ਔਰਤਾਂ ਦੀ ਨਵੀਂ ਵਿਆਗਰਾ ਬਾਰੇ ਕੀ ਹਨ ਵਾਦ-ਵਿਵਾਦ

ਖੁਰਾਕ ਤੇ ਦਵਾਈਆਂ ਨੂੰ ਪ੍ਰਵਾਨਗੀ ਦੇਣ ਵਾਲੇ ਅਮਰੀਕਾ ਦੇ ਸੰਘੀ ਰੈਗੂਲੇਟਰ ਨੇ 21 ਜੂਨ ਨੂੰ ਔਰਤਾਂ ਵਿੱਚ ਕਾਮੁਕ ਇੱਛਾ ਵਧਾਉਣ ਦਾ ਦਾਅਵਾ ਕਰਨ ਵਾਲੀ ਨਵੀਂ ਦਵਾਈ ਨੂੰ ਮਾਨਤਾ ਦਿੱਤੀ ਹੈ।

ਇਹ ਦਵਾਈ ਉਨ੍ਹਾਂ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮਾਹਵਾਰੀ ਬੰਦ ਹੋਣ ਦੇ ਤਾਂ ਕੋਈ ਲੱਛਣ ਦਿਖਾਈ ਦੇਣੇ ਸ਼ੁਰੂ ਨਹੀਂ ਹੁੰਦੇ ਪਰ ਉਨ੍ਹਾਂ ਵਿੱਚ ਕਾਮੁਕ ਇੱਛਾ ਘਟ ਜਾਂਦੀ ਹੈ। ਇਸ ਸਥਿਤੀ ਨੂੰ ਹਾਈ ਪ੍ਰੋਐਕਟਿਵ ਸੈਕਸੂਅਲ ਡਿਜ਼ਾਇਰ ਡਿਸਆਰਡਰ (ਐੱਚਐੱਸਡੀਡੀ) ਕਿਹਾ ਜਾਂਦਾ ਹੈ।

ਸਾਇੰਸਦਾਨ ਇਸ ਸਥਿਤੀ ਨੂੰ ਕਾਮੁਕ ਸਰਗਰਮੀ ਵਿੱਚ ਲਗਾਤਾਰ ਘੱਟ ਦਿਲਚਸਪੀ ਵਜੋਂ ਪ੍ਰਭਾਸ਼ਿਤ ਕਰਦੇ ਹਨ। ਇੱਕ ਅੰਦਾਜ਼ੇ ਮੁਤਾਬਕ ਇਹ ਸਥਿਤੀ ਅਮਰੀਕਾ ਵਿੱਚ ਬੱਚਾ ਪੈਦਾ ਕਰ ਸਕਣ ਵਾਲੀ ਉਮਰ ਦੀਆਂ 6 ਤੋਂ 10 ਫ਼ੀਸਦੀ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਵੀ ਪੜ੍ਹੋ:

ਡਰੱਗ ਬਰਿਮੇਲੈਨੋਟਾਈਡ ਨੂੰ ਵਾਈਲੀਜ਼ੀ ਦੇ ਨਾਮ ਹੇਠ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਇਹ ਦੂਸਰੀ ਵਾਰ ਹੈ ਕਿ ਦਵਾਈ ਨਿਰਮਾਣ ਖੇਤਰ ਔਰਤਾਂ ਵਿੱਚ ਕਾਮੁਕ ਇੱਛਾ ਦੀ ਕਮੀ ਦੇ ਨਿਦਾਨ ਲਈ ਕੋਈ ਦਵਾਈ ਲੈ ਕੇ ਆਇਆ ਹੈ।

ਇਸ ਦਵਾਈ ਨੂੰ ਮਾਨਤਾ ਮਿਲਣ ਕਾਰਨ ਵਿਵਾਦ ਛਿੜ ਪਿਆ ਹੈ। ਕੀ ਵਾਈਲੀਜ਼ੀ ਵਾਕਈ ਕਾਰਗਰ ਹੈ? ਬਰਿਮੇਲੈਨੋਟਾਈਡ ਡਰੱਗ ਤੋਂ ਸਿਹਤ ਨੂੰ ਕੀ ਲਾਭ ਜਾਂ ਹਾਨੀਆਂ ਹੋ ਸਕਦੀਆਂ ਹਨ?

ਟੀਕੇ ਬਨਾਮ ਗੋਲੀਆਂ

ਵਾਇਲੀਜ਼ੀ— ਨੂੰ ਪਲਾਟਿਨ ਟੈਕਨੌਲੋਜੀਜ਼ ਨੇ ਵਿਕਸਿਤ ਕੀਤਾ ਹੈ ਤੇ ਇਸ ਦਾ ਲਾਇਸੰਸ ਐਮੇਗ ਫਾਰਮਾਸਿਊਟੀਕਲਜ਼ ਕੋਲ ਹੈ। ਇਸ ਨੂੰ ਔਰਤਾਂ ਟੀਕੇ ਰਾਹੀਂ ਲੈ ਸਕਦੀਆਂ ਹਨ।

ਡਰੱਗ ਦਾ ਮਕਸਦ ਨਿਰਾਸ਼ਾ ਨੂੰ ਘਟਾ ਕੇ ਕਾਮੁਕ ਇੱਛਾ ਨੂੰ ਵਧਾਉਣਾ ਹੈ। ਇਸ ਕੰਮ ਲਈ ਨਿਊਰੋ ਟਰਾਂਸਮੀਟਰਾਂ ਨੂੰ ਕੰਟਰੋਲ ਕਰਕੇ ਖੂਨ ਵਿੱਚ ਡੋਪਾਮਾਈਨ ਦੀ ਮਾਤਰਾ ਵਧਾ ਦਿੰਦਾ ਹੈ ਤੇ ਸੈਰਟੋਨਿਨ ਹਾਰਮੋਨ ਦਾ ਪੱਧਰ ਘਟਾ ਦਿੰਦਾ ਹੈ।

ਇਸ ਡਰੱਗ ਦਾ ਮੁਕਾਬਲਾ ਪਹਿਲਾਂ ਤੋਂ ਬਾਜ਼ਾਰ ਵਿੱਚ ਮੌਜੂਦ ਐਡੀਆਈ ਨਾਲ ਹੋਵੇਗਾ, ਜਿਸ ਨੂੰ ਸਪਰਾਊਟ ਫਾਰਮਾਸਿਊਟੀਕਲਸ ਵੱਲੋਂ ਵੇਚਿਆ ਜਾਂਦਾ ਹੈ। ਇਸ ਦਵਾਈ ਨੂੰ ਸੰਘੀ ਰੈਗੂਲੇਟਰ ਨੇ ਸਾਲ 2015 ਵਿੱਚ ਮਾਨਤਾ ਦਿੱਤੀ ਸੀ ਅਤੇ ਇਸ ਨੂੰ ਗੋਲੀ ਦੇ ਰੂਪ ਵਿੱਚ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ :

ਉਸ ਸਮੇਂ ਵੀ ਫੈਸਲੇ ਨੂੰ ਲੈ ਕੇ ਵਿਵਾਦ ਹੋਇਆ ਸੀ। ਮਾਹਰਾਂ ਦੀ ਰਾਇ ਸੀ ਕਿ ਦਵਾਈ ਬਹੁਤ ਘੱਟ ਕਾਰਗਰ ਹੈ ਤੇ ਸੰਭਾਵੀ ਤੌਰ 'ਤੇ ਅਸੁਰੱਖਿਅਤ ਹੈ।

ਨਵੀਂ ਦਵਾਈ (ਵਾਇਲੀਜ਼ੀ) ਦੀ ਨਿਰਮਾਤਾ ਕੰਪਨੀ ਦਾ ਦਾਅਵਾ ਹੈ ਕਿ ਇਸ ਦਵਾਈ ਦੀ ਵਰਤੋਂ ਕਰਨ ਲਈ ਔਰਤਾਂ ਨੂੰ ਸ਼ਰਾਬ ਛੱਡਣ ਦੀ ਲੋੜ ਨਹੀਂ ਹੈ। ਜਦਕਿ ਐਡੀਆਈ ਵਰਤਣ ਵਾਲੀਆਂ ਔਰਤਾਂ ਨੂੰ ਸ਼ਰਾਬ ਤੇ ਪਰਹੇਜ਼ ਕਰਨਾ ਪੈਂਦਾ ਹੈ।

ਕੰਪਨੀ ਹਲਕੇ ਸਾਈਡ ਇਫੈਕਟਸ ਦੇ ਨਾਲ ਬਿਨਾਂ ਰੋਜ਼ਾਨਾ ਵਰਤੋਂ ਦੇ ਵੀ ਤੇਜ਼ ਅਸਰ ਦਾ ਦਾਅਵਾ ਵੀ ਕਰਦੀ ਹੈ।

ਚੁੱਪ-ਚਾਪ ਸਹਿਣਾ

ਸਾਲ 2016 ਦੇ ਇੱਕ ਅਧਿਐਨ ਅਨੁਸਾਰ ਐੱਚਐੱਸਡੀਡੀ 10 ਪਿੱਛੇ 1 ਅਮਰੀਕੀ ਔਰਤ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਕਦੇ ਇਲਾਜ ਲਈ ਨਹੀਂ ਪਹੁੰਚਦੀਆਂ।

ਵਿਲੀਅਮ ਹੇਇਡਨ, ਐਗਜ਼ੀਕਿਊਟਿਵ ਡਾਇਰੈਕਟਰ ਐਮੇਗ ਫਾਰਮਾਸਿਊਟੀਕਲਜ਼ ਮੁਤਾਬਕ, "ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਚੁੱਪ-ਚਾਪ ਸਹਿਣ ਕਰਦੀਆਂ ਹਨ, ਇਸ ਦਾ ਮਤਲਬ ਹੈ ਕਿ ਅਜਿਹੇ ਉਤਪਾਦਾਂ ਲਈ ਕੋਈ ਬਾਜ਼ਾਰ ਹੀ ਨਹੀਂ ਹੈ।"

ਜਦਕਿ ਉਦਯੋਗ ਦੇ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਦਵਾਈ ਸਾਲਾਨਾ ਔਸਤ 1 ਬਿਲੀਅਨ ਡਾਲਰ ਦੀ ਵਿਕਰੀ ਕਰ ਸਕਦੀ ਹੈ।

ਬਲੂਮਬਰਗ ਇੰਟੈਲੀਜੈਂਸ, ਜੋ ਕਿ ਇੱਕ ਕੰਸਲਟੈਂਸੀ ਸਮੂਹ ਹੈ, ਦਾ ਕਹਿਣਾ ਹੈ ਕਿ ਪਿਛਲੇ ਸਾਲ ਮਈ ਦੀ ਤੁਲਨਾ ਵਿੱਚ ਇਸ ਸਾਲ ਮਈ ਮਹੀਨੇ ਦੌਰਾਨ ਐਡੀਆਈ ਦੀ ਪ੍ਰਸਕ੍ਰਿਪਸ਼ਨ ਵਿੱਚ 400 ਗੁਣਾਂ ਵਾਧਾ ਹੋਇਆ ਹੈ ਤੇ ਇਹ 3000 'ਤੇ ਪਹੁੰਚ ਗਈ ਹੈ।

ਇਸ ਵਾਧੇ ਦੇ ਬਾਵਜੂਦ ਇਹ ਪੁਰਸ਼ਾਂ ਦੀ ਵਿਆਗਰਾ ਦੀਆਂ ਹਰੇਕ ਮਹੀਨੇ ਦੀਆਂ ਪ੍ਰਸਕ੍ਰਿਪਸ਼ਨਾਂ ਦੀ ਤੁਲਨਾ ਵਿੱਚ ਕਿਤੇ ਵੀ ਨਹੀਂ ਠਹਿਰਦੀ।

ਵਿਵਾਦ

ਐਮੇਗ ਫਾਰਮਾਸਿਊਟੀਕਲਜ਼ ਦਾ ਕਹਿਣਾ ਹੈ ਦਵਾਈ ਦੇ ਟਰਾਇਲ ਦੌਰਾਨ 40 ਫੀਸਦੀ ਔਰਤਾਂ ਵਿੱਚ ਹਲਕੀ ਤੋਂ ਗੰਭੀਰ ਘਬਰਾਹਟ ਬੁਰੇ ਅਸਰ ਵਜੋਂ ਦੇਖੀ ਗਈ। ਦੂਸਰੀਆਂ ਵਿੱਚ ਚੱਕਰ ਆਉਣੇ ਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ।

ਸੰਘੀ ਰੈਗੂਲੇਟਰ ਨੇ ਦਵਾਈ ਦੀ ਸ਼ਲਾਘਾ ਕੀਤੀ ਕਿ ਇਸ ਨੂੰ ਔਰਤਾਂ ਸਾਹਮਣੇ ਇੱਕ ਵਿਕਲਪ ਰੱਖਿਆ ਹੈ।

ਐੱਫਡੀਏ ਨੇ ਕਿਹਾ, "ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਦੀ ਬਿਨਾਂ ਕਿਸੇ ਗਿਆਤ ਕਾਰਨ ਦੇ ਕਾਮੁਕ ਇੱਛਾ ਘਟ ਜਾਂਦੀ ਹੈ। ਜੋ ਉਨ੍ਹਾਂ ਲਈ ਬਹੁਤ ਤਣਾਅਪੂਰਨ ਹੋ ਸਕਦਾ ਹੈ। ਹੁਣ ਉਹ ਇਸ ਲਈ ਸੁਰੱਖਿਅਤ ਤੇ ਕਾਰਗਰ ਫਾਰਮਾਸਿਊਟਕਲ ਇਲਾਜ ਕਰਵਾ ਸਕਦੀਆਂ ਹਨ। ਅੱਜ ਦਿੱਤੀ ਜਾ ਰਹੀ ਮਾਨਤਾ ਨਾਲ ਉਨ੍ਹਾਂ ਨੂੰ ਆਪਣੀ ਹਾਲਤ ਦੇ ਇਲਾਜ ਲਈ ਇੱਕ ਹੋਰ ਵਿਕਲਪ ਮਿਲ ਜਾਵੇਗਾ।"

ਹਾਲਾਂਕਿ ਐੱਫਡੀਏ ਨੇ ਸਪੱਸ਼ਟ ਕੀਤਾ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦਵਾਈ ਕਾਮੁਕ ਇੱਛਾ ਵਧਾਉਣ ਲਈ ਦਿਮਾਗ ਤੇ ਕੀ ਅਸਰ ਪਾਉਂਦੀ ਹੈ।

ਦੂਸਰੀ ਬਹਿਸ ਇਹ ਹੈ ਕਿ ਡਰੱਗ ਇਸ ਸਥਿਤੀ ਨਾਲ ਨਜਿੱਠਣ ਲਈ ਢੁਕਵਾਂ ਰਾਹ ਹੈ। ਇੱਕ ਮੈਡੀਕਲ ਮਾਹਰ ਦਾ ਕਹਿਣਾ ਹੈ ਕਿ ਘੱਟ ਕਾਮੁਕ ਇੱਛਾ ਦੇ ਬਾਹਰੀ ਤੇ ਮਨੋਵਿਗਿਆਨਕ ਕਾਰਨ ਹੋ ਸਕਦੇ ਹਨ।

ਇਸ ਗੱਲ ਦੀ ਵੀ ਆਲੋਚਨਾ ਹੋਈ ਹੈ ਕਿ ਜਿਹੜੇ ਡਾਕਟਰਾਂ ਨੇ ਐੱਫਡੀਏ ਦੇ ਟਰਾਇਲਾਂ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋ ਬਹੁਤੇ ਇਸ ਦਵਾਈ ਦੀ ਨਿਰਮਾਤਾ ਕੰਪਨੀ ਐਮੇਗ ਫਾਰਮਾਸਿਊਟੀਕਲਜ਼ ਨਾਲ ਜੁੜੇ ਹੋਏ ਹਨ।

ਔਰਤਾਂ ਦੀ ਸਿਹਤ ਬਾਰੇ ਕੰਮ ਕਰਨ ਵਾਲੇ ਸੰਗਠਨਾਂ ਦਾ ਕਹਿਣਾ ਹੈ ਕਿ ਐੱਫਡੀਏ ਨੇ ਇਸ ਦਵਾਈ ਦੇ ਦੂਰਰਸੀ ਸਿੱਟਿਆਂ ਬਾਰੇ ਯਕੀਨੀ ਹੋਣ ਦੀ ਲੋੜ ਨਹੀਂ ਸਮਝੀ।

ਦਵਾਈ ਦੇ ਟਰਾਇਲ

ਅਮਰੀਕਾ ਦੀ ਨੈਸ਼ਨਲ ਹੈਲਥ ਸੈਂਟਰ ਫਾਰ ਹੈਲਥ ਰਿਸਰਚ ਦੇ ਪ੍ਰੈਜ਼ੀਡੈਂਟ ਡਿਆਨਾ ਜਕਰਮੈਨ ਦਾ ਕਹਿਣਾ ਹੈ, "ਖ਼ੁਸ਼ਖ਼ਬਰੀ ਇਹ ਹੈ ਕਿ (ਵਾਇਲੀਜ਼ੀ) ਇਸ ਨੂੰ ਹਰ ਰੋਜ਼ ਲੈਣ ਦੀ ਲੋੜ ਨਹੀਂ ਹੈ। ਜਿਵੇਂ ਕਿ ਐਡੀਆਈ ਲੈਣੀ ਪੈਂਦੀ ਹੈ।"

ਮਾੜੀ ਖ਼ਬਰ ਇਹ ਹੈ ਕਿ ਦਵਾਈ ਦੇ ਦੂਰਰਸੀ ਪ੍ਰਭਾਵਾਂ ਬਾਰੇ ਉਨ੍ਹਾਂ ਕੋਲ ਜਾਣਕਾਰੀ ਹੋਣ ਕਾਰਨ ਲੋਕ ਇਸ ਵਿੱਚ ਭਰੋਸਾ ਨਹੀਂ ਕਰਨਗੇ।

ਵਾਇਲੀਜ਼ੀ ਦੇ ਮੈਡੀਕਲ ਟਰਾਇਲ 24 ਹਫ਼ਤਿਆਂ ਤੱਕ ਚੱਲੇ ਜਿਸ ਵਿੱਚ 1200 ਔਰਤਾਂ ਨੇ ਹਿੱਸਾ ਲਿਆ। ਜਿਨ੍ਹਾਂ ਦੀ ਮਾਹਵਾਰੀ ਬੰਦ ਹੋਣ ਦੇ ਲੱਛਣ ਨਹੀਂ ਸਨ ਪਰ ਉਨ੍ਹਾਂ ਵਿੱਚ ਕਾਮੁਕ ਇੱਛਾ ਘਟ ਗਈ ਸੀ।

ਜ਼ਿਆਦਾਤਰ ਔਰਤਾਂ ਨੇ ਦਵਾਈ ਦੀ ਮਹੀਨੇ ਵਿੱਚ ਦੋ ਤੋਂ ਤਿੰਨ ਵਾਰ ਵਾਰ ਵਰਤੋਂ ਕੀਤੀ ਪਰ ਕਦੇ ਵੀ ਹਫ਼ਤੇ ਵਿੱਚ ਦੋ ਵਾਰ ਤੋਂ ਵਧ ਨਹੀਂ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚੋਂ ਲਗਪਗ 25 ਫ਼ੀਸਦੀ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਮੁਕ ਇੱਛਾ ਵਿੱਚ ਵਾਧਾ ਹੋਇਆ ਹੈ। ਇਸ ਦੇ ਮੁਕਾਬਲੇ 17 ਫ਼ੀਸਦੀ ਉਨ੍ਹਾਂ ਔਰਤਾਂ ਨੇ ਵੀ ਇਹੀ ਰਿਪੋਰਟ ਕੀਤਾ ਜਿੰਨ੍ਹਾਂ ਨੂੰ ਨਕਲੀ ਦਵਾਈ ਦਿੱਤੀ ਗਈ ਸੀ।

ਹਾਲਾਂਕਿ ਕੋਲੰਬਸ ਸੈਂਟਰ ਫਾਰ ਵੂਮਿਨਜ਼ ਹੈਲਥ ਰਿਸਰਚ ਜੋ ਕਿ ਦਵਾਈਆਂ ਦੇ ਟਰਾਇਲ ਕਰਨ ਵਾਲੀ ਇੱਕ ਨਿੱਜੀ ਕੰਪਨੀ ਹੈ। ਇਹ ਵੀ ਕੰਪਨੀ ਵੱਲੋਂ ਕੀਤੇ ਟਰਾਇਲਜ਼ ਵਿੱਚ ਸ਼ਾਮਲ ਸੀ। ਕੰਪਨੀ ਦੇ ਟਰਾਇਲ ਵਿੱਚ ਸ਼ਾਮਲ ਔਰਤਾਂ ਵਿੱਚੋਂ 20 ਫ਼ੀਸਦੀ ਐਰਤਾਂ ਅਧਿਐਨ ਵਿੱਚੋਂ ਬਾਹਰ ਹੋ ਗਈਆਂ। ਇਨ੍ਹਾਂ ਵੀਹ ਫ਼ੀਸਦੀ ਵਿੱਚ 6 ਫ਼ੀਸਦੀ ਉਹ ਔਰਤਾਂ ਵੀ ਸ਼ਾਮਲ ਸਨ ਜੋ ਘਬਰਾਹਟ ਕਾਰਨ ਟਰਾਇਲ ਛੱਡ ਗਈਆਂ।

ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ: