You’re viewing a text-only version of this website that uses less data. View the main version of the website including all images and videos.
ਡਰੈਗਨ ਮੈਨ: 1, 46,000 ਸਾਲ ਪੁਰਾਣੀ ਮਨੁੱਖੀ ਖੋਪੜੀ ਦੀ ਖੋਜ ਨੇ ਮਨੁੱਖੀ ਵਿਕਾਸ ਬਾਰੇ ਕੀਤਾ ਨਵਾਂ ਇਸ਼ਾਰਾ -5 ਅਹਿਮ ਖ਼ਬਰਾਂ
ਚੀਨ ਦੇ ਖੋਜਾਰਥੀਆਂ ਨੇ ਇੱਕ ਪ੍ਰਾਚੀਨ ਖੋਪੜੀ ਦਾ ਖ਼ੁਲਾਸਾ ਕੀਤਾ ਹੈ, ਜਿਸ ਦਾ ਸਬੰਧ ਇਨਸਾਨ ਦੀ ਨਵੀਂ ਪ੍ਰਜਾਤੀ ਨਾਲ ਹੋ ਸਕਦਾ ਹੈ।
ਖੋਜ ਕਰਨ ਵਾਲੀ ਟੀਮ ਦਾ ਦਾਅਵਾ ਹੈ ਕਿ ਇਹ ਪ੍ਰਾਚੀਨ ਮਨੁੱਖ ਦੀਆਂ ਜਾਣੀਆਂ ਜਾਣ ਵਾਲੀਆਂ ਕਿਸਮਾਂ ਜਿਵੇਂ ਨਿਆਂਦਰਥਲਜ਼ ਅਤੇ ਹੋਮੋ ਈਰੇਕਟਸ ਵਿਚਾਲੇ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਹੈ।
''ਡਰੈਗਨ ਮੈਨ'' ਨਾਮ ਨਾਲ ਜਾਣਿਆ ਜਾਂਦਾ ਇਹ ਨਮੂਨਾ ਇੱਕ ਮਨੁੱਖੀ ਸਮੂਹ ਨੂੰ ਦਰਸਾਉਂਦਾ ਹੈ ਜੋ ਘੱਟੋ-ਘੱਟ 146,000 ਸਾਲ ਪਹਿਲਾਂ ਪੂਰਬੀ ਏਸ਼ੀਆ ਵਿੱਚ ਰਹਿੰਦਾ ਸੀ।
ਇਹ ''ਡਰੈਗਨ ਮੈਨ'' 1933 'ਚ ਉੱਤਰ ਪੂਰਬੀ ਚੀਨ ਦੇ ਹਰਬੀਨ ਵਿਖੇ ਪਾਇਆ ਗਿਆ ਸੀ, ਪਰ ਹਾਲ ਹੀ 'ਚ ਵਿਗਿਆਨੀਆਂ ਦੇ ਧਿਆਨ 'ਚ ਆਇਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਕਿਸਾਨ ਅੰਦੋਲਨ ਦੇ 7 ਮਹੀਨੇ:ਰਾਜਪਾਲਾਂ ਨੂੰ ਮੰਗ ਪੱਤਰ ਸੌਂਪੇ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 7 ਮਹੀਨੇ ਹੋ ਗਏ ਹਨ। ਅੰਦੋਲਨ ਨੂੰ ਸੱਤ ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ।
ਚੰਡੀਗੜ੍ਹ ਵਿੱਚ ਕਿਸਾਨ ਪੰਜਾਬ ਵਾਲੇ ਪਾਸਿਓਂ ਬੈਰੀਕੇਡਿੰਗ ਤੋੜਦਿਆਂ ਦਾਖਿਲ ਹੋਏ। ਇਨ੍ਹਾਂ ਕਿਸਾਨਾਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਦਰਅਸਲ ਖੇਤੀ ਕਾਨੂੰਨਾਂ ਖਿਲਾਫ ਜਾਰੀ ਅੰਦੋਲਨ ਨੂੰ ਸੱਤ ਮਹੀਨੇ ਪੂਰੇ ਹੋਣ ਮੌਕੇ ਕਿਸਾਨਾਂ ਵੱਲੋਂ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਬੀਤੇ ਦੀਆਂ ਦਿਨ ਅਹਿਮ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨ ਅੰਦੋਲਨ: ਹਰਿਆਣਾ ਵਿੱਚ 7 ਮਹੀਨਿਆਂ 'ਚ ਕਿਹੜੇ 7 ਵੱਡੇ ਬਦਲਾਅ ਆਏ
ਹਰਿਆਣਾ ਦਾ ਨਾਮ ਆਉਂਦੇ ਹੀ ਦਿਮਾਗ 'ਚ ਚਿੱਟੇ ਕੁੜਤੇ ਪਜਾਮੇ ਵਾਲੇ, ਸਿਰ ਉੱਤੇ ਚਿੱਟੇ ਰੰਗ ਦੀ ਪੱਗ ਬੰਨ੍ਹੀ ਹੁੱਕਾ ਪੀਂਦੇ ਲੋਕਾਂ ਦੇ ਅਕਸ ਅੱਖਾਂ ਸਾਹਮਣੇ ਆ ਜਾਂਦੇ ਹਨ।
ਲੰਘੇ 7 ਮਹੀਨਿਆਂ ਦੇ ਕਿਸਾਨ ਅੰਦੋਲਨ ਵਿੱਚ ਜੋ ਇੱਕ ਵੱਡਾ ਕ੍ਰਾਂਤੀਕਾਰੀ ਬਦਲਾਅ ਦਿਖਣ ਲੱਗਿਆ ਹੈ, ਉਹ ਹੈ ਔਰਤਾਂ ਦੀ ਧਰਨਿਆਂ ਵਿੱਚ ਹਿੱਸੇਦਾਰੀ।
ਹੁਣ ਜੀਂਦ-ਕੈਥਲ ਤੋਂ ਪੰਜਾਬ ਦੀ ਤਰਜ 'ਤੇ ਔਰਤਾਂ ਦੇ ਜੱਥੇ ਟਿਕਰੀ ਅਤੇ ਸਿੰਘੂ ਬਾਰਡਰਾਂ ਉੱਤੇ ਪੱਕੇ ਕੈਂਪ ਲਗਾਉਣ ਲਈ ਪਹੁੰਚ ਰਹੇ ਹਨ। ਡਾ਼ ਸਿੱਕਿਮ ਨੈਨ ਜੀਂਦ ਖਟਖੜ ਟੋਲ ਪਲਾਜ਼ਾ 'ਤੇ ਔਰਤਾਂ ਹਿੱਸੇਦਾਰੀ ਯਕੀਨੀ ਬਣਾਉਂਦੇ ਹਨ।
ਦੋਵੇਂ ਸੂਬਿਆਂ ਦੇ ਲੋਕ ਇੱਕ ਦੂਜੇ ਦਾ ਨਾਮ SYL ਪਾਣੀ ਦੇ ਝਗੜੇ ਨੂੰ ਲੈ ਕੇ, ਬਾਦਲ-ਚੌਟਾਲਾ ਪਰਿਵਾਰ ਦੀ ਦੋਸਤੀ ਦੇ ਨਾਮ 'ਤੇ ਸੁਣਦੇ ਸਨ ਜਾਂ ਵਪਾਰ 'ਚ ਲੁਧਿਆਣਾ ਦੇ ਗਰਮ ਕੱਪੜਿਆਂ ਦੀ ਮਾਰਕਿਟ ਅਤੇ ਦਰਸ਼ਨਾਂ ਲ਼ਈ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੱਕ ਹੀ ਸੀਮਤ ਸਨ।
ਪਰ ਹੁਣ ਸੱਤ ਮਹੀਨਿਆਂ ਦੇ ਕਿਸਾਨ ਅੰਦੋਲਨ ਨੇ ਇਸ ਸ਼ਬਦਕੋਸ਼ ਨੂੰ ਸਿਆਸਤ ਅਤੇ ਧਰਮ ਤੋਂ ਅੱਗੇ ਵੱਧ ਕੇ ਸਾਂਝੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਹੈ। ਅਜਿਹੇ 7 ਵੱਡੇ ਬਦਲਾਅ ਜਾਨਣ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਟੋਕਿਓ ਓਲੰਪਿਕ ਕੋਰੋਨਾ ਕਾਲ 'ਚ ਕਿਵੇਂ ਹੋਣ ਜਾ ਰਹੇ ਹਨ
ਜਪਾਨ 'ਚ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਟੋਕਿਓ ਓਲੰਪਿਕ ਖੇਡਾਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ।
ਟੋਕਿਓ 2020 ਦੇ ਪ੍ਰਧਾਨ ਸੀਕੋ ਹਾਸ਼ੀਮੋਟੋ ਨੂੰ 100% ਵਿਸ਼ਵਾਸ ਹੈ ਕਿ ਸ਼ਹਿਰ 'ਚ ਐਮਰਜੈਂਸੀ ਦੀ ਸਥਿਤੀ ਹੋਣ ਦੇ ਬਾਵਜੂਦ ਇਹ ਖੇਡਾਂ ਅੱਗੇ ਵੱਧਣਗੀਆਂ।
2020 ਗਰਮੀਆਂ ਦੀਆਂ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਤੱਕ ਜਾਪਾਨ ਦੀ ਰਾਜਧਾਨੀ ਟੋਕਿਓ ਵਿਖੇ ਆਯੋਜਿਤ ਹੋਣਗੀਆਂ। ਇਸ ਤੋਂ ਇਲਾਵਾ ਪੈਰਾ ਓਲੰਪਿਕ ਖੇਡਾਂ 24 ਅਗਸਤ ਤੋਂ 25 ਸਤੰਬਰ ਦਰਮਿਆਨ ਹੋਣਗੀਆਂ।
ਓਲੰਪਿਕ 'ਚ 33 ਮੁਕਾਬਲੇ ਅਤੇ 339 ਈਵੈਂਟ ਸ਼ਾਮਲ ਹਨ ਜੋ ਕਿ 42 ਥਾਵਾਂ 'ਤੇ ਆਯੋਜਿਤ ਕੀਤੇ ਜਾਂਦੇ ਹਨ। ਪੈਰਾ ਓਲੰਪਿਕ 'ਚ 22 ਖੇਡਾਂ ਅਤੇ 539 ਈਵੈਂਟ ਸ਼ਾਮਲ ਹਨ ਜੋ ਕਿ 21 ਵੱਖ-ਵੱਖ ਥਾਵਾਂ 'ਤੇ ਆਯੋਜਿਤ ਹੁੰਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਬਾਰੇ ਹੁਣ ਤੱਕ ਜੋ ਅਸੀਂ ਜਾਣਦੇ ਹਾਂ ਅਤੇ ਜੋ ਨਹੀਂ ਜਾਣਦੇ
ਕੋਵਿਡ-19 ਨੂੰ ਸਮਝਣ ਵਿੱਚ ਇੱਕ ਵੱਡੀ ਮੁਸ਼ਕਲ ਇਹ ਹੈ ਕਿ ਇਸ ਬਾਰੇ ਸਾਰੀ ਖੋਜ ਸਰਕਸ ਦੇ ਪਿੜ ਵਿੱਚ ਹੋ ਰਹੀ ਹੋਵੇ, ਨਹੀਂ ਸਮਝੇ?
ਆਮ ਤੌਰ 'ਤੇ ਜਦੋਂ ਸਾਨੂੰ ਸਾਇੰਸ ਨੂੰ ਕਿਸੇ ਨਵੀਂ ਖੋਜ ਬਾਰੇ ਪਤਾ ਲਗਦਾ ਹੈ ਤਾਂ ਉਸ ਨੂੰ ਵਾਪਰਿਆਂ ਮਹੀਨੇ ਗੁਜ਼ਰ ਚੁੱਕੇ ਹੁੰਦੇ ਹਨ। ਪਹਿਲਾਂ ਕੋਈ ਖੋਜ ਹੁੰਦੀ ਹੈ, ਫਿਰ ਉਹ ਕਿਸੇ ਵਿਗਿਆਨਕ ਮੈਗ਼ਜ਼ੀਨ ਵਿੱਚ ਛਪਦੀ ਹੈ। ਫਿਰ ਕੋਈ ਮੀਡੀਆ ਅਦਾਰਾ ਜਿਵੇਂ ਬੀਬੀਸੀ ਉਸ ਨੂੰ ਛਾਪਦਾ ਹੈ, ਤਾਂ ਜਾ ਕੇ ਲੋਕਾਂ ਨੂੰ ਉਸ ਬਾਰੇ ਪਤਾ ਲਗਦਾ ਹੈ।
ਅਜਿਹਾ ਹਰ ਵੱਡੀ ਖੋਜ ਨਾਲ ਹੋਇਆ ਹੈ। ਭਾਵੇਂ ਉਹ ਕੈਂਸਰ ਦਾ ਇਲਾਜ ਹੋਏ ਜਾਂ ਮੰਗਲ ਗ੍ਰਹਿ ਤੇ ਪਾਣੀ ਮਿਲਣਾ। ਕੋਈ ਤੱਥ ਲੋਕਾਂ ਤੱਕ ਪਹੁੰਚਣ ਤੋਂ ਕਾਫ਼ੀ ਸਮਾਂ ਪਹਿਲਾਂ ਖੋਜਿਆ ਜਾ ਚੁੱਕਿਆ ਹੁੰਦਾ ਹੈ।
ਕੋਵਿਡ ਨਾਲ ਅਜਿਹਾ ਨਹੀਂ ਹੋਇਆ। ਕੋਰੋਨਾਵਾਇਰਸ ਬਾਰੇ ਜੋ ਵੀ ਸਾਇੰਸ ਵਿਕਸਿਤ ਹੋਈ ਅਸੀਂ ਸਾਰਿਆਂ ਨੇ ਉਸ ਨੂੰ ਅਨੁਭਵ ਕੀਤਾ ਹੈ। ਇਸ ਕਾਰਨ ਅਸੀਂ ਸ਼ਸ਼ੋਪੰਜ ਵਿੱਚ ਪੈ ਗਏ ਹਾਂ ਕਿ ਆਖ਼ਰ ਇਸ ਵਾਇਰਸ ਬਾਰੇ ਹੁਣ ਤੱਕ ਸਾਇੰਸ ਦੇ ਪਾੜ੍ਹਿਆਂ ਕੀ ਪਤਾ ਲੱਗ ਸਕਿਆ ਹੈ ਅਤੇ ਕੀ ਨਹੀਂ। ਇਸ ਬਾਰੇ ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: