ਪਿਆਰਾ ਸਿੰਘ ਭਨਿਆਰਾਂਵਾਲਾ: ਚਪੜਾਸੀ ਤੋਂ ਬਾਬਾ ਬਣਨ ਤੇ ਜੇਲ੍ਹ ਜਾਣ ਦੀ ਕਹਾਣੀ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵਿਵਾਦਤ ਧਾਰਮਿਕ ਆਗੂ ਪਿਆਰਾ ਸਿੰਘ ਭਨਿਆਰਾਂਵਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 61 ਸਾਲਾਂ ਦੇ ਸਨ।
ਪਿਆਰਾ ਸਿੰਘ ਭਨਿਆਰਾਂਵਾਲੇ ਦੇ ਪਰਿਵਾਰਕ ਸੂਤਰਾਂ ਮੁਤਾਬਕ ਸੋਮਵਾਰ ਸਵੇਰੇ ਉਨ੍ਹਾਂ ਦੀ ਛਾਤੀ ਵਿਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਇਲਾਜ ਲਈ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਿਆਰਾ ਸਿੰਘ ਦਾ ਜਨਮ 23 ਅਗਸਤ 1957 ਨੂੰ ਰੋਪੜ ਜ਼ਿਲ੍ਹੇ ਦੇ ਧੀਮਾਣਾ ਪਿੰਡ ਵਿਚ ਹੋਇਆ ਸੀ।
ਪਿਆਰਾ ਵਿਵਾਦਾਂ 'ਚ ਕਿਉਂ ਆਏ
ਫਰੰਟਲਾਈਨ ਮੈਗਜ਼ੀਨ ਦੇ 27 ਅਕਤੂਬਰ-ਨਵੰਬਰ 9, 2001, ਅੰਕ ’ਚ ਰਿਪੋਰਟ ਮੁਤਾਬਕ ਪਿਆਰਾ ਸਿੰਘ ਦੇ 6 ਲੱਖ ਦੇ ਕਰੀਬ ਪੈਰੋਕਾਰ ਸਨ, ਜਿੰਨ੍ਹਾਂ ’ਚੋਂ ਜ਼ਿਆਦਾਤਰ ਦਲਿਤ ਸਿੱਖ ਭਾਈਚਾਰੇ ਨਾਲ ਸਬੰਧਤ ਸੀ।
ਰਿਪੋਰਟ ’ਚ ਲਿਖਿਆ ਗਿਆ ਹੈ ਕਿ ਭਵਸਾਗਰ ਸਮੁੰਦਰ ਗ੍ਰੰਥ ਛਾਪਣ ਤੋਂ ਬਾਅਦ ਜਦੋਂ ਪਿਆਰਾ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਮੰਨਣ ਲਈ ਕਿਹਾ ਤਾਂ 1998 ’ਚ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਸ ਨੇ ਪੰਥ ਵਿਚੋਂ ਛੇਕ ਦਿੱਤਾ ।
ਰਿਪੋਰਟ ਮੁਤਾਬਕ ਭਾਈ ਰਣਜੀਤ ਸਿੰਘ ਤੋਂ ਬਾਅਦ ਵਾਲੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪਿਆਰਾ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਪਰ ਉਹ ਨਹੀਂ ਆਏ। ਉਨ੍ਹਾਂ ਨੂੰ ਛੇਕਣ ਦਾ ਫੈਸਲਾ ਬਰਕਰਾਰ ਰੱਖਿਆ ਗਿਆ।
ਭਨਿਆਰਾਂਵਾਲੇ ਡੇਰੇ 'ਚ ਆਉਣ ਦੀ ਲਈ ਕਈਆਂ ਨੂੰ ਲੱਗੀ ਤਨਖ਼ਾਹ
2001 ’ਚ ਵੀ ਪੰਜਾਬੀ ਦੇ ਦੇਸ ਸੇਵਕ ਅਖ਼ਬਾਰ ਦੀ ਰਿਪਰੋਟ ਮੁਤਾਬਕ ਤਤਕਾਲੀ ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਜੂਨੀਅਰ ਵਾਈਸ ਪ੍ਰਧਾਨ ਕੇਵਲ ਸਿੰਘ ਬਾਦਲ, ਅਕਾਲੀ ਦਲ ਮਾਨ ਦੇ ਆਗੂ ਭਾਗ ਸਿੰਘ ਅਤੇ ਸੁਰਜੀਤ ਸਿੰਘ ਸਣੇ ਕਈ ਪੰਥਕ ਆਗੂਆਂ ਨੂੰ ਪਿਆਰਾ ਸਿੰਘ ਦੇ ਡੇਰੇ ਜਾਣ ਕਾਰਨ ਅਕਾਲ ਤਖ਼ਤ ਉੱਤੇ ਤਲਬ ਕਰ ਕੇ ਧਾਰਮਿਕ ਸਜ਼ਾ ਸੁਣਾਈ ਗਈ।
ਫਰੰਟਲਾਈਨ ਨੇ ਆਪਣੀ ਰਿਪੋਰਟ ’ਚ ਦੇਸ ਸੇਵਕ ਅਖ਼ਬਾਰ ਵਿਚ 17 ਅਕਤੂਬਰ 2001 ਨੂੰ ਛਪੀ ਰਿਪੋਰਟ ’ਚ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦਾ ਇੱਕ ਪੱਤਰ ਵੀ ਛਾਪਿਆ ਜਿਸ ’ਚ ਭਨਿਆਰਾਂਵਾਲੇ ਡੇਰੇ ਦਾ ਚੋਣਾਂ ਵਿਚ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ ਸੀ।
ਉਸ ਸਮੇਂ ਦੇ ਬਹੁਜਨ ਸਮਾਜ ਮੋਰਚਾ ਦੇ ਆਗੂ ਸਤਨਾਮ ਸਿੰਘ ਕੈਂਥ ਸਣੇ ਕਈ ਸਿਰਕੱਢ ਦਲਿਤ ਆਗੂਆਂ ਦਾ ਡੇਰੇ ’ਚ ਆਉਣਾ ਜਾਣਾ ਆਮ ਸੀ।
ਚਪੜਾਸੀ ਤੋਂ ਬਾਬਾ ਬਣਨ ਤੱਕ
ਸਥਾਨਕ ਪੱਤਰਕਾਰ ਸੰਜੀਵ ਭੰਡਾਰੀ ਮੁਤਾਬਕ ਪਿਆਰਾ ਸਿੰਘ ਦੇ ਖੁਦ ਨੂੰ 'ਬਾਬਾ' ਐਲਾਨਣ ਤੋਂ ਪਹਿਲਾਂ ਉਹ ਬਾਗਬਾਨੀ ਵਿਭਾਗ ਵਿਚ ਬਤੌਰ ਚਪੜਾਸੀ ਨੌਕਰੀ ਕਰਦੇ ਸੀ।
ਭੰਡਾਰੀ ਨੇ ਦੱਸਿਆ, ''ਜਦੋਂ ਉਹ ਆਪਣੇ ਕਥਿਤ ਕੌਤਕਾਂ ਕਾਰਨ ਚਰਚਾ ’ਚ ਆਏ ਤਾਂ ਵੱਡੇ-ਵੱਡੇ ਸਿਆਸਤਦਾਨ, ਅਫ਼ਸਰ ਅਤੇ ਜੱਜ ਤੱਕ ਉਸ ਦੇ ਡੇਰੇ ਹਾਜ਼ਰੀ ਭਰਨ ਲੱਗੇ।”
''ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵੀ ਉਨ੍ਹਾਂ ’ਚੋਂ ਇੱਕ ਸਨ। ਕਾਂਗਰਸ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕਈ ਵੱਡੇ ਲੀਡਰਾਂ ਦੇ ਪਿਆਰਾ ਸਿੰਘ ਦੇ ਡੇਰੇ ਪਹੁੰਚਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ।''

ਤਸਵੀਰ ਸਰੋਤ, Pyarasinghbhaniarawalan
ਇਸੇ ਦੌਰਾਨ ਪਿਆਰਾ ਸਿੰਘ ਭਨਿਆਰਾਂਵਾਲੇ ਉੱਤੇ ਸਿੱਖ ਧਰਮ-ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ। 1998 ’ਚ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਰਣਜੀਤ ਸਿੰਘ ਨੇ ਪਿਆਰਾ ਸਿੰਘ ਨੂੰ ਸਿੱਖ ਧਰਮ ਵਿਚੋਂ ਛੇਕ ਦਿੱਤਾ।
ਸੰਜੀਵ ਭੰਡਾਰੀ ਨੇ ਦੱਸਿਆ ਕਿ ਉਹ ਆਪਣਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣ ਲੱਗੇ, ਹਾਥੀ ਉੱਤੇ ਚੜ੍ਹ ਕੇ ਪੈਰੋਕਾਰਾਂ ਨੂੰ ਸੰਬੋਧਨ ਕਰਦੇ ਅਤੇ ਡੇਰੇ ਦਾ ਨਾਲ ਲਗਦੀ ਕਈ ਸੌ ਏਕੜ ਜ਼ਮੀਨ ਉੱਤੇ ਵੀ “ਉਨ੍ਹਾਂ ਨੇ ਕਬਜ਼ਾ ਕਰ ਲਿਆ ਸੀ।”
ਇਹ ਵੀ ਪੜ੍ਹੋ-
ਕਈ ਬੈਰੀਕੇਡ ਲੰਘ ਕੇ ਉਸ ਤੱਕ ਪਹੁੰਚਣਾ ਪੈਂਦਾ ਸੀ ਅਤੇ ਉਹ ਡੇਰੇ ਵਿਚੋਂ ਬਾਹਰ ਇਸ ਤਰ੍ਹਾਂ ਨਿਕਲਦਾ ਸੀ ਜਿਵੇਂ ਸੂਬੇ ਦੇ ਮੁੱਖ ਮੰਤਰੀ ਜਾਂ ਰਾਜਪਾਲ ਜਾਂਦੇ ਹੋਣ। ਉਸ ਦੇ ਕਾਫ਼ਲੇ ਅੱਗੇ ਆਉਣ ਕਾਰਨ ਕਈ ਵਿਅਕਤੀਆਂ ਨੂੰ ਚੁੱਕ ਕੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਡੇਰੇ ਲੈ ਕੇ ਜਾਣ ਜਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ।
2001 ’ਚ ਹੀ ਛਪੀ ਦੇਸ ਸੇਵਕ ਦੀ ਇੱਕ ਹੋਰ ਰਿਪੋਰਟ ਵਿਚ ਪਿਆਰਾ ਸਿੰਘ ਵਲੋਂ ਇੱਕ ਮਹਿਲਾ ਦੇ ਨਾਂ ਉੱਤੇ ਜ਼ਮੀਨ ਖ਼ਰੀਦਣ ਦੇ ਕਾਗਜ਼ ਛਾਪੇ ਗਏ ਸਨ, ਜਿਸ ’ਚ ਉਸ ਔਰਤ ਦਾ ਨਾਂ ਉਸ ਦੀ ਪਤਨੀ ਵਜੋਂ ਦਰਜ ਸੀ। ਇਹ ਔਰਤ ਇੱਕ ਸ਼ਰਧਾਲੂ ਸੀ ਜੋ ਚੰਡੀਗੜ੍ਹ ਵਿਚ ਮੁਲਾਜ਼ਮ ਸੀ।
ਡੇਰੇ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਦੇਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਿਆਰਾ ਸਿੰਘ ਨੇ 2001 ਵਿਚ ਭਵ-ਸਾਗਰ ਸਮੁੰਦਰ ਗ੍ਰੰਥ ਲਿਖਵਾਇਆ।
ਇਸ ’ਚ ਬਹੁਤ ਸਾਰੇ ਸਿਆਸੀ ਆਗੂਆਂ ਤੇ ਅਫਸਰਾਂ ਦੀਆਂ ਤਸਵੀਰਾਂ ਪਿਆਰਾ ਸਿੰਘ ਨਾਲ ਛਪੀਆਂ ਸਨ। ਵਿਵਾਦ ਹੋਣ ਤੋਂ ਬਾਅਦ ਕਈ ਪੰਥਕ ਆਗੂਆਂ ਨੂੰ ਅਕਾਲ ਤਖ਼ਤ ਜਾ ਕੇ ਤਨਖ਼ਾਹ ਲਗਵਾਉਣੀ ਪਈ।
ਪਿਆਰਾ ਸਿੰਘ ਦੇ 'ਬਾਬਾ' ਬਣਨ ਦਾ ਕਿੱਸਾ
ਪਿਆਰਾ ਸਿੰਘ ਦੇ ਯੂ-ਟਿਊਬ ਚੈੱਨਲ ਉੱਤੇ ਮਿਲਦੀ ਜਾਣਕਾਰੀ ਮੁਤਾਬਕ ਉਹ ਬਚਪਨ ਤੋਂ ਹੀ ਪਸ਼ੂ-ਪੰਛੀਆਂ ਤੇ ਗਊ ਦੀ ਦੇਖਭਾਲ ਵਿਚ ਦਿਲਚਸਪੀ ਰੱਖਦੇ ਸੀ।
ਯੂ-ਟਿਊਬ ਚੈੱਨਲ ਉੱਤੇ ਮਿਲਦੀ ਜਾਣਕਾਰੀ ਮੁਤਾਬਕ “ਬਚਪਨ ਵਿਚ ਇੱਕ ਵਾਰ ਉਹ ਬਿਮਾਰ ਹੋ ਗਏ ਤੇ ਉਨ੍ਹਾਂ ਦੇ ਘਰ ਵਾਲੇ ਕਈ ਥਾਂ ਇਲਾਜ ਕਰਵਾਉਣ ਲਈ ਲੈ ਕੇ ਗਏ, ਪਰ ਕਿਸੇ ਵੀ ਥਾਂ ਤੋਂ ਕੋਈ ਆਰਾਮ ਨਹੀਂ ਹੋਇਆ।”
ਇਹ ਵੀ ਪੜ੍ਹੋ-
ਡੇਰੇ ਵੱਲੋਂ ਤਿਆਰ ਦਸਤਾਵੇਜ਼ੀ ਫਿਲਮ ਦੇ ਦਾਅਵੇ ਮੁਤਾਬਕ, ''ਇੱਕ ਦਿਨ ਸਿਹਤ ਬਹੁਤ ਖ਼ਰਾਬ ਹੋ ਜਾਣ ਉੱਤੇ ਕਿਸੇ ਚੇਲੇ ਨੂੰ ਘਰ ਬੁਲਾਇਆ ਗਿਆ। ਉਦੋਂ ਤੱਕ ਉਨ੍ਹਾਂ ਦੇ ਕਈ ਰਿਸ਼ਤੇਦਾਰ ਤੇ ਪਿੰਡ ਵਾਲੇ ਵੀ ਘਰ ਇਕੱਠੇ ਹੋ ਗਏ।''
''ਚੇਲੇ (ਝਾੜ-ਫੂਕ ਕਰਨ ਵਾਲਾ) ਨੇ ਕਿਹਾ ਕਿ ਉਹ ਉਸ ਦਾ ਇਲਾਜ ਨਹੀਂ ਕਰ ਸਕਦਾ ਇਹ ਕੋਈ ਦੈਵੀ ਸ਼ਕਤੀ ਹੈ... ਉਹ ਚਲਾ ਗਿਆ।''
ਦਸਤਾਵੇਜ਼ੀ ਫਿਲਮ ਮੁਤਾਬਕ, ''ਉਨ੍ਹਾਂ ਨੂੰ ਫਿਰ ਇਲਾਹੀ ਫਰਮਾਨ ਸੁਣਾਈ ਦਿੱਤਾ ਕਿ ‘ਜੰਗਲ ’ਚ ਤੇਰਾ ਪਿਛਲੇ ਜਨਮ ਦਾ ਤਪ ਅਸਥਾਨ ਹੈ, ਤੂੰ ਉਸ ਨੂੰ ਭੁੱਲ ਚੁੱਕਿਆ ਹੈ। ਇਹ ਕਸ਼ਟ ਤੇਰੇ ਸਰੀਰ ਨੂੰ ਇਸੇ ਲਈ ਆਇਆ ਹੈ’।''

ਤਸਵੀਰ ਸਰੋਤ, PyarasinghBhaniyaran
ਡੇਰੇ ਦੀ ਇਸ ਦਸਤਾਵੇਜ਼ੀ ਫਿਲਮ ਦੇ ਦਾਅਵੇ ਮੁਤਾਬਕ ਇਲਾਹੀ ਸ਼ਕਤੀ ਨੇ ਪਿਆਰਾ ਸਿੰਘ ਨੂੰ ਉਹ ਥਾਂ ਦਿਖਾਈ ਤੇ ਕਿਹਾ ਕਿ ਹੁਣੇ ਜੰਗਲ ’ਚ ਆਥਣ ਦੀ ਦਿਸ਼ਾ ਵੱਲ ਜਾਓ ਤੇ ਉਸ ਥਾਂ ਨੂੰ ਆਬਾਦ ਕਰੋ। ਇਸ ਤੋਂ ਬਾਅਦ ਪਿਆਰਾ ਸਿੰਘ ਮੰਜੇ ਤੋਂ ਉੱਠ ਕੇ ਜੰਗਲ ਵੱਲ ਚਲਾ ਗਏ।
ਉਸ ਨੇ ਇੱਕ ਥਾਂ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਇਸੇ ਥਾਂ ਨੂੰ ਉਸ ਨੇ 1980 ’ਚ ‘ਧਰਮ ਕਲਾਂ ਅਸਥਾਨ ਭਨਿਆਰਾਂ’ ਦਾ ਨਾਂ ਦਿੱਤਾ, ਜਿੱਥੇ ਬਾਅਦ ਵਿਚ ਵੱਡਾ ਡੇਰਾ ਵਿਕਸਤ ਹੋਇਆ। ਇੱਥੇ ਪਹਿਲਾਂ ਕੋਈ ਧਾਰਮਿਕ ਅਸਥਾਨ ਨਹੀਂ ਸੀ।
ਜਦੋਂ 2001 ਵਿਚ ਪਿਆਰਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਕਾਰਨ ਵਿਵਾਦਾਂ ’ਚ ਆਏ ਅਤੇ ਜੇਲ੍ਹ ਗਏ ਤਾਂ ਉਨ੍ਹਾਂ ਦਾ ਡੇਰਾ ਉਨ੍ਹਾਂ ਦੀ ਕੋਠੀ ਅਤੇ ਖਰੀਦੀ ਹੋਈ ਜ਼ਮੀਨ ਤੱਕ ਸੀਮਤ ਹੋ ਗਿਆ।
ਭਨਿਆਰਾਂ ਹਰ ਮਹੀਨੇ ਦੀ 26 ਤਰੀਕ ਨੂੰ ਧਰਮ ਕਲਾਂ ਅਸਥਾਨ ’ਚ ਆਪਣੇ ਸ਼ਰਧਾਲੂਆਂ ਨੂੰ ਪ੍ਰਵਚਨ ਸੁਣਾਉਂਦੇ ਸੀ।
9 ਮਹੀਨੇ ਕੱਟੀ ਜੇਲ੍ਹ ਤੇ ਕਈ ਜਾਨਲੇਵਾ ਹਮਲੇ
ਮੀਡੀਆ ਰਿਪੋਰਟਾਂ ਮੁਤਾਬਕ 16 ਸਤੰਬਰ 2001 ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਝ ਕਾਰਕੁਨਾਂ ਨੇ ਭਨਿਆਰਾਂ ਡੇਰੇ ਦੇ ਇੱਕ ਸ਼ਰਧਾਲੂ ਦੇ ਘਰ ਦਾਖਲ ਹੋ ਕੇ ਭਵਸਾਗਰ ਸਮੁੰਦਰ ਗ੍ਰੰਥ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਸ ਨੂੰ ਅੱਗ ਲਾ ਦਿੱਤੀ।
ਰੋਪੜ ਪੁਲਿਸ ਵਲੋਂ ਦਰਜ ਇੱਕ ਰਪਟ ਮੁਤਾਬਕ ਅਗਲੇ ਦਿਨ ਭਨਿਆਰਾਂਵਾਲੇ ਦੇ ਪੈਰੋਕਾਰਾਂ ਨੇ ਜ਼ਿਲ੍ਹੇ ਦੇ ਰਤਨਗੜ੍ਹ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾ ਦਿੱਤੀ। ਪੁਲਿਸ ਦਾ ਇਲਜ਼ਾਮ ਸੀ ਕਿ ਪਿਆਰਾ ਸਿੰਘ ਨੇ ਆਪਣੇ ਡਰਾਇਵਰ ਤੇ ਦੋ ਸੇਵਾਦਾਰਾਂ ਨੂੰ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਹੁਕਮ ਦਿੱਤਾ ਸੀ।
ਇਸ ਤੋਂ ਬਾਅਦ ਪਿਆਰਾ ਸਿੰਘ ਤੇ ਉਸ ਦੇ ਕਈ ਪੈਰੋਕਾਰ ਗ੍ਰਿਫ਼ਤਾਰ ਕੀਤੇ ਗਏ। ਪੁਲਿਸ ਮੁਤਾਬਕ 30 ਸਤੰਬਰ 2001 ਨੂੰ ਤਰਖਾਣ ਮਾਜਰਾ ’ਚ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗ ਲਾ ਦਿੱਤੀ।
ਇਸੇ ਦੌਰਾਨ ਪਿਆਰਾ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ 9 ਮਹੀਨੇ ਜੇਲ੍ਹ ’ਚ ਰਿਹਾ ।
ਉਸ ਉੱਤੇ ਕਈ ਜਾਨਲੇਵਾ ਹਮਲੇ ਵੀ ਕੀਤੇ ਗਏ ਪਰ ਸੀਆਰਪੀਐੱਫ ਦੀ ਸਖ਼ਤ ਸੁਰੱਖਿਆ ਤੇ ਡੇਰਾ ਪੈਰੋਕਾਰਾਂ ਦੇ ਸੁਰੱਖਿਆ ਘੇਰੇ ਕਾਰਨ ਉਹ ਬੱਚ ਗਿਆ।
ਭਨਿਆਰਾਂਵਾਲਾ ਨੇ ਆਪਣੇ ਭਵਸਾਗਰ ਸਮੁੰਦਰ ਗ੍ਰੰਥ ਤੋਂ ਪਾਬੰਦੀ ਹਟਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਲੰਬੀ ਕਾਨੂੰਨੀ ਲੜਾਈ ਵੀ ਲੜੀ ਪਰ ਅਦਾਲਤ ਨੇ ਇਸ ਦੀ ਆਗਿਆ ਨਹੀਂ ਦਿੱਤੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
































