ਸੱਸ-ਨੂੰਹ ਦੇ ਰਿਸ਼ਤੇ ਵਿੱਚ ‘ਮੰਮੀ ਜੀ ਦਾ ਸਰਾਪ’: ਰਵਾਇਤਾਂ ਤੇ ਸੱਚਾਈ ਦੀ ਪੜਚੋਲ ਕੁਝ ਦੱਸਦੀ ਹੈ!
ਭਾਰਤ ਵਿੱਚ ਬਹੁਤੀਆਂ ਔਰਤਾਂ ਵਿਆਹ ਮਗਰੋਂ ਆਪਣੇ ਪਤੀ ਦੇ ਘਰ ਜਾਂ ਸਹੁਰੇ ਆਉਂਦੀਆਂ ਹਨ, ਜਿੱਥੇ ਸੱਸ ਇੰਤਜ਼ਾਰ ਕਰ ਰਹੀ ਹੁੰਦੀ ਹੈ।
ਸੱਸ ਇੱਕ ਅਜਿਹਾ ਕਿਰਦਾਰ ਸਮਝੀ ਜਾਂਦੀ ਹੈ ਜੋ ਸਭ ਕੁਝ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ, ਜੋ ਆਪਣੇ ਪੁੱਤਰ ਨੂੰ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੀ ਹੈ।
ਚੁਟਕਲਿਆਂ ਤੇ ਸੀਰੀਅਲਾਂ ਦਾ ਕੇਂਦਰੀ ਕਿਰਦਾਰ ਬਣਨ ਤੋਂ ਬਾਅਦ ਭਾਰਤੀ ਸੱਸ ਹੁਣ ਅਕਾਦਮਿਕ ਖੋਜ ਦਾ ਵੀ ਕੇਂਦਰ ਬਣ ਗਈ ਹੈ।

ਤਸਵੀਰ ਸਰੋਤ, AFP
ਇਹ ਵੀ ਪੜ੍ਹੋ:
ਸਾਲ 2018 ਵਿੱਚ ਬੌਸਟਨ ਤੇ ਦਿੱਲੀ ਦੇ ਮਾਹਰਾਂ ਨੇ 18-30 ਸਾਲ ਉਮਰ ਵਰਗ ਦੀਆਂ 671 ਸ਼ਾਦੀਸ਼ੁਦਾ ਔਰਤਾਂ ਨਾਲ ਗੱਲਬਾਤ ਕੀਤੀ। ਇਹ ਔਰਤਾਂ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿਲ੍ਹੇ ਦੇ 28 ਪਿੰਡਾਂ ਨਾਲ ਸੰਬਧਿਤ ਸਨ।
ਇਨ੍ਹਾਂ ਔਰਤਾਂ ਦੀ ਔਸਤ ਉਮਰ 26 ਸਾਲ ਸੀ ਜਦਕਿ ਪਤੀਆਂ ਦੀ 33 ਸਾਲ। ਇਨ੍ਹਾਂ ਵਿੱਚੋਂ ਬਹੁਗਿਣਤੀ ਹਿੰਦੂ ਅਤੇ ਦਲਿਤ ਔਰਤਾਂ ਦੀ ਸੀ। ਇਨ੍ਹਾਂ ਵਿੱਚੋਂ 60 ਫ਼ੀਸਦੀ ਔਰਤਾਂ ਕਿਸਾਨ ਪਰਿਵਾਰਾਂ ਦੀਆਂ ਸਨ ਤੇ 70 ਫ਼ੀਸਦੀ ਆਪਣੀ ਸੱਸ ਨਾਲ ਰਹਿੰਦੀਆਂ ਸਨ।
ਖੋਜਕਾਰਾਂ ਨੇ ਔਰਤਾਂ ਨੂੰ ਉਨ੍ਹਾਂ ਦੇ ਸਮਾਜਿਕ ਨੈਟਵਰਕ, ਰਿਸ਼ਤੇਦਾਰਾਂ, ਦੋਸਤਾਂ ਬਾਰੇ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਕਿ ਇਸ ਸਭ 'ਤੇ ਉਨ੍ਹਾਂ ਦੀ ਸੱਸ ਦਾ ਕਿੰਨਾ ਪ੍ਰਭਾਵ ਹੈ। ਖੋਜਕਾਰਾਂ ਨੂੰ ਜੋ ਕੁਝ ਪਤਾ ਚੱਲਿਆ ਉਹ ਰਵਾਇਤ ਤੇ ਸੱਚਾਈ ਦੇ ਵਿਚਕਾਰ ਕਿਤੇ ਸੀ।
ਇਹ ਸ਼ਾਇਦ ਇਸ ਕਿਸਮ ਦੀ ਪਹਿਲਾ ਖੋਜ ਕਾਰਜ ਹੋਵੇ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਪਾਇਆ ਕਿ ਸੱਸਾਂ ਨਾਲ ਰਹਿ ਰਹੀਆਂ ਔਰਤਾਂ ਨੂੰ ਆਉਣ-ਜਾਣ ਦੀ ਬਹੁਤੀ ਆਜ਼ਾਦੀ ਨਹੀਂ ਸੀ ਤੇ ਉਨ੍ਹਾਂ ਦੇ ਘਰੋਂ ਬਾਹਰ ਸਮਾਜਿਕ ਕਨੈਕਸ਼ਨ ਬਣਾਉਣ ਦੀ ਖੁੱਲ੍ਹ ਵੀ ਘੱਟ ਸੀ।
- ਲਗਭਗ 36 ਫ਼ੀਸਦੀ ਔਰਤਾਂ ਦੇ ਤਾਂ ਪੂਰੇ ਜ਼ਿਲ੍ਹੇ ਵਿੱਚ ਹੀ ਨਾ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਕਿਸੇ ਨਾਲ ਗੂੜ੍ਹੀ ਦੋਸਤੀ ਸੀ।
- ਲਗਭਗ 22 ਫ਼ੀਸਦੀ ਔਰਤਾਂ ਦੀ ਤਾਂ ਕਿਤੇ ਵੀ ਗੂੜ੍ਹੀ ਦੋਸਤੀ ਨਹੀਂ ਸੀ।
- ਸਿਰਫ਼ 14 ਫ਼ੀਸਦੀ ਔਰਤਾਂ ਨੂੰ ਇਕੱਲਿਆਂ ਡਿਸਪੈਂਸਰੀ ਜਾਣ ਦੀ ਖੁੱਲ੍ਹ ਸੀ।
- 12 ਫ਼ੀਸਦੀ ਔਰਤਾਂ ਪਿੰਡ ਵਿੱਚ ਆਪਣੀਆਂ ਸਹੇਲੀਆਂ ਤੇ ਰਿਸ਼ਤੇਦਾਰਾਂ ਦੇ ਘਰ ਇਕੱਲੀਆਂ ਜਾ ਸਕਦੀਆਂ ਸਨ।
ਆਉਣ-ਜਾਣ ਦੀ ਖੁੱਲ੍ਹ ਨਾਲ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਮਿਲਣੀ ਸੀ ਜਿਸ ਨਾਲ ਉਨ੍ਹਾਂ ਦੀ ਆਪਣੀਆਂ ਹਮਉਮਰਾਂ ਨਾਲ ਮਿੱਤਰਤਾ ਹੁੰਦੀ, ਆਤਮ-ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਤੇ ਉਨ੍ਹਾਂ ਦੀਆਂ ਉਮੀਦਾਂ ਵੀ ਵੱਡੀਆਂ ਹੁੰਦੀਆਂ। ਇਸ ਤੋਂ ਇਲਾਵਾ ਉਹ ਆਪਣੀ ਸਿਹਤ ਤੇ ਪਰਿਵਾਰ ਬਾਰੇ ਵੀ ਫ਼ੈਸਲੇ ਲੈਣ ਦੇ ਕਾਬਲ ਹੁੰਦੀਆਂ।
ਆਪਣੇ ਪਤੀ ਤੇ ਸੱਸ ਤੋਂ ਇਲਾਵਾ ਜੌਨਪੁਰ ਦੀ ਇੱਕ ਔਰਤ ਦੋ ਤੋਂ ਵੀ ਘੱਟ ਲੋਕਾਂ ਨਾਲ ਆਪਣੇ ਮਸਲਿਆਂ ਬਾਰੇ ਗੱਲਬਾਤ ਕਰਦੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਖੋਜਕਾਰਾਂ ਨੇ ਦੋ ਤਰ੍ਹਾਂ ਦੀ ਵੰਨਗੀ ਲਈ ਸੀ — ਪਹਿਲੀ, ਜਿਸ ਵਿੱਚ ਔਰਤਾਂ ਆਪਣੀ ਸੱਸ ਨਾਲ ਰਹਿ ਰਹੀਆਂ ਸਨ ਤੇ ਦੂਜੀ ਜਿਸ ਵਿੱਚ ਔਰਤਾਂ ਸੱਸ ਤੋਂ ਬਿਨਾਂ ਰਹਿ ਰਹੀਆਂ ਸਨ। ਇਨ੍ਹਾਂ ਦੋਹਾਂ ਦੀ ਤੁਲਨਾ ਕੀਤੀ ਗਈ। ਗੂੜ੍ਹੇ ਹਾਣੀ ਉਹ ਲੋਕ ਗਿਣੇ ਗਏ ਜਿਨ੍ਹਾਂ ਨਾਲ ਔਰਤਾਂ ਆਪਣੀ ਸਿਹਤ, ਪ੍ਰਜਨਣ ਤੇ ਪਰਿਵਾਰ ਨਿਯੋਜਨ ਬਾਰੇ ਗੱਲਬਾਤ ਕਰ ਸਕਦੀਆਂ ਸਨ।
ਆਪਣੀ ਸੱਸ ਨਾਲ ਰਹਿਣ ਵਾਲੀਆਂ ਵਿੱਚੋਂ 18 ਫ਼ੀਸਦੀ ਦੀਆਂ ਸਹੇਲੀਆਂ ਸਨ।

ਤਸਵੀਰ ਸਰੋਤ, Getty Images
ਕਦੇ-ਕਦੇ ਸੱਸ ਜ਼ਿਆਦਾ ਬੱਚਿਆਂ ਦੀ ਚਾਹਵਾਨ ਹੋ ਸਕਦੀ ਹੈ — ਪੋਤੀਆਂ ਨਾਲੋਂ ਜ਼ਿਆਦਾ ਪੋਤੇ।
ਲਗਭਗ 48 ਫ਼ੀਸਦੀ ਔਰਤਾਂ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਦੀ ਸੱਸ ਪਰਿਵਾਰ ਨਿਯੋਜਨ ਦੀ ਹਾਮੀ ਨਹੀਂ ਹੈ। ਜੇ ਪਤੀ ਪਰਵਾਸੀ ਮਜ਼ਦੂਰ ਹੋਵੇ ਤਾਂ ਸੱਸ ਹੋਰ ਵੀ ਜ਼ਿਆਦਾ ਕੰਟਰੋਲ ਰੱਖਦੀ ਹੈ।
ਬੌਸਟਨ ਯੂਨੀਵਰਸਿਟੀ, ਦਿੱਲੀ ਸਕੂਲ ਆਫ਼ ਇਕਨਾਮਿਕਸ, ਨੌਰਥ-ਈਸਟ ਯੂਨੀਵਰਸਿਟੀ ਐਂਡ ਬੌਸਟਨ ਕਾਲਜ ਦੇ ਰਿਸਰਚ ਮੁਤਾਬਕ, "ਇਹ ਨਤੀਜੇ ਦਰਸਾਉਂਦੇ ਹਨ ਕਿ ਸੱਸ ਦਾ ਕੰਟਰੋਲ ਕਰਨ ਵਾਲਾ ਵਿਹਾਰ ਅਸਲ ਵਿੱਚ ਪਰਿਵਾਰ ਨਿਯੋਜਨ ਬਾਰੇ ਰਵੱਈਏ ਮੁਤਾਬਕ ਹੁੰਦਾ ਹੈ।
“ਜਿਨ੍ਹਾਂ ਔਰਤਾਂ ਦੇ ਘਰੋਂ ਬਾਹਰ ਘੱਟ ਸਹੇਲੀਆਂ ਹੋਣਗੀਆਂ ਉਹ ਸਿਹਤ, ਪ੍ਰਜਨਣ ਤੇ ਪਰਿਵਾਰ ਨਿਯੋਜਨ ਸੇਵਾਵਾਂ ਹਾਸਲ ਕਰਨ ਡਿਸਪੈਂਸਰੀ ਵੀ ਘੱਟ ਜਾਣਗੀਆਂ। ਉਨ੍ਹਾਂ ਵੱਲੋਂ ਆਧੁਨਿਕ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਦੀਆਂ ਸੰਭਾਵਨਾਵਾਂ ਵੀ ਘੱਟ ਹੋਣਗੀਆਂ।"
ਭਾਰਤ ਦੇ ਪਿੰਡਾਂ ਦੀਆਂ ਜ਼ਿਆਦਾਤਰ ਵਿਆਹੀਆਂ ਹੋਈਆਂ ਮੁਟਿਆਰਾਂ ਆਪਣੇ ਪਤੀ ਤੇ ਸੱਸ ਤੋਂ ਇਲਾਵਾ ਕਿਸੇ ਨਾਲ ਆਪਣੀ ਸਿਹਤ ਤੇ ਨਿੱਜੀ ਮਸਲਿਆਂ ਬਾਰੇ ਗੱਲ ਨਹੀਂ ਕਰਦੀਆਂ।

ਤਸਵੀਰ ਸਰੋਤ, Getty Images
ਵੰਨਗੀ ਵਿੱਚ ਸ਼ਾਮਲ ਔਰਤਾਂ ਦੇ ਜੌਨਪੁਰ ਵਿੱਚ ਹੀ 2 ਤੋਂ ਘੱਟ ਲੋਕਾਂ ਨਾਲ ਗੂੜ੍ਹੀ ਮਿੱਤਰਤਾ ਸੀ। ਇਸ ਦੇ ਮੁਕਾਬਲੇ ਇੱਕ ਸਰਵੇਖਣ ਮੁਤਾਬਕ ਇੱਕ ਅਮਰੀਕੀ ਔਰਤ ਦੀ 11 ਲੋਕਾਂ ਨਾਲ ਗੂੜ੍ਹੀ ਮਿੱਤਰਤਾ ਹੁੰਦੀ ਹੈ।
ਹੁਣ ਕਿਉਂਕਿ ਭਾਰਤ ਦੀਆਂ ਔਰਤਾਂ ਕੋਲ ਮੋਬਾਈਲ ਫੋਨ ਵੀ ਘੱਟ ਹਨ, ਇਸ ਲਈ ਦੂਰ ਰਹਿਣ ਵਾਲੇ ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਘੱਟ ਹੈ।
ਅਜਿਹਾ ਵੀ ਨਹੀਂ ਹੈ ਕਿ ਸੱਸ ਨਾਲ ਰਹਿਣ ਦਾ ਕੋਈ ਲਾਭ ਹੀ ਨਹੀਂ ਹੈ।
ਅਧਿਐਨਾਂ ਵਿੱਚ ਦੇਖਿਆ ਗਿਆ ਕਿ ਸੱਸਾਂ ਦੀ ਮੌਜਦਗੀ ਨੂੰਹਾਂ ਲਈ ਕਈ ਪੱਖਾਂ ਤੋਂ ਲਾਭਕਾਰੀ ਹੋ ਸਕਦੀ ਹੈ, ਜਿਵੇਂ ਗਰਭਕਾਲ ਦੌਰਾਨ ਸਾਂਭ-ਸੰਭਾਲ ਵਿੱਚ, ਹਾਲਾਂਕਿ ਜ਼ਿਆਦਾਤਰ ਖੋਜਕਾਰਾਂ ਦਾ ਮੰਨਣਾ ਹੈ ਕਿ ਸੱਸਾਂ ਦੇ ਨਾਲ ਹੋਣ ਨਾਲ ਨੂੰਹਾਂ ਦੀ ਆਜ਼ਾਦੀ ਘਟਦੀ ਹੈ।
ਕੋਈ ਹੈਰਾਨੀ ਨਹੀਂ ਕਿ ਲੇਖਕਾਂ ਨੇ ਆਪਣੇ ਖੋਜ ਪਰਚੇ ਦਾ ਨਾਮ ਵੀ "ਮੰਮੀ ਜੀ ਦਾ ਸਰਾਪ" (Curse of the Mummy Ji) ਰੱਖਿਆ। ਇਹ ਸ਼ਬਦ ਦਿ ਇਕੌਨਮਿਸਟ ਮੈਗਜ਼ੀਨ ਨੇ 2013 ਵਿੱਚ ਛਪੇ ਇੱਕ ਲੇਖ ਵਿੱਚ ਘੜਿਆ, ਹਾਲਾਂਕਿ ਲੇਖ ਇੱਕ ਉਸਾਰੂ ਨਤੀਜੇ ਤੇ ਖ਼ਤਮ ਹੋਇਆ ਕਿ “ਛੋਟੇ ਪਰਿਵਾਰਾਂ ਦੀ ਗਿਣਤੀ ਵਧਣ ਕਰਕੇ ਹਵਾ ਨੂੰਹਾਂ ਵੱਲ ਵਹਿ ਰਹੀ ਹੈ। ਪਰ ਭਾਰਤ ਦੇ ਨਿੱਕੇ ਪਿੰਡਾਂ ਵਿੱਚ ਤਬਦੀਲੀ ਠੰਢੀ ਹੈ।”
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













