ਆਸਟਰੇਲੀਆ ’ਚ ਲੱਗੀ ਅੱਗ ਕਿੰਨੀ ਖ਼ਤਰਨਾਕ ਹੈ, ਇਨ੍ਹਾਂ 11 ਤਸਵੀਰਾਂ ਰਾਹੀ ਸਮਝੋ

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਡਨੀ ਤੋਂ ਲਗਭਗ 200 ਮੀਲ ਦੱਖਣ ਵਿੱਚ ਟਾਬੂਰੀ ਝੀਲ ਦੇ ਵਸਨੀਕਾਂ ਦਾ ਇੱਕ ਜੋੜਾ ਜੰਗਲ ਦੀ ਅੱਗ ਨੂੰ ਭੜਕਦੇ ਹੋਏ ਵੇਖ ਰਿਹਾ ਸੀ

ਆਸਟਰੇਲੀਆ ਦਾ ਦੁਖਾਂਤ ਹਰ ਕਿਸੇ ਨੂੰ ਝੰਜੋੜ ਰਿਹਾ ਹੈ। ਹਰ ਪਾਸੇ ਅੱਗ ਦਾ ਕਹਿਰ ਹੈ। ਇਸ ਅੱਗ ਦੀ ਚਪੇਟ 'ਚ ਆ ਕੇ 24 ਤੋਂ ਵੱਧ ਲੋਕ ਮਰ ਗਏ ਹਨ ਅਤੇ ਲਗਭਗ 1500 ਘਰ ਤਬਾਹ ਹੋਏ ਹਨ। ਸਮੁੰਦਰੀ ਕੰਢੇ 'ਤੇ ਵੱਸਿਆ ਸ਼ਹਿਰ ਮੱਲਕੋਟਾ ਸਭ ਤੋਂ ਪ੍ਰਭਾਵਿਤ ਹੋਇਆ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅੱਗ ਨਾਲ ਹੋ ਰਹੀ ਤਬਾਹੀ ਦੇ ਮਹੀਨਿਆਂ ਤੱਕ ਜਾਰੀ ਰਹਿਣ ਦੇ ਆਸਾਰ ਹਨ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਅੱਗ ਨਾਲ ਹੋ ਰਹੀ ਤਬਾਹੀ ਦੇ ਮਹੀਨਿਆਂ ਤੱਕ ਜਾਰੀ ਰਹਿਣ ਦੇ ਆਸਾਰ ਹਨ। ਜਿਨ੍ਹਾਂ ਲੋਕਾਂ ਦੇ ਅੱਗ ਨਾਲ ਘਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ, ਉਨ੍ਹਾਂ ਦੀ ਸਹਾਇਤਾ ਲਈ ਇੱਕ ਰਿਕਵਰੀ ਏਜੰਸੀ ਬਣਾਈ ਜਾਵੇਗੀ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟਰੇਲੀਆ 'ਚ ਲੱਗੀ ਅੱਗ ਨੇ ਬਦਲਿਆ ਅਸਮਾਨ ਦਾ ਰੰਗ

ਆਸਟਰੇਲੀਆ ਵਿੱਚ ਅੱਗ ਬੁਝਾਉ ਸੇਵਾਵਾਂ ਲਈ ਇਕ ਫੰਡਰੇਜ਼ਰ ਨੇ ਸਿਰਫ਼ 48 ਘੰਟਿਆਂ ਵਿੱਚ 20 ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਹੈ। ਆਸਟਰੇਲੀਆਈ ਕਾਮੇਡੀਅਨ ਸੇਲੇਸਟ ਬਾਰਬਰ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਤੇ ਅਪੀਲ ਕਰਦਿਆਂ ਲਿਖਿਆ ਸੀ, "ਕਿਰਪਾ ਕਰਕੇ ਕਿਸੇ ਵੀ ਤਰੀਕੇ ਨਾਲ ਸਹਾਇਤਾ ਕਰੋ। ਇਹ ਭਿਆਨਕ ਹੈ।" ਗੁਆਂਢੀ ਰਾਜ ਵਿਕਟੋਰੀਆ ਵਿੱਚ ਅੱਗ ਦੀਆਂ ਲਪਟਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਜਦੋਂ ਹਵਾ ਨੇ ਅੱਗ ਨੂੰ ਵਧਾ ਦਿੱਤਾ, ਤਾਂ ਦੱਖਣੀ-ਪੂਰਬੀ ਆਸਟਰੇਲੀਆ ਦੇ ਇਲਾਕਿਆਂ ਵਿੱਚ ਅਸਮਾਨ ਲਾਲ ਹੋ ਗਿਆ ਅਤੇ ਹਨੇਰਾ ਹੋ ਗਿਆ।

ਇਹ ਵੀ ਪੜ੍ਹੋ

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Amy savage

ਤਸਵੀਰ ਕੈਪਸ਼ਨ, ਆਸਟਰੇਲੀਆ 'ਚ ਲੱਗੀ ਅੱਗ ਨੇ ਬਦਲਿਆ ਅਸਮਾਨ ਦਾ ਰੰਗ

ਦੱਖਣ-ਪੂਰਬੀ ਆਸਟਰੇਲੀਆ ਦੇ ਕਈ ਇਲਾਕਿਆਂ ਨੂੰ ਆਸਮਾਨ ਨੇ ਲਾਲ ਕਰ ਦਿੱਤਾ ਅਤੇ ਹਨੇਰਾ ਹੋ ਗਿਆ ਕਿਉਂਕਿ ਹਵਾ ਨੇ ਅੱਗ ਨੂੰ ਹੋਰ ਤੇਜ਼ ਕਰ ਦਿੱਤਾ। ਸਿਡਨੀ ਤੋਂ ਲਗਭਗ 200 ਮੀਲ ਦੱਖਣ ਵਿੱਚ ਟਾਬੂਰੀ ਝੀਲ ਦੇ ਵਸਨੀਕਾਂ ਦਾ ਇੱਕ ਜੋੜਾ ਜੰਗਲ ਨੂੰ ਭੜਕਦੇ ਹੋਏ ਵੇਖ ਰਿਹਾ ਸੀ। ਤਬਾਹੀ ਦਾ ਮੰਜ਼ਰ ਦਰਦਨਾਕ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, PETER PARKS / AFP VIA GETTY IMAGES

ਤਸਵੀਰ ਕੈਪਸ਼ਨ, ਇਸ ਅੱਗ ਨਾਲ ਕਰੀਬ 1500 ਘਰ ਤਬਾਹ ਹੋ ਗਏ ਹਨ

ਪੂਰਬ ਅਤੇ ਦੱਖਣੀ ਤੱਟ ਦੇ ਇਲਾਕਿਆਂ ਵਿੱਚ ਅੱਗ ਵੱਧਦੀ ਜਾ ਰਹੀ ਹੈ, ਇੱਥੇ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ। ਇਨ੍ਹਾਂ ਖੇਤਰਾਂ ਵਿੱਚ ਸਿਡਨੀ ਅਤੇ ਐਡੀਲੇਡ ਦੇ ਆਸ ਪਾਸ ਦੇ ਖੇਤਰ ਸ਼ਾਮਲ ਹਨ। ਅੰਦਾਜ਼ਨ ਕਰੀਬ 1500 ਘਰ ਤਬਾਹ ਹੋ ਗਏ ਹਨ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣ-ਪੂਰਬੀ ਆਸਟਰੇਲੀਆ 'ਚ ਇਕੱਲੇ ਨਿਉ ਸਾਉਥ ਵੇਲਜ਼ ਵਿੱਚ 40 ਹੈਕਟੇਅਰ ਖੇਤਰ ਸੜ ਗਿਆ

ਦੱਖਣ-ਪੂਰਬੀ ਆਸਟਰੇਲੀਆ 'ਚ ਇਕੱਲੇ ਨਿਉ ਸਾਉਥ ਵੇਲਜ਼ ਵਿੱਚ 40 ਹੈਕਟੇਅਰ ਖੇਤਰ ਸੜ ਗਿਆ ਹੈ। ਇਹ ਉਸ ਖੇਤਰ ਨਾਲੋਂ ਚਾਰ ਗੁਣਾ ਜ਼ਿਆਦਾ ਹੈ ਜੋ ਅਮੇਜ਼ਨ ਵਿੱਚ ਸਾਲ 2019 'ਚ (ਲਗਭਗ 900,000 ਹੈਕਟੇਅਰ) ਅਤੇ ਕੈਲੀਫੋਰਨੀਆ, ਸੰਯੁਕਤ ਰਾਜ (800,000 ਹੈਕਟੇਅਰ) ਵਿੱਚ ਸੜ ਗਿਆ ਸੀ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣੀ ਆਸਟਰੇਲੀਆ ਦੇ ਵਿਕਟੋਰੀਆ ਵਿੱਚ, ਓਸਬਰਸਟ ਤੱਟ ਨੂੰ ਅੱਗ ਸਾੜ ਰਹੀ ਹੈ।

ਇਹ ਸੈਟੇਲਾਈਟ ਤਸਵੀਰ ਸ਼ਨੀਵਾਰ ਯਾਨਿ 4 ਜਨਵਰੀ ਦੀ ਹੈ। ਇਸ ਤਸਵੀਰ 'ਚ ਵਿਖਾਈ ਦੇ ਰਿਹਾ ਹੈ ਕਿ ਦੱਖਣੀ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਓਸਬਰਸਟ ਤੱਟ ਨੂੰ ਅੱਗ ਕਿਵੇਂ ਸਾੜ ਰਹੀ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟਰੇਲੀਆ 'ਚ ਲੱਗੀ ਇਸ ਅੱਗ ਨੇ ਦੋ ਦਰਜਨ ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਲੋਕ ਲਾਪਤਾ ਹੋ ਚੁੱਕੇ ਹਨ

ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਈ ਆਸਟਰੇਲੀਆ 'ਚ ਲੱਗੀ ਇਸ ਅੱਗ ਨੇ ਘੱਟੋ ਘੱਟ 24 ਜਾਨਾਂ ਲੈ ਲਈਆਂ ਹਨ ਅਤੇ ਦਰਜਨਾਂ ਲੋਕ ਲਾਪਤਾ ਹੋ ਚੁੱਕੇ ਹਨ। ਆਸਟਰੇਲੀਆਂ ਵਿੱਚ ਹਮੇਸ਼ਾਂ ਜੰਗਲਾਂ 'ਚ ਅੱਗ ਲੱਗਦੀ ਹੈ ਪਰ ਇਸ ਸਾਲ ਉਹ ਪਹਿਲਾਂ ਨਾਲੋਂ ਬਹੁਤ ਮਾੜੀ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟਰੇਲੀਆ 'ਚ ਲੱਗੀ ਅੱਗ ਜੰਗਲੀ ਜੀਵਾਂ ਲਈ ਸਭ ਤੋਂ ਵਿਨਾਸ਼ਕਾਰੀ ਸਾਬਤ ਹੋਈ ਹੈ

ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਮੌਸਮ ਹੈ, ਇਹ ਵਰਤਾਰਾ 'ਹਿੰਦ ਮਹਾਂਸਾਗਰ ਦਾ ਡੀਪੋਲ' ਜਾਂ 'ਇੰਡੀਅਨ ਚਾਈਲਡ' ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਕਾਰਨ ਗਰਮੀ ਅਤੇ ਸੋਕੇ ਦਾ ਦੌਰ ਚਲਦਾ ਹੈ। ਲੋਕ ਤਾਂ ਅੱਗ ਦੇ ਕਹਿਰ ਤੋਂ ਭੱਜ ਕੇ ਬੱਚ ਸਕਦੇ ਹਨ ਅਤੇ ਪਰ ਅੱਗ ਦੀਆਂ ਲਪਟਾਂ ਜੰਗਲੀ ਜੀਵਾਂ ਲਈ ਵਿਨਾਸ਼ਕਾਰੀ ਹੋ ਰਹੀ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਭ ਤੋਂ ਪ੍ਰਭਾਵਿਤ ਵਿਕਟੋਰੀਆ ਦਾ ਮੱਲਾਕੂਟਾ ਹੈ

ਸਭ ਤੋਂ ਪ੍ਰਭਾਵਤ ਇਲਾਕਿਆਂ ਵਿਚੋਂ ਇਕ ਹੈ ਵਿਕਟੋਰੀਆ ਦਾ ਮੱਲਾਕੂਟਾ ਜੋ ਕਿ ਮੈਲਬੌਰਨ ਤੋਂ ਲਗਭਗ 500 ਕਿਲੋਮੀਟਰ ਦੂਰੀ 'ਤੇ ਹੈ। ਇਹ ਸ਼ਹਿਰ ਸੈਰ ਸਪਾਟੇ ਲਈ ਜਾਣਿਆਂ ਜਾਂਦਾ ਹੈ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Abc news

ਤਸਵੀਰ ਕੈਪਸ਼ਨ, ਹਰ ਕਿਸਮ ਦੀਆਂ ਕਸ਼ਤੀਆਂ 'ਚ ਬੈਠ ਕੇ ਲੋਕ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ

ਮੱਲਾਕੂਟਾ ਦੇ ਬਹੁਤ ਸਾਰੇ ਵਸਨੀਕਾਂ ਨੂੰ ਇਸ ਖੇਤਰ 'ਚ ਤਬਾਹ ਕਰਨ ਵਾਲੀ ਅੱਗ ਤੋਂ ਬਚਣ ਲਈ ਪਾਣੀ ਵਿਚ ਛਾਲ ਮਾਰਨੀ ਪਈ। ਹਰ ਕਿਸਮ ਦੀਆਂ ਕਸ਼ਤੀਆਂ 'ਚ ਬੈਠ ਕੇ ਉਹ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

ਆਸਟਰੇਲੀਆ 'ਚ ਲੱਗੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਬਾਹੀ ਦਾ ਇਹ ਮੰਜ਼ਰ ਦਰਦਨਾਕ ਹੈ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਲਈ ਵਧੇਰੇ ਫੰਡਿੰਗ ਅਤੇ ਵਲੰਟੀਅਰ ਫਾਇਰਫਾਈਟਰਜ਼ ਨੂੰ ਤਨਖ਼ਾਹ ਦੇਣ ਦਾ ਵਾਅਦਾ ਕੀਤਾ। ਉਸਨੇ ਅੱਗ ਦੀ ਜੰਗ ਲੜਨ ਲਈ 3,000 ਫੌਜੀ ਭੇਜਣ ਦਾ ਐਲਾਨ ਵੀ ਕੀਤਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)