾਂ ਤੋਂ ਆ ਰਹੀ ਵੀਡੀਓ 'ਚ ਡਰ ਅਤੇ ਦੁੱਖ ਨਾਲ ਭਰੇ ਲੋਕਾਂ ਦਾ ਰੋਣਾ ਸੁਣਿਆ ਜਾ ਸਕਦਾ ਹੈ।

ਕਈ ਲਾਸ਼ਾਂ ਨੀਲੇ ਬਾਡੀ ਬੈਗ ਵਿੱਚ ਸੜਕਾਂ 'ਤੇ ਪਈਆਂ ਸਨ। ਇਸ ਦੇ ਨਾਲ ਹੀ ਆਸ-ਪਾਸ ਐਂਬੂਲੈਂਸਾਂ 'ਚ ਲੋਕ ਜ਼ਖਮੀਆਂ ਨੂੰ ਲਿਜਾਂਦੇ ਵੀ ਨਜ਼ਰ ਆ ਰਹੇ ਹਨ।

ਪ੍ਰਸ਼ਾਸਨ ਵੱਲੋਂ ਸੈਂਕੜੇ ਐਮਰਜੈਂਸੀ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ।

ਲਾਸ਼ਾਂ ਨੂੰ ਸੜਕਾਂ ਤੋਂ ਹਟਾ ਕੇ ਅਜਿਹੀ ਥਾਂ 'ਤੇ ਰੱਖਿਆ ਗਿਆ ਹੈ, ਜਿੱਥੇ ਪਰਿਵਾਰਕ ਮੈਂਬਰ ਆ ਕੇ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਕਰ ਸਕਣ।

30 ਸਾਲਾ ਜਿਓਨ ਗਾ-ਇਲ ਵੀ ਮੌਕੇ 'ਤੇ ਮੌਜੂਦ ਸੀ ਅਤੇ ਉਹ ਨੇੜੇ ਦੀ ਬਾਰ 'ਚ ਬੈਠੀ ਸੀ।

ਜੀਓਨ ਨੇ ਕਿਹਾ, ''ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਬਾਹਰ ਕੁਝ ਬਹੁਤ ਬੁਰਾ ਹੋਇਆ ਹੈ। ਮੈਂ ਉਸ ਨੂੰ ਕਿਹਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ ਪਰ ਜਦੋਂ ਮੈਂ ਬਾਹਰ ਆਇਆ ਤਾਂ ਦੇਖਿਆ ਕਿ ਸੜਕ 'ਤੇ ਜ਼ਖਮੀਆਂ ਨੂੰ ਰਾਹਤ ਕਰਮੀ ਚੁੱਕ ਰਹੇ ਸਨ।

ਹੇਲੋਵੀਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦੱਖਣੀ ਕੋਰੀਆ ਵਿੱਚ ਹੇਲੋਵੀਨ ਕਾਫ਼ੀ ਨਵਾਂ ਹੈ ਪਰ ਨੌਜਵਾਨ ਇਸ ਦਾ ਖੂਬ ਜਸ਼ਨ ਮਨਾਉਂਦੇ ਹਨ

ਦੱਖਣੀ ਕੋਰੀਆ ਵਿੱਚ ਹੇਲੋਵੀਨ ਕਿੰਨਾ ਪ੍ਰਸਿੱਧ?

ਭਾਵੇਂ ਕਿ ਹੇਲੋਵੀਨ ਦੀ ਸ਼ੁਰੂਆਤ ਸਦੀਆਂ ਪਹਿਲਾਂ ਯੂਰਪ ਵਿੱਚ ਪੇਗਨ (ਇੱਕ ਮੂਰਤੀ ਪੂਜਾ ਵਾਲੀ ਪਰੰਪਰਾ) ਵਜੋਂ ਹੋਈ ਸੀ, ਪਰ ਅੱਜ ਇਹ ਦੱਖਣੀ ਕੋਰੀਆ ਸਮੇਤ ਦੁਨੀਆਂ ਭਰ ਦੇ ਕਈ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ।

ਹਾਲ ਹੀ ਦੇ ਦਹਾਕਿਆਂ ਵਿੱਚ ਅਮਰੀਕਾ ਦੇ ਸੱਭਿਆਚਾਰਕ ਪ੍ਰਭਾਵ ਨੇ ਇਸ ਨੂੰ ਵਿਸ਼ਵ ਪੱਧਰ 'ਤੇ ਮਸ਼ਹੂਰ ਕਰ ਦਿੱਤਾ ਹੈ। ਜਿਸ ਵਿੱਚ ਕੱਦੂਆਂ ਦੇ ਚਿਹਰੇ ਆਦਿ ਬਣਾਉਣਾ ਸ਼ਾਮਲ ਹੈ।

ਹਾਲੀਵੁੱਡ, ਟੀਵੀ ਸ਼ੋਜ਼ ਅਤੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਆਉਂਦੇ ਸ਼ੋਜ਼ ਵਿੱਚ ਇਸ ਨੂੰ ਬਹੁਤ ਵਾਰ ਦੇਖਿਆ-ਦਿਖਾਇਆ ਜਾਂਦਾ ਹੈ।

ਦੱਖਣੀ ਕੋਰੀਆ ਵਿੱਚ ਹੇਲੋਵੀਨ ਕਾਫ਼ੀ ਨਵਾਂ ਹੈ ਅਤੇ ਬੇਸ਼ੱਕ ਇਹ ਅਮਰੀਕੀ ਸੱਭਿਆਚਾਰ ਤੋਂ ਹੀ ਇੱਥੇ ਆਇਆ ਹੈ।

ਹਾਲਾਂਕਿ ਇੱਥੇ ਘਰਾਂ 'ਤੇ ਡਰਾਉਣੀ ਸਜਾਵਟ ਆਦਿ ਦਾ ਤਾਂ ਜ਼ਿਆਦਾ ਪ੍ਰਚਲਨ ਨਹੀਂ ਹੈ ਪਰ ਨੌਜਵਾਨ ਇਸ ਦਾ ਖੂਬ ਜਸ਼ਨ ਮਨਾਉਂਦੇ ਹਨ।

ਹਰ ਸਾਲ ਲੋਕ ਹੇਲੋਵੀਨ ਮੌਕੇ ਹੈਲੋਵੀਨ ਸ਼ੈਲੀ ਦੀਆਂ ਪੁਸ਼ਾਕਾਂ ਪਹਿਨ ਕੇ ਜਸ਼ਨ ਮਨਾਉਣ ਲਈ ਬਾਰਾਂ ਜਾਂ ਕਲੱਬਾਂ ਵਿੱਚ ਜਾਂਦੇ ਹਨ।

ਸਿਓਲ ਵਿੱਚ, ਜਸ਼ਨ ਮਨਾਉਣ ਲਈ ਅਜਿਹੇ ਬਹੁਤ ਸਾਰੇ ਸਥਾਨ ਇਟਾਵੋਨ ਵਿੱਚ ਹੀ ਸਥਿਤ ਹਨ ਅਤੇ ਇਹੀ ਉਹ ਥਾਂ ਹੈ ਜਿੱਥੇ ਸ਼ਨੀਵਾਰ ਨੂੰ ਭਗਦੜ ਵਿੱਚ 150 ਤੋਂ ਵੱਧ ਲੋਕ ਮਾਰੇ ਗਏ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)