You’re viewing a text-only version of this website that uses less data. View the main version of the website including all images and videos.
ਔਰਤਾਂ ਦੇ ਸ਼ੋਸ਼ਣ ਖਿਲਾਫ਼ ਆਵਾਜ਼ ਚੁਕਣ ਵਾਲੇ ਬਣੇ 'ਪਰਸਨ ਆਫ ਦ ਈਅਰ'
ਟਾਈਮ ਮੈਗਜ਼ੀਨ ਨੇ ਸ਼ੋਸ਼ਣ ਖਿਲਾਫ਼ ਬੋਲਣ ਵਾਲਿਆਂ ਦਾ ਸਤਿਕਾਰ ਕੀਤਾ ਹੈ।
ਟਾਈਮ ਮੈਗਜ਼ੀਨ ਨੇ ਇਸ ਵਾਰ ਆਪਣੇ ਅੰਕ ਦਾ ਨਾਮ "ਦ ਸਾਇਲੈਂਸ ਬਰੇਕਰ" (ਚੁੱਪੀ ਤੋੜ੍ਹਨ ਵਾਲੇ) ਰੱਖਿਆ ਹੈ।
ਇਸ ਵਿੱਚ ਉਹ ਔਰਤਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਜਿਣਸੀ ਧੱਕੇ ਤੇ ਪ੍ਰੇਸ਼ਾਨੀਆਂ ਖਿਲਾਫ਼ ਆਵਾਜ਼ ਉੱਠਾਈ ਹੈ।
ਗੱਲ ਤਾਂ #MeToo ਹੈਸ਼ਟੈਗ ਨਾਲ ਸ਼ੁਰੂ ਹੁੰਦੀ ਹੈ ਪਰ ਪੱਤਰਕਾ ਦਾ ਕਹਿਣਾ ਹੈ ਕਿ ਹੈਸ਼ਟੈਗ ਤਾਂ ਵਿਸ਼ਾਲ ਤਸਵੀਰ ਦਾ ਇੱਕ ਛੋਟਾ ਜਿਹਾ ਹਿੱਸਾ ਭਰ ਹੈ।
ਮੈਗਜ਼ੀਨ ਦੇ ਮੁੱਖ ਸੰਪਾਦਕ ਦਾ ਕਹਿਣਾ ਹੈ ਕਿ ਇਹ ਪਿਛਲੇ ਦਹਾਕਿਆਂ ਦੌਰਾਨ ਵੇਖੀ ਗਈ ਸਭ ਤੋਂ ਵੱਡੀ ਸਮਾਜਿਕ ਤਬਦੀਲੀ ਹੈ।
ਕੌਣ ਕੌਣ ਹੈ ਮੈਗਜ਼ੀਨ ਦੇ ਸਵਰਕ 'ਤੇ
ਮੈਗਜ਼ੀਨ ਦੇ ਸਵਰਕ 'ਤੇ ਪੰਜ ਔਰਤਾਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਇਸ ਮਾਮਲੇ ਵਿੱਚ ਪਹਿਲ ਕੀਤੀ ਸੀ।
ਇਨ੍ਹਾਂ ਵਿੱਚ ਹਨ ਐਸ਼ਲੀ ਜੁੱਡ ਜੋ ਮਿਸਟਰ ਵਿਨਸਟਨ ਦੇ ਖਿਲਾਫ਼ ਬੋਲੇ ਸਨ ਅਤੇ ਪੌਪ ਗਾਇਕਾ ਟੇਅਲਰ ਸਵਿਫ਼ਟ ਜਿਸ ਨੇ ਸਾਬਕਾ ਰੇਡੀਓ ਡੀਜੇ ਖਿਲਾਫ਼ ਸਿਵਲ ਕੇਸ ਜਿੱਤਿਆ ਸੀ।
42 ਸਾਲਾ ਸਟਰਾਬਰੀਆਂ ਤੋੜਨ ਵਾਲੀ ਇਜ਼ਾਬੇਲ ਪਾਲਕੁਲ (ਬਦਲਿਆ ਨਾਮ), ਐਡਮਾ ਇਵੂ, ਸਕਾਰਮੈਂਟੋ ਦੀ ਇੱਕ 40 ਸਾਲਾ ਲੋਬੀਕਾਰ ਅਤੇ ਊਬਰ ਦੀ ਸਾਬਕਾ ਇੰਜੀਨੀਅਰ ਸੂਜ਼ੈਨ ਫਾਉਲਰ ਜਿਸ ਦੇ ਇਲਜ਼ਾਮਾਂ ਕਰਕੇ ਕੰਪਨੀ ਦੇ ਮੁੱਖ ਕਾਰਜਕਰਤਾ ਨੂੰ ਅਹੁਦਾ ਛੱਡਣਾ ਪਿਆ, ਨੂੰ ਵੀ ਮਨਮਾਨਿਤ ਕੀਤਾ ਗਿਆ।
#MeToo ਹੈਸ਼ਟੈਗ
ਮੈਗਜ਼ੀਨ ਮੁਤਾਬਕ ਇਸ ਲਹਿਰ ਦਾ ਕੋਈ ਆਗੂ ਨਹੀਂ ਸੀ ਪਰ ਵੱਖ-ਵੱਖ ਹੈਸ਼ਟੈਗਸ ਦੀ ਛਤਰੀ ਥੱਲੇ ਕਈ ਲੋਕ ਇੱਕਠੇ ਹੋ ਗਏ।
"ਔਰਤਾਂ ਤੇ ਮਰਦ ਜਿਨ੍ਹਾਂ ਨੇ ਚੁੱਪੀ ਤੋੜੀ ਹੈ ਉਹ ਹਰ ਨਸਲ ਹਰ ਆਮਦਨ ਸਮੂਹ ਸਾਰੇ ਕਿੱਤਿਆਂ ਦੇ ਅਤੇ ਧਰਤੀ ਦੇ ਹਰੇਕ ਖਿੱਤੇ ਵਿੱਚੋਂ ਸਨ।"
ਇਨ੍ਹਾਂ ਸਾਰਿਆਂ ਨੇ ਇਸ ਮੁਹਿੰਮ ਵਿੱਚ ਸਮੂਹਕ ਸਹਿਯੋਗ ਦਿੱਤਾ ਹੈ।
ਹੋਰਾਂ ਵਿੱਚ ਦਹਾਕਾ ਪਹਿਲਾਂ #MeToo ਹੈਸ਼ਟੈਗ ਬਣਾਉਣ ਵਾਲੀ ਤਰਾਨਾ ਬਰੁੱਕ ਤੇ ਅਦਾਕਾਰਾ ਅਲਾਈਜ਼ਾ ਮਿਲਾਨੋ ਸ਼ਾਮਲ ਹਨ।
ਅਲਾਈਜ਼ਾ ਮਿਲਾਨੋ ਹੀ ਇਸ ਹੈਸ਼ਟੈਗ ਨੂੰ ਸੋਸ਼ਲ ਮੀਡੀਆ 'ਤੇ ਲਿਆਏ ਸਨ ਤੇ ਉਸ ਮਗਰੋਂ ਤਾਂ ਇਹ ਲਹਿਰ ਹੀ ਬਣ ਗਿਆ।
ਦਿਲਚਸਪ ਗੱਲ ਤਾਂ ਇਹ ਹੈ ਕਿ ਟਰੰਪ ਦੀ ਜਿੱਤ ਨੂੰ ਔਰਤਾਂ ਲਈ ਘਾਟਾ ਦੱਸਣ ਤੇ #MeToo ਹੈਸ਼ਟੈਗ ਲਹਿਰ ਨੂੰ ਬਲ ਦੇਣ ਵਾਲੀ ਮਿਸ ਕੈਲੀ ਨੂੰ ਰਨਰ ਅੱਪ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਹ ਸਾਲ ਦੀ ਸ਼ਖਸ਼ੀਅਤ ਦਾ ਖਿਤਾਬ ਪਿਛਲੇ ਸਾਲ ਦੇ ਦਿੱਤਾ ਗਿਆ ਸੀ।
ਮੈਗਜ਼ੀਨ ਨੇ ਸਾਲ ਦੀ ਸ਼ਖਸ਼ੀਅਤ ਦਾ ਖਿਤਾਬ 1927 ਵਿੱਚ ਦੇਣਾ ਸ਼ੁਰੂ ਕੀਤਾ। ਜਿਸ ਨਾਲ਼ ਸਾਲ ਦੀਆਂ ਘਟਨਾਵਾਂ ਤੇ ਸਭ ਤੋਂ ਗੂਹੜੀ ਛਾਪ ਛੱਡਣ ਵਾਲੇ ਵਿਆਕਤੀ ਨੂੰ ਪਛਾਣ ਦਿੱਤੀ ਜਾਂਦੀ ਹੈ।