You’re viewing a text-only version of this website that uses less data. View the main version of the website including all images and videos.
ਇਸ ਦੇਸ ਦੀ ਸਰਕਾਰ ਨੇ ਬੰਦਿਆਂ ਨੂੰ ਮਰਨ ਤੋਂ ਬਾਅਦ 'ਲਾਸ਼ਾਂ ਵਾਲੇ ਖੇਤ' ਵਿੱਚ ਸੁੱਟ ਦੇਣ ਦੀ ਇਜਾਜ਼ਤ ਦਿੱਤੀ ਹੈ
- ਲੇਖਕ, ਕਾਰਲੋਸ ਸਿਰਾਨੋ
- ਰੋਲ, ਬੀਬੀਸੀ ਮੁੰਡੋ
ਅਮਰੀਕਾ ਦੇ ਨਿਊਯਾਰਕ ਸੂਬੇ ਨੇ ਮ੍ਰਿਤਕ ਮਨੁੱਖੀ ਦੇਹਾਂ ਨੂੰ ਖ਼ਾਕ ਵਿਚ ਬਦਲਣ ਦੇਣ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਮਨੁੱਖੀ ਮ੍ਰਿਤਕ ਸਰੀਰਾਂ ਨੂੰ ਮਿੱਟੀ ਵਿਚ ਦੱਬ ਕੇ ਗਲ਼ਣ ਦੇਣ ਅਤੇ ਮਿੱਟੀ ਬਣ ਜਾਣ ਦੀ ਵਾਤਾਵਰਨ ਪੱਖੀ ਪ੍ਰਣਾਲੀ ਨੂੰ ਲਾਗੂ ਕੀਤਾ ਜਾ ਸਕੇਗਾ।
ਇਸ ਪ੍ਰਣਾਲੀ ਨੂੰ ਕਬਰਿਸਤਾਨ ਅਤੇ ਸਮਸ਼ਾਨਘਾਟਾਂ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਪ੍ਰਕਿਰਿਆ ਨੂੰ "ਕੁਦਰਤੀ ਜੈਵਿਕ ਵਿਘਟਨ" ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਮਨੁੱਖੀ ਸਰੀਰ ਕੁਝ ਹੀ ਹਫ਼ਤਿਆਂ ਵਿਚ ਗਲ਼ ਕੇ ਮਿੱਟੀ ਬਣ ਜਾਂਦਾ ਹੈ।
2019 ਵਿਚ ਜਦੋਂ ਵਾਸ਼ਿੰਗਟਨ ਨੇ ਇਹ ਪ੍ਰਕਿਰਿਆ ਨੂੰ ਲਾਗੂ ਕੀਤਾ ਸੀ ਤਾਂ ਅਜਿਹਾ ਕਾਨੂੰਨ ਬਣਾਉਣ ਵਾਲਾ ਇਹ ਪਹਿਲਾ ਅਮਰੀਕੀ ਸੂਬਾ ਸੀ।
ਇਸ ਤੋਂ ਬਾਅਦ ਕੋਰੋਰਾਡੋ, ਓਰੀਗਨ, ਵਰਮਾਊਂਟ ਅਤੇ ਕੈਲੇਫੋਰਨੀਆਂ ਨੇ ਵੀ ਅਜਿਹੇ ਹੀ ਕਾਨੂੰਨ ਬਣਾਏ ਸਨ।
ਅਮਰੀਕਾ ਵਿਚ ਮਨੁੱਖੀ ਸਰੀਰਾਂ ਨੂੰ ਕੁਦਰਤੀ ਵਿਘਟਨ ਰਾਹੀ ਖ਼ਤਮ ਕਰਵਾਉਣ ਵਾਲਾ ਨਿਊਯਾਰਕ ਛੇਵਾਂ ਸੂਬਾ ਬਣ ਗਿਆ ਹੈ। ਸੂਬੇ ਦੇ ਡੈਮੋਕ੍ਰੇਟਿਕ ਗਵਰਨਰ ਕੈਥੇ ਹੂਚਲ ਨੇ ਬੀਤੇ ਸ਼ਨੀਵਾਰ ਇਹ ਕਾਨੂੰਨ ਉੱਤੇ ਮੋਹਰ ਲਾਈ ਹੈ।
ਇਸ ਪ੍ਰਕਿਰਿਆ ਨੂੰ ਇੱਕ ਖਾਸ ਕਿਸਮ ਦੇ ਗਰਾਉਂਡ ਵਿਚ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਬਾਰੇ ਬੀਬੀਸੀ ਨੇ ਸਾਲ 2019 ਦੀ ਇੱਕ ਰਿਪੋਰਟ ਵੀ ਛਾਪੀ ਸੀ ਜਿਸ ਦਾ ਵੇਰਵਾ ਹੇਠ ਹੈ।
'ਲਾਸ਼ਾਂ ਵਾਲਾ ਖੇਤ'
ਖੁੱਲ੍ਹੇ ਅਸਮਾਨ ਹੇਠਾਂ ਜ਼ਮੀਨ 'ਤੇ ਵਿਛੀ ਘਾਹ ਨੂੰ ਦੂਰੋਂ ਦੇਖ ਇੰਝ ਲਗ ਰਿਹਾ ਸੀ, ਜਿਵੇਂ ਇਹ ਕੋਈ ਟਹਿਲਣ ਲਈ ਥਾਂ ਹੋਵੇ।
ਪਰ ਕਈ ਥਾਂ ਝਾੜੀਆਂ ਦੀ ਉੱਚਾਈ ਨੇੜਲੀ ਘਾਹ ਨਾਲੋਂ ਕਰੀਬ ਇੱਕ ਮੀਟਰ ਵੱਧ ਹੈ ਅਤੇ ਇਸਦਾ ਖ਼ਾਸ ਕਾਰਨ ਹੈ ਕਿ ਉਹ ਧਰਤੀ ਦੇ ਉਸ ਹਿੱਸੇ 'ਤੇ ਉੱਗੀ ਸੀ ਜਿੱਥੇ ਕਈ ਮਨੁੱਖੀ ਲਾਸ਼ਾਂ ਨੂੰ ਹਫ਼ਤਿਆਂ ਤੱਕ ਗਲਣ-ਸੜ੍ਹਣ ਲਈ ਰੱਖਿਆ ਗਿਆ ਹੈ।
ਇੱਥੇ ਕਰੀਬ ਇੱਕ ਹੇਕਟੇਅਰ ਦੀ ਜ਼ਮੀਨ ਵਿੱਚ ਕਈ ਇਨਸਾਨੀ ਲਾਸ਼ਾਂ ਰੱਖੀਆਂ ਗਈਆਂ ਹਨ। ਇਨ੍ਹਾਂ ਲਾਸ਼ਾਂ ’ਤੇ ਕੱਪੜੇ ਨਹੀਂ ਹਨ।
ਇਨ੍ਹਾਂ ਲਾਸ਼ਾਂ 'ਚ ਕਈ ਲਾਸ਼ਾਂ ਨੂੰ ਨੀਲੇ ਰੰਗ ਦੀ ਪਲਾਸਟਿਕ 'ਚ ਅਤੇ ਕੁਝ ਨੂੰ ਖੁੱਲ੍ਹੀਆਂ ਕਬਰਾਂ ਵਿੱਚ ਰੱਖਿਆ ਗਿਆ ਸੀ, ਤਾਂ ਜੋ ਇਹ ਵਧੇਰੇ ਤੱਤਾਂ ਦੇ ਸੰਪਰਕ 'ਚ ਰਹਿਣ।
ਹਰ ਲਾਸ਼ ਘਾਹ ਨਾਲ ਢੱਕੀ ਹੋਈ ਹੈ ਪਰ ਇਸੇ ਜਗ੍ਹਾ 'ਤੇ ਕੁਝ ਸਮੇਂ ਬਾਅਦ ਘਾਹ ਤੇਜ਼ੀ ਨਾਲ ਉੱਗਦਾ ਹੈ। ਉਸ ਦਾ ਕਾਰਨ ਹੈ ਵਾਧੂ ਪੋਸ਼ਟਿਕ ਤੱਤ।
ਅੱਜ ਇੱਕ ਗਰਮ ਤੇ ਹੁੰਮਸ ਭਰਿਆ ਦਿਨ ਹੈ। ਜਦੋਂ ਤੁਸੀਂ ਇਸ ਘਾਹ ਉੱਤੇ ਤੁਰਦੇ ਹੋ ਤਾਂ ਲਾਸ਼ਾਂ ਦੀ ਬਦਬੂ ਬੇਹੱਦ ਤੇਜ਼ ਹੋ ਜਾਂਦੀ ਹੈ। ਇਸ ਕਾਰਨ ਅੱਖਾਂ ਵਿੱਚ ਹੰਝੂ ਤੱਕ ਆ ਜਾਂਦੇ ਹਨ।
ਇਹ ਫਲੋਰਿਡਾ ਦੇ ਟਾਂਪਾ ਇਲਾਕੇ ਦੇ ਬਾਹਰਵਾਰ ਯੂਨੀਵਰਸਿਟੀ ਆਫ ਫਲੋਰਿਡਾ (ਯੂਐੱਸਐੱਫ) ਵੱਲੋਂ ਖੁੱਲ੍ਹੇ ਅਸਮਾਨ ਹੇਠਾਂ ਚਲਾਈ ਜਾ ਰਹੀ ਇੱਕ ਆਰਥੋਪੋਲੋਜੀ ਲੈਬ ਹੈ।
ਹਾਲਾਂਕਿ, ਕੁਝ ਲੋਕ ਇਸ ਨੂੰ 'ਲਾਸ਼ਾਂ ਵਾਲਾ ਖੇਤ', ਕਹਿੰਦੇ ਹਨ ਤੇ ਉੱਥੇ ਹੀ ਵਿਗਿਆਨੀ 'ਫੌਰੈਂਸਿਕ ਸੀਮੈਂਟਰੀ' ਜਾਂ 'ਟੈਂਫੋਨਮੀ ਲੈਬੋਰਟਰੀ' ਵੀ ਕਹਿੰਦੇ ਹਨ, ਕਿਉਂਕਿ ਉਹ ਅਧਿਐਨ ਕਰ ਰਹੇ ਹਨ ਕਿ ਕਿਸੇ ਜੀਵ ਦੇ ਮਰਨ ਤੋਂ ਬਾਅਦ ਕੀ ਹੁੰਦਾ ਹੈ।
ਇਸ 'ਖੇਤ' ਨੂੰ 2017 ਵਿੱਚ ਤਿਆਰ ਕੀਤਾ ਗਿਆ ਸੀ। ਅਸਲ ਵਿੱਚ ਇਹ ਖੇਤ ਹੀਲਜ਼ਬੋਰੋਾ ਵਿੱਚ ਸਥਾਪਿਤ ਕੀਤਾ ਜਾਣਾ ਸੀ ਪਰ ਬਦਬੂ ਅਤੇ ਜਾਨਵਰਾਂ ਦੇ ਡਰ ਕਾਰਨ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਕਰਕੇ ਇਲਾਕੇ ਵਿੱਚ ਜਾਨਵਰ ਆਉਣਗੇ ਅਤੇ ਬਦਬੂ ਫੈਲੇਗੀ। ਜਿਸ ਨਾਲ ਜ਼ਮੀਨ ਦੇ ਮੁੱਲ ਘਟ ਜਾਣਗੇ।
ਇਨ੍ਹਾਂ ਤੋਂ ਇਲਾਵਾ ਫੌਰੈਂਸਿਕ ਭਾਈਚਾਰੇ 'ਚ ਹੀ ਕੁਝ ਵਿਗਿਆਨੀਆਂ ਨੂੰ ਵੀ ਇਨ੍ਹਾਂ 'ਲਾਸ਼ਾਂ ਵਾਲਾ ਖੇਤਾਂ' ਦੀ ਉਪਯੋਗਤਾ 'ਤੇ ਆਪਣਾ ਸ਼ੱਕ ਵੀ ਜ਼ਾਹਿਰ ਕੀਤਾ ਅਤੇ ਪੁੱਛਿਆ ਕਿ ਇਨ੍ਹਾਂ ਦਾ ਕੀ ਫਾਇਦਾ ਹੈ।
ਇਹ ਵੀ ਪੜ੍ਹੋ-
ਗਲਦੀਆਂ-ਸੜਦੀਆਂ ਲਾਸ਼ਾਂ
ਯੂਐੱਸਐੱਫ ਦੇ 6 ਅਜਿਹੇ ਹੋਰ ਖੇਤ ਅਮਰੀਕਾ ਵਿੱਚ ਹਨ ਅਤੇ ਇਸ ਤੋਂ ਇਲਾਵਾ ਆਸਟਰੇਲੀਆ, ਕੈਨੇਡਾ ਅਤੇ ਯੂਕੇ 'ਚ ਵੀ ਇਸ ਸਾਲ ਦੇ ਅਖ਼ੀਰ ਤੱਕ ਅਜਿਹੇ ਖੇਤ ਸਥਾਪਿਤ ਕਰਨ ਦੀ ਯੋਜਨਾ ਹੈ।
ਇਸ ਵਿੱਚ ਵਰਤੀਆਂ ਜਾਣ ਵਾਲੀਆਂ ਵਧੇਰੇ ਲਾਸ਼ਾਂ ਮ੍ਰਿਤਕਾਂ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਵੱਲੋਂ ਦਾਨ ਕੀਤੀਆਂ ਗਈਆਂ ਹਨ, ਤਾਂ ਦੋ ਵਿਗਿਆਨ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕੇ।
ਇਸ ਦਾ ਮੁੱਖ ਉਦੇਸ਼ ਇਹ ਸਮਝਣਾ ਹੈ ਕਿ ਮਨੁੱਖੀ ਸਰੀਰ ਕਿਵੇਂ ਸੜਦਾ-ਗਲਦਾ ਹੈ ਅਤੇ ਇਸ ਦਾ ਆਸ-ਪਾਸ ਦੇ ਵਾਤਾਵਰਣ 'ਤੇ ਤੁਰੰਤ ਕੀ ਪ੍ਰਭਾਵ ਪੈਂਦਾ ਹੈ।
ਇਸ ਨਾਲ ਵਿਗਿਆਨੀ ਜ਼ਰੂਰੀ ਅੰਕੜੇ ਇੱਕਠੇ ਕਰਕੇ ਅਪਰਾਧਿਕ ਅਤੇ ਫੋਰੈਂਸਿਕ ਤਕਨੀਕਾਂ ਸੁਧਾਰਨ ਦੀ ਉਮੀਦ ਕਰ ਰਹੇ ਹਨ।
ਡਾ. ਐਰਿਨ ਕਿਮਰਲੇ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਕੋਈ ਮਰਦਾ ਹੈ ਤਾਂ ਸਰੀਰ ਦੀ ਕੁਦਰਤੀ ਗਲਣ-ਸੜਣ ਦੀ ਪ੍ਰਕਿਰਿਆ ਤੋਂ ਲੈ ਕੇ ਕਈ ਤਰ੍ਹਾਂ ਦੇ ਜੀਵ-ਜੰਤੂ ਦਾ ਆਉਣਾ ਤੇ ਨੇੜਲੇ ਵਾਤਾਵਰਣ ਦੀਆਂ ਤਬਦੀਲੀਆਂ ਤੱਕ ਬਹੁਤ ਕੁਝ ਵਾਪਰਦਾ ਹੈ।"
ਯੂਐੱਸਐੱਫ 'ਚ ਫੌਰੈਂਸਿਕ ਐਂਥਰੋਪਾਲੋਜੀ ਇੰਸਚੀਟਿਊਟ ਦੇ ਡਾਇਰੈਕਟਰ ਡਾ. ਕਿਮਰਲੇ ਅਤੇ ਉਨ੍ਹਾਂ ਦਾ ਟੀਮ ਦੀ ਮੰਨਣਾ ਹੈ ਕਿ ਅਸਲ ਵਾਤਾਵਰਣ 'ਚ ਅਸਲ ਸਰੀਰ ਦੇ ਗਲਣ-ਸੜਣ ਦੀ ਪ੍ਰਕਿਰਿਆ ਦਾ ਅਸਲ ਸਮੇਂ ਵਿੱਚ ਅਧਿਐਨ ਮਹੱਤਵਪੂਰਨ ਹੈ।
ਗਲਣ-ਸੜ੍ਹਣ ਦੀ ਪ੍ਰਕਿਰਿਆ ਨੂੰ ਸਮਝਣਾ
ਡਾ. ਕਿਮਰਲੇ ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ਦੇ ਗਲਣ-ਸੜਣ ਦੀ ਪ੍ਰਕਿਰਿਆ ਕਈ ਪੜਾਵਾਂ 'ਚ ਹੁੰਦੀ ਹੈ।
ਫਰੈੱਸ਼: ਇਹ ਪ੍ਰਕਿਰਿਆ ਮੌਤ ਤੋਂ ਤੁਰੰਤ ਬਾਅਦ ਦਿਲ ਦੀ ਧੜਕਣ ਰੁਕਦਿਆਂ ਹੀ ਸ਼ੁਰੂ ਹੋ ਜਾਂਦੀ ਹੈ, ਤਾਪਮਾਨ ਘਟਦਾ ਹੈ, ਜਿਵੇਂ ਹੀ ਸਰੀਰ 'ਚ ਖ਼ੂਨ ਦਾ ਦੌਰਾ ਰੁਕਦਾ ਹੈ ਤਾਂ ਇਹ ਕਿਸੇ-ਕਿਸੇ ਥਾਂ ਦੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਬਲੋਟ: ਬਲੋਟ ਮਤਲਬ ਸਰੀਰ ਦਾ ਫੁਲਣਾ, ਇਸ ਦੇ ਤਹਿਤ ਬੈਕਟੀਰੀਆ ਸਰੀਰ 'ਚ ਨਰਮ ਟਿਸ਼ੂਆਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਚਮੜੀ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਗੈਸਾਂ ਹੌਲੀ-ਹੌਲੀ ਵਧਣਾ ਸ਼ੁਰੂ ਕਰਦੀਆਂ ਹਨ, ਸਰੀਰ ਫੁਲਦਾ ਹੈ ਤੇ ਟਿਸ਼ੂਆਂ 'ਚ ਵਿਗਾੜ ਆ ਜਾਂਦਾ ਹੈ।
ਐਕਟਿਵ ਡਿਕੇਅ: ਇਸ ਪ੍ਰਕਿਰਿਆ 'ਚ ਵਧੇਰੇ ਨੁਕਸਾਨ ਹੁੰਦਾ ਹੈ, ਸਰੀਰ ਭਾਰ ਘਟ ਜਾਂਦਾ ਹੈ। ਵਧੇਰੇ ਟਿਸ਼ੂਆਂ ਨੂੰ ਮੈਗਟਾਂ (ਕੀੜੇ)ਵੱਲੋਂ ਖਾਧਾ ਜਾਂਦਾ ਹੈ ਜਾਂ ਇਹ ਦ੍ਰਵ ਬਣ ਜਾਂਦੇ ਹਨ ਤੇ ਆਲੇ-ਦੁਆਲੇ ਦੇ ਵਾਤਾਵਰਣ 'ਚ ਫੈਲ ਜਾਂਦੇ ਹਨ।
ਐਂਡਵਾਂਸਡ ਡਿਕੇਅ: ਇਸ ਦੌਰਾਨ ਵਧੇਰੇ ਨਰਮ ਟਿਸ਼ੂ ਖਾਧੇ ਗਏ ਹੁੰਦੇ ਹਨ। ਬੈਕਟੀਰੀਆ, ਮੈਗਟ (ਕੀੜੇ) ਘਟ ਜਾਂਦੇ ਹਨ। ਜੇਕਰ ਲਾਸ਼ ਜ਼ਮੀਨ 'ਤੇ ਪਈ ਹੋਵੇ ਤਾਂ ਆਲੇ-ਦੁਆਲੇ ਦੀ ਬਨਸਪਤੀ ਮਰ ਜਾਂਦੀ ਹੈ ਅਤੇ ਧਰਤੀ ਦਾ ਤੇਜ਼ਾਬੀਕਰਨ ਵਧ ਜਾਂਦਾ ਹੈ।
ਡਰਾਈ ਰੀਮੇਨਜ਼: ਇਹ ਉਹ ਪ੍ਰਕਿਰਿਆ ਹੈ, ਜਦੋਂ ਸਰੀਰ ਪਿੰਜਰ ਵਾਂਗ ਦਿੱਖਣ ਲਗਦਾ ਹੈ ਅਤੇ ਇਸ ਦਾ ਅਸਰ ਪਹਿਲਾ ਚਿਹਰੇ, ਹੱਥਾਂ ਤੇ ਪੈਰਾਂ 'ਤੇ ਦੇਖਿਆ ਜਾ ਸਕਦਾ ਹੈ। ਜੇ ਹਾਲਾਤ ਨਮੀ ਵਾਲੇ ਹੋਣ ਤਾਂ ਕੁਝ ਖ਼ਾਸ ਲੇਪ ਜਾਂ ਪਦਾਰਥ ਲਗਾ ਕੇ ਲਾਸ਼ ਨੂੰ ਸਾਂਭਣਾ ਪੈ ਸਕਦਾ ਹੈ। ਜਿਸ ਨਾਲ ਨੇੜਲੇ ਪੌਦਿਆਂ ਨੂੰ ਪੋਸ਼ਣ ਮਿਲਣ ਲਗਦਾ ਹੈ।
ਹਾਲਾਂਕਿ ਇਹ ਪੜਾਅ ਨਿਸ਼ਚਿਤ ਨਹੀਂ ਹਨ ਅਤੇ ਵਾਤਾਵਰਣ ਵੱਲੋਂ ਪ੍ਰਭਾਵਿਤ ਹੋ ਸਕਦੇ ਹਨ।
ਇਸ ਲਈ ਡਾ. ਕਿਮਰਲੇ ਅਤੇ ਹੋਰ ਫੌਰੈਂਸਿਕ ਵਿਗਿਆਨੀ ਅਜਿਹੇ ਖੇਤਾਂ 'ਤੇ ਕੀਤੀ ਜਾ ਰਹੀ ਖੋਜ 'ਚ ਦਿਲਚਸਪੀ ਰੱਖ ਰਹੇ ਹਨ।
ਉਪਯੋਗੀ ਡਾਟਾ
ਬਹੁਤ ਸਾਰੀਆਂ ਸਥਿਤੀਆਂ ਦਾ ਅਧਿਐਨ ਕਰਨ ਦੇ ਯੋਗ ਬਣਨ ਲਈ ਇਸ ਯੂਐੱਸਐੱਫ ਦੇ ਖੇਤ 'ਚ ਕੁਝ ਲਾਸ਼ਾਂ ਮੈਟਲ ਦੇ ਪਿੰਜਰਿਆਂ ਵਿੱਚ ਸੜਨ ਲਈ ਰੱਖੀਆਂ ਗਈਆਂ, ਜਦ ਕਿ ਹੋਰਨਾਂ ਨੂੰ ਖੁੱਲ੍ਹੇ 'ਚ ਹੀ ਰਹਿਣ ਦਿੱਤਾ।
ਵਿਗਿਆਨੀ ਨਰੀਖਣ ਕਰਦੇ ਹਨ ਕਿ ਇਨ੍ਹਾਂ ਲਾਸ਼ਾਂ ਨਾਲ ਕੀ-ਕੀ ਹੋ ਰਿਹਾ ਹੈ, ਮੈਗਟ ਨਰਮ ਟਿਸ਼ੂਆਂ ਦੇ ਆਪਣਾ ਕੰਮ ਕਰ ਰਹੇ ਹਨ ਅਤੇ ਚਮੜੀ ਅਤੇ ਹੱਡੀਆਂ ਪਿੱਛੇ ਰਹਿ ਜਾਂਦੀਆਂ ਹਨ।
ਪਰ ਖੁੱਲ੍ਹੀਆਂ ਪਈਆਂ ਲਾਸ਼ਾਂ ਵੀ ਗਿਰਝਾਂ, ਚੂਹਿਆਂ ਅਤੇ ਹੋਰ ਜਾਨਵਰਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਕਈ ਵਾਰ ਇਹ ਵੱਡੇ ਝੁੰਡ 'ਚ ਆ ਜਾਂਦੇ ਹਨ ਅਤੇ ਲਾਸ਼ਾਂ ਦਾ ਚੀਰ-ਫਾੜ ਕਰ ਦਿੰਦੇ ਹਨ।
ਡਾ. ਕਿਮਰਲੇ ਮੁਤਾਬਕ, "ਅਸੀਂ ਹਰੇਕ ਵਿਚੋਂ ਜਿੰਨੀ ਮਿਲ ਸਕੇ ਓਨੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ।"
ਇਸ ਪ੍ਰਕਿਰਿਆ ਦੌਰਾਨ ਫੌਰੈਂਸਿਕ ਵਿਗਿਆਨੀ ਰੋਜ਼ਾਨਾ ਖੇਤ ਦਾ ਦੌਰਾ ਕਰਦੇ ਹਨ ਅਤੇ ਲਾਸ਼ਾਂ ਦੀ ਸਥਿਤੀ 'ਤੇ ਤਸਵੀਰਾਂ ਲੈਂਦੇ ਹਨ, ਵੀਡੀਓ ਬਣਾਉਂਦੇ ਹਨ, ਜਾਂਚ ਕਰਦੇ ਹਨ ਅਤੇ ਪੂਰੀ ਜਾਣਕਾਰੀ ਲੈ ਕੇ ਦਸਤਾਵੇਜ਼ ਤਿਆਰ ਕਰਦੇ ਹਨ।
ਉਹ ਲਾਸ਼ ਦੀ ਸਥਿਤੀ ਅਤੇ ਸਥਾਨ ਬਾਰੇ ਵੀ ਧਿਆਨ ਰੱਖਦੇ ਹਨ ਕਿ ਉਹ ਪਾਣੀ ਦੇ ਕੋਲ ਹੈ, ਜ਼ਮੀਨ ਦੇ ਉਪਰ ਜਾਂ ਹੇਠਾਂ ਹੈ, ਖੁੱਲ੍ਹੀ ਹੈ ਜਾਂ ਬੰਦ ਹੈ।
ਭੂ-ਵਿਗਿਆਨੀ ਅਤੇ ਭੂ-ਭੌਤਿਕੀ ਮਾਹਿਰ ਵੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਵਿਸ਼ਲੇਸ਼ਣ ਕਰ ਰਹੇ ਹਨ ਕਿ ਆਲੇ-ਦੁਆਲੇ ਦੀ ਮਿੱਟੀ, ਪਾਣੀ, ਹਵਾ ਅਤੇ ਬਨਸਪਤੀ 'ਤੇ ਕੀ ਅਸਰ ਹੋ ਰਿਹਾ ਹੈ।
ਇਨ੍ਹਾਂ ਲਾਸ਼ਾਂ 'ਤੋਂ ਬਾਹਰ ਨਿਕਲਣ ਵਾਲੇ ਪਦਾਰਥ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਜਦੋਂ ਲਾਸ਼ਾਂ ਪਿੰਜ਼ਰ ਬਣ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ "ਡਰਾਈ ਲੈਬੋਰਟਰੀ" 'ਚ ਰੱਖਿਆ ਜਾਂਦਾ ਹੈ।
ਜਿੱਥੇ ਹੱਡੀਆਂ ਨੂੰ ਸਾਫ਼ ਕਰਕੇ ਇਕੱਠਾ ਕਰਕੇ ਰੱਖਿਆ ਜਾਂਦਾ ਹੈ ਤਾਂ ਜੋ ਖੋਜਕਾਰ ਅਤੇ ਵਿਦਿਆਰਥੀਆਂ ਵੱਲੋਂ ਵਰਤੀਆਂ ਜਾ ਸਕਣ।
ਅਣਸੁਲਝੇ ਅਪਰਾਧ
ਟੈਫਨਾਮੀ ਵਿਗਿਆਨੀਆਂ (ਜਿਹੜੇ ਵਿਸ਼ੇਸ਼ ਤੌਰ 'ਤੇ ਇਹ ਅਧਿਐਨ ਕਰਦੇ ਹਨ ਕਿ ਜੀਵ ਕਿਵੇਂ ਸੜਦਾ-ਗਲਦਾ ਹੈ) ਵੱਲੋਂ ਇਕੱਠਾ ਕੀਤਾ ਗਿਆ ਡਾਟਾ ਫੌਰੈਂਸਿਕ ਅਤੇ ਕਾਨੂੰਨੀ ਚਿਕਿਤਸਕ ਜਾਂਚ ਲਈ ਸਹਾਇਕ ਹੁੰਦਾ ਹੈ।
ਗਲਣ-ਸੜਣ ਦੀ ਪੂਰਨ ਜਾਣਕਾਰੀ ਇਸ ਗੱਲ 'ਤੇ ਚਾਨਣ ਪਾ ਸਕਦਾ ਹੈ ਕਿ ਜੀਵ ਦੀ ਮੌਤ ਕਦੋਂ ਹੋਈ ਤੇ ਕਿਸ ਥਾਂ 'ਤੇ ਕਦੋਂ ਤੋਂ ਲਾਸ਼ ਪਈ ਹੈ ਜਾਂ ਇਸ ਨੂੰ ਕਿਸੇ ਹੋਰ ਥਾਂ ਤੋਂ ਲੈ ਜਾ ਕੇ ਕਿਤੇ ਹੋਰ ਰੱਖ ਦਿੱਤਾ ਹੈ।
ਇਸ ਨਾਲ ਉਸ ਵਿਅਕਤੀ ਦੇ ਮੂਲ ਨਾਲ ਸਬੰਧਤ ਨਿਸ਼ਾਨਦੇਹੀਆਂ ਵੀ ਕੀਤੀਆਂ ਜਾਂ ਸਕਦੀਆਂ ਹਨ। ਜੈਨੇਟਿਕ ਡਾਟਾ ਅਤੇ ਹੱਡੀਆਂ ਦੇ ਵਿਸ਼ਲੇਸ਼ਣ ਦੇ ਨਾਲ ਇਸ ਜਾਣਕਾਰੀ ਨੂੰ ਅਪਰਾਧਿਕ ਜਾਂਚ ਅਤੇ ਅਣਸੁਲਝੀਆਂ ਹਤਿਆਵਾਂ ਦੇ ਮਾਮਲਿਆਂ ਵਿੱਚ ਮਦਦ ਮਿਲ ਸਕਦੀ ਹੈ।
ਲਾਸ਼ਾਂ ਨਾਲ ਕੰਮ ਕਰਨ ਦੀ ਚੁਣੌਤੀ
ਲਾਸ਼ਾਂ, ਮੌਤ ਅਤੇ ਗਲਣ-ਸੜਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਆਦਿ ਨਾਲ ਨਜਿੱਠਣਾ, ਕਈਆਂ ਲੋਕਾਂ ਨੂੰ ਇਹ ਕੰਮ ਹੈਰਾਨ ਕਰ ਸਕਦਾ ਹੈ।
ਡਾ. ਕਿਮਰਲੇ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੋਂ ਕਦੇ ਪਰੇਸ਼ਾਨ ਨਹੀਂ ਹੁੰਦੇ। ਉਹ ਕਹਿੰਦੇ ਹਨ, "ਵਿਗਿਆਨੀ ਅਤੇ ਪੇਸ਼ੇਵਰ ਹੋਣ ਨਾਤੇ ਤੁਸੀਂ ਅਜਿਹਾ ਕਰਨਾ ਸਿੱਖ ਲੈਂਦੇ ਹੋ।"
ਉਨ੍ਹਾਂ ਮੁਤਾਬਕ ਸਭ ਤੋਂ ਔਖਾ ਕੰਮ ਵਿਸ਼ੇ (ਸਬਜੈਕਟ) ਬਾਰੇ ਪਤਾ ਲਗਾਉਣਾ ਹੁੰਦਾ ਹੈ।
"ਅਸੀਂ ਅਕਸਰ ਹੱਤਿਆਵਾਂ ਦੀ ਜਾਂਚ ਦਾ ਕੰਮ ਕਰਦੇ ਹਾਂ ਅਤੇ ਜਦੋਂ ਤੁਸੀਂ ਕਿਸੇ ਦੁਖਦਾਈ ਕਹਾਣੀ 'ਚੋਂ ਨਿਕਲਦੇ ਹੋ ਤਾਂ ਉਸ ਵੇਲੇ ਸਥਿਤੀ ਚੁਣੌਤੀ ਭਰਪੂਰ ਹੋ ਜਾਂਦੀ ਹੈ।"
ਡਾ. ਕਿਮਰਲੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ 20-30 ਸਾਲ ਪਹਿਲਾਂ ਆਪਣੇ ਬੱਚਿਆਂ ਨੂੰ ਗਵਾਇਆ ਅਤੇ ਅੱਜ ਵੀ ਉਨ੍ਹਾਂ ਦੀਆਂ ਲਾਸ਼ਾਂ ਦੀ ਰਹਿੰਦ-ਖੂੰਹਦ ਦੀ ਭਾਲ 'ਚ ਹਨ।"
ਉਹ ਕਹਿੰਦੇ ਹਨ ਅਜਿਹੇ ਵਿੱਚ ਉਨ੍ਹਾਂ ਦਾ ਕੰਮ ਮਦਦ ਕਰਦਾ ਹੈ। ਉਨ੍ਹਾਂ ਮੁਤਾਬਕ ਉਹ ਅਮਰੀਕਾ ਵਿੱਚ 1980 ਤੋਂ ਹੁਣ ਤੱਕ ਕਰੀਬ 250,000 ਹੱਤਿਆਵਾਂ ਦੇ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ।
ਅਕਤੂਬਰ 2017 ਤੋਂ ਲੈ ਕੇ ਹੁਣ ਤੱਕ ਇਸ ਖੇਤ ਨੂੰ 50 ਲਾਸ਼ਾਂ ਦਾਨ ਵਜੋਂ ਮਿਲੀਆਂ ਹਨ ਅਤੇ 180 ਲੋਕਾਂ ਨੇ ਆਪਣੀ ਮੌਤ ਤੋਂ ਆਪਣੀ ਲਾਸ਼ ਦਾਨ ਕਰਨ ਦੀ ਵਸੀਹਤ ਕੀਤੀ ਹੈ।
ਵਧੇਰੇ ਦਾਨ ਕਰਨ ਵਾਲੇ ਬਜ਼ੁਰਗ ਜੋ ਜ਼ਿੰਦਗੀ ਦੇ ਅਖ਼ੀਰਲੇ ਪੜਾਅ 'ਚ ਹਨ ਪਰ ਜੋ ਲੋਕ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਉਨ੍ਹਾਂ ਦੀਆਂ ਲਾਸ਼ਾਂ ਨਹੀਂ ਲਈਆਂ ਜਾਂਦੀਆਂ, ਕਿਉਂਕਿ ਇਸ ਨਾਲ ਅਧਿਐਨ ਕਰਨ ਵਾਲੇ ਲੋਕਾਂ ਵਿੱਚ ਇਨਫੈਕਸ਼ਨ ਦਾ ਡਰ ਰਹਿੰਦਾ ਹੈ।
ਵਿਵਾਦ
ਇਹ 'ਲਾਸ਼ਾਂ ਦੇ ਖੇਤ' ਮਹੱਤਵਪੂਰਨ ਜਾਣਕਾਰੀ ਦੇ ਸਕਦੇ ਹਨ ਪਰ ਇਸ ਦੀ ਵਰਤੋਂ ਦੀਆਂ ਵੀ ਕੁਝ ਸੀਮਾਵਾਂ ਹਨ।
ਯੂਕੇ ਦੀ ਯੂਨੀਵਰਸਿਟੀ ਆਫ ਸੈਂਟਰਲ ਲੈਂਕਾਸ਼ਾਇਰ 'ਚ ਬਾਇਓਲਾਜੀ ਅਤੇ ਫੌਰੈਂਸਿਕ ਐਂਥਰੋਪੋਲਾਜੀ ਦੇ ਮਾਹਿਰ ਪੈਟਰਿਕ ਰੈਂਡੌਲਫ ਕੁਇਨੀ ਦਾ ਕਹਿਣਾ ਹੈ, "ਖੁੱਲ੍ਹੇ ਵਿੱਚ ਅਜਿਹਾ ਕਰਨ ਦੀਆਂ ਕਈ ਸੀਮਾਵਾਂ ਹਨ।"
ਹਾਲਾਂਕਿ ਉਹ 'ਲਾਸ਼ਾਂ ਦੇ ਖੇਤ' 'ਚ ਹੋ ਰਹੇ ਕੰਮ ਤੋਂ ਹੱਕ ਵਿੱਚ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਵਿਗਿਆਨਿਕ ਤਰੱਕੀ ਵਾਂਗ ਹੈ।
ਇਸ ਦੇ ਨਾਲ ਹੀ ਉਹ ਕਹਿੰਦੇ ਹਨ, "ਇੱਥੇ ਕਈ ਅਜਿਹੇ ਤੱਥ ਹਨ ਜਿਨ੍ਹਾਂ ਦੀ ਨਿਗਰਾਨੀ ਤਾਂ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਡਾਟਾ ਦੀ ਵਿਆਖਿਆ ਕਰਨੀ ਔਖੀ ਹੋ ਜਾਂਦੀ ਹੈ।"
ਪਰ ਡਾ. ਕਿਮਰਲੇ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ 'ਖੁੱਲ੍ਹੀ ਹਵਾਵਾਂ ਵਾਲੀਆਂ ਲੈਬਜ਼' ਦੁਨੀਆਂ ਭਰ 'ਚ ਵਧੇਰੇ ਲਾਹੇਵੰਦ ਹੋਣਗੀਆਂ।
"ਕੋਈ ਵੀ ਜੋ ਇਸ ਤਰ੍ਹਾਂ ਦੇ ਖੋਜ ਅਤੇ ਵਿਹਾਰਿਕ ਪ੍ਰਯੋਗਾਂ 'ਚੋਂ ਨਿਕਲਦਾ ਹੈ, ਉਹ ਸਮਝ ਸਕਦਾ ਹੈ ਕਿ 'ਲਾਸ਼ਾਂ ਦੇ ਖੇਤ' ਕਿੰਨੇ ਜ਼ਰੂਰੀ ਹਨ।