ਹਾਰਵਰਡ ਦੇ ਵਿਗਿਆਨੀ ਮੁਤਾਬਕ ਬੁਢਾਪਾ ਬਿਮਾਰੀ ਹੈ, ਜਿਸ ਦਾ ਇਲਾਜ ਹੋ ਸਕਦਾ ਹੈ

    • ਲੇਖਕ, ਰਾਫੇਲ ਬਾਰੀਫੋਸ
    • ਰੋਲ, ਬੀਬੀਸੀ ਬ੍ਰਾਜ਼ੀਲ, ਸਾਓ ਪੌਲੋ

ਬੁਢਾਪਾ ਕੁਦਰਤੀ, ਅਟੱਲ ਅਤੇ ਹਰ ਕਿਸੇ ਦੀ ਕਿਸਮਤ 'ਚ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕਾਂ ਦਾ ਇਹੀ ਨਜ਼ਰੀਆ ਹੈ ਪਰ ਜੈਨੇਟਿਸਿਸਟ ਡੇਵਿਡ ਸਿੰਕਲੇਅਰ ਦਾ ਮੰਨਣਾ ਕੁਝ ਹੋਰ ਹੀ ਹੈ।

ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਚੱਲੇ ਅਧਿਐਨ ਦੇ ਅਧਾਰ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਧਾਰਨ ਆਦਤਾਂ ਨਾਲ ਬੁਢਾਪੇ ਨੂੰ ਉਲਟਾਇਆ ਜਾ ਸਕਦਾ ਹੈ ਅਤੇ ਅਸੀਂ ਸਿਹਤਮੰਦ ਅਤੇ ਲੰਮੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ।

ਸਿੰਕਲੇਅਰ ਦਾ ਮੰਨਣਾ ਹੈ ਕਿ ਜਲਦੀ ਹੀ ਦਵਾਈਆਂ ਦੀ ਮਦਦ ਨਾਲ ਅਜਿਹਾ ਸੰਭਵ ਹੋ ਸਕੇਗਾ।

ਇਹ ਪ੍ਰਯੋਗ ਅਜੇ ਜਾਂਚ ਅਧੀਨ ਹੈ। ਪ੍ਰੋ. ਸਿੰਕਲੇਅਰ ਦਾ ਕਹਿਣਾ ਹੈ ਕਿ ਅਸੀਂ ਸ਼ਾਇਦ ਬੁਢਾਪੇ ਨੂੰ ਅਸਲ 'ਚ ਉਲਟਾਉਣ ਦੇ ਯੋਗ ਹੋ ਜਾਵਾਂਗੇ।

ਇਨ੍ਹਾਂ ਨੇ ਆਸਟਰੇਲੀਆ ਦੀ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਤੋਂ ਡਾਕਟਰੇਟ ਅਤੇ ਯੂਐਸ ਮੈਸਾਚੂਸੇਟਸ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਪੋਸਟ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ।

ਇਹ ਵਿਗਿਆਨੀ ਹਾਰਵਰਡ ਯੂਨੀਵਰਸਿਟੀ ਦੀ ਇੱਕ ਪ੍ਰਯੋਗਸ਼ਾਲਾ ਦਾ ਇੰਚਾਰਜ ਹੈ ਅਤੇ ਉੱਥੇ ਉਹ ਮਨੁੱਖ ਦੇ ਬੁਢਾਪੇ ਦੇ ਕਾਰਨਾਂ ਬਾਰੇ ਖੋਜ ਕਰ ਰਿਹਾ ਹੈ।

ਉਨ੍ਹਾਂ ਦੇ ਕੰਮ ਕਾਰਨ ਉਨ੍ਹਾਂ ਨੂੰ ਦਰਜਨਾਂ ਹੀ ਵਿਗਿਆਨਕ ਪੁਰਸਕਾਰ ਹਾਸਲ ਹੋਏ ਹਨ। ਇਸ ਨੇ ਉਨ੍ਹਾਂ ਨੂੰ ਇੱਕ ਮਸ਼ਹੂਰ ਹਸਤੀ ਵੀ ਬਣਾਇਆ ਹੈ।

ਸਿੰਕਲੇਅਰ ਨੂੰ ਟਾਈਮ ਮੈਗਜ਼ੀਨ ਵੱਲੋਂ ਦੁਨੀਆਂ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਟਵਿੱਟਰ 'ਤੇ ਲਗਭਗ 200,000 ਫਾਲੋਅਰਜ਼ ਹਨ।

ਖੋਜਕਰਤਾ ਕੋਲ 35 ਪੇਟੈਂਟ ਵੀ ਹਨ ਅਤੇ ਉਨ੍ਹਾਂ ਨੇ ਕਈ ਬਾਇਓਟੈਕਨਾਲੋਜੀ ਕੰਪਨੀਆਂ ਦੀ ਸਥਾਪਨਾ ਵੀ ਕੀਤੀ ਹੈ ਜਾਂ ਫਿਰ ਉਹ ਉਨ੍ਹਾਂ 'ਚ ਸ਼ਾਮਲ ਹਨ।

ਇੰਨ੍ਹਾਂ ਕੰਪਨੀਆਂ 'ਚੋਂ ਕਈ ਉਮਰ ਨੂੰ ਘਟਾਉਣ ਜਾਂ ਰੋਕਣ ਦੀ ਖੋਜ 'ਤੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ:-

ਬੈਂਕ ਮੇਰਿਲ ਲਿੰਚ ਨੇ 2019 'ਚ ਮੁਲਾਂਕਣ ਕੀਤਾ ਸੀ ਕਿ ਇਸ ਉਦਯੋਗ ਦਾ ਪਹਿਲਾਂ ਹੀ 110 ਬਿਲੀਅਨ ਡਾਲਰ ਦਾ ਕਾਰੋਬਾਰ ਹੈ ਅਤੇ 2025 ਤੱਕ ਇਹ 600 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ।

ਸਿੰਕਲੇਅਰ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ 'ਲਾਈਫਸਪੈਨ- ਵਾਏ ਵੀ ਏਜ ਐਂਡ ਵਾਏ ਵੀ ਡੋਂਟ ਹੈਵ ਟੂ' ਦੇ ਲੇਖਕ ਵੀ ਹਨ।

ਇਸ 'ਚ ਇੱਕ ਪਾਠ 'ਚ ਉਨ੍ਹਾਂ ਨੇ ਪ੍ਰਸਿੱਧ ਵਿਸ਼ਵਾਸ ਦੇ ਉਲਟ ਦਲੀਲ ਦਿੱਤੀ ਹੈ ਕਿ ਬੁਢਾਪਾ ਅਟੱਲ ਨਹੀਂ ਹੈ।

ਸਿੰਕਲੇਅਰ ਦਾ ਇਹ ਵੀ ਮੰਨਣਾ ਹੈ ਕਿ ਸਾਨੂੰ ਬੁਢਾਪੇ ਬਾਰੇ ਸੋਚਣ ਦੇ ਢੰਗ ਨੂੰ ਬੁਨਿਆਦੀ ਤੌਰ 'ਤੇ ਬਦਲਣਾ ਚਾਹੀਦਾ ਹੈ।

ਬੁਢਾਪੇ ਨੂੰ ਇੱਕ ਆਮ ਅਤੇ ਕੁਦਰਤੀ ਪ੍ਰਕਿਰਿਆ ਸਮਝਣ ਦੀ ਬਾਜਏ, ਸਾਨੂੰ ਇਸ ਨੂੰ ਇੱਕ ਬਿਮਾਰੀ ਦੇ ਰੂਪ 'ਚ ਲੈਣਾ ਚਾਹੀਦਾ ਹੈ ਅਤੇ ਕੁਝ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ, ਜਿਸ ਦਾ ਕਿ ਇਲਾਜ ਕੀਤਾ ਜਾ ਸਕੇ। ਹਾਂ, ਉਸ ਨੂੰ ਠੀਕ ਕੀਤਾ ਜਾ ਸਕੇ।

ਸਿੰਕਲੇਅਰ ਦਾ ਕਹਿਣਾ ਹੈ ਕਿ ਬੁਢਾਪੇ ਬਾਰੇ ਆਪਣੇ ਨਜ਼ਰੀਏ 'ਚ ਬੁਨਿਆਦੀ ਤਬਦੀਲੀ ਦੇ ਨਾਲ ਹੀ ਮਨੁੱਖਤਾ ਆਪਣੀ ਜੀਵਨ ਅਵਧੀ 'ਚ ਮਹੱਤਵਪੂਰਨ ਵਾਧਾ ਕਰ ਸਕਦੀ ਹੈ।

ਉਹ ਅੱਗੇ ਕਹਿੰਦੇ ਹਨ ਕਿ ਨਹੀਂ ਤਾਂ ਮੈਡੀਕਲ ਤਰੱਕੀ ਸਾਨੂੰ ਕੁਝ ਹੋਰ ਦੇਵੇਗੀ, ਸਾਨੂੰ ਬਿਹਤਰ ਕਰਨਾ ਹੋਵੇਗਾ।

ਇਹ ਹੈ ਬੀਬੀਸੀ ਬ੍ਰਾਜ਼ੀਲ ਨਾਲ ਸਿੰਕਲੇਅਰ ਦੀ ਗੱਲਬਾਤ ਦਾ ਸਾਰਅੰਸ਼।

ਸਵਾਲ: ਅਸੀਂ ਬੁਢੇ ਕਿਉਂ ਹੁੰਦੇ ਹਾਂ?

ਵਿਗਿਆਨੀਆਂ ਨੇ ਬੁਢਾਪੇ ਦੇ 9 ਪ੍ਰਮੁੱਖ ਕਾਰਨਾਂ ਦੀ ਪਛਾਣ ਕੀਤੀ ਹੈ ਅਤੇ ਪਿਛਲੇ 25 ਸਾਲਾਂ 'ਚ ਮੇਰੀ ਖੋਜ 'ਚ ਸਾਨੂੰ ਇਹ ਸਬੂਤ ਮਿਲੇ ਹਨ ਕਿ ਇੰਨ੍ਹਾਂ 'ਚੋਂ ਇੱਕ ਕਾਰਨ ਬਹੁਤੇਰੇ ਲੋਕਾਂ ਦਾ ਸਾਂਝਾ ਕਾਰਨ ਹੈ।

ਜੇਕਰ ਹੋਰਸ ਹਾਰੇ ਨਹੀਂ ਹਨ ਤਾਂ ਇਸ 'ਚ ਜਾਣਕਾਰੀ ਦਾ ਨੁਕਸਾਨ ਸ਼ਾਮਲ ਹੈ।

ਸਾਡੇ ਸਰੀਰ 'ਚ ਦੋ ਤਰ੍ਹਾਂ ਦੀ ਜਾਣਕਾਰੀ ਮੌਜੂਦ ਹੁੰਦੀ ਹੈ, ਜੋ ਸਾਨੂੰ ਆਪਣੇ ਮਾਪਿਆਂ ਤੋਂ ਵਿਰਾਸਤ 'ਚ ਮਿਲਦੀ ਹੈ ਅਤੇ ਉਹ ਵਾਤਾਵਰਣ ਅਤੇ ਸਮੇਂ ਤੋਂ ਪ੍ਰਭਾਵਤ ਹੁੰਦੀ ਹੈ।

ਇੱਕ ਹੈ "ਡਿਜੀਟਲ" ਜਾਣਕਾਰੀ, ਜੈਨੇਟਿਕ ਕੋਡ ਅਤੇ ਦੂਜੀ ਹੈ ਐਨਾਲਾਗ, ਐਪੀਜੇਨੋਮ, ਸੈੱਲਾਂ 'ਚ ਮੌਜੂਦ ਪ੍ਰਣਾਲੀ ਜੋ ਕਿ ਨਿੰਯਤਰਣ ਕਰਦੀ ਹੈ ਕਿ ਕਿਹੜੇ ਜੀਨ ਚਾਲੂ ਹਨ ਅਤੇ ਕਿਹੜੇ ਬੰਦ ਹਨ।

ਇਹ ਇੱਕ ਸੈੱਲ ਦੇ 20,000 ਜੀਨਾਂ ਨੂੰ ਚਾਲੂ ਅਤੇ ਬੰਦ ਕਰਨਾ ਹੈ ਜੋ ਕਿ ਸੈੱਲ ਨੂੰ ਦੱਸਦੇ ਹਨ ਕਿ ਇਹ ਕੌਣ ਹੈ, ਜੋ ਕਿ ਇਸ ਨੂੰ ਉਸਦੀ ਪਛਾਣ ਦਿੰਦਾ ਹੈ ਅਤੇ ਇਹ ਦੱਸਦਾ ਹੈ ਕਿ ਉਸ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ।

ਪਰ ਸਮੇਂ ਦੇ ਨਾਲ ਐਪੀਜੇਨੋਮ ਜਾਣਕਾਰੀ ਗੁਆਉਣਾ ਸ਼ੁਰੂ ਕਰ ਦਿੰਦਾ ਹੈ, ਜਿਵੇਂ ਕਿ ਸੀਡੀ 'ਤੇ ਸਕ੍ਰੈਚ ਪੈਣ 'ਤੇ ਹੁੰਦਾ ਹੈ, ਅਤੇ ਸੈੱਲ ਸਹੀ ਸਮੇਂ 'ਤੇ ਸਹੀ ਜੀਨਾਂ ਨੂੰ ਚਾਲੂ ਕਰਨ ਦੀ ਯੋਗਤਾ ਗੁਆ ਦਿੰਦੇ ਹਨ।

ਦਰਅਸਲ, ਉਹ ਆਪਣਾ ਕਾਰਜ ਕਰਨਾ ਭੁੱਲ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਅਸੀਂ ਬੁੱਢੇ ਹੁੰਦੇ ਹਾਂ।

ਇਹ ਵੀ ਪੜ੍ਹੋ-

ਸਵਾਲ: ਤੁਸੀਂ ਕਹਿੰਦੇ ਹੋ ਕਿ ਸਾਨੂੰ ਬੁੱਢੇ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂ?

ਜੀਵ ਵਿਗਿਆਨ 'ਚ ਕੋਈ ਅਜਿਹਾ ਕਾਨੂੰਨ ਨਹੀਂ ਹੈ, ਜੋ ਕਹਿੰਦਾ ਹੈ ਕਿ ਸਾਨੂੰ ਬੁੱਢਾ ਹੋਣਾ ਚਾਹੀਦਾ ਹੈ।

ਅਸੀਂ ਨਹੀਂ ਜਾਣਦੇ ਕਿ ਇਸ ਨੂੰ ਕਿਵੇਂ ਰੋਕਣਾ ਹੈ, ਪਰ ਅਸੀਂ ਇਸ ਨੂੰ ਹੌਲੀ ਕਰਨ ਦੀ ਖੋਜ 'ਚ ਬਿਹਤਰ ਹੋ ਰਹੇ ਹਾਂ ਅਤੇ ਲੈਬ 'ਚ ਅਸੀਂ ਇਸ ਨੂੰ ਉਲਟਾਉਣ ਦੇ ਯੋਗ ਸੀ।

ਮੇਰਾ ਮੰਨਣਾ ਹੈ ਕਿ ਐਪੀਜੇਨੋਮ ਪਰਿਵਰਤਨਸ਼ੀਲ ਹੈ। ਜਿਸ ਢੰਗ ਨਾਲ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ ਉਸ ਦਾ ਸੀਡੀ 'ਤੇ ਪਏ ਸਕ੍ਰੈਚਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ।

ਚੀਜ਼ਾਂ ਨੂੰ ਸਹੀ ਢੰਗ ਨਾਲ ਕਰਨ ਨਾਲ ਬੁਢਾਪੇ ਦੀ ਘੜੀ (ਰਫ਼ਤਾਰ) ਬਹੁਤ ਹੌਲੀ ਹੋ ਸਕਦੀ ਹੈ ਅਤੇ ਅੱਜ ਅਸੀਂ ਉਸ ਘੜੀ ਨੂੰ ਮਾਪ ਸਕਦੇ ਹਾਂ। ਇਸ ਲਈ ਸਾਡੇ ਕੋਲ ਖੂਨ ਅਤੇ ਥੁੱਕ ਦੇ ਟੈਸਟ ਹਨ।

ਅਸੀਂ ਚੂਹਿਆਂ ਵਰਗੇ ਜਾਨਵਰਾਂ ਇੱਥੋਂ ਤੱਕ ਕਿ ਵ੍ਹੇਲ ਮੱਛੀਆਂ ਅਤੇ ਹਾਥੀਆਂ ਅਤੇ ਵੱਖ-ਵੱਖ ਜੀਵਨਸ਼ੈਲੀਆਂ ਵਾਲੇ ਲੋਕਾਂ 'ਚ ਵੇਖਦੇ ਹਾਂ ਕਿ ਉਮਰ ਵੱਧਣ ਦੀ ਦਰ ਵੱਖੋ ਵੱਖ ਹੋ ਸਕਦੀ ਹੈ।

ਤੁਹਾਡੀ ਭਵਿੱਖ ਦੀ 80% ਸਿਹਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਵੇਂ ਰਹਿੰਦੇ ਹੋ, ਇਹ ਨਿਰਭਰਤਾ ਡੀਐਨਏ 'ਤੇ ਨਹੀਂ ਹੁੰਦੀ ਹੈ।

ਅਜਿਹੀਆਂ ਚੀਜ਼ਾਂ ਹਨ ਜੋ ਵਿਗਿਆਨੀਆਂ ਨੇ ਲੰਮੇ ਸਮੇਂ ਤੱਕ ਜੀਉਣ ਵਾਲੇ ਲੋਕਾਂ ਨੂੰ ਵੇਖ ਕੇ ਖੋਜੀਆਂ ਹਨ।

ਇੰਨ੍ਹਾਂ 'ਚ ਸਹੀ ਕਿਸਮ ਦਾ ਭੋਜਨ ਸ਼ਾਮਲ ਹੈ (ਸ਼ੁਰੂ ਕਰਨ ਲਈ ਵਧੀਆ ਮੈਡੀਟੇਰੀਆਨ ਖੁਰਾਕ ਹੋਵੇਗੀ), ਘੱਟ ਕੈਲਰੀ ਵਾਲਾ ਭੋਜਨ ਖਾਣਾ ਅਤੇ ਘੱਟ ਭੋਜਨ ਖਾਣਾ ਸ਼ਾਮਲ ਹੈ। ਸਰੀਰਕ ਕਸਰਤ ਵੀ ਮਦਦ ਕਰਦੀ ਹੈ।

ਅਜਿਹੇ ਲੋਕ ਵੀ ਹਨ ਜੋ ਸੋਚਦੇ ਹਨ ਕਿ ਇਸ ਸੰਬੰਧ 'ਚ ਸਰੀਰ ਦੇ ਤਾਪਮਾਨ ਨੂੰ ਬਰਫ਼ ਅਤੇ ਠੰਡੇ ਪਾਣੀ ਨਾਲ ਬਦਲਣਾ ਲਾਭਾਦਇਕ ਹੋ ਸਕਦਾ ਹੈ।

ਸਵਾਲ: ਇਹ ਸਭ ਬੁਢਾਪੇ ਨੂੰ ਹੌਲੀ ਕਰਨ 'ਚ ਕਿਵੇਂ ਮਦਦਗਾਰ ਹੈ?

ਵਿਗਿਆਨੀ ਇਹ ਮੰਨਦੇ ਹਨ ਕਿ ਜੀਵਨ ਸ਼ੈਲੀ ਦੀਆਂ ਆਦਤਾਂ ਅਤੇ ਦਖਲਅੰਦਾਜ਼ੀ ਵਾਲਾ ਕੰਮ, ਅਜਿਹੇ ਕਾਰਕ ਹਨ ਜੋ ਕਿ ਬਿਮਾਰੀ ਅਤੇ ਬੁਢਾਪੇ ਵਿਰੁੱਧ ਸਰੀਰ ਦੀ ਕੁਦਰਤੀ ਸੁਰੱਖਿਆ ਨੂੰ ਵਧਾਉਂਦੇ ਹਨ।

ਗਰਮ ਜਾਂ ਠੰਡਾ ਮਹਿਸੂਸ ਕਰਨਾ, ਭੁੱਖਾ ਰਹਿਣਾ ਅਤੇ ਸਾਹ ਦੀ ਕਮੀ ਇੰਨ੍ਹਾਂ ਉਪਾਵਾਂ ਨੂੰ ਸਰਗਰਮ ਕਰਨ ਦੇ ਤਰੀਕੇ ਹਨ।

ਇੰਨ੍ਹਾਂ ਸੁਰੱਖਿਆਵਾਂ ਦੀ ਜੜ੍ਹ 'ਚ ਮੁੱਠੀ ਭਰ ਜੀਨ ਹਨ ਅਤੇ ਅਸੀਂ ਉਨ੍ਹਾਂ ਦੇ ਇੱਕ ਸਮੂਹ ਦਾ ਅਧਿਐਨ ਕੀਤਾ ਹੈ, ਜੋ ਕਿ ਐਪੀਜੇਨੋਮ ਨੂੰ ਨਿੰਯਤਰਿਤ ਕਰਦੇ ਹਨ ਅਤੇ ਕਸਰਤ, ਭੁੱਖੇ ਰਹਿਣ ਨਾਲ ਕਿਰਿਆਸ਼ੀਲ ਹੁੰਦੇ ਹਨ।

ਇਹੀ ਕਾਰਨ ਹੈ ਕਿ ਸਾਡਾ ਮੰਨਣਾ ਹੈ ਕਿ ਖਾਣ-ਪੀਣ ਦੀਆਂ ਸਹੀ ਆਦਤਾਂ ਅਤੇ ਵਰਤ ਰੱਖਣਾ ਬੁਢਾਪੇ ਨੂੰ ਜਲਦੀ ਆਉਣ ਤੋਂ ਰੋਕਦਾ ਹੈ।

ਬੁਢਾਪਾ ਵਧੇਰੇਤਰ ਬਿਮਾਰੀਆਂ ਦਾ ਕਾਰਨ ਹੈ ਅਤੇ ਇਹ ਹੁਣ ਤੱਕ ਦਿਲ ਦੀ ਬਿਮਾਰੀ, ਅਲਜ਼ਾਈਮਰ ਅਤੇ ਸ਼ੂਗਰ ਦਾ ਮੁੱਖ ਕਾਰਨ ਹੈ।

ਇਸ ਲਈ ਵਿਚਾਰ ਇਹ ਹੈ ਕਿ ਇਹ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਲੰਮੇ ਤੱਕ ਜਿਉਂਦਾ ਰੱਖਦਾ ਹੈ।

ਸਵਾਲ: ਨੇਚਰ ਜਰਨਲ 'ਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ 'ਚ ਕਿਹਾ ਗਿਆ ਹੈ ਕਿ ਪ੍ਰਾਈਮੈਟਸ 'ਚ ਉਮਰ ਦੇ ਵੱਧਣ ਦੀ ਇੱਕ ਅਪਰਿਵਰਤਨਸ਼ੀਲ ਦਰ ਹੁੰਦੀ ਹੈ, ਪਰ ਇਹ ਤੁਹਾਡੇ ਕੰਮ ਦੇ ਉਲਟ ਚਲਦਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਸੀਂ ਉਮਰ ਨੂੰ ਵੱਧਣ ਤੋਂ ਰੋਕ ਨਹੀਂ ਸਕਦੇ ਹਾਂ?

200 ਸਾਲ ਪਹਿਲਾਂ ਇੱਕ ਮਨੁੱਖ ਜਿੰਨ੍ਹੀ ਵੱਧ ਤੋਂ ਵੱਧ ਗਤੀ ਨਾਲ ਯਾਤਰਾ ਕਰ ਸਕਦਾ ਸੀ, ਉਹ ਘੋੜੇ ਦੀ ਗਤੀ ਸੀ।

ਅਜਿਹੀਆਂ ਤਕਨੀਕਾਂ ਮੌਜੂਦ ਹਨ, ਜਿੰਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਜੀਵ ਵਿਗਿਆਨ 'ਤੇ ਕਾਬੂ ਪਾ ਸਕਦੇ ਹਾਂ।

ਤਕਨੀਕ ਸਮੱਸਿਆਵਾਂ ਨੂੰ ਹੱਲ ਕਰਦੀ ਹੈ ਅਤੇ ਸਾਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਂਦੀ ਹੈ।

ਅਸੀਂ ਇੱਕ ਅਜਿਹੀ ਪ੍ਰਜਾਤੀ ਹਾਂ ਜੋ ਨਵੀਨਤਾ ਲਿਆਉਂਦੀ ਹੈ ਅਤੇ ਤਕਨਾਲੋਜੀ ਤੋਂ ਬਿਨ੍ਹਾਂ ਅਸੀਂ ਬਚ ਨਹੀਂ ਸਕਦੇ ਹਾਂ।

ਇਹੀ ਹੈ ਜੋ ਕਿ ਅਸੀਂ ਲੱਖਾਂ ਸਾਲਾਂ ਤੋਂ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਦੂਰ ਕਰਨ ਲਈ ਤਕਨੀਕਾਂ ਵੀ ਖੋਜਾਂਗੇ।

ਇਹ ਸਾਡੀ ਸਿਹਤ ਦੀਆਂ ਉਨ੍ਹਾਂ ਸੀਮਾਵਾਂ ਨੂੰ ਪਾਰ ਕਰਨ ਦਾ ਅਗਲਾ ਕਦਮ ਹੈ, ਜੋ ਕਿ ਸਾਨੂੰ ਵਿਰਾਸਤ 'ਚ ਹਾਸਲ ਹੋਈਆਂ ਹਨ।

ਅਸੀਂ ਇਹ ਹਰ ਰੋਜ਼ ਕਰਦੇ ਹਾਂ, ਜਦੋਂ ਅਸੀਂ ਐਸਪਰਿਨ ਲੈਂਦੇ ਹਾਂ ਜਾਂ ਫਿਰ ਕੱਪੜੇ ਪਾਉਂਦੇ ਹਾਂ।

ਅਸੀਂ ਆਪਣਾ ਆਲਾ-ਦੁਆਲਾ, ਵਾਤਾਵਰਣ ਬਦਲਦੇ ਹਾਂ ਅਤੇ ਅਸੀਂ ਆਪਣੇ ਸਰੀਰ ਦੇ ਰਸਾਇਣ ਵਿਗਿਆਨ ਨੂੰ ਵੀ ਬਦਲ ਸਕਦੇ ਹਾਂ।

ਸਵਾਲ: ਤੁਸੀਂ ਉਮਰ ਵੱਧਣ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਵੇਖਣ ਦਾ ਸੁਝਾਅ ਦਿੰਦੇ ਹੋ। ਇਸ ਪ੍ਰਕਿਰਿਆ ਦਾ ਇਲਾਜ ਇੱਕ ਬਿਮਾਰੀ ਵਾਂਗਰ ਕਰਨਾ ਚਾਹੀਦਾ ਹੈ, ਕਿਉਂ?

ਬਿਮਾਰੀ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਮੇਂ ਦੇ ਨਾਲ ਵਾਪਰਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਅਪਾਹਜਤਾ ਜਾਂ ਮੌਤ ਵੀ ਹੋ ਜਾਂਦੀ ਹੈ। ਇਹ ਬੁੱਢਾ ਹੋਣ ਵਰਗਾ ਹੀ ਹੈ।

ਬੁਢਾਪਾ ਇੱਕ ਬਿਮਾਰੀ ਹੀ ਹੈ। ਪਤਾ ਚੱਲਦਾ ਹੈ ਕਿ ਇਹ ਆਮ ਹੈ, ਪਰ ਸਿਰਫ਼ ਇਸ ਲਈ ਕਿ ਕੋਈ ਚੀਜ਼ ਆਮ ਅਤੇ ਕੁਦਰਤੀ ਹੈ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।

ਇਹ ਇਸ ਨੂੰ ਕੈਂਸਰ ਤੋਂ ਵੱਧ ਪ੍ਰਭਾਵੀ ਨਹੀਂ ਦੱਸਦਾ ਹੈ। ਅਸੀਂ ਸਾਬਤ ਕਰ ਰਹੇ ਹਾਂ ਕਿ ਇਸ ਦਾ ਇਲਾਜ ਸੰਭਵ ਹੈ, ਜਾਂ ਤਾਂ ਉਮਰ ਵੱਧਣ ਦੀ ਰਫ਼ਤਾਰ ਘੱਟ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਵਾਪਰਨ ਤੋਂ ਹੀ ਰੋਕਿਆ ਜਾ ਸਕਦਾ ਹੈ।

ਇਹ ਤੱਥ ਕਿ ਬੁਢਾਪੇ ਨੂੰ ਮੌਜੂਦਾ ਸਮੇਂ 'ਚ ਇੱਕ ਬਿਮਾਰੀ ਨਹੀਂ ਮੰਨਿਆ ਜਾਂਦਾ ਹੈ, ਇਸ ਦਾ ਮਤਲਬ ਇਹ ਹੈ ਕਿ ਡਾਕਟਰ ਅਜਿਹੀਆਂ ਦਵਾਈਆਂ ਲਿਖਣ ਜਾਂ ਦੇਣ ਤੋਂ ਝਿਜਕਦੇ ਹਨ ਜੋ ਕਿ ਲੋਕਾਂ ਨੂੰ ਕਈ ਸਾਲਾਂ ਤੱਕ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰ ਸਕਦੀਆਂ ਹਨ।

ਇਸ ਲਈ, ਸਾਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੁਢਾਪਾ ਇੱਕ ਬਿਮਾਰੀ ਹੈ ਜਾਂ ਘੱਟ ਤੋਂ ਘੱਟ ਇਲਾਜਯੋਗ ਡਾਕਟਰੀ ਸਥਿਤੀ ਹੈ।

ਸਵਾਲ: ਇਹ ਸਾਡੀ ਮੌਜੂਦਾ ਸਮਝ ਤੋਂ ਬਹੁਤ ਵੱਖ ਹੈ, ਕਿਉਂਕਿ ਅਸੀਂ ਬੁਢਾਪੇ ਨੂੰ ਅਟੱਲ ਮੰਨਦੇ ਹਾਂ, ਪਰ ਤੁਸੀਂ ਕਹਿ ਰਹੇ ਹੋ ਕਿ ਅਜਿਹਾ ਨਹੀਂ ਹੈ ਅਤੇ ਅਸੀਂ ਇਸ ਦਾ ਇਲਾਜ ਕਰ ਸਕਦੇ ਹਾਂ, ਬੁਢਾਪੇ ਨੂੰ ਆਉਣ ਤੋਂ ਰੋਕ ਸਕਦੇ ਹਾਂ ਜਾਂ ਦੇਰੀ ਨਾਲ ਆਉਣ ਲਈ ਯਤਨ ਕਰ ਸਕਦੇ ਹਾਂ। ਇਹ ਇੱਕ ਕ੍ਰਾਂਤੀਕਾਰੀ ਅਤੇ ਨਿਵੇਕਲਾ ਪ੍ਰਸਤਾਵ ਹੈ, ਹੈ ਕਿ ਨਹੀਂ?

ਇਹ ਇੱਕ ਕ੍ਰਾਂਤੀਕਾਰੀ ਪ੍ਰਸਤਾਵ ਹੈ, ਪਰ ਹਵਾਈ ਜਹਾਜ਼ ਉਡਾਉਣਾ ਜਾਂ ਐਂਟੀਬਾਇਓਟਿਕਸ ਅਤੇ ਕੰਪਿਊਟਰਾਂ ਦੀ ਵਰਤੋਂ ਕਰਨਾ ਵੀ ਕ੍ਰਾਂਤੀਕਾਰੀ ਹੈ।

ਇਹ ਉਹ ਮਾਰਗ ਹੈ, ਜਿਸ ਦੀ ਕਿ ਮਨੁੱਖਤਾ ਨੂੰ ਪਾਲਣਾ ਕਰਨੀ ਚਾਹੀਦੀ ਹੈ।

ਜੇਕਰ ਅਸੀਂ ਦਵਾਈ ਅਤੇ ਲੰਮੀ ਉਮਰ 'ਚ ਮਹੱਤਵਪੂਰਣ ਤਰੱਕੀ ਕਰਨਾ ਚਾਹੁੰਦੇ ਹਾਂ, ਭਾਵੇਂ ਕਿ ਅੱਜ ਅਸੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਰਹੇ ਹਾਂ।

ਪਰ ਜੀਵਨ ਦੀ ਸੰਭਾਵਨਾ 'ਚ ਸੁਧਾਰ ਸਿਰਫ਼ ਦੋ ਸਾਲ ਤੋਂ ਵੱਧ ਹੋਵੇਗਾ। ਸਾਨੂੰ ਇਸ ਤੋਂ ਵੀ ਬਿਹਤਰ ਕਰਨ ਦੀ ਲੋੜ ਹੈ।

ਸਵਾਲ: ਕੀ ਤੁਸੀਂ ਇਸ ਬਾਰੇ ਥੋੜਾ ਹੋਰ ਸਮਝਾ ਸਕਦੇ ਹੋ ਕਿ ਪ੍ਰਯੋਗਸ਼ਾਲਾ 'ਚ ਤੁਸੀਂ ਬੁਢਾਪੇ ਦੀ ਪ੍ਰਕਿਰਿਆ ਨੂੰ ਉਲਟਾਉਣ 'ਚ ਸਫ਼ਲ ਹੋ ਗਏ ਹੋ?

ਅਸੀਂ ਐਪੀਜੇਨੋਮ ਨੂੰ ਜ਼ੀਰੋ ਕਰਨ ਦਾ ਤਰੀਕਾ ਲੱਭ ਰਹੇ ਸੀ ਤਾਂ ਜੋ ਸੀਡੀ 'ਤੇ ਪਏ ਸਕ੍ਰੈਚਾਂ ਨੂੰ ਪੋਲਿਸ਼ ਕੀਤਾ ਜਾ ਸਕੇ।

ਅਸੀਂ ਇਹ ਵੇਖਣ ਲਈ ਬਹੁਤ ਸਾਰੇ ਜੀਨਾਂ ਨੂੰ ਵੇਖਿਆ ਕਿ ਕੀ ਬੁਢਾਪੇ ਨੂੰ ਸੁਰੱਖਿਅਤ ਢੰਗ ਨਾਲ ਉਲਟਾਇਆ ਜਾ ਸਕਦਾ ਹੈ।

ਅਸੀਂ ਕਈ ਸਾਲਾਂ ਤੱਕ ਅਸਫਲ ਵੀ ਰਹੇ ਅਤੇ ਪ੍ਰਯੋਗਸ਼ਾਲਾ ਦੇ ਸੈੱਲਾਂ 'ਚ ਕੈਂਸਰ ਦਾ ਕਾਰਨ ਬਣ ਗਏ।

ਇਸ ਦੌਰਾਨ ਸਾਨੂੰ ਤਿੰਨ ਜੀਨ ਮਿਲੇ, ਜਿੰਨ੍ਹਾਂ ਨੂੰ ਯਮਨਾਕਾ ਕਾਰਕ ਕਿਹਾ ਜਾਂਦਾ ਹੈ, ਜੋ ਕਿ ਸੈੱਲਾਂ ਦੀ ਪਛਾਣ ਗੁਆਏ ਬਿਨ੍ਹਾਂ ਹੀ ਬੁਢਾਪੇ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਉਲਟਾ ਸਕਦੇ ਹਨ।

ਇਹ ਮਨੁੱਖੀ ਚਮੜੀ ਦੇ ਸੈੱਲਾਂ ਅਤੇ ਨਸਾਂ ਦੇ ਸੈੱਲਾਂ 'ਚ ਕੀਤਾ ਗਿਆ ਸੀ।

ਇਸ ਤੋਂ ਬਾਅਦ ਅਸੀਂ ਖਰਾਬ ਹੋਈਆਂ ਆਪਟਿਕ ਨਸਾਂ ਦੇ ਨਾਲ ਚੂਹਿਆਂ 'ਤੇ ਇਸ ਦੀ ਜਾਂਚ ਕੀਤੀ ਅਤੇ ਆਪਟਿਕ ਨਸਾਂ ਨੂੰ ਮੁੜ ਸੁਰਜੀਤ ਕਰਕੇ ਉਨ੍ਹਾਂ ਦੀ ਨਜ਼ਰ ਨੂੰ ਬਹਾਲ ਕੀਤਾ।

ਸਵਾਲ: ਕੀ ਇਹ ਭਵਿੱਖ 'ਚ ਮਨੁੱਖਾਂ 'ਤੇ ਵੀ ਕੰਮ ਕਰ ਸਕਦਾ ਹੈ?

ਅਜਿਹੇ ਨਿਵੇਸ਼ਕ ਵੀ ਹਨ, ਜਿੰਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਹੋ ਸਕਦਾ ਹੈ। ਮੈਂ ਅੱਜ ਸਵੇਰੇ ਉਨ੍ਹਾਂ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ।

ਚੂਹਿਆਂ 'ਤੇ ਦੋ ਸਾਲਾਂ ਤੱਕ ਚੱਲੇ ਸੁਰੱਖਿਅਤ ਅਧਿਐਨਾਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਅਸੀਂ ਅਗਲੇ 2-3 ਸਾਲਾਂ 'ਚ ਪਹਿਲੇ ਮਨੁੱਖੀ ਟ੍ਰਾਇਲ ਵੱਲ ਵਧਾਂਗੇ ਤਾਂ ਜੋ ਇਹ ਸਪੱਸ਼ਟ ਹੋ ਕਿ ਕੀ ਅਸੀਂ ਲੋਕਾਂ 'ਚ ਅੰਨ੍ਹੇਪਣ ਦਾ ਇਲਾਜ ਕਰ ਸਕਦੇ ਹਾਂ।

ਸਵਾਲ: ਵਿਗਿਆਨ ਨੇ ਹੁਣ ਤੱਕ ਕੀ ਖੋਜਿਆ ਹੈ ਅਤੇ ਉਨ੍ਹਾਂ ਦਵਾਈਆਂ ਬਾਰੇ ਕੀ ਜਾਂਚ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਉਨ੍ਹਾਂ ਨਾਲ ਬੁਢਾਪੇ ਨੂੰ ਉਲਟਾਇਆ ਜਾਂ ਦੇਰੀ ਨਾਲ ਲਿਆਂਦਾ ਜਾ ਸਕਦਾ ਹੈ?

ਕੁਦਰਤੀ ਅਤੇ ਸਿਨਥੈਟਿਕ ਦੋਵੇਂ ਤਰ੍ਹਾਂ ਦੇ ਹੀ ਅਣੂ ਹੁੰਦੇ ਹਨ, ਜੋ ਕਿ ਵੱਧਦੀ ਉਮਰ ਨੂੰ ਘਟਾਉਣ ਅਤੇ ਜਾਨਵਰਾਂ ਦੀ ਜੀਵਨ ਅਵਧੀ ਵਧਾਉਣ ਅਤੇ ਇੱਥੋਂ ਤੱਕ ਕਿ ਮਨੁੱਖੀ ਅਧਿਐਨਾਂ 'ਚ ਵੀ ਵਧੀਆ ਨਤੀਜੇ ਦਿੰਦੇ ਹਨ।

ਅਤੇ ਉਨ੍ਹਾਂ 'ਚੋਂ ਘੱਟ ਤੋਂ ਘੱਟ ਦੋ ਅਜਿਹੀਆਂ ਦਵਾਈਆਂ ਹਨ ਜੋ ਕਿ ਬਾਜ਼ਾਰ 'ਚ ਉਪਲਬਧ ਹਨ।

ਇੰਨ੍ਹਾਂ ਦਵਾਈਆਂ 'ਚੋਂ ਇੱਕ ਮੈਟਫੋਰਮਿਨ, ਜੋ ਕਿ ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ, ਇੱਕ ਵਧੀਆ ਸਬੂਤ ਹੈ।

ਇਸ ਦੇ ਵਧੀਆ ਸੰਕੇਤ ਮਿਲੇ ਹਨ ਕਿ ਸ਼ੂਗਰ ਦੇ ਮਰੀਜ਼ ਬਿਨ੍ਹਾਂ ਸ਼ੂਗਰ ਵਾਲੇ ਲੋਕਾਂ ਤੋਂ ਵੱਧ ਸਮੇਂ ਤੱਕ ਜਿਉਂਦੇ ਹਨ।

ਇਸ ਸੰਬੰਧ 'ਚ ਇੱਕ ਅਧਿਐਨ ਉਨ੍ਹਾਂ ਹਜ਼ਾਰਾਂ ਲੋਕਾਂ 'ਤੇ ਕੀਤਾ ਜਾ ਰਿਹਾ ਹੈ, ਜੋ ਕਿ ਮੈਟਫੋਰਮਿਨ ਲੈਂਦੇ ਹਨ ਅਤੇ ਕੈਂਸਰ, ਦਿਲ ਦੀ ਬਿਮਾਰੀ ਅਤੇ ਅਲਜ਼ਾਈਮਰ ਦੀਆਂ ਦਰਾਂ ਨੂੰ ਵੇਖ ਰਿਹਾ ਹੈ।

ਸਵਾਲ: ਕੀ ਅਸੀਂ ਅਮਰ ਹੋਣਾ ਚਾਹੁੰਦੇ ਹਾਂ?

ਨਹੀਂ (ਸਿੰਕਲੇਅਰ ਹੱਸਦੇ ਹਨ)।

ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ 'ਚ ਸਾਡੀ ਮਦਦ ਕਰਨ ਲਈ ਡਾਕਟਰੀ ਖੋਜ ਦਾ ਉਦੇਸ਼ ਕੀ ਹੈ?

ਹਾਂ, ਇੱਥੇ ਵੀ ਇਹੀ ਹੈ।

ਫਰਕ ਸਿਰਫ ਇੰਨ੍ਹਾਂ ਹੈ ਕਿ ਅਸੀਂ ਕਿਸੇ ਬਿਮਾਰੀ ਦੇ ਹੋਣ 'ਤੇ ਉਸ 'ਤੇ ਪੱਟੀ ਬੰਨ੍ਹਣ ਦੀ ਬਾਜਏ, ਬਿਮਾਰੀਆਂ ਦੇ ਮੂਲ ਕਾਰਨ ਵੱਲ ਜਾ ਰਹੇ ਹਾਂ ਅਤੇ ਮੂਲ ਕਾਰਨਾਂ 'ਤੇ ਹਮਲਾ ਕਰਕੇ ਵਧੇਰੇ ਪ੍ਰਭਾਵ ਵੇਖਣ ਨੂੰ ਮਿਲੇਗਾ ਅਤੇ ਇਹ ਪੂਰੇ ਸਰੀਰ ਲਈ ਹੋਵੇਗਾ।

ਸਾਨੂੰ ਦਿਲ ਦੀ ਉਮਰ ਵੱਧਣ ਨੂੰ ਹੌਲੀ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਦਿਮਾਗ ਦੀ ਉਮਰ ਵੱਧਣ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਅਲਜ਼ਾਈਮਰ ਰੋਗ ਵਿੱਚ ਵਾਧਾ ਹੋ ਜਾਵੇਗਾ।

ਸਾਨੂੰ ਇੱਕ ਅਜਿਹੀ ਸਕਾਰਾਤਮਕ ਪਹੁੰਚ ਦੀ ਲੋੜ ਹੈ, ਜੋ ਕਿ ਸਰੀਰ ਦੇ ਸਾਰੇ ਹਿੱਸਿਆਂ ਨੂੰ ਲੰਮੇ ਸਮੇਂ ਤੱਕ ਸਿਹਤਮੰਦ ਰੱਖੇ ਅਤੇ ਇਹ ਉਹ ਪਹੁੰਚ ਹੈ, ਜਿਸ ਨੂੰ ਕਿ ਮੈਂ ਅਪਣਾ ਰਿਹਾ ਹਾਂ।

ਸਵਾਲ: ਇੰਨ੍ਹਾਂ ਨਵੀਨਤਾਵਾਂ ਦਾ ਸਮੁੱਚੇ ਸਮਾਜ 'ਤੇ ਕੀ ਪ੍ਰਭਾਵ ਪਵੇਗਾ?

ਤੁਹਾਡੇ 90ਵੇਂ ਅਤੇ ਇਸ ਤੋਂ ਬਾਅਦ ਦੇ ਸਾਲਾਂ 'ਚ ਸਿਹਤਯਾਬ ਰਹਿਣ, ਬਹੁਤ ਸਾਰੇ ਕਰੀਅਰ ਬਣਾਉਣ ਦੇ ਯੋਗ ਹੋਣ, ਆਪਣੇ ਪੋਤੇ-ਪੜਪੋਤਿਆਂ ਨਾਲ ਖੇਡਣ ਦੇ ਯੋਗ ਹੋਣ ਅਤੇ ਆਪਣੇ ਬੱਚਿਆਂ 'ਤੇ ਬੋਝ ਨਾ ਬਣਨ ਦੇ ਵਿਅਕਤੀਗਤ ਲਾਭ ਹਨ।

ਇਸ ਤੋਂ ਇਲਾਵਾ ਵਿੱਤੀ ਲਾਭ ਵੀ ਹੁੰਦਾ ਹੈ।

ਮੇਰੇ ਸਹਿਯੋਗੀਆਂ, ਮੇਰਾ ਅਤੇ ਕੁਝ ਲੰਡਨ ਦੇ ਅਰਥ ਸ਼ਾਸਤਰੀ ਦਾ ਅਨੁਮਾਨ ਹੈ ਕਿ ਇੱਕਲੇ ਅਮਰੀਕਾ 'ਚ ਹੀ ਸਿਰਫ ਦੋ ਸਾਲ ਤੱਕ ਜ਼ਿੰਦਗੀ ਦੀ ਅਵਧੀ ਵਧਾਉਣ ਦੀ ਇੱਛਾ ਨਾਲ ਅਗਲੇ ਕੁਝ ਦਹਾਕਿਆਂ 'ਚ ਅਰਥ ਵਿਵਸਥਾ 'ਚ 86 ਬਿਲੀਅਨ ਡਾਲਰ ਦਾ ਵਾਧਾ ਹੋਵੇਗਾ।

ਜੇਕਰ ਇਹ ਅਵਧੀ 10 ਸਾਲ ਤੱਕ ਹੁੰਦੀ ਹੈ ਤਾਂ 300 ਬਿਲੀਅਨ ਡਾਲਰ ਦਾ ਵਾਧਾ ਦਰਜ ਹੋਵੇਗਾ।

ਇਹ ਮੁੱਲ ਇਸ ਤੱਥ ਤੋਂ ਆਵੇਗਾ ਕਿ ਲੋਕ ਬਿਮਾਰ ਨਹੀਂ ਹਨ। ਅਮਰੀਕਾ 'ਚ ਅਰਬਾਂ ਡਾਲਰ ਬਿਮਾਰੀ ਦੀ ਦੇਖਭਾਲ ਲਈ ਖਰਚੇ ਜਾਂਦੇ ਹਨ, ਜਿਵੇਂ ਕਿ ਮੈਂ ਇਸ ਨੂੰ ਡਾਕਟਰੀ ਦੇਖਭਾਲ ਨਾਲੋਂ ਜ਼ਿਆਦਾ ਕਹਿਣਾ ਪਸੰਦ ਕਰਦਾ ਹਾਂ ।

ਮਿਸਾਲ ਦੇ ਤੌਰ 'ਤੇ ਇਹ ਪੈਸਾ ਸਿੱਖਿਆ ਅਤੇ ਜਲਵਾਯੂ ਤਬਦੀਲੀ ਨੂੰ ਮਾਤ ਦੇਣ ਦੇ ਪ੍ਰੋਗਰਾਮਾਂ 'ਤੇ ਲਗਾ ਕੇ ਸਮਾਜ ਨੂੰ ਬਦਲ ਸਕਦਾ ਹੈ।

ਸਵਾਲ: ਇਹ ਇੱਕ ਅਜਿਹਾ ਉਦਯੋਗ ਹੈ ਜਿਸ ਦਾ ਮੁੱਲ ਮੇਰਿਲ ਲਿੰਚ ਵੱਲੋਂ ਅਰਬਾਂ ਡਾਲਰਾਂ 'ਚ ਪਾਇਆ ਗਿਆ ਹੈ ਅਤੇ ਜਲਦੀ ਹੀ ਇਹ ਸੈਂਕੜੇ ਅਰਬਾਂ ਤੱਕ ਪਹੁੰਚ ਜਾਵੇਗਾ।ਇਸ 'ਚ ਇੰਨ੍ਹਾਂ ਪੈਸਾ ਅਤੇ ਰੁਝਾਨ ਕਿਉਂ ਲਗਾਇਆ ਜਾ ਰਿਹਾ ਹੈ?

ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋੜਾਂ 'ਚੋਂ ਇੱਕ ਹੈ। ਧਰਤੀ 'ਤੇ ਅਜਿਹਾ ਕੋਈ ਵੀ ਵਿਅਕਤੀ, ਇੱਥੋਂ ਤੱਕ ਕਿ ਬੱਚੇ ਵੀ ਨਹੀਂ ਹਨ, ਜਿੰਨ੍ਹਾਂ ਨੂੰ ਕਿ ਇੰਨ੍ਹਾਂ ਤਰੱਕੀਆਂ ਤੋਂ ਲਾਭ ਨਾ ਪਹੁੰਚੇ।

ਬਿਮਾਰੀ ਦੇ ਵਿਰੁੱਧ ਸਰੀਰ ਦੀ ਕੁਦਰਤੀ ਰੱਖਿਆ ਨੂੰ ਵਧਾਉਣ ਦੀ ਯੋਗਤਾ ਵਿਸ਼ਵ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਨਹੀਂ ਕ੍ਰਾਂਤੀ ਲਿਆ ਦੇਵੇਗੀ ਅਤੇ ਆਉਣ ਵਾਲੇ ਦਹਾਕਿਆਂ ਲਈ ਆਲਮੀ ਅਰਥ ਵਿਵਸਥਾ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਨਹੀਂ ਅਰਬਾਂ ਡਾਲਰ ਦੀ ਬਚਤ ਦੀ ਅਗਵਾਈ ਕਰੇਗੀ।

ਇਹ ਇੱਕ ਅਜਿਹੀ ਦੁਨੀਆ ਦੀ ਸਿਰਜਣਾ ਕਰੇਗੀ ਜੋ ਕਿ ਅੱਜ ਦੀ ਦੁਨੀਆ ਨਾਲੋਂ ਓਨੀ ਹੀ ਵੱਖਰੀ ਹੋਵੇਗੀ, ਜਿੰਨ੍ਹੀ ਕਿ ਸਾਡੀ ਉਸ ਦੁਨੀਆ ਨਾਲੋਂ ਵੱਖਰੀ ਹੈ ਜੋ ਕਿ ਐਂਟੀਬਾਇਓਟਿਕਸ ਤੋਂ ਪਹਿਲਾਂ ਮੌਜੂਦ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਵਾਲ: ਤੁਸੀਂ ਕੁਝ ਅਜਿਹੀਆਂ ਕੰਪਨੀਆਂ ਨਾਲ ਜੁੜੇ ਹੋਏ ਹੋ, ਜੋ ਕਿ ਬੁਢਾਪੇ ਨੂੰ ਉਲਟਾਉਣ ਦੇ ਉਦੇਸ਼ ਨਾਲ ਉਤਪਾਦਾਂ ਅਤੇ ਸੇਵਾਵਾਂ ਦਾ ਵਿਕਾਸ ਕਰ ਰਹੀਆਂ ਹਨ। ਕੀ ਤੁਸੀਂ ਚਿੰਤਤ ਨਹੀਂ ਹੋ ਕਿ ਇਹ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਵਰਗਾ ਬਣਾ ਸਕਦੀਆਂ ਹਨਜੋ ਇਸ ਖੇਤਰ ਤੋਂ ਲਾਭ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਨਾ ਕਿ ਸਿਰਫ ਇੱਕ ਖੋਜਕਰਤਾ ਹੈ, ਜਿਸ ਦਾ ਟੀਚਾ ਸਾਡੀ ਲੰਮੀ ਅਤੇ ਵਧੇਰੇ ਸਿਹਤਮੰਦ ਜ਼ਿੰਦਗੀ ਨੂੰ ਕਾਇਮ ਰੱਖਣ 'ਚ ਮਦਦ ਕਰਨਾ ਹੈ?

ਮੇਰਾ ਟੀਚਾ ਲੋਕਾਂ ਨੂੰ ਸਿਹਤਮੰਦ ਬਣਾਉਣਾ ਹੈ। ਅਤੇ ਡਰੱਗ ਬਣਾਉਣ ਦਾ ਇੱਕੋ ਇੱਕ ਤਰੀਕਾ ਉਨ੍ਹਾਂ ਦੇ ਵਿਕਾਸ ਲਈ ਟੀਮਾਂ ਬਣਾਉਣਾ ਹੈ।

ਇਹੀ ਮੈਂ ਕਰ ਰਿਹਾ ਹਾਂ।

ਸਵਾਲ: ਕੀ ਤੁਸੀਂ ਇਹ ਸਭ ਇੱਕ ਉੱਦਮੀ ਦੀ ਬਜਾਏ ਇੱਕ ਖੋਜਕਰਤਾ ਵੱਜੋਂ ਨਹੀਂ ਕਰ ਸਕਦੇ ਹੋ?

ਨਹੀਂ, ਇੱਕ ਦਵਾਈ ਬਣਾਉਣ 'ਚ ਲੱਖਾਂ ਡਾਲਰ ਦੀ ਲਾਗਤ ਆਉਂਦੀ ਹੈ।

ਸਵਾਲ: ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੰਨ੍ਹਾਂ ਕੰਪਨੀਆਂ 'ਚ ਤੁਹਾਡੀ ਸ਼ਮੂਲੀਅਤ ਕੁਝ ਲੋਕਾਂ ਨੂੰ ਉਸ ਵਿਗਿਆਨ 'ਤੇ ਸ਼ੱਕ ਕਰਨ 'ਤੇ ਮਜਬੂਰ ਕਰ ਦੇਵੇ, ਜਿਸ ਬਾਰੇ ਤੁਸੀਂ ਪ੍ਰਚਾਰ ਕਰ ਰਹੇ ਹੋ?

ਮੇਰਾ ਵਿਗਿਆਨ ਆਪਣੇ ਪੈਰ੍ਹਾਂ 'ਤੇ ਖੜ੍ਹਾ ਹੈ ਅਤੇ ਕਦੇ ਵੀ ਗਲਤ ਸਾਬਤ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)