ਇਸ ਵਿਦਿਆਰਥੀ ਦੇ ਨੋਟਸ ਵਾਧੂ ਕਮਾਈ ਦਾ ਸਾਧਨ ਕਿਵੇਂ ਬਣੇ

    • ਲੇਖਕ, ਪਾਬਲੋ ਉਚੋਆ
    • ਰੋਲ, ਬੀਬੀਸੀ ਵਰਲਡ ਸਰਵਿਸ

ਯੂਜੀਨ ਚਾਓ ਮੁਸਕਰਾਉਂਦੇ ਹੋਏ ਕਹਿੰਦੇ ਹਨ, "ਮੈਂ ਪੂਰਾ ਸਿਲੇਬਸ ਆਪਣੇ ਦਿਮਾਗ ਵਿਚ ਰੱਖ ਸਕਦਾ ਹਾਂ।"

24-ਸਾਲਾ ਦੇ ਚਾਓ ਨੇ ਜ਼ੂਮ 'ਤੇ ਆਪਣੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿੰਗਾਪੁਰ ਮੈਨੇਜਮੈਂਟ ਯੂਨੀਵਰਸਿਟੀ ਵਿਚ ਬਿਜ਼ਨੇਸ ਮੈਨੇਜਮੇਂਟ ਦੇ ਵਿਦਿਆਰਥੀ ਹਨ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਕਾਰਨ ਦੀ ਜਿਸ ਕਰਕੇ ਚਾਓ ਇਨ੍ਹੀਂ ਦਿਨੀਂ ਚਰਚਾ ਵਿੱਚ ਆਏ ਹਨ।

ਇਹ ਵੀ ਪੜ੍ਹੋ

ਉਨ੍ਹਾਂ ਨੇ ਹਾਲ ਹੀ ਵਿੱਚ ਸਿੰਗਾਪੁਰ ਵਿੱਚ ਦੋ ਪ੍ਰੀਖਿਆਵਾਂ ਪਾਸ ਕੀਤੀਆਂ ਅਤੇ ਰੀਅਲ ਸਟੇਟ ਏਜੰਟ ਬਣ ਗਏ। ਇਸ ਤੋਂ ਬਾਅਦ, ਉਨ੍ਹਾਂ ਨੇ ਆਪਣੇ ਇਗਜ਼ਾਮ ਨੋਟ੍ਸ ਆਨਲਾਈਨ ਵਿਕਰੀ ਲਈ ਉਪਲਬਧ ਕਰਵਾਏ। ਉਹ ਇਨ੍ਹਾਂ ਨੋਟ੍ਸ ਨੂੰ 'ਮਾਈਂਡ ਮੈਪਸ' ਕਹਿੰਦੇ ਹਨ।

ਚਾਓ ਹਾਲਾਂਕਿ ਪਹਿਲੇ ਅਜਿਹੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੇ ਇਸ ਕਿਸਮ ਦੀ ਸਫ਼ਲਤਾ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਮਾਈ ਕਰਨ ਵਿਚ ਕਾਮਯਾਬ ਵੀ ਹੋਏ ਹਨ, ਪਰ ਅੱਜਕੱਲ ਉਨ੍ਹਾਂ ਦੇ ਨੋਟ੍ਸ ਦੀ ਮੰਗ ਕਾਫ਼ੀ ਜ਼ਿਆਦਾ ਵੱਧ ਗਈ ਹੈ।

ਨੋਟ੍ਸ ਦੀ ਮੰਗ

ਉਹ ਹੁਣ ਤੱਕ ਲਗਭਗ 1,500 ਮਾਈਂਡ ਮੈਪਸ ਵੇਚ ਚੁੱਕੇ ਹਨ। ਕਈ ਵਾਰ ਉਨ੍ਹਾਂ ਨੇ ਇੱਕ ਹਫਤੇ ਵਿੱਚ 1000 ਯੂਐਸ ਡਾਲਰ ਵੀ ਕਮਾਏ ਹਨ। ਉਨ੍ਹਾਂ ਨੇ ਆਪਣੇ ਸਟਡੀ ਮਟੀਰਿਅਲ ਨੂੰ ਕਾਰੋਬਾਰ ਵਿੱਚ ਬਦਲ ਦਿੱਤਾ ਹੈ।

ਸਿੰਗਾਪੁਰ ਵਿਚ ਰੀਅਲ ਅਸਟੇਟ ਕਾਰੋਬਾਰ ਵਿਚ ਕਿਸੇ ਨੂੰ ਏਜੰਟ ਬਣਨ ਲਈ ਘੱਟੋ-ਘੱਟ 60 ਘੰਟਿਆਂ ਦਾ ਕੋਰਸ ਕਰਨਾ ਪੈਂਦਾ ਹੈ ਅਤੇ ਦੋ-ਭਾਗਾਂ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਇਸ ਪ੍ਰੀਖਿਆ ਨੂੰ ਆਰਈਐਸ ਪ੍ਰੀਖਿਆ ਕਿਹਾ ਜਾਂਦਾ ਹੈ।

ਚਾਓ ਨੇ ਬੀਬੀਸੀ ਨੂੰ ਦੱਸਿਆ, "ਇਹ ਕੋਈ ਸੌਖੀ ਪ੍ਰਕਿਰਿਆ ਨਹੀਂ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਿੰਗਾਪੁਰ ਵਿਚ ਨਿਯਮਾਂ 'ਤੇ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈ। ਮੈਨੂੰ ਅਹਿਸਾਸ ਹੋਇਆ ਕਿ ਪੜ੍ਹਾਈ ਦੇ ਤੁਰੰਤ ਅਤੇ ਤੇਜ਼ ਢੰਗ ਦੀ ਜ਼ਰੂਰਤ ਦੀ ਬਹੁਤ ਵੱਡੀ ਮੰਗ ਹੈ।"

ਯੂਜ਼ਰਸ ਫੀਸ ਭਰ ਕੇ ਉਹ '16 ਮਾਈਂਡ ਮੈਪਸ' ਡਾਊਨਲੋਡ ਕਰ ਸਕਦੇ ਹਨ ਜਿਨ੍ਹਾਂ ਨੂੰ ਚਾਓ ਨੇ ਆਪਣੀ ਪਰੀਖਿਆ ਵਿੱਚ ਵਰਤਿਆ ਸੀ।

ਮਾਈਂਡ ਮੈਪਸ ਦਰਅਸਲ ਕੌੰਨਸੈਪਟ ਅਤੇ ਆਈਡਿਆ ਦਾ ਗ੍ਰਾਫ਼ਿਕ ਚਿੱਤਰਨ ਹੈ। ਇਹ ਮਨ ਵਿਚਲੀ ਧਾਰਨਾਵਾਂ ਨੂੰ ਅਸਾਨੀ ਨਾਲ ਸਮਝਣ ਅਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਜੋੜਨ ਵਿਚ ਸਹਾਇਤਾ ਕਰਦੇ ਹਨ।

ਚਾਓ ਦੇ ਮਾਈਂਡ ਮੈਪ ਵਿੱਚ ਗਣਿਤ ਦੇ ਫਾਰਮੂਲੇ, ਟੇਬਲ ਅਤੇ ਕਈ ਹੋਰ ਸਿਲੇਬਸ ਆਈਟਮਾਂ ਤੋਂ ਇਲਾਵਾ ਲੀਗਲ ਅਤੇ ਮਾਰਕੀਟਿੰਗ ਕੌਨਸੈਪਟ ਵੀ ਸ਼ਾਮਲ ਹਨ।

ਚੋਅ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ, "ਮੈਪਸ ਤੁਹਾਨੂੰ ਸਿੱਖਣ ਵਿਚ ਸਹਾਇਤਾ ਕਰਦੇ ਹਨ। ਉਹ ਤੁਹਾਨੂੰ ਇਸ ਵਿਸ਼ੇ ਦੀ ਇਕ ਡੂੰਘੀ ਸਮਝ ਦਿੰਦੇ ਹਨ, ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਬਾਰੀਕੀ ਨਾਲ ਵੀ ਸਮਝ ਸਕਦੇ ਹੋ। ਜੇ ਤੁਹਾਡੇ ਮਨ ਵਿਚ ਕੋਈ ਸਵਾਲ ਹੈ ਤਾਂ ਤੁਸੀਂ ਉਸ ਲਈ ਟੈਕਸਟਬੁੱਕ ਦੀ ਮਦਦ ਲੈਣ ਅਤੇ ਪੂਰੇ ਅਧਿਆਇ ਦੀ ਖੋਜ ਕਰਨ ਦੀ ਬਜਾਏ ਉਸਨੂੰ ਮਾਈਂਡ ਮੈਪ ਵਿਚ ਸਿੱਧਾ ਲੱਭ ਸਕਦੇ ਹੋ।"

ਚਾਓ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਸਕੂਬਾ ਡਾਈਵਿੰਗ ਕਰਦਿਆਂ ਪੜਾਉਣ ਦਾ ਹੁਨਰ ਅਤੇ ਬਿਨਾਂ ਕੁਝ ਕਹੇ ਆਪਣੀ ਗੱਲ ਰੱਖਣ ਦੀ ਯੋਗਤਾ ਸਿੱਖੀ ਹੈ।

ਇਹ ਵੀ ਪੜ੍ਹੋ

'ਭਾਸ਼ਾ ਦੀ ਕੋਈ ਲੋੜ ਨਹੀਂ'

ਉਹ 14 ਸਾਲ ਦੀ ਉਮਰ ਤੋਂ ਹੀ ਅਭਿਆਸ ਕਰ ਰਹੇ ਹਨ ਅਤੇ ਤਿੰਨ ਸਾਲ ਪਹਿਲਾਂ ਸਕੂਬਾ ਡਾਈਵਿੰਗ ਦੇ ਮਾਸਟਰ ਬਣ ਗਏ ਹਨ। ਉਹ ਸਕੂਬਾ ਡਾਇਵਿੰਗ ਦੇ ਖੇਤਰ ਵਿਚ ਵੀ ਇਕ ਇੰਸਟ੍ਰਕਟਰ ਬਣ ਗਏ ਹਨ। ਉਹ ਲੋਕਾਂ ਨੂੰ ਸਮੁੰਦਰ ਵਿਚ ਘੁੰਮਣ ਲਈ ਲੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਕਸਰ ਫਿਲਪੀਨਜ਼, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੀਆਂ ਸੁੰਦਰ ਥਾਵਾਂ 'ਤੇ ਗੋਤਾਖੋਰੀ' ਤੇ ਲੈ ਜਾਂਦੇ ਹਨ।

ਉਹ ਕਹਿੰਦੇ ਹਨ, "ਡਾਈਵਿੰਗ ਇਨਸਟ੍ਰਕਟਰ ਹੋਣ ਦੇ ਨਾਤੇ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਭਾਸ਼ਾ ਸੰਚਾਰ ਲਈ ਮਹੱਤਵਪੂਰਨ ਹੈ ਪਰ ਇਸ ਦੀ ਕੋਈ ਲਾਜ਼ਮੀ ਜ਼ਰੂਰਤ ਨਹੀਂ ਹੈ।"

ਉਨ੍ਹਾਂ ਕਿਹਾ, "ਤੁਸੀਂ ਪਾਣੀ ਦੇ ਅੰਦਰ ਗੱਲ ਨਹੀਂ ਕਰ ਸਕਦੇ। ਤੁਸੀਂ ਪਾਣੀ ਦੇ ਅੰਦਰ 'ਹੈਲੋ' ਜਾਂ 'ਮੇਰਾ ਮਾਸਕ ਲੀਕ ਹੋ ਰਿਹਾ ਹੈ' ਵਰਗੀਆਂ ਗੱਲਾਂ ਨਹੀਂ ਸਕਦੇ। ਹਰ ਚੀਜ ਨੂੰ ਚਿਹਰੇ ਦੇ ਭਾਵ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾਇਆ ਜਾਣਾ ਚਾਹੀਦਾ ਹੈ।"

ਚਾਓ ਦਾ ਕਹਿਣਾ ਹੈ ਕਿ ਡਾਈਵਿੰਗ ਨੇ ਉਨ੍ਹਾਂ ਨੂੰ ਸਿੱਖਣ ਲਈ ਦੋ ਹੋਰ ਹੁਨਰ ਦਿੱਤੇ ਹਨ, ਪਹਿਲਾਂ ਲੋਕਾਂ ਅਤੇ ਹੋਰ ਸੱਭਿਆਚਾਰਾਂ ਦੇ ਵਿਦਿਆਰਥੀਆਂ ਨਾਲ ਜੁੜਨਾ ਜੋ ਡਾਇਵਿੰਗ ਵਿਚ ਰੁਚੀ ਰੱਖਦੇ ਹਨ, ਅਤੇ ਦੂਜੀ ਗੱਲ ਐਡਵੈਂਚਰ ਦਾ ਅਨੰਦ ਲੈਣਾ ਸਿੱਖਣਾ।

ਮੈਕਸੀਕੋ ਦਾ ਸੁਪਨਾ

ਚਾਓ ਪਿਛਲੇ ਸਾਲ ਮੈਕਸੀਕੋ ਦੇ ਪੂਏਬਲਾ ਵਿਚ ਇਕ ਐਕਸਚੇਂਜ ਪ੍ਰੋਗਰਾਮ ਦੌਰਾਨ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਪਯੂਬਲਾ ਇੱਕ 'ਸੁੰਦਰ ਅਤੇ ਸ਼ਾਂਤ' ਜਗ੍ਹਾ ਹੈ ਅਤੇ ਮੈਕਸੀਕੋ ਦੇ ਲੋਕ ਕਾਫ਼ੀ 'ਦੋਸਤਾਨਾ' ਹਨ।

ਉਨ੍ਹਾਂ ਨੂੰ ਵਰਲਡ ਟ੍ਰੇਡ ਸੈਂਟਰ ਵਿਚ ਤਾਂ ਕੋਈ ਜਗ੍ਹਾ ਨਹੀਂ ਮਿਲੀ, ਪਰ 27ਵੀਂ ਮੰਜ਼ਲ 'ਤੇ ਥੋੜੇ ਸਮੇਂ ਲਈ, ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ।

ਉਥੇ ਮੌਜੂਦ ਕਿਊਬਾਈ ਪ੍ਰਬੰਧਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਪਰ ਫਿਰ ਉਨ੍ਹਾਂ ਨੇ ਸਿੰਗਾਪੁਰ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਵਿਚ ਆਪਣੀ ਦਿਲਚਸਪੀ ਦਿਖਾਈ।

ਚਾਓ ਦੀ ਕੰਪਨੀ ਆਰਈਐਸ ਟਿਊਟਰ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਸਹਾਇਤਾ ਕਰਦੀ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਨਾਲ ਵਿਦਿਆਰਥੀ ਸਿੰਗਾਪੁਰ ਵਿਚ ਰੀਅਲ ਅਸਟੇਟ ਸੈਕਟਰ ਵਿਚ ਏਜੰਟ ਬਣ ਜਾਂਦੇ ਹਨ।

ਉਹ ਕਹਿੰਦੇ ਹਨ ਕਿ ਉਹ ਆਪਣੇ ਕਾਰੋਬਾਰ ਨੂੰ ਆਈਟੀ ਸਰਟੀਫਿਕੇਸ਼ਨ ਮਾਰਕੀਟ ਵਿੱਚ ਵੀ ਫੈਲਾਉਣਾ ਚਾਹੁੰਦੇ ਹਨ। ਪਰ ਉਸੇ ਸਮੇਂ, ਉਹ ਇਹ ਪਰਖਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਮਾਡਲ ਕਿੰਨਾ ਕੰਮ ਕਰੇਗਾ।

ਚਾਓ ਖ਼ੁਦ ਇਕ ਰਿਅਲ ਇਸਟੇਟ ਦੇ ਕਾਰੋਬਾਰੀ ਨਹੀਂ ਬਣਨਾ ਚਾਹੁੰਦਾ, ਉਹ ਸਿਰਫ਼ ਆਪਣੀ ਮਾਂ ਦੀ ਮਦਦ ਕਰਨਾ ਚਾਹੁੰਦਾ ਹਨ, ਜੋ 30 ਸਾਲਾਂ ਤੋਂ ਰਿਅਲ ਇਸਟੇਟ ਦੇ ਕਾਰੋਬਾਰ ਵਿਚ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)