ਕਮਲਾ ਹੈਰਿਸ ਨੇ ਕਿਉਂ ਕਿਹਾ ਕਿ ਉਹ ਟਰੰਪ ਵੱਲੋਂ ਸੁਝਾਈ ਵੈਕਸੀਨ ਨਹੀਂ ਲੈਣਗੇ

ਵੀਰਵਾਰ ਨੂੰ ਅਮਰੀਕਾ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੌਜੂਦਾ ਅਹੁਦੇਦਾਰ ਮਾਈਕ ਪੈਂਸ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਕਾਰ ਪ੍ਰੈਜ਼ੀਡੈਂਸ਼ਲ ਡਿਬੇਟ ਹੋਈ।

ਇਸ ਬਹਿਸ ਵਿੱਚ ਕਮਲਾ ਹੈਰਿਸ ਨੇ ਟਰੰਪ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਨਾਕਾਮਯਾਬੀ ਕਿਹਾ ਤਾਂ ਪੈਂਸ ਨੇ ਇਸ ਦਾ ਬਚਾਅ ਕੀਤਾ। ਕੋਵਿਡ ਕਾਰਨ ਅਮਰੀਕਾ ਵਿੱਚ ਦੋ ਲੱਖ ਅਮਰੀਕੀਆਂ ਦੀ ਮੌਤਾਂ ਹੋ ਚੁੱਕੀਆਂ ਹਨ।

ਨਾਰਥ ਅਮਰੀਕਾ ਤੋਂ ਬੀਬੀਸੀ ਪੱਤਰਕਾਰ ਐਂਥਨੀ ਜ਼ਰਚਰ ਨੇ ਕਿਹਾ, ਸਵਾਲ ਜਵਾਬ ਲਈ ਮਿਲੇ ਦੋ-ਦੋ ਮਿੰਟਾਂ ਵਿੱਚੋਂ ਜਿੱਥੇ ਕਮਲਾ ਬਹੁਤਾ ਸਮਾਂ ਹਮਲਾਵਰ ਰਹੇ ਉੱਥੇ ਹੀ ਪੈਂਸ ਨੇ ਬਹੁਤੀ ਦੇਰ ਆਪਣੀ ਸਰਕਾਰ ਦੇ ਕੋਰੋਨਾਵਾਇਰਸ ਖ਼ਿਲਾਫ਼ ਪੈਂਤੜੇ ਦਾ ਬਚਾਅ ਕੀਤਾ।

ਇਹ ਵੀ ਪੜ੍ਹੋ:

ਹੈਰਿਸ ਨੇ ਪੁੱਛਿਆ ਕਿ ਕੀ ਜੋ ਕੁਝ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਉਹ ਕੰਮ ਕਰ ਰਿਹਾ ਹੈ। ਪੈਂਸ ਨੇ ਇਸ ਦੇ ਬਚਾਅ ਵਿੱਚ ਕਿਹਾ ਕਿ ਕੋਈ ਵੀ ਆਲੋਚਨਾ ਕੋਰੋਨਾ ਨਾਲ ਲੜ ਰਹੇ ਪਹੀਲੀ ਕਤਾਰ ਦੇ ਹੈਲਥ ਵਰਕਰਾਂ ਉੱਪਰ ਹਮਲਾ ਹੋਵੇਗੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਚੀਨ ਦਾ ਮੁੱਦਾ

ਮੁੱਦੇ ਦੀ ਸ਼ੁਰੂਆਤ ਵਿੱਚ ਹੈਰਿਸ ਨੇ ਕਿਹਾ ਕਿ ਟਰੰਪ ਨੇ ਦੋਸਤਾਂ ਨੂੰ ਛੱਡ ਕੇ ਦੁਸ਼ਮਣਾਂ ਨਾਲ ਜੱਫ਼ੀਆਂ ਪਾਈਆਂ ਹਨ।

ਪੈਂਸ ਨੇ ਕਿਹਾ, "ਚੀਨ ਖ਼ਿਲਾਫ਼ ਟਰੇਡ ਵਾਰ ਹਾਰ ਗਏ? ਜੋਅ ਬਾਇਡਨ ਨੇ ਇਹ ਕਦੇ ਲੜੀ ਨਹੀਂ।"

ਪੈਂਸ ਨੇ ਦਾਅਵਾ ਕੀਤਾ ਕੀ ਵਾਸ਼ਿੰਗਟਨ ਵਿੱਚ ਆਪਣੇ ਕਾਰਜਕਾਲ ਦੌਰਨ "ਬਾਇਡਨ ਕਮਿਊਨਿਸਟ ਚੀਨ ਦੇ ਚੀਅਰਲੀਡਰ ਰਹੇ ਹਨ।"

ਇਹ ਵੀ ਪੜ੍ਹੋ:-

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀ ਚੀਨ ਨਾਲ ਰਿਸ਼ਤਿਆਂ ਦੇ ਬੁਨਿਆਦੀ ਪੱਧਰ 'ਤੇ ਕੀ ਹਾਂ- ਮਿੱਤਰ ਜਾਂ ਦੁਸ਼ਮਣ?

ਕੋਰੋਨਾਵਾਇਰਸ ਲਈ ਚੀਨ ਜ਼ਿੰਮੇਵਾਰ ਹੈ ਅਤੇ ਰਾਸ਼ਟਰਪਤੀ ਟਰੰਪ ਇਸ ਬਾਰੇ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਇਹ ਬਹੁਤ ਸਪਸ਼ਟ ਕਰ ਦਿੱਤਾ ਹੈ।

ਹੈਰਿਸ ਦਾ ਤਰਕ ਸੀ ਕਿ ਚੀਨ ਬਾਰੇ ਟਰੰਪ ਦੇ ਸਟੈਂਡ ਕਾਰਨ ਅਮਰੀਕੀ ਜਾਨਾਂ, ਅਮਰੀਕੀ ਨੌਕਰੀਆਂ ਗਈਆਂ ਹਨ ਅਤੇ ਅਮਰੀਕੀਆਂ ਦੀ ਦੁਨੀਆਂ ਵਿੱਚ ਕਦਰ ਘਟੀ ਹੈ।

'ਮੈਂ ਟਰੰਪ ਦੀ ਵੈਕਸੀਨ ਨਹੀਂ ਲਵਾਂਗੀ'

ਬਹਿਸ ਦੌਰਾਨ ਹੈਰਿਸ ਨੇ ਕੋਵਿਡ-19 ਦੀ ਵੈਕਸੀਨ ਨੂੰ ਜਲਦੀ ਮਾਨਤਾ ਦਿਵਾਉਣ ਲਈ ਨਿਯਮਾਂ ਵਿੱਚ ਤਬਦੀਲੀ ਕਰਨ ਦਾ ਮੁੱਦਾ ਚੁੱਕਿਆ ਅਤੇ ਫਿਕਰ ਜ਼ਾਹਰ ਕੀਤਾ। ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਚੋਣਾਂ ਦੇ ਦਿਨ ਤੋਂ ਪਹਿਲਾਂ ਰਾਸ਼ਟਰਪਤੀ ਬਿਨਾਂ ਜਾਂਚ ਕੀਤੀਆਂ ਖ਼ਤਰਨਾਕ ਦਵਾਈਆਂ ਜਾਰੀ ਕਰ ਸਕਦੇ ਹਨ।

"ਜੇ ਡਾਕਟਰ ਲੈਣ ਦੀ ਸਲਾਹ ਦਿੰਦੇ ਹਨ ਤਾਂ ਬਿਲਕੁਲ, ਮੈਂ ਲਾਈਨ ਵਿੱਚ ਪਹਿਲੀ ਹੋਵਾਂਗੀ ਪਰ ਜੇ ਡੌਨਲਡ ਟਰੰਪ ਕਹਿਣਗੇ ਕਿ ਸਾਨੂੰ ਲੈਣੀ ਚਾਹੀਦੀ ਹੈ ਤਾਂ ਮੈਂ ਨਹੀਂ ਲਵਾਂਗੀ।

ਇਸ ਤੇ ਪੈਂਸ ਨੇ ਕਿਹਾ ਕਿ ਟਰਾਇਲ ਰਿਕਾਰਡ ਗਤੀ ਨਾਲ ਅੱਗੇ ਵੱਧ ਰਹੇ ਹਨ ਅਤੇ ਹੈਰਿਸ ਨੂੰ "ਲੋਕਾਂ ਦੀਆਂ ਜ਼ਿੰਦਗੀਆਂ ਨਾਲ ਸਿਆਸਤ ਕਰਨੀ ਬੰਦ ਕਰਨੀ ਚਾਹੀਦੀ ਹੈ।"

ਬਹਿਸ ਬਾਰੇ ਟਰੰਪ ਦਾ ਟਵੀਟ

ਅਜਿਹਾ ਲਗਦਾ ਹੈ ਜਿਵੇਂ ਰਾਸ਼ਟਰਪਤੀ ਪੈਂਸ ਅਤੇ ਹੈਰਿਸ ਦੀ ਬਹਿਸ ਦੇਖ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤੀ-

ਅਬਾਰਸ਼ਨ ਦੇ ਮੁੱਦੇ ਬਾਰੇ ਕੋਣ ਕੀ ਬੋਲਿਆ?

ਬਹਿਸ ਵਿੱਚ ਅਮਰੀਕਾ ਵਿੱਚ ਅਬਾਰਸ਼ਨ ਦੇ ਸਵਾਲ ਬਾਰੇ ਵੀ ਸਵਾਲ-ਜਵਾਬ ਹੋਏ।

ਮੇਜ਼ਬਾਨ ਨੇ ਪੈਂਸ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਦੇ ਘਰੇਲੂ ਸੂਬੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੇ 1973 ਦੇ ਉਸ ਫ਼ੈਸਲੇ ਨੂੰ ਖ਼ਤਮ ਕੀਤੇ ਜਾਣ ਦੀ ਹਮਾਇਤ ਕਰਨਗੇ ਜਿਸ ਵਿੱਚ ਅਬਾਰਸ਼ਨ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ?

ਚਰਚਾ ਹੈ ਕਿ ਉਸ ਫ਼ੈਸਲੇ ਨੂੰ ਰੱਦ ਕਰ ਕੇ ਸੂਬਿਆਂ ਨੂੰ ਇਹ ਫੈਸਲਾ ਕਰਨ ਦਿੱਤਾ ਜਾਵੇ ਕਿ ਉਹ ਆਪਣੇ ਖੇਤਰ ਵਿੱਚ ਅਬਾਰਸ਼ਨ ਨੂੰ ਕਾਨੂੰਨੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ।

ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਪੈਂਸ ਨੇ ਕਿਹਾ ਕਿ ਉਹ ਅਤੇ ਟਰੰਪ ਜੱਜ ਐਮੀ ਕੋਨੀ ਬਾਰੈਟ ਨੂੰ ਜਸਟਿਸ ਐਮੀ ਕੋਨੀ ਬਾਰੈਟ ਵਿੱਚ ਬਦਲਦਿਆਂ ਦੇਖਣ ਲਈ ਬਹੁਤ ਉਤਸੁਕ ਹਨ।

ਜਦਕਿ ਹੈਰਿਸ ਨੇ ਕਿਹਾ ਕਿ ਉਹ ਅਤੇ ਬਾਇਡਨ ਦੋਵੇਂ ਹੀ "ਅਕੀਦੇ ਵਾਲੇ ਲੋਕ" ਹਨ ਅਤੇ ਕਦੇ ਵੀ ਬਾਰੈਟ ਉੱਪਰ ਉਸ ਦੇ ਅਕੀਦੇ ਕਰ ਕੇ ਹਮਲਾ ਨਹੀਂ ਕਰਨਗੇ ਜਿਵੇਂ ਕਿ ਡੈਮੋਕ੍ਰੇਟਾਂ ਕਹਿੰਦੇ ਹਨ ਰਿਪਬਲਿਕਨਾਂ ਨੇ ਕੀਤੇ ਹਨ।

ਅਬਾਰਸ਼ਨ ਦੇ ਸਵਾਲ ਬਾਰੇ ਹੈਰਿਸ ਨੇ ਕਿਹਾ ਕਿ ਮੈਂ ਹਮੇਸ਼ਾ ਇਸ ਲਈ ਲੜਾਂਗੀ ਕਿ ਔਰਤਾਂ ਨੂੰ ਆਪਣੇ ਸਰੀਰ ਬਾਰੇ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ ਹੈ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬਾਰੇ ਨੌਮੀਨੇਸ਼ਨ ਬਾਰੇ ਹੈਰਿਸ ਦਾ ਕਹਿਣਾ ਸੀ ਕਿ ਅਮਰੀਕਨਾਂ ਨੂੰ ਵ੍ਹਾਈਟ ਹਾਊਸ ਭਰ ਲੈਣ ਦਿਓ ਅਸੀਂ ਸੁਪਰੀਮ ਕੋਰਟ ਦੀ ਸੀਟ ਭਰ ਦਿਆਂਗੇ।

ਟੰਰਪ ਦੀ ਸਿਹਤ ਕਿਵੇਂ ਹੈ?

ਰਾਸ਼ਟਰਪਤੀ ਡੌਨਲਡ ਟਰੰਪ ਦੇ ਡਾਕਟਰਾਂ ਦਾ ਤਹਿਣਾ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਉਨ੍ਹਾਂ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਦੇਖੇ ਗਏ ਅਤੇ ਪਿਛਲੇ ਚਾਰ ਦਿਨਾਂ ਤੋਂ ਉਨ੍ਹਾਂ ਨੂੰ ਬੁਖ਼ਾਰ ਵੀ ਨਹੀਂ ਚੜ੍ਹਿੁਆ।

ਉਨ੍ਹਾਂ ਦੇ ਡਾਕਟਰ ਸੀਐਨ ਕੋਨਲੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸਰੀਰ ਵਿੱਚ ਕੋਵਿਡ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਸ਼ੁੱਕਰਵਾਰ ਤੋਂ ਜਦੋਂ ਉਨ੍ਹਾਂ ਨੂੰ ਆਕਸੀਜਨ ਵੀ ਨਹੀਂ ਦਿੱਤੀ ਗਈ ਹੈ।

ਉਨ੍ਹਾਂ ਦੀ ਜਾਂਚ ਵਿੱਚ ਸੁਧਾਰ ਦਿਖਿਆ ਹੈ ਅਤੇ ਸਰੀਰ ਵਿੱਚ ਆਕਸੀਜ਼ਨ ਦੀ ਮਾਤਰਾ ਅਤੇ ਸਾਹ ਸੁਧਿਰਿਆ ਹੈ, ਸਭ ਕੁਝ ਸਥਿਰ ਹੈ ਅਤੇ ਨਾਰਮਲ ਰੇਂਜ ਵਿੱਚ ਹੈ।

ਰਾਸ਼ਟਰਪਤੀ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ

ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)