#MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ"

ਸੋਸ਼ਲ ਮੀਡੀਆ 'ਤੇ ਇਸ ਵੇਲੇ #MeToo ਚਰਚਾ 'ਚ ਹੈ ਅਤੇ ਦੱਸਦਾ ਹੈ ਕਿ ਜਿਨਸੀ ਹਮਲਿਆਂ ਦਾ ਦਾਇਰਾ ਕਿੰਨਾ ਫੈਲਿਆ ਹੈ।

ਬੀਬੀਸੀ ਪੱਤਰਕਾਰ ਵੰਦਨਾ ਵੈਦਿਆਨਾਥਨ ਆਪਣੀ ਨਿੱਜੀ ਕਹਾਣੀ ਸਾਂਝਾ ਕਰ ਰਹੇ ਹਨ।

"ਮੈਂ ਉਸ ਵੇਲੇ 25 ਸਾਲ ਦੀ ਸੀ।

ਅਸੀਂ ਇੱਕ ਸਟੋਰੀ 'ਤੇ ਕੰਮ ਖ਼ਤਮ ਕਰਨ ਤੋਂ ਬਾਅਦ ਨਿਊਂ ਯਾਰਕ ਦੇ ਇੱਕ ਇਤਾਲਵੀ ਰੈਸਟੋਰੈਂਟ 'ਚ ਸੀ।

ਮੈਂ ਇੱਕ ਅਭਿਲਾਸ਼ੀ ਨਿਰਮਾਤਾ ਸੀ ਜਿਹੜੀ ਮੈਨਹੈਟਨ 'ਚ ਰਿਪਬਲਿਕ ਕਨਵੈਂਸ਼ਨ ਲਈ ਆਈ ਸੀ।

ਸਾਡੀ ਤਕਰੀਬਨ ਸਾਰੀ ਟੀਮ ਜਾ ਚੁੱਕੀ ਸੀ। ਮੈਂ ਅਤੇ ਮੇਰੇ ਇੱਕ ਸਹਿਕਰਮੀ ਬਚੇ ਸੀ ਅਤੇ ਅਸੀ ਦੋਵੇਂ ਖਾਣਾ ਖਾ ਰਹੇ ਸੀ।

ਅਸੀਂ ਪੱਛਮੀਂ ਪਿੰਡ ਦੇ ਘੱਟ ਰੌਸ਼ਨੀ ਵਾਲੇ ਇਤਾਲਵੀ ਰੈਸਟੋਰੈਂਟ 'ਚ ਸੀ ਤੇ ਮੈਂ ਜਾਰਜ ਬੁਸ਼ ਤੇ ਜੌਨ ਕੈਰੀ ਬਾਰੇ ਗੱਲਾਂ ਕਰ ਰਹੀ ਸੀ।

ਉਨ੍ਹਾਂ ਇੱਕ ਦਮ ਕਿਹਾ, ''ਮੈਂ ਤੁਹਾਡੇ ਵੱਲ ਸ਼ਰੀਰਕ ਤੌਰ 'ਤੇ ਆਕਰਸ਼ਿਤ ਹਾਂ। ਮੈਂ ਤੁਹਾਡੇ ਬਾਰੇ ਸੋਚੇ ਬਿਨ੍ਹਾਂ ਨਹੀਂ ਰਹਿ ਸਕਦਾ।''

ਮੈਂ ਆਪਣਾ ਫੋਰਕ ਛੱਡਿਆ ਅਤੇ ਉਹ ਪਲੇਟ 'ਤੇ ਉਛਲਿਆ, ਇਸ ਦੇ ਆਲੇ ਦੁਆਲੇ ਹਾਲੇ ਸਪੈਗਿਟੀ ਨੂਡਲਸ ਫਸੇ ਹੋਏ ਸਨ।

ਉਹ ਮੇਰੇ ਨਾਲੋਂ ਦੁੱਗਣੀ ਉਮਰ ਦੇ ਸਹਿਕਰਮੀ ਸਨ, ਕਾਫੀ ਇੱਜ਼ਤ ਵਾਲੇ ਅਤੇ ਉਨ੍ਹਾਂ ਦੀ ਗਰਲ ਫਰੈਂਡ ਵੀ ਸੀ।

ਕੰਮ ਵਾਲੀ ਥਾਂ 'ਤੇ ਮੈਂ ਪਹਿਲਾਂ ਵੀ ਇਸ ਤਰ੍ਹਾਂ ਦਾ ਤਜਰਬਾ ਮਹਿਸੂਸ ਕੀਤਾ, ਪਰ ਇਸ ਤਰ੍ਹਾਂ ਖੁੱਲੇ ਤੌਰ 'ਤੇ ਨਹੀਂ।

ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਉਸ ਵੇਲੇ ਕੀ ਕਿਹਾ ਸੀ। ਪਰ ਮੇਰਾ ਜਵਾਬ ਨਰਮ ਸੀ ਅਤੇ ਮੈਂ ਗੱਲਬਾਤ ਬਦਲਣ ਦੀ ਕੋਸ਼ਿਸ਼ ਕੀਤੀ।

ਦਫ਼ਤਰ, ਸੜਕਾਂ ਅਤੇ ਹੋਰ ਥਾਵਾਂ 'ਤੇ ਛੇੜਛਾੜ

ਮੇਰੇ ਸਹਿਕਰਮੀ ਦੱਸਦੇ ਰਹੇ ਕਿ ਮੈਂ ਕਿੰਨੀ ਸੋਹਣੀ ਹਾਂ ਅਤੇ ਮੈਂ ਛੇਤੀ ਹੀ ਪਾਸਤਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।

ਮੈਂ ਉਸ ਸਮੇਂ ਇਸ ਗੱਲ ਪ੍ਰਤੀ ਇੰਨੀਂ ਪੱਕੀ ਨਹੀਂ ਸੀ ਕਿ ਉਨ੍ਹਾਂ ਕੁਝ ਅਜਿਹਾ ਕਿਹਾ ਹੈ ਜਿਸ ਕਰਕੇ ਮੈਂ ਉਨ੍ਹਾਂ ਦੀ ਸ਼ਿਕਾਇਤ ਕਰ ਸਕਾਂ।

ਮੈਨੂੰ ਯਾਦ ਹੈ ਕਿ ਇਸ ਕਰਕੇ ਮੈਨੂੰ ਨਫ਼ਰਤ ਹੋਈ ਤੇ ਮੈਂ ਅਸਹਿਜ ਮਹਿਸੂਸ ਕੀਤਾ ਸੀ।

ਹੁਣ ਮੈਂ ਜਾਣਦੀ ਹਾਂ ਕਿ ਉਹ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਹੁਣ ਇਸ ਘਟਨਾ ਬਾਰੇ ਯਾਦ ਕਰਦੇ ਹੋਏ ਲੱਗਦਾ ਹੈ ਕਿ ਕਿਵੇਂ ਕੁਝ ਮਰਦ ਕੰਮ ਵਾਲੀ ਥਾਂ 'ਤੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਔਰਤਾਂ ਨੂੰ ਪਰੇਸ਼ਾਨ ਕਰਦੇ ਹਨ।"

ਹਾਰਵੀ ਵਾਇਨਸਟੀਨ ਸੈਕਸ ਕੈਂਡਲ ਸਾਹਮਣੇ ਆਉਣ ਤੋਂ ਬਾਅਦ ਕਈ ਵਾਰ ਮੇਰੀ ਚਰਚਾ ਮੇਰੀ ਮਹਿਲਾ ਮਿੱਤਰਾਂ ਦੇ ਨਾਲ ਹੋਈ ਕਿ ਹੁਣ ਸਾਨੂੰ ਆਪਣੀ ਅਵਾਜ਼ ਬੁਲੰਦ ਕਰਨੀ ਪਵੇਗੀ।

#MeToo ਦਾ ਇਸਤੇਮਾਲ ਕਰਦਿਆਂ ਭੁਵਾਨਾ ਬਾਲਨ ਟਵਿੱਟਰ 'ਤੇ ਲਿਖਦੇ ਹਨ ਕਿ, ਮੈਂ ਵੀ ਅਤੇ ਹਰ ਇੱਕ ਔਰਤ ਜਿਸਨੂੰ ਮੈਂ ਜਾਣਦੀ ਹਾਂ (ਭਾਰਤ ਵਿੱਚ) ਨੂੰ ਕਿਸੇ ਨਾ ਕਿਸੇ ਰੂਪ 'ਚ ਜਿਨਸੀ ਤੌਰ 'ਤੇ ਪਰੇਸ਼ਾਨ ਕੀਤਾ ਗਿਆ ਹੈ।

ਖਾਸ ਤੌਰ 'ਤੇ ਰਾਹ ਲੱਭਦੇ ਹੋਏ।

ਇੰਦੂ ਖ਼ੌਸਲਾ ਆਪਣੇ ਟਵੀਟ 'ਚ ਕਹਿੰਦੇ ਹਨ, ''ਕਿਸੇ ਵੀ ਔਰਤ ਲਈ ਜਿਸਦਾ ਜਨਮ ਭਾਰਤ 'ਚ ਹੋਇਆ ਅਤੇ ਉਸਨੇ ਸੜਕਾਂ 'ਤੇ, ਜਨਤਕ ਆਵਾਜਾਈ ਦੇ ਸਾਧਨ ਜਾਂ ਇੱਕਲੇ ਸਫ਼ਰ ਕਰਨ ਵੇਲੇ ਅਜਿਹਾ ਮਹਿਸੂਸ ਕੀਤਾ ਹੈ।''

'ਛੇੜਛਾੜ' ਤੋਂ ਸਾਡਾ ਕੀ ਮਤਲਬ ਹੈ ?

  • ਸੀਟੀ ਮਾਰਨਾ
  • ਹਾਰਨ ਵਜਾਉਣਾ
  • ਅਸ਼ਲੀਲ ਇਸ਼ਾਰੇ ਕਰਨਾ
  • ਜਿਨਸੀ ਟਿੱਪਣੀਆਂ ਕਰਨਾ
  • ਪਿੱਛਾ ਕਰਨਾ
  • ਸ਼ਰੀਰਕ ਛੇੜਖਾਨੀ
  • ਜਨਤਕ ਹੱਥ ਰਸੀ
  • ਜਿਨਸੀ ਹਮਲਾ

ਉਧਰ #MeToo ਰਾਹੀਂ ਪੰਜਾਬੀ ਰੰਗਮੰਚ ਅਤੇ ਫ਼ਿਲਮ ਅਦਾਕਾਰਾ ਨੀਤਾ ਮੋਹਿੰਦਰਾ ਨੇ ਆਪਣੇ ਵਿਚਾਰ ਫੇਸਬੁੱਕ 'ਤੇ ਸਾਂਝੇ ਕੀਤੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)