ਪਾਕਿਸਤਾਨ ਵੱਲੋਂ ਆਉਂਦੇ ਗੈਰ-ਸਿੱਖਾਂ ਲਈ ਕਰਤਾਰਪੁਰ ਫ਼ਿਲਹਾਲ ਇਸ ਗੱਲੋਂ ਬੰਦ — 5 ਅਹਿਮ ਖ਼ਬਰਾਂ

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ-ਸਥਿਤ ਕਰਤਾਰਪੁਰ ਸਾਹਿਬ ਨੂੰ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ

ਪਾਕਿਸਤਾਨ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਆਪਣੇ ਪਾਸਿਓਂ ਆਉਂਦੇ ਗੈਰ-ਸਿੱਖ ਸ਼ਰਧਾਲੂਆਂ ਲਈ 3 ਤੋਂ 5 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਤਰਕ ਇਹ ਦਿੱਤਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਿੱਖ ਇਕੱਠੇ ਹੋ ਕੇ ਗੁਰਪੁਰਬ ਮਨਾ ਸਕਣ ਕਿਉਂਕਿ ਪਾਕਿਸਤਾਨ ਤੋਂ ਵੀ ਇੱਥੇ 2,000 ਸਿੱਖ ਸ਼ਰਧਾਲੂਆਂ ਨੇ ਪਹੁੰਚਣਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਔਕਾਫ਼ ਬੋਰਡ ਦੇ ਬੁਲਾਰੇ ਨੇ ਆਮਿਰ ਹਾਸ਼ਮੀ ਨੇ ਇਹ ਦੱਸਿਆ।

ਕੁਝ ਰਿਪੋਰਟਾਂ ਨੇ ਪਹਿਲਾਂ ਆਖਿਆ ਕਿ ਭਾਰਤ ਵੱਲੋਂ ਲਾਂਘੇ ਰਾਹੀਂ ਆਉਂਦੇ ਸ਼ਰਧਾਲੂਆਂ ਵਿੱਚ ਵੀ ਗੈਰ-ਸਿੱਖਾਂ ਲਈ ਪਾਬੰਦੀ ਹੈ ਪਰ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਪਾਬੰਦੀ ਸਿਰਫ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਪਾਕਿਸਤਾਨੀਆਂ ਲਈ ਹੈ। ਇਹ ਰਿਪੋਰਟ ਅਸੀਂ ਉਸੇ ਮੁਤਾਬਕ ਅਪਡੇਟ ਕੀਤੀ ਹੈ।

ਇਹ ਵੀ ਪੜ੍ਹੋ:

ਗੈਸ ਸਿਲੰਡਰ

ਤਸਵੀਰ ਸਰੋਤ, Getty Images

ਗੈਸ ਸਿਲੰਡਰ 19 ਰੁਪਏ ਮਹਿੰਗਾ

ਭਾਰਤ ਦੀਆਂ ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਦੇ ਈਂਧਣ ਤੇ ਗੈਰ-ਸਬਸਿਡੀ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ।

ਹਵਾਈ ਜਹਾਜ਼ਾਂ ਦੇ ਈਂਧਣ ਵਿੱਚ ਇਹ ਵਾਧਾ 2.5 ਫ਼ੀਸਦੀ ਪ੍ਰਤੀ ਕਿੱਲੋ ਲੀਟਰ ਤੇ ਗੈਸ ਸਿਲੰਡਰਾਂ ਦੇ ਮਾਮਲੇ ਵਿੱਚ ਇਹ 19 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਿਛਲੇ ਸਾਲ ਦੇ ਸਤੰਬਰ ਮਹੀਨੇ ਤੋਂ ਬਾਅਦ ਇਹ ਖਾਣਾ ਪਕਾਉਣ ਵਾਲੀ ਗੈਸ ਵਿੱਚ ਇਹ ਲਗਾਤਾਰ ਪੰਜਵਾਂ ਵਾਧਾ ਹੈ। ਇਸ ਵਾਧਾ ਸਦਕਾ 14.2 ਕਿੱਲੋ ਦਾ ਸਿਲੰਡਰ ਜੋ ਪਹਿਲਾਂ 695 ਰੁਪਏ ਦਾ ਮਿਲ ਰਿਹਾ ਸੀ ਹੁਣ 714 ਰੁਪਏ ਦਾ ਹੋ ਜਾਵੇਗਾ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਤਸਵੀਰ ਸਰੋਤ, SUKHCHARAN PREET/BBC

ਨਗਰ ਕੀਰਤਨ ਦੇ ਪ੍ਰਬੰਧਕਾਂ 'ਤੇ ਕੇਸ ਦਰਜ ਕੀਤੇ ਜਾਣ ਦਾ ਵਿਰੋਧ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਨਗਰ ਕੀਰਤਨ ਦੇ ਪ੍ਰਬੰਧਕਾਂ 'ਤੇ ਕੇਸ ਦਰਜ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਵਿਚ ਨਵੇਂ ਸਾਲ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ''ਯੂਪੀ ਪੁਲਿਸ ਦੀ ਕਾਰਵਾਈ ਘਿਨਾਉਣਾ ਕਾਰਾ ਹੈ, ਇਸ ਨਾਲ ਸਿਰਫ਼ ਸਿੱਖ ਨਹੀਂ ਸਾਰੀਆਂ ਘੱਟ ਗਿਣਤੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ''। ਪੜ੍ਹੋ ਪੂਰੀ ਖ਼ਬਰ।

ਆਸ਼ਸਟਰੇਲੀਆ ਦੇ ਜੰਗਲਾਂ ਦੀ ਅੱਗ ਦੀ ਸੈਟਲਾਈਟ ਤਸਵੀਰ

ਤਸਵੀਰ ਸਰੋਤ, EU COPERNICUS SENTINEL DATA/REUTERS

ਤਸਵੀਰ ਕੈਪਸ਼ਨ, ਆਸ਼ਸਟਰੇਲੀਆ ਦੇ ਜੰਗਲਾਂ ਦੀ ਅੱਗ ਦੀ ਸੈਟਲਾਈਟ ਤਸਵੀਰ

ਆਸਟਰੇਲੀਆ ਵਿੱਚ ਅੱਗ ਦਾ ਕਹਿਰ

ਆਸਟਰੇਲੀਆ ਵਿੱਚ ਬੁਸ਼ ਫਾਇਰ ਵਿੱਚ ਘਰਾਂ ਦੇ ਸਾੜੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾਰੀ ਹੈ।

ਸੋਮਵਾਰ ਤੋਂ ਹੁਣ ਤੱਕ ਦੇਸ਼ ਦੇ ਦੱਖਣ-ਪੂਰਬੀ ਖਿੱਤੇ ਵਿੱਚ ਅੱਠ ਜਾਨਾਂ ਜਾ ਚੁੱਕੀਆਂ ਹਨ।

ਅਧਿਕਾਰੀਆਂ ਵੱਲੋਂ ਅੱਗ ਦੀਆਂ ਤਾਜ਼ਾ ਘਟਨਾਵਾਂ ਵਿੱਚ ਲਗਭਗ 200 ਘਰ ਤਬਾਹ ਹੋ ਚੁੱਕੇ ਹਨ। ਨਿਊ ਸਾਊਥ ਵੇਲਜ਼ ਵਿੱਚ 7 ਤੇ ਵਿਕਟੋਰੀਆ ਵਿੱਚ 1 ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਹਾਰਦਿਕ ਨੇ ਸਰਬੀਆਈ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਲਈ ਹੈ।

ਤਸਵੀਰ ਸਰੋਤ, Instagram

ਤਸਵੀਰ ਕੈਪਸ਼ਨ, ਹਾਰਦਿਕ ਨੇ ਸਰਬੀਆਈ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਲਈ ਹੈ।

ਹਾਰਦਿਕ ਪਟੇਲ ਹੋਏ ਨਤਾਸ਼ਾ ਦੇ

ਬਾਦਸ਼ਾਹ ਦੇ ਚਰਚਿਤ ਗਾਣੇ 'ਡੀਜੇ ਵਾਲੇ ਬਾਬੂ' ਦੀ ਮਾਡਲ ਨਤਾਸ਼ਾ ਨਾਲ ਭਾਰਤੀ ਕ੍ਰਿਕਟ ਟੀਮ ਦੇ ਖ਼ਿ਼ਡਾਰੀ ਹਾਰਦਿਕ ਪਾਂਡਿਆ ਨੇ ਸਗਾਈ ਕੀਤੀ ਹੈ।

ਪਾਂਡਿਆ ਨੇ ਨਵੇਂ ਸਾਲ ਦੇ ਪਹਿਲੇ ਦਿਨ ਇੰਸਟਾਗ੍ਰਾਮ 'ਤੇ ਦੋ ਪੋਸਟ ਪਾ ਕੇ ਖੁਸ਼ੀ ਸਾਂਝੀ ਕੀਤੀ।

ਹਾਰਦਿਕ ਨੇ ਸਰਬੀਅਨ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕੀਤੀ ਹੈ। ਇਸ ਦੇ ਨਾਲ ਹੀ ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਹਾਰਦਿਕ ਵਲੋਂ ਕੀਤੇ ਪ੍ਰੋਪੋਜ਼ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)