ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ

ਲਹੌਰ ਨੂੰ ਪਾਕਿਸਤਾਨ ਦੀ ਫੈਸ਼ਨ ਰਾਜਧਾਨੀ ਵੀ ਕਿਹਾ ਜਾਂਦਾ ਹੈ।

ਇਸ ਵਾਰ ਪਾਕਿਸਤਾਨ ਫੈਸ਼ਨ ਵੀਕ ਲਾਹੌਰ ਵਿੱਚ 14 ਅਕਤੂਬਰ ਨੂੰ ਸ਼ੁਰੂ ਹੋਇਆ ਜੋ 16 ਅਕਤੂਬਰ ਤਕ ਜਾਰੀ ਰਹੇਗਾ।

ਪਾਕਿਸਤਾਨ ਦੀ ਫੈਸ਼ਨ ਇੰਡਸਟਰੀ ਵਿੱਚ ਲਹੌਰ ਫੈਸ਼ਨ ਵੀਕ ਦੀ ਬਹੁਤ ਚਰਚਾ ਰਹਿੰਦੀ ਹੈ। ਇਸ ਬਾਰ ਦਾ ਥੀਮ ਹੈ ਵਹੁਟੀਆਂ ਦੇ ਪਹਿਰਾਵੇ ।

ਲਾੜੀਆਂ ਦੇ ਫੈਸ਼ਨ ਵਿੱਚ ਆਉਣ ਵਾਲੇ ਸਮੇਂ ਵਿੱਚ ਕਿਹੜੇ ਕਿਹੜੇ ਟਰੈਂਡ ਰਹਿਣਗੇ। ਇਸ ਬਾਰੇ ਕਈ ਡਿਜ਼ਾਈਨਰਾਂ ਨੇ ਨਵੇਂ ਡਿਜ਼ਾਈਨ ਪੇਸ਼ ਕੀਤੇ ਹਨ।

ਡਿਜ਼ਾਈਨਰਾਂ ਕੋਲ ਇਹ ਮੌਕਾ ਹੈ ਕਿ ਉਹ ਦੁਲਹਨ ਬਣਨ ਵਾਲਿਆਂ ਕੁੜੀਆਂ ਦੇ ਸੁਫਨਿਆਂ ਵਿੱਚ ਥੋੜੇ ਹੋਰ ਰੰਗ ਭਰ ਦੇਣ ਤਾਂ ਕਿ ਆਪਣੀ ਜਿੰਦਗੀ ਦਾ ਇਹ ਖਾਸ ਦਿਨ ਉਹਨਾਂ ਲਈ ਹੋਰ ਵੀ ਖਾਸ ਬਣ ਜਾਵੇ।

ਫੈਸ਼ਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਸਮਾਗਮ ਨਾਲ ਦੁਲਹਨ ਦੇ ਪਹਿਰਾਵਿਆਂ ਦੇ ਡਿਜ਼ਾਈਨ ਵਿੱਚ ਹੋਰ ਰਫਤਾਰ ਆਵੇਗੀ ।

ਇਸ ਫੈਸ਼ਨ ਮੇਲੇ ਰਹੀਂ ਵਸੀਮ ਖਾਨ ਵਰਗੇ ਸਟਾਰ ਡਿਜ਼ਾਈਨਰ ਲੰਬੇ ਸਮੇ ਬਾਅਦ ਵਾਪਸੀ ਕਰ ਰਹੇ ਹਨ।

ਇਸ ਦੇ ਇਲਾਵਾ ਅਲੀ ਹਸਨ, ਨੂਮੀ ਅੰਸਾਰੀ, ਫਾਹਦ ਹੁਸੈਨ ਅਤੇ ਸਾਨੀਆ ਸਫੀਨਾਜ਼ ਜਿਹੀਆਂ ਡਿਜ਼ਾਈਨਰਾਂ ਇਹ ਦੱਸ ਰਹੀਆਂ ਹਨ ਕਿ ਇਸ ਸਮੇ ਦੀਆਂ ਦੁਲਹਨਾਂ ਦਾ ਵਾਰਡਰੋਬ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਇਸ ਫੈਸ਼ਨ ਸ਼ੋ ਵਿੱਚ ਸਫਦ ਫਵਾਦ ਖਾਨ ਪਹਿਲੀ ਵਾਰ ਆਪਣੇ ਡਿਜ਼ਾਈਨ ਲੈ ਕੇ ਉੱਤਰ ਰਹੀ ਹੈ।

ਉਹ ਪਾਕਿਸਤਾਨੀ ਫ਼ਿਲਮਾਂ ਦੇ ਸਿਤਾਰੇ ਅਤੇ ਬਾਲੀਵੁਡ ਦੇ ਜਾਣੇ ਪੁੱਛਣੇ ਫਵਾਦ ਖਾਨ ਦੀ ਬੇਗਮ ਹਨ। ਮੰਨਿਆ ਜਾ ਰਿਹਾ ਕਿ ਉਹਨਾਂ ਲਈ ਫਵਾਦ ਵੀ ਰੈਂਪ ਤੇ ਆਉਣਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਫੈਸ਼ਨ ਮੇਲੇ ਪਾਕਿਸਤਾਨ ਦੇ ਫੈਸ਼ਨ ਉਦਯੋਗ ਨੂੰ ਵੀ ਤਾਕਤ ਦੇਣਗੇ ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)