You’re viewing a text-only version of this website that uses less data. View the main version of the website including all images and videos.
ਦੁਨੀਆਂ ਭਰ ਵਿੱਚ ਕੰਡੋਮ ਜਾਂ ਸੈਕਸ ਸਬੰਧੀ ਇਸ਼ਤਿਹਾਰਾਂ ਲਈ ਇਹ ਹਨ ਨਿਯਮ
- ਲੇਖਕ, ਸਿੱਧਨਾਥ ਗਾਨੂ
- ਰੋਲ, ਬੀਬੀਸੀ ਮਰਾਠੀ
ਐਤਵਾਰ ਨੂੰ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀ.ਵੀ. ਚੈਨਲਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਹੀ ਕੰਡੋਮ ਦੇ ਇਸ਼ਤਿਹਾਰਾਂ ਨੂੰ ਪ੍ਰਸਾਰਣ ਕਰਨ ਦੀ ਸਲਾਹ ਦਿੱਤੀ ਹੈ।
ਇਸ ਹੁਕਮ ਨੇ ਸਰਕਾਰੀ ਕੰਟਰੋਲ ਅਤੇ ਇਤਰਾਜ਼ਯੋਗ ਤੇ ਗ਼ੈਰ-ਇਤਰਾਜ਼ਯੋਗ ਸਮੱਗਰੀ ਦੇ ਵਿਚਕਾਰ ਦੀ ਰੇਖਾ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ।
ਦੁਨੀਆਂ ਭਰ ਵਿੱਚ ਟੀ.ਵੀ. 'ਤੇ ਬਾਲਗ ਸਮੱਗਰੀ ਦੇ ਨਿਯਮਾਂ ਸਬੰਧੀ ਕੁਝ ਹੋਰ ਉਦਾਹਰਣਾਂ 'ਤੇ ਇੱਕ ਝਾਤ -
ਯੂਕੇ ਵਾਟਰਸ਼ੈਡ
ਯੂਕੇ ਵਿਚ ਥ੍ਰੈਸ਼ਹੋਲਡ (ਇੱਕ ਵਿਸ਼ੇਸ਼ ਸਮਾਂ) ਜਿਸ ਦੇ ਬਾਅਦ ਬਾਲਗ ਸਮੱਗਰੀ ਨੂੰ ਟੀਵੀ 'ਤੇ ਪ੍ਰਸਾਰਿਤ ਕੀਤਾ ਜਾ ਸਕਦਾ ਹੈ, ਨੂੰ 'ਵਾਟਰਸ਼ੈਡ' ਕਿਹਾ ਜਾਂਦਾ ਹੈ।
ਫ੍ਰੀ-ਟੂ-ਏਅਰ ਚੈਨਲ ਰਾਤ ਨੌਂ ਵਜੇ ਤੋਂ ਸਵੇਰ ਸਾਢੇ ਪੰਜ ਵਜੇ ਦੇ ਵਿਚਾਲੇ ਹੀ ਇਸ ਤਰ੍ਹਾਂ ਦੇ ਇਸ਼ਤਿਹਾਰ ਜਾਂ ਸਮੱਗਰੀ ਪ੍ਰਸਾਰਿਤ ਕਰ ਸਕਦੇ ਹਨ ਜਿਹੜੀ ਬੱਚਿਆਂ ਲਈ ਪੂਰੀ ਤਰ੍ਹਾਂ ਢੁੱਕਵੀਂ ਨਹੀਂ ਹੋ ਸਕਦੀ।
ਪ੍ਰੀਮੀਅਮ ਚੈਨਲਾਂ ਲਈ, ਵਾਟਰਸ਼ੈਡ ਰਾਤ ਅੱਠ ਵਜੇ ਤੋਂ ਸ਼ੁਰੂ ਹੁੰਦਾ ਹੈ ਅਤੇ ਅਗਲੇ ਦਿਨ ਸਵੇਰੇ ਛੇ ਵਜੇ ਖ਼ਤਮ ਹੁੰਦਾ ਹੈ।
ਇਹ ਨਿਯਮ ਉਸ ਸਮੱਗਰੀ 'ਤੇ ਲਾਗੂ ਹੁੰਦਾ ਹੈ, ਜਿਸ ਵਿੱਚ ਗਾਲ੍ਹਾਂ ਜਾਂ ਹਿੰਸਾ ਆਦਿ ਹੋ ਸਕਦੀ ਹੈ।
ਯੂਕੇ ਕਮਿਊਨੀਕੇਸ਼ਨ ਰੈਗੂਲੇਟਰ ਆਫ਼ ਕਾਮ ਵੱਲੋਂ ਹੋਏ ਇੱਕ ਸਰਵੇਖਣ ਮੁਤਾਬਕ 74% ਆਮ ਜਨਤਾ ਅਤੇ 78% ਮਾਪੇ ਵਿਸ਼ਵਾਸ ਕਰਦੇ ਹਨ ਕਿ 9 ਵਜੇ ਵਾਟਰਸ਼ੈਡ ਜਾਂ ਇਸ ਤਰ੍ਹਾਂ ਦੀ ਸਮੱਗਰੀ ਲਈ ਸਹੀ ਸਮਾਂ ਹੈ।
ਬੀਬੀਸੀ ਦੀ ਨੀਤੀ ਹੈ ਕਿ 9 ਵਜੇ ਦੇ 'ਵਾਟਰਸ਼ੈਡ' ਤੋਂ ਪਹਿਲਾਂ, ਘਰੇਲੂ ਚੈਨਲਾਂ 'ਤੇ ਸਾਰੇ ਪ੍ਰੋਗਰਾਮ ਬੱਚਿਆਂ ਲਈ ਦੇਖਣ ਯੋਗ ਹੋਣੇ ਚਾਹੀਦੇ ਹਨ। ਬੀਬੀਸੀ ਦੀ ਨੀਤੀ ਵਿੱਚ ਇਹ ਵੀ ਕਿਹਾ ਗਿਆ ਹੈ, "ਬਾਲਗ ਸਮੱਗਰੀ ਨੂੰ ਕਿਸੇ ਵੀ ਸੰਵੇਦਨਸ਼ੀਲ ਤਰੀਕੇ ਨਾਲ ਸਿਰਫ਼ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ 'ਵਾਟਰਸ਼ੈਡ' ਦੇ ਨੇੜੇ ਨਹੀਂ ਹੋਣਾ ਚਾਹੀਦਾ।"
ਯੂ ਐਸ ਏ ਸੇਫ ਹਾਰਬਰ
ਯੂਨਾਈਟਿਡ ਸਟੇਟਸ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐਫ.ਸੀ.ਸੀ) ਨੇ ਟੀਵੀ 'ਤੇ ਪ੍ਰਸਾਰਣ ਲਈ ਨਿਯਮ ਨਿਰਧਾਰਿਤ ਕੀਤੇ ਹੋਏ ਹਨ।
ਐਫ.ਸੀ.ਸੀ. ਦੇ ਨਿਯਮਾਂ ਮੁਤਾਬਕ ਕੋਈ ਵੀ ਅਸ਼ਲੀਲ ਸਮੱਗਰੀ ਨੂੰ ਰਾਤ ਦਸ ਵਜੇ ਤੋਂ ਸਵੇਰ ਛੇ ਵਜੇ ਦੇ ਵਿਚਕਾਰ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਹੈ।
ਇਨ੍ਹਾਂ ਘੰਟਿਆਂ ਨੂੰ 'ਸੁਰੱਖਿਅਤ ਹਾਰਬਰ ਘੰਟੇ' (ਸੇਫ ਹਾਰਬਰ ਆਵਰ) ਕਿਹਾ ਜਾਂਦਾ ਹੈ।
ਐਫ.ਸੀ.ਸੀ. ਦੇ ਨਿਯਮ 'ਅਸ਼ਲੀਲ ਸਮੱਗਰੀ' ਨੂੰ ਪਰਿਭਾਸ਼ਿਤ ਕਰਦੇ ਹਨ, ਜਿਵੇਂ ਕਿਸੇ ਵੀ ਸਮੱਗਰੀ ਵਿੱਚ ਜਿਣਸੀ ਸਮੱਗਰੀ ਸ਼ਾਮਿਲ ਹੈ।
ਅਸ਼ਲੀਲ ਭਾਸ਼ਣ ਪਹਿਲੀ ਸੋਧ (ਪ੍ਰਗਟਾਵੇ ਦੀ ਆਜ਼ਾਦੀ) ਦੁਆਰਾ ਸੁਰੱਖਿਅਤ ਨਹੀਂ ਹਨ ਅਤੇ ਇਸਦਾ ਮਤਲਬ ਟੀ.ਵੀ. 'ਤੇ ਪ੍ਰਸਾਰਣ ਨਹੀਂ ਹੈ।
"ਐੱਫ.ਸੀ. ਸੀ. ਪ੍ਰਸਾਰਕਾਂ ਤੋਂ ਉਮੀਦ ਕਰਦਾ ਹੈ ਕਿ ਜਿਸ ਸਮਾਜ ਲਈ ਉਹ ਸੇਵਾਵਾਂ ਦੇ ਰਹੇ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਸਟੇਸ਼ਨਾਂ ਤੋਂ ਪ੍ਰਸਾਰਿਤ ਇਸ਼ਤਿਹਾਰ ਗਲਤ ਜਾਂ ਗੁੰਮਰਾਹ ਕਰਨ ਵਾਲੇ ਨਾ ਹੋਣ।"
ਐੱਫ.ਸੀ.ਸੀ. ਮੈਰਿਟ ਆਧਾਰ 'ਤੇ ਇਤਰਾਜ਼ਯੋਗ ਇਸ਼ਤਿਹਾਰਾਂ ਬਾਰੇ ਸ਼ਿਕਾਇਤਾਂ ਦਾ ਜਵਾਬ ਦਿੰਦਾ ਹੈ।
ਚਾਈਨਾ
ਚੀਨ ਨੇ ਟੀਵੀ 'ਤੇ ਪ੍ਰਸਾਰਣ ਸਮੱਗਰੀ ਬਾਰੇ ਸਖ਼ਤ ਅਤੇ ਬਹੁਤ ਜ਼ਿਆਦਾ ਦਿਸ਼ਾ ਨਿਰਦੇਸ਼ ਦਿੱਤੇ ਹਨ।
ਬ੍ਰੌਡਕਾਸਟਿੰਗ ਦੇ ਆਰਟਿਕਲ 32 ਦਾ ਵਿਸ਼ਾ ਇਸੇ ਨਾਲ ਸੰਬੰਧਿਤ ਹੈ।
ਕਨੂੰਨ ਮੁਤਾਬਕ ਟੀਵੀ ਸਟੇਸ਼ਨਾਂ ਨੂੰ ਅਜਿਹੇ ਪ੍ਰੋਗਰਾਮਾਂ ਦੇ ਉਤਪਾਦਨ ਅਤੇ ਪ੍ਰਸਾਰਣ 'ਤੇ ਪਾਬੰਦੀ ਲਗਾਉਣ ਦੀ ਲੋੜ ਹੈ ਜੋ "ਅਸ਼ਲੀਲਤਾ, ਅੰਧ ਵਿਸ਼ਵਾਸ ਦਾ ਪ੍ਰਚਾਰ ਕਰਨਾ ਜਾਂ ਹਿੰਸਾ ਸਬੰਧੀ ਸਮੱਗਰੀ ਚਲਾਉਂਦੇ ਹਨ।"
ਇਸ ਤੋਂ ਇਲਾਵਾ ਅਜਿਹੀਆਂ ਹੋਰ ਕਈ ਸ਼ਰਤਾਂ ਹਨ ਜੋ ਟੀਵੀ ਜਾਂ ਰੇਡੀਓ 'ਤੇ ਪ੍ਰਸਾਰਤ ਕੀਤੀ ਗਈ ਸਮੱਗਰੀ ਨੂੰ ਕੰਟਰੋਲ ਕਰਦੀਆਂ ਹਨ।
ਹਾਲਾਂਕਿ ਚੀਨ ਵਿਚ ਕੰਡੋਮ ਸਬੰਧੀ ਇਸ਼ਤੀਹਾਰਾਂ ਜਾਂ ਸੈਕਸ-ਸਬੰਧਤ ਉਤਪਾਦਾਂ ਦੇ ਸਬੰਧੀ ਕੋਈ ਵਿਸ਼ੇਸ਼ ਕਨੂੰਨ ਨਹੀਂ ਹੈ, ਪਰ ਇਸ਼ਤਿਹਾਰਾਂ ਲਈ ਅਸ਼ਲੀਲਤਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ।
ਆਸਟ੍ਰੇਲੀਆ
ਬ੍ਰੌਡਕਾਸਟਿੰਗ ਸਰਵਿਸਿਜ਼ ਐਕਟ 1992 ਦੇ ਮੁਤਾਬਕ, ਆਸਟ੍ਰੇਲੀਆ ਵਿੱਚ ਰਾਤ ਸਾਢੇ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਦੇ ਵਿਚਕਾਰ ਬੱਚਿਆਂ ਲਈ ਸੰਭਾਵੀ ਇਤਰਾਜ਼ਯੋਗ ਸਮੱਗਰੀ ਨੂੰ ਪ੍ਰਸਾਰਿਤ ਕਰਨ 'ਤੇ ਪਾਬੰਦੀ ਹੈ।
ਅਜਿਹੀ ਸਮੱਗਰੀ ਨੂੰ ਦੁਪਹਿਰ ਬਾਰਾਂ ਵਜੇ ਤੋਂ ਤਿੰਨ ਵਜੇ ਦੇ ਵਿਚਕਾਰ ਪ੍ਰਸਾਰਿਤ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਦੌਰਾਨ ਬੱਚੇ ਸਕੂਲਾਂ ਵਿੱਚ ਹੁੰਦੇ ਹਨ ਤੇ ਇਸ ਸਮੇਂ ਦੌਰਾਨ ਉਨ੍ਹਾਂ ਦੀ ਦਰਸ਼ਕ ਦੇ ਤੌਰ 'ਤੇ ਹਾਜ਼ਰੀ ਦੀ ਸੰਭਾਵਨਾ ਨਹੀਂ ਹੁੰਦੀ ਹੈ।
ਬਾਲਗਾਂ ਲਈ ਫ਼ਿਲਮਾਂ ਦੇ ਦੋ ਪੜਾਅ ਹਨ, ਜਿਸ ਵਿੱਚ ਐੱਮ ਗਰੇਡ ਮੁਤਾਬਕ ਫ਼ਿਲਮਾਂ ਰਾਤ ਸਾਢੇ ਅੱਠ ਵਜੇ ਤੋਂ ਸਵੇਰ ਪੰਜ ਵਜੇ ਦੇ ਵਿਚਕਾਰ ਟੀਵੀ 'ਤੇ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ ਹਨ।
MA15 + ਗਰੇਡ ਦੀਆਂ ਫ਼ਿਲਮਾਂ ਸਿਰਫ਼ ਰਾਤ ਨੌਂ ਵਜੇ ਤੋਂ ਸਵੇਰ ਪੰਜ ਵਜੇ ਦਰਮਿਆਨ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ ਹਨ।
ਇਸ਼ਤਿਹਾਰਾਂ ਸਬੰਧੀ ਦਿਸ਼ਾ ਨਿਰਦੇਸ਼ ਜਿਣਸੀ ਸਿਹਤ ਦੇ ਮੁੱਦੇ ਦੀ ਗੰਭੀਰਤਾ ਨੂੰ ਮਾਨਤਾ ਦਿੰਦੇ ਹਨ ਅਤੇ ਜਦੋਂ ਤਕ ਕੰਡੋਮ ਜਾਂ ਇਸ ਤਰ੍ਹਾਂ ਦੇ ਉਤਪਾਦ "ਬਹੁਤ ਜ਼ਿਆਦਾ ਸਾਫ਼ ਜਾਂ ਉਚਿਤ" ਨਹੀਂ ਹੁੰਦੇ, ਇਸ਼ਤਿਹਾਰ ਟੀਵੀ ਤੇ ਨਹੀਂ ਚਲ ਸਕਦੇ।