ਕਾਸਿਮ ਸੁਲੇਮਾਨੀ ਕੌਣ ਸਨ, ਜਿਨ੍ਹਾਂ ਦੀ ਇਰਾਕ 'ਚ ਅਮਰੀਕੀ ਹਮਲੇ ਦੌਰਾਨ ਹੋਈ ਮੌਤ, ਈਰਾਨ ਨੇ ਦਿੱਤੀ 'ਬਦਲੇ ਦੀ ਚਿਤਾਵਨੀ'

ਤਸਵੀਰ ਸਰੋਤ, AFP/GETTY
ਈਰਾਨ ਦੀਆਂ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕਾ ਦੇ ਇਰਾਕ 'ਤੇ ਕੀਤੇ ਹਵਾਈ ਹਮਲਿਆਂ ਵਿੱਚ ਮੌਤ ਹੋ ਗਈ।
ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ "ਰਾਸ਼ਟਰਪਤੀ ਦੀਆਂ ਹਦਾਇਤਾਂ 'ਤੇ" ਮਾਰਿਆ ਗਿਆ ਸੀ।
ਇਹ ਕਾਰਵਾਈ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ 'ਤੇ ਹੋਏ ਹਮਲੇ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਕਈ ਜਾਨਾਂ ਚਲੀਆਂ ਗਈਆਂ ਸਨ।
ਸੁਲੇਮਾਨੀ ਈਰਾਨ ਲਈ ਕਿੰਨੇ ਅਹਿਮ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਕੌਮੀ ਝੰਡੇ ਦੀ ਤਸਵੀਰ ਟਵੀਟ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਟਰੰਪ ਦੇ ਇਸ ਟਵੀਟ ਤੋਂ ਉੱਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਜਸ਼ਨ ਵੀ ਮਨਾ ਰਹੇ ਹਨ, ਇੱਕ ਨੇ ਕਿਹਾ ਕਿ ਉਸ ਨੂੰ ਅਮਰੀਕੀ ਹੋਣ ਉੱਤੇ ਇੰਨਾ ਮਾਣ ਪਹਿਲਾਂ ਕਦੇ ਨਹੀਂ ਹੋਇਆ ਅਤੇ ਦੂਜੇ ਨੇ ਲਿਖਿਆ ਰਾਸ਼ਟਰਪਤੀ ਟਰੰਪ ਦਾ ਅਰਥ ਹੈ ਕੰਮ ਅਤੇ ਇਹ ਦੁਨੀਆਂ ਜਾਣ ਗਈ ਹੈ।
ਇਹ ਵੀ ਪੜ੍ਹੋ:
ਈਰਾਨ ਦੇ ਰੈਵਿਲੂਸ਼ਨਰੀ ਗਾਰਡਜ਼ ਨੇ ਵੀ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਇਸ ਲਈ ਅਮਰੀਕੀ ਹੈਲੀਕਾਪਟਰਾਂ 'ਤੇ ਇਲਜ਼ਾਮ ਲਾਇਆ ਹੈ।
3 ਦਿਨਾਂ ਕੌਮੀ ਸੋਗ ਦਾ ਐਲਾਨ
ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਤਿੰਨ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੇਸ਼ ਦੀ ਸਿਰਮੌਰ ਸੁਰੱਖਿਆ ਬੌਡੀ ਦੀ ਇਸ "ਅਪਰਾਧਿਕ ਕਾਰਵਾਈ" 'ਤੇ ਵਿਚਾਰ ਕਰਨ ਲਈ ਸ਼ੁੱਕਰਵਾਰ ਨੂੰ ਬੈਠਕ ਸੱਦੀ ਗਈ ਹੈ।
ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ੁਮੇਨੀ ਨੇ ਕਿਹਾ, ਹਮਲੇ ਪਿਛਲੇ ਦੇ "ਮੁਲਜ਼ਮਾਂ ਨੂੰ ਇੱਕ ਗੰਭੀਰ ਬਦਲਾ ਉਡੀਕ ਕਰ ਰਿਹਾ ਹੈ।" ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਨੂੰ "ਕੌਮਾਂਤਰੀ ਦਹਿਸ਼ਤਗਰਦੀ ਦਾ ਕੰਮ" ਦੱਸਿਆ।
ਮਰਹੂਮ ਜਨਰਲ ਈਰਾਨੀ ਸੱਤਾ ਦਾ ਇੱਕ ਵੱਡਾ ਚਿਹਰਾ ਸਨ। ਉਨ੍ਹਾਂ ਦੀ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ੁਮੇਨੀ ਨੂੰ ਰਿਪੋਰਟ ਕਰਦੀ ਸੀ।
ਖ਼ਬਰ ਨਸ਼ਰ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕੀ ਝੰਡੇ ਦੀ ਤਸਵੀਰ ਟਵੀਟ ਕੀਤੀ।

ਤਸਵੀਰ ਸਰੋਤ, Getty Images
ਹਾਲਾਂਕਿ ਇਸ ਹਮਲੇ ਤੋਂ ਬਾਅਦ ਵਿਸ਼ਵੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਦਾ ਉਛਾਲ ਆਇਆ।
ਹਮਲੇ ਮਗਰੋਂ ਪੈਂਟਾਗਨ ਨੇ ਕੀ ਕਿਹਾ?
ਪੈਂਟਾਗਨ ਨੇ ਆਪਣੇ ਬਿਆਨ ਵਿੱਚ ਦੱਸਿਆ, "ਰਾਸ਼ਟਰਪਤੀ ਦੇ ਹਦਾਇਤਾਂ 'ਤੇ ਅਮਰੀਕੀ ਫ਼ੌਜ ਨੇ ਅਮਰੀਕੀਆਂ ਦੀ ਸੁਰੱਖਿਆ ਲਈ ਇਹ ਫ਼ੈਸਲਾਕੁਨ ਕਾਰਵਾਈ ਕੀਤੀ ਹੈ।"
ਹਮਲੇ ਦਾ ਮੰਤਵ ਭਵਿੱਖ ਵਿੱਚ ਈਰਾਨ ਦੇ ਹਮਲਿਆਂ ਦੀਆਂ ਯੋਜਨਾਵਾਂ ਨੂੰ ਰੋਕਣਾ ਸੀ।

ਤਸਵੀਰ ਸਰੋਤ, Getty Images
"ਅਮਰੀਕਾ ਆਪਣੇ ਲੋਕਾਂ ਤੇ ਹਿੱਤਾਂ ਦੀ ਰਾਖੀ ਲਈ, ਭਾਵੇਂ ਉਹ ਦੁਨੀਆਂ ਵਿੱਚ ਕਿਤੇ ਵੀ ਹੋਣ, ਸਾਰੇ ਜ਼ਰੂਰੀ ਕੰਮ ਕਰਦਾ ਰਹੇਗਾ।"
ਰੈਵਲੂਸ਼ਨਰੀ ਗਾਰਡਜ਼ ਮੁਤਾਬਕ ਇਸ ਹਮਲੇ ਵਿੱਚ ਇਰਾਕੀ ਲੜਾਕਿਆਂ ਦੇ ਆਗੂ ਅਬੂ ਮਾਹਿਦ ਅਲ-ਮੁਹਾਨਦਿਸ ਦੀ ਵੀ ਮੌਤ ਹੋ ਗਈ ਹੈ।
ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਬਗ਼ਦਾਦ ਵਿੱਚ ਮੁਜ਼ਾਹਰਾਕਾਰੀਆਂ ਨੇ ਯੂਐੱਸ ਅੰਬੈਸੀ ਨੂੰ ਘੇਰਿਆ ਸੀ ਤੇ ਮੌਕੇ ਤੇ ਮੌਜੂਦ ਫ਼ੌਜੀਆਂ ਨਾਲ ਟਕਰਾਅ ਵੀ ਹੋਇਆ ਸੀ।
ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਵੀਰਵਾਰ ਨੂੰ ਦੱਸਿਆ ਕਿ ਅਮਰੀਕਾ ਖਿੱਤੇ ਵਿੱਚ ਆਪਣੇ ਲੋਕਾਂ ਤੇ ਹਮਲੇ ਸਹਿਣ ਨਹੀਂ ਕਰੇਗਾ। ਉਨ੍ਹਾਂ ਨੇ ਇਸ ਅੰਬੈਸੀ ਦੇ ਬਾਹਰ ਹੋਈ ਹਿੰਸਾ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ।

ਤਸਵੀਰ ਸਰੋਤ, AFP
ਕਾਸਿਮ ਸੁਲੇਮਾਨੀ ਕੌਣ ਸਨ?
ਸਾਲ 1998 ਤੋਂ ਬਾਅਦ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਈਰਾਨ ਦੀਆਂ ਕੁਦਸ ਫੋਰਸਜ਼ ਦੀ ਅਗਵਾਈ ਕੀਤੀ। ਇਹ ਈਰਾਨ ਦੀ ਰੈਵਲੂਸ਼ਨਰੀ ਗਾਰਡਜ਼ ਦਾ ਇੱਕ ਚੋਣਵਾਂ ਦਸਤਾ ਹੈਬਗ਼ਦਾਦ ਵਿੱਚ ਮੁਜ਼ਾਹਰਾਕਾਰੀਆਂ ਨੇ ਯੂਐੱਸ ਅੰਬੈਸੀ ਨੂੰ ਘੇਰਿਆ ਸੀ ਤੇ ਮੌਕੇ ਤੇ ਮੌਜੂਦ ਫ਼ੌਜੀਆਂ ਨਾਲ ਟਕਰਾਅ ਵੀ ਹੋਇਆ ਸੀ।
ਉਸ ਹੈਸੀਅਤ ਵਿੱਚ ਸੁਲੇਮਾਨੀ ਨੇ ਬਸ਼ਰ-ਅੱਲ-ਅੱਸਦ ਦੀ ਈਰਾਨੀ ਹਮਾਇਤ ਵਾਲੀ ਸਰਕਾਰ ਦੀ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਅਤੇ ਇਸਲਾਮਿਕ ਸਟੇਟ (ਆਈਐੱਸ) ਗੁਰੱਪ ਖ਼ਿਲਾਫ਼ ਇਰਾਕ ਵਿੱਚ ਹਮਾਇਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।
ਮਰਹੂਮ ਸੁਲੇਮਾਨੀ ਈਰਾਨੀ ਸੱਤਾ ਦਾ ਇੱਕ ਉੱਘਾ ਚਿਹਰਾ ਸਨ। ਜਿਨ੍ਹਾਂ ਦੀਆਂ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ਮੇਨੀ ਨੂੰ ਰਿਪੋਰਟ ਕਰਦੀ ਸੀ।
ਉਹ ਪਹਿਲੀ ਵਾਰ 1980ਵਿਆਂ ਵਿੱਚ ਈਰਾਨ-ਇਰਾਕ ਯੁੱਧ ਦੌਰਾਨ ਚੜ੍ਹਤ ਵਿੱਚ ਆਏ।

ਤਸਵੀਰ ਸਰੋਤ, ISNA
ਸਾਲ 2015 ਵਿੱਚ ਇੱਕ ਵੀਡੀਓ ਈਰਾਨ ਵਿੱਚ ਬਹੁਤ ਜ਼ਿਆਦਾ ਸਾਂਝੀ ਕੀਤੀ ਗਈ। ਇਹ ਇੱਕ ਸੰਗੀਤਕ ਵੀਡੀਓ ਸੀ, ਜਿਸ ਵਿੱਚ ਇਰਾਕ ਦੇ ਸ਼ੀਆ ਲੜਾਕੇ ਇੱਕ ਕੰਧ ਤੇ ਸੁਲੇਮਾਨੀ ਦੀ ਤਸਵੀਰ ਛਾਪ ਕੇ ਉਸ ਦੇ ਸਾਹਮਣੇ ਪਰੇਡ ਕਰਦੇ ਹਨ ਤੇ ਇੱਕ ਜੋਸ਼ੀਲਾ ਤਰਾਨਾ ਗਾਉਂਦੇ ਹਨ।
ਸੁਲੇਮਾਨੀ ਉਸ ਸਮੇਂ ਉੱਤਰੀ ਇਰਾਕ ਦੇ ਸਲਾਉਦੀਨ ਸੂਬੇ ਵਿੱਚ ਇਰਾਕੀ ਤੇ ਸ਼ੀਆ ਲੜਾਕਿਆਂ ਦੀ ਅਗਵਾਈ ਕਰ ਰਹੇ ਸਨ। ਇਹ ਲੜਾਕੇ ਤਿਕਰਿਤ ਸ਼ਹਿਰ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਤੋਂ ਵਾਪਸ ਲੈਣ ਲਈ ਲੜ ਰਹੇ ਸਨ।
ਇਰਾਨੀ ਖ਼ਬਰ ਏਜੰਸੀ ਫਾਰਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੁਲੇਮਾਨੀ ਨੇ ਇਰਾਕੀ ਲੜਾਕਿਆਂ ਦੀ ਇਸ ਮਿਸ਼ਨ ਦੀ ਤਿਆਰੀ ਵਿੱਚ ਕੁਝ ਸਮਾਂ ਮਦਦ ਕੀਤੀ ਸੀ।
ਇਹ ਪਹਿਲੀ ਵਾਰ ਨਹੀਂ ਸੀ ਕਿ ਸੁਲੇਮਾਨੀ ਨੇ ਜਿਹਾਦੀਆਂ ਖ਼ਿਲਾਫ਼ ਮੋਰਚਾ ਲਿਆ ਹੋਵੇ। ਗੁਆਂਢੀ ਸੀਰੀਆ ਵਿੱਚ ਵੀ ਉਨ੍ਹਾਂ ਨੇ ਰਾਸ਼ਟਰਪਤੀ ਬਸ਼ਰ-ਅੱਲ-ਅੱਸਦ ਦੀ ਜਿਹਾਦੀਆਂ ਤੋਂ ਪ੍ਰਮੁੱਖ ਸ਼ਹਿਰ ਵਾਪਸ ਲੈਣ ਵਿੱਚ ਮਦਦ ਕੀਤੀ ਸੀ।
ਹਾਲਾਂਕਿ ਈਰਾਨ ਹਮੇਸ਼ਾ ਹੀ ਸੀਰੀਆ ਤੇ ਇਰਾਕ ਵਿੱਚ ਆਪਣੇ ਦਖ਼ਲ ਤੋਂ ਇਨਕਾਰੀ ਰਿਹਾ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮਰਨ ਵਾਲੇ ਲੜਾਕਿਆਂ ਦੇ ਆਗੂਆਂ ਦੇ ਸੋਗ ਸਮਾਗਮ ਈਰਾਨ ਵਿੱਚ ਹੁੰਦੇ ਰਹੇ ਹਨ ਤੇ ਸੁਲੇਮਾਨੀ ਵੀ ਇਨ੍ਹਾਂ ਵਿੱਚ ਜਾਂਦੇ ਸਨ।

ਤਸਵੀਰ ਸਰੋਤ, Getty Images
ਭਾਵੇਂ ਈਰਾਨ ਤੇ ਅਮਰੀਕਾ ਦੀਆਂ ਤਲਵਾਰਾਂ ਖਿੱਚੀਆਂ ਰਹਿੰਦੀਆਂ ਹੋਣ ਪਰ ਆਈਐੱਸ ਦੀ ਸਾਂਝੀ ਵਿਪਤਾ ਨੇ ਇਨ੍ਹਾਂ ਨੂੰ ਅਸਿੱਧਾ ਸਹਿਯੋਗ ਕਰਨ ਲਈ ਮਜਬੂਰ ਕੀਤਾ।
ਸਾਲ 2001 ਵਿੱਚ ਸੁਲੇਮਾਨੀ ਨੇ ਇਸ ਨੀਤੀ ਦਾ ਮੁੱਢ ਬੰਨ੍ਹਿਆ ਸੀ। ਜਦੋਂ ਈਰਾਨ ਨੇ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਲੜਾਕਿਆਂ ਨਾਲ ਜੰਗ ਕਰਨ ਲਈ ਫੌਜੀ ਜਾਣਕਾਰੀਆਂ ਮੁਹਈਆ ਕਰਵਾਈਆਂ ਸਨ। ਫਿਰ 2007 ਵਿੱਚ ਦੋਹਾਂ ਦੇਸ਼ਾਂ ਨੇ ਤਹਿਰਾਨ ਦੀ ਨਿੱਘਰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਆਪਣੇ ਨੁਮਾਇੰਦੇ ਭੇਜੇ।
ਸਮੇਂ ਦੇ ਨਾਲ-ਨਾਲ ਸੁਲੇਮਾਨੀ ਦਾ ਕੱਦ ਈਰਾਨ ਦੀ ਵਿਦੇਸ਼ ਨੀਤੀ ਵਿੱਚ ਉੱਚਾ ਹੁੰਦਾ ਗਿਆ। ਉਹ ਈਰਾਨ ਦਾ ਅਜਿਹਾ ਚਿਹਰਾ ਬਣੇ ਜੋ ਹਰ ਸੰਕਟ ਵਿੱਚ ਪਹੁੰਚਦਾ ਸੀ।
ਈਰਾਨ ਵੱਲੋਂ ਕੀਤੇ ਇੱਕ ਐਲਾਨ ਮੁਤਾਬਕ ਉਨ੍ਹਾਂ ਨੇ ਇਰਾਕ ਦੇ ਮਰਹੂਮ ਸ਼ਾਸ਼ਕ ਸੱਦਾਮ ਹੁਸੈਨ ਬਾਰੇ ਬਣਾਈ ਜਾਣ ਵਾਲੀ ਦਸਤਾਵੇਜ਼ੀ ਫ਼ਿਲਮ ਦੀ ਨਜ਼ਰਸਾਨੂੀ ਵੀ ਕਰਨੀ ਸੀ।
ਹਾਲਾਂਕਿ ਹਰ ਕੋਈ ਸੁਲੇਮਾਨੀ ਦੇ ਵਧਦੇ ਵਕਾਰ ਤੋਂ ਖ਼ੁਸ਼ ਨਹੀਂ ਸੀ। ਦਸੰਬਰ 2014 ਵਿੱਚ ਈਰਾਨ-ਕੈਨੇਡਾ ਸਿਖ਼ਰ ਸੰਮੇਲਨ ਦੌਰਾਨ ਕੈਨੇਡਾ ਦੇ ਤਤਕਾਲੀ ਵਿਦੇਸ਼ ਮੰਤਰੀ ਨੇ ਸੁਲੇਮਾਨੀ ਬਾਰੇ ਟਿੱਪਣੀ ਕੀਤੀ ਕਿ ਉਹ ਆਈਐੱਸ ਨਾਲ ਲੜਨ ਵਾਲੇ ਦੇ ਨਕਾਬ ਵਿੱਚ ਦਹਿਸ਼ਤ ਦੇ ਏਜੰਟ ਹਨ।
ਹਾਲਾਂਕਿ ਈਰਾਨ ਦੇ ਬਲਾਗਰਾਂ ਨੇ ਇੱਕ ਲਹਿਰ ਅਜਿਹੀ ਵੀ ਚਲਾਈ ਕਿ ਸੁਲੇਮਾਨੀ ਨੂੰ ਸਿਆਸਤ ਵਿੱਚ ਦਾਖ਼ਲ ਹੋ ਜਾਣਾ ਚਾਹੀਦਾ ਹੈ। ਸੁਲੇਮਾਨੀ ਨੂੰ ਈਰਾਨ ਦਾ ਸਭ ਤੋਂ ਪਾਕ ਦਾਮਨ ਸ਼ਖ਼ਸ਼ ਹੋਣ ਦੇ ਨਾਤੇ, ਵਰਦੀ ਲਾਂਭੇ ਰੱਖ ਕੇ, ਇਹ ਲੋਕ ਸੁਲੇਮਾਨੀ ਨੂੰ 2017 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਹਿ ਰਹੇ ਸਨ।
ਹਾਲਾਂਕਿ ਸਾਰੇ ਈਰਾਨੀ ਇਸ ਖ਼ਿਆਲ ਨਾਲ ਇਤਫ਼ਾਕ ਨਹੀਂ ਰੱਖਦੇ ਸਨ। ਇੱਕ ਤਬਕਾ ਦੇਸ਼ ਵਿੱਚ ਸੁਲੇਮਾਨੀ ਦੀ ਅਗਵਾਈ ਵਾਲੇ ਰੈਵਲੂਸ਼ਨਰੀ ਗਾਰਡਜ਼ ਦੇ ਵਧਦੇ ਕੰਟਰੋਲ ਤੋਂ ਫਿਕਰਮੰਦ ਸੀ।
ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਜਾਰੀ ਰਿਹਾ ਤਾਂ ਈਰਾਨ ਵਿੱਚ ਵੀ ਮਿਸਰ ਦਾ ਇਤਿਹਾਸ ਦੁਹਰਾਇਆ ਜਾ ਸਕਦਾ ਹੈ। ਜਿੱਥੇ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਸੁਲੇਮਾਨੀ ਈਰਾਨ ਦੇ "ਅੱਲ-ਸੀਸੀ" ਬਣ ਸਕਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












