ਆਸਟਰੇਲੀਆ ’ਚ ਲੱਗੀ ਅੱਗ ਕਿੰਨੀ ਖ਼ਤਰਨਾਕ ਹੈ, ਇਨ੍ਹਾਂ 11 ਤਸਵੀਰਾਂ ਰਾਹੀ ਸਮਝੋ

ਆਸਟਰੇਲੀਆ ਦਾ ਦੁਖਾਂਤ ਹਰ ਕਿਸੇ ਨੂੰ ਝੰਜੋੜ ਰਿਹਾ ਹੈ। ਹਰ ਪਾਸੇ ਅੱਗ ਦਾ ਕਹਿਰ ਹੈ। ਇਸ ਅੱਗ ਦੀ ਚਪੇਟ 'ਚ ਆ ਕੇ 24 ਤੋਂ ਵੱਧ ਲੋਕ ਮਰ ਗਏ ਹਨ ਅਤੇ ਲਗਭਗ 1500 ਘਰ ਤਬਾਹ ਹੋਏ ਹਨ। ਸਮੁੰਦਰੀ ਕੰਢੇ 'ਤੇ ਵੱਸਿਆ ਸ਼ਹਿਰ ਮੱਲਕੋਟਾ ਸਭ ਤੋਂ ਪ੍ਰਭਾਵਿਤ ਹੋਇਆ ਹੈ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਅੱਗ ਨਾਲ ਹੋ ਰਹੀ ਤਬਾਹੀ ਦੇ ਮਹੀਨਿਆਂ ਤੱਕ ਜਾਰੀ ਰਹਿਣ ਦੇ ਆਸਾਰ ਹਨ। ਜਿਨ੍ਹਾਂ ਲੋਕਾਂ ਦੇ ਅੱਗ ਨਾਲ ਘਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ, ਉਨ੍ਹਾਂ ਦੀ ਸਹਾਇਤਾ ਲਈ ਇੱਕ ਰਿਕਵਰੀ ਏਜੰਸੀ ਬਣਾਈ ਜਾਵੇਗੀ।

ਆਸਟਰੇਲੀਆ ਵਿੱਚ ਅੱਗ ਬੁਝਾਉ ਸੇਵਾਵਾਂ ਲਈ ਇਕ ਫੰਡਰੇਜ਼ਰ ਨੇ ਸਿਰਫ਼ 48 ਘੰਟਿਆਂ ਵਿੱਚ 20 ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਹੈ। ਆਸਟਰੇਲੀਆਈ ਕਾਮੇਡੀਅਨ ਸੇਲੇਸਟ ਬਾਰਬਰ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਤੇ ਅਪੀਲ ਕਰਦਿਆਂ ਲਿਖਿਆ ਸੀ, "ਕਿਰਪਾ ਕਰਕੇ ਕਿਸੇ ਵੀ ਤਰੀਕੇ ਨਾਲ ਸਹਾਇਤਾ ਕਰੋ। ਇਹ ਭਿਆਨਕ ਹੈ।" ਗੁਆਂਢੀ ਰਾਜ ਵਿਕਟੋਰੀਆ ਵਿੱਚ ਅੱਗ ਦੀਆਂ ਲਪਟਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਜਦੋਂ ਹਵਾ ਨੇ ਅੱਗ ਨੂੰ ਵਧਾ ਦਿੱਤਾ, ਤਾਂ ਦੱਖਣੀ-ਪੂਰਬੀ ਆਸਟਰੇਲੀਆ ਦੇ ਇਲਾਕਿਆਂ ਵਿੱਚ ਅਸਮਾਨ ਲਾਲ ਹੋ ਗਿਆ ਅਤੇ ਹਨੇਰਾ ਹੋ ਗਿਆ।

ਇਹ ਵੀ ਪੜ੍ਹੋ

ਦੱਖਣ-ਪੂਰਬੀ ਆਸਟਰੇਲੀਆ ਦੇ ਕਈ ਇਲਾਕਿਆਂ ਨੂੰ ਆਸਮਾਨ ਨੇ ਲਾਲ ਕਰ ਦਿੱਤਾ ਅਤੇ ਹਨੇਰਾ ਹੋ ਗਿਆ ਕਿਉਂਕਿ ਹਵਾ ਨੇ ਅੱਗ ਨੂੰ ਹੋਰ ਤੇਜ਼ ਕਰ ਦਿੱਤਾ। ਸਿਡਨੀ ਤੋਂ ਲਗਭਗ 200 ਮੀਲ ਦੱਖਣ ਵਿੱਚ ਟਾਬੂਰੀ ਝੀਲ ਦੇ ਵਸਨੀਕਾਂ ਦਾ ਇੱਕ ਜੋੜਾ ਜੰਗਲ ਨੂੰ ਭੜਕਦੇ ਹੋਏ ਵੇਖ ਰਿਹਾ ਸੀ। ਤਬਾਹੀ ਦਾ ਮੰਜ਼ਰ ਦਰਦਨਾਕ ਹੈ।

ਪੂਰਬ ਅਤੇ ਦੱਖਣੀ ਤੱਟ ਦੇ ਇਲਾਕਿਆਂ ਵਿੱਚ ਅੱਗ ਵੱਧਦੀ ਜਾ ਰਹੀ ਹੈ, ਇੱਥੇ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ। ਇਨ੍ਹਾਂ ਖੇਤਰਾਂ ਵਿੱਚ ਸਿਡਨੀ ਅਤੇ ਐਡੀਲੇਡ ਦੇ ਆਸ ਪਾਸ ਦੇ ਖੇਤਰ ਸ਼ਾਮਲ ਹਨ। ਅੰਦਾਜ਼ਨ ਕਰੀਬ 1500 ਘਰ ਤਬਾਹ ਹੋ ਗਏ ਹਨ।

ਦੱਖਣ-ਪੂਰਬੀ ਆਸਟਰੇਲੀਆ 'ਚ ਇਕੱਲੇ ਨਿਉ ਸਾਉਥ ਵੇਲਜ਼ ਵਿੱਚ 40 ਹੈਕਟੇਅਰ ਖੇਤਰ ਸੜ ਗਿਆ ਹੈ। ਇਹ ਉਸ ਖੇਤਰ ਨਾਲੋਂ ਚਾਰ ਗੁਣਾ ਜ਼ਿਆਦਾ ਹੈ ਜੋ ਅਮੇਜ਼ਨ ਵਿੱਚ ਸਾਲ 2019 'ਚ (ਲਗਭਗ 900,000 ਹੈਕਟੇਅਰ) ਅਤੇ ਕੈਲੀਫੋਰਨੀਆ, ਸੰਯੁਕਤ ਰਾਜ (800,000 ਹੈਕਟੇਅਰ) ਵਿੱਚ ਸੜ ਗਿਆ ਸੀ।

ਇਹ ਸੈਟੇਲਾਈਟ ਤਸਵੀਰ ਸ਼ਨੀਵਾਰ ਯਾਨਿ 4 ਜਨਵਰੀ ਦੀ ਹੈ। ਇਸ ਤਸਵੀਰ 'ਚ ਵਿਖਾਈ ਦੇ ਰਿਹਾ ਹੈ ਕਿ ਦੱਖਣੀ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਓਸਬਰਸਟ ਤੱਟ ਨੂੰ ਅੱਗ ਕਿਵੇਂ ਸਾੜ ਰਹੀ ਹੈ।

ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਈ ਆਸਟਰੇਲੀਆ 'ਚ ਲੱਗੀ ਇਸ ਅੱਗ ਨੇ ਘੱਟੋ ਘੱਟ 24 ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਲੋਕ ਲਾਪਤਾ ਹੋ ਚੁੱਕੇ ਹਨ। ਆਸਟਰੇਲੀਆਂ ਵਿੱਚ ਹਮੇਸ਼ਾਂ ਜੰਗਲਾਂ 'ਚ ਅੱਗ ਲੱਗਦੀ ਹੈ ਪਰ ਇਸ ਸਾਲ ਉਹ ਪਹਿਲਾਂ ਨਾਲੋਂ ਬਹੁਤ ਮਾੜੀ ਹੈ।

ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਮੌਸਮ ਹੈ, ਇਹ ਵਰਤਾਰਾ 'ਹਿੰਦ ਮਹਾਂਸਾਗਰ ਦਾ ਡੀਪੋਲ' ਜਾਂ 'ਇੰਡੀਅਨ ਚਾਈਲਡ' ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਕਾਰਨ ਗਰਮੀ ਅਤੇ ਸੋਕੇ ਦਾ ਦੌਰ ਚਲਦਾ ਹੈ। ਲੋਕ ਤਾਂ ਅੱਗ ਦੇ ਕਹਿਰ ਤੋਂ ਭੱਜ ਕੇ ਬੱਚ ਸਕਦੇ ਹਨ ਅਤੇ ਪਰ ਅੱਗ ਦੀਆਂ ਲਪਟਾਂ ਜੰਗਲੀ ਜੀਵਾਂ ਲਈ ਵਿਨਾਸ਼ਕਾਰੀ ਹੋ ਰਹੀ ਹੈ।

ਸਭ ਤੋਂ ਪ੍ਰਭਾਵਤ ਇਲਾਕਿਆਂ ਵਿਚੋਂ ਇਕ ਹੈ ਵਿਕਟੋਰੀਆ ਦਾ ਮੱਲਾਕੂਟਾ ਜੋ ਕਿ ਮੈਲਬੌਰਨ ਤੋਂ ਲਗਭਗ 500 ਕਿਲੋਮੀਟਰ ਦੂਰੀ 'ਤੇ ਹੈ। ਇਹ ਸ਼ਹਿਰ ਸੈਰ ਸਪਾਟੇ ਲਈ ਜਾਣਿਆਂ ਜਾਂਦਾ ਹੈ।

ਮੱਲਾਕੂਟਾ ਦੇ ਬਹੁਤ ਸਾਰੇ ਵਸਨੀਕਾਂ ਨੂੰ ਇਸ ਖੇਤਰ 'ਚ ਤਬਾਹ ਕਰਨ ਵਾਲੀ ਅੱਗ ਤੋਂ ਬਚਣ ਲਈ ਪਾਣੀ ਵਿਚ ਛਾਲ ਮਾਰਨੀ ਪਈ। ਹਰ ਕਿਸਮ ਦੀਆਂ ਕਸ਼ਤੀਆਂ 'ਚ ਬੈਠ ਕੇ ਉਹ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਲਈ ਵਧੇਰੇ ਫੰਡਿੰਗ ਅਤੇ ਵਲੰਟੀਅਰ ਫਾਇਰਫਾਈਟਰਜ਼ ਨੂੰ ਤਨਖ਼ਾਹ ਦੇਣ ਦਾ ਵਾਅਦਾ ਕੀਤਾ। ਉਸਨੇ ਅੱਗ ਦੀ ਜੰਗ ਲੜਨ ਲਈ 3,000 ਫੌਜੀ ਭੇਜਣ ਦਾ ਐਲਾਨ ਵੀ ਕੀਤਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)