ਹਾਂਗਕਾਂਗ : ਮੁਜ਼ਾਹਰਾਕਾਰੀ ਅਜੇ ਵੀ ਯੂਨੀਵਰਸਿਟੀ 'ਚ ਡਟੇ ਹੋਏ, ਪੁਲਿਸ ਦਾ ਘੇਰਾ ਵੀ ਜਾਰੀ
ਹਾਂਗਕਾਂਗ ਯੂਨੀਵਰਸਿਟੀ ਨੂੰ ਪੁਲਿਸ ਵਲੋਂ ਪਾਏ ਘੇਰੇ ਦਾ ਤੀਜਾ ਦਿਨ ਚੱਲ ਰਿਹਾ ਹੈ ਅਤੇ ਅਜੇ ਵੀ 100 ਤੋਂ ਵੱਧ ਮੁਜ਼ਾਹਰਾਕਾਰੀਆਂ ਦਾ ਕੈਂਪਸ ਦੇ ਅੰਦਰ ਮੌਜੂਦ ਹਨ।
ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਗੱਲਬਾਤ ਕਰਵਾਉਣ ਵਾਲਿਆਂ ਦੀ ਮਦਦ ਨਾਲ ਬਾਹਰ ਭਿਜਵਾ ਦਿੱਤਾ ਹੈ। ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਮੁਜ਼ਾਹਰਾਕਾਰੀ ਸਨ, ਉਨ੍ਹਾਂ ਨੂੰ ਬਿਨਾਂ ਗ੍ਰਿਫ਼ਤਾਰ ਕੀਤੇ ਜਾਣ ਦਿੱਤਾ ਗਿਆ। ਪਰ ਬਾਲਗਾਂ ਨੂੰ ਗ੍ਰਿਫ਼ਤਾਰੀ ਪਾਈ ਗਈ ਸੀ।
ਪੌਲੀਟੈਕਨਿਕ ਯੂਨੀਵਰਸਿਟੀ ਪਿਛਲੇ ਕਈ ਦਿਨਾਂ ਤੋਂ ਸਰਕਾਰ ਵਿਰੋਧੀ ਮੁਜ਼ਾਹਰਿਆਂ ਤੋਂ ਬਾਅਦ ਸ਼ੁਰੂ ਹੋਈਆਂ ਮੁਜ਼ਾਹਰਕਾਰੀ-ਪੁਲਿਸ ਝੜਪਾਂ ਕਾਰਨ ਜੰਗ ਦਾ ਮੈਦਾਨ ਬਣੀ ਹੋਈ ਹੈ।
ਇਸ ਸੰਕਟ ਹੋਰ ਵਧ ਸਕਦਾ ਹੈ ਕਿਉਂ ਕਿ ਚੀਨ ਨੇ ਹਾਂਗਕਾਂਗ ਦੀ ਅਦਾਲਤ ਵਲੋਂ ਮਾਸਕ ਪਾਉਣ ਉੱਤੇ ਲਾਈ ਪਾਬੰਦੀ ਹਟਾਉਣ ਦੀ ਨਿਖੇਧੀ ਕੀਤੀ ਹੈ। ਇਹ ਮਾਸਕ ਆਮ ਕਰਕੇ ਮੁਜ਼ਾਹਰਾਕਾਰੀ ਪਾਉਂਦੇ ਹਨ।

ਤਸਵੀਰ ਸਰੋਤ, Reuters
ਪਹਿਲੇ ਹਾਲਾਤ
ਪੂਰੀ ਰਾਤ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਨੇ ਯੂਨੀਵਰਿਸਟੀ ਨੂੰ ਘੇਰਾ ਪਾ ਲਿਆ ਹੈ। ਇਸ ਦੌਰਾਨ ਹਾਂਗਕਾਂਗ ਯੂਨੀਵਰਸਿਟੀ ਵਿਚੋਂ ਭੱਜਣ ਦੌਰਾਨ ਕਈ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕਰੀਬ 100 ਲੋਕਾਂ ਦਾ ਗਰੁੱਪ ਪੋਲੀਟੈਕਨਿਕ ਯੂਨੀਵਰਸਿਟੀ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਗਿਆ।

ਤਸਵੀਰ ਸਰੋਤ, Reuters
ਅਜਿਹਾ ਤੀਜੀ ਵਾਰ ਹੋਇਆ ਜਦੋਂ ਮੁਜ਼ਾਹਰਾਕਾਰੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਿਸ ਕਰਕੇ ਉਹ ਵਾਪਸ ਅੰਦਰ ਮੁੜ ਗਏ।
ਇਸ ਤੋਂ ਪਹਿਲਾਂ ਪੁਲਿਸ ਨੇ ਪਾਲੀਟੈਕਨਿਕ ਯੂਨੀਵਰਸਿਟੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਪੈਟ੍ਰੋਲ ਬੰਬ ਅਤੇ ਇੱਟਾਂ ਦਾ ਸਾਹਮਣਾ ਕਰਨਾ ਪਿਆ ਸੀ।
ਹਾਂਗਕਾਂਗ 'ਚ ਹਿੰਸਕ ਪ੍ਰਦਰਸ਼ਨ ਤੇਜ਼ ਹੋਣ ਕਾਰਨ ਮੁਜ਼ਾਹਰਾਕਾਰੀਆਂ ਨੇ ਕਈ ਦਿਨਾਂ ਤੱਕ ਇਸ ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਸੋਮਵਾਰ ਦੀ ਸਵੇਰ ਯੂਨੀਵਰਸਿਟੀ ਦੇ ਮੁਖੀ ਪ੍ਰੋਫੈਸਰ ਜਿਨ ਗੁਆਂਗ ਟੈਂਗ ਨੇ ਮੁਜ਼ਾਹਰਾਕਾਰੀਆਂ ਦਾ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨਾਲ ਇੱਕ ਸਮਝੌਤਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਸੀ , "ਜੇਕਰ ਬਲ ਦੀ ਵਰਤੋਂ ਨੂੰ ਰੋਕ ਦੇਣ ਤਾਂ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਨਿਕਲ ਸਕਦੇ ਹਨ।"
ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸ਼ਾਂਤੀ ਨਾਲ ਕੈਂਪਸ ਖਾਲੀ ਕਰ ਦੇਣ ਤਾਂ ਉਹ ਉਨ੍ਹਾਂ ਖ਼ੁਦ ਨਿੱਜੀ ਤੌਰ 'ਤੇ ਪੁਲਿਸ ਸਟੇਸ਼ਨ ਜਾਣਗੇ ਅਤੇ ਭਰੋਸਾ ਦਿਵਾਉਣਗੇ ਕਿ ਉਨ੍ਹਾਂ ਨਾਲ ਕੋਈ ਧੱਕਾ ਨਾ ਹੋਵੇ।
ਪਰ ਇਸ ਬਿਆਨ ਦਾ ਥੋੜ੍ਹਾ ਹੀ ਅਸਰ ਨਜ਼ਰ ਆਇਆ ਕਿਉਂਕਿ ਮੁਜ਼ਾਹਰਾਕਾਰੀ ਅਜੇ ਵੀ ਕੈਂਪਸ ਅੰਦਰ ਮੌਜੂਦ ਹਨ।
ਕੀ ਹੋ ਰਿਹਾ ਪਾਲੀਟੈਕਨਿਕ ਯੂਨੀਵਰਸਿਟੀ 'ਚ
ਕਈ ਦਿਨਾਂ ਤੋਂ ਕੈਂਪਸ 'ਚ ਮੁਜ਼ਾਹਰਾਕਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ।
ਐਤਵਾਰ ਰਾਤ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਕੈਂਪਸ ਵਿਚ ਵੱਡੇ ਪੱਧਰ' ਤੇ ਭੰਨ-ਤੋੜ ਕੀਤੀ ਗਈ।"
ਇਹ ਵੀ ਪੜ੍ਹੋ-
ਸਾਰੀ ਰਾਤ ਮੁਜ਼ਾਹਰਾਕਾਰੀ ਪੁਲਿਸ 'ਤੇ ਇੱਟਾਂ ਅਤੇ ਪੈਟ੍ਰੋਲ ਬੰਬ ਸੁੱਟਦੇ ਰਹੇ ਅਤੇ ਉਨ੍ਹਾਂ ਵਲੋਂ ਪਰਾਤਨ ਹਥਿਆਰ ਤੀਰਾਂ ਦੀ ਵਰਤੋਂ ਵੀ ਕੀਤੀ ਗਈ।
ਮੌਕੇ 'ਤੇ ਮੌਜੂਦ ਬੀਬੀਸੀ ਪੱਤਰਕਾਰ ਗੈਬਰੀਅਲ ਗੇਟਹਾਊਸ ਮੁਤਾਬਕ ਉੱਥੇ ਪੁਲਿਸ ਨਾਲ "ਚੂਹੇ-ਬਿੱਲੀ ਵਾਲਾ ਖੇਡ" ਚੱਲ ਰਿਹਾ ਸੀ।
ਉਨ੍ਹਾਂ ਨੇ ਕਿਹਾ, "ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਨੀਲੇ ਰੰਗ ਦਾ ਹਾਨੀਕਾਰਕ ਤਰਲ ਪਦਾਰਥ ਸੁੱਟਿਆ ਜਾ ਰਿਹਾ ਸੀ ਪਰ ਮੁਜ਼ਾਹਰਾਕਾਰੀ ਛਤਰੀਆਂ ਹੇਠਾਂ ਲੁਕੇ ਹੋਏ ਸਨ ਤੇ ਜਵਾਬ ਵਜੋਂ ਪੈਟ੍ਰੋਲ ਬੰਬ ਤੇ ਪੱਥਰ ਸੁੱਟ ਰਹੇ ਸਨ।"
ਕਿਉਂ ਸ਼ੁਰੂ ਹੋਏ ਮੁਜ਼ਾਹਰੇ
1997 ਤੱਕ ਬਰਤਾਨਵੀ ਬਸਤੀ ਰਿਹਾ ਹਾਂਗਕਾਂਗ ਇੱਕ ਚੀਨ ਦੇ ਮਾਡਲ "ਇੱਕ ਦੇਸ, ਦੋ ਪ੍ਰਣਾਲੀ" ਦਾ ਹਿੱਸਾ ਹੈ।
ਇਸ ਦੇ ਤਹਿਤ ਹਾਂਗਕਾਂਗ 'ਚ ਖ਼ੁਦਮੁਖਤਿਆਰੀ ਦਾ ਇੱਕ ਉੱਚ ਪੱਧਰ ਹੈ ਪਰ ਚੀਨ ਦੇ ਲੋਕਾਂ ਵਿੱਚ ਇਹ ਆਜ਼ਾਦੀ ਨਹੀਂ ਦਿਖਦੀ।
ਜੂਨ ਤੋਂ ਸ਼ੁਰੂ ਹੋਏ ਇਨ੍ਹਾਂ ਮੁਜ਼ਾਹਰਿਆਂ 'ਚ ਲੱਖਾਂ ਲੋਕ ਵਿਵਾਦਿਤ ਹਵਾਲਗੀ ਕਾਨੂੰਨ ਖ਼ਿਲਾਫ਼ ਸੜਕਾਂ 'ਤੇ ਉੱਤਰੇ ਹਨ ਪਰ ਹੁਣ ਇਸ ਨੇ ਵਿਆਪਕ ਰੂਪ ਅਖ਼ਤਿਆਰ ਕਰ ਲਿਆ ਹੈ।

ਤਸਵੀਰ ਸਰੋਤ, Reuters
ਹਾਂਗਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।
ਹਾਂਗਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਦੀਪ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।
ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਦੀ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗਕਾਂਗ ਦੇ ਸਮਝੌਤੇ ਨਹੀਂ ਹਨ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














