ਤਾਂ ਔਰਤਾਂ 250 ਸਾਲਾਂ ਤੱਕ ਸਿਆਸਤ 'ਚ ਬਰਾਬਰਤਾ ਦਾ ਕਰਨ ਇੰਤਜ਼ਾਰ-ਇੱਕ ਸਰਵੇਖਣ

ਤਸਵੀਰ ਸਰੋਤ, AFP
- ਲੇਖਕ, ਐਲੀਸਨ ਟ੍ਰੋਸਡੇਲ
- ਰੋਲ, ਬੀਬੀਸੀ ਨਿਊਜ਼
ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਔਰਤਾਂ ਰਿਕਾਰਡਤੋੜ ਗਿਣਤੀ ਵਜੋਂ ਚੋਣਾਂ ਲੜ ਰਹੀਆਂ ਹਨ। ਇਹ ਸਿਆਸਤ ਦੇ ਗਲੋਬਲ ਚਿਹਰੇ ਦੇ ਬਦਲਾਅ ਅਤੇ ਕੌਮੀ ਸਿਆਸਤਦਾਨਾਂ ਵਿੱਚ ਲਿੰਗ ਬਰਾਬਰਤਾ ਵੱਲ ਇੱਕ ਕਦਮ ਹੋਰ ਪੁੱਟਣ ਵਜੋਂ ਦੇਖਿਆ ਜਾ ਸਕਦਾ ਹੈ।
ਹਾਲ ਹੀ ਵਿੱਚ ਮੈਕਸਿਕੋ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਚੁਣੇ ਗਏ ਸਿਆਸੀ ਆਗੂਆਂ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਸਾਹਮਣੇ ਆਈ ਹੈ ਜਿਸ ਨੂੰ ਇੱਕ 'ਮੀਲ ਦੇ ਪੱਥਰ' ਵਾਂਗ ਮੰਨਿਆ ਜਾ ਰਿਹਾ ਹੈ।
ਸਪੇਨ ਦੇ ਲੋਕਤਾਂਤਰਿਕ ਬਣਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੂਨ ਵਿੱਚ ਚੁਣੀ ਸਰਕਾਰ ਦੀ ਕੈਬਨਿਟ ਵਿੱਚ ਮਰਦਾਂ ਨਾਲੋਂ ਔਰਤਾਂ ਵਧੇਰੇ ਗਿਣਤੀ ਵਿੱਚ ਚੁਣੀਆਂ ਗਈਆਂ ਹਨ।
ਇਹ ਵੀ ਪੜ੍ਹੋ:

ਜੇਕਰ ਗੱਲ ਕੀਤੀ ਜਾਵੇ ਨਿਊਜ਼ੀਲੈਂਡ ਦੀ ਤਾਂ, ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ 21 ਜੂਨ ਨੂੰ ਇੱਕ ਬੇਟੀ ਨੂੰ ਜਨਮ ਦੇ ਕੇ ਦੂਜੀ ਸਿਆਸੀ ਆਗੂ ਬਣੀ ਹੈ, ਜਿਸ ਨੇ ਸਿਆਸਤ ਵਿੱਚ ਸਰਗਰਮ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਜਦਕਿ ਪਹਿਲੀ 1990 ਵਿੱਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਸਨ ਜਿਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ।
ਕੀ 2018 ਸਿਆਸਤ ਵਿੱਚ ਔਰਤਾਂ ਲਈ ਵਧੀਆ ਸਾਲ ਹੈ?
ਅਮਰੀਕਾ ਵਿੱਚ ਵ੍ਹਾਈਟ ਹਾਊਸ 'ਚ ਹਿਲੇਰੀ ਕਲਿੰਟਨ ਦੇ ਹਾਰਨ ਤੋਂ ਸਾਲ ਬਾਅਦ, ਅਮਰੀਕਾ ਵਿੱਚ ਪਬਲਿਕ ਦਫ਼ਤਰਾਂ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ।
ਜੂਨ ਵਿੱਚ ਨਿਊਯਾਰਕ ਵਿੱਚ ਮਿਲੈਨੀਅਲ ਡੈਮੋਕ੍ਰੇਟਸ ਉਮੀਦਵਾਰ ਅਲੈਗਜ਼ੈਂਡ੍ਰੀਆ ਓਕਾਸਿਆ ਕਾਰਟੇਜ਼ ਨੇ 56 ਸਾਲਾ ਤਜਰਬੇਕਾਰ ਕਾਂਗਰਸੀ ਜੋਏ ਕ੍ਰਾਉਲੀ ਨੂੰ ਹਰਾ ਦਿੱਤਾ ਸੀ।
28 ਸਾਲਾ ਔਰਤ ਦੀ ਇਹ ਜਿੱਤ ਬਿਲਕੁਲ ਹੈਰਾਨ ਕਰਨ ਵਾਲੀ ਸੀ ਕਿਉਂਕਿ ਉਸ ਨੂੰ ਸਿਆਸਤ ਦਾ ਕੋਈ ਤਜਰਬਾ ਨਹੀਂ ਸੀ ਅਤੇ ਉਸ ਨੇ ਇੱਕ ਅਜਿਹੇ ਸ਼ਖ਼ਸ ਦੇ ਖ਼ਿਲਾਫ਼ ਚੋਣ ਲੜੀ, ਜੋ 10 ਵਾਰ ਚੋਣਾਂ ਜਿੱਤ ਚੁੱਕੇ ਸਨ ਅਤੇ ਆਪਣੀ ਪਾਰਟੀ ਦੇ ਆਗਾਮੀ ਆਗੂ ਵਜੋਂ ਵੀ ਦੇਖੇ ਜਾ ਰਹੇ ਸਨ।
ਸੈਂਟਰ ਫਾਰ ਵੂਮੈਨ ਅਤੇ ਪੌਲਟਿਕਸ ਅਨੁਸਾਰ 470 ਔਰਤਾਂ ਨੇ ਖੁਦ ਨੂੰ ਹਾਊਸ ਆਫ ਰਿਪਰਜ਼ੈਂਟੇਟਿਵ ਦੇ ਉਮੀਦਵਾਰ ਵਜੋਂ ਪੇਸ਼ ਕੀਤਾ। 2012 ਵਿੱਚ ਇਹ ਅੰਕੜਾ 298 ਸੀ ਅਤੇ ਉਹ ਵੀ ਇੱਕ ਰਿਕਾਰਡ ਸੀ।

ਤਸਵੀਰ ਸਰੋਤ, EPA
ਓਕਲਾਮਾ ਸਟੇਟ ਯੂਨੀਵਰਸਿਟੀ ਦੇ ਪਾਲੀਟੀਕਲ ਸਾਇੰਸ ਡਿਪਾਰਟਮੈਂਟ ਦੀ ਮੁਖੀ ਪ੍ਰੋਫੈਸਰ ਫਰੀਦਾ ਜਾਲਾਜ਼ਈ ਦਾ ਮੰਨਣਾ ਹੈ ਕਿ ਔਰਤਾਂ ਦੀ ਗਿਣਤੀ ਹੈਰੀ ਕਲਿੰਟਨ ਦੀ ਹਾਰ ਕਾਰਨ ਤਾਂ ਵਧੀ ਹੀ ਹੈ ਪਰ ਇਸ ਦੇ ਨਾਲ ਹੀ ਉਹ ਡੌਨਲਡ ਟਰੰਪ ਨੂੰ ਪਸੰਦ ਵੀ ਨਹੀਂ ਕਰਦੀਆਂ ਹਨ।
ਇਹ ਵੀ ਪੜ੍ਹੋ:
ਯੂਰਪ ਦੇ ਹਾਲਾਤ
ਮਨਾਕੋ ਸਣੇ ਯੂਰਪ ਦੀਆਂ 17 ਦੇਸਾਂ ਵਿੱਚ 30 ਫੀਸਦ ਤੋਂ ਵੱਧ ਔਰਤਾਂ ਨੂੰ ਲੋਕਾਂ ਨੇ ਆਪਣੇ ਨੁਮਾਇੰਦਿਆਂ ਵਜੋਂ ਚੁਣਿਆ ਹੈ।
ਸਾਲ 2017 ਵਿੱਚ ਵੱਡੀ ਵਿੱਚ ਗਿਣਤੀ ਔਰਤਾਂ ਕਈ ਦੇਸਾਂ ਵਿੱਚ ਚੋਣ ਮੈਦਾਨ ਵਿੱਚ ਉਤਰੀਆਂ ਪਰ ਇਹ ਕੋਈ ਵੱਡੀ ਸਫ਼ਲਤਾ ਨਹੀਂ ਹੈ।
ਯੂਰਪ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪਾਰਲੀਮੈਂਟ ਮੈਂਬਰਾਂ ਵਜੋਂ ਸਾਹਮਣੇ ਆਈਆਂ ਪਰ ਇਸ ਦੇ ਨਾਲ ਹੀ ਬਹੁਤੀਆਂ ਹਾਰੀਆਂ ਵੀ।
ਜੂਨ 2017 ਵਿੱਚ ਫਰਾਂਸ ਦੀ ਪਾਰਲੀਮੈਂਟ ਵਿੱਚ ਪਹੁੰਚੀਆਂ ਔਰਤਾਂ ਦੀ ਗਿਣਤੀ ਵੱਡੀ ਸੀ। ਫਰਾਂਸ਼ ਦੀ ਨੈਸ਼ਨਲ ਅਸੈਂਬਲੀ ਵਿੱਚ 577 ਵਿਚੋਂ 223 ਔਰਤਾਂ ਸਨ।
ਜੂਨ 2018 ਵਿੱਚ ਸਪੇਨ ਵਿੱਚ ਪ੍ਰਧਾਨ ਮੰਤਰੀ ਪੀਡਰੋ ਸੈਨਚੀਜ਼ ਨੇ ਆਪਣੀ 17 ਮੈਂਬਰੀ ਕੈਬਨਿਟ ਲਈ 11 ਔਰਤਾਂ ਨੂੰ ਚੁਣਿਆ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਟੀਮ ਨੇ 'ਵਿਕਾਸਸ਼ੀਲ ਸਮਾਜ ਦਾ ਉਹੀ ਦ੍ਰਿਸ਼ਟੀਕੋਣ ਸਾਂਝਾ ਕੀਤਾ ਜੋ ਆਧੁਨਿਕਤਾ ਅਤੇ ਯੂਰਪ ਦੇ ਹਮਾਇਤੀ ਹੈ।'
ਇਸ ਸਾਲ ਸਿਆਸਤ 'ਚ ਔਰਤਾਂ ਦੀ ਗਿਣਤੀ ਵਿੱਚ ਹੋਇਆ ਵਾਧਾ
1997 ਤੋਂ ਬਾਅਦ ਦੁਨੀਆਂ ਦੇ ਹਰ ਇੱਕ ਦੇਸ ਵਿੱਚ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਧੀ ਹੈ, ਜਦੋ ਤੋਂ ਇੰਟਰ-ਪਾਰਲੀਮੈਂਟ ਯੂਨੀਅਨ (ਆਈਪੀਯੂ) ਨੇ ਸਿੱਟੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ।

ਤਸਵੀਰ ਸਰੋਤ, Getty Images
ਦੋ ਦਹਾਕੇ ਪਹਿਲਾਂ ਸਿਰਫ਼ ਸਵੀਡਨ, ਨੌਰਵੇਅ, ਫਿਨਲੈਂਡ, ਡੈਨਮਾਰਕ ਅਤੇ ਨੀਦਰਲੈਂਡ ਵਿੱਚ ਹੀ 30 ਫੀਸਦ ਵੱਧ ਔਰਤਾਂ ਮੈਂਬਰ ਪਾਰਲੀਮੈਂਟ ਸਨ। ਇਨ੍ਹਾਂ ਵਿੱਚ ਸਵੀਡਨ 40.4 ਫੀਸਦ ਦੇ ਅੰਕੜੇ ਨਾਲ ਸਭ ਤੋਂ ਅੱਗੇ ਸੀ।
21 ਸਾਲ ਬਾਅਦ ਹੁਣ ਇਨ੍ਹਾਂ ਨੂੰ ਰਵਾਂਡਾ ਅਤੇ ਕਈ ਕੇਂਦਰੀ ਤੇ ਦੱਖਣੀ ਅਮਰੀਕੀ ਦੇਸਾਂ ਨੇ ਪਛਾੜ ਦਿੱਤਾ ਹੈ।
ਬੋਲੀਵੀਆ, ਗ੍ਰੇਨਾਡਾ, ਮੈਕਸੀਕੋ, ਨਿਕਾਰਾਗੁਆ, ਕੋਸਟਾ ਰੀਕਾ ਅਤੇ ਇਸ ਦੇ ਨਾਲ ਹੀ ਕਿਊਬਾ ਦਾ ਕੈਰੇਬੀਅਨ ਆਈਲੈਂਡ ਵੀ ਮੋਹਰੀ 10 ਵਿੱਚ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਵਿੱਚ ਮਹਿਲਾ ਐਮਪੀਜ਼ ਦੀ ਗਿਣਤੀ 40 ਫੀਸਦ ਤੋਂ ਵੱਧ ਹੈ।
ਪਰ ਆਈਪੀਯੂ ਵਿੱਚ ਲਿੰਗ ਆਧਾਰਿਤ ਹਿੱਸੇਦਾਰੀ ਪ੍ਰੋਗਰਾਮ ਦੀ ਇੰਚਾਰਜ਼ ਜ਼ੀਅਨਾ ਹਿਲਾਲ ਮੁਤਾਬਕ ਔਰਤਾਂ ਅਤੇ ਮਰਦਾਂ ਦੀ ਬਰਾਬਰ ਹਿੱਸੇਦਾਰੀ ਵੱਲ ਹੋਣ ਨਵਾਲਾ ਕੰਮ ਪਿਛਲੇ 2-3 ਸਾਲਾਂ ਤੋਂ ਰੁਕ ਜਿਹਾ ਗਿਆ ਹੈ।
ਜੇਕਰ ਇਹ ਇੰਜ ਹੀ ਰਿਹਾ ਤਾਂ ਆਈਪੀਯੂ ਦੇ ਅੰਦਾਜ਼ੇ ਮੁਤਾਬਕ ਪਾਰਲੀਮੈਂਟ ਵਿੱਚ ਲਿੰਗ ਬਰਾਬਰਤਾ ਲਿਆਉਣ ਲਈ 250 ਸਾਲ ਲੱਗ ਜਾਣਗੇ।
2018 'ਚ 11 ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨ
ਦੁਨੀਆਂ ਦੇ ਕਈ ਦੇਸਾਂ ਵਿੱਚ ਅਜੇ ਵੀ ਕੋਈ ਔਰਤਾਂ ਆਗੂਆਂ ਵਜੋਂ ਨਹੀਂ ਚੁਣੀਆਂ ਗਈਆਂ ਹਨ।
ਅਜੇ ਵੀ ਕਈ ਦੇਸਾਂ ਵਿੱਚ ਔਰਤਾਂ ਸਿਆਸਤ ਵਿੱਚ ਨਹੀਂ ਹਨ ਪਰ ਫੇਰ ਵੀ ਮੌਜੂਦਾ ਵਕਤ ਵਿੱਚ 11 ਦੇਸਾਂ ਵਿੱਚ ਔਰਤਾਂ ਸਰਕਾਰ ਦੀ ਅਗਵਾਈ ਕਰ ਰਹੀਆਂ ਹਨ।
2017 ਦੀ ਪਿਯੂ ਰਿਸਰਚ ਮੁਤਾਬਕ ਵਰਲਡ ਇਕਨੌਮਿਕ ਫੋਰਮ ਵੱਲੋਂ 146 ਦੇਸਾਂ ਬਾਰੇ ਸਰਵੇਖਣ ਕੀਤਾ ਗਿਆ। ਉਨ੍ਹਾਂ ਦੇਸਾਂ ਵਿੱਚੋਂ 56 ਦੇਸ ਅਜਿਹੇ ਸਨ ਜਿਨ੍ਹਾਂ ਵਿੱਚ ਬੀਤੇ 50 ਸਾਲ ਦੌਰਾਨ ਘੱਟੋ-ਘੱਟ ਇੱਕ ਸਾਲ ਕਿਸੇ ਔਰਤ ਨੇ ਰਾਜ ਕੀਤਾ ਸੀ।
ਇਨ੍ਹਾਂ ਵਿਚੋਂ 31 ਦੇਸਾਂ ਵਿੱਚ ਔਰਤਾਂ ਨੇ ਪੰਜ ਸਾਲ ਜਾਂ ਉਸ ਤੋਂ ਘੱਟ ਸਮੇਂ ਲਈ ਸਰਕਾਰ ਦੀ ਅਗਵਾਈ ਕੀਤੀ ਜਦਕਿ 10 ਦੇਸਾਂ ਵਿੱਚ ਔਰਤਾਂ ਨੇ ਸਿਰਫ਼ ਇੱਕ ਸਾਲ ਰਾਜ ਕੀਤਾ ਸੀ।
ਜਰਮਨ ਆਗੂ ਐਂਜਲਾ ਮਾਰਕਲ ਹੁਣ ਤੱਕ ਦੀ ਸਭ ਵੱਧ ਸਮੇਂ ਲਈ ਸਰਕਾਰ ਦੀ ਅਗਵਾਈ ਕਰਨ ਵਾਲੀ ਔਰਤ ਸਿਆਸਤਦਾਨ ਹੈ, ਜੋ 2005 ਤੋਂ ਅਹੁਦੇ 'ਤੇ ਕਾਇਮ ਹਨ।
ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਵਾਜੇਦ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਹਨ। ਬਾਕੀ ਕਈ ਸਰਕਾਰਾਂ ਦੀ ਅਗਵਾਈ ਕਰਨ ਵਾਲੀਆਂ ਔਰਤਾਂ 5 ਸਾਲ ਜਾਂ ਉਸ ਤੋਂ ਘੱਟ ਸਮੇਂ ਤੋਂ ਅਹੁਦੇ 'ਤੇ ਹਨ।

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ, ਆਈਸਲੈਂਡ ਦੀ ਆਗੂ ਕਾਟਰੀਨ ਜੈਕਬਸਡੋਟਿਰ ਅਤੇ ਸਰਬੀਆ ਦੀ ਐਨਾ ਬਰਨਾਬਿਕ ਸਾਲ 2017 ਵਿੱਚ ਚੁਣੀਆਂ ਗਈਆਂ ਸਨ।
ਐਰਨਾ ਸੋਲਬਰਗ 2013 ਵਿੱਚ ਨੌਰਵੇਅ ਦੀ ਪ੍ਰਧਾਨ ਮੰਤਰੀ ਚੁਣੀ ਗਈ ਸੀ। ਨਾਮੀਬੀਆ 'ਚ ਸਾਰਾ ਕੁਗੋਂਗੇਵਾਲਾ 2015 ਵਿੱਚ, ਟੈਰੇਜ਼ਾ ਮੇਅ ਯੂਕੇ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ 2016 'ਚ ਚੁਣੀ ਗਈ ਅਤੇ ਇਸੇ ਹੀ ਸਾਲ ਔਂ ਸਾ ਸੂ ਚੀ ਨੇ ਮਿਆਂਮਾਰ ਦਾ ਚਾਰਜ਼ ਸੰਭਾਲਿਆ ਸੀ।
ਜਨਵਰੀ 2018 ਵਿੱਚ ਚੁਣੀ ਗਈ ਵੀਓਰਿਕਾ ਡੈਨਾਸਿਲਾ ਰੋਮਾਨੀਆ ਦੇ ਇਤਿਹਾਸ ਵਿੱਚ ਪਹਿਲੀ ਪ੍ਰਧਾਨ ਮੰਤਰੀ ਬਣੀ ਹੈ। ਮੀਆ ਮੋਟਲੇਅ ਵੀ ਮਈ 2018 ਵਿੱਚ ਬਾਰਬਾਡੋਸ ਵਿੱਚ ਚੁਣੀ ਗਈ ਪਹਿਲੀ ਮਹਿਲਾ ਆਗੂ ਹੈ।
ਕੀ ਲਿੰਗ ਕੋਟਾ ਸਹਾਇਕ ਹੈ?
ਕਈ ਦੇਸਾਂ ਵਿੱਚ ਲਿੰਗ ਕੋਟਾ ਲਗਾਏ ਜਾਣ ਤੋਂ ਬਾਅਦ ਸਿਆਸਤ ਵਿੱਚ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਰਜਨਟੀਨਾ ਪਹਿਲਾ ਅਜਿਹਾ ਦੇਸ ਹੈ, ਜਿਸ ਨੇ 1991 ਵਿੱਚ ਕਾਨੂੰਨ ਸ਼ੁਰੂ ਕਰਕੇ ਘੱਟੋ-ਘੱਟ ਔਰਤਾਂ ਦੀ ਗਿਣਤੀ ਨਿਰਧਾਰਿਤ ਕੀਤੀ ਸੀ।
ਆਈਪੀਯੂ ਦੀ ਖੋਜ ਅਨੁਸਾਰ 20 ਦੇਸਾਂ ਵਿੱਚ ਔਰਤਾਂ ਨੇ 30 ਫੀਸਦ ਸੀਟਾਂ ਜਿੱਤੀਆਂ ਹਨ, ਜਿੱਥੇ 2017 ਵਿੱਚ ਇਹ ਕੋਟਾ ਲਗਾਇਆ ਗਿਆ, ਜਦਕਿ ਜਿਥੇ ਇਸ ਕੋਟੇ ਨੂੰ ਨਹੀਂ ਲਗਾਇਆ ਉੱਥੇ 15.4 ਫੀਸਦ ਔਰਤਾਂ ਜਿੱਤ ਹਾਸਿਲ ਕਰ ਸਕੀਆਂ ਹਨ।
ਰਵਾਂਡਾ ਸਭ ਤੋਂ ਮੋਹਰੀ
ਆਈਪੀਯੂ ਸੂਚੀ ਵਿੱਚ ਸਿਰਫ਼ ਤਿੰਨ ਦੇਸ ਰਵਾਂਡਾ, ਕਿਊਬਾ ਅਤੇ ਬੋਲੀਵੀਆ, ਅਜਿਹੇ ਹਨ ਜਿਨ੍ਹਾਂ ਦੇ ਹੇਠਲੇ ਸਦਨ ਵਿੱਚ ਔਰਤਾਂ ਦੀ ਭਾਗੀਦਾਰੀ 50 ਫੀਸਦ ਤੋਂ ਵੱਧ ਹੈ। ਇਸ ਤੋਂ ਇਲਾਵਾ ਮੈਕਸੀਕੋ ਵਿੱਚ ਇਹ ਅੰਕੜਾ 48.6 ਫੀਸਦ ਹੈ।

ਤਸਵੀਰ ਸਰੋਤ, AFP
ਰਵਾਂਡਾ ਆਪਣੀ ਪਾਰਲੀਮੈਂਟ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਅੰਕੜਿਆਂ ਮੁਤਾਬਕ ਬਾਕੀ ਦੇਸਾਂ 'ਚੋਂ ਮੋਹਰੀ ਹੈ।
ਕਿੱਥੇ ਹੈ ਔਰਤਾਂ ਦੀ ਘੱਟ ਗਿਣਤੀ
ਯਮਨ, ਓਮਨ, ਹੈਤਾ, ਕੁਵੈਤ, ਲੈਬਨਾਨ ਅਤੇ ਥਾਈਲੈਂਡ ਵਿੱਚ ਔਰਤ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਹਨ। ਇੱਥੇ ਔਰਤ ਮੈਂਬਰ ਪਾਰਲੀਮੈਂਟ ਦਾ ਅੰਕੜਾ 5 ਫੀਸਦ ਜਾਂ ਉਸ ਤੋਂ ਵੀ ਘੱਟ ਹੈ।
2011 ਵਿੱਚ ਯਿੰਗਲਕ ਸ਼ਿਲਾਵਤਰਾ ਨੇ ਥਾਈਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਸੀ।
ਉਹ 16 ਫੀਸਦ ਔਰਤ ਐਮਪੀਜ਼ ਵਿਚੋਂ ਇੱਕ ਸੀ, ਜੋ ਕਿ ਥਾਈਲੈਂਡ ਦਾ ਸਭ ਤੋਂ ਵੱਡਾ ਅੰਕੜਾ ਸੀ ਪਰ 2015 ਵਿੱਚ ਉਸ 'ਤੇ ਭ੍ਰਿਸ਼ਟਾਚਾਰ ਦਾ ਮਹਾਂਦੋਸ਼ ਲੱਗਾ ਅਤੇ ਉਨ੍ਹਾਂ ਨੇ ਦੇਸ ਛੱਡ ਦਿੱਤਾ। ਉਦੋਂ ਤੋਂ ਸਿਆਸਤ ਵਿੱਚ ਔਰਤਾਂ ਦੇ ਅੰਕੜੇ ਵਿੱਚ ਗਿਰਾਵਟ ਆਈ ਅਤੇ ਇਹ ਅੰਕੜਾ 5 ਫੀਸਦ ਰਹਿ ਗਿਆ।
ਯਮਨ ਵਿੱਚ 301 ਮੈਂਬਰ ਪਾਰਲੀਮੈਂਟ ਵਿੱਚ ਕੇਵਲ ਇੱਕ ਹੀ ਔਰਤ ਹੈ, ਇੱਥੇ ਜੈਂਡਰ ਕੋਟਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ।












