You’re viewing a text-only version of this website that uses less data. View the main version of the website including all images and videos.
ਸੂਡਾਨ: ਪੈਂਟ ਪਾਉਣ ਦੇ ਦੋਸ਼ 'ਚ 24 ਔਰਤਾਂ ਗ੍ਰਿਫ਼ਤਾਰ
ਸੂਡਾਨ ਦੀ ਰਾਜਧਾਨੀ ਖਾਰਟੌਮ 'ਚ ਪੈਂਟ ਪਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ 24 ਔਰਤਾਂ ਖ਼ਿਲਾਫ਼ ਅਸ਼ਲੀਲਤਾਂ ਦੋਸ਼ ਨੂੰ ਹਟਾ ਦਿੱਤਾ ਗਿਆ ਹੈ।
ਨੈਤਿਕਤਾ ਪੁਲਿਸ ਨੇ ਇੱਕ ਪਾਰਟੀ ਵਿੱਚ ਛਾਪਾ ਮਾਰ ਕੇ ਉਥੇ ਮੌਜੂਦ 24 ਅਜਿਹੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਪੈਂਟ ਪਾਈ ਸੀ। ਬਾਅਦ ਵਿੱਚ ਇਹ ਇਲਜ਼ਾਮ ਹਟਾ ਦਿੱਤੇ ਗਏ।
ਅਜਿਹੇ 'ਚ ਜੇਕਰ ਇਨ੍ਹਾਂ ਔਰਤਾਂ ਖ਼ਿਲਾਫ਼ ਦੋਸ਼ ਤੈਅ ਹੋ ਜਾਂਦੇ ਤਾਂ ਉਨ੍ਹਾਂ ਨੂੰ 40 ਕੌੜਿਆਂ ਦੀ ਮਾਰ ਅਤੇ ਅਸ਼ਲੀਲ ਕਪੜੇ ਪਾਉਣ ਦੇ ਦੋਸ਼ਾਂ ਤਹਿਤ ਜੁਰਮਾਨੇ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਅਧਿਕਾਰਕ ਕਾਰਜਕਰਤਾ ਕਹਿੰਦੇ ਹਨ ਕਿ ਹਰ ਸਾਲ 10 ਹਜ਼ਾਰ ਔਰਤਾਂ ਨੂੰ ਅਸ਼ਲੀਲ ਕਪੜੇ ਪਾਉਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰਕੇ ਮਨਮਰਜ਼ੀ ਨਾਲ ਕਨੂੰਨ ਥੌਪਿਆ ਜਾਂਦਾ ਹੈ।
ਉਨ੍ਹਾਂ ਮੁਤਾਬਕ ਮੁਸਲਿਮ ਦੇਸ ਸੂਡਾਨ ਪੈਂਟ ਅਤੇ ਤੰਗ ਛੋਟੀਆਂ ਸਕਰਟਾਂ ਪਾਉਣ ਦਾ ਵਿਰੋਧ ਕਰਕੇ ਈਸਾਈਆਂ ਨਾਲ ਭੇਦਭਾਵ ਕਰਦਾ ਹੈ।
'ਪੈਂਟ ਪਾਉਣ ਦੀ ਲਿੱਤੀ ਸੀ ਇਜਾਜ਼ਤ'
ਪਾਰੰਪਰਿਕ ਤੌਰ 'ਤੇ ਸੂਡਾਨ 'ਚ ਔਰਤਾਂ ਢਿੱਲੇ ਕਪੜੇ ਪਾਉਂਦੀਆਂ ਹਨ।
ਮੁਹਿੰਮ ਚਲਾਉਣ ਵਾਲੀ ਅਮੀਰਾ ਓਸਮਾਨ ਨੇ ਨੀਡਰਲੈਂਡ ਦੇ ਰੇਡੀਓ ਦਬੰਗਾ 'ਤੇ ਕਿਹਾ ਕਿ ਜਨਤਕ ਆਦੇਸ਼ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।
ਉਨ੍ਹਾਂ ਨੇ ਕਿਹਾ, "ਪਾਰਟੀ ਈਆਈ ਮਮੌਰਾ (ਦੱਖਣੀ ਖਾਰਟੌਮ) ਦੀ ਇੱਕ ਇਮਾਰਤ ਦੇ ਬੰਦ ਹਾਲ ਵਿੱਚ ਚੱਲ ਰਹੀ ਸੀ।
"ਕੁੜੀਆਂ ਵੱਲੋਂ ਅਧਿਕਾਰਕ ਤੌਰ 'ਤੇ ਪੈਂਟ ਪਾਉਣ ਦੀ ਇਜਾਜ਼਼ਤ ਦੇ ਬਾਵਜੂਦ ਗ੍ਰਿਫ਼ਤਾਰ ਕੀਤਾ ਗਿਆ ਸੀ।"
ਕਾਨੂੰਨ ਦੀ ਅਪਰਾਧਿਕ ਧਾਰਾ ਦੇ ਤਹਿਤ ਆਰਟੀਕਲ 152 'ਜਨਤਕ ਤੌਰ 'ਤੇ ਅਸ਼ਲੀਲ ਵਰਤਾਰਾ ਕਰਨ', 'ਅਸ਼ਲੀਲ ਕਪੜੇ ਪਾਉਣ' ਜਾਂ 'ਜਨਤਕ ਭਾਵਨਾਵਾਂ ਨਾਲ ਛੇੜਛਾੜ ਕਰਨ' 'ਤੇ ਲਾਗੂ ਹੁੰਦਾ ਹੈ।