You’re viewing a text-only version of this website that uses less data. View the main version of the website including all images and videos.
ਰਣਜੀਤ ਸਿੰਘ ਮਨਜ਼ੂਰ ਤਾਂ ਭਗਤ ਸਿੰਘ ਕਿਉਂ ਨਹੀਂ: ਵੁਸਤ ਦਾ ਬਲਾਗ਼
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
12 ਦਿਨ ਪਹਿਲਾਂ 27 ਜੂਨ ਨੂੰ ਮੈਂ ਇੱਕ ਟਵੀਟ ਪੜਿਆ, ਅੱਜ ਪੰਜਾਬ ਦੇ ਉੱਘੇ ਮਹਾਰਾਜਾ ਰਣਜੀਤ ਸਿੰਘ ਦਾ 180ਵਾਂ ਜਨਮ ਦਿਨ ਹੈ।
ਕਾਬੁਲ ਤੋਂ ਦਿੱਲੀ ਤੱਕ ਰਾਜ ਕਰਨ ਵਾਲੇ ਮਹਾਰਾਜਾ ਪੰਜਾਬ ਦੀ ਮਹਾਨਤਾ ਦੇ ਪ੍ਰਤੀਕ ਸਨ।
ਉਨ੍ਹਾਂ ਨੂੰ ਜਨਤਾ ਲਈ ਸੁਧਾਰ ਅਤੇ ਸਹੂਲੀਅਤ ਵਾਲਾ ਸ਼ਾਸਨ ਲਾਗੂ ਕਰਨ ਵਾਲੇ ਸ਼ਾਸਕ ਵਜੋਂ ਯਾਦ ਰੱਖਿਆ ਜਾਵੇਗਾ।
ਮੈਂ ਸਮਝਿਆ ਕਿ ਸ਼ਾਇਦ ਕਿਸੇ ਸਰਦਾਰ ਜੀ ਨੇ ਇਹ ਟਵੀਟ ਕੀਤਾ ਹੋਵੇਗਾ। ਪਰ ਜਦੋਂ ਨਾਮ ਦੇਖਿਆ ਤਾਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।
ਇਹ ਤਾਂ ਪਾਕਿਸਤਾਨ ਦੇ ਵਿਗਿਆਨ ਅਤੇ ਟੈਕਨੋਲਾਜੀ ਵਿਭਾਗ ਦੇ ਮੰਤਰੀ ਫਵਾਦ ਚੌਧਰੀ ਦਾ ਟਵੀਟ ਸੀ।
ਨਹੀਂ ਹੋਇਆ ਕੋਈ ਵਿਰੋਧ
ਫਿਰ ਇਹ ਖ਼ਬਰ ਪੜ੍ਹੀ ਕਿ ਮੁਗ਼ਲਾਂ ਦੇ ਬਣਾਏ ਲਾਹੌਰ ਦੇ ਸ਼ਾਹੀ ਕਿਲੇ 'ਚ ਮਹਾਰਾਜਾ ਰਣਜੀਤ ਸਿੰਘ ਦੀ 9 ਫੁੱਟ ਉੱਚੀ ਤਾਂਬੇ ਦੀ ਮੂਰਤੀ ਦਾ ਉਦਘਾਟ ਹੋ ਗਿਆ ਹੈ।
ਇਹ ਵੀ ਪੜ੍ਹੋ-
ਮਹਾਰਾਜਾ ਤਲਵਾਰ ਸੁੰਘਦੇ ਹੋਏ ਘੋੜੇ 'ਤੇ ਬੈਠੇ ਹਨ। ਇਸ ਖ਼ਬਰ ਤੋਂ ਬਾਅਦ ਮੈਂ ਇੰਤਜ਼ਾਰ ਕਰਨ ਲੱਗਾ ਕਿ ਹੁਣ ਕੋਈ ਨਾ ਕੋਈ ਜ਼ਰੂਰ ਇਸ ਦਾ ਵਿਰੋਧ ਪ੍ਰਗਟ ਕਰੇਗਾ ਕਿਉਂਕਿ ਅਸੀਂ ਸਕੂਲ 'ਚ ਜੋ ਕਿਤਾਬਾਂ ਪੜੀਆਂ ਸਨ, ਉਨ੍ਹਾਂ ਵਿੱਚ ਰਣਜੀਤ ਸਿੰਘ ਦੇ ਵੇਲੇ ਨੂੰ ਮੁਸਲਮਾਨਾਂ ਲਈ ਬਹੁਤ ਹੀ ਦੁਖਦਾਈ ਦੱਸਿਆ ਹੋਇਆ ਹੈ।
ਇਸ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਸ਼ਾਹੀ ਕਿਲੇ ਦੇ ਸਾਹਮਣੇ ਬਾਦਸ਼ਾਹੀ ਮਸਜਿਦ 'ਚ ਸਿੱਖਾਂ ਨੇ ਘੋੜੇ ਬੰਨੇ ਸਨ ਪਰ ਅੱਜ ਵਿਗਿਆਨ ਮੰਤਰੀ ਫਵਾਦ ਚੌਧਰੀ ਰਣਜੀਤ ਸਿੰਘ ਨੂੰ ਪੰਜਾਬ ਦਾ ਉੱਘਾ ਰਾਜਾ ਕਹਿ ਰਹੇ ਹਨ ਅਤੇ ਕੋਈ ਸ਼ੋਰ ਵੀ ਨਹੀਂ ਸੁਣਾਈ ਦਿੱਤਾ।
ਅਲਬੱਤਾ ਦੱਖਣੀ ਪੰਜਾਬ ਤੋਂ ਕੁਝ 'ਰਾਸ਼ਟਰਵਾਦੀਆਂ' ਦੀ ਕੁਝ ਦੱਬੀਆਂ-ਦੱਬੀਆਂ ਆਵਾਜ਼ਾਂ ਆਈਆਂ ਕਿ ਹੁਣ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਕੌਮੀ ਹੀਰੋ ਦਾ ਦਰਜਾ ਦੇ ਦਿੱਤਾ ਜਾਵੇ ਜੋ ਰਣਜੀਤ ਸਿੰਘ ਨਾਲ ਲੜਦਿਆਂ ਹੋਇਆ ਆਪਣੇ ਬੇਟੇ ਨਾਲ ਸ਼ਹੀਦ ਹੋਏ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਰਣਜੀਤ ਸਿੰਘ ਮੁਲਤਾਨ 'ਚ ਪ੍ਰਵੇਸ਼ ਕਰ ਸਕੇ।
ਇਹ ਵੀ ਪੜ੍ਹੋ-
ਕੁਝ ਸਿੰਧੀ ਰਾਸ਼ਟਰਵਾਦੀ ਵੀ ਕਈ ਸਾਲਾਂ ਤੋਂ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਰਾਜਾ ਦਾਹਿਰ ਦੀ ਵਰ੍ਹੇਗੰਢ ਮਨਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਪਰ ਮੁਸ਼ਕਿਲ ਇਹ ਹੈ ਕਿ ਰਾਜਾ ਦਾਹਿਰ ਨੂੰ ਜੇਕਰ ਹੀਰੋ ਮੰਨ ਲਿਆ ਜਾਵੇ ਤਾਂ ਫਿਰ ਮੁੰਹਮਦ ਬਿਨ ਕਾਸਿਮ ਦਾ ਕੀ ਕਰੀਏ, ਜਿਸ ਦੇ ਹੱਥੋਂ ਰਾਜਾ ਦਾਹਿਰ ਮਾਰੇ ਗਏ ਸਨ।
ਪੰਜਾਬ ਦੇ ਹੀਰੋ
ਪਸ਼ਤੋ ਦਾ ਸਭ ਤੋਂ ਵੱਡਾ ਕਵੀ ਖੁਸ਼ਹਾਲ ਖ਼ਾਨ ਖਟਕ ਔਰੰਗਜੇਬ ਦੇ ਸ਼ਾਸਨ ਖ਼ਿਲਾਫ ਬਗ਼ਾਵਤ 'ਚ ਭਾਗ ਲੈਣ ਦੇ ਬਾਵਜੂਦ ਸਾਡਾ ਹੀਰੋ ਹੈ।
ਬਿਲਕੁਲ ਇੰਝ ਹੀ ਜਿਵੇਂ ਅਕਬਰ-ਏ-ਆਜ਼ਮ ਵੀ ਸਾਡਾ ਹੀਰੋ ਹੈ ਪਰ ਪੰਜਾਬ 'ਤੇ ਅਕਬਰ ਦੇ ਕਬਜ਼ੇ ਦੇ ਵਿਰੋਧ ਵਿੱਚ ਖੜ੍ਹਾ ਹੋ ਕੇ ਸ਼ਹੀਦ ਹੋਣ ਵਾਲਾ ਦੁੱਲਾ ਭੱਟੀ ਵੀ ਪੰਜਾਬ ਦਾ ਹੀਰੋ ਹੈ।
ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ 'ਚ ਲੁਟੇਰਾ ਵੀ ਕਿਹਾ ਜਾਂਦਾ ਹੈ ਪਰ ਉਸ ਦੇ ਨਾਮ 'ਤੇ ਅਬਦਾਲੀ ਮਿਜ਼ਾਈਲ ਵੀ ਹੈ।
ਸਿੰਕਦਰ ਨੂੰ ਸਲਾਮ
ਪਰ ਇਹ ਸਹੂਲਤ ਤਕਸ਼ਿਲਾ ਦੇ ਰਾਜਾ ਪੋਰਸ ਨੂੰ ਨਾ ਮਿਲ ਸਕੀ ਜੋ ਸਿਕੰਦਰ ਯੂਨਾਨੀ ਦੇ ਹੱਥੋਂ ਬੰਦੀ ਤਾਂ ਬਣ ਗਿਆ ਪਰ ਸਾਡਾ ਹੀਰੋ ਨਾ ਬਣ ਸਕਿਆ।
ਸਿਕੰਦਰ ਦੇ ਨਾਮ ਦੇ ਬੇਸ਼ੁਮਾਰ ਬੱਚੇ ਮਿਲ ਜਾਣਗੇ ਪਰ ਰਾਜਾ ਪੋਰਸ ਦੇ ਨਾਮ 'ਤੇ ਇੱਕ ਵੀ ਨਹੀਂ ਦਿਖਿਆ।
ਕਹਿਣ ਲਈ ਨਾ ਤਾਂ ਪੋਰਸ ਮੁਸਲਮਾਨ ਸੀ ਅਤੇ ਨਾ ਹੀ ਸਿਕੰਦਰ ਪਰ ਪਾਕਿਸਤਾਨ ਦੀਆਂ ਸਕੂਲੀ ਕਿਤਾਬਾਂ ਵਿੱਚ ਸਿਕਦੰਰ ਦਾ ਜ਼ਿਕਰ ਇੰਝ ਕੀਤਾ ਜਾਂਦਾ ਹੈ ਜਿਵੇਂ ਉਹ ਕੋਈ ਮੁਸਲਮਾਨ ਸੂਰਮਾ ਹੈ।
ਹਾਲਾਂਕਿ, ਇਸਲਾਮ ਸਿਕੰਦਰ ਦੀ ਮੌਤ ਦੇ ਲਗਭਗ ਹਜ਼ਾਰ ਸਾਲ ਬਾਅਦ ਪੈਦਾ ਹੋਇਆ।
ਸਾਰਿਆਂ ਦੇ ਹਨ ਭਗਤ ਸਿੰਘ
ਇਤਿਹਾਸ ਇੰਨਾ ਗੁੱਝਿਆ ਹੋਇਆ ਹੈ ਕਿ ਕੀ ਸੱਚ ਹੈ ਅਤੇ ਕੀ ਕਹਾਣੀ, ਕੋਈ ਚੰਗੀ ਤਰ੍ਹਾਂ ਨਹੀਂ ਜਾਣਦਾ।
ਰਣਜੀਤ ਸਿੰਘ ਮੂਰਤੀ ਦੇ ਬਗ਼ੈਰ ਕਿਸੀ ਵਿਰੋਧ ਦੇ ਉਦਘਾਟਨ ਹੋਣ ਤੋਂ ਬਾਅਦ ਉਮੀਦ ਹੋ ਰਹੀ ਹੈ ਕਿ ਕਿਸੇ ਦਿਨ ਭਗਤ ਸਿੰਘ ਦੇ ਨਾਮ 'ਤੇ ਵੀ ਲਾਹੌਰ ਦੇ ਇੱਕ ਮਸ਼ਹੂਰ ਚੌਂਕ ਦਾ ਨਾਮ ਰੱਖ ਦਿੱਤਾ ਜਾਵੇਗਾ।
ਦੋ ਸਾਲ ਅਜਿਹੀ ਇੱਕ ਕੋਸ਼ਿਸ਼ ਅਸਫ਼ਲ ਰਹੀ। ਹਾਲਾਂਕਿ ਰਣਜੀਤ ਸਿੰਘ ਨਾਲ ਤੁਲਨਾ ਕੀਤੀ ਜਾਵੇ ਤਾਂ ਭਗਤ ਸਿੰਘ ਤਾਂ ਸਾਰਿਆਂ ਦਾ ਸਾਂਝਾ ਹੈ।
ਪਰ ਇਤਿਹਾਸ ਦੀ ਆਪਣੀ ਹੀ ਸਾਇੰਸ ਹੈ। ਕਦੇ ਅੱਗੇ ਚਲਦੀ ਹੈ ਤੇ ਕਦੇ ਪਿੱਛੇ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ