You’re viewing a text-only version of this website that uses less data. View the main version of the website including all images and videos.
ਈਰਾਨ ਵੱਲੋਂ ਯੂਕੇ ਦਾ ਤੇਲ ਟੈਂਕਰ ਫੜੇ ਜਾਣ ਮਗਰੋਂ ਬਰਤਾਨੀਆ ਨੇ ਦਿੱਤੀ 'ਗੰਭੀਰ ਨਤੀਜਿਆਂ' ਦੀ ਚੇਤਾਵਨੀ
ਈਰਾਨ ਨੇ ਹੋਰਮੁਜ਼ ਦੀ ਖਾੜੀ ਵਿੱਚ ਬਰਤਾਨੀਆ ਦੇ ਇੱਕ ਤੇਲ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਬਰਤਾਨੀਆ ਦੇ ਵਿਦੇਸ਼ ਮੰਤਰੀ ਜੈਰਮੀ ਹੰਟ ਨੇ ਹਾਲਾਤ ਨਾ ਸੁਲਝਾਏ ਜਾਣ ਦੀ ਸੂਰਤ ਵਿੱਚ "ਗੰਭੀਰ ਨਤੀਜਿਆਂ" ਦੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਸਮੁੰਦਰੀ ਜਹਾਜ਼ ਹੋਰਮੁਜ਼ ਦੀ ਖਾੜੀ ਤੋਂ ਗੁਜ਼ਰਨ ਤੋਂ ਬਚਣ।
ਈਰਾਨ ਨੇ ਕਿਹਾ ਹੈ ਕਿ ਤੇਲ ਟੈਂਕਰ ਕੌਮਾਂਤਰੀ ਸਮੁੰਦਰੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ।
ਤੇਲ ਟੈਂਕਰ 'ਦਿ ਸਟੇਨਾ ਇਮਪੇਰਾ' ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜਹਾਜ਼ ਨਾਲ ਸੰਪਰਕ ਨਹੀਂ ਕਰ ਸਕੇ ਹਨ।
ਈਰਾਨ ਦੀ ਖ਼ਬਰ ਏਜੰਸੀ ਫਾਰਸ ਮੁਤਾਬਕ 'ਦਿ ਸਟੇਨਾ ਇਮਪੇਰਾ' ਨੂੰ ਸ਼ੁੱਕਰਵਾਰ ਨੂੰ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਨੇ ਫੜਿਆ ਸੀ।
ਸਟੇਨਾ ਬਲਕ ਕੰਪਨੀ ਨੇ ਕਿਹਾ ਹੈ ਕਿ ਜਹਾਜ਼ ਸਮੁੰਦਰੀ ਯਾਤਰਾ ਦੇ ਕੌਮਾਂਤਰੀ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ।
ਇਹ ਵੀ ਪੜ੍ਹੋ:
ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜਦੋਂ ਟੈਂਕਰ ਕੌਮਾਂਤਰੀ ਪਾਣੀਆਂ ਵਿੱਚ ਦਾਖਲ ਹੋਇਆ ਤਾਂ ਉਸ ਦੇ ਦੁਆਲੇ ਚਾਰ ਹੋਰ ਬੇੜੇ ਸਨ ਤੇ ਉਪਰੋਂ ਇੱਕ ਹੈਲੀਕਾਪਟਰ ਵੀ ਉਡਾਣ ਭਰ ਰਿਹਾ ਸੀ।
ਹਾਲਾਂਕਿ ਟੈਂਕਰ ਦੇ 23 ਮੈਂਬਰੀ ਕ੍ਰਿਊ ਵਿੱਚੋਂ (ਜਿਸ ਵਿੱਚ ਭਾਰਤੀ, ਰੂਸੀ, ਲਾਤੀਵੀ ਅਤੇ ਫਿਲੀਪੀਨਜ਼ ਦੇ ਨਾਗਰਿਕ ਸ਼ਾਮਲ ਸਨ) ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਬਰਤਾਨੀਆ ਦੇ ਇੱਕ ਹੋਰ ਬੇੜੇ ਨੂੰ ਘੇਰਾ ਪਾਉਣ ਮਗਰੋਂ ਛੱਡ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਉਹ ਬਰਤਾਨੀਆ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ