You’re viewing a text-only version of this website that uses less data. View the main version of the website including all images and videos.
ਸ਼ੀਲਾ ਦੀਕਸ਼ਿਤ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਾ ਦੇਹਾਂਤ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ।
81 ਸਾਲਾਂ ਦੀ ਸ਼ੀਲਾ ਦੀਕਸ਼ਿਤ ਲੰਬੇ ਸਮੇਂ ਤੋਂ ਬਿਮਾਰ ਸਨ। ਅੱਜ ਸਵੇਰੇ ਮੁੜ ਕੇ ਤਬੀਅਤ ਖ਼ਰਾਬ ਹੋਣ ਮਗਰੋਂ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸ਼ੀਲਾ ਦੀਕਸ਼ਿਤ ਕਰੀਬ 35 ਸਾਲਾਂ ਤੋਂ ਸਿਆਸਤ ਵਿੱਚ ਸਨ ਅਤੇ 1998 ਤੋਂ 2013 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ। 1984 ਵਿੱਚ ਕੰਨੌਜ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਸਨ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ''ਮੈਂ ਕਾਂਗਰਸ ਪਾਰਟੀ ਦੀ ਪਿਆਰੀ ਬੇਟੀ ਸ਼ੀਲਾ ਦੀਕਸ਼ਿਤ ਬਾਰੇ ਸੁਣ ਕੇ ਬੇਹੱਦ ਨਿਰਾਸ਼ ਹਾਂ, ਉਨ੍ਹਾਂ ਨਾਲ ਮੈਂ ਬੇਹੱਦ ਕਰੀਬੀ ਵਿਅਕਤੀਗਤ ਤੌਰ 'ਤੇ ਜੁੜਿਆ ਹੋਇਆ ਸੀ।''
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ, "ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਸਿਆਸੀ ਆਗੂ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਦਿੱਲੀ ਲਈ ਪਰਿਵਰਤਨ ਕਾਲ ਸੀ, ਜਿਸ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।
ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ, ''ਸ਼ੀਲਾ ਦੀਕਸ਼ਿਤ ਦੇ ਦੇਹਾਂਤ ਦਾ ਬੇਹੱਦ ਦੁੱਖ ਹੋਇਆ ਹੈ। ਉਹ ਇੱਕ ਨਿੱਘੇ ਸੁਭਾਅ ਦੀ ਮਿਲਣਸਾਰ ਔਰਤ ਸਨ। ਉਨ੍ਹਾਂ ਨੇ ਦਿੱਲੀ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ।''
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਸ਼ੀਲਾ ਦਿਕਸ਼ਿਤ ਦੇ ਦੇਹਾਂਤ 'ਤੇ ਟਵੀਟ ਕਰਦਿਆਂ ਕਿਹਾ,''ਇਹ ਬੇਹੱਦ ਖੌਫਨਾਕ ਖ਼ਬਰ ਹੈ। ਇਹ ਦਿੱਲੀ ਲਈ ਵੱਡਾ ਘਾਟਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।''
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਦਿਆਂ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ, ''ਉਹ ਲੰਬੇ ਸਮੇਂ ਤੋਂ ਕਾਂਗਰਸ ਦੇ ਆਗੂ ਸਨ ਅਤੇ ਆਪਣੇ ਸਹਿਜ ਸੁਭਾਅ ਕਰਕੇ ਜਾਣੇ ਜਾਂਦੇ ਸਨ।''
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ''ਸ਼ੀਲਾ ਦੀਕਸ਼ਿਤ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਕਾਰਨ ਬੇਹੱਦ ਦੁੱਖ ਹੋਇਆ। ਉਨ੍ਹਾਂ ਦੇ ਨਾਲ ਇੱਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ। ਉਹ ਔਖੀ ਘੜੀ 'ਚ ਮੇਰਾ ਮਾਰਗ ਦਰਸ਼ਕ ਬਣਦੇ ਸਨ।''
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਨੇ ਕਿਹਾ,''ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੀਕਸ਼ਿਤ ਦੇ ਦੇਹਾਂਤ 'ਤੇ ਬੇਹੱਦ ਦੁੱਖ ਹੋਇਆ, ਉਨ੍ਹਾਂ ਦਾ ਜਾਣਾ ਇੱਕ ਯੁੱਗ ਦਾ ਅੰਤ ਹੈ।''
ਇਹ ਵੀਡੀਓ ਵੀ ਵੇਖੋ: