ਟੁਆਇਜ਼ ਵਰਤਣ ਦੀ ਆਦਤ ਸੈਕਸ ਲਾਈਫ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ - #SexEducation

    • ਲੇਖਕ, ਅਲ਼ੈਗਿਜ਼ੈਂਡਰਾ ਜੋਨਜ਼
    • ਰੋਲ, ਬੀਬੀਸੀ ਥ੍ਰੀ

ਚੇਤਾਵਨੀ ਇਸ ਲੇਖ ਵਿੱਚ ਦਿੱਤੀ ਸਮੱਗਰੀ ਬਾਲਗਾਂ ਲਈ ਹੈ। ਕੁਝ ਪਾਤਰਾਂ ਦੇ ਨਾਮ ਉਨ੍ਹਾਂ ਦੀ ਪਛਾਣ ਛੁਪਾਉਣ ਲਈ ਬਦਲ ਦਿੱਤੇ ਗਏ ਹਨ।

ਸੈਕਸ ਟੁਆਇਜ਼ ਦੀ ਵਰਤੋਂ ਦੇ ਸਬੂਤ ਪ੍ਰਚੀਨ ਰੋਮ ਤੋਂ ਲੈ ਕੇ ਕਾਮਸੂਤਰ ਤੱਕ ਮਿਲਦੇ ਹਨ। ਪਿਛਲੇ ਦਹਾਕੇ ਦੇ ਮੁਕਾਬਲੇ ਇਸ ਦਹਾਕੇ ਵਿੱਚ ਸੈਕਸ ਟੁਆਇਜ਼ ਦਾ ਵਪਾਰ ਸਾਰੀ ਦੁਨੀਆਂ ਵਿੱਚ ਹੀ ਵਧਿਆ ਹੈ ਪਰ ਕੀ ਇਨ੍ਹਾਂ ਸੈਕਸ ਟੁਆਇਜ਼ ਦੀ ਲਤ ਵੀ ਲੱਗ ਸਕਦੀ ਹੈ? ਇਸ ਲੇਖ ਵਿੱਚ ਇਸੇ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ।

ਲੀਨਾ ਨੇ 21 ਸਾਲਾਂ ਦੀ ਉਮਰ ਵਿੱਚ ਆਪਣਾ ਪਹਿਲਾ ਵਾਈਬ੍ਰੇਟਰ ਖਰੀਦਿਆ ਸੀ। ਇਹ ਵਾਈਬ੍ਰੇਟਰ ਮੁਲਾਇਮ ਸਿਲੀਕੌਨ ਦਾ ਬਣਿਆ ਹੋਇਆ ਸੀ। ਲੀਨਾ ਮੁਤਾਬਕ ਇਹ ਪੁਰਸ਼ ਦੇ ਲਿੰਗ ਵਰਗਾ ਨਹੀਂ ਸੀ ਸਗੋਂ ਕਾਫ਼ੀ ਡਿਜ਼ਾਇਨਦਾਰ ਸੀ।

ਬਰਮਿੰਘਮ ਦੇ ਬਾਹਰਵਾਰ ਵੱਸੇ ਪਿੰਡ ਵਿੱਚੋਂ ਲੀਨਾ ਟਰੇਨ ਰਾਹੀਂ ਸੁਪਰ ਮਾਰਕੀਟ ਪਹੁੰਚੀ ਸੀ। ਲੀਨਾ ਨੇ ਹੱਸਦੇ ਹੋਏ ਦੱਸਿਆ ਕਿ ਉਸ ਨੂੰ ਇੰਝ ਲੱਗਿਆ ਜਿਵੇਂ 'ਉਹ ਜ਼ਿੰਦਗੀ ਦੀ ਪਹਿਲੀ ਕਾਰ ਖਰੀਦਣ ਗਈ ਹੋਵੇ।'

ਇਹ ਵੀ ਪੜ੍ਹੋ:

21 ਸਾਲਾ ਲੀਨਾ ਨੇ ਉਸ ਤੋਂ ਪਹਿਲਾਂ ਕਦੇ ਔਰਗੈਸਜ਼ਮ ਨਹੀਂ ਸੀ ਮਾਣਿਆ ਪਰ ਉਸ ਦਿਨ, 'ਮੈਂ ਧਾਰ ਲਈ ਸੀ, ਮੈਂ ਮਨਪਸੰਦ ਵਾਈਬ੍ਰੇਟਰ ਖਰੀਦਣ ਜਾ ਰਹੀ ਸੀ।'

17 ਦੀ ਉਮਰ ਵਿੱਚ ਆਪਣਾ ਕੁੰਵਾਰਾਪਣ ਗੁਆਉਣ ਮਗਰੋਂ 21 ਸਾਲ ਦੀ ਉਮਰ ਤੱਕ ਪਹੁੰਚਦਿਆਂ ਲੀਨਾ ਦੀ ਜ਼ਿੰਦਗੀ ਵਿੱਚ ਕਈ ਮੁੰਡੇ ਆਏ।

ਹਾਲਾਂਕਿ ਉਸ ਨੂੰ ਸੈਕਸ ਦਾ ਅਨੁਭਵ ਸੀ ਪਰ ਇਹ ਇੱਕ ਵਿਲੱਖਣ ਕਿਸਮ ਦਾ ਸੁੱਖ ਸੀ। 'ਮੈਂ ਕਿਸੇ ਨਾਲ ਮਿਲਣ, ਇੱਕ ਦੂਸਰੇ ਨੂੰ ਉਤੇਜਿਤ ਕਰਨ ਦਾ ਰੋਮਾਂਚ ਮਾਣਿਆ ਸੀ ਪਰ ਕਦੇ ਔਰਗੈਸਜ਼ਮ ਤੱਕ ਨਹੀਂ ਸੀ ਪਹੁੰਚੀ।'

ਪਰ ਲੀਨਾ ਨੂੰ ਇੰਝ ਲੱਗਦਾ ਸੀ, ਜਿਵੇਂ ਨਾ ਹੁੰਦੇ ਹੋਏ ਵੀ ਉਸ ਉੱਪਰ ਔਰਗੈਸਜ਼ਮ ਮਹਿਸੂਸ ਕਰਨ ਦਾ ਦਬਾਅ ਹੋਵੇ। ਲੀਨਾ ਨੂੰ ਨਿਢਾਲ ਪਏ ਰਹਿਣਾ ਪਸੰਦ ਨਹੀਂ ਸੀ ਪਰ ਔਰਗੈਸਜ਼ਮ ਉਸ ਨੂੰ ਮਹਿਸੂਸ ਨਹੀਂ ਸੀ ਹੁੰਦਾ।

ਸਮੇਂ ਦੇ ਨਾਲ ਲੀਨਾ ਇਸ ਬਾਰੇ ਫਿਕਰਮੰਦ ਹੋਣ ਲੱਗੀ। ' ਮੈਂ ਜਦੋਂ ਵੀ ਸੈਕਸ ਕਰਦੀ ਤਾਂ ਦੂਸਰੇ ਵਿਅਕਤੀ ਦੇ ਮੁਕਾਬਲੇ ਆਪਣੇ-ਆਪ ਤੋਂ ਵਧੇਰੇ ਨਿਰਾਸ਼ ਹੁੰਦੀ। ਮੈਨੂੰ ਲੱਗਦਾ ਕਿ ਔਰਗੈਸਜ਼ਮ ਨਾ ਹੋਣਾ ਸ਼ਰਮਨਾਕ ਹੈ।'

ਲੀਨਾ ਨੇ ਆਪਣੀ ਸੈਕਸ ਜ਼ਿੰਦਗੀ ਬਾਰੇ ਕਿਸੇ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ ਸੀ ਕਿਉਂਕਿ ਜਦੋਂ ਬਾਕੀ ਸਾਰੇ ਔਰਗੈਸਜ਼ਮ ਦੀ ਗੱਲ ਕਰਦੇ ਤਾਂ ਉਸ ਕੋਲ ਦੱਸਣ ਲਈ ਕੁਝ ਨਹੀਂ ਹੁੰਦਾ ਸੀ।

ਜਦੋਂ ਲੀਨਾ ਨੇ ਦਿਲ ਖੋਲਿਆ

ਅਖੀਰ ਉਸ ਨੇ ਆਪਣੀ ਸਹੇਲੀ ਨਾਲ ਇਸ ਬਾਰੇ ਆਪਣਾ ਦਿਲ ਖੋਲ੍ਹਿਆ, ਉਸ ਸਮੇਂ ਤੱਕ ‘ਮੈਂ (ਲੀਨਾ) ਕਦੇ ਹੱਥਰਸੀ ਨਹੀਂ ਕੀਤੀ ਸੀ।’

ਮੇਰੀ ਸਹੇਲੀ ਤਪਾਕ ਨਾਲ ਬੋਲੀ, 'ਬਿਲਕੁਲ ਜੇ ਤੂੰ ਕਦੇ ਹੱਥਰਸੀ ਨਹੀਂ ਕੀਤਾਂ ਤਾਂ ਤੈਨੂੰ ਕਦੇ ਔਰਗੈਜ਼ਮ ਹੋਵੇਗਾ ਹੀ ਨਹੀਂ' ਉਸ ਨੇ ਲੀਨਾ ਨੂੰ ਦੱਸਿਆ, 'ਤੂੰ ਖ਼ੁਦ ਨੂੰ ਸਿਖਾ ਕਿ ਇਹ ਤੈਨੂੰ ਕੀ ਖ਼ੁਸ਼ੀ ਦਿੰਦਾ ਹੈ। ਇਹ ਆਪਣੀ ਭਾਵਨਾ ਨੂੰ ਫੜਨ ਵਾਂਗ ਹੈ।'

ਉਸ ਸ਼ਨਿੱਚਰਵਾਰ ਜਦੋਂ ਲੀਨਾ ਨੇ ਪਹਿਲੀ ਵਾਰ ਵਾਈਬ੍ਰੇਟਰ ਵਰਤਿਆ ਤਾਂ ਉਸ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਨ ਵਿੱਚ ਪੂਰਾ ਇੱਕ ਘੰਟਾ ਲੱਗ ਗਿਆ ਅਤੇ ਉਸ ਤੋਂ ਬਾਅਦ ਉਸਦਾ ਸਰੀਰ ਜਿਵੇਂ ਸਭ ਕੁਝ ਆਪਣੇ-ਆਪ ਹੀ ਕਰੀ ਜਾ ਰਿਹਾ ਸੀ। ਅੰਤ ਵਿੱਚ ਲੀਨਾ ਅਸੀਮ ਸੁੱਖ ਨਾਲ ਭਰ ਗਈ।

ਵਾਈਬ੍ਰੇਟਰਾਂ ਦੀ ਕਾਢ ਡਾਕਟਰਾਂ ਨੇ ਔਰਤਾਂ ਦੇ ਹਿਸਟੀਰੀਆ ਦੇ ਇਲਾਜ ਲਈ ਕੀਤੀ ਸੀ। ਉਸ ਸਮੇਂ ਇਹ ਸਮਝਿਆ ਜਾਂਦਾ ਸੀ ਕਿ ਹਿਸਟੀਰੀਆ ਅਤੇ ਇਸ ਨਾਲ ਜੁੜੇ ਲੱਛਣਾਂ ਦਾ ਇਲਾਜ ਔਰਤਾਂ ਨੂੰ ਔਰਗੈਸਜ਼ਮ ਦੁਆ ਕੇ ਕੀਤਾ ਜਾ ਸਕਦਾ ਹੈ।

ਲੀਨਾ ਨੂੰ ਵੀ ਜਦੋਂ ਲਗਾਤਾਰ ਔਰਗੈਸਜ਼ਮ ਮਿਲਣ ਲੱਗੇ ਤਾਂ ਉਸਦਾ ਤਣਾਅ ਘਟਣ ਲੱਗਿਆ।

1980ਵਿਆਂ ਵਿਚ ਵਧਿਆਂ ਬਾਜ਼ਾਰ

1980 ਵਿਆਂ ਵਿੱਚ ਰੈਬਿਟ ਨਾਮ ਦਾ ਵਾਈਬ੍ਰੇਟਰ ਆਉਣ ਨਾਲ ਇਨ੍ਹਾਂ ਦਾ ਬਾਜ਼ਾਰ ਵਧਣ ਲੱਗਿਆ। ਸਵੀਡਨ ਦੇ ਸੈਕਸ ਟੁਆਇਜ਼ ਦੀ ਬ੍ਰਾਂਡ LELO ਬ੍ਰਾਂਡ ਮਨੈਜਰ ਸਟੂਅਰਟ ਨਗੰਟ ਨੇ ਦੱਸਿਆ, ਬਹੁਤ ਸਮੇਂ ਤੱਕ ਬਹੁਤੇ ਸੈਕਸ ਟੁਆਇਜ਼ ਮਾਂਸਲ, ਗੁਲਾਬੀ ਤੇ ਅਸ਼ਲੀਲ ਜਿਹੇ ਹੁੰਦੇ ਸਨ। ਜਿਸ ਕਰਕੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਖਰੀਦਣ ਤੋਂ ਬਚਦੇ ਸਨ।'

1998 ਵਿੱਚ ‘ਸੈਕਸ ਐਂਡ ਦਿ ਸਿਟੀ’ ਨੇ ਜਿਨਸੀ ਖਿਡੌਣਿਆਂ ਉੱਪਰ ਇੱਕ ਪੂਰੀ ਕੜੀ ਤਿਆਰ ਕੀਤੀ ਜਿਸ ਵਿੱਚ ਇਨ੍ਹਾਂ ਸੈਕਸ ਟੁਆਇਜ਼ ਰਾਹੀਂ ਆ ਰਹੀ ਸੱਭਿਆਚਾਰਕ ਤਬਦੀਲੀ ਦੀ ਬਾਤ ਪਾਈ ਗਈ।

ਇਹ ਵੀ ਪੜ੍ਹੋ

ਜਿਵੇਂ-ਜਿਵੇਂ ਇਹ ਖਿਡੌਣੇ ਪ੍ਰਚਲਣ ਵਿੱਚ ਆਉਣੇ ਸ਼ੁਰੂ ਹੋਏ ਮਾਹੌਲ ਬਦਲਣ ਲੱਗਿਆ। ਸਾਲ 2020 ਤੱਕ ਇਨ੍ਹਾਂ ਖਿਡੌਣਿਆਂ ਦਾ ਕਾਰੋਬਾਰ ਯੂਕੇ ਵਿੱਚ ਹੀ 22 ਬਿਲੀਅਨ ਪੌਂਡ ਤੱਕ ਦਾ ਹੋ ਜਾਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਦਾ ਆਧਾਰ ਇਹ ਵੀ ਹੈ ਕਿ ਹੁਣ ਇਨ੍ਹਾਂ ਦੇ ਡਿਜ਼ਾਈਨ ਉੱਪਰ ਧਿਆਨ ਦਿੱਤਾ ਜਾਂਦਾ ਹੈ।

ਸਟੂਅਰਟ ਨੇ ਦੱਸਿਆ ਕਿ ਹੁਣ ਅਸੀਂ ਇੱਕ ਗਾਹਕ ਵਜੋਂ ਕਿਸੇ ਚੀਜ਼ ਦੇ ਡਿਜ਼ਾਈਨ ਪ੍ਰਤੀ ਬਹੁਤ ਸਾਵਧਾਨ ਹੋ ਗਏ ਹਾਂ। ਅਸੀਂ ਉਹ ਚੀਜਾਂ ਚਾਹੁੰਦੇ ਹਾਂ ਜਿਹੜੀਆਂ ਵਰਤਣ ਵਿੱਚ ਸੌਖੀਆਂ ਹੋਣ। ਉਹ ਭਾਵੇਂ ਸਾਡੇ ਹੋਰ ਉਪਕਰਨ ਹੋਣ ਤੇ ਭਾਵੇਂ ਜਿਨਸੀ ਖਿਡੌਣੇ।

ਤਜ਼ਰਬੇ ਮੁਤਾਬਕ ਡਿਜ਼ਾਇਨ

ਇਸੇ ਕਰਕੇ ਵੱਖੋ-ਵੱਖ ਕੀਮਤ ਦੇ ਵੱਖੋ-ਵੱਖ ਡਿਜ਼ਾਈਨ ਮਿਲ ਜਾਂਦੇ ਹਨ। ਕੰਪਨੀਆਂ ਅਜਿਹੀਆਂ ਚੀਜ਼ਾਂ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ ਜੋ ਵੱਖਰੀ ਕਿਸਮ ਦਾ ਤਜ਼ੁਰਬਾ ਵਰਤਣ ਵਾਲੇ ਨੂੰ ਦੇਣ।

ਸਟੂਅਰਟ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਸੋਨਿਕ ਨਾਮ ਦਾ ਵਾਈਬ੍ਰੇਟਰ ਸਰੀਰ ਵਿੱਚ ਅਜਿਹੀਆਂ ਤਰੰਗਾਂ ਛੱਡਦਾ ਹੈ ਜਿਵੇਂ ਕਿਸੇ ਔਰਤ ਦੇ ਜਨਣ ਅੰਗ ਵਿੱਚ ਉੱਚੀ ਬੇਸ ਵਾਲਾ ਸਪੀਕਰ ਧਮਕ ਪਾ ਰਿਹਾ ਹੋਵੇ।

ਓ-ਹਾਰਾ (ਕੋਲ 500 ਵਾਈਬ੍ਰੇਟਰ ਅਤੇ ਸੈਕਸ ਟੁਆਇਜ਼ ਹਨ) ਪੇਸ਼ੇ ਵਜੋਂ ਸੈਕਸ ਟੁਆਇਜ਼ ਦੀ ਜਾਂਚ ਕਰਦੇ ਹਨ। ਉਨ੍ਹਾਂ ਨੇ ਕੰਨ ਵਿੱਚ ਰੱਖਣ ਵਾਲੇ ਥਰਮੋਮੀਟਰ ਵਰਗਾ ਇੱਕ ਵਾਈਬ੍ਰੇਟਰ 'ਦਿ ਵੁਮਨਾਈਜ਼ਰ' ਬਾਰੇ ਦੱਸਿਆ ਜੋ ਗੁਪਤ ਅੰਗ ਵਿੱਚ ਸੁੱਖਦਾਇਕ ਹਵਾ ਦੀ ਫੁਹਾਰ ਛੱਡਦਾ ਹੈ। ਇਸ ਨਾਲ ਤੁਹਾਨੂੰ ਆਪਣੇ-ਆਪ ਨੂੰ ਛੂਹਣਾ ਵੀ ਨਹੀਂ ਪੈਂਦਾ।

ਇਹ ਸਾਰੀ ਤਕਨੀਕ ਸਸਤੀ ਤਾਂ ਬਿਲਕੁਲ ਨਹੀਂ ਹੈ। ਪਰ ਇਨ੍ਹਾਂ ਵਿੱਚੋਂ ਕੋਈ ਵੀ ਹੀਰਿਆਂ ਨਾਲ ਮੜ੍ਹੇ ਦੱਸ ਲੱਖ ਪੌਂਡ ਦੇ ਵਾਈਬ੍ਰੇਟਰ ਦਾ ਮੁਕਾਬਲਾ ਨਹੀਂ ਕਰ ਸਕਦੇ।

ਇਸ ਵਾਈਬ੍ਰੇਟਰ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਸੈਕਸ ਟੁਆਇ ਕਿਹਾ ਜਾ ਰਿਹਾ ਹੈ। ਜੇ ਇਹ ਮਹਿੰਗੇ ਲਗਦੇ ਹੈ ਤਾਂ ਇਨ੍ਹਾਂ ਦੇ ਸਸਤੇ ਬਦਲ ਹਮੇਸ਼ਾ ਹੀ ਬਾਜ਼ਰ ਵਿੱਚ ਉਪਲੱਭਧ ਹਨ।

7 ਸਾਲ ਦਾ ਤਜਰਬਾ

ਇਸ ਹਫ਼ਤੇ ਯੂਨਾਈਟਡ ਕਿੰਗਡਮ ਦੀ ਦੂਸਰੀ ਸਭ ਤੋਂ ਵੱਡੀ ਸੁਪਰਮਾਰਕੀਟ ਚੇਨ ਸੇਨਸਬਰੀਜ਼ ਨੇ ਆਪਣੇ ਆਊਟ ਲੈੱਟ ਉੱਪਰ ਜਿਨਸੀ ਖਿਡੌਣਿਆਂ ਦੀ ਵਿਕਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਰ ਜਿਵੇਂ-ਜਿਵੇਂ ਕੀਮਤ ਹੇਠਾਂ ਜਾਂਦੀ ਹੈ ਇਨ੍ਹਾਂ ਦਾ ਰੂਪ ਪੁਰਸ਼ ਦੇ ਲਿੰਗ ਨਾਲ ਮਿਲਣ ਲਗਦਾ ਹੈ।

ਲੀਨਾ ਨੇ ਦੱਸਿਆ, 'ਮੈਂ ਹਮੇਸ਼ਾ ਆਪਣਾ ਵਾਈਬ੍ਰੇਟਰ ਆਪਣੇ ਸਿਰਹਾਣੇ ਹੀ ਰੱਖਦੀ ਅਤੇ ਹਰ ਰਾਤ ਇਸਦੀ ਵਰਤੋਂ ਕਰਦੀ।' ਹੁਣ ਲਗਪਗ 7 ਸਾਲਾਂ ਬਾਅਦ ਲੀਨਾ ਉਸ ਦੀ ਵਰਤੋਂ ਹਫਤੇ ਵਿੱਚ ਇੱਕ-ਦੋ ਵਾਰ ਹੀ ਕਰਦੀ ਹੈ।

ਹਾਲਾਂਕਿ ਲੀਨਾ ਨੂੰ ਹਾਲੇ ਇਹ ਪਸੰਦ ਹੈ ਪਰ ਉਹ ਸਮਝਦੀ ਹੈ ਕਿ ਇਸ ਨਾਲ ਉਸਦੀ ਦੂਸਰੇ ਤਰੀਕਿਆਂ ਨਾਲ ਆਰਗੈਜ਼ਮ ਹਾਸਲ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ।

'ਪਿਛਲੇ ਸਾਲਾਂ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਮੈਨੂੰ ਕਿਸੇ ਹੋਰ ਵਾਈਬ੍ਰੇਟਰ ਨਾਲ ਵੀ ਆਰਗੈਜ਼ਮ ਹਾਸਲ ਨਹੀਂ ਹੁੰਦਾ। ਮੈਨੂੰ ਉਸੇ ਤਰ੍ਹਾਂ ਲੇਟਣਾ ਪੈਂਦਾ ਹੈ ਜਿਵੇਂ ਪਹਿਲੀ ਵਾਰ ਲੇਟੀ ਸੀ, ਕਦੇ-ਕਦੇ ਮੈਨੂੰ ਲਗਦਾ ਹੈ ਕਿ ਮੈਂ ਆਪਣੇ ਵਾਈਬ੍ਰੇਟਰ ਨਾਲ ਧੋਖਾ ਕਰ ਰਹੀ ਹਾਂ।'

ਇਹ ਵੀ ਪੜ੍ਹੋ

ਹੁਣ ਲੀਨਾ 28 ਸਾਲਾਂ ਦੀ ਹੈ ਅਤੇ 5 ਸਾਲਾਂ ਤੋਂ ਸਾਥੀ ਨਾਲ ਸੰਤੁਸ਼ਟ ਸੈਕਸ ਜਿੰਦਗੀ ਹੈ। 'ਉਸ ਨੂੰ ਵਾਈਬ੍ਰੇਟਰ ਨਾਲ ਕੋਈ ਪ੍ਰੇਸ਼ਾਨੀ ਨਹੀਂ ਸਗੋਂ ਅਸੀਂ ਇਸ ਨੂੰ ਸੰਬੰਧ ਬਣਾਉਣ ਤੋਂ ਪਹਿਲਾਂ ਵਰਤਦੇ ਹਾਂ। ਪਹਿਲਾਂ ਮੈਂ ਸੋਚਿਆ ਕਿ ਸ਼ਾਇਦ ਉਹ ਇਸ ਨੂੰ ਪਸੰਦ ਨਾ ਕਰੇ ਪਰ ਮੈਂ ਇੱਕ ਵੱਖਰੀ ਕਿਸਮ ਦਾ ਆਰਗੈਜ਼ਮ ਮਾਨਣਾ ਚਾਹੁੰਦੀ ਸੀ।'

ਲੀਨਾ ਨੇ ਦੱਸਿਆ, 'ਅਜਿਹਾ ਲਗਦਾ ਹੈ ਕਿ ਮੈਂ ਉਸ ਪੜਾਅ ਤੋਂ ਪਾਰ ਲੰਘ ਚੁੱਕੀ ਹਾਂ ਪਰ ਮੈਂ ਇਸ ਅਨੁਭਵ ਤੋਂ ਅਗਾਂਹ ਨਹੀਂ ਲੰਘ ਸਕੀ ਹਾਂ। ਮੈਨੂੰ ਡਰ ਹੈ ਕਿ ਕਿਤੇ ਮੈਂ ਇਸ ਨਾਲ ਫਸ ਤਾਂ ਨਹੀਂ ਗਈ (ਜਿਵੇਂ ਮੱਛੀ ਕਾਂਟੇ ਵਿੱਚ ਫਸਦੀ ਹੈ)।'

ਹਾਲਾਂਕਿ ਅਜਿਹਾ ਸੰਭਵ ਨਹੀਂ ਹੈ। ਪਰ ਅਜਿਹਾ ਸੋਚਣ ਵਾਲੀ ਲੀਨਾ ਇਕੱਲੀ ਨਹੀਂ ਹੈ।

'ਡੈਡ ਵਜਾਇਨਾ ਸਿੰਡਰੌਮ'

ਸਾਲ 2016 ਵਿੱਚ ਇੱਕ ਲਹਿਰ ਜਿਹੀ ਚੱਲ ਪਈ ਸੀ। ਜਿਸ ਵਿੱਚ ਔਰਤਾਂ ਕਿਸੇ ਵਾਈਬ੍ਰੇਟਰ ਦੀਆਂ ਆਦੀ ਹੋ ਜਾਂਦੀਆਂ ਅਤੇ ਉਨ੍ਹਾਂ ਨੂੰ ਆਪਣੀ ਯੋਨੀ ਵਿੱਚ ਸੰਵੇਦਨਾ ਹੋਣੋ ਹੀ ਹਟ ਜਾਂਦੀ। ਇਸ ਹਾਲਤ ਨੂੰ 'ਡੈਡ ਵਜਾਇਨਾ ਸਿੰਡਰੌਮ' ਕਿਹਾ ਜਾਂਦਾ ਸੀ।

ਰੌਇਲ ਕਾਲਜ ਆਫ ਓਬਸਟੇਟਰੀਸ਼ੀਅਨ ਐਂਡ ਗਾਇਨੋਕੌਲੋਜੀ ਦੀ ਬੁਲਾਰਾ ਲੈਇਲਾ ਫਰੌਡਸ਼ਮ ਨੇ ਇਸ ਬਾਰੇ ਦੱਸਿਆ, ' ਜੇ ਤੁਹਾਨੂੰ ਇੱਕੋ ਤਰੀਕੇ ਨਾਲ ਇੱਕ ਹੀ ਵਾਈਬ੍ਰੇਟਰ ਰਾਹੀਂ ਜਾਂ ਆਪਣੇ ਹੱਥ ਨਾਲ ਹੀ ਆਰਗੈਜ਼ਮ ਹੁੰਦਾ ਹੈ ਅਤੇ ਤੁਸੀਂ ਖੁਸ਼ ਹੋ ਤਾਂ ਇਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਹੈ।'

'ਇਸ ਦੇ ਬਾਵਜੂਦ ਮੇਰੇ ਕੋਲ ਅਜਿਹੇ ਪੁਰਸ਼ ਅਤੇ ਔਰਤਾਂ ਆਉਂਦੇ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਰਗੈਜ਼ਮ ਹਾਸਲ ਕਰਨ ਲਈ ਕਿਸੇ ਖ਼ਾਸ ਆਸਨ ਵਿੱਚ ਹੀ ਆਉਣਾ ਪੈਂਦਾ ਹੈ ਜਾਂ ਉਨ੍ਹਾਂ ਦੀਆਂ ਸੈਕਸ ਜ਼ਿੰਦਗੀਆਂ ਕਿਸੇ ਫਾਰਮੂਲੇ ਮੁਤਾਬਕ ਚੱਲਣ ਲੱਗ ਪਈ ਹੈ ਕਿ ਉਨ੍ਹਾਂ ਨੂੰ ਕਿਸੇ ਖਾਸ ਅਹਿਸਾਸ ਲਈ ਖਾਸ ਆਸਨ ਵਿੱਚ ਹੀ ਆਉਣਾ ਪੈਂਦਾ ਹੈ।'

ਔਰਤਾਂ ਕਈ ਤਰ੍ਹਾਂ ਨਾਲ ਆਰਗੈਜ਼ਮ ਹਾਸਲ ਕਰ ਸਕਦੀਆਂ ਹਨ। ਇੱਕ ਅਮਰੀਕੀ ਅਧਿਐਨ ਮੁਤਾਬਕ ਲਗਪਗ 37 ਫੀਸਦੀ ਔਰਤਾਂ ਲਈ ਉਨ੍ਹਾਂ ਦੇ ਕਲਿਟਰਸ ਨੂੰ ਰਗੜਨਾ ਜ਼ਰੂਰੀ ਹੁੰਦਾ ਹੈ। ਜਦਕਿ ਦੂਸਰੀਆਂ ਦਾ ਸਿਰਫ਼ ਮੈਥੁਨ ਨਾਲ ਹੀ ਸਰ ਜਾਂਦਾ ਹੈ।

ਡਾ਼ ਫਰੌਡਸ਼ਨ ਨੇ ਦੱਸਿਆ, 'ਵਾਈਬ੍ਰੇਟਰ ਤੇਜ਼ੀ ਨਾਲ ਕੰਮ ਕਰਦੇ ਹਨ ਅਤੇ ਕਲਿਟਰਸ ਅਤੇ ਆਸ-ਪਾਸ ਦੇ ਖੇਤਰਾਂ ਨੂੰ ਉਤੇਜਿਤ ਕਰਦੇ ਹਨ। ਜਿਸ ਨਾਲ ਹੋਰ ਤਰੀਕਿਆਂ ਦੇ ਮੁਕਾਬਲੇ ਜਲਦੀ ਉਤੇਜਨਾ ਹੁੰਦੀ ਹੈ।'

ਸੰਵੇਦਨਾ ਦੀ ਆਦਤ

ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਇਸ ਗੱਲ ਦੇ ਕੋਈ ਵਿਗਿਆਨਕ ਸਬੂਤ ਨਹੀਂ ਹਨ ਕਿ ਇੱਕ ਕਿਸਮ ਦਾ ਆਰਗੈਜ਼ਮ ਹਾਸਲ ਕਰਨ ਤੋਂ ਬਾਅਦ ਕੋਈ ਹੋਰ ਤਰੀਕੇ ਨਾਲ ਆਰਗੈਜ਼ਮ ਹਾਸਲ ਨਹੀਂ ਕਰ ਸਕਦਾ। ਜਾਂ ਉਸਨੂੰ ਕਿਸੇ ਕਿਸਮ ਦੀ ਲਤ ਲੱਗ ਜਾਂਦੀ ਹੈ।

ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਹ ਹੋ ਸਕਦਾ ਹੈ ਕਿ ਕਿਸੇ ਨੂੰ ਇੱਕ ਖ਼ਾਸ ਕਿਸਮ ਦੀ ਸੰਵੇਦਨਾ ਦੀ ਆਦਤ ਹੋ ਜਾਵੇ। ਜਿਵੇਂ ਮਰਦਾਂ ਨੂੰ ਨੰਗੇਜ਼ ਦੇਖਣ ਦੀ ਆਦਤ ਪੈ ਜਾਂਦੀ ਹੈ।

ਇਸ ਹਾਲਤ ਵਿੱਚ ਡਾ. ਫਰੌਡਸ਼ਨ ਨੇ ਸੁਝਾਅ ਦਿੱਤਾ ਕਿ ਆਪਣੇ ਸਰੀਰ ਨੂੰ ਛੇ-ਛੇ ਹਫਤਿਆਂ ਲਈ ਵਖਰੀਆਂ-ਵਖਰੀਆਂ ਸੰਵੇਦਨਾਵਾਂ ਤੋਂ ਜਾਣੂ ਕਰਵਾਓ।

'ਜਾਂ ਤਾਂ ਵਾਈਬ੍ਰੇਟਰ ਦੀ ਸਪੀਡ ਘਟਾ ਦਿਓ ਜਾਂ ਫੇਰ ਕੋਈ ਹੋਰ ਮਾਡਲ ਵਰਤੋ, ਜਿਸ ਵਿੱਚ ਵੱਖਰੀ ਕਿਸਮ ਦੀ ਸੰਵੇਦਨਾ ਹੋਵੇ।'

ਅਲੱਗ-ਅਲੱਗ ਤਰੀਕਿਆਂ ਨਾਲ ਸਿਖਰ ਤੱਕ ਪਹੁੰਚਣ ਦਾ ਮਤਲਬ ਹੋਏਗਾ ਕਿ ਤੁਸੀਂ ਹੋਰ ਤਰੀਕਿਆਂ ਨਾਲ ਵੀ ਸਿਖਰ 'ਤੇ ਜਲਦੀ ਪਹੁੰਚਣ ਲੱਗੋਗੇ।

ਹਾਂ, ਇਸ ਵਿੱਚ ਸਮਾਂ ਲੱਗ ਸਕਦਾ ਹੈ। ਸ਼ੁਰੂ ਵਿੱਚ ਇਸ ਧੀਮਾ ਹੋ ਸਕਦਾ ਹੈ ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ।

27 ਸਾਲਾ ਸਾਫੀਆ ਲਈ ਹੇਇਟਸ ਕਿਸਮ ਦਾ ਵਾਈਬ੍ਰੇਟਰ ਹੀ ਇੱਕੋ-ਇੱਕ ਹੱਲ ਰਹਿ ਗਿਆ ਸੀ।

ਉਨ੍ਹਾਂ ਦੱਸਿਆ, 'ਮੈਂ ਆਪਣੇ ਹੱਥਾਂ ਨਾਲ ਸਿਖਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਈ।' 'ਮੈਨੂੰ ਸਿਖਰ ਹਾਸਲ ਕਰਨ ਦਾ ਕੋਈ ਹੋਰ ਜ਼ਰੀਆ ਹੀ ਸਮਝ ਨਹੀਂ ਆ ਰਿਹਾ ਸੀ। ਹੌਲੀ-ਹੌਲੀ ਮੈਂ ਬੋਰੀਅਤ ਮਹਿਸੂਸ ਕਰਨ ਲੱਗੀ।'

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦਾ ਹੈ

ਬੁਰਾ ਅਸਰ ਵੀ ਪਿਆ

'ਮੈਂ ਮਹਿਸੂਸ ਕਰ ਰਹੀ ਸੀ ਕਿ ਹਰ ਵਾਰ ਸਿਖਰ ਹਾਸਲ ਕਰਨ ਲਈ ਵਾਈਬ੍ਰੇਟਰ ਦੀ ਵਰਤੋਂ ਮੈਨੂੰ ਕਿਸੇ ਸਾਥੀ ਨਾਲ ਅਜਿਹਾ ਮਹਿਸੂਸ ਕਰਨ ਤੋਂ ਰੋਕ ਰਹੀ ਹੈ।'

ਉਨ੍ਹਾਂ ਇੰਟਰਨੈਟ ਉੱਪਰ ਇਸ ਬਾਰੇ ਪੜ੍ਹਨਾ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਲੱਗਿਆ ਕਿ ਔਰਤਾਂ ਦੇ ਜਿਨਸੀ ਵਿਹਾਰ ਨਾਲ ਜੁੜਿਆ ਬਹੁਤਾ ਸਾਹਿਤ ਉਨ੍ਹਾਂ ਦੀ ਇਸ ਚਿੰਤਾ ਬਾਰੇ ਖਾਮੋਸ਼ ਸੀ। ਆਖ਼ਰਕਾਰ ਸਾਫੀਆ ਨੇ ਆਪਣੇ ਵਾਈਬ੍ਰੇਟਰ ਦੀ ਵਰਤੋਂ ਬੰਦ ਕਰ ਦਿੱਤੀ।

ਪਹਿਲੇ ਮਹੀਨੇ ਵਿੱਚ ਇਸ ਆਦਤ ਚੋਂ ਉਭਰਨਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਸੀ। ਉਨ੍ਹਾਂ ਨੂੰ ਬਿਸਤਰ 'ਤੇ ਜਾਂਦਿਆਂ ਹੀ ਇਸ ਦਾ ਖਿਆਲ ਆਉਂਦਾ ਅਤੇ ਫਿਰ ਇਸ ਤੋਂ ਬਚਣ ਲਈ ਸਾਫੀਆ ਨੂੰ ਬਿਸਤਰ ਛੱਡ ਕੇ ਜਾਣਾ ਪੈਂਦਾ।

ਆਖ਼ਰ ਹਫਤੇ ਦੋ ਹਫਤੇ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੱਥ ਦੀ ਵਰਤੋਂ ਮੁੜ ਸ਼ੁਰੂ ਕੀਤੀ। ਮੈਂ ਮਹਿਸੂਸ ਕੀਤਾ ਕਿ ਹੁਣ ਮੈਂ ਮਹਿਜ਼ ਆਪਣੀ ਕਲਪਨਾ ਉੱਪਰ ਹੀ ਨਿਰਭਰ ਨਹੀਂ ਸੀ। ਹੱਥਰਸੀ ਬਿਲਕੁਲ ਸਰੀਰਕ ਅਹਿਸਾਸ ਸੀ।

ਇਹ ਵੀ ਪੜ੍ਹੋ :

ਵੀਨਸ ਦਾ ਵੀ ਸੈਕਸ ਟੁਆਇਜ਼ ਜਾਂਚਣ ਦੇ ਪੇਸ਼ੇ ਵਿੱਚ ਆਉਣ ਤੋਂ ਪਹਿਲਾਂ ਦਾ ਅਜਿਹਾ ਹੀ ਤਜੁਰਬਾ ਹੈ। 'ਇੱਕ ਅਜਿਹਾ ਵੀ ਸਮਾਂ ਸੀ , ਜਦੋਂ ਮੈਨੂੰ ਲਗਦਾ ਸੀ ਕਿ ਇਸ ਖਾਸ ਮਾਡਲ ਤੋਂ ਬਿਨਾਂ ਮੈਂ ਰਹਿ ਹੀ ਨਹੀਂ ਸਕਦੀ।'

ਉਨ੍ਹਾਂ ਨੇ ਨੌਂ ਸਾਲ ਪਹਿਲਾਂ ਸੈਕਸ ਅਤੇ ਸੈਕਸ ਟੁਆਇਜ਼ ਬਾਰੇ ਬਲਾਗ ਲਿਖਣੇ ਸ਼ੁਰੂ ਕੀਤੇ। 'ਆਪਣੀ ਰਿਸਰਚ ਅਤੇ ਪ੍ਰਯੋਗਾਂ ਰਾਹੀਂ ਮੈਂ ਇਹ ਮਹਿਸੂਸ ਕੀਤਾ ਕਿ ਅਸਲ ਵਿੱਚ ਮੇਰੀ ਖਾਸ ਕਿਸਮ ਦੀ ਸੋਚ ਵੀ ਇਸ ਵਿੱਚ ਆਪਣਾ ਹਿੱਸਾ ਪਾਉਂਦੀ ਸੀ।'

ਉਨ੍ਹਾਂ ਇਹ ਵੀ ਕਿਹਾ ਕਿ ਆਰਗੈਜ਼ਮ ਮਗਰ ਭੱਜਣ ਕਰਕੇ ਤੁਸੀਂ ਆਪਣੀ ਕਲਪਨਾ ਤੋਂ ਟੁੱਟ ਜਾਂਦੇ ਹੋ। ਤੁਹਾਡੀ ਕਲਪਨਾ ਸੰਵੇਦਨਾ ਨੂੰ ਵਧਾ ਦਿੰਦੀ ਹੈ।

ਉਹ ਪਹਿਲਾਂ ਹਫਤੇ ਵਿੱਚ ਚਾਰ ਤੋਂ ਛੇ ਦਿਨ ਹੱਥਰਸੀ ਕਰਦੇ ਸਨ ਪਰ 'ਹੁਣ ਮੈਂ ਇੱਕ ਵਾਰ ਹੀ ਕਰਦੀ ਹਾਂ, 45 ਮਿੰਟਾਂ ਤੋਂ 1 ਘੰਟੇ ਲਈ। ਇਹ ਧਿਆਨ ਲਾਉਣ ਵਾਂਗ ਹੈ।'

ਡਾ਼ ਫਰੌਡਸ਼ਨ ਇਸ ਨਾਲ ਸਹਿਮਤ ਹਨ। ਉਨ੍ਹਾਂ ਮੁਤਾਬਕ ਸੈਕਸ ਦੌਰਾਨ ਆਪਣੀ ਦਿੱਖ ਪ੍ਰਤੀ ਚੇਤੰਨ ਰਹਿਣ ਵਾਲਾ ਵਿਅਕਤੀ ਕਦੇ ਸਹਿਜ ਨਹੀਂ ਹੋ ਸਕਦਾ।

ਉਹ ਇਸੇ ਫਿਕਰ ਵਿੱਚ ਲੱਗਿਆ ਰਹਿੰਦਾ ਹੈ ਕਿ ਮੇਰਾ ਸਾਥੀ ਕੀ ਸੋਚੇਗਾ।

ਇਹ ਵੀ ਪੜ੍ਹੋ

ਸਾਨੂੰ ਬਿਸਤਰ ਵਿੱਚ ਆ ਕੇ ਆਪਣੇ ਕੰਟਰੋਲ ਛੱਡ ਦੇਣੇ ਚਾਹੀਦੇ ਹਨ। ਕੰਟਰੋਲ ਸਾਡੇ ਸੈਕਸ ਮਹਿਸੂਸ ਕਰਨ ਦੇ ਰਾਹ ਦਾ ਰੋੜਾ ਬਣ ਸਕਦਾ ਹੈ।

ਇਸ ਮਾਮਲੇ ਵਿੱਚ ਵਾਈਬ੍ਰੇਟਰ ਇੱਕ ਵਧੀਆ ਚੀਜ਼ ਹਨ। ਇਸ ਤੋਂ ਪਹਿਲਾਂ ਕਿ ਤੁਹਾਡਾ ਦਿਮਾਗ ਵਿੱਚ ਪੈ ਕੇ ਦਖਲ ਦੇਵੇ ਇਹ ਤੁਹਾਨੂੰ ਉਤੇਜਿਤ ਕਰ ਦਿੰਦੇ ਹਨ।

ਪਰ ਜੇ ਤੁਸੀਂ ਇਸ ਤੋਂ ਬਿਨਾਂ ਸਿਖਰ ਹਾਸਲ ਹੀ ਨਹੀਂ ਕਰ ਪਾ ਰਹੇ ਤਾਂ ਤੁਹਾਨੂੰ ਸੋਚਣਾ ਚਾਹੀਦਾ ਹੈ।

ਸਾਈਕੋਡਾਇਨਮਿਕ ਥੈਰਿਪੀ ਨਾਲ ਡਾ. ਫਰੌਡਸ਼ਨ ਲੋਕਾਂ ਦੀ ਉਸ ਮਾਨਸਿਤ ਹਾਲਤ ਨੂੰ ਹਾਸਲ ਕਰਨ ਵਿੱਚ ਮਦਦ ਕਰਦੇ ਹਨ।

ਜਿੱਥੇ ਪਹੁੰਚ ਕੇ ਉਹ ਵਧੇਰੇ ਆਸਾਨੀ ਨਾਲ ਔਰਗੈਜ਼ਮ ਹਾਸਲ ਕਰ ਸਕਣ।

ਲੀਨਾ ਵੀ ਕਿਸੇ ਪੇਸ਼ੇਵਰ ਮਾਹਿਰ ਦੀ ਮਦਦ ਲੈਣ ਬਾਰੇ ਸੋਚ ਰਹੀ ਸੀ ਪਰ ਉਸ ਨੂੰ ਲੱਗਿਆ ਕਿ ਜੇ ਵਾਈਬ੍ਰੇਟਰ ਤੋਂ ਬਿਨਾਂ ਔਰਗੈਜ਼ਮ ਹੋਇਆ ਹੀ ਨਾ... ਇਸ ਕਰਕੇ ਉਨ੍ਹਾਂ ਇਹ ਵਿਚਾਰ ਛੱਡ ਦਿੱਤਾ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)