You’re viewing a text-only version of this website that uses less data. View the main version of the website including all images and videos.
ਤੁਹਾਡੇ ਘਰ ’ਚ ਰੱਖੇ ਮੰਜੇ-ਬਿਸਤਰੇ ਕਦੋਂ ਹੋਂਦ 'ਚ ਆਏ, ਜਾਣੋ
ਪੂਰੇ ਦਿਨ ਦੀ ਥਕਾਣ ਆਪਣੇ ਬਿਸਤਰੇ 'ਤੇ ਜਾ ਕੇ ਹੀ ਦੂਰ ਹੁੰਦੀ ਹੈ।
ਸੌਣਾ ਹੋਵੇ, ਪੜ੍ਹਣਾ ਹੋਵੇ ਜਾਂ ਕਦੇ ਐਂਵੇ ਹੀ ਸ਼ਾਂਤੀ ਨਾਲ ਬੈਠਣਾ ਹੋਵੇ ਤਾਂ ਪਹਿਲੀ ਥਾਂ, ਆਪਣਾ ਬਿਸਤਰਾ ਹੀ ਯਾਦ ਆਉਂਦਾ ਹੈ।
ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਜਿਸ ਬਿਸਤਰੇ 'ਤੇ ਸੌਂ ਕੇ ਤੁਸੀਂ ਆਪਣੀ ਸਾਰੀ ਥਕਾਣ ਮਿਟਾਉਂਦੇ ਹੋ ਉਸ ਦਾ ਇਤਿਹਾਸ ਕੀ ਹੋਵੇਗਾ? ਉਹ ਕਿਥੋਂ ਆਇਆ?
ਬੀਬੀਸੀ ਪੱਤਰਕਾਰ ਕੈਟੀ ਬ੍ਰੈਂਡ ਨੇ ਇਹੀ ਪਤਾ ਕਰਨ ਦੀ ਕੋਸ਼ਿਸ਼ ਕੀਤੀ-
77000 ਸਾਲ ਪਹਿਲਾਂ ਵੀ ਮਿਲੇ ਸੀ ਬਿਸਤਰੇ
ਇਤਿਹਾਸਕਾਰ ਗ੍ਰੇਗ ਜੇਨਰ ਦਾ ਕਹਿਣਾ ਹੈ ਕਿ ਬਿਸਤਰ ਦੀ ਹੋਂਦ ਦਾ ਸਭ ਤੋਂ ਪਹਿਲਾਂ ਸਬੂਤ 77 ਹਜ਼ਾਰ ਸਾਲ ਪਹਿਲਾਂ ਮਿਲਦਾ ਹੈ।
ਇਹ ਵੀ ਪੜ੍ਹੋ-
ਪੱਥਰ ਦੇ ਸਨ ਸ਼ੁਰੂਆਤੀ ਬਿਸਤਰੇ
ਦੱਖਣੀ ਅਫ਼ਰੀਕਾ ਦੀਆਂ ਗੁਫ਼ਾਵਾਂ 'ਚ ਲੋਕ ਆਪਣੇ ਹੱਥਾਂ ਨਾਲ ਬਣੇ ਬਿਸਤਰਿਆਂ 'ਤੇ ਸੌਂਦੇ ਸਨ। ਉਹ ਬਿਸਤਰੇ ਚੱਟਾਨ ਦੇ ਬਣੇ ਹੁੰਦੇ ਸਨ।
ਗ੍ਰੇਗ ਕਹਿੰਦੇ ਹਨ, "ਗੁਫ਼ਾਵਾਂ ਬਹੁਤ ਆਰਾਮਦਾਇਕ ਨਹੀਂ ਸਨ ਅਤੇ ਉੱਥੇ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹੁੰਦੇ ਸਨ। ਅਜਿਹੇ 'ਚ ਫਰਸ਼ ਤੋਂ ਥੋੜ੍ਹਾ ਉੱਤੇ ਹੋ ਕੇ ਸੌਣਾ ਪੈਂਦਾ ਸੀ।"
ਗ੍ਰੇਗ ਦੱਸਦੇ ਹਨ ਕਿ ਉਸ ਵੇਲੇ ਲੋਕ ਖਾਣਾ ਵੀ ਬਿਸਤਰੇ 'ਤੇ ਹੀ ਖਾਂਦੇ ਸਨ ਜਿਸ ਤੋਂ ਬਾਅਦ ਬਿਸਤਰਾ ਚਿਕਨਾ ਹੋ ਜਾਂਦਾ ਸੀ ਇਸ ਲਈ ਫਿਰ ਉਹ ਉਨ੍ਹਾਂ ਨੂੰ ਅੱਗ ਲਗਾ ਦਿੰਦੇ ਸਨ। ਪੁਰਾਤੱਤਵ ਵਿਗਿਆਨੀਆਂ ਨੂੰ ਅਜਿਹੀਆਂ ਕਈ ਸੜੇ ਹੋਈਆਂ ਪਰਤਾਂ ਮਿਲੀਆਂ ਹਨ ਜੋ ਇਸ ਗੱਲ ਦਾ ਸਬੂਤ ਦਿੰਦੀਆਂ ਹਨ।
ਗ੍ਰੇਗ ਦੱਸਦੇ ਹਨ, "10 ਹਜ਼ਾਰ ਸਾਲ ਪਹਿਲਾਂ ਨਵ-ਪਾਸ਼ਾਣ ਕਾਲ 'ਚ ਤੁਰਕੀ ਦਾ ਕੈਟੈਲਹਾਕ ਅਜਿਹਾ ਪਹਿਲਾਂ ਸ਼ਹਿਰ ਸੀ , ਜਿੱਥੇ ਸੌਣ ਲਈ ਲੋਕ ਜ਼ਮੀਨ ਤੋਂ ਥੋੜ੍ਹਾ ਉੱਪਰ ਬਿਸਤਰੇ ਲਗਾਉਂਦੇ ਸਨ।"
ਉੱਥੇ ਹੀ, ਓਰਕਨੇਅਸ (ਸਕਾਟਲੈਂਡ ਦੇ ਸਕਾਰਾ ਬ੍ਰੇ ਨਾਮ ਦੇ ਪਿੰਡ ਵਿੱਚ ਵੀ ਇਸੇ ਤਰ੍ਹਾਂ ਦੇ ਪੱਥਰ ਦੇ ਬਣੇ ਬਿਸਤਰੇ ਦੇਖੇ ਗਏ ਸਨ।
ਗ੍ਰੇਗ ਕਹਿੰਦੇ ਹਨ, "ਉੱਥੋਂ ਦੇ ਨਿਵਾਸੀ ਪੱਥਰਾਂ ਦੇ ਢੇਰ ਲਗਾ ਕੇ ਇਸ ਨੂੰ ਇੱਕ ਤਰ੍ਹਾਂ ਦਾ ਬਿਸਤਰਾ ਬਣਾ ਲੈਂਦੇ ਸਨ, ਤਾਂ ਜੋ ਉਹ ਉਸ ’ਤੇ ਲੇਟ ਸਕਣ। ਇਸ 'ਤੇ ਕੁਝ ਵਿਛਾਇਆ ਵੀ ਜਾ ਸਕਦਾ ਸੀ।"
ਕਿਵੇਂ ਸਨ ਮਿਸਰ ਦੇ ਬਿਸਤਰੇ
ਮਿਸਰ ਦੇ ਅਮੀਰ ਲੋਕਾਂ ਨੇ ਆਪਣੇ ਮੰਜਿਆਂ 'ਚ ਪਾਵੇ ਵੀ ਜੋੜ ਲਏ ਸਨ।
ਗ੍ਰੇਗ ਦਾ ਕਹਿਣਾ ਹੈ, "ਲੱਕੜ ਦੇ ਬਣੇ ਮੰਜੇ ਨੂੰ ਜਾਨਵਰਾਂ ਦੇ ਆਕਾਰ ਵਿੱਚ ਬਣਾਇਆ ਜਾਂਦਾ ਸੀ। ਬੈੱਡ ਦੇ ਪਾਵਿਆਂ ਨੂੰ ਜਾਨਵਰਾਂ ਵਾਂਗ ਬਣਾਉਣ ਲਈ ਸੁੰਦਰ ਨਕਾਸ਼ੀ ਦਾ ਕੰਮ ਕੀਤਾ ਜਾਂਦਾ ਸੀ।"
ਪਰ ਆਧੁਨਿਕ ਬੈੱਡ ਵਾਂਦ ਸਪਾਟ ਨਹੀਂ ਹੁੰਦੇ ਸਨ। ਉਹ ਥੋੜ੍ਹੇ ਹੇਠਾਂ ਵੱਲ ਝੁਕੇ ਹੁੰਦੇ ਸਨ।
ਉੱਚੇ ਦਰਜੇ ਨਾਲ ਜੁੜੇ ਬੈੱਡ
ਪੱਛਮੀ ਦੇਸਾਂ ਦੇ ਨਾਲ-ਨਾਲ ਚੀਨ ਦੇ ਕੁਝ ਹਿੱਸਿਆਂ ਵਿੱਚ ਵੀ ਉੱਚੇ ਬੈੱਡਾਂ ਨੂੰ ਉੱਚੇ ਦਰਜੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ।
ਪਰ ਜਾਪਾਨ ਵਿੱਚ ਅਜਿਹਾ ਨਹੀਂ ਸੀ। ਉੱਥੇ ਅੱਜ ਵੀ ਰਵਾਇਤੀ ਟੇਟਾਮੀ ਬਿਸਤਕੇ ਮਸ਼ਹੂਰ ਹਨ ਅਤੇ ਲੋਕ ਜ਼ਮੀਨ 'ਤੇ ਬਿਸਤਰਾ ਵਿਛਾ ਕੇ ਸੌਂਦੇ ਹਨ।
ਗ੍ਰੇਗ ਮੁਤਾਬਕ, “ਕਜ਼ਾਕਿਸਤਾਨ ਵਿੱਚ ਅੱਜ ਵੀ ਜ਼ਮੀਨ 'ਤੇ ਬਿਸਤਰੇ ਵਿਛਾਉਣ ਦੀ ਰਵਾਇਤ ਹੈ। ਉਹ ਇੱਕ ਤਰ੍ਹਾਂ ਦੇ ਗੱਦਿਆਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਨੂੰ 'ਤਸ਼ਕ' ਕਿਹਾ ਜਾਂਦਾ ਹੈ।
ਅਜਿਹਾ ਇਸ ਲਈ ਕਿਉਂਕਿ ਰਵਾਇਤੀ ਤੌਰ 'ਤੇ ਇੱਥੋਂ ਦੋ ਲੋਕ ਖਾਨਾਬਦੋਸ਼ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਟੈਂਟ ਤੇ ਬੈੱਡ ਨਾਲ ਲੈ ਕੇ ਘੁੰਮਣਾ ਪੈਂਦਾ ਹੈ। ਇਹ ਪਰੰਪਰਾ ਅੱਜ ਵੀ ਮੌਜੂਦ ਹੈ।
ਬੈੱਡ 'ਤੇ ਖਾਣਾ ਖਾਂਦੇ ਸਨ ਰੋਮ ਅਤੇ ਯੂਨਾਨ ਦੇ ਲੋਕ
ਰੋਮ ਅਤੇ ਯੂਨਾਨ ਦੇ ਬੈੱਡ ਕਈ ਕੰਮਾਂ 'ਚ ਵਰਤੇ ਜਾਂਦੇ ਸਨ। ਉੱਥੋਂ ਦੇ ਲੋਕ ਜਿਸ ਬੈੱਡ 'ਤੇ ਸੌਂਦੇ ਸਨ ਉਸੇ 'ਤੇ ਹੀ ਖਾਣਾ ਵੀ ਖਾਂਦੇ ਸਨ।
ਗ੍ਰੇਗ ਮੁਤਾਬਕ ਉਹ ਬੈੱਡ ਇੱਕ ਕਿਨਾਰੇ 'ਤੇ ਸਿਰਹਾਣੇ ਦੇ ਸਹਾਰਾ ਲੈ ਕੇ ਬੈਠਦੇ ਸਨ, ਤਾਂ ਜੋ ਨੇੜੇ ਮੇਜ਼ 'ਤੇ ਪਈ ਖਾਣ ਦੀ ਕੋਈ ਚੀਜ਼ ਜਾਂ ਕੋਈ ਹੋਰ ਸਾਮਾਨ ਚੁੱਕ ਸਕਣ।
ਮੱਧਕਾਲੀਨ ਯੁੱਗ ਦੇ 'ਗ੍ਰੇਟ ਬੈੱਡ'
ਮੱਧ ਕਾਲੀਨ ਯੂਰਪ ਵਿੱਚ ਸਭ ਤੋਂ ਗਰੀਬ ਲੋਕ ਘਾਹ ਅਤੇ ਪਰਾਲੀ 'ਤੇ ਸੌਂਦੇ ਸਨ ਪਰ ਅਮੀਰ ਲੋਕਾਂ ਦੇ ਬੈੱਡ 'ਤੇ ਸੋਨਾ ਲੱਗਿਆ ਹੁੰਦਾ ਸੀ, ਜਿਨ੍ਹਾਂ ਨੂੰ 'ਗ੍ਰੇਟ ਬੈੱਡ' ਕਿਹਾ ਜਾਂਦਾ ਸੀ।
ਇਹ ਬੈੱਡ ਇਸ ਤਰ੍ਹਾਂ ਬਣਾਏ ਗਏ ਸਨ ਤਾਂ ਜੋ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਾਲ ਲਿਜਾਇਆ ਜਾ ਸਕੇ।
ਗ੍ਰੇਗ ਕਹਿੰਦੇ ਹਨ, "ਦੇਖਣ 'ਚ ਬੇਸ਼ੱਕ ਬੈੱਡ ਬੇਸ਼ੱਕ ਠੋਸ ਲਗਦੇ ਸਨ ਪਰ ਜਦੋਂ ਉਹ ਲੋਕ ਦੇਸ ਤੋਂ ਬਾਹਰ ਜਾਂਦੇ ਸਨ ਤਾਂ ਆਪਣੇ ਬੈੱਡ ਨਾਲ ਲੈ ਕੇ ਜਾਂਦੇ ਸਨ। ਇਹ ਇੰਨੇ ਵੱਡੇ ਸਨ ਕਿ ਫੁੱਟਬਾਲ ਟੀਮ ਆ ਜਾਵੇ।"
ਲੱਕੜ ਅਤੇ ਰੱਸੀ ਨਾਲ ਬਣੇ ਬੈੱਡ
ਸ਼ੁਰੂਆਤੀ ਆਧੁਨਿਕ ਦੌਰ 'ਚ ਬੈੱਡ ਦਾ ਢਾਂਚਾ ਲੱਕਣ ਦਾ ਬਣਿਆ ਹੁੰਦਾ ਸੀ ਅਤੇ ਉਸ ਦੇ ਵਿਚਕਾਰ ਕੁਦਰਤੀ ਰੇਸ਼ਿਆਂ ਨਾਲ ਬਣੀ ਰੱਸੀਆਂ ਭਰੀਆਂ ਜਾਂਦੀਆਂ ਸਨ।
ਗ੍ਰੇਗ ਦੱਸਦੇ ਹਨ, "ਇਨ੍ਹਾਂ ਰੱਸੀਆਂ ਨੂੰ ਖਿੱਚ ਕੇ ਲੱਕੜ ਦੇ ਢਾਂਚੇ 'ਚ ਭਰਿਆ ਜਾਂਦਾ ਸੀ। ਇਹ ਬਾਅਦ ਵਿੱਚ ਢਿੱਲੇ ਹੋ ਜਾਂਦੇ ਤਾਂ ਇਨ੍ਹਾਂ ਨੂੰ ਮੁੜ ਕੱਸ ਲਿਆ ਜਾਂਦਾ ਸੀ।"
ਭਾਰਤ 'ਚ ਇਨ੍ਹਾਂ ਨੂੰ ਮੰਜੀ ਕਿਹਾ ਜਾਂਦਾ ਹੈ।
ਰਹਿਸੀ ਦਿਖਾਉਣ ਵਾਲੇ ਬੈੱਡ
14ਵੀਂ ਅਤੇ 15ਵੀਂ ਸ਼ਤਾਬਦੀ 'ਚ ਇਸ ਤਰ੍ਹਾਂ ਦੇ ਬੈੱਡ ਕਾਫੀ ਮਸ਼ਹੂਰ ਹੋਏ ਸਨ।
ਗ੍ਰੇਗ ਦਾ ਕਹਿਣਾ ਹੈ, "ਇਨ੍ਹਾਂ ਬੈੱਡਾਂ ਦੇ ਉੱਪਰ ਕੈਨੋਪੀ ਹੁੰਦੀ ਹੈ। ਇਟਲੀ ਦੇ ਲੋਕ ਅਜਿਹੇ ਬੈੱਡਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਰਹਿੰਦੇ ਹਨ। ਇਨ੍ਹਾਂ ਵਿੱਚ ਪਤਲੇ ਪਰਦੇ ਅਤੇ ਛੋਟੇ ਸਿਰਹਾਣੇ ਹੁੰਦੇ ਸਨ ਜਿਸ ਨਾਲ ਇਹ ਬੈੱਡ ਥਿਏਟਰ ਵਾਂਗ ਦਿਖਣ ਲਗਦੇ ਸਨ।"
ਰਾਜਨੀਤਕ ਜੀਵਨ ਦਾ ਕੇਂਦਰ ਹੁੰਦੇ ਸਨ ਇਹ ਬੈੱਡ
ਸ਼ੁਰੂਆਤੀ ਆਧੁਨਿਕ ਕਾਲ ਦੇ ਜਾਣਕਾਰ ਪ੍ਰੋ. ਸਾਸ਼ਾ ਹੈਂਡਲੇ ਦੱਸਦੇ ਹਨ ਕਿ ਆਧੁਨਿਕ ਕਾਲ ਦੀ ਸ਼ੁਰੂਆਤ 'ਚ ਸਰਕਾਰੀ ਬੈੱਡ ਪ੍ਰਸਿੱਧ ਹੋਇਆ ਕਰਦੇ ਸਨ।
ਸਾਸ਼ਾ ਕਹਿੰਦੇ ਹਨ, "17ਵੀਂ ਸ਼ਤਾਬਦੀ ਦੇ ਅੰਤ ਵਿੱਚ ਵਰਸੇਲਸਲ ਫਰਾਂਸ ਦੇ ਲੁਇਸ XIV ਅਤੇ ਇੰਗਲੈਂਡ ਦੇ ਰਾਜਾ ਚਾਰਲਸ ਇਸ ਸੱਭਿਆਚਾਰ ਨੂੰ ਵਿਕਸਿਤ ਕਰਨ ਵਾਲੇ ਪ੍ਰਮੁੱਖ ਦੋ ਸਮਰਾਟ ਸਨ।"
ਬਰੋਕ ਦੀ ਰਾਜਨੀਤਕ ਸੱਭਿਆਚਾਰ 'ਚ ਰਾਜਸ਼ਾਹੀ ਦੌਰਾਨ ਇਹ ਧਾਰਨਾ ਸੀ ਕਿ ਰਾਜਾ ਜਾਂ ਰਾਣੀ ਨੂੰ ਸਿੱਧੇ ਭਗਵਾਨ ਤੋਂ ਸ਼ਾਸਨ ਕਰਨ ਦਾ ਅਧਿਕਾਰ ਅਤੇ ਸ਼ਕਤੀ ਮਿਲਦੀ ਹੈ।
ਉਨ੍ਹਾਂ ਲਈ ਬੈੱਡ ਰਾਜਨੀਤਕ ਜੀਵਨ ਦੇ ਕੇਂਦਰ ਸਨ। ਇਸ ਦੇ ਆਲੇ-ਦੁਆਲੇ ਕਈ ਅਨੁਸ਼ਠਾਨ ਹੁੰਦੇ ਸਨ ਜਿਨ੍ਹਾਂ ਵਿੱਚ ਸਮਰਾਟ ਦਾ ਪਸੰਦੀਦਾ ਦਰਬਾਰੀ ਸ਼ਾਮਿਲ ਹੁੰਦਾ ਸੀ।
ਬੱਚਿਆਂ ਦੇ ਪਘੂੰੜਿਆਂ 'ਤੇ ਚਾਕੂ ਲਟਕਾਉਣਾ
ਈਸਾਈਆਂ ਦਾ ਮੰਨਣਾ ਸੀ ਕਿ ਰਾਤ ਵੇਲੇ ਬੁਰੀਆਂ ਸ਼ਕਤੀਆਂ ਤਾਕਤਵਰ ਹੋ ਜਾਂਦੀਆਂ ਹੈ। ਬਾਈਬਲ ਵਿੱਚ ਇਸ ਤਰ੍ਹਾਂ ਕਈ ਉਦਾਹਰਣ ਵੀ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਬੁਰੀ ਸ਼ਕਤੀਆਂ ਨੇ ਸੌਂਦੇ ਹੋਏ ਲੋਕਾਂ ਨੂੰ ਮਾਰ ਦਿੱਤਾ।
ਇਸ ਤੋਂ ਬਚਣ ਲਈ ਲੋਕ ਧਾਰਮਿਕ ਉਪਾਅ ਕਰਨ ਲੱਗੇ ਜਿਸ ਵਿੱਚ ਬੱਚਿਆਂ ਦੇ ਬਿਸਤਰੇ 'ਤੇ ਚਾਕੂ ਰੱਖਣਾ ਸ਼ਾਮਿਲ ਸੀ। ਇਸ ਤੋਂ ਇਲਾਵਾ ਭੇੜੀਏ ਦੇ ਦੰਦ ਵੀ ਪਹਿਨ ਕੇ ਸੌਂਦੇ ਸਨ।
ਕੁਝ ਵਿੱਚ 6 ਗੱਦੇ ਸ਼ਾਮਿਲ ਹੋ ਸਕਦੇ ਸਨ ਇਨ੍ਹਾਂ ਵੱਡਮੁੱਲਾ ਮੰਨਿਆ ਜਾਂਦਾ ਸੀ।
ਆਧੁਨਿਕ ਕਾਲ ਦੀ ਸ਼ੁਰੂਆਤ ਵਿੱਚ ਪਰਿਵਾਰ ਬੈੱਡ ਲਈ ਪੈਸਾ ਅਤੇ ਸਮੇਂ ਦੋਵੇਂ ਖਰਚ ਕਰਦੇ ਸਨ। ਅਜਿਹੇ ਬੈੱਡ ਨੂੰ ਵਿਰਾਸਤ ਮੰਨਿਆ ਜਾਂਦਾ ਸੀ।
ਵਿਕਟੋਰੀਅਨ ਲੋਕਾਂ ਨੇ ਬਿਮਾਰੀ ਨਾਲ ਲੜਣ ਲਈ ਲੋਹੇ ਦੇ ਬੈੱਡ ਬਣਾਏ
19ਵੀਂ ਸ਼ਤਾਬਦੀ ਤੱਕ ਸਾਰੇ ਬੈੱਡ ਲੱਕੜ ਦੇ ਬਣੇ ਹੁੰਦੇ ਸਨ। ਪਰ 1860 ਦੇ ਦਹਾਕੇ ਦੋ ਲੋਕ ਕਿਟਾਣੂਆਂ ਬਾਰੇ ਜਾਣਨ ਲੱਗੇ। ਲੱਕੜ ਦੇ ਬੈੱਡ ਵਿੱਚ ਦੀਮਕ ਲੱਗਣ ਦੀ ਸੰਭਾਵਨਾ ਰਹਿੰਦੀ ਸੀ ਤਾਂ ਉਨ੍ਹਾਂ ਲੋਹੇ ਦੇ ਬੈੱਡ ਬਦਲ ਦਿੱਤਾ ਗਿਆ।
ਲੋਹੇ ਦੇ ਬੈੱਡ ਸਿਹਤ ਲਈ ਵੀ ਚੰਗੇ ਸਨ ਅਤੇ ਇਨ੍ਹਾਂ ਸਾਫ਼ ਕਰਨ 'ਚ ਵੀ ਆਸਾਨੀ ਹੋ ਸਕਦੀ ਸੀ।
ਵਿਕਟੋਰੀਅੰਸ ਨੇ ਬੱਚਿਆਂ ਦੇ ਬੈੱਡਰੂਮ ਦਾ ਕਾਡ ਕੱਢੀ
ਇਤਿਹਾਸਕ ਰੂਪ ਵਿੱਚ ਇੱਕ ਪਰਿਵਾਰ ਇੱਕ ਬਿਸਤਰੇ 'ਤੇ ਸੌਂਦਾ ਸੀ। ਪਰ ਬ੍ਰਿਟੇਨ ਵਿੱਚ ਲੋਕਾਂ ਨੇ ਵੱਖ-ਵੱਖ ਸੌਣ ਬਾਰੇ ਵਿਚਾਰ ਕੀਤਾ।
ਵਿਕਟੋਰੀਅਨ ਸਿਹਤ ਮਾਹਿਰਾਂ ਨੇ ਲਿਖਿਆ ਕਿ ਬੱਚਿਆਂ ਨੂੰ ਰਾਤ ਵੇਲੇ ਮਾਤਾ-ਪਿਤਾ ਵੱਖ ਸੌਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਊਰਜਾ ਬਚ ਸਕੇ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ: