ਕੋਰੋਨਾਵਾਇਰਸ ਇਲਾਜ: ਡੈਕਸਾਮੀਥੇਸੋਨ ਦਵਾਈ ਕੀ ਹੈ, ਜੋ ਵੈਂਟੀਲੇਟਰ ਉੱਤੇ ਪਏ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ

ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਦਵਾਈ ਕੀ ਹੈ?

ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।

ਇਹ ਕਿਵੇਂ ਕੰਮ ਕਰਦੀ ਹੈ?

ਇਹ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਕੰਮ ਕਰਦੀ ਹੈ।

ਜਦੋਂ ਸਰੀਰ ਇਸ ਵਾਇਰਸ ਖ਼ਿਲਾਫ਼ ਲੜਨ ਦੀ ਕੋਸ਼ਿਸ਼ ਕਰਦਾ ਹੈ, ਕੋਰੋਨਾਵਾਇਰਸ ਲਾਗ ਸੋਜਿਸ਼ ਨੂੰ ਵਧਾ ਦਿੰਦੀ ਹੈ।

ਪਰ ਕਈ ਵਾਰ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਹੱਦੋਂ ਵੱਧ ਥੱਕ ਜਾਂਦੀ ਹੈ ਅਤੇ ਇਸ ਦੀ ਪ੍ਰਤੀਕਿਰਿਆ ਘਾਤਕ ਸਾਬਿਤ ਹੋ ਸਕਦੀ ਹੈ। ਲਾਗ 'ਤੇ ਹਮਲਾ ਕਰਨ ਲਈ ਤਿਆਰ ਕੀਤੀ ਗਈ ਹੈ , ਇਹ ਦਵਾਈ ਸਰੀਰ ਦੇ ਆਪਣੇ ਸੈੱਲਜ਼ 'ਤੇ ਹਮਲਾ ਕਰਦੀ ਹੈ।

ਡੈਕਸਾਮੀਥੇਸੋਨਇਸ ਅਸਰ ਨੂੰ ਸ਼ਾਂਤ ਕਰਦੀ ਹੈ।

ਇਹ ਹਸਪਤਾਲ ਵਿੱਚ ਦਾਖ਼ਲ ਵੈਂਟੀਲੇਸ਼ਨ 'ਤੇ ਜਾਂ ਆਕਸੀਜਨ 'ਤੇ ਪਏ ਮਰੀਜ਼ਾਂ ਲਈ ਕਾਰਗਰ ਹੈ।

ਇਹ ਦਵਾਈ ਘੱਟ ਲੱਛਣਾਂ ਵਾਲੇ ਲੋਕਾਂ 'ਤੇ ਕੰਮ ਨਹੀਂ ਕਰਦੀ ਅਤੇ ਇਸ ਵੇਲੇ ਉਨ੍ਹਾਂ ਦੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਘਟਾਉਣਾ ਲਾਹੇਵੰਦ ਨਹੀਂ ਹੁੰਦਾ।

ਇਹ ਕਿੰਨੀ ਕੁ ਅਸਰਦਾਰ?

ਜਿਨ੍ਹਾਂ ਵਿਗਿਆਨੀਆਂ ਨੇ ਇਸ ਦੇ ਟ੍ਰਾਇਲ ਕੀਤੇ ਹਨ, ਉਨ੍ਹਾਂ ਮੁਤਾਬਕ ਵੈਂਟੀਲੇਟਰ 'ਤੇ ਪਏ ਤਿੰਨ ਮਰੀਜ਼ਾਂ ਵਿਚੋਂ ਇੱਕ ਦੀ ਜਾਨ ਬਚਾਈ ਜਾ ਸਕਦੀ ਹੈ।

ਇਸੇ ਤਰ੍ਹਾਂ ਆਕਸੀਜਨ 'ਤੇ ਪਏ 5 ਮਰੀਜ਼ਾਂ ਵਿਚੋਂ ਇੱਕ ਦੀ ਜਾਨ ਬਚ ਸਕਦੀ ਹੈ।

ਹਾਲਾਂਕਿ ਉਨ੍ਹਾਂ ਮਰੀਜ਼ਾਂ ਲਈ ਕੋਈ ਮਹੱਤਵਪੂਰਨ ਸੰਕੇਤ ਨਹੀਂ ਹਨ ਜੋ ਰੈਸਪੀਰੈਟਰੀ ਸਪੋਰਟ 'ਤੇ ਹਨ ਯਾਨਿ ਜਿਨ੍ਹਾਂ ਸਾਹ ਲੈਣ ਵਿੱਚ ਸਹਾਇਤਾ ਦਿੱਤੀ ਜਾ ਰਹੀ ਹੈ।

ਟ੍ਰਾਇਲ ਕੀ ਸੀ?

ਰਿਕਵਰੀ ਦੇ ਸਿੱਟੇ (ਰੈਂਡੇਮਾਇਸਡ ਐਵੇਲਿਊਸ਼ਨ ਆਫ ਕੋਵਿਡ-19 ਥੈਰੇਪੀ) ਟ੍ਰਾਇਲ ਆਕਸਫਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਹਨ।

ਟੈਸਟ ਕੀਤਾ ਗਿਆ ਕਿ ਕਿਸੇ ਹੋਰ ਰੋਗਾਂ ਲਈ ਵਰਤੀਆ ਜਾ ਰਹੀਆਂ ਮੌਜੂਦਾ ਦਵਾਈਆਂ ਕੋਵਿਡ-19 ਦੇ ਇਲਾਜ ਲਈ ਲਾਹੇਵੰਦ ਹੋ ਸਕਦੀਆਂ ਹਨ।

10 ਦਿਨਾਂ ਦੇ ਟ੍ਰਾਇਲ ਦੌਰਾਨ, ਕਰੀਬ 2100 ਮਰੀਜ਼ਾਂ ਨੇ ਰੋਜ਼ਾਨਾ 6ਮਿਲੀਗ੍ਰਾਮ ਡੈਕਸਾਮੀਥੇਸੋਨ ਲਈ।

ਉਨ੍ਹਾਂ ਦੇ ਠੀਕ ਹੋਣ ਦੀ ਤੁਲਨਾ 43,000 ਤੋਂ ਵੱਧ ਮਰੀਜ਼ਾਂ ਦੇ ਅਚਾਨਕ ਲਏ ਗਏ ਸੈਂਪਲਾਂ ਨਾਲ ਕੀਤੀ ਗਈ, ਜਿਨ੍ਹਾਂ ਦਾ ਹੋਰ ਕੋਈ ਵਾਧੂ ਇਲਾਜ ਨਹੀਂ ਕੀਤਾ ਜਾ ਰਿਹਾ ਸੀ।

ਵਿਗਿਆਨੀਆਂ ਨੂੰ ਆਸ ਹੈ ਕਿ ਡੈਕਸਾਮੀਥੇਸੋਨ ਆਖ਼ਰਕਾਰ ਕਾਬਿਲ ਦਵਾਈ ਵਜੋਂ ਵਰਤੀ ਜਾ ਸਕਦੀ ਹੈ, ਜਿਸ ਨਾਲ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕਦਾ ਹੈ।

ਹੁਣ ਬਾਲਗ਼ਾਂ ਲਈ ਇਸ ਦਵਾਈ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਗਰਭਵਤੀ ਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਨਹੀਂ।

ਡਰੱਗ ਕਿੰਨੇ ਵਿਆਪਕ ਰੂਪ ਵਿੱਚ ਉਪਲਬਧ ਹੈ?

ਡੈਕਸਾਮੀਥੇਸੋਨ ਇੱਕ ਕਫਾਇਤੀ ਦਵਾਈ ਅਤੇ ਇਹ ਪਹਿਲਾਂ ਤੋਂ ਮੌਜੂਦ ਕਰਕੇ ਇਸ ਦੀ ਸਪਲਾਈ ਵੀ ਵਧੀਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਤੋਂ ਹੀ 2 ਲੱਖ ਲੋਕਾਂ ਦੇ ਇਲਾਜ ਕਰਨ ਲਈ ਕਾਫ਼ੀ ਮਾਤਰਾ ਵਿੱਚ ਦਵਾਈ ਹੈ।

ਬਰਤਾਨੀਆ ਦੀ ਇਸ ਦਵਾਈ ਦੀ ਕੀਮਤ 5.40 ਪੌਂਡ ਯਾਨਿ ਕਰੀਬ 517 ਰੁਪਏ ਦਾ ਲਾਗਤ ਆਵੇਗੀ ਅਤੇ ਇਹ ਇਲਾਜ ਲਗਾਤਾਰ 10 ਦਿਨ ਤੱਕ ਚੱਲੇਗਾ।

ਇਹ ਪਹਿਲੀ ਵਾਰ 1957 ਬਣਾਈ ਗਈ ਸੀ ਅਤੇ 1960ਵਿਆਂ ਦੇ ਸ਼ੁਰੂਆਤ ਬਰਤਾਨੀਆਂ ਵਿੱਚ ਵਰਤੋਂ ਲਈ ਉਪਲਬਧ ਹੋਈ ਸੀ।

ਇੰਨੀ ਪੁਰਾਣੀ ਹੋਣ ਕਰਕੇ ਇਹ ਦਵਾਈ ਪੇਟੈਂਟ ਨਹੀਂ ਹੈ।

ਇਸ ਦਾ ਮਤਲਬ ਹੈ ਕਿ ਵੱਖਰੀਆਂ-ਵੱਖਰੀਆਂ ਕੰਪਨੀਆਂ ਇਸ ਨੂੰ ਬਣਾ ਸਕਦੀਆਂ ਹਨ ਅਤੇ ਪੂਰੀ ਦੁਨੀਆਂ ਵਿੱਚ ਵੱਡੇ ਪੱਧਰ 'ਤੇ ਮੌਜੂਦ ਹੈ।

ਇਹ ਵਿਕਾਸਸ਼ੀਲ ਦੇਸ਼ਾਂ ਲਈ ਵਧੀਆ ਖ਼ਬਰ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਟ੍ਰਾਇਲ ਦੇ ਸਿੱਟਿਆਂ ਦਾ ਸੁਆਗਤ ਕੀਤਾ ਹੈ।

ਸਿਹਤ ਅਤੇ ਸਮਾਜਿਕ ਦੇਖਭਾਲ ਦਾ ਕਹਿਣਾ ਹੈ ਕਿ ਦਵਾਈ ਨੂੰ ਸਰਕਾਰ ਨੇ ਬਰਾਮਦਗੀ ਦੀ ਉਸ ਸੂਚੀ ਵਿੱਚ ਵੀ ਜੋੜਿਆ ਗਿਆ ਹੈ, ਜੋ ਕੰਪਨੀਆਂ ਨੂੰ ਯੂਕੇ ਦੇ ਮਰੀਜ਼ਾਂ ਲਈ ਦਵਾਈਆਂ ਖਰੀਦਣ ਅਤੇ ਕਿਸੇ ਹੋਰ ਦੇਸ਼ ਵਿਚ ਵੱਧ ਕੀਮਤ 'ਤੇ ਵੇਚਣ 'ਤੇ ਪਾਬੰਦੀ ਲਗਾਉਂਦੀ ਹੈ।

ਹੋਰ ਕਿਸ ਲਈ ਵਰਤਿਆ ਜਾ ਸਕੀ ਹੈ?

ਇਹ ਦਵਾਈ ਕਈ ਤਰੀਕਿਆਂ ਦੀਆਂ ਬਿਮਾਰੀਆਂ ਲਈ ਵਰਤੀ ਜਾਂਦੀ ਹੈ, ਜਿਸ ਵਿੱਚ ਸੋਜਿਸ਼ ਜਾਂ ਅਜਿਹੀ ਸਥਿਤੀ ਜਿਸ ਵਿੱਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਹੱਦੋਂ ਵੱਧ ਹੋ ਜਾਂਦੀ ਹੈ, ਜਿਵੇਂ, ਅਸਥਮਾ ਦੀ ਗੰਭੀਰ ਹਾਲਤ, ਜਦੋਂ ਸਾਹ ਵਾਲੀ ਨਲੀ ਵਿੱਚ ਸੋਜਿਸ਼ ਆ ਜਾਂਦੀ ਹੈ ਅਤੇ ਫੇਫੜਿਆਂ ਦੀ ਐਲਰਜੀ ਜਾਂ ਸੋਜਿਸ਼ ਜੋ ਜੋੜਾਂ ਦੇ ਦਰਦ ਦਾ ਕਾਰਨ ਬਣਦੀ ਹੈ।

ਡੈਕਸਾਮੀਥੇਸੋਨ ਆਟੋਇਮਿਊਨ ਜਾਂ ਲਿਊਪਸ, ਗਠੀਆ ਆਦਿ ਵਰਗੇ ਰੋਗਾਂ ਲਈ ਲਾਹੇਵੰਦ ਹੈ।

ਕੀ ਇਸ ਦੇ ਕੋਈ ਮਾੜੇ ਪ੍ਰਭਾਵ ਵੀ ਹਨ ?

ਡੈਕਸਾਮੀਥੇਸੋਨ ਦੇ ਮਾੜੇ ਪ੍ਰਭਾਵਾਂ ਵਿੱਚ ਚਿੰਤਾ, ਨੀਂਦ ਨਾ ਆਉਣਾ, ਭਾਰ ਦਾ ਵਧਣਾ ਆਦਿ ਹਨ।

ਦੁਰਲਭ ਮਾੜੇ ਪ੍ਰਭਾਵਾਂ ਵਿੱਚ ਅੱਖਾਂ ਦੇ ਰੋਗ, ਨਜ਼ਰ ਦਾ ਧੁੰਦਲਾਪਨ ਅਤੇ ਨਕਸੀਰ ਫੁੱਟਣਆ ਵੀ ਸ਼ਾਮਿਲ ਹਨ।

ਹਾਲਾਂਕਿ, ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਇਸ ਦੇ ਥੋੜ੍ਹੇ ਜਿਹੇ ਡੋਜ਼ ਦੀ ਲੋੜ ਹੈ, ਜਿਸ ਨਾਲ ਮਾੜੇ ਪ੍ਰਭਾਵ ਸੀਮਤ ਹੋ ਜਾਂਦੇ ਹਨ।

ਇੰਗਲੈਂਡ ਦੇ ਚੀਫ ਮੈਡੀਕਲ ਅਧਿਕਾਰੀ ਦਾ ਕਹਿਣਾ ਹੈ, "ਮਰੀਜ਼ਾਂ ਨੂੰ ਦਿੱਤੀ ਗਈ ਡੈਕਸਾਮੀਥੇਸੋਨ ਦਵਾਈ ਦਾ ਕਿਸੇ ਵੀ ਮਰੀਜ਼ 'ਚ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)