Qasem Soleimani: ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਮਗਰੋਂ ਇਰਾਕ ਵਿੱਚ ਰਾਕੇਟ ਹਮਲਾ

ਤਸਵੀਰ ਸਰੋਤ, Reuters
ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਸੁਰੱਖਿਆ ਸੂਤਰਾਂ ਮੁਤਾਬਕ ਇੱਕ ਰਾਕੇਟ ਅਮਰੀਕੀ ਅੰਬੈਸੀ ਦੇ ਗ੍ਰੀਨ ਜ਼ੋਨ ਕੋਲ ਡਿੱਗਿਆ ਜਦਕਿ ਦੋ ਹੋਰ ਬਗਦਾਦ ਦੇ ਬਲਾਦ ਏਅਰਬੇਸ 'ਤੇ ਦਾਗੇ ਗਏ। ਇੱਥੇ ਅਮਰੀਕੀ ਫੌਜਾਂ ਦਾ ਟਿਕਾਣਾ ਹੈ।
ਇਰਾਕ ਦੀ ਪੁਲਿਸ ਮੁਤਾਬਕ ਬਗਦਾਦ ਦੇ ਜਦਰੀਆ ਇਲਾਕੇ ਵਿੱਚ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋਏ ਹਨ।
ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਪਰ ਈਰਾਨ ਦੀ ਮਦਦ ਵਾਲੇ ਇਰਾਕੀ ਲੜਾਕਿਆਂ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ।
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ, ''ਸੇਲੀਬ੍ਰੇਸ਼ਨ ਸਕੁਏਰ, ਜਦਰੀਆ ਇਲਾਕੇ, ਸਾਲਹੁਦੀਨ ਸੂਬੇ ਦੇ ਬਲਾਦ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਹਮਲੇ ਕੀਤੇ ਗਏ, ਜਿਸ ਵਿੱਚ ਕਿਸੇ ਦੀ ਜਾਨ ਨਹੀਂ ਗਈ। ਅੱਗੇ ਦੀ ਜਾਣਕਾਰੀ ਹਾਲੇ ਆਉਣੀ ਹੈ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, AFP/GETTY
ਕਾਸਿਮ ਸੁਲੇਮਾਨੀ ਦੀ ਹੋਈ ਸੀ ਮੌਤ
ਸ਼ੁੱਕਰਵਾਰ ਨੂੰ ਈਰਾਨ ਦੇ ਕੁਦਸ ਫੋਰਸ ਦੇ ਮੁਖੀ ਕਾਸਿਮ ਸੁਲੇਮਾਨੀ ਦੀ ਅਮਰੀਕੀ ਡਰੋਨ ਹਮਲੇ ਵਿੱਚ ਬਗਦਾਦ ਏਅਰਪੋਰਟ ਨੇੜੇ ਮੌਤ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਈਰਾਨ ਨੇ ਕਿਹਾ ਸੀ ਕਿ ਸੁਲੇਮਾਨੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ:












