You’re viewing a text-only version of this website that uses less data. View the main version of the website including all images and videos.
ਕਮਲਾ ਹੈਰਿਸ ਦੇ ਸਿਆਸੀ ਸਫ਼ਰ ਰਾਹੀਂ ਸਮਝੋ ਕਿ ਔਰਤਾਂ ਨੂੰ ਮਰਦ ਆਗੂਆਂ ਮੁਕਾਬਲੇ ਵੱਧ ਕਿਉਂ ਸਾਬਿਤ ਕਰਨਾ ਪੈਂਦਾ ਹੈ
ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਸ਼ਾਮਲ ਹੋਣ ਨਾਲ, ਇਸ ਚੋਣ ਪ੍ਰਕਿਰਿਆ ਵਿੱਚ ਲਿੰਗ ਬਾਰੇ ਚਰਚਾ ਤੋਂ ਬਚਣਾ ਨਾਮੁਮਕਿਨ ਹੈ।
ਇਸ ਸਮੁੱਚੇ ਘਟਨਾਕ੍ਰਮ ਤੋਂ ਇਹ ਸਵਾਲ ਵੀ ਉਠਦਾ ਹੈ ਕਿ, ਕੀ ਅਮਰੀਕਾ ਦੀ ਸਿਆਸੀ ਪ੍ਰਣਾਲੀ ਵਿੱਚ ਕਿਸੇ ਔਰਤ ਲਈ ਇੱਥੋਂ ਤੱਕ ਪਹੁੰਚਣ ਦੀ ਦੌੜ ਦੇ ਨੇਮ ਮਰਦਾਂ ਨਾਲੋਂ ਵੱਖਰੇ ਹਨ?
ਰਟਗਰਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਅਮੈਰਿਕਨ ਵੁਮੈੱਨ ਐਂਡ ਪੌਲਟਿਕਸ ਦੀ ਡਾਇਰੈਕਟਰ ਡੇਬੀ ਵਾਲਸ਼ ਆਪਣੇ ਇਸ ਵਿਸ਼ਲੇਸ਼ਣ ਵਿੱਚ ਵਿਚਾਰ ਕਰ ਰਹੇ ਹਨ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ, ਅਮਰੀਕਾ ਦੀ ਸਿਆਸਤ ਵਿੱਚ ਔਰਤਾਂ ਨੂੰ ਦਹਾਕਿਆਂ ਤੋਂ ਦਰਪੇਸ਼ ਮੁੱਦਿਆਂ ਨੂੰ ਕਿਵੇਂ ਉਜਾਗਰ ਕਰਦੀ ਹੈ ਅਤੇ ਹਾਲਾਤ ਕਿਵੇਂ ਬਦਲ ਰਹੇ ਹਨ।
ਇਹ ਵੀ ਪੜ੍ਹੋ:
ਗੁੱਸਾ ਨਾ ਕਰਨ ਦੀ ਕਲਾ
ਰਾਜਨੀਤੀ ਵਿੱਚ ਔਰਤਾਂ ਨੂੰ ਆਪਣੇ ਨਰਮ ਅਤੇ ਗਰਮ ਦਲੀ ਹੋਣ ਵਿਚਕਾਰ ਇੱਕ ਮਹੀਨ ਤੰਦ ਉੱਪਰ ਤੁਰਨਾ ਪੈਂਦਾ ਹੈ। ਖੋਜ ਦਰਸਾਉਂਦੀ ਹੈ ਕਿ ਬੇਧਿਆਨੀ ਵਿੱਚ ਕੀਤਾ ਗਿਆ ਲਿੰਗਕ ਪੱਖਪਾਤ ਵੀ ਔਰਤਾਂ ਦੇ ਆਤਮ-ਵਿਸ਼ਵਾਸ ਨੂੰ ਢਾਹ ਲਾ ਸਕਦਾ ਹੈ ਜਦੋਂਕਿ ਉਨ੍ਹਾਂ ਦੇ ਹਮਰੁਤਬਾ ਪੁਰਸ਼ਾਂ ਦੀ ਭਰੋਸੇਮੰਦ ਦੇ ਤੌਰ 'ਤੇ ਸ਼ਲਾਘਾ ਕੀਤੀ ਜਾ ਸਕਦੀ ਹੈ।
ਘੱਟ ਗਿਣਤੀ ਵਰਗ ਦੀਆਂ ਔਰਤਾਂ ਲਈ ਇਹ ਪੱਖਪਾਤ ਉਨ੍ਹਾਂ ਨਾਲ ਹੁੰਦੇ ਨਸਲੀ ਪੱਖਪਾਤ ਨਾਲ ਦੋਗੁਣੇ ਹੋ ਜਾਂਦੇ ਹਨ। ਅਮਰੀਕਾ ਵਿੱਚ 'ਗੁੱਸੇ ਵਾਲੀ ਸਿਆਹਫ਼ਾਮ ਔਰਤ' ਚਲਾਕੀ ਨਾਲ ਘੜੀ ਗਈ ਇੱਕ ਰੂੜੀਵਾਦੀ ਧਾਰਨਾ ਹੈ, ਜੋ ਗ਼ੈਰ-ਗੋਰੇ ਮੂਲ ਦੀਆਂ ਔਰਤਾਂ ਪ੍ਰਤੀ ਪੱਖਪਾਤ ਦੀ ਤਰਜਮਾਨੀ ਕਰਦੀ ਹੈ।
19ਵੀਂ ਸਦੀ ਵਿੱਚ ਉੱਭਰੀ ਇਹ ਧਾਰਨਾ ਸਿਆਹਫਾਮ ਔਰਤਾਂ ਨੂੰ ਗ਼ੈਰ-ਸੰਜੀਦਾ, ਤਰਕਹੀਣ ਅਤੇ ਬੇਬਾਕ ਦਰਸਾਉਂਦੀ ਹੈ।
ਸ਼੍ਰੀਮਤੀ ਵਾਲਸ਼ ਦੱਸਦੇ ਹਨ,''ਔਰਤਾਂ 'ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਉਹ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਬਣਨ ਲਈ ਢੁਕਵੀਆਂ ਮਜ਼ਬੂਤ ਨਹੀਂ ਹਨ। ਪਰ ਉਸੇ ਸਮੇਂ ਤੁਸੀਂ ਗੁੱਸੇ ਬਿਨਾਂ ਮਜ਼ਬੂਤੀ ਨੂੰ ਕਿਵੇਂ ਦਰਸਾਉਂਦੇ ਹੋ?''
ਉਹ ਮਹਿਸੂਸ ਕਰਦੀ ਹੈ ਕਿ ਸ਼੍ਰੀਮਤੀ ਹੈਰਿਸ ਨੇ ਉਪ-ਰਾਸ਼ਟਰਪਤੀ ਬਹਿਸ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ, ਪਰ ਕੁਝ ਉਦਾਹਰਨ ਸਨ ਕਿ ਉਸ ਨੇ ਖੁਦ ਨੂੰ ਸੰਕੋਚਿਆ ਸੀ। ਹਾਲਾਂਕਿ ਰੁਕਾਵਟਾਂ ਪ੍ਰਤੀ ਉਸ ਦੀ ਨਿਮਰ ਪ੍ਰਤੀਕਿਰਿਆ 'ਸ਼ਾਨਦਾਰ' ਸੀ ਅਤੇ ਇਹ ਕਿਸੇ ਵੀ ਔਰਤ ਨਾਲ ਸਬੰਧਿਤ ਹੋ ਸਕਦਾ ਜਿਸ ਨੂੰ ਕਿ ਗੱਲ ਕਰਨ ਦਾ ਤਜ਼ਰਬਾ ਹੋਵੇ।
ਕੀ ਉਹ ਅਗਵਾਈ ਕਰਨ ਲਈ ਢੁਕਵੀਂ ਹੈ?
ਕੁਝ ਵਿਸ਼ਲੇਸ਼ਕਾਂ ਦਾ ਤਰਕ ਹੈ ਕਿ ਬੇਸ਼ੱਕ ਵੋਟਰਾਂ ਲਈ ਲਿੰਗ ਕੋਈ ਤਰਜੀਹ ਦਾ ਮੁੱਦਾ ਨਾ ਵੀ ਹੋਵੇ, ਤਾਂ ਵੀ ਔਰਤਾਂ ਨੂੰ ਉਨ੍ਹਾਂ ਤਰੀਕਿਆਂ ਨਾਲ ਖੁਦ ਨੂੰ ਸਾਬਤ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਮਰਦ ਨਹੀਂ ਕਰਦੇ ਹਨ। ਜਿੱਥੇ ਲੋਕ ਮਰਦਾਂ ਲਈ ਇਸ ਨੂੰ ਯੋਗਤਾ ਮੰਨਦੇ ਹਨ, ਉੱਥੇ ਔਰਤਾਂ ਨੂੰ ਇਸ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਅਗਸਤ ਵਿੱਚ ਇਕਨੌਮਿਕ/ਯੂਗੋਵ ਪੋਲ ਨੇ ਦਿਖਾਇਆ ਕਿ ਮੌਜੂਦਾ ਉਪ-ਰਾਸ਼ਟਰਪਤੀ ਨੇ ਸ਼੍ਰੀਮਤੀ ਹੈਰਿਸ ਦੀ ਤੁਲਨਾ ਵਿੱਚ ਥੋੜ੍ਹੀ ਜਿਹੀ ਲੀਡ ਹਾਸਲ ਕੀਤੀ ਹੈ। ਇੱਕ ਚੌਥਾਈ ਅਮਰੀਕੀ ਲੋਕਾਂ ਨੇ ਕਿਹਾ ਕਿ ਉਹ ਇਸ ਸਬੰਧੀ ਅਨਿਸ਼ਚਤ ਸਨ ਕਿ ਉਹ ਕਮਲਾ ਹੈਰਿਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ 14 ਫੀਸਦੀ ਨੇ ਅਜਿਹਾ ਹੀ ਸ਼੍ਰੀ ਪੇਂਸ ਬਾਰੇ ਕਿਹਾ।
ਬਹਿਸ ਦੇ ਬਾਅਦ ਜ਼ਿਆਦਾਤਰ ਵੋਟਰਾਂ ਨੂੰ ਲੱਗਿਆ ਕਿ ਹੈਰਿਸ ਜਿੱਤ ਗਈ ਹੈ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਕੌਣ ਬਿਹਤਰ ਹੋ ਸਕਦਾ ਹੈ ਤਾਂ ਕੁਝ ਵੱਖਰੇ ਨਤੀਜੇ ਸਾਹਮਣੇ ਆਏ।
ਯੂਗੋਵ ਦੇ ਸਰਵੇਖਣਾਂ ਵਿੱਚ ਜ਼ਿਆਦਾਤਰ ਅਮਰੀਕਨਾਂ-56 ਫੀਸਦੀ ਨੂੰ ਲੱਗਿਆ ਕਿ ਜੇਕਰ ਟਰੰਪ ਨਹੀਂ ਜਿੱਤਦੇ ਤਾਂ ਸ਼੍ਰੀ ਪੇਂਸ ਨੂੰ ਰਾਸ਼ਟਰਪਤੀ ਵਜੋਂ ਸਭ ਤੋਂ ਚੰਗਾ ਮੰਨਿਆ ਗਿਆ, ਜਦੋਂ ਕਿ 50 ਫੀਸਦੀ ਨੇ ਸ੍ਰੀਮਤੀ ਹੈਰਿਸ ਬਾਰੇ ਵੀ ਅਜਿਹਾ ਹੀ ਮਹਿਸੂਸ ਕੀਤਾ। ਪ੍ਰਮੁੱਖ ਸੁਤੰਤਰ ਸਮੂਹਾਂ ਵਿੱਚੋਂ 53 ਫੀਸਦੀ ਨੇ ਸ਼੍ਰੀ ਪੇਂਸ ਦੀਆਂ ਯੋਗਤਾਵਾਂ 'ਤੇ ਵਿਸ਼ਵਾਸ ਪ੍ਰਗਟਾਇਆਂ, ਜਦੋਂ ਕਿ 44 ਫੀਸਦੀ ਨੇ ਸ੍ਰੀਮਤੀ ਹੈਰਿਸ ਲਈ ਇਸ ਤਰ੍ਹਾਂ ਦਾ ਹੀ ਕਿਹਾ।
ਹਾਲਾਂਕਿ ਕੁਝ ਸਰਵੇਖਣ ਦੇ ਉੱਤਰਦਾਤਿਆਂ ਨੂੰ ਲੱਗ ਸਕਦਾ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਪਹਿਲੀ ਵਾਰ ਦੀ ਸੈਨੇਟਰ ਦੀ ਤੁਲਨਾ ਵਿੱਚ ਇਸ ਸਿਖਰਲੇ ਅਹੁਦੇ ਲਈ ਜ਼ਿਆਦਾ ਯੋਗ ਹਨ।
ਰਾਜਨੀਤੀ ਵਿੱਚ ਔਰਤਾਂ ਦੇ ਪੈਰੋਕਾਰ ਲੰਬੇ ਸਮੇਂ ਤੋਂ ਦਲੀਲ ਦੇ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਪੁਰਸ਼ ਹਮਰੁਤਬਾ ਦੇ ਮੁਕਾਬਲੇ ਵਿੱਚ ਖੁਦ ਨੂੰ ਜ਼ਿਆਦਾ ਸਾਬਤ ਕਰਨਾ ਹੋਵੇਗਾ।
'ਮੋਮਾਲਾ' ਹੋਣ ਦੇ ਨਾਤੇ
ਜਦੋਂ ਉਸ ਨੇ ਡੈਮੋਕਰੇਟਿਕ ਦੇ ਰਨਿੰਗ ਮੇਟ ਵਜੋਂ ਆਪਣੇ ਅਹੁਦੇ ਨੂੰ ਸਵੀਕਾਰ ਕੀਤਾ ਤਾਂ ਸ੍ਰੀਮਤੀ ਹੈਰਿਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਦਾ ਅਹੁਦਾ ਬਹੁਤ ਵਧੀਆ ਹੋਵੇਗਾ, ''ਪਰ 'ਮੋਮਾਲਾ' ਦਾ ਅਰਥ ਸਭ ਤੋਂ ਵੱਧ ਹੁੰਦਾ ਹੈ।''
ਜਦੋਂ ਸ੍ਰੀਮਤੀ ਹੈਰਿਸ ਨੇ ਖੁਦ ਦੀ ਅਮਰੀਕਾ ਨਾਲ ਜਾਣ ਪਛਾਣ ਕਰਾਈ ਤਾਂ ਉਸ ਨੇ ਅਕਸਰ ਆਪਣੇ ਪਰਿਵਾਰਕ ਜੀਵਨ (ਉਹ ਦੋ ਬੱਚਿਆਂ ਦੀ ਮਤਰੇਈ ਮਾਂ ਹੈ) ਅਤੇ ਆਪਣੀਆਂ ਕਦਰਾਂ ਕੀਮਤਾਂ ਨੂੰ ਦਰਸਾਇਆ।
ਸ੍ਰੀਮਤੀ ਹੈਰਿਸ ਨੇ ਜਦੋਂ ਆਪਣੇ ਆਪ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਤਾਂ ਇਸ ਦੌਰਾਨ ਉਸ ਦਾ ਇਹ ਮਹੱਤਵਪੂਰਨ ਨੁਕਤਾ ਸੀ ਕਿ ਆਪਣੇ ਮਿਸ਼ਰਤ ਪਰਿਵਾਰ ਵਿੱਚ ਉਸ ਦੀ ਸਿੰਗਲ ਮਦਰ ਨੇ ਉਸ ਦਾ ਕਿਸ ਢੰਗ ਨਾਲ ਪਾਲਣ ਪੋਸ਼ਣ ਕੀਤਾ।
ਰਾਜਨੀਤੀ ਵਿੱਚ ਮਰਦਾਂ ਲਈ ਸ੍ਰੀਮਤੀ ਵਾਲਸ਼ ਦੱਸਦੀ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਦਿਖਾਉਂਦੇ ਹੋਏ, ''ਹਮੇਸ਼ਾ ਇਸ ਵਿੱਚ ਸ਼ਾਮਲ ਕਰਦੇ ਹਨ।'' ਪਰ ਹਾਲ ਹੀ ਵਿੱਚ ਇਹ ਹੋਇਆ ਹੈ ਕਿ ਰਾਜਨੀਤੀ ਵਿੱਚ ਔਰਤਾਂ ਨੇ ਵੀ ਆਪਦੇ ਤਜ਼ਰਬਿਆਂ ਨੂੰ ਯੋਗਤਾ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ।”
ਉਹ ਕਹਿੰਦੀ ਹੈ ਕਿ ਇਹ 'ਔਰਤਾਂ ਲਈ ਮੁਸ਼ਕਿਲ' ਹੈ ਕਿਉਂਕਿ ਜੇਕਰ ਉਸ ਦੇ ਬੱਚੇ ਨਹੀਂ ਹਨ ਜਾਂ ਉਹ ਉਨ੍ਹਾਂ ਬਾਰੇ ਗੱਲ ਨਹੀਂ ਕਰਦੀ ਹੈ ਤਾਂ ਇਹ ਸਵਾਲ ਉੱਠ ਸਕਦਾ ਹੈ ਕਿ ਇਹ 'ਕਿਉਂ ਨਹੀਂ?'
“ਫਿਰ ਜੇਕਰ ਤੁਸੀਂ ਉਨ੍ਹਾਂ ਬਾਰੇ ਗੱਲ ਕਰਦੇ ਹੋ ਅਤੇ ਜੇਕਰ ਉਹ ਜਵਾਨ ਹੋ ਰਹੇ ਹਨ ਤਾਂ ਇਹ ਸਵਾਲ ਹੈ ਕਿ ਤੁਹਾਡੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੌਣ ਹੈ?''
ਦੂਜੇ ਪਾਸੇ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ ਦੀ ਚਰਚਾ ਕਰਦਾ ਹੈ ਤਾਂ ਇਹ ਉਸ ਦੇ ਅਕਸ ਨੂੰ 'ਪਰਿਵਾਰਕ ਵਿਅਕਤੀ' ਦੇ ਰੂਪ ਵਿੱਚ ਦਰਸਾਉਣ ਵਿੱਚ ਮਦਦ ਕਰਦਾ ਹੈ, ਪਰ 'ਕੋਈ ਵੀ ਉਸ ਦੀ ਪਸੰਦ ਅਤੇ ਤਰਜੀਹਾਂ' ਬਾਰੇ ਸਵਾਲ ਨਹੀਂ ਉਠਾ ਰਿਹਾ ਹੈ, ਜਾਂ ਸੋਚ ਰਿਹਾ ਕਿ ਬੱਚਿਆਂ ਦੀ ਦੇਖਭਾਲ ਕੌਣ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਪਰਿਵਾਰ ਬਾਰੇ ਬਹਿਸ ਨੂੰ ਜਾਣਨ ਲਈ ਇੱਕ ਵਾਰ ਸਾਰਾਹ ਪੇਲਨ (Sarah Palin) ਦੀ 2008 ਦੀ ਉਪ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਨੂੰ ਦੇਖ ਲੈਣਾ ਚਾਹੀਦਾ ਹੈ।
ਅਲਾਸਕਾ ਦੇ ਤਤਕਾਲੀ ਗਵਰਨਰ ਨੇ ਮੀਡੀਆ ਅਤੇ ਕੁਝ ਡੈਮੋਕਰੇਟਾਂ ਰਾਹੀਂ ਉਸ ਦੀ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਰੇ ਜਾਂਚ ਕਰਵਾਈ।
ਉਸ ਸਮੇਂ ਸ੍ਰੀਮਤੀ ਪੇਲਨ ਦੇ ਪੰਜ ਬੱਚੇ ਸਨ ਜਿਨ੍ਹਾਂ ਵਿੱਚ ਇੱਕ ਡਾਊਨ ਸਿੰਡੋਰਮ ਵਾਲਾ ਬੱਚਾ ਵੀ ਸ਼ਾਮਲ ਸੀ। ਆਲੋਚਕਾਂ ਨੂੰ ਹੈਰਾਨੀ ਸੀ ਕਿ ਕੀ ਉਹ ਇਸ ਅਹੁਦੇ ਦੀ ਚੋਣ ਲੜਨ ਲਈ ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਨਿਸ਼ਚਤ ਤੌਰ 'ਤੇ ਭਾਵੇਂ ਰਾਜਨੀਤੀ ਵਿੱਚ ਔਰਤਾਂ ਆਪਣੀਆਂ ਮਾਂ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪੂਰੀ ਤਰ੍ਹਾਂ ਬਚ ਨਹੀਂ ਸਕਦੀਆਂ, ਪਰ ਇੱਕ ਰੂੜੀਵਾਦੀ ਸੋਚ ਹੈ ਜੋ ਹੁਣ ਬਦਲ ਰਹੀ ਹੈ।
ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਆਪਣੀ ਨਾਮਜ਼ਦਗੀ ਦੀ ਸੁਣਵਾਈ ਦੌਰਾਨ ਐਮੀ ਕੋਨੀ ਬੈਰੇਟ ਦੀ ਸੱਤ ਬੱਚਿਆਂ ਦੀ ਮਾਂ ਦੀ ਸਥਿਤੀ ਨੂੰ ਰਿਪਬਲੀਕਨਾਂ ਵੱਲੋਂ ਇੱਕ ਤਜ਼ਰਬੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜੋ ਉਸ ਨੂੰ ਬਿਹਤਰ ਨਿਆਂ ਦਿਵਾਏਗਾ।
ਸ੍ਰੀਮਤੀ ਵਾਲਸ਼ ਇਸ 'ਤੇ ਵੀ ਧਿਆਨ ਦਿਵਾਉਂਦੀ ਹੈ ਕਿ ਸ੍ਰੀਮਤੀ ਹੈਰਿਸ ਜਵਾਨ ਹੋ ਰਹੇ ਬੱਚਿਆਂ ਦੀ ਮਤਰੇਈ ਮਾਂ ਵਜੋਂ ਇੱਕ ਵਿਲੱਖਣ ਸਥਿਤੀ ਵਿੱਚ ਹੈ। ਨਿਸ਼ਚਤ ਰੂਪ ਨਾਲ ਵੋਟਰ ਆਪਣੇ ਉਮੀਦਵਾਰਾਂ ਨੂੰ ਆਪਣੇ ਜੀਵਨ ਵਿੱਚ ਇੱਕ ਮਨੁੱਖ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ।
''ਇਸ ਲਈ ਮੈਨੂੰ ਲਗਦਾ ਹੈ ਕਿ ਉਹ ਅਸਲ ਵਿੱਚ ਜੋ ਹੈ, ਉਸ ਦਾ ਆਮ ਪਾਲਣ ਕਰ ਰਹੀ ਹੈ।''
ਮਰਦਾਂ ਨੇ ਉਸ ਬਾਰੇ ਕਿਵੇਂ ਗੱਲ ਕੀਤੀ?
“ਦੁਸ਼ਟ, ਕੱਟੜਵਾਦੀ, ਨਿਰਾਦਰ ਕਰਨ ਵਾਲੀ, ਚੁੜੇਲ”, ਜਦੋਂ ਤੋਂ ਉਹ ਜੋਅ ਬਾਇਡਨ ਦਾ ਸੱਜਾ ਹੱਥ ਬਣੀ ਹੈ, ਉਸ ਵੇਲੇ ਤੋਂ ਡੋਨਲਡ ਟਰੰਪ ਨੇ ਸ੍ਰੀਮਤੀ ਹੈਰਿਸ ਦਾ ਇਸ ਤਰ੍ਹਾਂ ਹੀ ਵਰਣਨ ਕੀਤਾ ਹੈ।
ਉਸ ਦੇ ਵਿਰੋਧੀ ਸ੍ਰੀ ਪੇਂਸ ਨੇ ਉਸ ਦਾ ਅਪਮਾਨ ਨਹੀਂ ਕੀਤਾ, ਪਰ ਅਸੀਂ ਉਸ ਦੀ ਬਹਿਸ ਕਾਰਗੁਜ਼ਾਰੀ ਤੋਂ ਕੁਝ ਸਿੱਖਿਆ ਜ਼ਰੂਰ ਹੈ।
ਜਦੋਂ ਰੁਕਾਵਟਾਂ ਪਾਉਣ ਦੀ ਗੱਲ ਆਉਂਦੀ ਹੈ ਤਾਂ ਨਿਸ਼ਚਤ ਰੂਪ ਨਾਲ ਇਹ ਬਹਿਸ ਦਾ ਕੁਝ ਹਿੱਸਾ ਹੁੰਦਾ ਹੈ, ਪਰ ਸ੍ਰੀਮਤੀ ਵਾਲਸ਼ ਲਈ ਇਹ ਤੱਥ ਹੈ ਕਿ ਸ੍ਰੀ ਪੇਂਸ ਅਜਿਹੀ ਤਕਨੀਕ ਦਾ ਉਪਯੋਗ ਕਰ ਸਕਦੇ ਹਨ ਜੋ ਕੁਝ ਫ਼ਰਕ ਪਾ ਸਕਦੀ ਹੈ।
ਉਹ ਕਹਿੰਦੀ ਹੈ, ''ਉਹ ਇਸ ਤਰ੍ਹਾਂ ਕਰਦਾ ਹੈ ਕਿ ਉਹ ਨਿਮਰਤਾ ਨਾਲ ਤੁਹਾਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਜੇਕਰ ਇੱਕ ਔਰਤ ਅਜਿਹਾ ਕਰ ਰਹੀ ਸੀ ਤਾਂ ਬਸ ਗੱਲ ਕਰਦੇ ਰਹਿਣਾ ਚਾਹੀਦਾ ਹੈ, ਉਸ ਬਾਰੇ ਪੂਰੀ ਚਰਚਾ ਹੋਵੇਗੀ ਕਿਉਂਕਿ ਉਹ ਅਜੇ ਚੁੱਪ ਨਹੀਂ ਹੋ ਸਕਦੀ।''
ਹਾਲਾਤ ਕਿਵੇਂ ਬਦਲ ਰਹੇ ਹਨ?
ਸ੍ਰੀਮਤੀ ਵਾਲਸ਼ ਦਾ ਕਹਿਣਾ ਹੈ ਕਿ 2018 ਦੇ ਬਾਅਦ ਤੋਂ ਜਦੋਂ ਇਸ ਅਹੁਦੇ ਲਈ ਔਰਤਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਸੀ ਤਾਂ ਔਰਤ ਉਮੀਦਵਾਰ ਪ੍ਰਮਾਣਿਕਤਾ ਨਾਲ ਜ਼ਿਆਦਾ ਸਹਿਜ ਹੋ ਗਈਆਂ ਹਨ।
ਉਹ ਕਹਿੰਦੀ ਹੈ, ''ਮੈਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਵਾਲੀ ਹਾਂ'' ਬਾਰੇ ਬਹੁਤ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਪਰ ਜੋ ਉਹ ਅਸਲ ਵਿੱਚ ਹਨ, ਉਸ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ''ਅਸੀਂ ਇਸ ਨੂੰ 2018 ਵਿੱਚ ਬਹੁਤ ਸਾਰੇ ਉਮੀਦਵਾਰਾਂ ਨਾਲ ਉਨ੍ਹਾਂ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਦੇਖਿਆ ਜਿਨ੍ਹਾਂ ਤੋਂ ਜ਼ਿਆਦਾਤਰ ਔਰਤਾਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਹੁੰਦਾ।''
ਇਨ੍ਹਾਂ ਵਿੱਚ ਛੋਟੇ ਬੱਚਿਆਂ ਦਾ ਜ਼ਿਕਰ ਕਰਨਾ, ਬੇਘਰ ਹੋਣ ਦਾ ਅਨੁਭਵ ਕਰਨਾ ਜਾਂ ਆਪਣੀਆਂ ਖੁਦ ਦੀਆਂ ਵਿੱਤੀ ਸਮੱਸਿਆਵਾਂ ਬਾਰੇ ਗੱਲ ਕਰਨਾ ਸ਼ਾਮਲ ਹੈ।
ਸਾਲ 2017 ਵਿੱਚ ਵਾਪਸ ਜਾਂਦੇ ਹਾਂ ਜਦੋਂ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨੇ ਵੀ ਔਰਤਾਂ ਨੂੰ 'ਕਿਸੇ ਹੋਰ ਨੂੰ ਨਸਲਵਾਦ ਜਾਂ ਲਿੰਗਵਾਦ ਨੂੰ ਆਪਣੀ ਸਮੱਸਿਆ' ਨਾ ਬਣਨ ਦੇਣ ਲਈ ਕਿਹਾ ਸੀ।
''ਇਹੀ ਅਸੀਂ ਔਰਤਾਂ ਨੂੰ ਕਹਿਣਾ ਹੈ : ਜਦੋਂ ਤੁਸੀਂ ਇੱਕ ਕਮਰੇ ਵਿੱਚ ਤੁਰ ਰਹੇ ਹੋ, ਜੇਕਰ ਕੋਈ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਜਿਹਾ ਨਾ ਦਿਓ, ਬਸ ਆਪਣੇ ਲਈ ਬੋਲੋ।''
ਉਸ ਨੇ ਕੇਪੀਐੱਮਜੀ ਲੀਡਰਸ਼ਿਪ ਸਿਖਰ ਸੰਮੇਲਨ ਵਿੱਚ ਕਿਹਾ, ''ਜੇਕਰ ਤੁਸੀਂ ਅਸਲ ਵਿੱਚ ਕਿਸੇ ਅਜਿਹੀ ਚੀਜ਼ ਤੋਂ ਵੰਚਿਤ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਿਲਣੀ ਚਾਹੀਦੀ ਸੀ ਤਾਂ ਉਸ ਲਈ ਹਰ ਕਿਸਮ ਦੇ ਸਾਧਨ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਲੈਣਾ ਚਾਹੀਦਾ ਹੈ।''
ਸ੍ਰੀਮਤੀ ਵਾਲਸ਼ ਕਹਿੰਦੀ ਹੈ ਕਿ ਗੇਰਾਲਡਿਨ ਫੇਰਾਰੋ ਤੋਂ ਲੈ ਕੇ ਸਾਰਾ ਪਾਲਿਨ ਅਤੇ ਹਿਲੇਰੀ ਕਲਿੰਟਨ ਤੱਕ ਹਰ ਉਮੀਦਵਾਰ ਅਤੀਤ ਉੱਤੇ ਬਣਿਆ ਹੈ। ਉਹ ਕਹਿੰਦੀ ਹੈ ਇੱਕ ਸ਼ਿਆਹਫਾਮ ਭਾਰਤੀ ਔਰਤ ਨੂੰ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਨਾਮਜ਼ਦ ਕਰਨ ਦੀ ਪਹਿਲ ਨਾਲ,''ਇਹ ਦੁਨੀਆ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ।''
ਜਦੋਂ ਔਰਤਾਂ ਕਮਲਾ ਹੈਰਿਸ ਵਰਗੀ ਕਿਸੇ ਔਰਤ ਨੂੰ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਨਾਮਜ਼ਦ ਅਤੇ ਸੰਭਾਵੀ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਦੇਖਦੀਆਂ ਹਨ ਤਾਂ ਇਹ ਉਨ੍ਹਾਂ ਦੀ ਗਣਨਾ ਨੂੰ ਬਦਲ ਦਿੰਦਾ ਹੈ ਕਿ ਉਹ ਜੀਵਨ ਵਿੱਚ ਕੀ ਹੋ ਸਕਦੀਆਂ ਹਨ।''
ਇਹ ਵੀ ਪੜ੍ਹੋ:
ਵੀਡੀਓ: ਲਾਹੌਰ ਦੇ ਸਮੋਗ ਦੀ ਵਜ੍ਹਾ ਬਾਰੇ ਲਾਹੌਰੀਆਂ ਤੋਂ ਹੀ ਜਾਣੋ